27 ਸਤੰਬਰ ਜੋਤੀ ਜੋਤਿ ਦਿਹਾੜਾ (1539ਈ:) ਧੰਨ ਗੁਰੂ ਨਾਨਕ ਦੇਵ ਜੀ

ਉਦਾਸੀਆਂ (ਯਾਤਰਾ) ਤੋ ਬਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਟਿਕ ਗਏ। ਜੀਵਨ ਦੇ ਕਰੀਬ 18 ਸਾਲ ਏਥੇ ਰਹੇ , ਏਥੇ ਈ ਹਲ ਵਾਹਿਆ ਖੇਤੀ ਕੀਤੀ। ਖੂਹ ਜੋਏ ਇੱਥੇ ਈ ਭਾਈ ਲਹਿਣਾ ਜੀ ਨੂੰ ਸਭ ਤਰ੍ਹਾਂ ਪਰਖ਼ ਕੇ ਗੁਰੂ ਅੰਗਦ ਬਣਾਇਆ ਅਤੇ ਗੁਰੂਤਾ ਗੱਦੀ ਦਿੱਤੀ।
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ। (ਭਾਈ ਗੁਰਦਾਸ ਜੀ)
ਇੱਕ ਦਿਨ ਸਤਿਗੁਰਾਂ ਨੇ ਭਰੇ ਦਰਬਾਰ ਚ ਬਚਨ ਕਹੇ ਅਸੀਂ ਸਰੀਰ ਤਿਆਗ ਦੇਣਾ ਹੈ। ਅਕਾਲ ਪੁਰਖ ਦਾ ਸੱਦਾ ਆ ਗਿਆ। ਉਮਰ ਚਾਹੇ 70 ਸਾਲ ਤੋਂ ਟੱਪ ਗਈ ਸੀ ਪਰ ਸਤਿਗੁਰਾਂ ਦੀ ਸਿਹਤ ਇੰਨੀ ਵਧੀਆ ਸੀ ਕਿ ਸੁਣ ਕੇ ਕਿਸੇ ਨੂੰ ਭਰੋਸਾ ਹੀ ਨ ਆਇਆ ਕੇ ਸਰੀਰ ਤਿਆਗ ਦੇਣਗੇ। ਪੁੱਤਰਾਂ ਨੂੰ ਤੇ ਬਿਲਕੁਲ ਭਰੋਸਾ ਨਾ ਹੋਇਆ। ਉਹ ਤੇ ਸੱਦੇ ਤੇ ਵੀ ਨਾ ਆਏ। ਉਨ੍ਹਾਂ ਨੂੰ ਲੱਗਾ ਜਿਵੇਂ ਪਿਤਾ ਜੀ ਮਖ਼ੌਲ ਕਰਦੇ ਆ। ਜਿਸ ਨੇ ਵੀ ਸੁਣਿਆ ਦੂਰ ਦੂਰ ਤੋ ਸੰਗਤ ਅਉਣੀ ਸ਼ੁਰੂ ਹੋ ਗਈ। ਸਤਿਗੁਰੂ ਜੀ ਨੇ ਸੱਚਖੰਡ ਜਾਣ ਤੋਂ ਦੋ ਕ ਦਿਨ ਪਹਿਲਾਂ ਬਾਰਾਂਮਾਹ ਬਾਣੀ ਉਚਾਰਣ ਕੀਤੀ ਜੋ ਤੁਖਾਰੀ ਰਾਗ ਚ 1107 ਅੰਗ ਤੇ ਦਰਜ਼ ਹੈ।
