ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10)

ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10)
ਬਾਬਾ ਮਹਿਤਾ ਕਾਲੂ ਜੀ (ਕਲਿਆਣ ਚੰਦ) ਦਾ ਜਨਮ ਸਨ 1440 ਈ: ਨੂੰ ਬਾਬਾ ਸ਼ਿਵਰਾਮ ਜੀ ਦੇ ਘਰ ਮਾਤਾ ਬਨਾਰਸੀ ਜੀ ਦੀ ਪਾਵਨ ਕੁੱਖੋ ਕੱਤੇ ਮਹੀਨੇ ਹੋਇਆ। ਕੁਝ ਲੇਖਕ ਬਾਬਾ ਜੀ ਦਾ ਜਨਮ ਤਲਵੰਡੀ ਮੰਨਦੇ ਆ , ਪਰ ਪੱਠੇਵਿੰਡ ਪਿੰਡ ਜਿਸ ਨੂੰ ਹੁਣ ਡੇਰਾ ਸਾਹਿਬ ਕਹਿੰਦੇ ਆ। ਤਰਨਤਾਰਨ ਸਾਹਿਬ ਦੇ ਨੇੜੇ ਹੈ ਉਥੇ ਬਾਬਾ ਕਾਲੂ ਜੀ ਦਾ ਜਨਮ ਅਸਥਾਨ ਬਣਿਆ ਹੋਇਆ ਹੈ। ਪੱਠੇਵਿੰਡ ਗੁਰੂ ਸਾਹਿਬ ਦਾ ਜੱਦੀ ਪਿੰਡ ਹੈ (ਅਸਥਾਨ ਦੀ ਫੋਟੋ ਨਾਲ ਐਡ ਆ) .
ਬਾਬਾ ਮਹਿਤਾ ਜੀ ਦੀ ਕੋਈ ਭੈਣ ਨਹੀ ਸੀ ਇੱਕ ਛੋਟਾ ਭਰਾ ਸੀ ਬਾਬਾ ਲਾਲ ਚੰਦ ਜੀ। ਇਸ ਲਈ ਰਿਸ਼ਤੇ ਚ ਸਤਿਗੁਰੂ ਜੀ ਦੇ ਚਾਚਾ ਜੀ ਲਗਦੇ ਸੀ , ਬਾਬਾ ਮਹਿਤਾ ਜੀ ਦੇ ਪਿਤਾ ਸ਼ਿਵਰਾਮ ਜੀ ਨੂੰ ਭੱਟੀ ਰਾਏ ਭੋਏ ਨੇ ਆਪਣਾ ਕਾਰਦਾਰ ਰੱਖਿਆ ਸੀ। ਸਮੇ ਨਾਲ ਰਾਏ ਭੋਏ ਤੇ ਬਾਬਾ ਸ਼ਿਵਰਾਮ ਚਲਾਣਾ ਕਰ ਗਏ। ਭੱਟੀ ਰਾਏ ਬੁਲਾਰ ਨੇ ਆਪਣੇ ਪਿਤਾ ਦੀ ਜੁੰਮੇਵਾਰੀ ਸੰਭਾਲ ਲਈ ਤੇ ਨਾਲ ਹੀ ਬਾਬਾ ਮਹਿਤਾ ਜੀ ਨੂੰ ਉਹਨਾਂ ਦੇ ਪਿਤਾ ਦਾ ਕੰਮ ਸੌੰਪ ਕੇ ਆਪਣਾ ਕਾਰਦਾਰ ਬਣਾ ਲਿਆ। ਕਾਰਦਾਰ ਕਹਿੰਦੇ ਨੇ ਵੱਡੇ ਪਟਵਾਰੀ ਨੂੰ ਜਿਸ ਦੇ ਥੱਲੇ ਛੋਟੇ ਪਟਵਾਰੀ ਕੰਮ ਕਰਦੇ ਸੀ। ਇਹ ਬੜੀ ਜ਼ਿੰਮੇਵਾਰੀ ਤੇ ਪੜ੍ਹੇ ਲਿਖੇ ਸੂਝਵਾਨ ਦਾ ਕੰਮ ਹੁੰਦਾ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਬਾਬਾ ਕਾਲੂ ਜੀ ਬੜੇ ਪੜ੍ਹੇ ਲਿਖੇ ਤੇ ਜੁੰਮੇਵਾਰੀ ਨੂੰ ਸਮਝਣ ਵਾਲੇ ਸੀ। ਉਨ੍ਹਾਂ ਦਾ ਵਿਆਹ ਚਾਹਲ ਪਿੰਡ ਦੀ ਬੀਬੀ ਤ੍ਰਿਪਤਾ ਜੀ (ਸਤਿਗੁਰੂ ਦੇ ਮਾਤਾ ਜੀ) ਨਾਲ ਹੋਇਆ।
ਬਾਬਾ ਕਾਲੂ ਜੀ ਨੌਕਰੀ ਦੇ ਨਾਲ ਆਪਣੀ ਖੇਤੀ ਵੀ ਕਰਦੇ ਸੀ। ਉਹਨਾਂ ਨੂੰ ਪਸ਼ੂ ਰੱਖਣ ਦਾ ਸ਼ੌੰਕ ਸੀ। ਬਹੁਤ ਸਾਰੇ ਡੰਗਰ ਰਖੇ ਹੋਏ ਸੀ। ਬਚਪਨ ਚ ਗੁਰੂ ਸਾਹਿਬ ਵੀ ਡੰਗਰ ਚਾਰਨ ਜਾਂਦੇ ਰਹੇ। ਇਤਿਹਾਸ ਹੈ
ਬਾਬਾ ਕਾਲੂ ਜੀ ਬੜੇ ਇਮਾਨਦਾਰ ਤੇ ਆਪਣੇ ਕੰਮ ਚ ਲਗਨ ਰੱਖਦੇ ਸੀ। ਕਹਿੰਦੇ ਨੇ ਕਈ ਵਾਰ ਅੱਧੀ ਰਾਤ ਨੂੰ ਉੱਠ ਕੇ ਦੇਖਣ ਚਲੇ ਜਾਂਦੇ ਕੇ ਕੋਈ ਭੁੱਖਾ ਜਾਂ ਦੁਖੀ ਤਾਂ ਨਹੀਂ ਬੜਾ ਦਿਆਲੂ ਸੁਭਾਅ ਸੀ ਮਾਤਾ ਤ੍ਰਿਪਤਾ ਜੀ ਦਾ ਜੀਵਨ ਵੀ ਬੜਾ ਉੱਚਾ ਸੁੱਚਾ ਸੀ (ਮਾਤਾ ਜੀ ਬਾਰੇ ਵੱਖਰੀ ਪੋਸਟ ਲਿਖੂ )
ਏਸੇ ਦਿਆਲੂ ਜੀਵਨ ਨੂੰ ਭਾਗ ਲੱਗੇ 1465ਈ:ਨੂੰ ਬਾਬਾ ਕਾਲੂ ਜੀ ਦੇ ਘਰ ਇਕ ਪੁੱਤਰੀ ਦਾ ਜਨਮ ਹੋਇਆ ਜਨਮ ਸਮੇਂ ਮਾਤਾ ਤ੍ਰਿਪਤਾ ਜੀ ਪੇਕੇ ਚਲੇ ਗਏ ਸੀ ਨਾਨਕੇ ਪਿੰਡ ਜਨਮ ਹੋਣ ਕਰਕੇ ਨਾਮ ਹੀ ਨਾਨਕੀ ਰੱਖਿਆ ਗਿਆ
1469ਈ: ਨੂੰ ਕੱਤਕ ਦੀ ਪੁੰਨਿਆ ਦੀ ਰਾਤ ਬਾਬਾ ਕਾਲੂ ਜੀ ਦੇ ਘਰ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਬਾਬਾ ਮਹਿਤਾ ਜੀ ਨੂੰ ਪੁੱਤਰ ਦੇ ਜਨਮ ਦਾ ਏਨਾ ਚਾਅ ਸੀ ਕੇ ਜਦੋ ਦੌਲਤਾਂ ਦਾਈ ਤੋ ਖਬਰ ਮਿਲੀ ਕੇ ਪੁਤਰ ਆਇਆ ਹੈ ਤਾਂ ਬਾਬਾ ਜੀ ਨੇ ਥਾਲ ਭਰ ਕੇ ਮੋਹਰਾਂ ਦਾ ਦਿੱਤਾ ਇਹ ਗੱਲ ਵੱਖਰੀ ਹੈ ਦੌਲਤਾਂ ਨੇ ਲਿਆ ਨਹੀ ਸਾਰੇ ਤਲਵੰਡੀ ਨਗਰ ਚ ਖ਼ੁਸ਼ੀਆਂ ਮਨਾਈਆਂ
ਚਾਹੇ ਜਨਮਸਾਖੀਆਂ ਦੇ ਚ ਬਾਬਾ ਮਹਿਤਾ ਜੀ ਦਾ ਸੁਭਾਅ ਥੋੜ੍ਹਾ ਗੁੱਸੇ ਵਾਲਾ ਲਿਖਿਆ ਹੈ ਪਰ ਗੁੱਸਾ ਵੀ ਤਾਂ ਕਿ ਸਤਿਗੁਰਾਂ ਨੂੰ ਪੁੱਤਰ ਕਰਕੇ ਜਾਣਦੇ ਸੀ ਵੈਸੇ ਏਨਾ ਪਿਆਰ ਸੀ ਕੇ ਘਰੇਲੂ ਤੇ ਨੌਕਰੀ ਦੇ ਕੰਮਕਾਰ ਹੋਣ ਦੇ ਬਾਵਜੂਦ ਪੁਤਰ (ਗੁਰੂ) ਨਾਨਕ ਨੂੰ ਆਪ ਪਾਠਸ਼ਾਲਾ ਛੱਡ ਕੇ ਆਉਂਦੇ ਹਰ ਵਿਦਿਆ ਪੜਉਣ ਦਾ ਯਤਨ ਕੀਤਾ ਮਹਾਨ ਵਿਦਵਾਨ ਪੰਡਿਤ ਬ੍ਰਿਜ ਨਾਥ ਕੋਲ ਸੰਸਕ੍ਰਿਤ ਪੜਉਣ ਲੇੈਕੇ ਗਏ ਫਾਰਸੀ ਲਈ ਮੁੱਲਾ ਕੁਤਬਦੀਨ ਕੋਲ ਲੈਕੇ ਗਏ
ਇੱਕ ਵਾਰ ਮਾਤਾ ਤ੍ਰਿਪਤਾ ਜੀ ਨੇ ਦੱਸਿਆ ਕਿ ਪੁੱਤਰ ਨਾਨਕ ਨਾ ਬੋਲਦਾ ਨ ਕੁਝ ਖਾੰਦਾ ਪੀੰਦਾ ਹੈ ਉਸੇ ਵੇਲੇ ਆਪ ਗਏ ਤੇ ਵੈਦ ਹਰਦਾਸ ਨੂੰ ਲੈਕੇ ਆਏ ਪੁਤਰ ਦਾ ਇਲਾਜ ਕਰਵਾਇਆ ਇੱਥੋਂ ਪਤਾ ਚੱਲਦਾ ਹੈ ਕੇ ਕਿੰਨਾ ਸਨੇਹ ਸੀ ਪੁੱਤ ਨਾਲ ਸਿਰਫ ਪੁਤ ਨਾਲ ਹੀ ਪਿਆਰ ਨਹੀ ਬਲਕਿ ਧੀ ਨਾਨਕੀ ਦੀ ਗੱਲ ਵੀ ਕਦੇ ਨਹੀ ਮੋੜਦੇ ਸੀ ਜਦੋਂ ਸਤਿਗੁਰੂ ਸੱਚਾ ਸੌਦਾ ਕਰਕੇ ਵਾਪਸ ਆਏ ਪਿਤਾ ਮਹਿਤਾ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਪੁੱਤ ਨੂੰ ਝਿੜਕਿਆ ਦੋ ਚਪੇੜਾਂ ਵੀ ਮਾਰੀਆਂ ਏਨੇ ਨੂੰ ਭੱਜ ਕੇ ਭੈਣ ਨਾਨਕੀ ਜੀ ਆਏ ਤੇ ਪਿਤਾ ਦੀ ਬਾਂਹ ਫੜ ਕੇ ਰੋਕ ਦਿੱਤਾ ਕੇ ਵੀਰ ਜੀ ਨੂੰ ਨਾ ਮਾਰੋ ਬਾਬਾ ਕਾਲੂ ਜੀ ਉੱਥੇ ਹੀ ਰੁਕ ਗਏ ਏਥੋ ਧੀ ਨਾਲ ਪਿਆਰ ਦਾ ਪਤਾ ਲੱਗਦਾ
ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇ ਵੀ ਸਭ ਖ਼ੁਸ਼ੀਆਂ ਮੰਨਾਈਆ ਵਿਆਹ ਸਮੇ ਬਾਬਾ ਰਾਏ ਬੁਲਾਰ ਜੀ ਨੇ ਪੈਸੇ ਚਾਹੇ ਪਰ ਬਾਬਾ ਜੀ ਨੇ ਲਏ ਨਹੀ ਵੈਸੇ ਰਾਏ ਬੁਲਾਰ ਜੀ ਨਾਲ ਭਰਾਵਾਂ ਵਰਗਾ ਪਿਆਰ
ਚਾਹੇ ਸਾਰੀ ਸਤਿਗੁਰੂ ਜੀ ਨੂੰ ਪੁੱਤਰ ਕਰਕੇ ਹੀ ਜਾਣਿਆ ਪਰ ਅਕਾਲ ਚਲਾਣੇ ਤੋਂ ਕੁਝ ਸਮਾਂ ਪਹਿਲਾਂ ਬਾਬਾ ਮਹਿਤਾ ਜੀ ਨੂੰ ਇਹ ਗਿਆਨ ਹੋਗਿਆ ਸੀ ਕੇ ਏ ਮੇਰਾ ਪੁਤਰ ਹੀ ਨਹੀ ਰੱਬੀ ਨੂਰ ਹੈ ਸਤਿਗੁਰੂ ਤੋ ਹੱਥ ਜੋੜਕੇ ਮਾਫ ਵੀ ਮੰਗੀ ਸੀ ਕੇ ਮੇਰੇ ਕੋਲੋ ਅਣਜਾਣੇ ਚ ਬਹੁਤ ਗਲਤੀਆਂ ਹੋਈਆਂ ਸਤਿਗੁਰੂ ਜੀ ਨੇ ਗੱਲ ਨਾਲ ਲਾ ਕੇ ਕਿਆ ਪਿਤਾ ਜੀ ਸਭ ਕਰਤਾਰ ਦੇ ਹੁਕਮ ਚ ਹੈ ਤੁਹਾਡਾ ਕੋਈ ਕਸੂਰ ਨਹੀ
ਅਕਾਲ ਚਲਾਣੇ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਹੱਥੀਂ ਪਿਤਾ ਜੀ ਦਾ ਅੰਤਿਮ ਸਸਕਾਰ ਕੀਤਾ
ਕੁਝ ਲੇਖਕ ਬਾਬਾ ਕਾਲੂ ਜੀ ਦਾ ਅਕਾਲ ਚਲਾਣਾ ਤਲਵੰਡੀ ਮੰਨਦੇ ਨੇ ਕੁਝ ਕਰਤਾਰਪੁਰ ਸਾਹਿਬ ਮੰਨਦੇ ਨੇ ਖੈਰ ਜੋ ਵੀ ਹੈ ਪਿਤਾ ਬਾਬਾ ਮਹਿਤਾ ਜੀ ਧੰਨ ਨੇ ਜਿੰਨਾ ਨੇ ਗੁਰੂ ਨਾਨਕ ਦੇਵ ਜੀ ਤੇ ਭੈਣ ਨਾਨਕੀ ਜੀ ਨੂੰ ਗੋਦ ਚ ਖਡਾਇਆ
ਗੁਰੂ ਬਚਨ ਨੇ :-
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ
ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਦਸਵੀ ਪੋਸਟ


Share On Whatsapp

Leave a Reply




top