ਨਾਂ ਮੈਂ ਕੀਤੇ ਦਿਲ ਦੇ ਚਾਅ ਪੂਰੇ ਤੇ
ਨਾਂ ਹੀ ਮੈਂ ਕੋਈ ਗੀਤ ਸਗਨਾਂ ਦਾ ਗਾਇਆ
ਨਾਂ ਮੈਂ ਮੱਲ-ਮੱਲ ਲਾਇਆ ਵੱਟਣਾ ਤੇ
ਨਾਂ ਹੀ ਕਿਸੇ ਨੇ ਸੁਰਮਾ ਪਾਇਆ
ਨਾਂ ਮੈਂ ਤੇਲ ਬਰੂਹੀ ਚੋਇਆ
ਨਾਂ ਕੋਈ ਸਾਹੇ ਚਿੱਠੀ ਲੈ ਕੇ ਆਇਆ
ਨਾਂ ਮੈਂ ਸੱਦਾ ਭੇਜਿਆ ਨਾਨਕਿਆਂ ਨੂੰ
ਨਾਂ ਮੈਂ ਕੁੜਮੀ ਕੋਈ ਸਗਨ ਭੇਜਵਿਆਂ
ਨਾਂ ਕਿਸੇ ਨੇ ਗੁੰਦੀਆਂ ਵਾਂਗਾਂ ਤੇ
ਨਾਂ ਕਿਸੇ ਲਾਲਾ ਨੂੰ ਘੋੜੀ ਚੜਾਇਆ
ਨਾਂ ਭੈਣਾਂ ਨੇ ਬੰਨੇ ਸਿਹਰੇ ਤੇ
ਨਾਂ ਦਾਦੀ ਨੇ ਕੋਈ ਸੁਹਾਗ ਗਾਇਆ
ਨਾਂ ਕੋਈ ਸੱਜਿਆਂ ਸੀ ਖ਼ੁਦ ਬਰਾਤੀ ਤੇ
ਨਾਂ ਹੀ ਕਿਸੇ ਲਾੜਿਆ ਨੂੰ ਸਜਾਇਆ
ਲਾੜੀ ਮੋਤ ਨੂੰ ਵਿਆਹਉਣ ਲਈ
ਤੋਰ ਦਿੱਤੇ ਪੁੱਤ ਚਾਰੇ ਮੇਰੇ
ਮੈਨੂੰ ਦੱਸੋ ਗੋਬਿੰਦ ਸਿੰਘ ਜੀ ਤੁਸਾ ਮੇਰੇ ਲਾਲਾ
ਦਾ ਇਹ ਕਿਹੋ ਜਿਹਾ ਕਾਜ ਰਚਾਇਆਂ(ਢਿੱਲੋ)


Leave a Reply




top