ਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ

ਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ
ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ, ਜਦੋ ਭਾਈ ਭਾਗ ਰਾਮ ਜੀ ਨੇ ‌ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ ਘਿਰਿਆ ਹੈ , ਬੜਾ ਇਲਾਜ ਕਰਵਾਈ ਦਾ, ਪਰ ਕੋਈ ਹੱਲ ਨਹੀਂ। ਅਸੀਂ ਬੜੇ ਦੁਖੀ ਹਾਂ , ਕਈ ਜੀਅ ਏਨਾ ਬਿਮਾਰੀਆਂ ਨਾਲ ਤੁਰ ਗਏ , ਦੀਨ ਦਿਆਲ ਗ਼ਰੀਬ ਨਿਵਾਜ਼ ਕਿਰਪਾ ਕਰੋ , ਸਾਡੇ ਪਿੰਡ ਚਰਨ ਪਾਉ…
ਬੇਨਤੀ ਸੁਣ ਨੌਵੇਂ ਗੁਰਦੇਵ ਸੰਗਤ ਸਮੇਤ ਪਿੰਡ ਲਹਿਲ (ਲਾਹਲ) ਪਹੁੰਚੇ। ਇੱਥੇ ਇਕ ਬੋਹੜ ਦਾ ਰੁੱਖ ਵੇਖ ਟਿਕਾਣਾ ਕੀਤਾ। ਨੇੜੇ ਹੀ ਇਕ ਟੋਭਾ ਸੀ। ਨੌਵੇਂ ਪਾਤਸ਼ਾਹ ਨੇ ਦੁਖੀਆਂ ਨੂੰ ਵੇਖ ਉਸ ਟੋਭੇ ਚ ਆਪਣਾ ਪਾਵਨ ਚਰਨ ਛੁਹਾਇਆ ਤੇ ਬਚਨ ਕੀਤਾ ਏਥੇ ਜੋ ਇਸ਼ਨਾਨ ਕਰੂੰ ਉਸ ਦੇ ਸਭ ਰੋਗ ਦੂਰ ਹੋਣਗੇ। ਇਕ ਮਾਤਾ ਬੀਬੀ ਕਰਮਾਂ ਦੇਵੀ ਨੇ ਬੇਨਤੀ ਕੀਤੀ , ਮਹਾਰਾਜ ਸਾਡੇ ਅਠਰਾਏ ਨੂੰ ਬਾਲ ਸ਼ਾਤ ਹੋ ਜਾਂਦੇ ਆ (ਮਰ ਜਾਂਦੇ) (ਕੁਦਰਤੀ ਗਰਭ ਦਾ ਸਮਾਂ ਨੌਂ ਕ ਮਹੀਨੇ ਹੈ ਪਰ ਅੱਠਵੇਂ ਮਹੀਨੇ ਗਰਭ ਚ ਹੀ ਜਨਮ ਤੋਂ ਕੁਝ ਸਮਾਂ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਅਠਵਾਰਾ ਜਾਂ ਅਠਰਾਏ ਕਹਿੰਦੇ ਆ ਗਰਭਪਾਤ ਵੀ ਆਖਦੇ ਆ )
ਬੀਬੀ ਕਰਮੋ ਨੇ ਕਿਹਾ ਮਹਾਰਾਜ ਇਸ ਬਿਮਾਰੀ ਦੇ ਨਾਲ ਕਈ ਕੁੱਖਾਂ ਹਰੀਆਂ ਹੋਣ ਤੋਂ ਪਹਿਲਾਂ ਸਖਣੀਆਂ ਹੋ ਜਾਂਦੀਆਂ, ਮ‍ਾਪਿਆ ਦਾ ਏ ਦੁਖ ਵੀ ਕੱਟੋ, ਮਿਹਰ ਕਰੋ। ਸਤਿਗੁਰਾਂ ਨੇ ਕਿਹਾ ਇਸ ਟੋਭੇ ਚ ਇਸ਼ਨਾਨ ਕਰੋ। ਲੰਗਰ ਲਗਾਉ , ਆਏ ਗਏ ਦੀ ਸੇਵਾ ਕਰੋ , ਸੰਗਤ ਕਰੋ , ਸਭ ਰੋਗ ਸਭ ਦੁਖ ਦੂਰ ਹੋਣਗੇ। ਸੰਗਤ ਨੇ ਕਿਹਾ ਜੀ ਏਥੇ ਬਹੁਤੀ ਵੱਸੋ ਨਹੀ ਹੈ , ਪਾਤਸ਼ਾਹ ਨੇ ਕਿਹਾ , ਸਮੇਂ ਨਾਲ ਰੌਕਣ ਲੱਗਣ ਗੀਆਂ ਘੁੱਗ ਵਸੋ ਹੋਵੇਗੀ।
ਗੁਰੂ ਬਚਨ ਸਫਲੇ ਬਾਬਾ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਵਸਾਇਆ , ਏਥੇ ਹੀ ਹੁਣ ਅਸਥਾਨ ਹੈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਉ ਟੋਭਾ ਸਰੋਵਰ ਬਣਿਆ।
ਉ ਬੋਹੜ ਦਾ ਰੁੱਖ ਜਿਥੇ ਸਤਿਗੁਰੂ ਬੈਠੇ ਸੀ ਹੁਣ ਤਕ ਸਹੀ ਸਲਾਮਤ ਸੀ ਪਰ ਕੁਝ ਸਮਾਂ ਪਹਿਲਾਂ ਕਾਰ ਸੇਵਾ ਵਾਲਿਆ ਉਹ ਪਾਵਨ ਬੋਹੜ ਖ਼ਤਮ ਕਰ ਦਿੱਤਾ।
(ਬੋਹੜ ਤੇ ਪੁਰਾਣੇ ਅਸਥਾਨ ਦੀ ਫੋਟੋ ਨਾਲ ਐਡ ਹੈ )

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਹਰ ਸਾਲ ਬਸੰਤ ਪੰਚਮੀ ਨੂੰ ਸੰਗਤ ਦਾ ਭਾਰੀ ਇਕੱਠ ਹੁੰਦਾ ਦੀਵਾਨ ਸਜਦੇ ਆ ਰਵਾਇਤ ਵੀ ਹੈ ਤੇ ਲਿਖੀ ਇਬਾਰਤ ਅਨੁਸਾਰ ਵੀ 1671 ਨੂੰ ਸਤਿਗੁਰੂ ਮਹਾਰਾਜ ਬਸੰਤ ਪੰਚਮੀ ਵਾਲੇ ਦਿਨ ਹੀ ਪਹੁੰਚੇ ਸੀ
ਨੋਟ ਬਸੰਤ ਪੰਚਵੀ ਸਬੰਧੀ ਪਹਿਲੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply to Rajinder Kaur

Click here to cancel reply.




"1" Comment
Leave Comment
  1. waheguru ji ka khalsa Waheguru ji ki Fateh ji 🙏🏻

top