ਗੁਰਦੇਵ ਨੇ ਭਾਈ ਸਧਾਰਨ ਜੀ ਨੂੰ ਹੁਕਮ ਕੀਤਾ ਕੇ ਸਸਕਾਰ ਦੀ ਤਿਆਰੀ ਕਰੋ। ਚੰਦਨ ਦੀ ਲਕੜ ਮੰਗਵਾਈ। ਥਾਂ ਸਾਫ ਕੀਤਾ। ਇੱਕ ਕਨਾਤ ਤਾਣੀ ਗਈ। ਸਾਰਾ ਦਿਨ ਲੰਘ ਗਿਆ। ਅਗਲੇ ਦਿਨ ਸਤਿਗੁਰੂ ਜੀ ਸਵਾ ਪਹਿਰ ਰਾਤ ਰਹਿੰਦੀ ਜਾਗੇ। ਇਸ਼ਨਾਨ ਕੀਤਾ , ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਕੀਰਤਨ ਹੋਇਆ। ਸਾਰੀ ਸੰਗਤ ਇਕਤਰ ਆ , ਸਮਾਪਤੀ ਤੋ ਬਾਦ ਸਭ ਸੰਗਤ ਨੂੰ ਖੁਲ੍ਹੇ ਦਰਸ਼ਨ ਦਿੱਤੇ। ਸਭ ਵਲ ਮਿਹਰ ਭਰੀ ਨਿਗਾ ਨਾਲ ਤੱਕਿਆ , ਸਭ ਨੂੰ ਮਨ ਇੱਛਤ ਦਾਤਾਂ ਨਾਲ ਨਿਵਾਜਿਆ। ਫਿਰ ਮਹਾਰਾਜ ਕਨਾਤ ਦੇ ਅੰਦਰ ਜਾ ਲੰਮੇ ਪੈ ਗਏ। ਚਿੱਟੀ ਚਾਦਰ ਉਪਰ ਲੈ ਲਈ , ਵੇਕ ਹੀ ਵੇਖ ਦੇ ਆਸਮਾਨ ਦਾ ਰੰਗ ਬਦਲ ਗਿਆ। ਸੰਗਤ ਦੇਖ ਕੇ ਹੈਰਾਨ ਸਭ ਦੇ ਮੁੰਹ ਚ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਅਵਾਜ ਸੀ।
ਏਧਰ ਬਾਹਰ ਹਿੰਦੂ ਤੇ…

ਮੁਸਲਮਾਨਾਂ ਚ ਰੌਲਾ ਪੈ ਗਿਆ ਹਿੰਦੂ ਕਹਿਣ ਅਸੀਂ ਸਸਕਾਰ ਕਰਨਾ , ਮੁਸਲਮਾਨ ਕਹਿਣ ਸਾਡੇ ਪੀਰ ਨੇ ਅਸੀ ਦਫਨਉਣਾ ਜਾਂ ਅੰਦਰ ਜਾ ਸਤਿਗੁਰੂ ਮਹਾਰਾਜੇ ਦੀ ਚਾਦਰ ਚੁੱਕੀ ਵੇਖਿਆ ਤਾਂ ਥੱਲੇ ਸਿਰਫ਼ ਦੋ ਫੁੱਲ ਮਿਲੇ , ਸਰੀਰ ਨਹੀ ਸੀ। ਚਾਦਰ ਹੀ ਬਚੀ . ਉਸ ਚਾਦਰ ਨੂੰ ਦੋ ਟੁਕੜੇ ਕਰ ਲਿਆ। ਹਿੰਦੂਆਂ ਨੇ ਸਸਕਾਰ ਕਰ ਕੇ ਦੇਹੁਰਾ ਬਣਾ ਦਿੱਤਾ ਮੁਸਲਮਾਨਾਂ ਨੇ ਦਫਨ ਕਰਕੇ ਕਬਰ ਬਣਾ ਦਿੱਤੀ , ਪਰ ਅਕਾਲ ਪੁਰਖ ਨੂੰ ਏ ਮੰਨਜੂਰ ਨਹੀ ਸੀ ਰਾਵੀ ਚ ਹੜ ਆਇਆ ਸਮਾਧ ਕਬਰ ਦੋਵੇ ਰੋੜ ਕੇ ਲੈ ਗਈ ਬਾਅਦ ਚ ਫਿਰ ਦੋਵੇਂ ਸਮਾਧ ਤੇ ਕਬਰ ਬਣਾਈਆਂ ਗਈਆਂ ਜੋ ਹੁਣ ਵੀ ਮੌਜੂਦ ਆ।
