ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤਕ ਪਹੁੰਚਣਾ ਹੋਰ ਗੱਲ ਹੈ|
ਗੁਰਦੁਆਰੇ ਸਾਰੇ ਹੀ ਜਾਂਦੇ ਨੇ, ਗੁਰੂ ਤਕ ਕੋਈ ਕੋਈ ਪਹੁੰਚਦਾ ਹੈ, ਕਦੀ ਕਬਾਰ, ਉਹ ਵੀ ਕਦੀ|
ਗੁਰੂ ਨੂੰ ਮੰਨਣਾ ਹੋਰ ਗੱਲ ਹੈ, ਗੁਰੂ ਦੀ ਮੰਨਣਾ ਹੋਰ ਗੱਲ ਹੈ|
ਗੁਰੂ ਨੂੰ ਤੇ ਸਾਰੇ ਹੀ ਮੰਣਦੇ ਨੇ, ਪਰ ਗੁਰੂ ਦੀ ਕੌਣ ਮੰਣਦਾ ਹੈ, ਗੁਰੂ ਦੀ ਬਾਣੀ ਨੂੰ ਕੌਣ ਮੰਣਦਾ ਹੈ|
~ ਗਿਆਨੀ ਸੰਤ ਸਿੰਘ ਜੀ ਮਸਕੀਨ
ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਭੇ ਨੇ ਤੀਰ ਜੁਝਾਰ ਅੰਦਰ
ਦਾਦੀ ਤੱਕਿਆ ਬੁਰਜ ਦੀ ਝੀਥ ਵਿੱਚੋਂ
ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਝੂਝੇ ਕਿਸ ਤਰ੍ਹਾਂ ਧਰਮ ਲਈ ਸ਼ਾਹਿਬਜ਼ਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥🙏
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ
ਰੱਬ ਤਾਂ ਉੱਥੇ ਵੀ ਸੀ
ਜਿੱਥੇ ਗੁਨਾਹ ਕੀਤੇ ਨੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇਂ ਸਰਬੱਤ ਦਾ ਭਲਾ
ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਭ ਆਗੈ ਅਰਦਾਸਿ ।।
ਰਾਖਹੁ ਰਾਖਹੁ ਕਿਰਪਾ ਧਾਰਿ ।।
ਤੇਰੀ ਸਰਣਿ ਤੇਰੈ ਦਰਵਾਰਿ ।।
ਤੇਰੇ ਨਾਮ ਤੇ ਪਖੰਡ ਅਸੀਂ ਕਰੀਏ
ਬਾਬਾ ਵੇ ਤਰਕ ਵਾਲਿਆ………..!
ਤੈਨੂੰ ਮੰਨੀਏ ਤੇਰੀ ਨਾ ਪਰ ਮੰਨੀਏ
ਹੈ ਪੱਕੀ ਬਾਬਾ ਸਾਡੀ ਸ਼ਰਧਾ……..!
ਤੇਰੀ ਸੋਚ ਤੇ ਦੇਵੇ ਕੌਣ ਪਹਿਰਾ
ਪਖੰਡਾਂ ਵਿੱਚ ਫਸੀ ਦੁਨੀਆਂ………!
ਨਿਗ੍ਹਾ ਸਾਡੀ ਤਾਂ ਪਖੰਡਾਂ ਨੇ ਘਟਾਤੀ
ਬਾਣੀ ਦਾ ਨਾ ਦਿਸੇ ਚਾਨਣਾ ………!
ਤੇਰੀ ਬਾਣੀ ਦੇ ਸਮੁੰਦਰਾਂ ਨੂੰ ਛੱਡਕੇ
ਛੱਪੜਾਂ ਚ ਲਾਈਏ ਤਾਰੀਆਂ……….!
ਸੁਮੱਤ ਨਾਨਕਾ ਤੂੰ ਦੁਨੀਆਂ ਬਖਸੀਂ
ਕਿ ਤੇਰੇ ਦੱਸੇ ਰਾਹ ਤੇ ਤੁਰੇ …………!
