ਬੀਰਬਲ ਦੀ ਕਰਤੂਤ

ਬੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿੱਦਿਆ ਚਤੁਰਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ 9 ਦਰਬਾਰੀ ਰਤਨਾਂ ਚੋਂ ਇੱਕ ਹੋ ਗਿਆ , ਬੀਰਬਲ ਦੀ ਚਤੁਰਾਈ ਭਰੇ ਕਿੱਸੇ ਆਮ ਪ੍ਰਚੱਲਤ ਨੇ। ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ
ਅਕਬਰ ਦੇ ਰਾਜ ਸਮੇ ਸਰਹੱਦੀ ਇਲਾਕੇ ਚ ਯੂਸਫ਼ਜ਼ਈਆਂ ਨੇ ਬਗ਼ਾਵਤ ਕਰ ਦਿੱਤੀ। ਉਨ੍ਹਾਂ ਨੂੰ ਸ਼ਾਂਤ ਕਰਨ ਲਈ ਅਕਬਰ ਨੇ ਆਪਣੇ ਜਰਨੈਲ ਜੈਨ ਖਾਂ ਨੂੰ ਭੇਜਿਆ। ਪਰ ਜਰਨੈਲ ਖਾਂ ਕਾਮਯਾਬ ਨਾ ਹੋਇਆ। ਉਹਦੀ ਸਹਾਇਤਾ ਲਈ ਬੀਰਬਲ ਨੂੰ ਭੇਜਿਆ। ਬੀਰਬਲ ਨੇ ਚੱਲਣ ਤੋਂ ਪਹਿਲਾਂ ਬਾਦਸ਼ਾਹ ਦੇ ਕੋਲੋਂ ਬ੍ਰਹਮਣ ਹੋਣ ਨਾਤੇ ਸਾਰੇ ਖੱਤਰੀਆਂ ਦੇ ਉੱਪਰ ਟੈਕਸ ਉਗਰਾਹੁਣ ਦਾ ਖਾਸ ਅਧਿਕਾਰ ਮੰਗਿਆ। ਬਾਦਸ਼ਾਹ ਨੇ ਹੁਕਮ ਦੇ ਦਿੱਤਾ। ਆਗਰੇ ਤੋ ਚਲਦਾ ਸਾਰੇ ਰਸਤੇ ਚ ਟੈਕਸ ਇਕੱਠਾ ਕਰਦਾ ਆਇਆ। ਜਦੋਂ ਬਿਆਸ ਲੰਘ ਕੇ ਅੰਮ੍ਰਿਤਸਰ ਪਹੁੰਚਿਆ। ਖੱਤਰੀ ਪਰਿਵਾਰਾਂ ਤੋ ਟੈਕਸ ਮੰਗਿਆ ਤਾਂ ਸਿੱਖਾਂ ਨੇ ਕਿਹਾ ਅਸੀਂ ਖੱਤਰੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ ਬਾਕੀ ਤੁਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਗੱਲ ਕਰੋ।
ਬੀਰਬਲ ਨੇ ਸਤਿਗੁਰੂ ਜੀ ਨੂੰ ਹੁਕਮ ਭੇਜਿਆ ਕੇ ਮੈ ਬ੍ਰਹਮਣ ਹਾਂ ਤੇ ਤੁਸੀਂ ਖੱਤਰੀ। ਮੈ ਬਾਦਸ਼ਾਹ ਤੋ ਹਰ ਖੱਤਰੀ ਘਰ ਤੇ ਟੈਕਸ ਦਾ ਅਧਿਕਾਰ ਲੈ ਕੇ ਆਇਆ ਹਾਂ। ਤੁਸੀ ਆਪਣੇ ਸਿੱਖਾਂ ਸਮੇਤ ਟੈਕਸ ਤਾਰੋ। ਸਤਿਗੁਰਾਂ ਨੇ ਕਿਹਾ ਏ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਹੈ। ਏਥੇ ਵਰਣ ਵੰਡ ਜਾਤ ਪਾਤ ਨਹੀ ਚੱਲਦੀ। ਇਸ ਕਰਕੇ ਖੱਤਰੀ ਟੈਕਸ ਸਾਡੇ ਤੇ ਲਾਗੂ ਨਹੀ ਹੁੰਦਾ ਤੇ ਨਾ ਹੀ ਤੁਹਾਡੇ ਬ੍ਰਹਮਣ ਹੋਣ ਨਾਲ ਸਾਨੂੰ ਕੋਈ ਫਰਕ ਹੈ। ਗੁਰੂ ਘਰ ਸਭ ਲਈ ਬਰਾਬਰ ਹੈ ਸੰਗਤ ਦੀ ਸੇਵਾ ਸਿੱਖਾਂ ਦੇ ਦਸਵੰਦ ਨਾਲ ਲੰਗਰ ਚਲਦਾ ਹੈ। ਤੁਸੀ ਪ੍ਰਸ਼ਾਦਾ ਛੱਕ ਸਕਦੇ ਹੋ , ਫੌਜ ਛੱਕ ਸਕਦੀ ਹੈ ਪਰ ਏ ਟੈਕਸ ਏ ਗੈਰ ਕਾਨੂੰਨ ਹੈ।
