ਜੋ ਇਸਤ੍ਰੀਆਂ ਆਪਣੇ ਜਤ, ਸਤ, ਇਖ਼ਲਾਕ ਵਿਚ ਪੂਰਨ ਰਹਿੰਦੀਆਂ ਹਨ, ਉਹਨਾਂ ਉਪਰ ਉਹਨਾਂ ਦੇ ਪਤੀ ਦੀ ਪੂਰਨ ਪ੍ਰਸੰਨਤਾ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੂੰ ਸੰਸਾਰ ਵਿਚ ਮਾਣ ਸਤਿਕਾਰ ਵੀ ਮਿਲਦਾ ਹੈ ਤੇ ਪ੍ਰਮੇਸ਼ਰ ਵਾਹਿਗੁਰੂ ਜੀ ਵੀ ਉਹਨਾਂ ਨੂੰ ਕੁਝ ਆਪਣੀਆਂ ਬਖ਼ਸ਼ਿਸ਼ਾਂ ਦੇ ਖ਼ਜ਼ਾਨਿਆਂ ਵਿਚੋਂ ਦਾਰ ਮਿਸਦਾ ਹੈ। ਸਿੱਖ ਇਤਿਹਾਸ ਵਿਚ ਐਸੀਆਂ ਅਨੇਕ ਬੀਬੀਆਂ ਦਾ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਬਲਗੀਧਰ ਜੀ ਦੇ ਇਤਿਹਾਸ (ਤਵਾਰੀਖ਼ ਗੁਰੂ ਖਾਲਸਾ) ਵਿਚ ਜ਼ਿਕਰ ਮਿਲਦਾ ਹੈ ਕਿ ਇਕ ਵਾਰੀ । ਸਤਿਗੁਰੂ ਜੀ ਨੇ ਭਰੇ ਇਕੱਠ ਵਿਚ ਬਚਨ ਕੀਤਾ, “ਕੋਈ ਐਸੀ ਬੀਬੀ ਹੈ ਜੋ ਮਨ, ਬਾਣੀ, ਸਰੀਰ ਕਰ ਕੇ ਪੂਰਨ ਜਤ-ਸਤ ਵਿਚ ਪ੍ਰਪੱਕ ਹੋਵੇ ਤੇ ਜਿਸ ਨੇ ਕਦੇ ਵੀ ਆਪਣੇ ਪਤੀ ਦਾ ਮੂੰਹ ਨਾ ਫਿਟਕਾਰਿਆ ਹੋਵੇ ? ਉਸ ਵੇਲੇ ਇਕ ਬੀਬੀ ਨੇ ਭਰੇ ਦੀਵਾਨ ਵਿਚ ਖਲੋ ਕੇ ਬੇਨਤੀ ਕੀਤੀ, ਗ਼ਰੀਬ ਨਿਵਾਜ਼ ਸੱਚੇ ਪਾਤਸ਼ਾਹ। ਆਪ ਜੀ ਦੀ ਮੇਰੇ ‘ਤੇ ਰਹਿਮਤ ਹੈ। ਤੁਹਾਡੀ ਕ੍ਰਿਪਾ ਨਾਲ ਮੈਂ ਜਤ, ਸਤ ਵਿਚ ਪ੍ਰਪੱਕ ਹਾਂ ਅਤੇ ਅੱਜ ਤੱਕ ਕਦੇ ਵੀ ਆਪਣੇ ਪਤੀ ਦਾ ਮੂੰਹ ਨਹੀਂ ਫਿਟਕਾਰਿਆ। ਉਸ ਬੀਬੀ ਨੇ ਸਤਿਗੁਰਾਂ ਦੇ ਪੁੱਛਣ ‘ਤੇ ਸਾਰੀ ਆਪਣੇ ਜੀਵਨ ਦੀ ਵਾਰਤਾ ਦੱਸੀ ਕਿ ਪਾਤਸ਼ਾਹ ਜੀ ! ਅਸੀਂ ਕਈ ਭੈਣਾਂ ਸਾਂ, ਪਰ ਭਰਾ ਕੋਈ ਨਹੀਂ ਸੀ। ਸਾਡੇ ਘਰ ਜਾਇਦਾਦ, ਪਦਾਰਥ ਬਹੁਤ ਸਨ। ਸਾਡੇ ਪਿਤਾ ਦੇ ਚੜਾਈ ਕਰਨ ਤੋਂ ਮਗਰੋਂ ਹਾਕਮਾਂ ਨੇ ਸਭ ਕੁਝ ਜ਼ਬਤ ਕਰ ਲਿਆ ਅਤੇ ਕਿਹਾ ਕਿ ਜੋ ਇਸਤਰੀ (ਜੋ ਸਾਡੀ ਮਾਂ ਸੀ) ਦੇ ਪੇਟ ਵਿਚ ਬੱਚਾ ਹੈ, ਜੇਕਰ ਉਹ ਲੜਕਾ ਹੋਇਆ ਤਾਂ ਸਭ ਕੁਝ ਵਾਪਿਸ ਦੇ ਦਿੱਤਾ ਜਾਵੇਗਾ।
ਪ੍ਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੜਕਾ (ਸਾਡਾ ਭਰਾ ਪੈਦਾ ਹੋਣ ਨਾਲ ਸਾਡਾ ਸਭ ਕੁਝ ਵਾਪਿਸ ਮਿਲ ਗਿਆ। ਸਾਡੀ ਜਾਇਦਾਦ ਵੀ ਮਿਲ ਗਈ। ਪਹਿਲਾਂ ਲੋਕਾਂ ਦੇ ਘਰਾਂ ਵਿਚ ਦਿਨ ਕੱਟੀ ਕਰਦੇ ਸੀ। ਉਸ ਦੇ ਜਨਮ ਹੋਣ ‘ਤੇ ਮਕਾਨ ਵੀ ਮਿਲ ਗਿਆ। ਉਸ ਦਿਨ ਤੋਂ ਸਤਿਗੁਰੂ ਜੀ ! ਮੈਂ ਮਨ ਵਿਚ ਦ੍ਰਿੜ ਨਿਸਚਾ ਕਰ ਲਿਆ ਕਿ ਅੱਜ ਤੋਂ ਮੈਂ ਕਦੀ ਵੀ ਮਰਦ ਦਾ ਮੂੰਹ ਨਹੀਂ ਫਿਟਕਾਰਾਂਗੀ। ਇਹ ਸੁਣ ਕੇ ਸਤਿਗੁਰੂ ਜੀ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ ਤੇ ਬਹੁਤ ਬਖ਼ਸ਼ਿਸ਼ਾਂ ਕੀਤੀਆਂ। ਉਸ ਦੇ ਪਤੀਬ੍ਰਤਾ ਧਰਮ ਦੀ ਮਹਾਨਤਾ ਸੰਗਤਾਂ ਨੂੰ ਦਰਸਾਉਣ ਲਈ ਲੋਹਗੜ੍ਹ ਸਾਹਿਬ ਦੇ ਸਾਹਮਣੇ ਇਕ ਸੁੱਕਾ ਬੋਹੜ ਸੀ। ਸਤਿਗੁਰੂ ਜੀ ਨੇ ਹੁਕਮ ਕੀਤਾ, ਬੇਟਾ ! ਜਾ ਉਸ ਸੁੱਕੇ ਬੋਹੜ ਥੱਲੇ ਪਰਦਾ ਕਰ ਕੇ ਇਸ਼ਨਾਨ ਕਰ ਕੇ ਜਪੁ ਜੀ ਸਾਹਿਬ ਦਾ ਪਾਠ ਕਰ। ਉਸ ਬੀਬੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਜਦ ਇਸੇ ਤਰ੍ਹਾਂ ਕੀਤਾ ਤਾਂ ਉਹ ਸਕਿਆ ਬੋਹੜ ਵੀ ਹਰਾ ਹੋ ਗਿਆ।
(ਤਵਾਰੀਖ ਗੁਰੂ ਖਾਲਸਾ, ਭਾਗ ਪਹਿਲਾ, ਪੰਨਾ ੬੭੨,