ਮੈਨੂੰ ਪੰਜਾਬੀ ਯੁਨੀਵਰਸਿਟੀ ਤੋਂ ਇਕ ਬੱਚੀ ਦੀ ਚਿੱਠੀ ਆਈ।ਉਸ ਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਹਿੰਦੂ ਘਰਾਣੇ ਦੀ ਹੈ,ਸਨਾਤਨ ਮਤ ਨੂੰ ਮੰਨਣ ਵਾਲੀ ਹੈ।
ਕਹਿਣ ਲੱਗੀ,*ਕੋਈ ਦੋ ਤਿੰਨ ਮਹੀਨਿਆਂ ਤੋਂ ਮੈਂ ਟੀ.ਵੀ ਤੇ ਤੁਹਾਡੀ ਕਥਾ ਸੁਣ ਰਹੀ ਹਾਂ।ਮੇਰਾ ਮਨ ਇਤਨਾ ਪ੍ਰਭਾਵਿਤ ਹੋਇਆ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੱਚੀ ਬਣ ਜਾਵਾਂ।ਪਰ ਇਥੇ ਯੁਨੀਵਰਸਿਟੀ ਵਿਚ ਸਿੱਖ ਮੁੰਡਿਆਂ ਨੂੰ ਦੇਖ ਕੇ ਮੇਰੇ ਮਨ ਵਿਚ ਸਿਖ ਧਰਮ ਵਾਸਤੇ ਘਿਰਣਾ ਪੈਦਾ ਹੋ ਜਾਂਦੀ ਹੈ।*
ਇਹ ਉਸ ਦੇ ਲਫ਼ਜ਼ ਸਨ ਜੋ ਉਸ ਨੇ ਲਿਖੇ ਹਨ।ਕਹਿੰਦੀ ਹੈ ਮੈਂ ਦੁਬਿਧਾ ਵਿਚ ਪਈ ਹੋਈ ਹਾਂ।ਗੁਰਬਾਣੀ ਸੁਣ ਕੇ ਜੀਅ ਕਰਦਾ ਹੈ ਕਿ ਮੈਂ ਗੁਰੂ ਨਾਨਕ ਦੀ ਬੱਚੀ ਬਣ ਜਾਵਾਂ,ਕਲਗੀਧਰ ਦੀ ਬੱਚੀ ਬਣ ਜਾਵਾਂ ਪਰ ਜਿਹੜੇ ਬਣੇ ਹੋਏ ਨੇ,ਉਹਨਾਂ ਦੀ ਜੀਵਨ-ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਜਾਂਦੀ ਹੈ।
ਉਸ ਬੱਚੀ ਦੀ ਲਿਖਣ ਸ਼ੈਲੀ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਸਾਹਿਤਕ ਰੁਚੀਆਂ ਦੀ ਮਾਲਕ ਹੈ,ਸਿਆਣੀ ਤੇ ਸੂਝਵਾਨ ਹੈ।
ਇਹ ਤੇ ਕੁਝ ਵੀ ਨਹੀਂ,ਇਹ ਤਾਂ ਦਾੜੵੀਆਂ ਮੁਨਾਈ ਬੈਠੇ ਨੇ,ਸਿਰ ਰੋਡ-ਮੋਡ ਕਰੀ ਬੈਠੇ ਹਨ।ਸਿਖਾਂ ਦੇ ਘਰਾਣੇ ਦੇ ਬੱਚੇ ਤੇ ਇਹ ਇਹਨਾਂ ਦੀ ਹਾਲਤ।
ਗਿਆਨੀ ਸੰਤ ਸਿੰਘ ਜੀ ਮਸਕੀਨ।


Leave a Reply to Ninder Chand

Click here to cancel reply.




"1" Comment
Leave Comment
top