30-4-1877
1849 ਨੂੰ ਅੰਗਰੇਜ਼ ਸਰਕਾਰ ਨੇ ਪੰਜਾਬ ਉੱਪਰ ਕਬਜ਼ਾ ਕਰਕੇ ਸਿੱਖਾਂ ਕੋਲੋਂ ਰਾਜ ਭਾਗ ਤਾਂ ਖੋਹ ਲਿਆ। ਪਰ ਅੰਗਰੇਜ਼ ਨੂੰ ਅਜੇ ਵੀ ਡਰ ਸੀ ਕਿ ਸਿਖ ਫਿਰ ਖੜ੍ਹੇ ਹੋ ਸਕਦੇ ਨੇ ਕਿਉਂਕਿ ਉਨ੍ਹਾਂ ਨੇ ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਪੜ੍ਹਿਆ ਸਣਿਆ ਸੀ ਤੇ ਬੜੀ ਨੇੜੇ ਤੋਂ ਦੇਖਿਆ ਸੀ। ਉਨ੍ਹਾਂ ਇਹ ਵੀ ਪੜ੍ਹਿਆ ਸੀ ਕਿ ਇਹ ਕੁਰਬਾਨੀਆਂ ਇਹ ਜਜਬਾ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੋਂ ਮਿਲਦਾ ਹੈ। ਇਸ ਲਈ ਇਹ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਲਈ ਮੁਗ਼ਲ ਹਕੂਮਤਾਂ ਵਾਂਗ ਅੰਗਰੇਜ਼ ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਾਲਾ ਸਾਰਾ ਥਾਂ ਨਿਲਾਮ ਕਰ ਦਿੱਤਾ ਜਾਵੇ ਤੇ ਇਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਜਾਂ ਇਸ ਥਾਂ ਨੂੰ ਖ਼ਰੀਦ ਕੇ ਗਿਰਜੇ (ਚਰਚ )ਚ ਤਬਦੀਲ ਕਰ ਦਿੱਤਾ ਜਾਵੇ।
ਇਸ ਕੰਮ ਲਈ 30 ਅਪ੍ਰੈਲ 1877 ਈ: ਦਾ ਦਿਨ ਚੁਣਿਆ ਗਿਆ। ਉਸ ਦਿਨ ਬਹੁਤ ਸਾਰੇ ਅੰਗਰੇਜ਼ ਅਫਸਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਕੱਠੇ ਹੋਏ। ਗ੍ਰੰਥੀ ਅਤੇ ਹੋਰ ਸੇਵਾਦਾਰਾਂ ਦੇ ਕੋਲ ਗੁਰੂ ਪਾਤਸ਼ਾਹ ਦੇ ਦਰ ਤੇ ਅਰਦਾਸਾਂ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਸੀ। ਸਤਿਗੁਰਾਂ ਦੀ ਕਿਰਪਾ ਨਾਲ ਉਸ ਵੇਲੇ ਇਕ ਅਸਚਰਜ ਘਟਨਾ ਘਟੀ ….
30 ਅਪ੍ਰੈਲ 1877 ਈ:ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ। ਕੋਈ 400 ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਦਾ ਆਨੰਦ ਲੈ ਰਹੇ ਸਨ। ਅਚਨਚੇਤ ਹੀ…
ਬਿਜਲੀ ਦੀ ਲਿਸ਼ਕ ਦਿਸੀ, ਉਹ ਇੱਕ ਵੱਡੀ ਰੌਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ (ਜਿਸ ਪਾਸੇ ਰਾਗੀ ਸਿੰਘ ਕੀਰਤਨ ਕਰਦੇ )ਦਰਵਾਜ਼ੇ ਵਿਚੋਂ ਆਈ, ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੀਂ ਇਕ ਰੌਸ਼ਨੀ ਦੀ ਲੀਕ ਹੋ ਕੇ ਨਿਕਲ ਗਈ।
ਭਾਵੇਂ ਇਸ ਦੇ ਫਟਣ ਸਮੇਂ ਬੜੇ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ , ਪਰ ਅੰਦਰ ਬੈਠੇ ਕਿਸੇ ਪ੍ਰੇਮੀ, ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਇਆ। ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀਂ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਦੱਸਦੇ ਹਨ। ਇਹ ਨਜ਼ਾਰਾ ਵੇਖ ਕੇ ਅੰਗਰੇਜ਼ ਅਫ਼ਸਰ ਭੈਭੀਤ ਹੋ ਗਏ ਉਨ੍ਹਾਂ ਨੇ ਉਸ ਕੁਕਰਮ ਤੋਂ ਕੰਨਾਂ ਨੂੰ ਹੱਥ ਲਾਇਆ ਤੇ ਭੁੱਲ ਬਖਸ਼ਾਉਣ ਲਈ ਕੜਾਹ ਪ੍ਰਸ਼ਾਦ ਸ੍ਰੀ ਦਰਬਾਰ ਸਾਹਿਬ ਭੇਟ ਕਰ ਅਰਦਾਸਾਂ ਕੀਤੀਆਂ।
ਇਸ ਅਦਭੁੱਤ ਕੌਤਕ ਬਾਰੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨੀ ਡਿਓੜੀ ਦੇ ਬਾਹਰ ਵਾਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ।
ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਵੱਲੋਂ ਲਿਖੀ ਕਿਤਾਬ “ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ”” ਵਿੱਚ ਜ਼ਿਕਰ ਹੈ
ਪ੍ਰੋ ਸਾਹਿਬ ਸਿੰਘ ਜੀ ਨੇ ਆਪਣੀ ਜੀਵਨੀ ਦੇ ਵਿੱਚ ਜ਼ਿਕਰ ਕੀਤਾ ਹੈ
ਨੋਟ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਾਹਰਵਾਰ ਘੰਟਾ ਘਰ ਵਾਲੇ ਪਾਸੇ ਇਕ ਉੱਚਾ ਲੰਮਾ ਗਿਰਜਾਘਰ ਬਣਾ ਵੀ ਲਿਆ ਸੀ ਜੋ ਕੁਝ ਸਾਲਾਂ ਬਾਅਦ ਢਾਹ ਦਿੱਤਾ।
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ
waheguru ji kirpa banai rakheo
ਵਾਹਿਗੁਰੂ ਜੀ🙏