11 ਮਾਰਚ 1783
ਵੈਸੇ ਤਾਂ ਖ਼ਾਲਸੇ ਨੇ ਕਈ ਵਾਰ ਦਿੱਲੀ ਨੂੰ ਜਿੱਤੇ ਜਿੱਤੇ ਛੱਡਿਆ
ਪਰ 1783 ਦਿੱਲੀ ਫਤਹਿ ਦਾ ਖਾਸ ਇਤਿਹਾਸ ਹੈ
ਕਰੋੜਸਿੰਘੀਆ ਮਿਸਲ ਦੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ 40000 ਫ਼ੌਜ ਨਾਲ ਦਿੱਲੀ ਤੇ ਚੜ੍ਹਾਈ ਕੀਤੀ ਇਸ ਵੇਲੇ ਨਾਲ ਸ: ਜੱਸਾ ਸਿੰਘ ਰਾਮਗੜ੍ਹੀਆ , ਜੱਸਾ ਸਿੰਘ ਆਹਲੂਵਾਲੀਆ ਸ:ਰਾਏ ਸਿੰਘ ਭੰਗੀ ਆਦਿਕ ਸਰਦਾਰ ਵੀ ਸਨ ਯਮਨਾ ਦੇ ਬੁਰਾੜੀ ਘਾਟ ਤੇ ਜਾ ਰੁਕੇ ਫ਼ੌਜ ਨੂੰ ਤਿੰਨ ਹਿੱਸਿਆਂ ਚ ਵੰਡਿਆ 5000 ਦਾ ਜਥਾ ਅਜਮੇਰੀ ਗੇਟ ਵੱਲ ਭੇਜਿਆ ਤੇ 5000 ਦਾ ਜਥਾ ਮਜਨੂੰ ਟਿੱਲੇ ਤੇ ਤੈਨਾਤ ਕੀਤੀ ਬਾਕੀ 30 000 ਫ਼ੌਜ ਸਬਜ਼ੀ ਮੰਡੀ ਤੇ ਕਸ਼ਮੀਰੀ ਗੇਟ ਦੇ ਨੇੜੇ ਰੁਕੀ ਇਸ ਥਾਂ ਨੂੰ ਹੁਣ ਤਕ ਤੀਸ ਹਜ਼ਾਰੀ ਕਹਿੰਦੇ ਆ ਏ ਨਾਮ ਖ਼ਾਲਸਾ ਫ਼ੌਜ ਦੀ ਦੇਣ ਹੈ
ਸਭ ਤੋਂ ਪਹਿਲਾਂ ਖ਼ਾਲਸੇ ਨੇ ਮਲਕਾਪੁਰ ਮੁਗਲਪੁਰ ਸਬਜ਼ੀ ਮੰਡੀ ਆਦਿ ਦੇ ਇਲਾਕੇ ਫਤਹਿ ਕੀਤੇ ਸ਼ਾਹ ਆਲਮ ਦਾ ਭੇਜਿਆ ਸ਼ਹਿਜ਼ਾਦਾ ਮਿਰਜ਼ਾ ਸ਼ਿਕੋਹ ਰੋਕਣ ਲਈ ਆਇਆ ਪਰ ਥੋੜ੍ਹੀ ਜਿਹੀ ਜੰਗ ਤੋਂ ਬਾਅਦ ਖ਼ਾਲਸੇ ਦੇ ਕਰੜੇ ਹੱਥ ਦੇਖ ਦੌੜ ਕੇ ਲਾਲ ਕਿਲ੍ਹੇ ਚ ਜਾ ਲੁਕਿਆ ਮਗਰੇ ਖ਼ਾਲਸਾ ਫ਼ੌਜ ਨੇ ਲਾਲ ਕਿਲੇ ਵੱਲ ਮੂੰਹ ਕਰ ਲਿਆ ਦੂਜੇ ਪਾਸੇ ਤੋ ਜਥਿਆ ਨੇ ਹਮਲਾ ਕੀਤਾ ਤਿੰਨ ਪਾਸਿਆਂ ਤੋਂ ਹੋਏ ਇਸ ਹਮਲੇ ਨੇ ਦਿੱਲੀ ਬਾਦਸ਼ਾਹ ਸ਼ਾਹ ਆਲਮ ਨੂੰ ਫਿਕਰਾਂ ਵਿੱਚ ਪਾ ਤਾ ਉਹ ਭੱਜ ਕੇ ਲਾਲ ਕਿਲੇ ਅੰਦਰ ਜਾ ਲੁਕ ਗਿਆ
ਸਰਦਾਰ ਬਘੇਲ ਸਿੰਘ ਦੀ ਨੇ ਸਮੇਤ ਫ਼ੌਜ ਦੇ ਲਾਲ ਕਿਲ੍ਹੇ ਚ ਪ੍ਰਵੇਸ਼ ਕੀਤਾ ਲਾਹੌਰੀ ਦਰਵਾਜ਼ਾ ਮੀਨਾ ਬਾਜ਼ਾਰ ਨਗਾਰਖਾਨਾ ਲੰਘ ਕੇ ਦੀਵਾਨੇ ਆਮ ਪਹੁੰਚੇ ਕਿਲਾ ਫਤਹਿ ਕਰਕੇ ਖੁਸ਼ੀ ਚ ਰਣਜੀਤ ਨਗਾਰੇ ਤੇ ਚੋਬਾਂ ਲੱਗੀਆ ਜੈਕਾਰੇ ਗੂੰਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ ਸ਼ਾਹੀ ਝੰਡਾ ਲਾਹ ਕੇ ਕਿਲ੍ਹੇ ਤੇ ਖਾਲਸਾਈ ਨਿਸ਼ਾਨ ਸਾਹਿਬ ਝੂਲਾ ਦਿੱਤਾ
