ਭਾਈ ਭਿਖਾਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਬੜਾ ਗੁਰਮੁਖ, ਮਿਠ-ਬੋਲੜਾ, ਘਰ ਆਏ ਹਰ ਲੋੜਵੰਦ ਦੀ ਜ਼ਰੂਰਤ ਪੂਰੀ ਕਰਨ ਵਾਲਾ ਅਤੇ ਉੱਚੇ ਆਚਰਣ ਵਾਲਾ ਸੀ। ਇੱਕ ਦਿਨ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, “ਕ੍ਰਿਪਾ ਕਰ ਕੇ ਮੈਨੂੰ ਕਿਸੇ ਪੂਰਨ ਸਿੱਖ ਦੇ ਦੀਦਾਰ ਕਰਵਾਏ ਜਾਣ, ਜਿਸ ਦੀ ਰਹਿਣੀ ਤੋਂ ਮੈਂ ਕੁਝ ਸਿੱਖਿਆ ਲੈ ਕੇ ਆਪਣਾ ਜੀਵਨ ਸੁਧਾਰ ਸਕਾਂ। ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਕਿਹਾ, “ਜੇ ਤੂੰ ਪੂਰਨ ਸਿੱਖ ਦੇ ਦਰਸ਼ਨ ਕਰਨੇ ਹਨ ਤਾਂ ਗੁਜਰਾਤ ਵਿਚ ਰਹਿੰਦੇ ਭਾਈ ਭਿਖਾਰੀ ਨੂੰ ਜਾ ਦੇਖ 1 ਉਹ ਸਿੱਖ ਗੁਜਰਾਤ ਵਿਚ ਭਾਈ ਭਿਖਾਰੀ ਨੂੰ ਜਾ ਮਿਲਿਆ । ਉਸਦੇ ਘਰ ਉਸਦੇ ਲੜਕੇ ਦੀ ਸ਼ਾਦੀ ਦੀ ਤਿਆਰੀ ਹੋ ਰਹੀ ਸੀ । ਘਰ ਵਿਚ ਬਹੁਤ ਰੌਣਕਾਂ ਸਨ। ਹਰ ਪਾਸੇ ਲੋਕੀ ਖੁਸ਼ੀਆਂ ਮਨਾ ਰਹੇ ਸਨ। ਬੀਬੀਆਂ ਗੀਤ ਗਾ ਰਹੀਆਂ ਸਨ। ਭਾਈ ਭਿਖਾਰੀ ਇਕ ਪਾਸੇ ਬੈਠਾ ਕਫ਼ਨ ਸਿਉਂ ਰਿਹਾ ਸੀ । ਸਿੱਖ ਨੂੰ ਦੇਖ ਕੇ ਉਸ ਨੇ ਹੱਥ ਦਾ ਕੰਮ ਪਾਸੇ ਰੱਖ ਕੇ ਉਸ ਦੀ ਆਉ ਭਗਤ ਕੀਤੀ । ਇਸ ਪਿੱਛੋਂ ਰਹਿੰਦਾ ਕਫ਼ਨ ਤਿਆਰ ਕਰਨ ਲੱਗ ਪਿਆ | ਕਫ਼ਨ ਸਿਉਂਦਾ ਦੇਖ ਸਿੱਖ ਨੇ ਭਾਈ ਭਿਖਾਰੀ ਨੂੰ ਪੁੱਛਿਆ, “ਤੁਸੀਂ ਇਹ ਕਫ਼ਨ ਕਿਉਂ ਤਿਆਰ ਕਰ ਰਹੇ ਹੋ ? ਇਸ ਦੀ ਕੀ ਲੋੜ ਹੈ ?? ਭਾਈ ਭਿਖਾਰੀ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਪਾਸ ਦੋ ਤਿੰਨ ਦਿਨ ਰੁਕੋ, ਆਪ ਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ । ਭਾਈ ਭਿਖਾਰੀ ਦੇ ਕਹਿਣ ਉੱਪਰ ਸਿੱਖ ਉਸ ਪਾਸ ਠਹਿਰ ਗਿਆ{ ਭਾਈ ਭਿਖਾਰੀ ਨੇ ਕੁਝ ਪੁਰਾਣੀਆਂ ਬੋਰੀਆਂ ਕੱਢੀਆਂ ਅਤੇ ਉਨ੍ਹਾਂ ਦਾ ਇਕ ਵੱਡਾ ਸਾਰਾ ਤੱਪੜ ਬਣਾ ਕੇ ਇੱਕ ਪਾਸੇ ਇਕੱਠਾ ਕਰ ਕੇ ਰੱਖ ਦਿੱਤਾ। ਇਹ ਕੰਮ ਖ਼ਤਮ ਕਰ ਕੇ, ਭਾਈ ਭਿਖਾਰੀ, ਸਿੱਖ ਨੂੰ ਨਾਲ ਲੈ ਕੇ ਆਏ ਗਏ ਦੀ ਸੇਵਾ ਵਿਚ ਰੁੱਝ ਗਿਆ। | ਦੂਜੇ ਦਿਨ ਭਾਈ ਭਿਖਾਰੀ ਆਪਣੇ ਲੜਕੇ ਦੀ ਸ਼ਾਦੀ ਉੱਪਰ ਜੰਝ ਲੈ ਕੇ ਗਿਆ | ਸਮੇਂ ਦੇ ਰਿਵਾਜ ਅਨੁਸਾਰ ਭਾਈ ਭਿਖਾਰੀ ਨੇ ਵਿਆਹ ਦੇ ਸਾਰੇ ਕੰਮ ਨਿਭਾਏ। ਲੜਕੇ ਦੀ ਸ਼ਾਦੀ ਕਰ ਕੇ ਘਰ ਵਿਚ ਨੂੰਹ ਲੈ ਆਏ। ਦੋ ਦਿਨਾਂ ਪਿੱਛੋਂ ਉਸਦੇ ਲੜਕੇ ਦੀ ਅਚਾਨਕ ਮੌਤ ਹੋ ਗਈ। ਭਾਈ ਭਿਖਾਰੀ ਨੇ ਲੜਕੇ ਦੀ ਮੌਤ ਉੱਪਰ ਇਕੱਠੇ ਹੋਣ ਵਾਲਿਆਂ ਲਈ ਦੋ ਦਿਨ ਪਹਿਲਾਂ ਤਿਆਰ ਕੀਤਾ ਤੱਪੜ ਵਿਛਾ ਦਿੱਤਾ। ਲੜਕੇ ਨੂੰ ਇਸ਼ਨਾਨ ਕਰਵਾ ਕੇ ਤਿਆਰ ਕਫ਼ਨ ਪਹਿਨਾ ਦਿੱਤਾ। ਸਿੱਖ ਇਹ ਦੇਖ ਬਹੁਤ ਹੈਰਾਨ ਹੋਇਆ ਕਿ ਭਾਈ ਭਿਖਾਰੀ ਨੂੰ ਗਿਆਨ ਸੀ ਕਿ ਉਸ ਦੇ ਪੁੱਤਰ ਨੇ ਸ਼ਾਦੀ ਤੋਂ ਪਿਛੋਂ ਮਰ ਜਾਣਾ ਹੈ, ਉਸ ਨੇ ਇਸ ਲਈ ਕਫ਼ਨ ਅਤੇ ਤੱਪੜ ਤਿਆਰ ਕਰ ਕੇ ਪਹਿਲਾਂ ਹੀ ਰੱਖੇ ਹੋਏ ਸਨ। | ਸਸਕਾਰ ਦੇ ਕੰਮ-ਕਾਰ ਤੋਂ ਪਿੱਛੋਂ ਸਿੱਖ ਨੇ ਭਾਈ ਭਿਖਾਰੀ ਨੂੰ ਪੁੱਛਿਆ, “ਜਦੋਂ ਆਪ ਨੂੰ ਪਤਾ ਸੀ ਕਿ ਪੁੱਤਰ ਨੇ ਦੋ ਦਿਨਾਂ ਤੱਕ ਮਰ ਜਾਣਾ ਹੈ ਤਾਂ ਆਪ ਨੇ ਇਸ ਦੀ ਸ਼ਾਦੀ ਕਿਉਂ ਕੀਤੀ ? ਇੱਕ ਲੜਕੀ ਨੂੰ ਵਿਧਵਾ ਕਿਉਂ ਬਣਾਇਆ ? ਗੁਰੂ ਪਾਸੋਂ ਆਪ ਨੇ ਲੜਕੇ ਦੀ ਵੱਡੀ ਉਮਰ ਦੀ ਅਰਦਾਸ ਕਿਉਂ ਨਾ ਕਰਵਾ ਲਈ ?ਭਾਈ ਭਿਖਾਰੀ ਨੇ ਉੱਤਰ ਦਿੱਤਾ, “ਸਰੀਰ ਨਾਸ਼ਵੰਤ ਹੈ । ਇਸ ਨੇ ਇਕ ਦਿਨ ਨਾਸ਼ ਹੋਣਾ ਹੀ ਹੈ। ਗੁਰੂ ਪਾਸੋਂ ਮੰਗੀਏ, ਪ੍ਰਮਾਤਮਾ ਦਾ ਭਾਣਾ ਮੰਨਣ ਦੀ ਸੋਝੀ । ਇਹ ਸੁਣ ਕੇ ਉਸ ਸਿੱਖ ਨੂੰ ਗਿਆਨ ਹੋ ਗਿਆ ਕਿ ਰੱਬ ਦੇ ਭਾਣੇ ਵਿਚ ਰਹਿਣਾ ਹੀ ਪੂਰਨ ਸਿੱਖ ਦਾ ਵੱਡਾ ਗੁਣ ਹੈ।


1 Star2 Stars3 Stars4 Stars5 Stars (No Ratings Yet)
Loading...

Share On Whatsapp

Leave a comment