ਸਤਿਗੁਰਾਂ ਦੇ ਪੋਤਰੇ ਬਾਬਾ ਧਰਮਚੰਦ ਜੀ ਨੇ ਬਾਦ ਚ ਰਾਵੀ ਤੋ ਇਧਰ ਵੀ ਬਾਬਾ ਜੀ ਦਾ ਦੇਹੁਰਾ ਬਣਾਈਆ ਜਿਸ ਕਰਕੇ ਨਾਂ ਅਜ ਕਲ “ਡੇਰਾ ਬਾਬਾ ਨਾਨਕ” ਪਿਆ ਏਥੇ ਸਤਿਗੁਰੂ ਜੀ ਦਾ ਚੋਲਾ ਤੇ ਭੈਣ ਨਾਨਕੀ ਜੀ ਦਾ ਰੁਮਾਲ ਵੀ ਹੈ।
ਨੋਟ ਮਹਿਮਾਂ ਪ੍ਰਕਾਸ਼ ਅਨੁਸਾਰ ਗੁਰੂ ਬਾਬੇ ਦਾ ਸਸਕਾਰ ਹੋਇਆ ਲਿਖਿਆ ਹੈ। ਸੋਹਣਾ ਬਿਬਾਨ ਤਿਆਰ ਕੀਤਾ ਸਤਿਗੁਰਾਂ ਦੇ ਪਾਵਨ ਸਰੀਰ ਨੂੰ ਉਪਰ ਬਿਰਾਜਮਾਨ ਕੀਤਾ ਚਿੱਟੇ ਬਸਤਰ ਪਾਏ ਤੇ ਰਸਤੇ ਵਿਚ ਕੀਰਤਨ ਕਰਦਿਆਂ ਹੋਇਆ ਪਾਵਨ ਸਰੀਰ ਨੂੰ ਰਾਵੀ ਦੇ ਕੰਢੇ ਲੈ ਗਏ। ਉੱਥੇ ਚੰਦਨ ਦੀ ਚਿਖਾ ਤਿਆਰ ਕਰ ਕੇ ਸਰੀਰ ਦਾ ਸਸਕਾਰ ਕੀਤਾ।
ਚੰਦਨ ਚਿਤਾ ਪੁਨ ਬਨੀ ਸਵਾਰ ।
ਪਾਵਨ ਸਰੀਰ ਧਰ ਕੀਓ ਸਿਸਕਾਰ। (ਮਹਿਮਾ ਪ੍ਰਕਾਸ਼)
ਗੁਰੂ ਪਤੀ ਦਾ ਵਿਛੋੜਾ ਨ ਸਹਿੰਦੇ ਮਾਤਾ ਸੁਲਖਣੀ ਜੀ ਵੀ 15 ਦਿਨ ਬਾਦ ਗੁਰੂ ਚਰਨ ਚ ਜਾ ਬਿਰਾਜੇ। ਮਾਤਾ ਜੀ ਦਾ ਸਸਕਾਰ ਗੁਰੂ ਪੁਤਰਾਂ ਨੇ ਕੀਤਾ।
ਏਦਾਂ ਜਗਤ ਗੁਰੂ ਬਾਬਾ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੱਸੂ ਵਦੀ 10 ਸੰਮਤ ੧੫੯੬ (1539 ਈ:) ਨੂੰ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਅੱਜ ਦੇ ਦਿਨ ਜੋਤੀ ਜੋਤਿ ਸਮਾਏ ਕੋਟਾਨਿ ਕੋਟਿ ਨਮਸਕਾਰ
ਜੋਤਿ ਰੂਪਿ ਹਰਿ ਆਪਿ
ਗੁਰੂ ਨਾਨਕੁ ਕਹਾਯਉ ॥
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. 🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

top