ਇਤਿਹਾਸ – ਸ਼੍ਰੀ ਦਾਤੁਨ ਸਾਹਿਬ , ਲੇਹ

ਸ਼੍ਰੀ ਦਾਤੁਨ ਸਾਹਿਬ (ਮਿਸਵਾਕ) ਦੇ ਨਾਂ ਨਾਲ ਇਹ ਪਵਿੱਤਰ ਦਰੱਖਤ ਪਹਿਲੇ ਸਿੱਖ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਯਾਦ ਵਿੱਚ ਬਿਰਾਜਮਾਨ ਹੈ ਜਿਸ ਨੂੰ ਕਿ ਲਦਾਖ਼ ਦੇ ਇਲਾਕੇ ਦੇ ਲੋਕ ਆਪਣੇ ਪਾਵਨ ਗੁਰੂ (ਰਿਮਪੋਚੇ ਲਾਮਾਂ) ਦੇ ਰੂਪ ਵਿੱਚ ਪੂਜਦੇ ਹਨ ਇਸ ਮਹਾਨ ਸੰਤ ਨੇ ਨੋ ਖੰਡ ਪ੍ਰਿਥਵੀ ਉੱਤੇ ਸਮੁੱਚੀ ਮਾਨਵਤਾ ਵਿੱਚ ਜਾਗ੍ਰਤੀ ਲਿਆਉਣ ਅਤੇ ਸਭ ਦੁੱਖਾਂ ਕਲੇਸ਼ਾਂ ਭਰਮਾ ਦਾ ਖਾਤਮਾ ਕਰਨ ਲਈ ਆਪਣੀ ਦੂਸਰੀ ਉਦਾਸੀ ਦੌਰਾਨ ਸੰਨ 1517 ਈ: ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਧੰਨ ਧੰਨ ਕੀਤਾ ਸੀ। ਗੁਰੂ ਜੀ ਨੇ ਆਪਣਾ ਦਾਤੁਨ ਇੱਥੇ ਰੱਖਿਆ ਸੀ ਜੋ ਬਾਅਦ ਵਿੱਚ ਇਥੋਂ ਦੇ ਰੇਗਿਸਥਾਨੀ ਇਲਾਕੇ ਵਿੱਚ ਜਿਥੇ ਕੋਈ ਦਰੱਖਤ ਬਣ ਗਿਆ। ਆਪਣੀ ਪਵਿੱਤਰਤਾ ਦੇ ਲਈ ਅਤੇ ਗੁਰੂ ਜੀ ਨੇ ਚਾਰ ਚੁਫੇਰੇ ਸੱਚ , ਪ੍ਰੇਮ , ਸ਼ਾਂਤੀ ਅਤੇ ਨਿਡਰਤਾ ਦੇ ਉਪਦੇਸ਼ ਦੇਣ ਵਾਲੀ ਪਵਿੱਤਰ ਯਾਤਰਾ ਦੀ ਆਦਿ ਵਿੱਚ ਇਹ ਦਰਖਤ ਦਾਤੁਨ ਸਾਹਿਬ ਸੁਭਾਇਮਾਨ ਹੈ।


Share On Whatsapp

Leave a Reply




"1" Comment
Leave Comment
  1. 🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਨਮਾਨਿਆਂ ਨੂੰ ਵੀ ਮਾਣ ਬਖ਼ਸ਼ੋ ਜੀ ਧੰਨਵਾਦ ਜੀ🌼🌸🌺🙏🙏

top