ਰਾਬੀਆ

ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ ਖਿਚਿਆ ਆਉਦਾ ਸੀ । ਜਦੋ ਸੰਗਤ ਬਹੁਤ ਜਿਆਦਾ ਆਉਣ ਲੱਗ ਪਈ ਤਾ ਰਹਿਬਾ ਨੇ ਸਾਂਮ ਦੇ ਵੇਲੇ ਦਾ ਟਾਈਮ ਰੱਖ ਲਿਆ ਜਦੋ ਕੁਰਾਨ ਸਰੀਫ ਪੜਿਆ ਜਾਵੇ । ਰਹਿਬਾ ਹਰ ਰੋਜ ਸਾਮ ਨੂੰ ਕੁਰਾਨ ਸਰੀਫ ਦੀਆਂ ਆਇਤਾ ਬਹੁਤ ਸੁਰੀਲੀ ਅਵਾਜ ਵਿੱਚ ਪੜਨ ਲੱਗ ਪਈ । ਇਕ ਦਿਨ ਸਾਮ ਨੂੰ ਜਦੋ ਕੁਰਾਨ ਸਰੀਫ ਪੜਨ ਦਾ ਟਾਈਮ ਹੋਇਆ ਤਾ ਰਹਿਬਾ ਕੋਈ ਚੀਜ ਘਰ ਦੇ ਵਿਹੜੇ ਵਿੱਚ ਲੱਭਣ ਲੱਗੀ । ਜਦੋ ਕੁਝ ਸੰਗਤ ਆਈ ਤਾ ੳਹਨਾਂ ਨੇ ਰਹਿਬਾ ਨੂੰ ਪੁੱਛਿਆ ਕੀ ਗਵਾਚ ਗਿਆ , ਤਾ ਰਹਿਬਾ ਕਹਿਣ ਲੱਗੀ ਸੂਈ ਗਵਾਚ ਗਈ ਹੈ ਸਾਰੇ ਉਸ ਦੇ ਨਾਲ ਸੂਈ ਲੱਭਣ ਲੱਗ ਪਏ। ਹੋਰ ਵੀ ਸੰਗਤ ਆ ਗਈ ਜਦੋ ਵਿਹੜਾ ਭਰ ਗਿਆ ਸਾਰਿਆ ਨੂੰ ਪਤਾ ਲੱਗਾ ਤਾ ਵਿੱਚੋ ਕੁਝ ਸਿਆਣੇ ਬੰਦਿਆ ਨੇ ਪੁੱਛਿਆ ਰਹਿਬਾ ਏਦਾ ਤਾ ਸੂਈ ਨਹੀ ਲੱਭਣੀ । ਤੂ ਇਹ ਦੱਸ ਸੂਈ ਡਿੱਗੀ ਕਿਥੇ ਹੈ ਤਾ ਰਹਿਬਾ ਕਹਿਣ ਲੱਗੀ ਸੂਈ ਅੰਦਰ ਡਿੱਗੀ ਹੈ । ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਕਹਿਣ ਲੱਗੇ ਸੂਈ ਅੰਦਰ ਡਿੱਗੀ ਹੈ ਸਾਰਿਆ ਨਾਲ ਲੱਭ ਬਾਹਰ ਰਹੀ ਹੈ । ਰਹਿਬਾ ਕਹਿਣ ਲੱਗੀ ਅੰਦਰ ਬਹੁਤ ਹਨੇਰਾਂ ਹੈ ਬਾਹਰ ਕੁਝ ਚਾਨਣ ਸੀ ਇਸ ਲਈ ਬਾਹਰ ਆਣ ਕੇ ਲੱਭਣ ਲੱਗ ਪਈ ਸੀ । ਸਾਰੇ ਕਹਿਣ ਲੱਗ ਪਏ ਏਦਾ ਨਹੀ ਹੁੰਦਾਂ ਜਿਥੇ ਚੀਜ ਹੋਵੇ ਉਥੋ ਹੀ ਮਿਲਦੀ ਹੈ ਜੇ ਅੰਦਰ ਹਨੇਰਾ ਹੈ ਤਾ ਅੰਦਰ ਅੱਗ ਬਾਲ ਕੇ ਰੌਸ਼ਨੀ ਕਰ ਸਭ ਕੁਝ ਦਿਖਾਈ ਪੈ ਜਾਵੇਗਾ । ਰਹਿਬਾ ਕਹਿਣ ਲੱਗੀ ਜੇ ਤਹਾਨੂੰ ਇਹ ਸਮਝ ਹੈ ਕਿ ਜਿਥੇ ਚੀਜ ਹੋਵੇ ਉਥੋ ਹੀ ਮਿਲਦੀ ਹੈ ਜੇ ਅੰਦਰ ਹਨੇਰਾ ਹੋਵੇ ਤਾ ਚਾਨਣ ਕੀਤਿਆਂ ਸਭ ਕੁਝ ਦਿਖਾਈ ਦੇਣ ਲੱਗ ਪੈਦਾ ਹੈ । ਤਾ ਤੁਸੀ ਬਾਹਰ ਕੀ ਲੱਭਦੇ ਫਿਰਦੇ ਹੋ ਪ੍ਰਮੇਸ਼ਰ ਤੇ ਅੰਦਰ ਹੀ ਹੈ ਤੇ ਹਨੇਰੇ ਵਿੱਚ ਦਿਖਾਈ ਨਹੀ ਦੇਦਾ ਇਸ ਲਈ ਤੁਸੀ ਕਿਉ ਨਹੀ ਅੰਦਰ ਚਾਨਣ ਕਰਕੇ ਉਸ ਪ੍ਰਮੇਸ਼ਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ । ਸਾਰੇ ਬਹੁਤ ਸ਼ਰਮਸਾਰ ਹੋਏ ਰਹਿਬਾ ਕਹਿਣ ਲੱਗੀ ਚੰਗੇ ਕਿਰਦਾਰਾ ਵਾਲੇ ਇਨਸਾਨ ਬਣੋ ਹਰ ਇਕ ਦੀ ਮੱਦਦ ਕਰੋ ਉਸ ਸੱਚੇ ਰੱਬ ਨੂੰ ਹਮੇਸ਼ਾ ਆਪਣੇ ਚੇਤੇ ਵਿੱਚ ਰੱਖੋ । ਜਦੋ ਉਸ ਦਾ ਨਾਮ ਜਪਦਿਆਂ ਅੰਦਰ ਚਾਨਣ ਹੋ ਜਾਵੇਗਾ ਤਾ ਪ੍ਰਮੇਸ਼ਰ ਤਹਾਨੂੰ ਤੁਹਾਡੇ ਅੰਦਰ ਬੈਠਾ ਹੀ ਨਜਰ ਆਵੇਗਾ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply to Ninder Chand

Click here to cancel reply.




"2" Comments
Leave Comment
  1. Waheguru Jii

  2. *Waheguru Waheguru Jio*

top