ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ।
ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ ਗੋਲੀ ਨੇ ਆਪਣੀ ਜਾਨ ਤੇ ਖੇਡ ਕੇ ਬਚਾ ਲਿਆ ਤੇ ਉਸ ਦੀ ਪਾਲਣਾ ਕੀਤੀ। ਚੰਦ੍ਰਹਾਂਸ ਜਵਾਨ ਹੋ ਗਿਆ ਰੰਗ ਰੂਪ ਬੜਾ ਸੀ ਤੇ ਹੈ ਵੀ ਨੇਕ ਸੁਭਾਵ ਦਾ ਸੀ।
ਸਮੇ ਨਾਲ ਇਕ ਦਿਨ ਧ੍ਰਿਸਟਬੁਧੀ ਨੂੰ ਚੰਦ੍ਰਹਾਂਸ ਦੀ ਅਸਲੀਅਤ ਦਾ ਪਤਾ ਲਗ ਗਿਆ ਤੇ ਉਸ ਨੂੰ ਮਾਰਣ ਦੇ ਕਈ ਯਤਨ ਕੀਤੇ ਪਰ ਕਰਨੀ ਮਾਲਕ ਦੀ ਉਹ ਵਾਰ ਵਾਰ ਬਚ ਜਾਂਦਾ ਸੀ। ਧ੍ਰਿਸਟਬੁਧੀ ਨੂੰ ਡਰ ਸੀ ਕਿ ਕਿਤੇ ਮੇਰਾ ਪਾਪ ਉਗੜ ਨ ਜਾਵੇ। ਇਕ ਵਾਰ ਧ੍ਰਿਸਟਬੁਧੀ ਨੇ ਚੰਦ੍ਰਹਾਂਸ ਨੂੰ ਇਕ ਚਿਠੀ ਲਿਖ ਕੇ ਦਿਤੀ ਤੇ ਕਿਹਾ ਕੇ ਏ ਮੇਰੇ ਪੁਤਰ ਮਦਨ ਨੂੰ ਦੇ ਦੇਣੀ। ਚੰਦ੍ਰਹਾਂਸ ਚਿਠੀ ਲੈ ਕੇ ਤੁਰ ਪਿਆ ਰਾਜ ਮਹਿਲ ਦੇ ਬਾਹਰ ਬਾਗ ਵਿਚ ਰੁਕਿਆ। ਰੁਖ ਦੀ ਛਾਂ ਦੇਖ ਕੇ ਅਰਾਮ ਕਰਣ ਲਈ ਬੈਠ ਗਿਆ , ਨੀਂਦ ਆ ਗਈ। ਕੁਝ ਸਮੇ ਬਾਦ ਹੀ ਧ੍ਰਿਸਟਬੁਧੀ ਦੀ ਧੀ ਰਾਜਕੁਮਾਰੀ ਸੈਰ ਕਰਦੀ ਇਸ ਪਾਸੇ ਆਈ ਤਾਂ ਉਸ ਦੀ ਨਿਗਾ ਚੰਦ੍ਰਹਾਂਸ ਤੇ ਪਈ ਦੇਖ ਕੇ ਮੋਹਿਤ ਹੋ ਗਈ। ਮਨ ਚ ਉਸ ਨਾਲ ਵਿਆਹ ਬਾਰੇ ਸੋਚ ਰਹੀ ਸੀ ਕਿ ਉਸ ਦੀ ਨਿਗਾ ਚਿਠੀ ਤੇ ਪਈ ਜੋ ਚੰਦ੍ਰਹਾਂਸ ਦੀ ਜੇਬ ਤੋ ਥੋੜੀ ਬਾਹਰ ਨਿਕਲੀ ਪਈ ਸੀ। ਰਾਜਕੁਮਾਰੀ ਨੇ ਚਿਠੀ ਹੋਲੀ ਜਹੀ ਖੋਲ ਕੇ ਪੜੀ ਤਾਂ ਹੈਰਾਨ ਹੋ ਗਈ ਕਿ ਏ ਤਾਂ ਮੇਰੇ ਪਿਤਾ ਵਲੋਂ ਮੇਰੇ ਭਰਾ ਨੂੰ ਲਿਖੀ ਹੈ ਤੇ ਲਿਖਿਆ ਸੀ ਕੇ ਇਸ ਜਵਾਨ ਨੂੰ ਬਿਖ (ਜਹਿਰ) ਦੇ ਦੇਣੀ। ਰਾਜਕੁਮਾਰੀ ਬਹੁਤ ਦੁਖੀ ਹੋਈ। ਪਰ ਫਿਰ ਬਹੁਤ ਸਿਆਣਪ ਨਾਲ ਉਸ ਨੇ ਅੱਖ ਦੇ ਕਾਜਲ (ਸੁਰਮੇ)ਨਾਲ ਬਿਖ ਨੂੰ ਬਿਖਯਾ ਕਰ ਦਿਤਾ। ਬਿਖਯਾ ਉਸ ਰਾਜਕੁਮਾਰੀ ਦਾ ਨਾਮ ਸੀ। ਚਿਠੀ ਓਸੇ ਤਰਾਂ ਵਾਪਸ ਰਖ ਕੇ ਚਲੇ ਗਈ .ਚੰਦ੍ਰਹਾਂਸ ਕੁਝ ਸਮੇ ਬਾਅਦ ਉਠਿਆ ਮਹਿਲ ਚ ਪਹੁੰਚਿਆ। ਮਦਨ ਨੇ ਚਿਠੀ ਪੜੀ ਚੰਦ੍ਰਹਾਂਸ ਵਲ ਦੇਖਿਆ। ਗਲ ਬਾਤ ਕੀਤੀ ਬਹੁਤ ਖੁਸ਼ ਹੋਇਆ ਤੇ ਆਪਣੀ ਭੈਣ ਬਿਖਯਾ ਦਾ ਵਿਆਹ ਉਸ ਨਾਲ ਕਰ ਦਿਤਾ। ਕੁਝ ਦਿਨਾਂ ਬਾਦ ਧ੍ਰਿਸਟਬੁਧੀ ਘਰ ਵਾਪਸ ਆਇਆ। ਉਸ ਨੂੰ ਪਤਾ ਲਗਾ ਕਿ ਮਦਨ ਨੇ ਚੰਦ੍ਰਹਾਂਸ ਦਾ ਵਿਆਹ ਬਿਖਯਾ ਨਾਲ ਕਰ ਦਿਤਾ ਹੈ। ਬੜਾ ਕਲਪਿਆ ਪਰ ਫਿਰ ਇਕ ਹੋਰ ਚਾਲ ਚਲੀ ਤੇ ਮੰਦਰ ਚ ਦੇਵੀ ਪੂਜਾ ਕਰਨ ਗਏ ਚੰਦ੍ਰਹਾਂਸ ਨੂੰ ਮਾਰਣ ਲਈ ਕੁਝ ਬੰਦੇ ਭੇਜੇ। ਪਰ ਉਹ ਬੰਦਿਆਂ ਨੇ ਚੰਦ੍ਰਹਾਂਸ ਦੇ ਭੁਲੇਖੇ ਰਾਜਕੁਮਾਰ ਮਦਨ ਦਾ ਕਤਲ ਕਰ ਦਿਤਾ। ਕਿਉਕਿ ਮਦਨ ਵੀ ਨਾਲ ਮੰਦਰ ਗਿਆ ਸੀ ਧ੍ਰਿਸਟਬੁਧੀ ਨੂੰ ਜਦੋ ਪੁਤ ਦੇ ਮਰਣ ਦਾ ਪਤਾ ਲਗਾ ਤਾਂ ਧਾਹਾਂ ਮਾਰ ਮਾਰ ਰੋਇਆ।
