ਅੰਗ : 670

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥



Share On Whatsapp

Leave a Comment
SIMRANJOT SINGH : Waheguru Ji🙏🌹



सलोकु महला २ ॥ चाकरु लगै चाकरी नाले गारबु वादु ॥ गला करे घणेरीआ खसम न पाए सादु ॥ आपु गवाइ सेवा करे ता किछु पाए मानु ॥ नानक जिस नो लगा तिसु मिलै लगा सो परवानु ॥१॥ महला २ ॥ जो जीइ होइ सु उगवै मुह का कहिआ वाउ ॥ बीजे बिखु मंगै अंम्रितु वेखहु एहु निआउ ॥२॥

अर्थ :- जो कोई नौकर अपने स्वामी की नौकरी भी करे, और उसके साथ के साथ अपने स्वामी के आगे अकड़ की बाते भी करता जाए और इस प्रकार की बाहरली बातें स्वामी के सामने करे, तो वह नौकर स्वामी की खुशी हासिल नहीं कर सकता। मनुख अपना आप मिटा के (स्वामी की) सेवा करे तो ही उस को (स्वामी के दर से) कुछ आदर मिलता है, तो ही, हे नानक ! वह मनुख अपने उस स्वामी को मिल सकता है जिस की सेवा में लगा हुआ है। (अपना आप गँवा के सेवा में) लगा हुआ मनुख ही (स्वामी के दर पर) कबूल होता है।1। जो कुछ मनुख के दिल में होता है, वही प्रकट होता है, (भावार्थ, जैसी मनुख की नीयत होती है, वैसा ही उस को फल लगता है), (अगर अंदर नीयत कुछ ओर हो, तो उस के उलट) मुख से कह देना व्यर्थ है। यह कैसी अचरज की बात है कि मनुख बीजता तो ज़हर है (भावार्थ, नीयत तो विकारों की तरफ है) (पर उस के फल के रूप में) माँगता अमृत है।2।



Share On Whatsapp

Leave a comment


ਅੰਗ : 474

ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ ਮਹਲਾ ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥

ਅਰਥ: ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ। ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ।1। ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹਂੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ।2।



Share On Whatsapp

View All 3 Comments
SIMRANJOT SINGH : Waheguru Ji🙏🌹
Dalbara Singh : waheguru ji 🙏

ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ ਕੀ ਖੱਟਿਆ? ਹਾਲੇ ਵੀ ਵੇਲਾ ਹੈ ਉਹ ਇਸਲਾਮ ਧਾਰਨ ਕਰ ਲਵੇ ਤਾਂ ਜਾਨ ਬਖ਼ਸ਼ ਦਿੱਤੀ ਜਾਵੇਗੀ।
ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਤੂੰ ਜੋ ਕਰਨਾ ਹੈ ਕਰ ਲੈ। ਅਖ਼ੀਰ ਆਪਣੀ ਹਾਰ ਅਤੇ ਬੇਇਜ਼ਤੀ ਮਹਿਸੂਸ ਕਰਦਿਆਂ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕੋਹਲੂ ‘ਚ ਪੀੜ ਦਿੱਤੇ ਜਾਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।



