ਦੀਨ ਦੁਨੀ ਦੇ ਮਾਲਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਐਸੇ ਮਹਾਨ ਪਰਉਪਕਾਰੀ ਪੁਰਸ਼ ਨੇ ਜਦੋ ਮਾਤਲੋਕ ਤੇ ਆਉਣਾ ਹੋਵੇ ਤਾਂ ਐਸਾ ਉਚਾ ਸੁੱਚਾ ਘਰ ਐਸਾ ਉਚਾ ਪਰਿਵਾਰ ਐਸੀ ਉਚੀ ਕੁੱਲ ਤੇ ਐਸਾ ਉਚਾ ਮਾਂ ਪਿਉ ਹੋਣਾ ਜਰੂਰੀ ਹੈ । ਇਹ ਸਾਰੀਆਂ ਸ਼ਰਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਪੂਰੀਆਂ ਸਨ , ਐਸੇ ਮਹਾਨ ਯੋਧੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ । ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਇਕ ਛੋਟੀ ਜਹੀ ਘਟਨਾਂ ਸਾਂਝੀ ਕਰਨ ਲੱਗਾ , ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਉਮਰ ਵਿੱਚ ਛੋਟੇ ਸਨ ਬਾਬਾ ਗੁਰਦਿੱਤਾ ਜੀ ਦਾ ਅਨੰਦ ਕਾਰਜ ਦਾ ਦਿਨ ਸੀ । ਮਾਤਾ ਨਾਨਕੀ ਜੀ ਨੇ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਕੀਮਤੀ ਬਸਤਰ ਪਾਏ ਹੋਏ ਸਨ ਜਦੋ ਤੇਗ ਬਹਾਦਰ ਸਾਹਿਬ ਜੀ ਬਾਹਰਵਾਰ ਆਏ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਦਾ ਇਕ ਮੰਗਤਾ ਖੜਾ ਸੀ ਜਿਸ ਦੇ ਤਨ ਤੇ ਕੋਈ ਕੱਪੜਾ ਨਹੀ ਸੀ । ਇਹ ਵੇਖ ਕੇ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੀਮਤੀ ਬਸਤਰ ਉਸ ਮੰਗਤੇ ਨੂੰ ਦੇ ਕੇ ਉਸ ਦਾ ਤਨ ਢੱਕ ਦਿੱਤਾ । ਆਪ ਜਦੋ ਘਰ ਆਏ ਮਾਤਾ ਨਾਨਕੀ ਜੀ ਨੇ ਜਦੋ ਵੇਖਿਆ ਤੇਗ ਬਹਾਦਰ ਸਾਹਿਬ ਆਪਣੇ ਕੀਮਤੀ ਬਸਤਰ ਕਿਸੇ ਨੂੰ ਦੇ ਆਏ ਹਨ । ਇਹ ਵੇਖ ਕੇ ਮਾਤਾ ਜੀ ਕ੍ਰੋਧ ਵਿੱਚ ਆ ਗਏ ਤੇ ਤੇਗ ਬਹਾਦਰ ਸਾਹਿਬ ਜੀ ਨੂੰ ਗੁੱਸੇ ਹੋਣ ਲੱਗੇ ਏਨੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਆ ਗਏ। ਮਾਤਾ ਨਾਨਕੀ ਜੀ ਨੂੰ ਪੁੱਛਿਆ ਤੇਗ ਬਹਾਦਰ ਸਾਹਿਬ ਜੀ ਨੂੰ ਕਿਉ ਝਿੜਕ ਰਹੇ ਹੋ ਤਾਂ ਮਾਤਾ ਜੀ ਨੇ ਦੱਸਿਆ ਮੈ ਬਹੁਤ ਕੀਮਤੀ ਬਸਤਰ ਪਾਏ ਸਨ ਤੇਗ ਬਹਾਦਰ ਨੂੰ , ਪਰ ਇਹ ਆਪਣੇ ਸਾਰੇ ਬਸਤਰ ਕਿਸੇ ਮੰਗਤੇ ਨੂੰ ਦੇ ਕੇ ਆ ਗਏ ਹਨ। ਇਸ ਲਈ ਇਹਨਾਂ ਨੂੰ ਝਿੜਕ ਰਹੀ ਹਾਂ ਇਹ ਸੁਣ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਖਿਆ ਇਹਨਾਂ ਨੂੰ ਅੱਜ ਤੋ ਬਾਅਦ ਕਦੇ ਵੀ ਝਿੜਕਣਾ ਨਹੀ ਇਹਨਾਂ ਦਾ ਸੁਭਾਅ ਹੀ ਐਸਾ ਹੈ ਇਹ ਐਸੇ ਤਿਆਗੀ ਮਹਾਪੁਰਸ਼ ਹਨ ਸਾਡਾ ਵੀ ਸੀਸ ਇਹਨਾਂ ਅੱਗੇ ਝੁਕ ਜਾਦਾ ਹੈ । ਇਕ ਦਿਨ ਐਸਾ ਸਮਾ ਆਵੇਗਾ ਇਹ ਆਪਣਾ ਤਨ ਰੂਪੀ ਕੱਪੜਾ ਵੀ ਇਸ ਦੁੱਖੀ ਸੰਸਾਰ ਤੋ ਕੁਰਬਾਨ ਕਰ ਜਾਣਗੇ । ਤੇਗ ਬਹਾਦਰ ਸਾਹਿਬ ਜੀ ਜਦੋ ਜਵਾਨ ਹੋਏ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਨੇ ਵੀ ਹਿਸਾ ਲਿਆ । ਕਰਤਾਰਪੁਰ ਦੀ ਜੰਗ ਵਿੱਚ ਤੇਗ ਬਹਾਦਰ ਸਾਹਿਬ ਜੀ ਨੇ ਐਸੇ ਤਲਵਾਰ ਦੇ ਜੌਹਰ ਦਿਖਾਏ ਸਾਰੇ ਵੇਖ ਕੇ ਹੈਰਾਨ ਹੋ ਗਏ ਦੁਸ਼ਮਨ ਜਰਨੈਲ ਵੀ ਤੇਗ ਬਹਾਦਰ ਸਾਹਿਬ ਦੀ ਤਲਵਾਰ ਤੋ ਭੈਭੀਤ ਹੋ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਐਨੇ ਖੁਸ਼ ਹੋਏ ਉਹਨਾ ਨੇ ਤੇਗ ਨੂੰ ਬਹਾਦਰੀ ਦਾ ਖਿਤਾਬ ਦੇ ਕੇ ਤੇਗ ਬਹਾਦਰ ਦਾ ਬਣਾ ਦਿੱਤਾ । ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰ ਯੋਧੇ ਸਨ ਉਥੇ ਮਹਾਨ ਤਿਆਗੀ ਮਹਾਨ ਪਰਉਪਕਾਰੀ ਮਹਾਨ ਗਿਆਨੀ ਮਹਾਨ ਸੰਤ ਮਹਾਨ ਸ਼ਹੀਦ ਮਹਾਨ ਵੈਰਾਗੀ ਮਹਾਨ ਵਿਦਵਾਨ ਮਹਾਨ ਪੁੱਤਰ ਤੇ ਮਹਾਨ ਪਿਤਾ ਸਨ । ਐਸੇ ਮਹਾਨ ਗੁਰੂ ਦੇ ਪ੍ਕਾਸ ਪੁਰਬ ਦੀਆਂ ਬਹੁਤ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।