अंग : 632
सोरठि महला ९ ॥ मन रे प्रभ की सरनि बिचारो ॥ जिह सिमरत गनका सी उधरी ता को जसु उर धारो ॥१॥ रहाउ ॥ अटल भइओ ध्रूअ जा कै सिमरनि अरु निरभै पदु पाइआ ॥ दुख हरता इह बिधि को सुआमी तै काहे बिसराइआ ॥१॥ जब ही सरनि गही किरपा निधि गज गराह ते छूटा ॥ महमा नाम कहा लउ बरनउ राम कहत बंधन तिह तूटा ॥२॥ अजामलु पापी जगु जाने निमख माहि निसतारा ॥ नानक कहत चेत चिंतामनि तै भी उतरहि पारा ॥३॥४॥
अर्थ: हे मन! परमात्मा की शरण आ कर उस के नाम का ध्यान धरा करो। जिस परमात्मा का सिमरन करते हुए गनका (विकारों में डूबने) से बच गई थी तूँ भी, (हे भाई!) उस की सिफ़त-सलाह अपने हृदय में वसाई रख ॥१॥ रहाउ ॥ हे भाई! जिस परमात्मा के सिमरन के द्वारा ध्रूअ सदा के लिए अटल हो गया है और उस ने निर्भयता का आतमिक दर्जा हासिल कर लिया था, तूँ ने उस परमात्मा को क्यों भुलाया हुआ है, वह तो इस तरह के दुखों का नाश करने वाला है ॥१॥ हे भाई! जिस समय ही (गज ने) कृपा के समुँद्र परमात्मा का आसरा लिया वह गज (हाथी) तेंदुए की फाही से निकल गया था। मैं कहाँ तक परमात्मा के नाम की वडियाई बताऊं ? परमात्मा का नाम सिमर कर उस (हाथी) के बंधन टूट गए थे ॥२॥ हे भाई! सारा जगत जानता है कि अजामल विकारी था (परमात्मा के नाम का सिमरन कर के) आँखों के झमकन जितने समय मे ही उसका पार-उतारा हो गया था। नानक जी कहते हैं – (हे भाई! तूँ) सभी इच्छों को पूर्ण करने वालेे परमात्मा का नाम सिमरिया कर। तूँ भी (संसार-समुँद्र को) पार कर जाएंगा ॥३॥४॥



Share On Whatsapp

Leave a comment




ਅੰਗ : 630
ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥੨॥੨੫॥੮੯॥
ਅਰਥ: ਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।੧। ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ।ਰਹਾਉ। ਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ। ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ।੨।੨੫।੮੯।



Share On Whatsapp

View All 2 Comments
Harwinder Singh : Waheguru ji
ਜਸਕਰਨ ਸਿੰਘ : ਵਾਹਿਗੁਰੂ ਜੀ

अंग : 630
सोरठि महला ५ ॥ सरब सुखा का दाता सतिगुरु ता की सरनी पाईऐ ॥ दरसनु भेटत होत अनंदा दूखु गइआ हरि गाईऐ ॥१॥ हरि रसु पीवहु भाई ॥ नामु जपहु नामो आराधहु गुर पूरे की सरनाई ॥ रहाउ ॥ तिसहि परापति जिसु धुरि लिखिआ सोई पूरनु भाई ॥ नानक की बेनंती प्रभ जी नामि रहा लिव लाई ॥२॥२५॥८९॥
अर्थ: हे भाई! गुरु सरे सुखों का देने वाला है, उस (गुरु) की सरन में आना चाहिए। गुरु का दर्शन करने से आत्मिक आनंद प्राप्त होता है, हरेक दुःख दूर हो जाता है, (गुरु की शरण आ के) परमात्मा की सिफत-सलाह करनी चाहिए।१। हे भाई! गुरु की सरन आ के परमात्मा का नाम सुमीरन करो, हर समय सुमिरन करो, परमात्मा के नाम का अमिरत पीते रहा करो।रहाउ। परन्तु हे भाई! ( यह नाम की डाट गुरु के दर से) उस मनुख को मिलत है जिस की किस्मत में परमत्मा की हजूरी से इस की प्राप्ति लिखी होती है। वह मनुख सारे गुणों वाला हो जाता है। हे प्रभु जी! (तेरे दास) नानक की (भी तेरे दर पर यह) बेनती है-में तेरे नाम में अपनी सुरती जोड़े रखु।२।२५।८९।