Share On Whatsapp

Leave a comment




ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਬਾਸ ਪਹਿਨਿਆ ਹੋਇਆ ਹੈ ਸੂਫੀਆਂ ਵਾਲਾਂ ,, ਉੱਚ ਦੇ ਪੀਰ ਦਾ ,,
ਪਠਾਣ ਨਬੀ ਖ਼ਾਂ ਅਤੇ ਗਨੀ ਖ਼ਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਜੇ ਬਿਠਾ ਕੇ ਮੋਢੇ ਉੱਤੇ ਚੁੱਕ ਕੇ ਲਿਜਾ ਰਹੇ ਹਨ ,,
ਰਸਤੇ ਵਿੱਚ ਮੁਗਲ ਸੈਨਾ ਆਈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤਲਾਸ਼ ਕਰ ਰਹੀ ਸੀ ,,
ਸੈਨਾਂ ਮੁਖੀ ਨਬੀਖ਼ਾਂ ਅਤੇ ਗਨੀਖ਼ਾਂ ਤੋਂ ਪੁੱਛਦੇ ਨੇ, ਇਧਰੋਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਲੰਘੇ ?,,
ਤਾਂ ਨਬੀਖ਼ਾਂ ਅਤੇ ਗਨੀਖ਼ਾਂ ਕਹਿਣ ਲੱਗੇ ਕਿ ,, ਨਹੀਂ ਲੰਘੇ ,, ਇਧਰੋਂ ਤਾਂ ਨਹੀਂ ਲੰਘੇ ,,
ਤੁਸੀਂ ਦੋਵੇਂ ਖੁਦਾ ਸੀ ਕਸਮ ਚੁੱਕੋ ,,
ਉਹਨਾਂ ਨੇ ਖੁਦਾ ਦੀ ਕਸਮ ਚੁੱਕ ਲਈ ,, ਕਿ ਨਹੀਂ ਲੰਘੇ , ਅਸੀਂ ਨਹੀਂ ਦੇਖੇ ,,
ਅਤੇ ਮੁਗਲ ਸੈਨਾ ਚਲੀ ਗਈ ,,
ਫਿਰ ਥੋੜਾ ਅੱਗੇ ਜਾਕੇ ਨਬੀ ਖ਼ਾਂ ਤੇ ਗਨੀ ਖ਼ਾਂ ਦੇ ਨਾਲ ਦਾ ਸਾਥੀ ਹੈਰਾਨ ਹੋਕੇ ਪੁੱਛਦਾ ਹੈ ,,
ਹੈਂ ? !! ਤੁਸੀਂ ਖੁਦਾ ਦੀ ਕਸਮ ਚੁੱਕ ਲਈ ,, ਖੁਦਾ ਦੀ ਝੂਠੀ ਕਸਮ ਚੁੱਕ ਲਈ ?,,
ਇਹ ਸੁਣਕੇ ਨਬੀ ਖ਼ਾਂ ਗਨੀ ਖ਼ਾਂ ਕਹਿਣ ਲੱਗੇ ,,
ਅਸੀਂ ਖੁਦਾ ਦੀ ਕਸਮ ਆਪਣੇ ਵਾਸਤੇ ਨਹੀਂ ਚੁੱਕੀ ,ਖੁਦਾ ਦੀ ਕਸਮ ਤਾਂ ਖੁਦਾ ਵਾਸਤੇ ਹੀ ਚੁੱਕੀ ਹੈ, ਇਹ ਸੱਚੀ ਕਸਮ ਸੱਚ ਵਾਸਤੇ ਚੁੱਕੀ ਹੈ ,,
ਗੁਰੂ ਗੋਬਿੰਦ ਸਿੰਘ ਜੀ ਸਾਡਾ ਖੁਦਾ ਹੈ ,,