ਰਾਜ ਭਾਗ ਦਾ ਹੋਰ ਕੋਈ ਵਾਰਸ ਨ ਹੋਣ ਕਰਕੇ ਚੰਦ੍ਰਹਾਂਸ ਜੋ ਜਵਾਈ ਬਣ ਗਿਆ ਸੀ ਉਸ ਨੂੰ ਰਾਜਾ ਬਣਉਣਾ ਪਿਆ।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਗਾਥਾ ਵਲ ਇਸ਼ਾਰਾ ਕਰਦਿਆਂ ਸਮਝਉਦੇ ਆ ਕਿ ਜੋ ਦੂਸਰਿਆਂ ਦਾ ਮਾੜਾ ਕਰਦਾ ਜੋ ਧੋਖੇ ਨਾਲ ਰਾਜ ਭਾਗ ਦੇ ਮਾਲਕ ਬਣੇ ਜੋ ਧੋਖਾ,ਕਪਟ, ਛਲ, ਬੇ-ਇਮਾਨੀ ,ਲਾਲਚ ,ਹੇਰਾ ਫੇਰੀ ਕਰਦੇ ਨੇ ਉਹਨਾਂ ਨਾਲ ਏਵੇ ਹੁੰਦੀ ਹੈ ਜਿਵੇ ਧ੍ਰਿਸਟਬੁਧੀ ਨਾਲ ਹੋਈ। ਉਹ ਆਪਣੇ ਘਰ ਨੂੰ ਆਪ ਅੱਗ ਲਾ ਲੈਂਦੇ ਆ ਤੇ ਚੰਦ੍ਰਹਾਂਸ ਜੈਸੇ ਨੇਕ ਪੁਰਸ਼ ਦੀ ਮਾਲਕ ਆਪ ਰਖਿਆ ਕਰਦਾ
<ਗੁਰੂ ਬਚਨ ਆ >
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥ (ਅੰਗ ੯੮੨)
ਨੋਟ- ਇਸ ਗਾਥਾ ਬਾਰੇ ਚਾਰ ਪੰਜ ਵਿਦਵਾਨਾ ਨੂੰ ਪੜਿਆ ਹੈ ਸਾਰਿਆਂ ਨੇ ਲਿਖਤ ਦੇ ਆਰੰਭ ਚ ਬਹੁਤ ਫਰਕ ਪਰ ਬਾਕੀ ਸਾਰੀ ਉਹੀ ਹੈ ਇਸ ਗਾਥਾ ਤੇ 1965 ਚ ਫਿਲਮ ਵੀ ਬਣੀ ਸੀ ਦਸਮ ਦੇ ਚ੍ਰਤਿਰ 286 ਚ ਵੀ ਏਹੀ ਗਾਥਾ ਹੈ ਕੁਝ ਫਰਕ ਨਾਲ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਮਾਝੇ ਦੇ ਰਹਿਣ ਵਾਲੀ ਝਾਲਾ ਕੌਰ ਇਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਸੀ । ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਸਮਝਿਆ ਤੇ ਧਰਮ ਤੇ ਸਿੱਖੀ ਤੇ ਪਹਿਰਾ ਦੇਂਦਿਆਂ ਇਕ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ । ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਕੇ ਦੇਸ਼ ਦੀ ਰਖਿਆ ਤੇ ਅਨਿਆ ਤੇ ਅਤਿਆਚਾਰ ਵਿਰੁੱਧ ਲੜਦਿਆਂ ਸ਼ਹੀਦ ਕਰਾਇਆ । ਫਿਰ ਉਸ ਦੀ ਇਕੋ ਇਕ ਨਿਸ਼ਾਨੀ ਆਪਣੇ ਦਿਲ ਦੇ ਟੁੱਕੜੇ ਬਿਜੈ ਸਿੰਘ ਨੂੰ ਇਨ੍ਹਾਂ ਲੀਹਾਂ ਤੇ ਤੋਰ ਕੇ ਪਿਤਾ ਵਾਂਗ ਦੇਸ਼ ਦੀ ਗੁਲਾਮੀ ਦੀ ਜਜ਼ੀਰਾਂ ਕੱਟਦੇ ਸ਼ਹੀਦ ਕਰਾਇਆ ।
ਮਾਝੇ ਦੇ ਇਕ ਪਿੰਡ ਸਰਹਾਲੀ ( ਤਰਨਤਾਰਨ ਤੋਂ ਫੀਰੋਜ਼ਪੁਰ ਵਾਲੀ ਸੜਕ ਉਤੇ ) ਵਿਚ ਇਕ ਕੇਸਰੂ ਮੱਲ ਨਾਮੀ ਸਖੀ ਸਰਵਰ ਦਾ ਸੇਵਕ ਰਹਿੰਦਾ ਸੀ । ਇਸ ਦੀ ਪਤਨੀ ਦਾ ਨਾਂ ਝਾਲਾਂ ਰਾਣੀ ਸੀ । ਇਸ ਪਿੰਡ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਇਥੇ ਕੁਝ ਗੁਰਸਿੱਖ ਵੀ ਰਹਿੰਦੇ ਸਨ । ਭਾਈ ਬਿਧੀ ਚੰਦ ਜੀ ਦੇ ਏਥੇ ਨਾਨਕੇ ਵੀ ਸਨ । ਇਕ ਵਾਰ ਪਿੰਡ ਦੀ ਸੰਗਤ ਅਨੰਦਪੁਰ ਦਸ਼ਮੇਸ਼ ਪਿਤਾ ਦੇ ਦਰਸ਼ਨਾਂ ਨੂੰ ਚਲੀ ਤਾਂ ਇਸ ਝਾਲਾਂ ਰਾਣੀ ਨੇ ਆਪਣੇ ਪਤੀ ਨੂੰ ਵੀ ਉਸ ਸੰਗਤ ਨਾਲ ਜਾਣ ਲਈ ਮਨਾ ਲਿਆ । ਪੁੱਤਰ ਬਿਜੇ ਨੂੰ ਨਾਲ ਲੈ ਤੁਰੇ । ਗੁਰੂ ਜੀ ਦੀ ਦਯਾ ਦ੍ਰਿਸ਼ਟੀ ਦੁਆਰਾ ਸਾਰਾ ਪ੍ਰਵਾਰ ਹੀ ਅੰਮ੍ਰਿਤਪਾਣ ਕਰ ਘਰ ਵਾਪਿਸ ਮੁੜਿਆ ।