ਬੀਰਬਲ ਦੇ ਮਨ ਚ ਗੁਰੂ ਘਰ ਪ੍ਰਤੀ ਈਰਖਾ ਪਹਿਲਾ ਵੀ ਬਹੁਤ ਸੀ ਕਿਉਂਕਿ ਗੁਰੂ ਘਰ ਵਰਣ ਵੰਡ ਦੇ ਕੋਹੜ ਹੋਰ ਬਿਪਰਵਾਦੀ ਸੰਗਲਾਂ ਨੂੰ ਤੋੜਦਾ ਸੀ , ਦੂਸਰਾ ਕਈ ਵਾਰ ਪੰਡਿਤਾਂ ਬ੍ਰਾਹਮਣਾ ਨੇ ਬੀਰਬਲ ਕੋਲ ਗੁਰੂ ਘਰ ਵਿਰੁਧ ਸ਼ਿਕਾਇਤਾਂ ਕੀਤੀਆਂ ਕੇ ਤੁਸੀਂ ਏਡੇ ਵੱਡੇ ਉੱਚੇ ਅਹੁਦੇ ਤੇ ਹੋ ਇਸ ਖ਼ਤਰੇ ਦਾ ਕੋਈ ਹੱਲ ਕਰੋ।
ਜਦੋ ਬੀਰਬਲ ਨੂੰ ਗੁਰੂ ਅਰਜਨ ਦੇ ਮਹਾਰਾਜ ਦਾ ਜੁਆਬ ਸੁਣ ਪਹੁੰਚਿਆ ਤਾਂ ਅੰਦਰ ਭਰਿਆ ਜਹਿਰ ਉਛ੍ਲ ਪਿਆ। ਹੰਕਾਰੀ ਬਾਮਣ ਨੇ ਗੁਰੂ ਸਾਹਿਬ ਨੂੰ ਜਵਾਬ ਭੇਜਿਆ , ਦਸ ਤੇ ਮੈ ਹੁਣੇ ਦੇਂਦਾ ਪਰ ਹੁਣ ਤਾਂ ਮੈਨੂੰ ਛੇਤੀ ਹੈ ਅੱਗੇ ਜਾ ਰਿਆਂ ਪਰ ਉਧਰੋਂ ਮੁੜਦਿਆਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਖੱਤਰੀ ਹੋ ਕੇ ਸਿੱਖ …. ਆ ਤੁਹਾਡੀ ਝੂਠ ਦੀ ਦੁਕਾਨ ਮੈ ਬੰਦ ਕਰਾ ਕੇ ਵਾਪਸ ਜਾਵਾਂਗਾ।
ਇਸ ਤਰ੍ਹਾਂ ਧਮਕੀ ਦੇ ਕੇ ਬੀਰਬਲ ਅੱਗੇ ਤੁਰ ਗਿਆ। ਸਿੱਖਾਂ ਨੇ ਕਿਹਾ ਮਹਾਰਾਜ ਇਹ ਹੰਕਾਰੀ ਬ੍ਰਾਹਮਣ ਰਾਜ ਦੇ ਅਭਿਮਾਨੀ ਚ ਨੁਕਸਾਨ ਕਰੇਗਾ। ਸਤਿਗੁਰਾਂ ਗਿਆ ਘਬਰਾਉ ਨ ਗੁਰੂ ਨਾਨਕ ਦੇ ਘਰ ਨਾਲ ਖਹਿਣ ਵਾਲਾ ਸੁਖੀ ਨਹੀਂ ਰਹਿੰਦਾ , ਨੁਕਸਾਨ ਤੇ ਤਾਂ ਕਰੇਗਾ ਜੇ ਵਾਪਸ ਮੁੜੇਗਾ।
ਗੁਰੂ ਬੋਲਾਂ ਦੀ ਕਿਰਪਾ ਭਾਣਾ ਕਰਤਾਰ ਦਾ ਸਰਹੱਦੀ ਇਲਾਕੇ ਚ ਯੂਫਜਈਆਂ ਨਾਲ ਲੜਦਿਆਂ 1586 ਚ ਬੀਰਬਲ ਮਾਰਿਆ ਗਿਆ , ਕਦੇ ਵਾਪਸ ਨਹੀਂ ਮੁੜਿਆ।
ਇਤਿਹਾਸ ਗਵਾਹ ਹੈ ਚੰਦੂ , ਸੁੱਚਾ ਨੰਦ , ਬੀਰਬਲ ਪਹਾੜੀ ਰਾਜੇ ਹੁਣ ਵੀ ਗਾਂਧੀ , ਨਹਿਰੂ , ਇੰਦਰਾ , ਮੋਦੀ ਅਡਵਾਨੀ ਜੋ ਵੀ ਥੋੜ੍ਹੀ ਤਾਕਤ ਚ ਆਏ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾਈ ਗੁਰੂ ਘਰ ਵਿਰੁਧ ਬੀਰਬਲ ਬਾਰੇ ਅਸੀਂ ਦੋ ਚਾਰ ਗੱਲਾਂ ਸੁਣੀਆਂ ਨੇ ਪਰ ਆ ਕਰਤੂਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਤਾਂ ਕਰਕੇ ਲਿਖਿਆ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top