Share On Whatsapp

Leave a comment


👍 ਜਾਤ ਮੇਰੀ ———– ਸਿੱਖ ।
👍 ਗੋਤ ਮੇਰਾ ———— ਸਿੰਘ ।
👍 ਨਾਮ ————– ਖਾਲਸਾ ।
👌 ਜਨਮ ਤਰੀਕ — 13 ਅਪ੍ਰੈਲ,1699 ,।
👌 ਜਨਮ ਅਸਥਾਨ — ਸ੍ਰੀ ਅਨੰਦਪੁਰ ਸਾਹਿਬ ।
🙏 ਪਿਤਾ ਦਾ ਨਾਮ — ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
🙏 ਮਾਤਾ ਦਾ ਨਾਮ — ਮਾਤਾ ਸਾਹਿਬ ਕੌਰ ਜੀ ।
🙏 ਦਾਦਾ ਜੀ ਦਾ ਨਾਮ —- ਗੁਰੂ ਤੇਗ ਬਹਾਦਰ ਜੀ ।
🙏 ਦਾਦੀ ਜੀ ਦਾ ਨਾਮ — ਮਾਤਾ ਗੁਜਰ ਕੌਰ ਜੀ ।
👏 ਭਰਾ — ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ , ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਸਮੁੱਚਾ ਪੰਥ ਖਾਲਸਾ । 👏
👏 ਦਾਦਕੇ ——- ਸ੍ਰੀ ਅਨੰਦਪੁਰ ਸਾਹਿਬ।
✊ ਨਾਨਕੇ ———- ਗੁਰੂ ਕਾ ਲਹੌਰ।
✊ ਘਰ ——— ਜਿੱਥੇ ਝੂਲਦੇ ਨਿਸ਼ਾਨ।
✊ ਗੁਰੂ —- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ l
👇 ਯੋਗਤਾ ———- ਸੰਤ – ਸਿਪਾਹੀ।
👇 ਨੰਬਰ ———— 96 ਕਰੋੜੀ।
👇 ਸ਼ੋਕ ——— ਜਉ ਤਉ ਪ੍ਰੇਮ ਖੇਲਨ ਕਾ ਚਾਉ ।। ਸਿਰੁ ਧਰ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ ।। ਸਿਰੁ ਦੀਜੈ ਕਾਣਿ ਨ ਕੀਜੈ ll 👏
☝ ਟੀਚਾ ———- ਸਰਬੱਤ ਦਾ ਭਲਾ।
⚔ ਜੇਕਰ ਤੁਸੀਂ ਵੀ ਬਾਜ਼ਾਂ ਵਾਲੇ ਦੇ ਸਿੰਘ ਹੋ ਤਾਂ ਇਸ ਨੂੰ ਅਪਨਾ ਅਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲ ਜਾਇਓ।
🙏
⚔ਵਾਹਿਗੁਰੂ ਜੀ ਕਾ ਖ਼ਾਲਸਾ⚔ ⚔ਵਾਹਿਗੁਰੂ ਜੀ ਕੀ ਫ਼ਤਿਹ⚔



