ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ


Leave a Reply




top