ਚੰਡੀਗੜ੍ਹ ਦੇ ਰਹਿਣ ਵਾਲਾ ਇਕ ਸੀਨੀਅਰ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਇਕ ਘਟਨਾ ਦਾ ਜ਼ਿਕਰ ਅਕਸਰ ਕਰਦਾ ਹੈ ਕਿ “ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਪੱਤਰਕਾਰ ਪੰਜਾਬ ਆ ਰਹੇ ਸਨ ਤੇ ਉਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਸਨ। ਇਸੇ ਦੌਰਾਨ ਵਾਸ਼ਿੰਗਟਨ ਪੋਸਟ ਅਖਬਾਰ ਦਾ ਇਕ ਪੱਤਰਕਾਰ ਪੰਜਾਬ ਆਇਆ ਤੇ ਮੈਂ ਉਸ ਦੀ ਮੁਲਾਕਾਤ ਸ਼੍ਰੀ ਅੰਮ੍ਰਿਤਸਰ ਵਿਖੇ ਸੰਤ ਜਰਨੈਲ ਸਿੰਘ ਭਿਡੰਰਾਂਵਾਲ਼ਿਆਂ ਤੇ ਅਕਾਲੀ ਦਲ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕਰਵਾਈ। ਸੰਤ ਜਰਨੈਲ ਸਿੰਘ ਹੋਰਾਂ ਨਾਲ ਉਸ ਪੱਤਰਕਾਰ ਦੀ ਗੱਲਬਾਤ ਦੌਰਾਨ ਕੁਝ ਗੱਲਾਂ ਉੱਤੇ ਆਪਸੀ ਮਤਭੇਦ ਕਾਰਨ ਗੱਲਬਾਤ ਦਾ ਮਾਹੌਲ ਕੁਝ ਗਰਮੀ ਵਾਲਾ ਹੋ ਗਿਆ ਤੇ ਸੰਤਾਂ ਨੇ ਕੁਝ ਕਰੜੀਆਂ ਗੱਲਾਂ ਕਹਿ ਦਿੱਤੀਆਂ। ਉਸ ਸਮੇਂ ਮੈਂ ਸੋਚਿਆ ਕਿ ਸੰਤਾਂ ਨੇ ਇਹ ਠੀਕ ਨਹੀਂ ਕੀਤਾ। ਇਹ ਇੰਨੀ ਵੱਡੀ ਅਖਬਾਰ ਦਾ ਪੱਤਰਕਾਰ ਹੈ ਤੇ ਇਸ ਨਾਲ ਜਿਵੇਂ ਗੱਲਬਾਤ ਹੋਈ ਹੈ ਉਸ ਤੋਂ ਸੰਤਾਂ ਬਾਰੇ ਇਸ ਦੇ ਮਨ ਵਿਚ ਗਲਤ ਛਵੀ ਬਣ ਸਕਦੀ ਹੈ।
ਖੈਰ ਅਸੀਂ ਗੱਲਬਾਤ ਕਰਕੇ ਆ ਗਏ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਕਿਸੇ ਥਾਂ ਖੜ੍ਹੇ ਸੀ ਤਾਂ ਮੈਂ ਉਸ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਕਿ -’ਹੁਣ ਤੁਸੀਂ ਦੋਵਾਂ ਸੰਤਾਂ ਨੂੰ ਮਿਲ ਲਿਆ ਹੈ, ਤੁਹਾਨੂੰ ਦੋਹਾਂ ਵਿਚ ਕੀ ਫਰਕ ਨਜ਼ਰ ਆਇਆ ਹੈ?’