ਅੰਮ੍ਰਿਤ ਦੀ ਸ਼ਕਤੀ ਦੁਆਰਾ ਝਾਲਾ ਕੌਰ ਬੜੀ ਧਾਰਮਿਕ ਤੇ ਪਤੀ ਬ੍ਤਾ ਬਣ ਸਿਮਰਨ ਤੇ ਪ੍ਰਭੂ ਭਗਤੀ ਵਿੱਚ ਗੜੂੰਦ ਹੋ ਕੇ ਸਬਰ , ਸਿਦਕ ਤੇ ਸੰਤੋਖ ਦੀ ਮੂਰਤ ਬਣ ਜੀਵਨ ਮੁਕਤਿ ਅਵਸਥਾ ਪ੍ਰਾਪਤ ਕਰ ਲਈ । ਇਸੇ ਤਰ੍ਹਾਂ ਇਸ ਦਾ ਪਤੀ ਮਲ ਸਿੰਘ ਵੀ ਦਸਾਂ ਨੁਹਾਂ ਦੀ ਕਿਰਤ ਕਮਾਈ ਨਾਲ ਸਿਮਰਨ ਕਰਨਾ ਘਰ ਬੈਠਾ ਉਚ ਅਵਸਥਾ ਨੂੰ ਪੁੱਜ ਗਿਆ । ਇਨ੍ਹਾਂ ਨੂੰ ਸਿੱਖ ਇਤਿਹਾਸ ਪੜਦਿਆਂ ਸੁਣਦਿਆਂ ਇਹ ਵਿਸ਼ਵਾਸ਼ ਹੋ ਗਿਆ ਕਿ ਜਿਹੜਾ ਪੁਰਸ਼ ਦੇਸ਼ ਤੇ ਧਰਮ ਖਾਤਰ ਕੁਰਬਾਨੀ ਕਰਦਾ ਹੈ।ਉਸਦਾ ਸੱਚਖੰਡ ਵਿਚ ਵਾਸਾ ਹੁੰਦਾ ਹੈ। ਇਸ ਵਿਸ਼ਵਾਸ਼ ਨੂੰ ਪੱਲੇ ਬੰਨ ਝਾਲਾਂ ਕੌਰ ਨੇ ਆਪਣੇ ਪਤੀ ਮੱਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਅਨੰਦਪੁਰ ਭੇਜ ਦਿੱਤਾ । ਤੇ ਆਪ ਪਿਛੇ ਬੱਚੇ ਬਿਜੇ ਸਿੰਘ ਨੂੰ ਨਾਲ ਲੈ ਗੁਰੂ ਕੇ ਲੰਗਰ ਦੀ ਸੇਵਾ ਵਿਚ ਜਾ ਜੁੱਟੀ । ਰਾਤ ਦਿਨ ਗੁਰੂ ਘਰ ਆਈ ਸੰਗਤ ਦੀ ਦੋਵੇਂ ਮਾਂ ਪੁੱਤ ਸੇਵਾ ਕਰਦੇ । ਯੁੱਧ ਵਿਚ ਇਸ ਦਾ ਪਤੀ ਮੱਲ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ । ਕੋਈ ਧਾਹਾਂ ਨਹੀਂ ਮਾਰੀਆਂ ਕੋਈ ਪਿਟਾਪਾ ਕਰਕੇ ਆਪਣੇ ਸਰੀਰ ਨੂੰ ਨਹੀਂ ਝਝੌੜਿਆ । ਕੇਵਲ ਪਤੀ ਦੇ ਵਿਯੋਗ ਵਿਚ ਨੈਣਾਂ ਵਿਚ ਹੰਝੂ ਚਲੇ । ਫਿਰ ਹੌਸਲਾ ਧਾਰਿਆ । ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਸ ਦੇ ਪਤੀ ਨੇ ਗੁਰੂ ਜੀ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ ਹੈ । ਗਲ ਵਿਚ ਪਲਾ ਪਾ ਕੇ ਹੱਥ ਜੋੜ ਪ੍ਰਭੂ ਅੱਗੇ ਅਰਦਾਸ ਕਰਦੀ ਹੈ “ ਹੇ ਪ੍ਰਭੂ ! ਮੇਰਾ ਪਤੀ ਧਰਮ ਦੀ ਖਾਤਰ ਗੁਰੂ ਜੀ ਦੇ ਸਨਮੁਖ ਵੈਰੀਆਂ ਨਾਲ ਜੂਝਦਾ ਸ਼ਹੀਦ ਹੋਇਆ ਹੈ । ਇਨ੍ਹਾਂ ਦਾ ਚਰਨਾਂ ਵਿਚ ਵਾਸਾ ਹੋਵੇ । ਮੈਨੂੰ ਨਿਮਾਣੀ ਨੂੰ ਇਨ੍ਹਾਂ ਦੀ ਬਿਰਹਾ ਦਾ ਸਲ ਝੱਲਣ ਦਾ ਬਲ ਬਖਸ਼ੋ । ਨਾਲ ਹੀ ਪੁੱਤਰ ਬਿਜੇ ਸਿੰਘ ਨੂੰ ਪਿਤਾ ਦੇ ਪੂਰਨਿਆ ਤੇ ਚੱਲਣ ਲਈ ਸੁਮੱਤ , ਹਿੰਮਤ ਤੇ ਬਲ ਬਖਸ਼ੋ । ਕੁਝ ਚਿਰ ਗੁਰੂ ਜੀ ਦੀ ਸੇਵਾ ਚ ਰਹਿ ਕੇ ਗੁਰੂ ਜੀ ਪਾਸੋਂ ਆਗਿਆ ਪਾ ਆਪਣੇ ਪੁੱਤਰ ਨੂੰ ਨਾਲ ਲੈ ਸਰਹਾਲੀ ਪਰਤ ਆਈ । ਪਿੰਡ ਆ ਕੇ ਆਪਣੇ ਲਾਡਲੇ ਪੁੱਤਰ ਨੂੰ ਬੜੀ ਚੰਗੀ ਰਿਸ਼ਟ ਪੁਸ਼ਟ ਖੁਰਾਕ ਖਵਾ ਕੇ ਝਟ ਹੀ ਜੁਆਨ ਗੱਭਰੂ ਬਣਾ ਦਿਤਾ ਨਾਲ ਹੀ ਸਾਰੇ ਜੰਗ ਕਰਤੱਵ ਗਤਕਾ , ਤੇਗ ਚਲਾਉਣੀ , ਤੀਰ ਅੰਦਾਜੀ , ਘੋੜ ਸਵਾਰੀ ਗਲ ਕੀ ਹਰ ਇਕ ਚੀਜ ‘ ਚ ਨਿਪੁੰਨ ਕਰ ਦਿੱਤਾ । ਦਿਨਾਂ ਵਿੱਚ ਹੀ ਆਲੇ ਦੁਆਲੇ ਦੇ ਗਭਰੂਆਂ ਨੂੰ ਕੁਸ਼ਤੀ ਆਦਿ ਚ ਪਿੱਛੇ ਛੱਡ ਗਿਆ ਪਿਤਾ ਵਾਂਗ ਸਿਆਣਾ ਸੂਰਬੀਰ ਦੇ ਦਲੇਰ ਬਣ ਗਿਆ । ਗਤਕੇ ਵਿੱਚ ਇਸ ਦਾ ਲਾਗਲੇ ਪਿੰਡਾਂ ਵਿੱਚ ਵੀ ਕੋਈ ਸਾਨੀ ਨਹੀਂ ਸੀ । ਜਦੋਂ ਬਾਈਧਾਰ ਦੇ ਰਾਜਿਆ ਤੇ ਮੁਗਲ ਸੈਨਾ ਦੇ ਦਲ ਨੇ ਆਨੰਦਪੁਰ ਨੂੰ ਘੇਰਾ ਪਾਇਆ ਤਾਂ ਦਸ਼ਮੇਸ਼ ਪਿਤਾ ਜੀ ਨੇ ਹੁਕਮਨਾਮੇ ਭੇਜੇ ਕਿ ਜਿਹੜਾ ਪੜੇ ਜਾਂ ਸੁਣੇ ਅਨੰਦਪੁਰ ਵਲ ਚਾਲੇ ਪਾ ਦੇਵੇ।ਆਪਣੇ ਸ਼ਸ਼ਤਰਾਂ ਤੇ ਘੋੜੇ ਸਮੇਤ । ਜਦੋਂ ਸਰਹਾਲੀ ਵਿਚਕਾਰਲੇ ਚੋਂਕ ਚ ਇਹ ਹੁਕਮਨਾਮਾ ਸਾਰੇ ਪਿੰਡ ਨੂੰ ਸੁਣਾਇਆ ਗਿਆ ਤਾਂ ਬਿਜੈ ਸਿੰਘ ਇਹ ਹੁਕਮਨਾਮਾ ਸੁਣ ਆਪਣੀ ਮਾਤਾ ਝਾਲਾਂ ਕੌਰ ਪਾਸ ਗਿਆ ਤਾਂ ਮਾਤਾ ਪਾਸੋਂ ਅਨੰਦਪੁਰ ਜਾਣ ਦੀ ਆਗਿਆ ਮੰਗੀ । ਮਾਤਾ ਜੀ ਬੜੀ ਖੁਸ਼ੀ ਹੋਈ ਤੇ ਸੌ ਸ਼ਗਣ ਕਰ ਦਿਲ ਦੇ ਟੋਟੇ ਨੂੰ ਸ਼ਸ਼ਤਰ ਬੱਧ ਕਰ ਘੋੜਾ ਦੇ ਕੇ ਤੋਰਿਆ ਤੇ ਅਰਦਾਸ ਕੀਤੀ ਕਿ “ ਹੇ ਪ੍ਰਭੂ ! ਮੇਰਾ ਭੁਝੰਗੀ ਧਰਮ ਯੁੱਧ ਲਈ ਜਾ ਰਿਹਾ ਹੈ । ਇਸ ਨੂੰ ਜੁਲਮ ਦੇ ਵਿਰੁੱਧ ਲੜਨ ਲਈ ਬੱਲ , ਵੀਰਤਾ ਤੇ ਹਿੰਮਤ ਬਖਸ਼ । ਇਹ ਯੁੱਧ ਵਿੱਚ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦੀ ਪ੍ਰਾਪਤ ਕਰੇ । ਇਹ ਕਿਤੇ ਪਿੱਠ ਨਾ ਦਿਖਾਏ । ਇਹ ਆਪਣੇ ਪੁੱਤਰ ਨੂੰ ਵੀ ਆਪਣੇ ਪਤੀ ਵਾਂਗ ਨੇਕ ਬਹਾਦਰ , ਸੂਰਮਾ ਵੇਖਣਾ ਚਾਹੁੰਦੀ ਸੀ ।
ਹੁਣ ਬਿਜੈ ਸਿੰਘ ਨੂੰ ਪਿੰਡੋ ਗਏ ਕਾਫੀ ਸਮਾਂ ਹੋ ਗਿਆ ਕੋਈ ਖਬਰ ਆਦਿ ਨਾ ਆਈ । ਪਰ ਇਕ ਦਿਨ ਅਚਾਨਕ ਝਾਲਾਂ ਕੌਰ ਉਦਾਸ ਜਿਹੀ ਹੋ ਗਈ ਇਕ ਕਵੀ ਉਸ ਦੀ ਹਾਲਤ ਇਵੇਂ ਦਸਦਾ ਹੈ । ਬੈਠੀ ਵਿਚ ਸਹੇਲੀਆਂ ਲਾਇ ਤ੍ਰਿਞਣ , ਝਾਲਾਂ ਕੌਰ ਬਚਨ ਅਲਾਵਦੀ ਹੈ । ਮੇਰਾ ਉਛਲਦਾ ਅੱਜ ਕਲੇਜੜਾ ਏ , ਮੇਰੀ ਜਿੰਦ ਮੈਨੂੰ ਛੱਡੀ ਜਾਵਦੀ ਹੈ । ਗਮ ਸੋਚ ਦੇ ਪਏ ਹਨ ਆਣ ਘੇਰੇ , ਚਿੰਤਾ ਚਿਖਾ ਦੇ ਵਾਂਗ ਜਲਾਵਦੀ ਹੈ । ਅੜਿਓ ਅੱਖੀਆਂ ਅਗੇ ਗੁਬਾਰ ਆਇਆ , ਮੇਰੀ ਹੋਸ਼ ਉਡੀ ਤੁਰੀ ਜਾਂਵਦੀ ਹੈ । ਇਹ ਉਦਾਸੀ ਦੇ ਸ਼ਬਦ ਝਾਲਾਂ ਕੌਰ ਪਾਸੋਂ ਉਸ ਪਾਸ ਆ ਇਕੱਤਰ ਹੋਈਆਂ ਰਾਮੀ , ਪ੍ਰਤਾਪੀ , ਬਿਸ਼ਨੀ ਆਦਿ ਨੇ ਝਾਲਾਂ ਕੌਰ ਦੇ ਉਦਾਸੀ ਦੇ ਚਿੰਨ ਵੇਖ ਬੜੀਆਂ ਦੁਖੀ ਹੋਈਆਂ ਹਾਰ ਕੇ ਬਿਸ਼ਨੀ ਨੇ ਪੁਛ ਹੀ ਲਿਆ “ ਹੇ ਰਾਣੀ ! ਸਾਨੂੰ ਦਸ ਤੇਰੇ ਦਿਲ ਨੂੰ ਕੀ ਹੋ ਰਿਹਾ ਹੈ ? ਕੀ ਤੂੰ ਕੋਈ ਅਸ਼ੁਭ ਸੂਚਨਾ ਸੁਣੀ ਹੈ ? ਤੂੰ ਤਾਂ ਕਦੀ ਉਦਾਸ ਨਹੀਂ ਸੀ ਹੋਈ । ਤੇਰੀ ਇਸ ਉਦਾਸੀ ਦਾ ਕਾਰਨ ਕੀ ਹੈ ? ਤੇਰੇ ਤੇ ਤੇਰੇ ਪਤੀ ਤੇ ਕਿੰਨੀਆਂ ਔਕੜਾਂ ਆਈਆਂ ਤੂੰ ਉਦੋਂ ਨਾ ਘਬਰਾਈ ਹੁਣ ਕੀ ਗੱਲ ਹੈ ? ਦਿਲ ਦੀ ਗਲ ਖੋਹਲ ਕੇ ਦਸ ਬੀਬੀ ਧੀ ! ਕਿਸੇ ਨੂੰ ਖੋਹਲ ਕੇ ਗਲ ਦਸੀਏ ਤਾਂ ਦਿਲ ਹੌਲਾ ਹੋ ਜਾਂਦਾ ਹੈ । ਝਾਲਾਂ ਕੌਰ ਉਤਰ ਦਿੱਤਾ ਕਿ “ ਹੇ ਪਿਆਰੀ ਸਖੀਓ ! ਤੁਹਾਥੋਂ ਕਾਹਦਾ ਲੁਕਾ ਹੈ । ਅਨੰਦਪੁਰ ਦੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ । ਮੈਂ ਸੁਣਿਆ ਹੈ ਕਿ ਵੈਰੀ ਦਲ ਅਨੰਦਪੁਰ ਦੇ ਦੁਆਲੇ ਘੇਰਾ ਪਾ ਲਿਆ ਹੈ । ਮੁਸਲਮਾਨਾਂ ਦਾ ਹਿੰਦੂਆਂ ਰਾਜਿਆਂ ਨੇ ਵੀ ਸਾਥ ਦਿੱਤਾ ਹੈ । ਗੁਰੂ ਜੀ ਵੀ ਹਿੰਦੂਆਂ ਦੀ ਆਜ਼ਾਦੀ ਖਾਤਰ ਲੜ ਰਹੇ ਹਨ । ਇਨ੍ਹਾਂ ਦੇ ਪਿਤਾ ਜੀ ਨੇ ਹਿੰਦੂਆਂ ਦੇ ਤਿਲਕ ਬਚਾਉਣ ਖਾਤਰ ਸ਼ਹੀਦੀ ਦਿੱਤੀ , ਇਨ੍ਹਾਂ ਦੇ ਬਾਬੇ ਗੁਰੂ ਹਰਿਗੋਬਿੰਦ ਸਾਹਿਬ ਨੇ ਇਨ੍ਹਾਂ ਰਾਜਿਆਂ ਦੇ ਬਾਬਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਇਆ ਸੀ । ਇਹ ਅਕ੍ਰਿਤਘਣ ਵੀ ਗੁਰੂ ਜੀ ਦੇ ਵਿਰੁੱਧ ਹੋ ਗਏ । ਚੀਜ਼ ਬਾਹਰੋਂ ਅੰਦਰ ਨਹੀਂ ਜਾ ਸਕਦੀ । ਸਾਰੇ ਸਿੱਖ ਅੰਦਰ ਕਾਬੂ ਆਏ ਹੋਏ ਹਨ । ਬਾਹਰੋਂ ਸੰਗਤ ਸਹਾਇਤਾ ਨਹੀਂ ਕਰ ਸਕਦੀ । ਇਸ ਹਾਲਤ ਵਿਚ ਕੱਚੇ ਪਿਲੇ ਗੁਰੂ ਜੀ ਨੂੰ ਛੱਡ ਕੇ ਜਾ ਰਹੇ ਹਨ । ਭੁੱਖ ਦੇ ਦੁਖੋਂ ਕੁਝ ਸਿੱਖਾਂ ਨੇ ਬੇਦਾਵਾ ਵੀ ਲਿਖ ਦਿੱਤਾ ਹੈ । ਕਈ ਡਰਾਕਲ ਭਗੌੜੇ ਇਧਰ ਮਾਝੇ ਵਿਚ ਆਏ ਹਨ । ਇਹ ਸਭ ਕੁਝ ਮੈਂ ਉਨ੍ਹਾਂ ਪਾਸੋਂ ਸੁਣਿਆ ਹੈ । ਮੈਨੂੰ ਇਹ ਗੰਮ ਖਾਈ ਜਾ ਰਿਹਾ ਹੈ ਕਿ ਮੇਰਾ ਲਾਡਵਾ ਵੀ ਕਿਤੇ ਗੁਰੂ ਜੀ ਤੋਂ ਬੇਮੁਖ ਹੋ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੇ ਅਤੇ ਆਪਣੇ ਸ਼ਹੀਦ ਪਿਤਾ ਦੀ ਰੂਹ ਤੰਗ ਨਾ ਕਰੇ । ਗੁਰੂ ਜੀ ਤੋਂ ਬੇਮੁਖ ਹੋਣੋਂ ਮਰਨਾ ਚੰਗਾ ਹੈ । ਮਰਨਾ ਤਾਂ ਇਕ ਦਿਨ ਸਭ ਨੇ ਹੈ । ਆਹ ਵਿਚਾਰ ਦਿਲ ਵਿੱਚ ਕਿ ਮਨ ਡੋਬੇ ਖਾ ਰਿਹਾ ਹੈ । ਪੁਤਰ ਵੱਲੋਂ ਚੰਗੀ ਕਨਸੋਅ ਆਉਣੀ ਲੋਚਦੀ ਹਾਂ । ਪ੍ਰਤਾਪੀ ਕਿਹਾ “ ਧੀਏ । ਕੋਈ ਚਿੰਤਾ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਤੇਰਾ ਲਹੂ ਇਹੋ ਜਿਹਾ ਨਹੀਂ ਹੈ ਕਿ ਗੁਰੂ ਜੀ ਨੂੰ ਛਡ ਆਵੇ । ਉਸ ਨੇ ਸ਼ੀਹਣੀ ਮਾਂ ਦਾ ਦੁੱਧ ਚੁੰਘਿਆ ਹੈ । ਸ਼ੇਰ ਪਿਓ ਦਾ ਖੂਨ ਉਸ ਦੀਆਂ ਰਗਾਂ ਵਿਚ ਹੈ । ਉਹ ਪਿਓ ਵਾਂਗ ਪੁਰਜਾ ਪੁਰਜਾ ਕਰ ਕੇ ਕੱਟ ਮਰੇਗਾ । ਪਿੱਠ ਨਹੀਂ ਵਿਖਾਵੇਗਾ । ਪਿਤਾ ਵਾਂਗ ਸ਼ਹੀਦਾਂ ਦੀ ਕਤਾਰ ਵਿੱਚ ਖੜਾ ਹੋਵੇਗਾ । ਡਰ ਨਾ , ਭਰੋਸਾ ਰੱਖ ਛੇਤੀ ਚੰਗੀ ਖਬਰ ਆਵੇਗੀ । ‘ ‘ ਝਾਲਾਂ ਕੌਰ ਬੋਲੀ ਕਿ “ ਮੈਨੂੰ ਵੀ ਇਹ ਹੀ ਆਸ ਹੈ ਕਿ ਪਰਮਾਤਮਾ ਮੇਰੇ ਲਾਡਲੇ ਨੂੰ ਬਲ , ਹੌਸਲਾ ਤੇ ਜੁਅਰਤ ਬਖਸ਼ੇਗਾ ਕਿ ਆਪਣਾ ਸਰੀਰ ਧਰਮ ਦੇ ਲੇਖੇ ਲਾ ਸਕੇ । ਤਾਂ ਕਿ ਮੈਂ ਵੀ ਪ੍ਰਮਾਤਮਾਂ ਅੱਗੇ ਸੁਰਖਰੂ ਹੋ ਸਕਾਂ । ਹੋਰ ਇਸ ਦਾ ਪਿਓ ਵੀ ਸੁਰਗ ਵਿਚ ਬੈਠਾ ਆਪਣੇ ਬੇਟੇ ਤੋਂ ਇਹੋ ਹੀ ਆਸ ਲਾਈ ਬੈਠਾ ਹੈ । ਉਸ ਦੀ ਰੂਹ ਵੀ ਜੰਗ ਵਿੱਚ ਆ ਕੇ ਆਪਣੇ ਬੱਚੇ ਨੂੰ ਹੌਸਲਾ ਤੇ ਹਲਾਸ਼ੇਰੀ ਦੇ ਰਹੀ ਹੋਵੇਗੀ । ਸਾਡੇ ਪ੍ਰਾਣਾ ਤੋਂ ਪਿਆਰੇ ਗੁਰੂ ਜੀ ਦਾ ਖਿਆਲ ਦਿਲ ਵਿਚ ਆਉਂਦਾ ਹੈ ਕਿ ਲੋਕ ਹਿਤੂ , ਸ਼ਾਤੀ ਦੇ ਪੁਜਾਰੀ ਤੇ ਦੇਸ਼ ਭਗਤ ਗੁਰੂ ਜੀ ਨੂੰ ਮੁਗਲ ਅਜਾਈ ਤੰਗ ਤੇ ਪ੍ਰੇਸ਼ਾਨ ਕਰ ਰਹੇ ਹਨ । ਅਨੰਦਪੁਰੀ ਉਜੜ ਗਈ ਤਾਂ ਗੁਰੂ ਜੀ ਕਿਥੇ ਜਾਣਗੇ । ‘ ‘ ਇਹ ਸ਼ਬਦ ਸੁਣ ਬਿਸ਼ਣੀ ਬੋਲੀ “ ਇਹ ਪ੍ਰਮਾਤਮਾ ਦਾ ਭਾਣਾ ਹੈ । ਜਿਸ ਤਰ੍ਹਾਂ ਉਸ ਨੂੰ ਲੱਗਣ ਦੇਣੀ ਪ੍ਰਭੂ ਨੇ । ਸਿੱਖਾਂ ਦਾ ਅਕਾਲ ਪੁਰਖ ਆਪ ਰਾਖਾ ਹੈ , ਇਹ ਹੋਰ ਵਧਣੇ ਹਨ । ਇਉਂ ਬਿਸ਼ਣੀ ਤੇ ਹੋਰ ਇਸਤਰੀਆਂ ਨੇ ਝਾਲਾਂ ਕੌਰ ਨੂੰ ਗੱਲਾਂ ਕਰ ਕਰ ਹੌਸਲਾ ਤੇ ਧੀਰਜ ਦਿੱਤੀ ਕਿ ਉਹ ਆਪਣੇ ਪੁੱਤਰ ਦਾ ਇਸ ਗੱਲੋਂ ਖਿਆਲ ਦਿਲੋਂ ਕੱਢ ਦੇਵੇ , ਉਹ ਗੁਰੂ ਜੀ ਦਾ ਜ਼ਰੂਰ ਸਾਥ ਦੇਵੇਗਾ । ਭਾਵੇਂ ਉਸ ਤੇ ਭੁੱਖ ਤੇਹ ਦੇ ਕਿੰਨੀ ਵੀ ਬਿਪਤਾ ਕਿਉਂ ਨਾ ਆਵੇ । ਹੁਣ ਝਾਲਾਂ ਕੌਰ ਦੋਵੇਂ ਵੇਲੇ ਅਕਾਲ ਪੁਰਖ ਅੱਗੇ ਅਰਦਾਸਾਂ ਤੇ ਬੇਨਤੀਆਂ ਕਰਦੀ ਕਿ ਉਸ ਦਾ ਪੁੱਤਰ ਗੁਰੂ ਜੀ ਦਾ ਸੱਚਾ ਸਿਦਕੀ ਸਿੱਖ ਬਣਿਆ ਰਹੇ । ਹੁਣ ਝਾਲਾਂ ਕੌਰ ਨੂੰ ਖਬਰ ਮਿਲ ਗਈ ਕਿ ਉਸ ਦੇ ਪੁੱਤਰ ਬਿਜੈ ਸਿੰਘ ਪਾਸੋਂ ਬਲਬੀਰ ਸਿੰਘ ਜਿਹੜਾ ਉਸ ਦੇ ਨਾਲ ਪਿੰਡੋ ਗਿਆ ਸੀ ਫਟੜ ਹੋ ਕੇ ਆਇਆ ਹੈ ਉਸ ਨੇ ਦੱਸਿਆ ਕਿ ਜਦੋਂ ਅਨੰਦਪੁਰ ਛੱਡ ਕੇ ਗੁਰੂ ਜੀ ਨਾਲ ਆ ਰਹੇ ਸਾਂ ਕਿ ਪਿਛੋਂ ਵੈਰੀ ਹਮਲਾ ਕੀਤਾ , ਗੁਰੂ ਜੀ ਦੇ ਪ੍ਰਵਾਰ ਨੂੰ ਸਰਸਾ ਪਾਰ ਕਰਾ ਰਹੇ ਸਾਂ ਕਿ ਬਹਾਦਰ ਬਿਜੈ ਸਿੰਘ ਪਿਛੋਂ ਆਏ ਵੈਰੀ ਨਾਲ ਜੂਝਦੇ ਗੁਰੂ ਜੀ ਸਨਮੁਖ ਸ਼ਹੀਦੀ ਪ੍ਰਾਪਤ ਕਰ ਗਿਆ ਮੈਂ ਅਭਾਗਾ ਫਟੜ ਹੋ ਗਿਆ ਤੇ ਗੁਰੂ ਜੀ ਮੈਨੂੰ ਪਿੰਡ ਭੇਜ ਦਿੱਤਾ ਤੇ ਝਾਲਾਂ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ “ ਮਾਤਾ ! ਤੇਰਾ ਸੂਰਮਾ ਪੁੱਤਰ ਬਿਜੈ ਸਿੰਘ ਇਕੱਲਾ ਸਰਸਾ ਨਦੀ ਦੇ ਕੰਢੇ ਸਿੱਖਾਂ ਤੇ ਗੁਰੂ ਜੀ ਪ੍ਰਵਾਰ ਨੂੰ ਦਰਿਆ ਪਾਰ ਕਰਾਉਂਦਿਆਂ ਸੈਂਕੜੇ ਵੈਰੀਆਂ ਦੇ ਆਹੂ ਲਾਹੁੰਦਾ ਫਟੜ ਹੋਇਆ ਹੀ ਲੜਦਾ ਸ਼ਹੀਦ ਹੋ ਗਿਆ ਉਸ ਦੀ ਬਹਾਦਰੀ ਦੀ ਗੁਰੂ ਜੀ ਬੜੀ ਉਪਮਾ ਕੀਤੀ ਤੇ ਕਿਹਾ ਧੰਨ ਹਨ ਇਸਦੇ ਮਾਤਾ ਪਿਤਾ । ਜਿਨ੍ਹਾਂ ਇਹੋ ਜਿਹੇ ਸੂਰਮੇ ਨੂੰ ਜਨਮ ਦਿੱਤਾ । ਤੇਰੀ ਕੁਖ ਸਫਲ ਹੋਈ ਹੈ ਗੁਰੂ ਜੀ ਬਚਨ ਕੀਤਾ ਜਿਹੜੇ ਧਰਮ ਖਾਤਰ ਸ਼ਹੀਦ ਹੋਏ ਹਨ ਉਹ ਸੱਚਖੰਡ ਗਏ ਹਨ । ਮਾਤਾ ਮੈਨੂੰ ਅਫਸੋਸ ਹੈ ਮੈਂ ਕਿਉਂ ਪਿਛੇ ਰਹਿ ਗਿਆ । ਇਹ ਗੱਲਾਂ ਸੁਣ ਸੁਣ ਮਾਤਾ ਝਾਲਾਂ ਕੌਰ ਦਾ ਚਿਹਰਾ ਲਾਲ ਹੁੰਦਾ ਗਿਆ । ਉਸ ਨੇ ਹੌਸਲਾ ਨਹੀਂ ਛੱਡਿਆ ਧਾਹਾ ਨਹੀਂ ਮਾਰੀਆਂ । ਉਸ ਨੂੰ ਗਸ਼ਾ ਨਹੀਂ ਪਈਆਂ । ਸਗੋਂ ਉਹ ਖੁਸ਼ੀ ਵਿਚ ਹੱਸੀ ਇਵੇਂ ਤਾੜੀਆਂ ਮਾਰ ਕੇ ਹੱਸੀ । ਖਿਲੀਆਂ ਮਾਰ ਕੇ ਹਸਦੀ ਆਪਣੀਆਂ ਸਹੇਲੀਆਂ ਨੂੰ ਇਕੱਠੀਆਂ ਕਰ ਕਹਿਣ ਲੱਗੀ ਆਓ ਭੈਣੋਂ ਖੁਸ਼ੀਆਂ ਕਰੀਏ । ਸਖੀਆਂ ਪੁਛਿਆ ਕਿ ਕੀ ਬਿਜੈ ਸਿੰਘ ਦੇ ਸਹੀ ਸਲਾਮਤ ਦੀ ਸੂਚਨਾ ਮਿਲੀ ਹੈ ? ‘ ‘ ਝਾਲਾਂ ਕੌਰ ਅੱਗੋਂ ਹੱਸ ਕੇ ਬੋਲੀ ਭੈਣੋਂ ਮੈਨੂੰ ਵਧਾਈ ਦੇਵੋ ! ਮੇਰੀ ਕੁੱਖ ਸਫਲ ਹੋਈ ਹੈ । ਮੈਂ ਅੱਜ ਸਪੁਤੀ ਹੋਈ ਹਾਂ । ਮੇਰਾ ਲਾਡਲਾ , ਅੱਖੀਆਂ ਦਾ ਤਾਰਾ ਗੁਰੂ ਜੀ ਦੀ ਸੇਵਾ ਕਰਦਾ ਉਨ੍ਹਾਂ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ । ਜਾਉ ਅੱਜ ਗੁੜ ਵੰਡੋ ਮੇਰਾ ਪੁੱਤਰ ਲਾੜੀ ਮੌਤ ਨੂੰ ਵਰ ਕੇ ਆਪਣੇ ਪਿਤਾ ਜੀ ਪਾਸ ਜਾ ਬਿਰਾਜਿਆ ਹੈ । ਧੰਨ ਭਾਗ ਮੇਰੀ ਕੁਖ ਸਫਲ ਹੋਈ । ‘ ‘ ਧੰਨ ਹੈ ਮਾਤਾ ਝਾਲਾਂ ਕੌਰ , ਧੰਨ ਹੈ ਉਸ ਦਾ ਗੁਰੂ ਪ੍ਰਤੀ ਤੇ ਧਰਮ ਪ੍ਰਤੀ ਸੁਨੇਹ । ਧੰਨ ਹੈ ਉਸ ਦਾ ਸਿਦਕ , ਸੰਤੋਖ , ਸਬਰ ਤੇ ਜੇਰਾ ਜਿਸ ਨੇ ਪੁੱਤਰ ਦੇ ਮੌਤ ਤੇ ਧਾਹਾਂ ਚੀਖਾਂ , ਪਿਟਾਪਾ , ਕਰਨ ਦੀ ਥਾਂ ਅਕਾਲ ਪੁਰਖ ਦੇ ਭਾਣੇ ਨੂੰ ਸਿਰ ਮੱਥੇ ਮਨ ਖੁਸ਼ੀਆਂ ਮਨਾਈਆਂ । ਸਿੱਖ ਇਤਹਾਸ ਵਿਚ ਇਹ ਮਾਵਾਂ ਪ੍ਰਤੀ ਅਲੌਕਿਕ ਉਦਾਹਰਨ ਹੈ । ਲੇਖਕ ਦਾ ਇਸ ਮਾਤਾ ਅੱਗੇ ਸ਼ਰਧਾ ਵਜੋਂ ਆਪਣੇ ਆਪ ਸੀਸ ਝੁਕ ਜਾਂਦਾ ਹੈ ।
ਜੋਰਾਵਰ ਸਿੰਘ ਤਰਸਿੱਕਾ।
ਕਬੀਰ ਮੁਹਿ ਮਰਨੇ ਕਾ ਚਾਉ ਹੈ……
ਗੁਰੂ ਕੇ ਬਾਗ ਦੇ ਮੋਰਚੇ ਵਕਤ ਖਾਲਸਾ ਪੰਥ ਵਿੱਚ ਬਹੁਤ ਉਤਸ਼ਾਹ ਸੀ।ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ । ਸਕੂਲਾਂ ਦੇ ਨਿਆਣੇ ਵੀ ਅਕਾਲੀ ਲਹਿਰ ‘ਚ ਸ਼ਾਮਲ ਹੋਣ ਵੱਡੀ ਗਿਣਤੀ ਵਿੱਚ ਆ ਰਹੇ ਸਨ।ਜੱਥੇ ਨੂੰ ਤੋਰਨ ਤੋਂ ਪਹਿਲਾਂ ਹਰ ਮੈਂਬਰ ਦੀ ਡਾਕਟਰੀ ਜਾਂਚ ਹੁੰਦੀ ਸੀ, ਜੋ ਇਸ ਵਿੱਚ ਅਨਫਿੱਟ ਪਾਇਆ ਜਾਂਦਾ ਉਸਨੂੰ ਜੱਥੇ ਵਿਚ ਨ ਭੇਜਿਆ ਜਾਂਦਾ।ਨਿਆਣਿਆਂ , ਔਰਤਾਂ ਤੇ ਬਹੁਤੀ ਸਿਆਣੀ ਉਮਰ ਵਾਲਿਆਂ ਨੂੰ ਫਟੜਾਂ ਦੀ ਤਮਾਰਦਾਰੀ ‘ਚ ਲਾਇਆ ਜਾਂਦਾ।
ਇੱਕ ਮੁੰਡੇ ਨੂੰ ਜਦ ਡਾਕਟਰਾਂ ਨੇ ਅਨਫਿੱਟ ਕਹਿ ਜੱਥੇ ਵਿਚੋਂ ਬਾਹਰ ਕਰ ਦਿੱਤਾ ਤਾਂ ਉਸਨੇ ਉਥੇ ਨੇੜੇ ਹੀ ਖੂਹ ਵਿਚ ਛਾਲ ਮਾਰ ਦਿੱਤੀ।ਗੁਰੂ ਸਾਹਿਬ ਦੀ ਮਿਹਰ ਸਦਕਾ ਉਸਨੂੰ ਕੋਈ ਸੱਟ ਫੇਟ ਨ ਲੱਗੀ।ਉਹ ਜੱਥੇ ਨਾਲ ਜਾ ਸਕਦਾ ਹੈ , ਇਹ ਬੋਲ ਸੁਣ ਕੇ ਹੀ ਉਹ ਕਾਕਾ ਖੂਹ ਵਿਚੋਂ ਰੱਸੇ ਆਸਰੇ ਬਾਹਰ ਨਿੱਕਲਿਆ।ਸੋਚ ਕੇ ਦੇਖੋ ਅੱਗੇ ਬੀ.ਟੀ ਦੀਆਂ ਡਾਂਗਾਂ ਵਰਨੀਆਂ ਸਨ ਇਸ ਜੱਥੇ ਤੇ ਕੋਈ ਜਲੇਬ ਨਹੀਂ ਮਿਲਨੇ ਸੀ।ਫਿਰ ਉਹ ਡਾਂਗਾਂ ਵੀ ਹੱਸ ਕੇ ਖਾਣੀਆਂ ਸਨ , ਕੋਈ ਅੱਗੋਂ ਹੱਥ ਨਹੀਂ ਚੁਕਣਾ ਸੀ।ਗੁਰੂ ਲਈ ਮਰ ਮਿਟਨ ਦਾ ਚਾਅ ਕੇਵਲ ਪ੍ਰੇਮ ਵਿਚੋਂ ਹੀ ਪੈਦਾ ਹੋ ਸਕਦਾ।
ਧਨ ਗੁਰੂ ਧਨ ਗੁਰੂ ਦੇ ਪਿਆਰੇ!
