ਰੱਬ ਗੁੱਸਾ ਕਰੂ

ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਭਾਨਾ ਜੀ ਜੋ ਪਰਾਗ(ਇਲਾਹਾਬਾਦ) ਦੇ ਰਹਿਣ ਵਾਲਾ ਸੀ। ਸੁਭਾਵ ਦਾ ਬੜਾ ਭੋਲਾ ਸੀ , ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਆਇਆ। ਭੇਟ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ , ਮਹਾਰਾਜ ਮੇਰੇ ਲਈ ਕੀ ਹੁਕਮ ਹੈ ?? ਜਿਸ ਨਾਲ ਮੇਰੀ ਕਲਿਆਣ ਹੋਵੇ ਮੀਰੀ ਪੀਰੀ ਦੇ ਮਾਲਕ ਨੇ ਹੁਕਮ ਕੀਤਾ , ਧਰਮ ਦੀ ਕਿਰਤ ਕਰੋ ਤੇ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਨਾ। ਅਕਾਲ ਪੁਰਖ ਕਿਰਪਾ ਕਰੇਗਾ।
ਸੁਣ ਭਾਨਾ ਜੀ ਨੇ ਕਿਆ ਮਹਾਰਾਜ ਲੋਕ ਕਹਿੰਦੇ ਨੇ ਜਦੋ ਕਿਸੇ ਨੂੰ ਵਾਰ ਵਾਰ ਬੁਲਾਈਏ ਤਾਂ ਅਕਸਰ ਬੰਦਾ ਖਿਝ ਜਾਂਦਾ ਤੇ ਗੁੱਸਾ ਕਰਦਾ ਹੈ। ਤੁਹਾਡਾ ਹੁਕਮ ਹੈ ਸੁਆਸ ਸੁਆਸ ਵਾਹਿਗੁਰੂ ਨੂੰ ਚੇਤੇ ਕਰੋ। ਵਾਰ ਵਾਰ ਵਾਹਿਗੁਰੂ ਨੂੰ ਬੁਲਾਇਆ ਤਾਂ ਉਹ ਵੀ ਖਿਝ ਜਾਂਦਾ ਹੋਉੂ , ਰੱਬ ਗੁੱਸਾ ਕਰੂ , ਜੇ ਉ ਰੁੱਸ ਗਿਆ ਤੇ ਫੇਰ ਕਿਰਪਾ ਕਿਵੇ ਕਰੂ ਜੀ??
ਮੀਰੀ ਪੀਰੀ ਦੇ ਮਾਲਕ ਸੁਣ ਕੇ ਹੱਸ ਪਏ ਤੇ ਕਿਹਾ , ਨਹੀ ਭਾਈ ਸਿਖਾ ਰੱਬ ਗੁੱਸਾ ਨਹੀਂ ਕਰਦਾ , ਨਾ ਹੀ ਉਹ ਖਿਝਦਾ ਹੈ। ਫਿਰ ਵੀ ਤੁਹਾਡੀ ਤਸੱਲੀ ਲਈ ਦੱਸਦੇ ਹਾਂ , ਸੁਣੋ। ਜਿਵੇ ਵੈਰੀਆਂ ਨੇ ਰਾਜੇ ਦੇ ਕਿਸੇ ਨੌਕਰ ਨੂੰ ਫੜਲਿਆ ਹੋਵੇ ਤਾਂ ਨੌਕਰ ਉਚੀ ਉਚੀ ਵਾਰ ਵਾਰ ਆਪਣੇ ਰਾਜੇ ਨੂੰ ਅਵਾਜਾਂ ਮਾਰਦਾ। ਉਸ ਦੀ ਪੁਕਾਰ ਸੁਣ ਵੈਰੀ ਡਰਕੇ ਉਸ ਨੂੰ ਛੱਡ ਜਾਣਗੇ ਜਾਂ ਰਾਜਾ ਅਵਾਜ ਸੁਣ ਆਪ ਆਕੇ ਆਪਣੇ ਸੇਵਕ ਨੂੰ ਵੈਰੀ ਤੋ ਬਚਾ ਲੈਦਾ ਹੈ। ਇਸ ਤਰਾਂ ਵਾਹਿਗੁਰੂ ਦਾ ਨਾਮ ਸੁਣਕੇ ਕਾਮ ਕ੍ਰੋਧ ਦੌੜ ਜਾਦੇ ਨੇ ਜਾਂ ਗੁਰੂ ਮਾਲਕ ਦੇਖਦਾ ਹੈ ਤੇ ਮੇਰਾ ਪਿਆਰਾ ਮੈਨੂੰ ਯਾਦ ਕਰ ਰਿਹਾ ਹੈ। ਉਹ ਆਪ ਆਪਣੇ ਸੇਵਕ ਨੂੰ ਵਿਕਾਰਾਂ ਤੋ ਛੁਡਾ ਲੈਦਾ ਹੈ। ਉਹ ਦੀਨਬੰਧੂ ਹੈ ਗਰੀਬ ਨਿਵਾਜ ਹੈ ਭਾਨਾ ਜੀ ਤਰਕਾਂ ਚ ਨ ਪਓ। ਮਾੜੀ ਸੰਗਤ ਤੋ ਬਚ ਕੇ ਰਹੋ। ਸੁਣ ਕੇ ਭਾਈ ਭਾਨੇ ਨੂੰ ਤਸੱਲੀ ਹੋਈ ਤੇ ਦਿਨ ਰਾਤ ਗੁਰੂਮੰਤਰ ਚ ਜੁੜ ਗਏ।
ਕਵੀ ਸੰਤੋਖ ਸਿੰਘ ਲਿਖਦੇ ਨੇ
ਸੁਨਿ ਪ੍ਰਮੇਸ਼ਰ ਕਰੁਨਾ ਕਰੇ।
ਜਾਨੇ ਮੇਰੋ ਸਿਮਰਨ ਕਰੇ । (ਸੂਰਜ ਪ੍ਰਕਾਸ਼)
ਭਾਈ ਗੁਰਦਾਸ ਜੀ ਨੇ ਭਾਈ ਭਾਨਾ ਜੀ ਨੂੰ ਸੁਨਮੁਖ ਕਹਿਕੇ ਯਾਦ ਕੀਤਾ ਹੈ।
ਸਨਮੁਖ ਸਿਖੁ ਪਿਰਾਗ ਵਿਚ
ਭਾਈ ਭਾਨਾ ਵਿਰਤੀਹਾਣੀ।
ਨੋਟ ਗੁਰੂ ਕਿਰਪ ਨਾਲ ਭਾਈ ਭਾਨਾ ਜੀ ਮਹਾਨ ਯੋਧੇ ਹੋਏ ਸਿੱਖ ਇਤਿਹਾਸ ਦੀ ਪਹਿਲੀ ਜੰਗ ਜੋ 1628 ਨੂੰ ਅੰਮ੍ਰਿਤਸਰ ਸਾਹਿਬ ਹੋਈ ਚ ਭਾਈ ਭਾਨਾ ਜੀ ਪਹਿਲੇ ਸੈਨਾਪਤੀ ਸੀ ਏਸ ਜੰਗ ਚ ਆਪ ਸ਼ਹੀਦ ਹੋਏ ਮੀਰੀ ਪੀਰੀ ਦੇ ਮਾਲਕ ਨੇ ਹੱਥੀ ਸਸਕਾਰ ਕੀਤਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply to sumranjeet singh

Click here to cancel reply.




"1" Comment
Leave Comment
  1. sumranjeet singh

    waheguru ji 🙏🙏🙏🙏🙏🙏

top