Share On Whatsapp

Leave a comment


ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ ਸਿਖ ਗੁਰੂਆਂ ਦੀ ਰਚੀ ਤੇ ਇੱਕਤਰ ਕੀਤੀ ਬਾਣੀ ਦਾ ਭਰਪੂਰ ਖਜਾਨਾ ਹੈ । ਇਹ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਪਹਿਲਾ ਪ੍ਰਮਾਣਿਕ ਧਾਰਮਿਕ ਗਰੰਥ ਹੈ ਜਿਸਦੀ ਰਚਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ 1601 ਵਿਚ ਆਰੰਭ ਕਰਕੇ 1604 ਵਿਚ ਸੰਪੂਰਨ ਕੀਤੀ । ਇਸ ਵਿਚ ਛੇ ਗੁਰੂਆਂ ,ਪਹਿਲੇ ਪੰਜ ਤੇ ਨੌਵੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭਟਾਂ ਤੇ ਉਸ ਵੇਲੇ ਦੇ 4 ਸਿਖਾਂ ਦੀ ਬਾਣੀ ਦਾ ਭਰਪੂਰ ਖਜਾਨਾ ਮੌਜੂਦ ਹੈ । 7 ਸਤੰਬਰ 1604 ਈ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਹਾਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ । ਬਾਬਾ ਬੁੱਢਾ ਸਾਹਿਬ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਥਾਪਿਆ ਗਿਆ
ਗੁਰੂ ਗਰੰਥ ਸਾਹਿਬ ਦੀ ਸੰਪਾਦਨਾ
ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੇ ਗੁਰੂ ਅਰਜਨ ਦੇਵ ਜੀ ਤੇ ਪਹਿਲੇ ਚਾਰ ਗੁਰੂ ਸਾਹਿਬਾਨਾ ਦੀ ਬਾਣੀ ਦੀ ਸਾਂਭ -ਸੰਭਾਲ ਕਰਣਾ, ਕਈ ਵਰਿਆਂ ਦੀ ਘਾਲਣਾ ਸੀ । ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਹਰ ਵਕਤ ਆਪਣੇ ਨਾਲ ਇਕ ਪੋਥੀ ਰਖਦੇ ਜੋ ਉਹਨਾਂ ਆਪਣੇ ਰੱਬੀ ਕਲਾਮ ਤੇ ਹੋਰ ਸੂਫ਼ੀ ਸੰਤਾ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਹੀ ਹੋ ਸਕਦਾ ਹੈ । ਗੁਰੂ ਪਰੰਪਰਾ ਅਨੁਸਾਰ ਹਰ ਗੁਰੂ ਨੇ ਗੁਰਗੱਦੀ ਦੇਣ ਸਮੇ ਇਹ ਪੋਥੀ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੇ ਨਾਲ ਹੀ ਦਿਤੀ । ਬਾਣੀ ਨੂੰ ਇੱਕਤਰ ਕਰਨ ਦਾ ਪ੍ਰਵਾਹ ਪੰਚਮ ਪਾਤਸ਼ਾਹ ਤੱਕ ਨਿਰੰਤਰ ਚਲਦਾ ਰਿਹਾ ।
ਬਾਣੀ ਦੀ ਸੰਪਾਦਨਾ ਦਾ ਨਿਰਣਾ ਪੰਚਮ ਪਾਤਸ਼ਾਹ ਨੇ ਉਸ ਵੇਲੇ ਲਿਆ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਹਰੀ ਵਿਚ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ।
ਸੂਰਦਾਸ ਦਾਦੂ ਜਸ ਕੀਨਾ॥ ਕਾਨ ਦਾਮ ਤੇਰੇ ਨਾਮ ਸੰਗ ਲੀਨਾ॥
ਨੇਤਿ ਨੇਤਿ ਕਰ ਵੇਦ ਸੁਨਾਵੇ॥ ਸੰਤ ਧੂਰ ਨਾਨਕ ਜਨ ਪਾਵੇ॥
ਪ੍ਰਿਥੀਆ ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਤੇ ਉਸਦੇ ਪੁਤਰ ਮੇਹਰਬਾਨ ਨੇ ਗੁਰੂ ਅਰਜੁਨ ਦੇਵ ਜੀ ਦੇ ਮੁਕਾਬਲੇ ਤੇ ਆਪੋ -ਆਪਣੀ ਰਚਨਾ ਨੂੰ ਗੁਰੂ ਸਹਿਬਾਨਾਂ ਦੀ ਗੁਰਬਾਣੀ ਨਾਲ ਰਲਾਕੇ ਸਿਖਾਂ ਵਿਚ ਪ੍ਰਚਲਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਂ ਦੇਣ ਦੀ ਬਜਾਏ ਆਖਿਰ ਵਿਚ ਨਾਨਕ ਲਾਇਆ। ਜਿਸਦਾ ਫਾਇਦਾ ਉਠਾ ਕੇ ਪ੍ਰਿਥੀਏ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਵੀ ਕਈ ਭੇਖੀ, ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ , ਸਿਧਾਂਤਾ,ਨਿਸਚਿਆਂ ਦੇ ਆਦਰਸ਼ਾਂ ਵਿਚ ਹੇਰ ਫੇਰ ਕਰ ਸਕਦੇ ਸੀ।
ਸੋ ਗੁਰੂ ਸਾਹਿਬ ਨੇ ਇਥੇ ਹੀ ਇਸਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸ਼ੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ।ਬਾਣੀ ਨੂੰ ਇੱਕਤਰ ਕਰਨ ਦੇ ਮੁਖ ਸਰੋਤ ਬਾਬਾ ਮੋਹਰੀ ਜੀ ਦੇ ਪੁਤਰ ਸੰਗਰਾਮ , ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ -ਰਬਾਬੀ ਤੇ ਉਸ ਵੇਲੇ ਦੇ ਭੱਟ ,ਭਗਤ ,ਸੰਤ ,ਸੂਫ਼ੀ ਤੇ ਫਕੀਰ ਸਨ ।
ਪਹਿਲੇ ਚਹੂੰਆਂ ਗੁਰੂ ਸਾਹਿਬਾਨਾ ਦੀ ਬਾਣੀ ਨੂੰ ਇਕੱਠਾ ਕੀਤਾ ਫਿਰ ਆਪਣੀ ਬਾਣੀ, ਫਿਰ ਸੰਤਾਂ ਭਗਤਾ ,ਸਿਖਾਂ ਤੇ ਭਟਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨਾ ਦੀ ਬਾਣੀ ਦੇ ਬਰਾਬਰ ਥਾਂ ਦਿਤੀ , ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾ ਨੂੰ ਮੁਖ ਰਖਕੇ, ਅਕਾਲ ਪੁਰਖ ਤੇ ਵਿਸ਼ਵਾਸ ਰਖਣਾ ਮੰਨਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।
ਇਨ੍ਹਾ ਭਗਤਾਂ ਵਿਚ ਕੋਈ ਹਿੰਦੂ ,ਕੋਈ ਮੁਸਲਮਾਨ , ਕਿਸੇ ਦੀ ਬੋਲੀ ਬ੍ਰਿਜ ਹੈ , ਤੇ ਕਿਸੇ ਦੀ ਬੋਲੀ ਤੇ ਸੰਸਕ੍ਰਿਤ ਦਾ ਅਸਰ ਹੈ , ਕਿਸੇ ਵਿਚ ਫ਼ਾਰਸੀ ਦਾ ਪ੍ਰਭਾਵ ਝਲਕਦਾ ਹੈ । ਇਹੀ ਕਾਰਨ ਹੈ ਕਿ ਗਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਦੇਸ਼ ਦੇ ਵਖ ਵਖ ਭਾਗਾਂ ਵਿਚ ਪ੍ਰਚਲਿਤ ਬੋਲੀਆਂ, ਉਪ੍ਬੋਲੀਆਂ ਜਿਵੇਂ ਲਹਿੰਦੀ ਪੰਜਾਬੀ , ਬ੍ਰਿਜ ਭਾਸ਼ਾ , ਖੜੀ ਬੋਲੀ ,ਸੰਸਕ੍ਰਿਤ ਅਤੇ ਫ਼ਾਰਸੀ ਦਾ ਸੰਗ੍ਰਹਿ ਹੈ । ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾ ਤੇ ਭਟਾਂ ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ।
ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿਚ ਥਾਂ, ਜਿਥੇ ਜੰਡ,ਬੋਹੜ, ਅਜੀਰ ਤੇ ਪਿਪਲ ਦੇ ਦਰਖਤਾਂ ਦੀ ਛਾਂ ਤੇ ਹਰਿਆਵਲੀ ਸੀ, ਜਿਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸਦੇ ਕੰਢੇ ਤੇ ਸੰਮਤ 1603 ਵਿਚ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਂਈ ਬੰਨੋ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ, ਤਾਂਕਿ ਦੁਰਾੜੇ ਬੈਠੀਆਂ ਸੰਗਤਾਂ ਵੀ ਇਸਦਾ ਰਸ ਮਾਣ ਸਕਣ, ਜਿਲਦ ਦੀ ਸੇਵਾ ਲਈ ਭਾਈ ਬੰਨੋਂ ਨੂੰ ਲਾਹੌਰ ਭੇਜਿਆ ।
ਆਦਿ ਗਰੰਥ ਸਾਹਿਬ ਨੂੰ ਚਾਰ ਹਿੱਸਿਆ ਵਿਚ ਵੰਡਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇਹ ਚਉਬੋਲੇ, ਸਵਈਏ ਅਤੇ ਆਖਿਰ ਵਿਚ ਸਲੋਕ ਵਾਰਾਂ ਤੇ ਵਧੀਕ ਲਿਖਕੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਹੇਠ ਲਿਖੇ ਤੀਹ ਰਾਗਾਂ ਵਿਚ ਲਿਖੀਆਂ ਹਨ । ਇਕ ਰਾਗ ਜੈ ਜੈ ਵੰਤੀ 31 ਵਾਂ ਰਾਗ, ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ , ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕਰਦਿਆਂ ਇਸ ਰਾਗ ਨੂੰ ਵੀ ਸ਼ਾਮਲ ਕੀਤਾ । –
ਸਿਰੀ ਰਾਗ(14-93)
ਮਾਝ ਰਾਗੁ(94-150)
ਗਉੜੀ ਰਾਗੁ(151-346)
ਆਸਾ ਰਾਗੁ(347-488)
ਗੂਜਰੀ ਰਾਗੁ(489-526)
ਦੇਵਗੰਧਾਰੀ ਰਾਗੁ(527-536)
ਬਿਹਾਗੜਾ ਰਾਗੁ(537-556)
ਵਡਹੰਸ ਰਾਗੁ (557-594)
ਸੋਰਠ ਰਾਗੁ (595-659)
ਧਨਾਸਰੀ ਰਾਗੁ (660-695)
ਜੈਤਸਰੀ ਰਾਗੁ (696-710)
ਟੋਡੀ ਰਾਗੁ (711-718)
ਬੈਰਾੜੀ ਰਾਗੁ (719-720)
ਤਿਲੰਗ ਰਾਗੁ (721-727)
ਸੂਹੀ ਰਾਗੁ (728-794)
ਬਿਲਾਵਲ ਰਾਗੁ (795-858)
ਗੌਂਡ ਰਾਗੁ (854-875)
ਰਾਮਕਲੀ ਰਾਗੁ (876-974)
ਨਟ ਨਰਾਇਣ ਰਾਗੁ (975-983)
ਮਾਲਿ ਗਉੜਾ ਰਾਗੁ (984-988)
ਮਾਰੂ ਰਾਗੁ(989-1106)
ਤੁਖਾਰੀ ਰਾਗੁ (1107-1117)
ਕੇਦਾਰ ਰਾਗੁ (1118-1124)
ਭੈਰਉ ਰਾਗੁ(1125-1167)
ਬਸੰਤੁ ਰਾਗੁ (1158-1196)
ਸਾਰੰਗ ਰਾਗੁ (1197-1253)
ਮਲਾਰ ਰਾਗੁ (1254-1293)
ਕਾਨੜਾ ਰਾਗੁ (1294-1318)
ਕਲਿਆਣ ਰਾਗੁ (1319-1326)
ਪਰਭਾਤੀ ਰਾਗੁ (1327-1351)
ਜੈਜਾਵੰਤੀ ਰਾਗੁ (1352-1353)
ਸਲੋਕ ਸਹਸਕ੍ਰਿਤੀ(1353-1360)
ਗਾਥਾ,ਫ਼ੁਨਹੇ ਤੇ ਚਉਬੋਲੇ(1360-1364)
ਸਲੋਕ ਕਬੀਰ(1364-1377)
ਸਲੋਕ ਫ਼ਰੀਦ(1377-1384)
ਸਵੱਈਏ(1385-1409)
ਸਲੋਕ ਵਾਰਾਂ ਤੌਂ ਵਧੀਕ(1410-1429)
ਮੁੰਦਾਵਣੀ ਤੇ ਰਾਗਮਾਲਾ(1429-1430)
ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪੁਜੀ ਸਾਹਿਬ ਤੋਂ ਕੀਤੀ ਜੋ ਉਨ੍ਹਾਂ ਨੇ ਆਪਣੀ ਹੱਥੀ ਲਿਖੀ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦ ਫਿਰ ਆਪਣੀ ਬਾਣੀ-ਸਿਰਲੇਖ ਵਿਚ ਨਾਂ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ- ਉਸਤੋਂ ਬਾਅਦ ਗੁਰੂ ਸਾਹਿਬਾਨਾ ਦੀ ਸਾਰੀ ਬਾਣੀ ਮਹੱਲਾ-(ਜਾਮਾ) 1-2-3-4-5 ਇਸ ਤਰਤੀਬ ਨਾਲ ਛੰਦ, ਅਸਰਟਪਦੀਆਂ ਤੇ ਲੰਮੀਆ ਬਾਣੀਆਂ ਲਿਖੀਆ। ਫਿਰ ਭਗਤਾ, ਸਿਖਾ ਤੇ ਭਟਾਂ ਦੀਆਂ ਬਾਣੀਆਂ ਦਰਜ ਕੀਤੀਆ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਜੋ ਗੁਰੂ ਸਹਿਬਾਨਾ ਨਾਲ ਤੇ ਹੋਰ ਬਾਣੀ ਦੇ ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ।
ਭਗਤ ਦੀ ਬਾਣੀ
ਭਗਤ ਕਬੀਰ ਜੀ – 224 ਸਲੋਕ
ਭਗਤ ਨਾਮਦੇਵ ਜੀ – 61 “
ਭਗਤ ਰਵਿਦਾਸ ਜੀ – 40 “
ਭਗਤ ਤਿਰਲੋਚਨ ਜੀ – 4 “
ਭਗਤ ਫਰੀਦ ਜੀ – 4+132″
ਭਗਤ ਬੈਣੀ ਜੀ – 3 “
ਭਗਤ ਧੰਨਾ ਜੀ – 3 “
ਭਗਤ ਜੈਦੇਵ ਜੀ – 2 “
ਭਗਤ ਭੀਖਣ ਜੀ- 2 ”
ਭਗਤ ਸੂਰਦਾਸ ਜੀ – 1 “
ਭਗਤ ਪਰਮਾਨੰਦ ਜੀ – 1 “
ਭਗਤ ਸੇਂਣ ਜੀ – 1 “
ਭਗਤ ਪੀਪਾ ਜੀ – 1 “
ਭਗਤ ਰਾਮਨੰਦ ਜੀ – 1 “
ਭਗਤ ਸਧਨਾ ਜੀ – 1 “
ਗੁਰੂ ਅਰਜਨ ਦੇਵ ਜੀ – 3 “
ਫਿਰ 11 ਭਟਾ ਦੀ ਬਾਣੀ,
ਕਲਸਹਾਰ, ਜਾਲਪ, ਕੀਰਤ, ਭਿਖੀਮਲ, ਸੱਲ ,ਭੱਲ, ਨੱਲ, ਬੱਲ, ਗਯੰਦ ਹਰਬੰਸਿ, ਮਥੁਰਾ ।
4 ਸਿੱਖਾਂ ਦੀ ਬਾਣੀ ਬਾਬਾ ਸੁੰਦਰ ਜੀ , ਸਤਾ, ਬਲਵੰਡ, ਭਾਈ ਮਰਦਾਨਾ ।
ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ ਬਾਅਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ । ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸ ਨੂੰ ਪੜ੍ਹ ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।
ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।
ਇਹ ਇਕ ਐਸਾ ਗ੍ਰੰਥ ਹੈ ਜਿਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹਲ ਹੈ। ਊਚ-ਨੀਚ ਤੇ ਕਰਮ ਕਾਂਡਾ ਦੀ ਪਰਿਭਾਸਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼, ਵਿਦੇਸ਼ ਹਦਾਂ ਸਰਹੱਦਾ ਤੇ ਵਖ ਵਖ ਨਸਲਾ ਦੀਆਂ ਸਾਰੀਆਂ ਵਿਥਾਂ ਮਿਟਾਕੇ -ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾ ਨੂੰ ਇੱਕੋ ਥਾਂ ਦਿੱਤੀ ਹੈ।
ਮੇਟਕਫ ਲਿਖਦਾ ਹੈ ਸੰਸਾਰ ਦੇ ਵੱਡੇ ਵੱਡੇ ਧਰਮਾ ਦੇ ਆਗੂ ਹੋਏ ਹਨ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਇਕ ਪੰਗਤੀ ਵੀ ਲਿਖੀ ਛੱਡਕੇ ਨਹੀਂ ਗਿਆ। ਸਿਰਫ ਉਨ੍ਹਾਂ ਦੇ ਪ੍ਰਚਾਰ ਜਾ ਪ੍ਰਚਲਤ ਰਵਾਇਤਾ ਤੇ ਪਤਾ ਲਗਦਾ ਹੈ। ਪਰ ਸਿਖ ਗੁਰੂ ਸਾਹਿਬਾਨਾ ਦੀ ਬਾਣੀ ਹੈ ਜੋ ਉਨ੍ਹਾਂ ਦੀ ਆਪਣੀ ਹਥ ਲਿਖੀ ਹੈ’।
.ਟੀਨਬੀ ਨੇ ਕਿਹਾ ਹੈ ,” ਜਦ ਕਦੇ ਧਰਮ ਦੀ ਮਹਾ ਗ੍ਰੰਥ ਦੀ ਸਭਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬੜੀ ਗਹੁ ਨਾਲ ਸੁਣੀ ਜਾਏਗੀ’।
ਰਾਧਾਕ੍ਰਿਸ਼ਨਾ ,” ਜਦ ਵੀ ਇਹ ਬਾਣੀ ਗੂੰਜੀ ,ਸਾਗਰਾ ਦੀਆਂ ਵਿਥਾਂ ਤੇ ਪਹਾੜਾ ਦੀਆਂ ਰੋਕਾਂ ਇਸਦੇ ਅੱਗੇ ਸਭ ਮੁਕ ਜਾਣਗੀਆਂ ।
ਟਰੰਪ ‘‘ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਸਭਿਅਤਾ ਦਾ ਖਜਾਨਾ ਕਹਿੰਦੇ ਹਨ। ਇਸ ਵਿਚ ਪ੍ਰੀਤਮ ਦੀ ਬਿਰਹੋ ਬਬੀਹ ਦੀ ਕੂਕ, ਨਵ-ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁਤਾ ਦੀ ਰੰਗੀਲੀ ਛਹਿਬਰ, ਕੁਦਰਤ ਦੇ ਅਨੁਪਮ ਦ੍ਰਿਸ਼, ਭਗਤਾ ਦੀ ਤੜਪ, ਭਿੰਨੜੀ ਰੈਣ, ਗੁਰਦਰਸਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਨ੍ਹਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ।
ਮੇਟਕਾਫ਼ ਇਕ ਥਾਂ ਲਿਖਦਾ ਹੈ’ ‘‘ਹੁਨਾਲੇ ਦੀ ਗਰਮੀ, ਸਿਆਲੇ ਦੇ ਕਕਰ, ਅਕਾਸ਼ ਦੀ ਜਲਾਲੀ, ਸੁੰਦਰਤਾ, ਪਿੰਡਾ ਦੇ ਵਸਨੀਕਾ ਦੇ ਦੁਖ, ਸਿੱਖਾਂ ਵਿਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਦਾ ਹੈ’।
