ਅੰਗ : 678
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ੳੂਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਅਰਥ: (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥



Share On Whatsapp

View All 3 Comments
Harwinder Singh : Wahuguru ji..
SinderPal Singh janagal : wahe guru mehar kre ji Sat shari akal ji



अंग : 678
धनासरी महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल भू मंडल मुख ऊजल दरबार ॥३॥ जिन के जीअ तिनै ही फेरे आपे भइआ सहाई ॥ अचरजु कीआ करनैहारै नानकु सचु वडिआई ॥४॥४॥२८॥
अर्थ: (हे मेरी जिंदे!) जिस ने तुझे (संसार में) भेजा है, उसी ने तुझे अपनी तरफ प्रेरणा शुरू की हुई है, तूँ आनंद से आत्मिक अडोलता से हृदय-घर में टिकी रह। हे जिन्दे! आत्मिक अडोलता की रोह में, आनंद खुशी पैदा करने वाले हरी-गुण गाया कर (इस प्रकारकामादिक वैरियों पर) अटल राज कर ॥१॥ मेरे मित्र (मन!) (अब) तूँ हृदय-घर में टिका रह (आ जा)। परमत्मा ने आप ही (कामादिक) तेरे वैरी दूर कर दिए हैं, (कामादिक से पड़ रही मार की) बिपता (अब) ख़त्म हो गई है ॥ रहाउ ॥ (हे मेरी जिन्दे!) सब कुछ कर सकने वाले प्रभू ने उनके अंदर उस ने अपना आप प्रगट कर दिया, उनकी भटकने ख़त्म हो गई। खसम-प्रभू ने उनके ऊपर मेहर की, उनके हृदय-घर में आत्मिक आनंद के (मानों) वाजे सदा के लिए वजने लग पड़ते हैं ॥२॥ (हे जिंदे!) गुरू के उपदेश पर चल के, गुरू के आसरे रह के, तूँ भी (कामादिक वैरियों के टाकरे पर) पक्के पैरों पर खड़ जा, देखी, अब कभी भी ना डोलीं। सारी सिृसटी में शोभा होगी, प्रभू की हजूरी मे तेरा मुँह उजला होगा ॥३॥ जिस प्रभू जी ने जीव पैदा किए हुए हैं, वह आप ही इन्हें (विकारों से) मोड़ता है, वह आप ही मददगार बनता है। हे नानक जी! सब कुछ कर सकने वालेे परमात्मा ने यह अनोखी खेल बना दी है, उस की वडियाई सदा कायम रहने वाली है ॥४॥४॥२८॥



Share On Whatsapp

Leave a comment


ਅੰਗ : 854
ਸਲੋਕ ਮ: ੩ ॥ ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥ ਮਃ ੩ ॥ ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥ ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
ਅਰਥ: (ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ, ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ। ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ। ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ।੧। ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) । (ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਹੇ ਨਾਨਕ! ਆਖ-ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ।੨। (ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ, ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ। ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ, (ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ। ਹੇ ਨਾਨਕ! ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।੧੩।੧।ਸੁਧੁ।