ਕੁਲਵਿੰਦਰ ਸਿੱਧੂ ਕਾਮੇ ਕਾ
ਸੱਚਾ ਸੌਦਾ
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ
ਮਲਕ ਭਾਗੋ ਦੇ ਵੰਨ ਸੁਵੰਨੇ ਖਾਣਿਆਂ ਨੂੰ ਮਾਰੀ ਸੀ ਠੋਕਰ
ਭਾਈ ਲਾਲੋ ਦੀ ਸੁੱਕੀ ਮਿੱਸੀ ਰੋਟੀ ਦਾ ਅਨੰਦ ਮਾਣਿਆ ਸੀ
ਪਰ
ਸੱਚੇ ਸੌਦੇ ਦੇ ਅਰਥ ਹੀ ਬਦਲ ਦਿੱਤੇ
ਘਰ ਘਰ ਵਿੱਚ ਚੁੱਲ੍ਹਾ ਬੱਲੇ
ਸਿਰ ਤੇ ਹਰ ਇਕ ਤੇ ਦੇ ਛੱਤ ਹੋਵੇ
ਪਿੰਡਾ ਢੱਕਣ ਲਈ ਹਰ ਇੱਕ ਕੋਲ ਵਸਤਰ ਹੋਵੇ
ਪਰ
ਅਸੀਂ ਬੁੱਧ ਹੀਣ ਬੰਦੇ
ਗੁਰਦੁਆਰੇ ਜਾ ਕੇ ਕੁਝ ਸਿੱਖਦੇ ਹੀ ਨਹੀਂ
ਅਸੀਂ ਵੱਡੇ ਵੱਡੇ ਲੰਗਰ ਹਾਲਾਂ ਦੀ ਵਿਵਸਥਾ ਕਰਦੇ ਹਾਂ
ਹਰ ਇੱਕ ਨੂੰ ਰੋਟੀ ਮਿਲੇ ਸੋਚਦੇ ਹੀ ਨਹੀਂ
ਚੜ੍ਹਾਉਂਦੇ ਹਾਂ ਮਹਿੰਗੇ ਮਹਿੰਗੇ ਪੁਸ਼ਾਕਾਂ ਵਸਤਰ
ਪਰ ਕਿਸੇ ਗ਼ਰੀਬ ਦੇ ਗਲ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੀ ਨਹੀਂ
ਇਮਾਰਤਾਂ ਹੀ ਇਮਾਰਤਾਂ ਬਣਾਉਣ ਤੇ ਜ਼ੋਰ ਹੈ
ਸੜਕਾਂ ਫੁੱਟਪਾਥਾਂ ਤੇ ਸੌਣ ਵਾਲੇ ਬੰਦਿਆਂ ਲਈ
ਸੋਚਣ ਦੀ ਲੋੜ ਹੈ
ਅਸੀਂ ਗੁਰਦੁਆਰੇ( ਸਕੂਲ) ਜਾਂਦੇ ਤਾਂ ਹਾਂ
ਬਿਸਰ ਗਈ ਸਭ ਤਾਤ ਪਰਾਈ
ਸਿਰਫ ਸੁਣ ਲੈਂਦੇ ਹਾਂ
ਅਮਲ ਨਹੀਂ ਕਰ ਪਾਉਂਦੇ ਹਾਂ
ਗੁਰੂਆਂ ਨੇ ਉਪਦੇਸ਼ ਦਿੱਤਾ ਸੀ
ਸਿੱਧਾ ਸਰਲ ਜੀਵਨ ਜਿਊਣ ਦੇ ਲਈ
ਪਰ
ਤੇਰੀ ਮੇਰੀ ਮੇਰੀ ਤੇਰੀ ਦੇ ਵਿਚੋਂ
ਅਸੀਂ ਆਪਣੇ ਆਪ ਨਹੀਂ ਕੱਢ ਪਾਏ ਹਾਂ
ਇਹ ਸੋਨਾ ਗਹਿਣੇ ਚਾਂਦੀ ਦੇ ਬਰਤਨ
ਚੰਦ ਲੋਕ ਹੀ ਭੇਟ ਕਰ ਸਕਦੇ ਨੇ
ਇਹਦੇ ਤੋਂ ਵੱਡਾ ਗ਼ਰੀਬੀ ਦਾ ਮਜ਼ਾਕ ਕੀ ਏ
ਕਰਨ ਤੇ ਉਨ੍ਹਾਂ ਦਾ ਵੀ ਦਿਲ ਤਾਂ ਕਰਦਾ ਹੋਣੈ
ਪਹਿਲਾਂ ਰੋਟੀ ਦਾ ਜੁਗਾੜ ਸੋਚਣਗੇ
ਸਾਡੇ ਦਿਖਾਵੇ ਵਿਚ ਫੰਕਸ਼ਨਾਂ ਵੇਲੇ ਦੇ ਜੂਠੇ ਖਾਣੇ ਡਸਟਬਿਨਾਂ ਵਿੱਚ
ਇਨ੍ਹਾਂ ਭੁੱਖ ਨਾਲ ਮਰਦੇ ਬੰਦਿਆਂ ਤੇ ਹੱਸਦੇ ਨੇ
ਧਰਮ ਨੇ ਤਾਂ ਧਾਰਮਿਕਤਾ ਸਿਖਾਈ
ਪਰ
ਜਿੱਥੇ ਸਾਡੀ ਭੇਟਾਂ ਨੂੰ ਨਿਵਾਜਿਆ ਨਹੀਂ ਜਾਂਦਾ
ਸਤਿਕਾਰਿਆ ਨਹੀਂ ਜਾਂਦਾ
ਸਾਡੀ ਸੇਵਾ ਦਾ ਬੋਲ ਬਾਲਾ ਨਹੀਂ ਹੁੰਦਾ
ਅਸੀਂ ਬਾਬੇ ਦੇ ਦਰ ਤੇ ਮੱਥਾ ਟੇਕਦੇ ਵੀ ਰਹਾਂਗੇ
ਸਕੂਲ ਵਿੱਚ ਜਾਵਾਂਗੇ ਤਾਂ ਸਹੀ
ਪਰ ਉਸ ਸਿੱਖਿਆ ਨੂੰ ਕਦੇ ਅਪਣਾਵਾਂਗੇ ਨਹੀਂ ।