ਪ੍ਰੋ ਪਿਆਰਾ ਸਿੰਘ ,” ਅਗਰ ਇਸ ਬਾਣੀ ਨੂੰ ਗੁਰੂ ਮੰਨ ਕੇ ਕੋਈ ਨਾ ਵੀ ਪੜੋ ਤਾਂ ਵੀ ਇਸਦੇ ਸਹਿਤਕ ਸੁਆਦ ਅਗੇ ਉਸਨੂੰ ਸਿਰ ਝੁਕਾਣਾ ਪੈਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਸ਼ਾ ਨਸਲਾ ਦੀਆਂ ਸਾਰੀਆਂ ਵਿਥਾ ਮਿਟਾਕੇ ਹਿੰਦੂ ਮੁਸਲਮਾਨ, ਛੂਤ, ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇਕੋ ਸਥਾਨ ਦਿੱਤਾ ਹੈ’। ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦਿ ਹਥ ਲਿਖਤ ਦੇ 974 ਪਕੇ ਪੱਤਰੇ ਹਨ। ਦੋ ਹਫਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ।
7 ਸਤੰਬਰ 1604 ਦਾ ਦਿਨ ਪ੍ਰਕਾਸ਼ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ।ਨਿਸਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮ-ਹੁਮਾ ਕੇ ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ-ਪਿਆਰ ਨਾਲ ਇਸ ਅਮੋਲਕ ਖਜਾਨੇ ਦੀ ਸੰਭਾਲ ਕਰਣ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ ਚਾਰ ਗੁਰੂਆਂ ਦੇ ਦਰਸਨ ਤਾਂ ਕੀਤੇ ਹੀ ਸਨ, ਨਾਲ ਨਾਲ ਗੁਰੂ ਘਰ ਦੀਆਂ ਅਨੇਕਾਂ ਸਮਿਸਿਆਵਾ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ।
ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਂਵਾ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰਾ, ਮਸਜਿਦ ਤੇ ਮਸੀਤਾ ਹਮੇਸ਼ਾ ਉੱਚੀ ਜਗਹ ਤੇ ਬਣਦੀਆਂ ਹਨ । ਤੁਸੀਂ ਇਸਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ ਤਾ ਗੁਰੂ ਸਾਹਿਬ ਨੇ ਕਿਹਾ ਕਿ ਹਰੀ (ਪਰਮਾਤਮਾ) ਨੀਵੀਂਆਂ ਨੂੰ ਹੀ ਮਿਲਦਾ ਹੈ। ਗੁਰੂ ਗਰੰਥ ਸਾਹਿਬ ਦੀ ਸਥਾਪਨਾ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਗਰੰਥ ਸਾਹਿਬ ਨੂੰ ਆਸਣ ਦਿੱਤਾ ਹੋਇਆ ਸੀ । ਗੁਰੂ ਸਾਹਿਬ ਆਪ ਚਉਰ ਝਲਦੇ ਨੰਗੇ ਪੈਰੀਂ , ਫੁਲਾਂ ਦੀ ਵਰਖਾ ,ਇਤਰ ਦਾ ਛਿੜਕਾਓ,ਨਗਾਰਿਆਂ ਦੀ ਅਵਾਜ਼ ਨਾਲ ਪਿੱਛੇ ਢੋਲਕੀ ਛੈਣੇ ਵਜਾਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਸਨ । ਹਰਿਮੰਦਰ ਸਾਹਿਬ ਵਿਚ ਰਾਗੀਆਂ ਦਾ ਕੀਰਤਨ ਉਹ ਨਜ਼ਾਰਾ ,ਘੜੀਆਂ ਪਲਾਂ ਨੂੰ ਚਿਤਵਦੇ ਮੰਨ ਵਿਸਮਾਦ ਵਿਚ ਚਲਾ ਜਾਂਦਾ ਹੈ । ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਿਮੰਦਰ ਸਾਹਿਬ ਪੁਜਾ ਜਿਹੜੀ ਰਵਾਇਤ ਅਜ ਤਕ ਕਾਇਮ ਹੈ।
ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ । ਸਵੇਰੇ ਦੀਵਾਨ ਲਗੇ ਆਸਾ ਦੀ ਵਾਰ ਦਾ ਕੀਰਤਨ ਹੋਇਆ । ਭੋਗ ਤੇ ਅਰਦਾਸ ਉਪਰੰਤ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ ਜੋ ਗ੍ਰਹਿਸਤ ਸੰਸਾਰ ਸਾਗਰ ਤੇ ਤਰਨ ਲਈ ਜਹਾਜ ਸਮਾਨ ਹੈ ਜੋ ਚਿਤ ਲਾਕੇ ਇਸਨੂੰ ਪੜੇਗਾ, ਸੁਣੇਗਾ ਤੇ ਵਿਚਾਰੇਗਾ ਉਹ ਅਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਨਾਂ ਨੇ ਫੁਰਮਾਇਆ ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ ਜਿਸਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਨ੍ਹਾ ਨੇ ਇਹ ਵੀ ਹਿਦਾਇਤ ਦਿਤੀ ਕਿ ਇਸਦਾ ਕੋਈ ਅਖਰ, ਲਗ ਮਾਤ੍ਰ ਵਧ ਘਟ ਕਰਨ ਦੀ ਜੁਅਰਤ ਨਾ ਕਰੇ ।
” ਆਪ ਤੇ ਘਾਟ ਨਾ ਬਾਧ ਕਰੇ ਜੋ ਕਰੈ ਹੋਇ ਮੂਰਖ ਸੋ ਪਛਤਾਈ “
ਹਰ ਸਮੇ ਖੁਸ਼ੀ ਗਮੀ ਵਿਚ ਇਸਦਾ ਸਹਾਰਾ ਲੈਣ ਦੀ ਹਿਦਾਇਤ ਦਿਤੀ ।
ਪਹਿਲਾ ਪ੍ਰਕਾਸ਼ 7 ਸਤੰਬਰ 1604, ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਜਿਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਪਹਿਲਾ ਹੁਕਮਨਾਮਾ ਸੀ

ਸੰਤਾ ਕੇ ਕਾਰਜ ਆਪ ਖਲੋਇਆ॥
ਹਰ ਕੰਮ ਕਰਵਣਿ ਆਇਆ ਰਾਮ ।।
ਰਾਤ ਨੂੰ ਕੀਰਤਨ ਸੋਹਿਲਾ ਦਾ ਪਾਠ ਹੋਇਆ ,ਅਰਦਾਸ ਉਪਰੰਤ ਉਸ ਕੋਠੜੀ ਜਿਥੇ ਗੁਰੂ ਸਾਹਿਬ ਦਾ ਨਿਵਾਸ ਅਸਥਾਨ ਸੀ, ਗਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਪੁਜਾਇਆ ਗਿਆ ਜਿਥੇ ਨਵੇਂ ਪਲੰਘ ਉਤੇ ਸੁਚੇ ਬਸਤਰ ਵਿਛਾ ਕੇ ਸੁਖ-ਆਸਨ ਕੀਤਾ ਗਿਆ । ਗੁਰੂ ਸਾਹਿਬ ਆਪ ਧਰਤੀ ਤੇ ਸੁਤੇ ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦੇ ਹਿਰਦੇ ਅੰਦਰ ਬਾਣੀ ਦਾ ਕਿਤਨਾ ਨਿਰਮਲ ਭੈ ਤੇ ਉਚਾ ਸਤਿਕਾਰ ਸੀ
ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਛੰਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ । 1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।
(1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥
ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥
(2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ
ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।
ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।
ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।
(3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
ਇਕ ਹੋਰ ਸਫਾ ਫੋਲਿਆ।
(4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾਹੇ
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਓਹ ਮਿਲੇ ਵੀ ।
ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗੁਰੂ ਮੰਨਿਆ । ਅਸਲ ਵਿਚ ਸ਼ਬਦ ਹੀ ਗੁਰੂ ਹੈ ਜਿਸ ਰਾਹੀਂ ਪ੍ਰਮਾਤਮਾ ਦੇ ਗੁਣ ਵਿਚਾਰੇ ਜਾ ਸਕਦੇ ਹਨ । ਸਿਧਾਂ ,ਜੋਗੀਆਂ ,ਸੰਨਆਸਿਆਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਨੂੰ ਪ੍ਰਵਾਨ ਕੀਤਾ । ਸ਼ਬਦ ਦੀ ਮਹੱਤਤਾ ਨੂੰ ਸਦੀਵ-ਕਾਲ ਬਣਾਈ ਰਖਣ ਲਈ ਜੋਤੀ ਜੋਤ ਸਮਾਣ ਤੋ ਪਹਿਲਾਂ ਆਪਣੀ ਉਚਾਰੀ ਬਾਣੀ ਤੇ ਭਗਤਾਂ ਦੀ ਉਦਾਸੀਆਂ ਸਮੇ ਇਕੱਤਰ ਕੀਤੀ ਬਾਣੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿਤੀ ।
ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗਿ ਮਿਲੀ
(ਪੁਰਾਤਨ ਜਨਮ ਸਾਖੀ)
ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁ ਜੀ , ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮਾਝ ਦੀ ਵਾਰ ਵੱਡੇ ਆਕਾਰ ਦੀਆਂ ਹਨ।ਗੁਰੂ ਜੀ ਦੀ ਰਚਿਤ ਆਸਾ ਦੀ ਵਾਰ ਵਿੱਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।ਗੂਜਰੀ ਵਿੱਚ 2 ਪਦ, 9 ਅਸ਼ਟਪਦੀਆਂ ਹਨ।ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।ਰਾਮਕਲੀ ਵਿੱਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ ।
ਗੁਰੂ ਅੰਗਦ ਦੇਵ ਜੀ
ਗੁਰੂ ਅੰਗਦ ਦੇਵ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲਕਿ ਹੋਰ ਗੁਰੂ ਕਵੀਆਂ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।
ਗੁਰੂ ਅਮਰਦਾਸ
ਤੀਸਰੇ ਗੁਰੂ , ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ ਜੀਵਨ ਨੂੰ ” ਸ਼ਬਦੁ
ਨਾ ਜਾਣਹਿ ਸੇ ਅੰਨੇ ਬੋਲੇ ਕਿਤੁ ਆਏ ਸੰਸਾਰਾ ਆਖ ਕੇ ਝੰਨਝੋੜਿਆ ਤੇ ਸਿਖਾਂ ਨੂੰ ਪ੍ਰੇਰਨਾ ਦਿੰਦੇ ਆਖਿਆ ,”
ਆਵਹੁ ਸਿਖ ਸਤਿਗੁਰੁ ਕੇ ਪਿਆਰਿਹੋ ਗਾਵਹੁ ਸਚੀ ਬਾਣੀ
ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ, ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਹਨ। ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ 17 ਰਾਗਾ ਵਿਚ ਹੈ ।
ਗੁਰੂ ਰਾਮਦਾਸ ਜੀ
ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ਪਰਤਖਿ ਗੁਰੂ ਦਾ ਦਰਜਾ ਦਿਤਾ ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ
ਗੁਰੂ ਰਾਮਦਾਸ ਜੀ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਅਠ ਵਾਰਾਂ ਦੀ ਰਚਨਾ ਕੀਤੀ ਹੈ ਇਸਤੋਂ ਇਲਾਵਾ
ਕੁੱਝ ਹੋਰ ਲੋਕ ਕਾਵਿ ਰੂਪ ਵਿਚ ਛੰਦ ਤੇ ਕਰਹਲੇ ਦੋ ਰਾਗਾਂ ਵਿਚ ਤੇ ਘੋੜੀਆਂ ਤੇ ਪਹਿਰੇ ਵੀ ਲਿਖੇ
ਗੁਰੂ ਅਰਜਨ ਦੇਵ
ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਸ਼ਬਦ = 1322 ਅਸ਼ਟਪਦੀਆਂ, 45 ਛੰਤ, 6 ਵਾਰਾਂ ,117 ਪਉੜੀਆਂ ਵਾਰਾਂ ਵਿਚਲੇ ਸਲੋਕ, 252 ਭਾਗਤ ਬਾਣੀ ਵਿੱਚ ਸ਼ਬਦ, 3 ਸਲੋਕ ਸਹਸਕ੍ਰਿਤੀ, 67 ਗਾਥਾ ਮਹੱਲਾ ਪੰਜਵਾਂ, 24 ਫੁਨਹੇ ਮਹੱਲਾ ਪੰਜਵਾਂ, 23 ਸਲੋਕ ਵਾਰਾਂ ਤੇ ਵਧੀਕ, 22 ਮੁੰਦਾਵਣੀ ਤੇ ਅੰਤਿਮ ਸਲੋਕ 2 ।
30 ਰਾਗਾਂ ਦੇ ਨਾਲ ਨਾਲ ਇਹਨਾਂ ਵਾਰਾਂ ਦੇ ਆਰੰਭ ਵਿਚ ਨਿਰਦੇਸ਼ ਵਜੋਂ ਇਹਨਾਂ ਨੂੰ ਗਾਉਣ ਦੀ ਧੁਨੀ ਵੀ ਲਿਖੀ ਗਈ ਹੈ। ਜਿਸ ਤੋਂ ਇਸ ਦੇ ਲੋਕਵਾਰ ਜਾਂ ਅਧਿਆਤਮਕ ਵਾਰ ਹੋਣ ਦਾ ਸਪੱਸ਼ਟ ਝਲਕਾਰਾਂ ਪੈਂਦਾ ਹੈ। ਇਹਨਾਂ ਵਾਰਾਂ ਵਿਚ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ। ਇਸਤੋਂ ਇਲਾਵਾ ਗੁਰੂ ਸਾਹਿਬ ਦੀਆਂ ਕੁਝ ਸੁਤੰਤਰ ਬਾਣੀਆਂ ਵੀ ਹਨ। ਜਿੰਨ੍ਹਾਂ ਵਿਚ ਬਾਰਾਮਾਂਹਾ, ਬਾਵਨ ਅੱਖਰੀ, ਸੁਖਮਨੀ, ਥਿਤੀ, ਪਹਿਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁੱਤੀ, ਅੰਜਲੀਆਂ ਆਦਿ ਬਾਣੀਆਂ ਸ਼ਾਮਲ ਹਨ। ਜਿਹਨਾਂ ਨੂੰ ਮੁਕਤਕ ਬਾਣੀਆਂ ਦੀ ਵਿਸ਼ੇਸਤਾ ਦਿੱਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿਚ ਪਰਮਾਤਮਾ, ਜੀਵ ਆਤਮਾ, ਸ੍ਰਿਸਟੀ, ਮੁਕਤੀ, ਧਰਮ ਸਾਧਨਾ, ਯੁੱਗ ਪ੍ਰਸਥਿਤੀਆਂ ਦਾ ਬੜਾ ਗੰਭੀਰ ਅਤੇ ਧਾਰਮਿਕ ਚਿਤਰਣ ਹੋਇਆ ਹੈ। ਕਰਮਕਾਂਡਾਂ ਤੇ ਬਾਹਰਲੇ ਦਿਖਾਵੇ ਦਾ ਖੰਡਨ ਇਹਨਾਂ ਵਿਚ ਦੇਖਿਆ ਜਾ ਸਕਦਾ ਹੈ। ਸਮੁੱਚੀ ਬਾਣੀ ਗੁਰੂ ਜੀ ਦੇ ਚਿੰਤਨ ਪੱਥ ਨੂੰ ਉਭਾਰਦੀ ਹੈ, ਜਿਸ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਮਹਾਨ ਰਚਨਾਕਾਰ ਵਜੋਂ ਪ੍ਰਤੱਖ ਹਨ।