Share On Whatsapp

Leave a comment


ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ )
ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ । ਕਨੇਚ ਵਿਚ ਫਤੇ ਪੈਂਚ ਮਸੰਦ ਸੀ । ਉਹ ਬੜੀਆਂ ਡੀਂਗਾਂ ਮਾਰਿਆ ਕਰਦਾ ਸੀ ਕਿ ਉਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ । ਅਨੰਦਪੁਰ ਦੇ ਬਿਪਤ – ਕਾਲ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਆ ਗਿਆ ਸੀ । ਸਤਿਗੁਰੂ ਜੀ ਨੇ ਉਸ ਨੂੰ ਬਾਹਰ ਸੱਦਿਆ । ਉਹ ਆਇਆ , ਪਹਿਲਾਂ ਤਾਂ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਹੀ ਡਰ ਗਿਆ ਸੀ , ਖ਼ੈਰ ਆਇਆ । ਉਪਰਲੇ ਮਨੋਂ ਉਸ ਨੇ ਸਤਿਗੁਰੂ ਜੀ ਦੇ ਚਰਨੀਂ ਹੱਥ ਲਾਇਆ ਤੇ ਜ਼ਬਾਨੋਂ ਆਖਿਆ , “ ਮੇਰੇ ਧੰਨ ਭਾਗ ! ਆਪ ਦੇ ਦਰਸ਼ਨ ਕੀਤੇ । ਮੈਂ ਸੇਵਾ ਬਹੁਤ ਕਰਦਾ , ਪਰ ਸਮਾਂ ਐਸਾ ਹੈ । ਘਰ ਦੇ ਬੂਹੇ ਅੱਗੇ ਮੁਗ਼ਲ ਬੈਠੇ ਹਨ । ਕੱਲ ਮੈਨੂੰ ਵੀ ਪੁੱਛਦੇ ਸੀ । ਆਪ ਬਾਹਰ ਬਾਹਰ ਅੱਗੇ ਨਿਕਲ ਜਾਉ । ਉਹ ਵੀ ਬਹੁਤ ਛੇਤੀ । ” ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ । ਉਹਨਾਂ ਬਚਨ ਕੀਤਾ , “ ਤੁਸਾਂ ਕੋਲ ਦੋ ਘੋੜੀਆਂ ਹਨ , ਜੇ ਇਕ ਘੋੜੀ ਦਿਉ ਤਾਂ ਅਸੀਂ ਅੱਗੇ ਚਲੇ ਜਾਈਏ ! ” ਉਸ ਵੇਲੇ ਭਾਈ ਦਇਆ ਸਿੰਘ ਨੇ ਰਤਾ ਵਿਸ਼ੇਸ਼ ਖੋਲ੍ਹ ਕੇ ਦੱਸਿਆ , “ ਮਹਾਰਾਜ ਨੰਗੇ ਚਰਨ ਚੱਲਦੇ ਰਹੇ । ਚਰਨਾਂ ਦੇ ਹੇਠਾਂ ਜ਼ਖ਼ਮ ਹੋ ਗਏ । ਹੁਣ । ਜੋੜੇ ਨਾਲ ਚੱਲਣਾ ਵੀ ਔਖਾ ਹੈ । ਘੋੜੀ ਦਿਉ ਤਾਂ ਸੌਖੇ ਚਲੇ ਜਾਣਗੇ । ਮੁੜ ਘੋੜੀ ਭੇਜ ਦਿੱਤੀ ਜਾਏਗੀ । ’ ’ ਇਹ ਸੁਣ ਕੇ ਫਤੇ ਮਸੰਦ ਦਾ ਸਾਹ ਉਪਰ ਦਾ ਉਪਰ ਤੇ ਹੇਠਲਾ ਹੇਠਾਂ ਰਿਹਾ । ਪਰ ਹੁਸ਼ਿਆਰ ਬੜਾ ਸੀ । ਉਹ ਆਖਣ ਲੱਗਾ , “ ਮਹਾਰਾਜ ! ਮੇਰੇ ਬੜੇ ਧੰਨ ਭਾਗ ਹੁੰਦੇ , ਜੇ ਮੈਂ ਇਹ ਸੇਵਾ ਕਰ ਸਕਦਾ ਪਰ ਅਫ਼ਸੋਸ ਕਿ ਇਕ ਘੋੜੀ ਬਾਹਰ ਗਈ ਹੈ ਅਜੇ ਮੁੜੀ ਨਹੀਂ , ਸ਼ਾਇਦ ਪਰਸੋਂ ਤਕ ਮੁੜੇ ਤੇ ਦੂਸਰੀ ਬੀਮਾਰ ਹੈ । ਆਪ ਜਾਣਦੇ ਹੋ , ਹੋਰ ਕਿਸੇ ਨੇ ਘੋੜੀ ਮੰਗਵੀਂ ਨਹੀਂ ਦੇਣੀ । ਮੁਗ਼ਲਾਂ ਦਾ ਐਸਾ ਹੁਕਮ ਹੈ । ਮਾਰੇ ਮਾਰੇ ਫਿਰ ਰਹੇ ਤੇ ਆਪ ਨੂੰ ਲੱਭ ਰਹੇ ਹਨ । ਕੱਲ ਢੋਲ ਵਜਾਇਆ ਗਿਆ ਸੀ । ” ਭਾਈ ਧਰਮ ਸਿੰਘ ਨੇ ਕੁਝ ਆਖਣਾ ਚਾਹਿਆ , ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ । ਕਿਉਂਕਿ ਗ਼ੁੱਸੇ ਹੋਣ ਦਾ ਸਮਾਂ ਨਹੀਂ ਸੀ । “ ਚੰਗਾ ਗੁਰਮੁਖਾ ! ਜੇ ਘੋੜੀ ਬੀਮਾਰ ਹੈ ਤੇ ਦੂਸਰੀ ਬਾਹਰ ਗਈ ਹੈ । ਹੋਰ ਮਿਲ ਨਹੀਂ ਸਕਦੀ ਤਾਂ ਅਸੀਂ ਪੈਦਲ ਚਲੇ ਜਾਂਦੇ ਹਾਂ । ਜੋ ਅਕਾਲ ਪੁਰਖ ਦੀ ਇੱਛਾ ….. ! ਜਿਵੇਂ ਤੁਸਾਂ ਦੀ ਨੀਤ ਹੈ ਤਿਵੇਂ ਫਲ ਮਿਲੇ । ” ਮਹਾਰਾਜ ਅੱਗੇ ਚੱਲ ਪਏ । ਆਖਦੇ ਹਨ ਫਤੇ ਪੈਂਚ ਮਸੰਦ ਦੀ ਇਕ ਘੋੜੀ ਮਰ ਗਈ ਤੇ ਦੂਸਰੀ ਗਵਾਚ ਗਈ , ਹੱਥ ਨਾ ਆਈ । ਐਸਾ ਭਾਣਾ ਵਰਤਿਆ ਸਤਿਗੁਰੂ ਜੀ ਕਨੇਚ ਦੀ ਸੀਮਾ ਪਾਰ ਕਰ ਕੇ ਹੇਹਰ ਪਿੰਡ ਦੀ ਹੱਦ ਵਿਚ = ਗਏ । ਹੇਹਰ ਪਿੰਡ ਵਿਚ ਕ੍ਰਿਪਾਲ ਉਦਾਸੀ ਦਾ ਡੇਰਾ ਸੀ । ਉਹ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਅਖਵਾ ਕੇ ਪੈਸੇ ਬਟੋਰਿਆ ਕਰਦਾ ਸੀ । ਬੜਾ ਵੱਡਾ ਡੇਰਾ ਪਾ ਲਿਆ ਸੀ । ਆਪਣੇ ਸਿੰਘਾਂ ਸਮੇਤ ਸਤਿਗੁਰੂ ਜੀ ਉਸ ਦੇ ਡੇਰੇ ਪਹੁੰਚੇ । ਉਸ ਨੂੰ ਜਦੋਂ ਪਤਾ ਲੱਗਾ – ਦਰਸ਼ਨ ਕੀਤੇ ਤਾਂ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਨੇ ਨਾ ਸਤਿਕਾਰ ਕੀਤਾ , ਨਾ ਸੁੱਖ – ਸਾਂਦ ਪੁੱਛੀ , ਇਕ ਦਮ ਹੀ ਆਖ ਦਿੱਤਾ , “ ਆਪ ਮੇਰੇ ਡੇਰੇ ਵਿਚ ਕਿਉਂ ਆਏ ? ਆਪ ਬਾਦਸ਼ਾਹ ਦੇ ਚੋਰ ਤੇ ਬਾਗ਼ੀ ਹੋ , ਬਾਦਸ਼ਾਹੀ ਫ਼ੌਜ ਲੱਭਦੀ ਫਿਰਦੀ ਹੈ । ” ਉਸ ਦਾ ਚਿਹਰਾ ਵੀ ਲਾਲ ਹੋ ਗਿਆ ਤੇ ਅੱਖਾਂ ਦਾ ਰੰਗ ਵੀ ਬਦਲ ਗਿਆ । ਉਹ ਅੰਦਰੋਂ ਬਹੁਤ ਘਬਰਾ ਗਿਆ ਸੀ ਇਸ ਕਰਕੇ ਕਿ ਉਹਨੇ ਜਿਹੜਾ ਸਿੱਧਾ ਉੱਤਰ ਦਿੱਤਾ , ਉਹ ਦੇਣਾ ਨਹੀਂ ਸੀ ਚਾਹੀਦਾ । ਉਹ ਜਾਣਦਾ ਸੀ ਕਿ ਸਤਿਗੁਰੂ ਜੀ ਰਿਧੀਆਂ ਸਿਧੀਆਂ ਦੇ ਮਾਲਕ ਹਨ । ਉਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ । ਭਾਣਾ ਜਿਹੜਾ ਵਰਤਿਆ ਸੀ । ਉਹ ਤਾਂ ਅਕਾਲ ਪੁਰਖ ਦੀ ਕੋਈ ਖੇਡ ਸੀ । ਭਾਈ ਦਇਆ ਸਿੰਘ ਨੇ ਕ੍ਰਿਪਾਲ ਨੂੰ ਆਖਿਆ , “ ਐਸਾ ਨਹੀਂ ਕਰਨਾ ਚਾਹੀਦਾ । ਆਖ਼ਰ ਗੁਰੂ ਘਰ ਵਿਚ ਰਿਹਾ ਤੇ ਗੁਰੂਕਿਆਂ ਦੇ ਨਾਮ ਉੱਤੇ ਖਾਂਦਾ ਹੈਂ । ” ਉਹ ਅੱਗੋਂ ਹੋਰ ਅੱਖਾਂ ਲਾਲ ਕਰ ਕੇ ਬੋਲਿਆ , “ ਉਪਦੇਸ਼ ਕਰਨ ਦਾ ਵੇਲਾ ਨਹੀਂ , ਜਾਉ ਤੁਰੇ ਜਾਉ । ਮੈਂ ਤੁਸਾਂ ਨੂੰ ਆਸਰਾ ਦੇ ਕੇ ਫਾਹੇ ਲੱਗਾਂ । ਬੰਦੇ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ । ਜਾਉ , ਨਹੀਂ ਤੇ ਮੈਨੂੰ ਆਪ ਖ਼ਬਰ ਦੇਣੀ ਪਵੇਗੀ । ” ਕ੍ਰਿਪਾਲ ਉਦਾਸੀ ਦਾ ਐਸਾ ਕਰੜਾ ਸੁਭਾਅ ਤੇ ਮੰਦ – ਕਲਾਮੀ ਦੇਖ ਸੁਣ ਭਾਈ ਮਾਨ ਸਿੰਘ ਤਾਂ ਜੋਸ਼ ਵਿਚ ਆ ਗਏ । ਉਹਨਾਂ ਨੇ ਉਸ ਨੂੰ ਪਾਰ ਬੁਲਾਉਣ ਵਾਸਤੇ ਆਪ ਸ੍ਰੀ ਸਾਹਿਬ ਖਿੱਚੀ ਤਾਂ ਭਾਈ ਦਇਆ ਸਿੰਘ ਨੇ ਹੱਥ ਫੜ ਕੇ ਰੋਕ ਲਿਆ । “ ਸਿੰਘ ਜੀ ! ਐਸਾ ਨਹੀਂ ਕਰਨਾ , ਸ਼ਾਂਤੀ ! ਆਉ ਚੱਲੀਏ । ਜੋ ਅਕਾਲ ਪੁਰਖ ਦਾ ਹੁਕਮ ਹੈ , ਉਹੋ ਹੀ ਹੋਏਗਾ । ” ਸਤਿਗੁਰੂ ਜੀ ਸ਼ਾਂਤ – ਚਿੱਤ ਖਲੋਤੇ ਮੁਸਕਰਾਉਂਦੇ ਰਹੇ । ਉਹਨਾਂ ਨੇ ਸਿੰਘਾਂ ਨੂੰ ਅੱਗੇ ਚੱਲਣ ਲਈ ਇਸ਼ਾਰਾ ਕੀਤਾ । ਕ੍ਰਿਪਾਲ ਉਦਾਸੀ ