ਗੁਰੂ ਪਾਤਸ਼ਾਹ ਦੇ ਘੋੜੇ

ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ
ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਕਰੋੜੀ ਜੀ ਬੜਾ ਅਮੀਰ ਘੋੜਿਆਂ ਦੇ ਸੌਦਾਗਰ ਜੋ ਕਈ ਵਾਰ ਗੁਰੂ ਪਾਤਸ਼ਾਹ ਲਈ ਘੋੜੇ ਲੈ ਕੇ ਆਇਆ ਸੀ ਉਹਨੂੰ ਦਰਿਆਈ ਘੋੜਿਆਂ ਦੀ ਨਸਲ ਦੇ ਦੋ ਬੜੇ ਸੋਹਣੇ ਵਛੇਰੇ ਮਿਲ ਗਏ ਭਾਈ ਕਰੋੜੀ ਨੇ ਪਿਆਰ ਦੇ ਨਾਲ ਘਰ ਰੱਖ ਕੇ ਪਲਿਆ ਮਨ ਚ ਭਾਵਨਾ ਸੀ ਕਿ ਜਦੋ ਵੱਡੇ ਹੋਏ ਤਾਂ ਗੁਰੂ ਦਰ ਭੇਟਾ ਕਰ ਮੀਰੀ ਪੀਰੀ ਦੇ ਮਾਲਕ ਦੀ ਖ਼ੁਸ਼ੀ ਲਵਾਂਗਾ ਸਮਾਂ ਲੰਘਿਆ ਘੋੜਿਆ ਦੀ ਨੁਹਾਰ ਇਹੋ ਜਿਹੀ ਕੇ ਹਰ ਕੋਈ ਵੇਖ ਕੇ ਮੋਹਿਆ ਜਾਂਦਾ ਦਿੱਲੀ ਦੇ ਬਾਦਸ਼ਾਹ ਕੋਲ ਵੀ ਏਦਾ ਦੇ ਘੋੜੇ ਨਹੀ ਸੀ ਕਾਬੁਲ ਦਾ ਮਸੰਦ ਭਾਈ ਬਖਤ ਮੱਲ ਕਰੀਬ 1200 ਸੰਗਤ ਦਾ ਜੱਥਾ ਲੈ ਸਤਿਗੁਰਾਂ ਦੇ ਦੀਦਾਰ ਕਰਨ ਪੰਜਾਬ ਨੂੰ ਚੱਲਿਆ ਨਾਲ ਹੀ ਭਾਈ ਕਰੋੜੀ ਘੋੜੇ ਲੈ ਕੇ ਚੱਲ ਪਿਆ ਜਦੋਂ ਲਾਹੌਰ ਪਹੁੰਚਿਆ ਤਾਂ ਘੋੜੇ ਸਰਕਾਰੀ ਹਾਕਮਾਂ ਦੀ ਨਿਗ੍ਹਾ ਪੈ ਗਏ ਉਨ੍ਹਾਂ ਨੇ ਮੂੰਹ ਮੰਗਿਆ ਮੁੱਲ ਕਿਆ ਪਰ ਭਾਈ ਕਰੋੜੀ ਨੇ ਆਖਿਆ ਏ ਮੇਰੇ ਨਹੀ ਸਤਿਗੁਰੂ ਜੀ ਦੇ ਆ ਹਾਕਮਾਂ ਨੇ ਧੱਕੇ ਨਾਲ ਖੋਹ ਲਏ ਸਿੱਖ ਬੜੇ ਦੁਖੀ ਹੋਏ ਪਰ ਵੱਸ ਨਾ ਚੱਲਿਆ
ਗੁਰੂ ਪਾਤਸ਼ਾਹ ਦੇ ਹਜ਼ੂਰ ਪਹੁੰਚੇ ਭਾਈ ਬਖਤ ਮੱਲ ਸਾਰਾ ਹਾਲ ਦੱਸਿਆ ਆਪ ਦੇ ਲਈ ਘੋੜੇ ਲਿਆ ਰਹੇ ਸੀ ਹਾਕਮਾਂ ਨੇ ਖੋਹ ਲਏ ਕਰੋੜੀ ਜੀ ਨੇ ਕਿਹਾ ਮਹਾਰਾਜ ਮੇਰੀ ਤੇ ਇੱਛਾ ਸੀ ਤੁਹਾਨੂੰ ਉਨ੍ਹਾਂ ਤੇ ਸਵਾਰ ਹੋਇਆ ਦੇਖਾਂ ਪਾਤਸ਼ਾਹ ਨੇ ਸਿੱਖ ਦਾ ਪਿਆਰ ਦੇਖਦਿਆਂ ਧੀਰਜ ਦਿੱਤਾ ਤੁਸੀਂ ਫ਼ਿਕਰ ਨਾ ਕਰੋ ਏ ਸਮਝੋ ਤਾਡੀ ਸੇਵਾ ਪਹੁੰਚ ਗੀ ਹੁਣ ਅਸੀਂ ਆਪੇ ਲੈ ਆਵਾਂਗੇ ਫਿਰ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਉ ਵਾਰੀ ਵਾਰੀ ਲਾਹੌਰ ਦੇ ਕਿਲੇ ਤੋਂ ਦੋਵੇ ਘੋੜੇ ਲੈ ਕੇ ਆਏ ਜਿਸ ਕਰਕੇ ਜੰਗ ਵੀ ਹੋਈ ਇਨ੍ਹਾਂ ਦਾ ਨਾਮ ਸੀ ਦਿਲਬਾਗ ਤੇ ਗੁਲਬਾਗ ਪਾਤਸ਼ਾਹ ਨੂੰ ਘੋੜੇ ਏਨੇ ਪਸੰਦ ਆਏ ਕੇ ਨਾਮ ਬਦਲ ਕੇ ਸੁਹੇਲਾ ਤੇ ਭਾਈਜਾਨ ਰੱਖਿਆ ਸੁਹੇਲਾ ਘੋੜਾ ਕਰਤਾਰਪੁਰ ਦੀ ਜੰਗ ਦੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਕੀਰਤਪੁਰ ਸਾਹਿਬ ਨੂੰ ਜਾਂਦਿਆਂ ਉਹ ਚੜ੍ਹਾਈ ਕਰ ਗਿਆ ਗੁਰਦੇਵ ਨੇ ਆਪ ਹੱਥੀ ਸਸਕਾਰ ਕੀਤਾ ਅਰਦਾਸ ਕੀਤੀ ਸਸਕਾਰ ਤੋਂ ਬਾਅਦ ਖਾਕ ਚੋ 20 ਕਿੱਲੋ (ਗੋਲੀਆਂ ਤੀਰਾਂ ਦੀਅਾਂ ਨੋਕਾਂ ਆਦਿਕ ਦਾ ) ਲੋਹਾ ਨਿਕਲਿਆ ਸੀ ਬਕਾਇਦਾ ਘੋੜੇ ਦੀ ਯਾਦ ਚ ਸਥਾਨ ਬਣਾਇਆ ਹੋਇਆ ਹੈ
ਇੰਨਾ ਪਿਆਰ ਸੀ ਕਾਬੁਲ ਦੀ ਸੰਗਤ ਦਾ ਗੁਰੂ ਘਰ ਨਾਲ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. Waheguru Ji Kirpa Kro🙏🙏🙏

top