ਉ ਥਾਂ ਜਿੱਥੇ ਕਿਸੇ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਨ , ਔਰੰਗਜ਼ੇਬ ਦਰਬਾਰ ਲਾਉਂਦਾ ਸੀ ਉੱਥੇ ਅੱਜ ਖ਼ਾਲਸੇ ਦਾ ਕਬਜ਼ਾ ਸੀ ਤੇ ਖ਼ਾਲਸਾਈ ਦਰਬਾਰ ਸਜਿਆ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨਿਆ ਗਿਆ ਨਾਲ ਪੰਜ ਪ੍ਰਮੁੱਖ ਜਥੇਦਾਰ ਪੰਜ ਪਿਆਰਿਆਂ ਦੇ ਰੂਪ ਚ ਬੈਠੇ ਇਕ ਸਿੱਖ ਬਾਦਸ਼ਾਹੀ ਚੌਰ ਕਰ ਰਿਹਾ ਸੀ ਉਹੀ ਕਿਲ੍ਹਾ ਜਿੱਥੋਂ ਜਥੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਮੂਲੋ ਖ਼ਤਮ ਕਰ ਦੇਣ ਦੇ ਹੁਕਮ ਜਾਰੀ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਹ ਕੋਹ ਸ਼ਹੀਦੀ ਕੀਤਾ ਸੀ ਜਿਥੋ ਵਾਰ ਵਾਰ ਸ੍ਰੀ ਆਨੰਦਪੁਰ ਨੂੰ ਫੌਜਾਂ ਚੜਦੀਆ ਸੀ ਅਜ ਉ ਖ਼ਾਲਸੇ ਦੇ ਪੈਰਾਂ ਥੱਲੇ ਸੀ ਖਾਲਸਾ ਤੱਖਤ ਤੇ ਬਿਰਾਜਿਆ ਕਰਨੀਨਾਮੇ ਚ ਕਹਿ ਗੁਰੂ ਬੋਲ ਪੂਰੇ ਹੋਗੇ
ਦਿੱਲੀ ਤੱਖਤ ਪਰ ਬਹੇਗੀ ਆਪ ਗੁਰੂ ਕੀ ਫੌਜ ।
ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ । (ਕਰਨੀਨਾਮਾ)
ਲਾਲ ਕਿਲ੍ਹੇ ਤੇ ਖਾਲਸੇ ਦੇ ਕਬਜ਼ਾ ਮਗਰੋਂ ਸ਼ਾਹ ਆਲਮ ਨੇ ਸੋਚ ਵਿਚਾਰ ਕੇ ਆਪਣਾ ਵਕੀਲ ਰਾਮ ਦਯਾਲ ਤੇ ਬੇਗਮ ਸਮਰੂ ਨੂੰ ਸੰਧੀ ਲਈ ਭੇਜਿਆ ਬੇਗਮ ਸਮਰੂ ਬੜੀ ਚੁਸਤ ਚਲਾਕ ਤੇ ਰਾਜਨੀਤੀ ਦੀ ਮਾਹਰ ਸੀ ਉਹਨੇ ਸਰਦਾਰ ਬਘੇਲ ਸਿੰਘ ਦੀ ਭੈਣ ਬਣਕੇ ਦੋ ਮੰਗਾਂ ਰੱਖੀਆਂ ਇਕ ਤੇ ਸ਼ਾਹ ਆਲਮ ਦੀ ਜ਼ਿੰਦਗੀ ਬਖਸ਼ ਦਿਓ ਤੇ ਦੂਸਰਾ ਲਾਲ ਕਿਲੇ ਤੇ ਸ਼ਾਹ ਦਾ ਅਧਿਕਾਰ ਰਹੇ
