ਇਤਿਹਾਸ – 4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ

ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ।
ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ ਪੰਜਾਬੀ ਸੂਬਾ ਲੈਣ ਦੇ ਲਈ ਮੋਰਚਾ ਲਾਇਆ। ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਵੀ ਸਰਕਾਰ ਵਲੋਂ ਪਾਬੰਦੀ ਲਗਾ ਦਿੱਤੀ। ਹਜਾਰਾ ਸਿਖਾਂ ਦੀਆਂ ਗਿ੍ਫ਼ਤਾਰੀਆਂ ਹੋਈਆਂ। ਪੰਜਾਬੀ ਸੂਬਾ ਲੈਣ ਲਈ ਜੂਝ ਰਹੇ ਸਿੱਖਾਂ ਨੂੰ ਦਬਾਉਣ ਵਾਸਤੇ ਨਹਿਰੂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ , ਇਸ ਹਮਲੇ ਦੌਰਾਨ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਚ ਜੁੱਤੀਆ ਸਮੇਤ ਅੰਦਰ ਗਈ, ਸੰਗਤਾਂ ਅਤੇ ਅਕਾਲ ਤਖਤ ਵੱਲ ਗੋਲੀਆਂ ਚਲਾਈਆਂ,
ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਦਰਬਾਰ ਸਾਹਿਬ ਬਾਬਾ ਅਟੱਲ ਰਾਏ ਤੇ ਹੋਰ ਆਸਪਾਸ ਭੰਨ ਤੋੜ ਕੀਤੀ।
ਕੌਲਸਰ ਦੀਆਂ ਚ ਪਰਕਰਮਾਂ ਪਰੇਡ ਕੀਤੀ। ਪ੍ਰਸ਼ਾਦ ਤੇ ਲੰਗਰ ਤੇ ਵੀ ਪ੍ਰਬੰਧੀ ਲਾਤੀ। ਸੰਗਤ ਦੇ ਉੱਪਰ ਲਾਠੀਚਾਰਜ ਕੀਤਾ , ਕੁਝ ਜਖਮੀ ਹੋ ਗਏ , ਕੁਝ ਸ਼ਹੀਦ ਵੀ ਹੋ ਗਏ। ਬਹੁਤ ਸਾਰੀ ਸੰਗਤ ਨੂੰ ਗ੍ਰਿਫਤਾਰ ਕਰਲਿਆ।
ਤਖ਼ਤ ਸਾਹਿਬ ਦੇ ਜਥੇਦਾਰ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਘਰਾਂ ਚੋ ਹੀ ਰਾਤ ਚੁਕ ਲਿਆ, ਬਿਨਾਂ ਵਰੰਟ ਦੇ।
ਅਸ਼ਵਨੀ ਕੁਮਾਰ, ਡੀਆਈਜੀ ਜਲੰਧਰ ਦੀ ਅਗਵਾਈ ਵਾਲੀ ਫੋਰਸਾਂ ਨੇ ਤਕਰੀਬਨ 3000 ਬੰਦਿਆ ਨੂੰ ਗ੍ਰਿਫਤਾਰ ਕੀਤਾ।
ਏਸ ਹਮਲਾ ਬਾਰੇ ਬਹੁਤੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਪਤਾ ਨਹੀਂ ਪਰ ਇਹ ਉਸੇ ਤਰ੍ਹਾਂ ਹੈ ਜਿਵੇਂ ਆਨੰਦਪੁਰ ਮਤਾ ਤੇ ਧਰਮ ਯੁੱਧ ਮੋਰਚੇ ਨੂੰ ਖ਼ਤਮ ਕਰਨ ਲਈ 84 ਚ ਅਟੈਕ ਕੀਤਾ ਸੀ।
ਬਾਕੀ ਫੋਟੋ ਚ ਤੁਸੀਂ ਆਪ ਦੇਖ ਸਕਦੇ ਹੋ। ਵਿਸਥਾਰ ਨਾਲ ਜਾਣਕਾਰੀ ਲਈ ਪੰਜਾਬੀ ਸੂਬਾ ਮੋਰਚਾ 1955 ਕਿਤਾਬ ਪੜੋ।
ਨੋਟ : ਜਿਹੜੇ ਕਹਿੰਦੇ ਆ 84 ਚ ਹਮਲਾ ਭਿੰਡਰਾਂਵਾਲੇ ਨੂੰ ਫੜਣ ਲਈ ਹੋਇਆ ਸੀ, ਉਹ ਦਸਣ ਕਿ 1955 ਚ ਕਿਉਂ ਹਮਲਾ ਹੋਇਆ ਸੀ ਉਦੋਂ ਤੇ ਭਿੰਡਰਾਂਵਾਲੇ ਨਹੀਂ ਸੀ ……
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"2" Comments
Leave Comment
  1. ਨਿਸ਼ਾਨ ਸਿੰਘ

    waheguru waheguru waheguru ji

  2. waheguru ji waheguru ji waheguru ji waheguru ji waheguru ji waheguru

top