ਗੁਰੂ ਤੇਗ ਬਹਾਦਰ ਜੀ
ਗੁਰੂ ਤੇਗ ਬਹਾਦਰ ਜੀ ਨੇ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।
ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸਦਾ ਸੰਕਲਨ ਕਰਕੇ ਇਸ ਨੂੰ ਮਹਾਨ ਤੇ ਸਤਿਕਾਰਤ ਥਾਂ ਦਿੱਤੀ। ਬਾਣੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਰਕੇ ਮਨੁਖਤਾ ਨੂੰ ਗੁਰਬਾਣੀ ਤੇ ਸੰਗੀਤ ਦੇ ਸੁਮੇਲ ਰਾਹੀਂ ਆਤਮਿਕ ਸ਼ਾਂਤੀ ਦਾ ਤੋਹਫਾ ਪ੍ਰਦਾਨ ਕੀਤਾ। ਜਿਥੇ ਦਿਨ ਰਾਤ ਕੀਰਤਨ ਤੇ ਸੰਗੀਤ ਦੀਆਂ ਮਨੋਹਰ ਧੁਨਾਂ ਗੂੰਜਦੀਆਂ। ਸਰੋਵਰ ਤੋਂ ਉਠਦੀਆਂ ਠੰਢੀਆਂ ਹਵਾਵਾਂ ਜਿਸ ਨਾਲ ਅੰਦਰ ਬੈਠੀਆਂ ਸੰਗਤਾਂ ਦਾ ਤਨ-ਮਨ ਠੰਢਾ ਹੁੰਦਾ। ਵਿਚਕਾਰ ਇਕ ਮੰਜਿਲ ਤੇ ਚਾਰੇ ਤਰਫ ਦੇ ਮੰਜਲਾ, ਗਰਮੀ-ਸਰਦੀ ਦੋਨੋਂ ਦੇ ਅਨਕੂਲ ਹੋਣਾ। ਸੰਗਤ-ਤੇ ਸੰਗੀਤ ਦੇ ਸਮੈਲ ਵਿਚ 24 ਘੰਟੇ ਕੀਰਤਨ, ਜੋ ਗੁਰੂ ਸਾਹਿਬ ਖੁਦ ਸਿਰੰਦੇ ਵਜਾਕੇ ਕਰਦੇ, ਸੰਗਤ ਨੂੰ ਸਿਖਾਉਂਦੇ ਤੇ ਉਤਸਾਹਿਤ ਕਰਦੇ। ਭਾਵੇਂ ਇਸ ਵਕਤ ਤਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਸੀ ਮਿਲੀ ਪਰ ਬਾਣੀ ਨੂੰ ਗੁਰੂ ਮੰਨਣ ਤੇ ਸਮਝਣ ਦੀ ਗਲ ਤਾਂ ਸਿੱਖ ਧਰਮ ਵਿਚ ਆਰੰਭ ਕਾਲ ਤੋਂ ਹੀ ਸੀ।
1708 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਪਾਸੋਂ ਇਸ ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸਲੋਕ ਦਰਜ ਕਰਵਾਕੇ ਇਸ ਤੇ ਸੰਪੂਰਨਤਾ ਦੀ ਮੋਹਰ ਲਗਾਈ ਤੇ ਇਸ ਨੂੰ ਦਮਦਮੀ ਬੀੜ ਕਿਹਾ ਜਾਣ ਲਗਾ । ਪਹਿਲੀ ਅਕਤੂਬਰ 1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ।
ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ ਜਿਨਾ ਵਿਚੋ ਹਰ ਇਨਸਾਨ ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ , ਸਭ ਲੋੜਾਂ ਦੀ ਪੂਰਤੀ ਕਰ ਸਕਦਾ ਹੈ । ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਦਿਤਾ ਗਿਆ ਹੈ ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ , ਪੰਜ ਪੈਸੇ ਤੇ ਨਾਰੀਅਲ ਮੰਗਵਾਇਆ । ਆਖਿਰੀ ਦੀਵਾਨ ਸਜਿਆ , ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗੱਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਸੋੰਪ ਦਿਤੀ ਤੇ ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ। ਉਥੇ ਉਨ੍ਹਾ ਨੇ ਇਹ ਸ਼ਬਦ ਉਚਾਰਿਆ ਜਿਸਦੀ ਗੂੰਜ ਅਜ ਵੀ ਹਰ ਗੁਰੁਦਵਾਰੇ ਤੇ ਹਰ ਘਰ ਵਿਚ ਗੂੰਜਦੀ ਹੈ ।
,
” ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ ।।
ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨਾ ਦਾ ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ ।
ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ
ਸਿਖੀ ਨੂ ਸ਼ਬਦ ਗੁਰੂ ਨਾਲ ਜੋੜ ਦਿਤਾ ਤੇ ਕਿਹਾ ਕੀ ਜੋ ਸਿਖ ਨੂੰ ਗੁਰੂ-ਦਰਸ਼ਨ ਦੀ ਚਾਹ ਹੋਵੇ ਓਹ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕਰੇ , ਜੋ ਗੁਰੂ ਸਾਹਿਬ ਨਾਲ ਗਲ ਕਰਨਾ ਚਾਹੇ ਉਹ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜੇ, ਸਮਝੇ ਤੇ ਵਿਚਾਰੇ ।
ਜੋ ਸਿੱਖ ਗੁਰ ਦਰਸਨ ਕੀ ਚਾਹਿ।
ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥
ਜੋ ਮਮ ਸਾਥ ਚਾਹੇ ਕਰ ਬਾਤ
ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥
ਹਿਦਾਇਤ ਦਿਤੀ ਕੀ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿਖਾਂ ਦਾ ਗੁਰੂ ਹੈ ਕੋਈ ਵੀ ਸਿਖ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਜਾਂ ਪ੍ਰਮੇਸ਼ਰ ਮੰਨ ਕੇ ਉਹਨਾ ਦੀ ਪੂਜਾ ਨਾ ਕਰੇ ਉਨਾ ਦਾ ਅੰਗੀਠਾ ਫੋਲਣ ਦੀ ਕੋਸ਼ਿਸ਼ ਨਾ ਕਰੇ , ਸਤਕਾਰ ਵਜੋਂ ਉਨਾ ਦੀ ਯਾਦਗਾਰ ਨਾ ਉਸਾਰੇ ਤੇ ਇਹ ਵੀ ਕਿਹਾ ਕੀ ਜੋ ਉਹਨਾ ਨੂੰ ਪ੍ਰਮੇਸ਼ਰ ਜਾਣ ਕੇ ਉਹਨਾ ਦੀ ਪੂਜਾ ਕਰੇਗਾ ਘੋਰ ਨਰਕ ਨੂੰ ਜਾਏਗਾ ।
ਜੋ ਹਮ ਕੋ ਪਰਮੇਸੁਰ ਉਚਰਿ ਹੈ
ਤੋਂ ਸਭ ਨਰਕਿ ਕੁੰਡ ਮਹਿ ਪਰਿਹੈ
ਮੋ ਕੋ ਦਾਸੁ ਤਵਨ ਕਾ ਜਾਨੋ
ਯਾ ਮੈ ਭੇਦੁ ਨ ਰੰਚ ਪਛਾਨੋ
ਮੈ ਹੋ ਪਰਮ ਪੁਰਖ ਕੋ ਦਾਸਾ
ਦੇਖਨਿ ਆਯੋ ਜਗਤ ਤਮਾਸਾ
ਗੁਰੂ ਗਰੰਥ ਸਹਿਬ – ਕੁਲ ਪੰਨੇ ……………………1430
ਕੁਲ ਸ਼ਬਦ ………………………………..2026
ਕੁਲ ਰਾਗ…………………………………31
ਅਸ਼ਟਪਦੀਆਂ …………………………….305
ਵਾਰਾਂ ……………………………………..22
ਪੋੜੀਆਂ ………………………………..471
ਸਲੋਕ …………………………………….664
ਗੁਰੂਆਂ ਦੀ ਬਾਣੀ ………………………….6
ਸਿਖਾਂ ਦੀ ਬਾਣੀ…………………………….3
ਭਗਤਾਂ ਦੀ ਬਾਣੀ …………………………..15
ਭਟਾਂ ਦੀ ਬਾਣੀ …………………………….11
ਪਹਿਲਾ ਰਾਗ …………………………….ਸਿਰੀ ਰਾਗ
ਅੰਤਲਾ ……………………………………ਜੈਜੈਵੰਤੀ
‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ । ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ , ਬਾਬਾ ਦੀਪ ਸਿੰਘ ਜੀ ਨੇ ਇਸਦੇ ਕਈ ਉਤਾਰੇ ਕਰਵਾਏ ਤੇ ਦੂਰ ਦੁਰਾਡੇ ਬੈਠੀਆਂ ਸੰਗਤਾਂ ਵਿਚ ਵੰਡੇ । ਸਿਖਾਂ ਦੇ ਔਕੁੜ ਭਰੇ ਸਮੇਂ ਵੀ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਗ੍ਰੰਥ ਸਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ। ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।



