ਇਤਿਹਾਸ – 1 ਜੂਨ 1984

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ ਮੋਰਚਿਆਂ ਤੇ ਨਜ਼ਰ…

ਰੱਖ ਰਹੇ ਸੀ ਤੇ ਇਸ ਉਡੀਕ ਵਿੱਚ ਸੀ ਕੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਹਥਿਆਰਾਂ ਦੀ ਫਾਇਰਿੰਗ ਦਾ ਜਵਾਬ ਆਉਂਦਾ ਪਰ ਸਰਦਾਰ ਸੁਬੇਗ ਸਿੰਘ ਨੇ ਸਿੰਘਾਂ ਨੂੰ ਸਮਝਾਇਆ ਸੀ ਇਸ ਲਈ ਸਿੰਘਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ
ਇੱਕ ਜੂਨ ਦੀ ਇਸ ਫਾਇਰਿੰਗ ਨਾਲ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਨੂੰ ਵੀ 32 ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੁਆਲੇ ਚੱਕਰ ਲਗਾ ਕੇ 1 ਜੂਨ 1984 ਲਿਖ ਦਿੱਤਾ ਲੌਂਗੋਵਾਲ ਨੇ ਕਿਹਾ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਜਾਣਗੀਆਂ ਜੋ ਇਤਿਹਾਸ ਬਣੇਗਾ ਪਰ ਏ ਕੇਵਲ ਕਹਿਣਾ ਹੀ ਸੀ ਹਰਿਮੰਦਰ ਸਾਹਿਬ ਦਰਵਾਜ਼ੇ ਨਾਲ ਢੋਅ ਲਾ ਕੇ ਬੈਠੇ ਇੱਕ ਸਿੱਖ ਦੇ ਮੋਢੇ ਵਿੱਚ ਵੀ ਗੋਲੀ ਵੱਜੀ
ਕਾਫ਼ੀ ਸਾਰੇ ਯਾਤਰੂ ਜ਼ਖ਼ਮੀ ਹੋਏ 26 ਸਿਖ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਜ਼ਖ਼ਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਦੋ ਬੀਬੀਆਂ ਵੀ ਸੀ ਜ਼ਖ਼ਮੀਆਂ ਨੂੰ ਵੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਹਸਪਤਾਲ ਲੈ ਜਾਣ ਦੀ ਆਗਿਆ ਮਿਲੀ ਸੂਰਮੇ ਸਿੰਘਾਂ ਚੋਂ ਭਾਈ ਮਹਿੰਗਾ ਸਿੰਘ ਬੱਬਰ ਜਿਨ੍ਹਾਂ ਦਾ ਅਸਲ ਨਾਮ ਭਾਈ ਕੁਲਵੰਤ ਸਿੰਘ ਸੀ ਭਾਈ ਸਾਬ ਗੁ: ਬਾਬਾ ਅਟੱਲ ਰਾਏ ਜੀ ਵਾਲੇ ਮੋਰਚੇ ਤੇ ਸੀ ਉਥੇ ਹੀ ਸ਼ਹੀਦੇ ਹੋਏ ਭਾਈ ਮਹਿੰਗਾ ਸਿੰਘ 84 ਘੱਲੂਘਾਰੇ ਦਾ ਪਹਿਲੇ ਸ਼ਹੀਦ ਕਰਕੇ ਜਾਣਿਆ ਜਾਂਦੇ ਹੈ ਭਾਈ ਮਹਿੰਗਾ ਸਿੰਘ ਜੀ ਦਾ ਅਗਲੇ ਦਿਨ 2 ਜੂਨ ਨੂੰ ਦੀਵਾਨ ਮੰਜੀ ਹਾਲ ਦੇ ਨੇੜੇ ਸਸਕਾਰ ਕੀਤਾ ਰਾਤ 9 ਵਜੇ ਤੋਂ 32 ਘੰਟਿਆਂ ਲਈ ਕਰਫਿਊ ਲਗਾ ਦਿੱਤਾ
ਦਰਬਾਰ ਸਾਹਿਬ ਤੇ ਏ ਹਮਲਾ 222 ਸਾਲਾਂ ਬਾਅਦ ਹੋਇਆ
ਕੁਝ ਲਿਖਤਾਂ ਅਨੁਸਾਰ ਇਸ ਹਮਲੇ ਸਬੰਧੀ ਬਾਰੇ ਪੁਛਣ ਲਈ ਲੌਂਗੋਵਾਲ ਨੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਵਾਰ ਫੋਨ ਲਗਾਏ ਪਰ ਜ਼ੈਲੇ ਨੇ ਗੱਲ ਨਹੀਂ ਕੀਤੀ
ਭਾਈ ਮਹਿੰਗਾ ਸਿੰਘ ਜੀ ਤੇ ਬਾਕੀ ਸ਼ਹੀਦਾਂ ਦੇ ਚਰਨਾਂ ਚ ਵਾਰ ਵਾਰ ਨਮਸਕਾਰ
ਭੁੱਲ ਚੁੱਕ ਦੀ ਖਿਮਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top