ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਮੁਸਲਿਮ ਲੋਕਾਂ ਨੇ ਪੁੱਛਿਆ ਕੀ ਆਪ ਹਿੰਦੂਆਂ ਦੇ ਗੁਰੂ ਹੋ ਜਾਂ ਮੁਸਲਮਾਨਾਂ ਦੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਤਾਂ ਸਾਂਝੇ ਹਾਂ। ਤਾਂ
ਮੁਸਲਮਾਨਾਂ ਨੇ ਕਿਹਾ ਜੇ ਸਾਂਝੇ ਹੋ ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਕਰੋ , ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਲ ਆ ਗਏ , ਮਸੀਤ ਵਿਚ ਸਾਰੇ ਨਮਾਜ਼ ਦੀ ਅਦਾ ਵਿੱਚ ਖੜੇ ਹੋ ਕੇ ਨਮਾਜ਼ ਗੁਜ਼ਾਰਨ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧੇ ਖੜੇ ਰਹੇ , ਨਮਾਜ਼ ਕਰ ਕਰ ਮੁਸਲਮਾਨਾਂ ਨੇ ਰੋਹਬ ਨਾਲ ਆ ਕੇ ਆਖਿਆ ਕਿ ਆਪ ਜੀ ਨੇ ਨਮਾਜ਼ ਕਿਉ ਨਹੀਂ ਪੜ੍ਹੀ ? ਤਾਂ ਗੁਰੂ ਜੀ ਕਹਿਣ ਲੱਗੇ ਤੁਸੀਂ ਵੀ ਨਹੀਂ ਪੜ੍ਹੀ , ਨਵਾਬ ਕਹਿੰਦਾ ਅਸੀਂ ਤਾਂ ਪੜ੍ਹੀ ਹੈ। ਸਤਿਗੁਰ ਜੀ ਕਹਿੰਦੇ ਤੇਰਾ ਮੰਨ ਤਾਂ ਕੰਧਾਰ ਘੋੜੇ ਖਰੀਦਣ ਗਿਆ ਸੀ , ਸਰੀਰ ਕਰਕੇ ਤੂੰ ਵੀ ਹਾਜ਼ਿਰ ਸੀ ਅਸੀਂ ਵੀ ਹਾਜ਼ਿਰ ਸੀ , ਧਿਆਨ ਵਿਚ ਨਹੀਂ ਸੀ , ਫਿਰ ਇਹ ਸੁਣ ਕੇ ਖਾਨ ਨੇ ਕਿਹਾ ਕਿ ਆਪ ਕਾਜੀ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰ ਜੀ ਕਹਿੰਦੇ ਭਾਈ ਸਰੀਰ ਇਸਦਾ ਵੀ ਇਥੇ ਹੀ ਸੀ ਪਰ ਅਸਲ ਭਾਵ ਮੰਨ ਤਾਂ ਘਰ ਵਛੇਰੀ ਦੀ ਸੰਭਾਲ ਕਰ ਰਿਹਾ ਸੀ।
ਕਿਤੇ ਨਵ – ਜੰਮੀ ਵਛੇਰੀ ਖੂਹ ਵਿੱਚ ਨਾ ਡਿੱਗ ਜਾਵੇ ਫਿਰ ਸਾਰੇ ਹਜ਼ੂਰ ਜੀ ਦੇ ਚਰਨਾਂ ਤੇ ਝੁਕੇ , ਸਭ ਨੇ ਸੱਜਦਾ ਕੀਤਾ ਅਤੇ ਕਹਿੰਦੇ ਇਹ ਤਾਂ ਖੁਦਾ ਬੰਦ ਹੈ , ਇਹ ਤਾਂ ਜਾਣੀ – ਜਾਣ ਹਨ , ਇਹ ਤਾਂ
ਅੰਤਰਯਾਮੀ ਹੈ। ਇਸ ਲਈ ਇਸ ਗੁਰਦੁਆਰੇ ਦਾ ਨਾਮ ਅੰਤਰਯਾਮਤਾ ਸਾਹਿਬ ਪੈ ਗਿਆ