- ਤਾਂ ਉਸ ਨੇ ਜਿਸ ਪਾਸੇ ਸੰਤ ਲੌਂਗੋਵਾਲ ਨੂੰ ਮਿਲੇ ਸਾਂ, ਉਸ ਪਾਸੇ ਹੱਥ ਕਰਕੇ ਕਿਹਾ ਕਿ -’ਉਸ ਸੰਤ ਨੂੰ ਸਮੱਸਿਆ ਦੀ ਜਾਣਕਾਰੀ ਹੈ’ (ਤੇ ਫਿਰ ਸੰਤ ਭਿੰਡਰਾਂਵਲਿਆਂ ਵੱਲ ਹੱਥ ਕਰਕੇ ਕਿਹਾ ਕਿ-) ‘ਪਰ ਉਹ ਸੰਤ ਸਮੱਸਿਆ ਨੂੰ ਮਹਿਸੂਸ ਕਰ ਰਿਹਾ ਹੈ।’ ਫਿਰ ਉਹ ਕਹਿਣ ਲੱਗਾ ਕਿ- ‘ਜੋ ਸਮੱਸਿਆ ਦੀ ਸਿਰਫ ਜਾਣਕਾਰੀ ਰੱਖਦਾ ਹੈ ਉਹ ਚੰਗਾ ਨੀਤੀਵਾਨ ਹੋ ਸਕਦਾ ਹੈ; ਪਰ ਜੋ ਸਮੱਸਿਆ ਨੂੰ ਮਹਿਸੂਸ ਕਰਦਾ ਹੈ ਉਹ ਸੱਚ-ਮੁੱਚ ਬਹੁਤ “ਖਤਰਨਾਕ” ਹੁੰਦਾ ਹੈ।’
ਫਿਰ ਉਸ ਵਿਦੇਸ਼ੀ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ- ‘ਕੀ ਤੂੰ ਸਿੱਖਾਂ ਦਾ ਅਠਾਹਰਵੀਂ ਸਦੀ ਦਾ ਇਤਿਹਾਸ ਪੜ੍ਹਿਆ ਹੈ?’ ਤੇ ਜਵਾਬ ਨਾਂਹ ਵਿਚ ਮਿਲਣ ਤੇ ਉਹ ਵਿਦੇਸ਼ੀ ਪੱਤਰਕਾਰ, ਜਿਸ ਨੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਸੀ, ਸੰਤ ਭਿੰਡਰਾਂਵਾਲਿਆਂ ਬਾਰੇ ਕਹਿਣ ਲੱਗਾ ਕਿ- ‘ਇਹ ਕੋਈ ਅਠਾਹਰਵੀਂ ਸਦੀ ਦੀ ਸਿੱਖ ਰੂਹ ਹੈ ਜੋ ਵੀਹਵੀਂ ਸਦੀ ਵਿਚ ਵਿਚਰ ਰਹੀ ਹੈ’ – ‘ਇਹ ਸੰਤ ਸ਼ਹੀਦ ਹੋਵੇਗਾ’ ।
ਸੰਤਾਂ ਬਾਰੇ ਉਸ ਵਿਦੇਸ਼ੀ ਪੱਤਰਕਾਰ ਦੇ ਅਜਿਹੇ ਵਿਚਾਰ ਸੁਣ ਮੈਂ ਹੈਰਾਨ ਰਹਿ ਗਿਆ, ਕਿ ਇਸ ਦੇ ਇਕ ਮੁਲਾਕਾਤ ਵਿਚ ਸੰਤਾਂ ਨੂੰ ਕਿੰਨਾ ਜਾਣ ਲਿਆ ਹੈ ਤੇ ਇੰਝ ਲੱਗਿਆ ਕਿ ਅਸੀਂ ਕਈ ਵਾਰ ਮਿਲਣ ਵਾਲੇ ਸੰਤਾਂ ਬਾਰੇ ਕੁਝ ਵੀ ਨਹੀਂ ਸਾਂ ਜਾਣ ਸਕੇ।’ ਚੰਡੀਗੜ੍ਹ ਦੇ ਇਸ ਪੱਤਰਕਾਰ ਨੇ ਸਿੱਖ ਇਤਿਹਾਸ ਦੇ ਅਠਾਹਰਵੀਂ ਸਦੀ ਦਾ ਸਿੱਖ ਇਤਿਹਾਸ ਇਸ ਤੋਂ ਬਾਅਦ ਪੜ੍ਹੇ, ਤੇ ਉਸ ਦਾ ਨਾਂ ਕਰਮਜੀਤ ਸਿੰਘ (ਸਾਬਕਾ, ਵਧੀਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਹੈ।
ਵਿਦੇਸੀ ਪੱਤਰਕਾਰ ਦੀ ਇਹ ਗੱਲ ਸੱਚ ਸਾਬਿਤ ਹੋੲੀ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗੲੇ ਅਤੇ ਲੌਂਗੋਵਾਲ ਮਰ ਗਿਆ