ਸਰਦਾਰ ਬਘੇਲ ਸਿੰਘ ਨੇ ਸੋਚ ਵਿਚਾਰ ਕੇ ਦੋ ਦੇ ਬਰਾਬਰ ਚਾਰ ਸ਼ਰਤਾਂ ਰੱਖੀਆਂ
ਪਹਿਲੀ ਸਾਰੀ ਦਿੱਲੀ ਚ ਜਿਸ ਜਿਸ ਥਾਂ ਦਾ ਸਬੰਧ ਗੁਰੂ ਸਹਿਬਾਨ ਨਾਲ ਹੈ ਉਹ ਲਿਖਤੀ ਰੂਪ ਚ ਖ਼ਾਲਸੇ ਨੂੰ ਸੌਪੀਆਂ ਜਾਣਾ
ਦੂਸਰੀ ਗੁਰ ਸਥਾਨਾਂ ਦੀ ਨਿਸ਼ਾਨਦੇਹੀ ਮਗਰੋ ਸ਼ਾਹੀ ਫੁਰਮਾਨ ਜਾਰੀ ਕਰਕੇ ਗੁਰੂ ਅਸਥਾਨਾਂ ਦੀਆਂ ਯਾਦਗਾਰਾਂ ਕਾਇਮ ਕਰਨ ਦੀ ਆਗਿਆ ਮਿਲੇ
ਤੀਸਰੀ ਕੋਤਵਾਲੀ ਖ਼ਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਚ ਮਾਲ ਵਿਕਰੀ ਦੀ ਚੂੰਗੀ ਚੋ ਇੱਕ ਰੁਪਈਏ ਚੋ 6 ਆਨੇ ਮਤਲਬ 16 ਆਨੇ ਚੋ 6 ਆਨੇ ਦੇ ਹਿਸਾਬ ਨਾਲ ਹਿੱਸਾ ਖਾਲਸੇ ਨੂੰ ਦਾ ਹੋਊ
ਚੌਥੀ ਜਦੋਂ ਤਕ ਗੁਰੂ ਅਸਥਾਨ ਤਿਆਰ ਨਹੀਂ ਹੋ ਜਾਂਦੇ ਚਾਰ ਹਜਾਰ ਖਾਲਸਾ ਫੌਜ ਦਿੱਲੀ ਰਹੂ ਤੇ ਇਹਦਾ ਖਰਚਾ ਸਰਕਾਰੀ ਖ਼ਜ਼ਾਨੇ ਵਿੱਚੋਂ ਹੋਵੇਗਾ
ਸਰਦਾਰ ਬਘੇਲ ਸਿੰਘ ਦੀਆਂ ਸ਼ਰਤਾਂ ਮੰਨ ਲਈਆਂ ਸ਼ਾਹ ਆਲਮ ਨਾਲ ਮੁਲਾਕਾਤ ਹੋਈ ਕੁਝ ਸਮੇ ਬਾਦ ਸਿੱਖ ਫੌਜ ਕਿਲ੍ਹੇ ਚੋਂ ਬਾਹਰ ਆ ਗਈ ਜਾਣ ਲੱਗਿਆਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਕ ਹੋਰ ਕੰਮ ਕੀਤਾ ਇੱਕ ਲਾਲ ਪੱਥਰ ਦੀ ਬਣੀ ਹੋਈ ਸਿੱਲ ਜਿਥੇ ਬੈਠ ਮੁਗਲ ਬਾਦਸ਼ਾਹ ਹੁਕਮ ਕਰਦੇ ਸੀ ਏ ਸਿੱਲ 6 ਫੁੱਟ 4ਫੁਟ ਤੇ 9ਇੰਚ ਮੋਟੀ ਸੀ ਨੂੰ ਮੁੱਢੋ ਪੁਟ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਲਿਆ ਸੁੱਟੀ ਜੋ ਅੱਜ ਵੀ ਮੌਜੂਦ ਹੈ ਰਾਮਗੜੀਆ ਜੀ ਨੇ ਤੋਪਾੰ ਤੇ ਬਹੁਤ ਸਾਰੀਆਂ ਬੰਦੂਕਾਂ ਵੀ ਲਿਆਂਦੀਆ
ਇਸ ਤਰ੍ਹਾਂ ਖਾਲਸੇ ਨੇ ਦਿੱਲੀ ਫਤਹਿ ਕਰਕੇ ਗੁਰ ਅਸਥਾਨਾਂ ਕਾਇਮ ਕੀਤੇ ਖਾਲਸੇ ਦੇ ਜਾਣ ਮਗਰੋਂ ਅਕਿਰਤਘਣ ਸ਼ਾਹ ਆਲਮ ਨੇ ਫਿਰ ਸ਼ਾਜਿਸਾਂ ਸ਼ੁਰੂ ਕਰ ਦਿੱਤੀਆਂ ….
Waheguru Ji