Share On Whatsapp

Leave a Comment
ਜਸਕਰਨ ਸਿੰਘ : ਵਾਹਿਗੁਰੂ ਜੀ

अंग : 854
सलोक मः ३ ॥ अपणा आपु न पछाणई हरि प्रभु जाता दूरि ॥ गुर की सेवा विसरी किउ मनु रहै हजूरि ॥ मनमुखि जनमु गवाइआ झूठै लालचि कूरि ॥ नानक बखसि मिलाइअनु सचै सबदि हदूरि ॥१॥ मः ३ ॥ हरि प्रभु सचा सोहिला गुरमुखि नामु गोविंदु ॥ अनदिनु नामु सलाहणा हरि जपिआ मनि आनंदु ॥ वडभागी हरि पाइआ पूरनु परमानंदु ॥ जन नानक नामु सलाहिआ बहुड़ि न मनि तनि भंगु ॥२॥ पउड़ी ॥ कोई निंदकु होवै सतिगुरू का फिरि सरणि गुर आवै ॥ पिछले गुनह सतिगुरु बखसि लए सतसंगति नालि रलावै ॥ जिउ मीहि वुठै गलीआ नालिआ टोभिआ का जलु जाइ पवै विचि सुरसरी सुरसरी मिलत पवित्रु पावनु होइ जावै ॥ एह वडिआई सतिगुर निरवैर विचि जितु मिलिऐ तिसना भुख उतरै हरि सांति तड़ आवै ॥ नानक इहु अचरजु देखहु मेरे हरि सचे साह का जि सतिगुरू नो मंनै सु सभनां भावै ॥१३॥१॥ सुधु ॥
अर्थ: (हे भाई! अपने मन के पीछे चलने वाला मनुख) अपने आत्मिक जीवन को (कभी) परखता नहीं, वह परमात्मा को (कहीं) दूर बस्ता समझता है, उस को गुरु के बताये हुए काम (सदा) भूले रहता हैं, (इस लिए उस का) मन (परमात्मा की) हजूरी में (कभी) नहीं टिकता। हे नानक! अपने मन के पीछे चलने वाले मनुख ने झूठे लालच में (लग के) माया के मोह में (फस के ही अपना) जीवन गवा लिया होता है। जो मनुख सिफत-सलाह वाले गुरु-शब्द के द्वारा (परमात्मा की) हजूरी में टिके रहते हैं, उन को परमात्मा ने कृपा कर के (अपने चरणों में) मिला लिया होता है।१। हे भाई! हरि प्रभु गोविंद सदा कायम रहने वाला है, (उसकी) महिमा का गीत (उसका) नाम गुरु की शरण पड़ने से (मिलता है)। (जिस मनुष्य को हरि-नाम मिलता है, वह) हर वक्त ही नाम स्मरण करता रहता है, और परमात्मा का नाम स्मरण करते हुए (उसके) मन में आत्मिक आनंद बना रहता है। पर, हे भाई! परम-आनंद का मालिक पूर्ण प्रभु परमात्मा बहुत भाग्यों से ही मिलता है। हे नानक! (कह: जिस) दासों ने (परमात्मा का) नाम स्मरण किया, उनके मन में उनके तन में फिर कभी (परमातमा से) दूरी पैदा नहीं होती।२। (अगर) कोई मनुष्य (पहले) गुरु की निंदा करने वाला हो (पर) फिर गुरु की शरण में आ जाए, तो सतिगुरु (उसके) पिछले अवगुण बख्श लेता है और (उसको) साधु-संगत में मिला लेता है। हे भाई! जैसे बरसात होने से गली-नाली-टोभों का पानी (जब) गंगा में जा पड़ता है (और) गंगा में मिलते ही (वह पानी) पूरी तौर से पवित्र हो जाता है, (वैसे ही) निरवैर सतिगुरु में (भी) ये गुण हैं कि उस (गुरु) को मिलने से (मनुष्य को माया की) प्यास (माया की) भूख दूर हो जाती है (और, उसके अंदर) परमात्मा (के मिलाप) की ठंड तुरंत पड़ जाती है। हे नानक! (कह: हे भाई!) सदा कायम रहने वाले शाह परमात्मा का ये आश्चर्यजनक तमाशा देखो कि जो मनुष्य गुरु पर श्रद्धा रखता है वह मनुष्य सभी को प्यारा लगने लग जाता है।१३॥१। सुधु।



Share On Whatsapp

Leave a comment




ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।



Share On Whatsapp

View All 4 Comments
Dalbara Singh : waheguru ji 🙏
SinderPal Singh janagal : sat shri akal ji

अंग : 680
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
अर्थ: हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।



Share On Whatsapp

Leave a comment


ਅੰਗ : 788
ਸਲੋਕ ਮ: ੩ ॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
ਅਰਥ: ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ। ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ। ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ। ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥



Share On Whatsapp

View All 3 Comments
SinderPal Singh janagal : Sat shari akal ji
LACHMAN SINGH : waheguruji meharkaroji