ਬਲਦੀਪ ਸਿੰਘ ਰਾਮੂੰਵਾਲੀਆ
ਜਿਸ ਦਾ ਸਾਹਿਬ ਡਾਢਾ ਹੋਇ
ਤਿਸ ਨੋ ਮਾਰਿ ਨ ਸਾਕੈ ਕੋਇ 🙏
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥
गोंड महला ५ ॥ धूप दीप सेवा गोपाल ॥ अनिक बार बंदन करतार ॥ प्रभ की सरणि गही सभ तिआगि ॥ गुर सुप्रसंन भए वड भागि ॥१॥ आठ पहर गाईऐ गोबिंदु ॥ तनु धनु प्रभ का प्रभ की जिंदु ॥१॥ रहाउ ॥ हरि गुण रमत भए आनंद ॥ पारब्रहम पूरन बखसंद ॥ करि किरपा जन सेवा लाए ॥ जनम मरण दुख मेटि मिलाए ॥२॥ करम धरम इहु ततु गिआनु ॥ साधसंगि जपीऐ हरि नामु ॥ सागर तरि बोहिथ प्रभ चरण ॥ अंतरजामी प्रभ कारण करण ॥३॥ राखि लीए अपनी किरपा धारि ॥ पंच दूत भागे बिकराल ॥ जूऐ जनमु न कबहू हारि ॥ नानक का अंगु कीआ करतारि ॥४॥१२॥१४॥
अर्थ :- हे भाई ! जिस परमात्मा का दिया हुआ हमारा यह शरीर है, यह जीवन है और धन है, उस की सिफ़त-सालाह आठो पहिर (हर समय) करनी चाहिए।1।रहाउ। (हे भाई ! कर्म कांडी लोक देवी देवताओ की पूजा करते हैं, उन के आगे धूप धुखाते हैं और दीवे जलाते हैं, पर) जिस मनुख के ऊपर बड़ी किस्मत के साथ गुरु मेहरबान हो गए, वह (धूप दीप आदि वाली) सारी क्रिया छोड़ के भगवान का सहारा लेता है, परमात्मा के दर पर हर समय सिर झुकाना, परमात्मा की भक्ति करनी ही उस मनुख के लिए ‘धूप दीप’ की क्रिया है।1। हे भाई ! परमात्मा कृपा कर के अपने सेवकों को अपनी भक्ति में जोड़ता है, उन के जन्म से ले के मरन तक के सारे दु:ख मिटा के उनको अपने चरणों में मिला लेता है। सर्व-व्यापक बख्शंद परमात्मा के गुण गाते हुए उनके अंदर आनंद बना रहता है।2। हे भाई ! गुरु की संगत में टिक के परमात्मा का नाम जपते रहना चाहिए, यही है धार्मिक कर्म और यही है असल ज्ञान। हे भाई ! सब के दिल की जानने वाले और जगत के पैदा करने वाले परमात्मा के चरणों को जहाज बना के इस संसार-सागर में से पार निकल।3। हे भाई ! भगवान अपनी कृपा कर के जिनकी रक्षा करता है, (कामादिक) पाँचो भयानक दुश्मन उन से दूर भाग जाते हैं। गुरू नानक जी कहते हैं, हे नानक ! जिस भी मनुख का पक्ष परमात्मा ने किया है, वह मनुख (विकारों के) जूए में अपना जीवन कभी भी नहीं गवाँता।4।12।14।
ਅੰਗ : 866
ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
ਅਰਥ: ਹੇ ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ।1। ਰਹਾਉ। (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ।1। ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਸਰਬ-ਵਿਆਪਕ ਬਖ਼ਸ਼ੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।2। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।3। ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, (ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ।4।12।14।
ਜੈਸੇ ਜਲ ਤੇ ਬੁਦਬੁਦਾ
ਉਪਜੈ ਬਿਨਸੈ ਨੀਤ
ਜਗ ਰਚਨਾ ਤੈਸੇ ਰਚੀ
ਕਹੁ ਨਾਨਕ ਸੁਨਿ ਮੀਤ (ਮਹਲਾ ੯ )
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
गूजरी महला ३ ॥ तिसु जन सांति सदा मति निहचल जिस का अभिमानु गवाए ॥ सो जनु निरमलु जि गुरमुखि बूझै हरि चरणी चितु लाए ॥१॥ हरि चेति अचेत मना जो इछहि सो फलु होई ॥ गुर परसादी हरि रसु पावहि पीवत रहहि सदा सुखु होई ॥१॥ रहाउ ॥ सतिगुरु भेटे ता पारसु होवै पारसु होइ त पूज कराए ॥ जो उसु पूजे सो फलु पाए दीखिआ देवै साचु बुझाए ॥२॥
राग गूजरी में गुरु अमरदास जी की बाणी, परमात्मा जिस मनुष्य का अहंकार दूर कर देता है, उस मनुष्य को शांति प्राप्त हो जाती है, उस की अकल (माया-मोह से) डोलनी हट जाती है। जो मनुष्य गुरु की शरण में जा कर ( यह भेद ) समझ लेता है , और परमात्मा के चरणों में अपना मन जोड़ता है, वह मनुष्य पवित्र जीवन वाला बन जाता है ॥੧॥ हे (मेरे गाफिल मन! परमात्मा को याद करता रह, तुझे वही फल मिलेगा जो तू माँगेगा। ( गुरु की शरण पडो) गुरु की कृपा के साथ तू परमात्मा के नाम का रस हासिल कर लेगा, और , अगर तू उस रस को पिता रहेगा, तो तुझे सदा आनंद मिलता रहेगा ॥੧॥ रहाउ॥ जब किसी मनुष्य को गुरु मिल जाता है तब वह पारस बन जाता है (वह और मनुष्यों को भी ऊँचे जीवन वाला बनाने योग्य हो जाता है), जब वह पारस बनता है तब लोगों से आदर और मान हासिल करता है। जो भी मनुष्य उस का आदर करता है वह (ऊँचा आत्मिक जीवन रूप) फल प्राप्त करता है। (पारस बना हुआ मनुष्य दूसरों को भी ऊँचे जीवन की) शिक्षा देता है, और, सदा-थिर रहने वाले प्रभु की समझ देता है॥२॥
ਅੰਗ : 491
ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
ਅਰਥ: ਰਾਗ ਗੂਜਰੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
ਜਦ ਤੁਸੀ ਰੱਬ ਨਾਲ ਗੱਲਬਾਤ ਕਰਦੇ ੳ
ਆਪਣਾ ਦੁੱਖ ਸੁੱਖ ਪਰਮਾਤਮਾ ਨਾਲ ਸਾਂਝਾ ਕਰਦੇ ੳ
ਤਾ ਪ੍ਰਮਾਤਮਾ ਵੀ ਦੁੱਖ ਵਿਚ ਤੁਹਾਡੀ ਬਾਹ ਨਹੀ ਛੱਡ ਦੇ
ਸੁੱਖ ਵਿੱਚ ਵੀ ਹਮੇਸ਼ਾ ਅੰਗ ਸੰੰਗ ਸਹਾਈ ਹੁੰਦੇ ਨੇ ਜੀ
ਪ੍ਰਮਾਤਮਾ ਤੇ ਭਰੋਸਾ ਰੱਖੋ
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