Share On Whatsapp

Leave a comment




अंग : 656
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥



Share On Whatsapp

Leave a comment


ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥



Share On Whatsapp

View All 2 Comments
Harwinder Singh : Waheguru ji
SinderPal Singh janagal : sat nam shri wahe guru mehar kre ji Sat shari akal ji

अंग : 650
सलोकु मः ३ ॥ पड़णा गुड़णा संसार की कार है अंदरि त्रिसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे वीचारु ॥ धंनु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु मरै सचि रहै लिव लाइ ॥ नानक इसु मन की मलु इउ उतरै हउमै सबदि जलाइ ॥२॥ पउड़ी ॥ हरि हरि संत मिलहु मेरे भाई हरि नामु द्रिड़ावहु इक किनका ॥ हरि हरि सीगारु बनावहु हरि जन हरि कापड़ु पहिरहु खिम का ॥ ऐसा सीगारु मेरे प्रभ भावै हरि लागै पिआरा प्रिम का ॥ हरि हरि नामु बोलहु दिनु राती सभि किलबिख काटै इक पलका ॥ हरि हरि दइआलु होवै जिसु उपरि सो गुरमुखि हरि जपि जिणका ॥२१॥
अर्थ: पढ़ना और विचारना संसार का काम (ही हो गया) है (भावार्थ, अन्य व्यवहारों की तरह यह भी एक व्यवहार ही बन गया है, पर) हृदय में तृष्णा और विकार (टिके ही रहते) हैं। अहंकार में सारे (पंडित) पढ़ पढ़ कर थक गए हैं, माया के मोह में परेशान ही होते हैं। वह मनुष्य पढ़ा हुआ और समझदार पंडित है (भावार्थ, उस मनुष्य को पंडित समझो), जो सतिगुरू के श़ब्द में विचार करता है, जो अपने मन को खोजता है (अंदर से) हरी को खोज लेता है और (तृष्णा से) बचने के लिए मार्ग खोज लेता है, जो गुणों के ख़ज़ाने हरी को प्राप्त करता है और आतमिक अडोलता में टिक कर परमात्मा के गुणों में सुरती जोड़ी रखता है। हे नानक जी! इस तरह सतिगुरू के सनमुख हो कर जिस मनुष्य को ‘नाम’ आसरा (रूप) है, उस नाम का व्यापारी मुबारिक है ॥१॥ आप कोई भी मनुष्य ब्रिती जोड़ कर देख लो, मन को काबू करे बिना कोई कामयाब नहीं (भावार्थ, किसी का परिश्रम काम नहीं आया)। भेख करने वाले (साधू भी) तीर्थों की यात्रा कर के रह गए हैं, (इस तरह) यह मन मारा नहीं जाता। सतिगुरू के सनमुख हो कर मनुष्य सच्चे हरी में ब्रिती जोड़ी रखता है (इस लिए) उस का मन जीवित रहते हुए ही मरा हुआ है (भावार्थ, माया में रहते हुए भी माया से निरलेप है।) हे नानक जी! इस मन की मैल इस तरह उतरती है कि (मन की) हउमै (सतिगुरू के) श़ब्द के द्वारा जलाई जाए ॥२॥ हे मेरे भाई संत जनों! एक किनका मात्र (मुझे भी) हरी का नाम जपावो। हे हरी जनों! हरी के नाम का सिंगार बनावो, और माफ़ी की पुश़ाक पहनावो। इस तरह का सिंगार प्यारे हरी को अच्छा लगता है, हरी को प्रेम का सिंगार प्यारा लगता है। दिन रात हरी का नाम सिमरो, एक पल में सभी पाप कट देंगे। जिस गुरमुख पर हरी दयाल होता है, वह हरी का सिमरन कर के (संसार से) जीत (कर) जाता है ॥२१॥



Share On Whatsapp

Leave a comment




ਅੰਗ : 650
ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥



Share On Whatsapp

Leave a comment


ਅੰਗ : 671
ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥



Share On Whatsapp

Leave a Comment
gurjit singh : waheguru

अंग : 671
धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥
अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥



Share On Whatsapp

Leave a comment





  ‹ Prev Page