अंग : 788
सलोक मः ३ ॥ कामणि तउ सीगारु करि जा पहिलां कंतु मनाइ ॥ मतु सेजै कंतु न आवई एवै बिरथा जाइ ॥ कामणि पिर मनु मानिआ तउ बणिआ सीगारु ॥ कीआ तउ परवाणु है जा सहु धरे पिआरु ॥ भउ सीगारु तबोल रसु भोजनु भाउ करेइ ॥ तनु मनु सउपे कंत कउ तउ नानक भोगु करेइ ॥१॥
अर्थ: हे स्त्री! तब सिंगार बना जब पहले तो अपने खसम को प्रसन्न कर ले , (नहीं तो) शायद खसम आये ही न और सिंगार व्यर्थ ही चल जाए। हे स्त्री! जो शास्म का मन मान जात तो ही सिंगार बना समझ। स्त्री का सिंगार किया हुआ तो ही कबूल है अगर खसम उस को प्यार करे। जो जीव स्त्री प्रभु के डर (में रहने) को सिंगार और पहनने का रस बनाती है, प्रभु के प्यार को भोजन (भावार्थ, जिन्दगी का आधार) बनाती है, तो अपना तन मन खसम-प्रभु के हवाले कर देती है (भावार्थ, पूर्ण रूप से प्रभु की रजा में चलती है) तो हे नानक! उस को खसम प्रभु मिलता है॥



Share On Whatsapp

Leave a comment


ਜੋਤੀ ਜੋਤਿ ਸਮਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
5 ਅਪਰੈਲ ਅਜ ਦੇ ਦਿਨ (1664 )
ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਚੇਚਕ ਦੇ ਬਿਮਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਆਪ ਵੀ ਇੱਕ ਦਿਨ ਬੀਮਾਰ ਹੋ ਗਏ। ਬੁਖਾਰ ਹੋ ਗਿਆ ਚੇਚਕ ਦੇ ਲੱਛਣ ਪ੍ਰਗਟ ਹੋਣ ਲੱਗ ਪਏ। ਜਿਸ ਕਰਕੇ ਸਤਿਗੁਰੂ ਪਾਲਕੀ ਚ ਬੈਠ ਕੇ ਮਾਤਾ ਕ੍ਰਿਸ਼ਨ ਕੌਰ ਤੇ ਮੁਖੀ ਸਿੱਖਾਂ ਦੇ ਨਾਲ ਸ਼ਹਿਰ ਤੋਂ ਬਾਹਰ ਵੱਲ ਚੱਲ ਪਏ। ਯਮੁਨਾ ਦੇ ਕਿਨਾਰੇ ਟਿਕਾਣਾ ਕੀਤਾ। ਮਾਤਾ ਜੀ ਸਮੇਤ ਸਿੱਖਾਂ ਦੇ ਬੈਠਿਆਂ ਹੀ ਸਤਿਗੁਰਾਂ ਨੇ ਦੱਸਿਆ ਕਿ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ। ਸੁਣ ਕੇ ਸਾਰੇ ਸਿੱਖ ਬੜੇ ਹੈਰਾਨ , ਵੈਰਾਗ ਨਾਲ ਅੱਖਾਂ ਭਰ ਆਈਆਂ , ਕਹਿਣ ਲੱਗੇ ਮਹਾਰਾਜ ਅਜੇ ਤਾਂ ਤੁਹਾਡੀ ਛੋਟੀ ਉਮਰ ਹੈ। ਨਾਲੇ ਜਨਮ ਮਰਨ ਤੁਹਾਡੇ ਹੱਥ , ਕਿਰਪਾ ਕਰੋ , ਖ਼ੁਸ਼ੀਆਂ ਬਖ਼ਸ਼ੋ। ਸਤਿਗੁਰਾਂ ਨੇ ਕਿਹਾ ਅਕਾਲ ਪੁਰਖ ਦਾ ਇਹੀ ਹੁਕਮ ਹੈ। ਮਾਤਾ ਜੀ ਨੇ ਵੀ ਬੜਾ ਵੈਰਾਗ ਕੀਤਾ ਤਾਂ ਸਮਝਾਉਂਦਿਆਂ ਕਿਹਾ ਤੁਸੀਂ ਤਾਂ ਸਾਡੀ ਮਾਤਾ ਹੋ। ਤੁਸੀਂ ਤਾਂ ਦੂਸਰਿਆਂ ਨੂੰ ਹੌਸਲਾ ਦੇਣਾ ਹੈ ਇਹ ਕਹਿ ਕੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਮੋਹ ਦਾ ਪਰਦਾ ਪਾਸੇ ਕਰ ਦਿੱਤਾ।
ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ?? ਸਤਿਗੁਰਾਂ ਨੇ ਉਸੇ ਵੇਲੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਸਿੱਖ ਥਾਲ ਵਿੱਚ ਪੰਜ ਪੈਸੇ ਅਤੇ ਨਾਰੀਅਲ ਰੱਖ ਲਿਆਏ। ਗੁਰੂ ਪਾਤਸ਼ਾਹ ਨੇ ਤਿੰਨ ਵਾਰ ਹੱਥ ਘੁੰਮਾਇਆ ਫਿਰ ਧਿਆਨ ਧਰ ਕੇ ਨਮਸਕਾਰ ਕੀਤੀ ਤੇ ਬਚਨ ਕੀਤਾ ਬਾਬਾ ਬਕਾਲੇ। ਜਦੋਂ ਸਿੱਖਾਂ ਨੇ ਨਾਮ ਪੁੱਛਿਆ…. ਤਾਂ ਇਹ ਹੀ ਕਿਹਾ ਗੁਰੂ ਕਦੇ ਛੁਪਿਆ ਨਹੀਂ ਰਹਿੰਦਾ। ਗੁਰਿਆਈ ਦੀ ਸਾਰੀ ਸਮੱਗਰੀ ਭਾਈ ਦਰਗਾਹ ਮੱਲ ਜੀ ਨੇ ਸਾਂਭ ਕੇ ਰੱਖੀ। ਬਾਅਦ ਵਿੱਚ ਇਹੀ ਬਾਬਾ ਬਕਾਲਾ ਸਾਹਿਬ ਲੈ ਕੇ ਆਏ।
ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਤਾਂ ਸੰਗਤ ਵਹੀਰਾਂ ਘੱਤ ਕੇ ਪਹੁੰਚ ਗਈਆਂ। ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਹੋਵੇ। ਸਿੱਖਾਂ ਨੇ ਤਾਂ ਦਰਸ਼ਨ ਕਰਨ ਤੋਂ ਰੋਕਿਆ , ਪਰ ਗੁਰੂਦੇਵ ਨੇ ਆਗਿਆ ਦੇ ਦਿੱਤੀ। ਸਤਿਗੁਰੂ ਤੰਬੂ ਵਿੱਚ ਬੈਠੇ ਸਨ ਹੁਕਮ ਹੋਇਆ ਇੱਕ ਪਾਸੇ ਤੋਂ ਸੰਗਤ ਦਰਸ਼ਨ ਕਰਨ ਦੇ ਲਈ ਅੰਦਰ ਆਵੇ। ਦੂਸਰੇ ਪਾਸੇ ਦੀ ਨਿਕਲਦੀ ਜਾਵੇ। ਇਸੇ ਤਰ੍ਹਾਂ ਸਾਰਾ ਦਿਨ ਸੰਗਤ ਨੂੰ ਦਰਸ਼ਨ ਦਿੱਤੇ ਸ਼ਾਮ ਦਾ ਦੀਵਾਨ ਲੱਗਾ ਹੁਕਮ ਹੋਇਆ ਲਗਾਤਾਰ ਕੀਰਤਨ ਹੁੰਦਾ ਰਵੇ। ਸਾਰੇ ਜਾਗਦੇ ਰਹੋ। ਅੱਧੀ ਰਾਤ ਤੋ ਘੜੀ ਕ ਉਪਰ (ਰਾਤ 1 ਵਜੇ ਦੇ ਕਰੀਬ ) .
ਸਤਿਗੁਰਾਂ ਨੇ ਬਚਨ ਕੀਤਾ ਕਿਸੇ ਨੇ ਰੋਣਾ ਨਹੀਂ ਕੀਰਤਨ ਇਸੇ ਤਰ੍ਹਾਂ ਹੁੰਦਾ ਰਹੇ। ਚਿੱਟੀ ਚਾਦਰ ਨਾਲ ਚੰਦ ਵਰਗਾ ਸੋਹਣਾ ਮੁੱਖੜਾ ਸਦਾ ਲਈ ਢੱਕ ਲਿਆ ਤੇ ਸਰੀਰ ਤਿਆਗ ਦਿੱਤਾ। ਦਿਨ ਚੜ੍ਹਦੇ ਨੂੰ ਸਾਰੇ ਪਾਸੇ ਖ਼ਬਰ ਫੈਲ ਗਈ ਕਿ ਬਾਲਾ ਪ੍ਰੀਤਮ ਜੀ ਜੋਤੀ ਜੋਤਿ ਸਮਾ ਗਏ।
ਉਧਰ ਔਰੰਗਜ਼ੇਬ ਨੇ ਸੋਚਿਆ ਜਿਊਂਦੇ ਜੀਅ ਤਾਂ ਉਨ੍ਹਾਂ ਦਰਸ਼ਨ ਨਹੀਂ ਦਿੱਤੇ , ਮੈਂ ਹੁਣ ਹੀ ਦਰਸ਼ਨ ਕਰ ਲਵਾਂ। ਉਹ ਦਰਸ਼ਨ ਕਰਨ ਆਇਆ ਪਰ ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ ਕਿ ਔਰੰਗਜ਼ੇਬ ਨੂੰ ਸਰੀਰ ਨਜ਼ਰ ਹੀ ਨਹੀਂ ਆਇਆ। ਘੇਰਨੀ ਖਾ ਕੇ ਡਿੱਗ ਪਿਆ ਹੋਸ਼ ਆਈ ਤੇ ਵਾਪਸ ਮੁੜ ਗਿਆ।
ਸਤਿਗੁਰਾਂ ਦੇ ਸਰੀਰ ਦਾ ਸਸਕਾਰ ਜਮਨਾ ਕਿਨਾਰੇ ਹੀ ਕੀਤਾ ਗਿਆ। ਜਿੱਥੇ ਯਾਦਗਾਰੀ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ (ਬਾਅਦ ਵਿੱਚ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਸਸਕਾਰ ਵੀ ਇੱਥੇ ਹੋਇਆ) .ਮਾਤਾ ਕ੍ਰਿਸ਼ਨ ਕੌਰ ਜੀ ਅਸਥੀਆਂ ਲੈ ਕੇ ਸੰਗਤ ਦੇ ਸਮੇਤ ਕੀਰਤਪੁਰ ਸਾਹਿਬ ਆਏ ਤੇ ਪਤਾਲਪੁਰੀ ਜਲ ਪ੍ਰਵਾਹ ਕੀਤੀਆਂ।
ਮਹਾਨ ਕੋਸ਼ ਅਨੁਸਾਰ ਅਜ ਦੇ ਦਿਨ ਚੇਤਰ ਸੁਦੀ 14 -1664 ਨੂੰ ਸਰੀਰ ਤਿਆਗਿਆ ਕੁੱਲ ਉਮਰ 7 ਸਾਲ 8 ਮਹੀਨੇ 26 ਦਿਨ ਸੀ।
ਸ੍ਰੀ ਹਰਿਕਿ੍ਸਨ ਧਿਆਈਐ
ਜਿਸੁ ਡਿਠੈ ਸਭਿ ਦੁਖਿ ਜਾਇ ॥ (ਦਸਮ ਗ੍ਰੰਥ )

ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥



Share On Whatsapp

View All 3 Comments
Parneet Kaur : Waheguru Ji🙏
Dalbara Singh : waheguru ji 🙏



अंग : 643
सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥
अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥



Share On Whatsapp

Leave a comment


ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

View All 3 Comments
Parneet Kaur : Waheguru Ji🙏
Parneet Kaur : Waheguru Ji🙏

अंग : 656
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment




ਅੰਗ : 666
ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥



Share On Whatsapp

View All 5 Comments
Davinder Singh : Waheguru ji
SinderPal Singh janagal : sat shri akal ji

अंग : 666
रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥
अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥



Share On Whatsapp

Leave a comment


2 ਅਪ੍ਰੈਲ 1464 ਨੂੰ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਬੇਬੇ ਜੀ ਦੇ ਇਤਿਹਾਸ ਤੇ ਜੀ ।
ਬੇਬੇ ਨਾਨਕੀ ਜੀ
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ 2 ਅਪ੍ਰੈਲ 1464 ਵਿਚ ਆਪਣੇ ਨਾਨਕੇ ਪਿੰਡ ਚਾਹਿਲ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ ਇਸ ਦੇ ਨਾਲ ਰਲਦਾ ਨਾਨਕ ਰੱਖਿਆ । ਇਸ ਨੂੰ ਇਹ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਲਹਾਰੇ ਜਾਂਦੇ , ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।
ਕਈ ਵਾਰ ਵੀਰ ਨਾਨਕ ਬਾਹਰ ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਏ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਇਸੇ ਤਰ੍ਹਾਂ ਭੈਣ ਨਾਨਕੀ ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ ( ਗੁਰੂ ) ਸਮਝਣ ਤੇ ਇਨ੍ਹਾਂ ਦਾ ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀਰ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਜਦੋਂ ਗੁਰੂ ਨਾਨਕ ਜੀ ਨੇ ਸਾਧਾਂ ਫਕੀਰਾਂ ਨੂੰ ਸੌਦਾ ਖਰੀਦ ਕੇ ਲਿਆਉਣ ਵਾਲੀ ਰਕਮ ਦਾ ਲੰਗਰ ਪਾਣੀ ਛਕਾਇਆ ਤਾਂ ਪਿਤਾ ਕਾਲੂ ਜੀ ਨੇ ( ਗੁਰੂ ) ਨਾਨਕ ਜੀ ਨੂੰ ਕਰੋਧ ਵਿਚ ਆ ਕੇ ਚਪੇੜ ਮਾਰੀ ਤੇ ਭੈਣ ਨਾਨਕੀ ਜੀ ਦਾ ਹਿਰਦਾ ( ਵੀਰ ਦੀ ਲਾਲ ਗਲ ਵੇਖ ਕੇ ਪਿਘਲ ਗਿਆ । ਵੀਰ ਨੂੰ ਗਲ ਲੈ ਕੇ ਪਿਆਰ ਕੀਤਾ । ਉਧਰੋਂ ਮਾਤਾ ਤ੍ਰਿਪਤਾ ਜੀ ਦੌੜੇ ਆਏ । ਲਾਡਲੇ ਦੀ ਲਾਲ ਗਲ ਆ ਕੇ ਪਲੋਸਣ ਲੱਗੇ । ਮਾਤਾ ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਬੇਬੇ ਨਾਨਕ ਜੀ ਦਾ ਵਿਆਹ ਜੈ ਰਾਮ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨਾਲ ਕਰ ਦਿੱਤਾ । ਇਹ ਛੈਲ , ਛਬੀਲਾ ਹੱਸਮੁਖ ਨੌਜੁਆਨ ਸੀ । ਇਹ ਨਵਾਬ ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ ਰਹਿੰਦਾ ਸੀ । ਰਾਇ ਬੁਲਾਰ ਨੇ ਵਿਚ ਪੈ ਕੇ ਇਨ੍ਹਾਂ ਦਾ ਰਿਸ਼ਤਾ ਕਰਾ ਦਿੱਤਾ ਸੀ । ਕਾਲੂ ਚੰਦ ਜੀ ਨੇ ਆਪਣੇ ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ ।
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ ( ਗੁਰੂ ) ਨਾਨਕ ਵਿਚ । ਬੇਬੇ ਜੀ ਉਦਾਸ ਹੋ ਜਾਂਦੇ ਤਾਂ ਜਦੋਂ ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ ਤੇ ਕਾਲਜੇ ਠੰਡ ਪੈ ਗਈ । ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ ) ਨਾਨਕ ਦੇਵ ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਦੂਜੀ ਮੇਰੀ ਵੀ ਇਹ ਮੰਗ ਹੈ । ਤੀਜਾ ਤੇਰਾ ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ ਭਾਗਾਂ ਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ ।
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਇਸ ਨੇ ਉਸ ਨੂੰ ਕਹਿ ( ਗੁਰੂ ) ਨਾਨਕ ਦੇਵ ਜੀ ਨੂੰ ਉਸ ਦੇ ਮੋਦੀਖਾਨੇ ਵਿਚ ਲਵਾ ਦਿੱਤਾ । ( ਗੁਰੂ ) ਨਾਨਕ ਦੇਵ ਜੀ ਦਾ ਕੰਮ ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ । ਅਨਾਜ ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ । ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ । ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ । ਇਸ ਦੀ ਲੜਕੀ ਸੁਲੱਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ 1485 . ਨੂੰ ਕੁੜਮਾਈ ਕਰ ਦਿੱਤੀ ਤੇ 24 ਜੇਠ 1487 ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ । ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ ਵਰਗੇ ਚੌਧਰੀ ਆਏ ਸਨ । ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ ਸਮੇਤ ਵਾਪਸ ਤਲਵੰਡੀ ਚਲੇ ਗਏ ।
ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ । ਡਾ . ਮਹਿੰਦਰ ਕੌਰ ਗਿੱਲ ਇਸ ਬਾਰੇ ਇਉਂ ਲਿਖਦੇ ਹਨ ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ ਗਰਹਿਸਤੀ ਜੀਵਨ ਬਿਤਾਉਂਦੇ ਰਹੇ । ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ । ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ‘ ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ । ਜੇ ਉਹ ਘਰ ਆ ਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ । ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ‘ ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ‘ ‘ ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ 66
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ‘ ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ ( ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ ਦੀਆਂ ਤੰਦਾਂ ਹਿਲਦੀਆਂ ਰਹਿਣ । ‘ ‘ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ ਉਦੋਂ ਤੁਰ ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ ਪਕਾਉਂਦਿਆਂ ਯਾਦ ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ ਵਿਹੜੇ ਵਿਚ ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ “ ਬੇਬੇ ਜੀ ਤੂੰ ਵਡੀ ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ” ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ । ਜਿਹੜੀ ਮੈਂ ਕਰ ਸਕਾਂ । ‘ ‘ ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “ ਵੀਰ ! ਤੂੰ ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ “ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ 1518 ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ ਢਿੱਲੇ ਸੀ ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਅਦ ਜੀਜਾ ਜੈ ਰਾਮ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦਾ ਅੰਗੀਠਾ ਵੇਈ ‘ ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ ਤਕਰੀਬਨ 43 ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਭੈਣ ਨੇ ਆਪਣੇ ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ ਘਰ ਵਿਚ ਰਹਿ ਕੇ ਗੁਜ਼ਾਰਾ ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ : ਨਾਨਕ ਦਾ ਘਰ ਕਿਹੜਾ ? ਜਿਸ ਦਾ ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਜੀ ਨਾਲ ਤਲਵੰਡੀ ਲੈ ਆਏ ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a Comment
daljitkaur : ਸਾਖੀ ਬਹੁਤ ਸੁੰਦਰ ਸ਼ਬਦਾਂ ਵਿੱਚ ਲਿਖੀ ਗਈ ਬਹੁਤ ਬਹੁਤ ਧੰਨਵਾਦ




  ‹ Prev Page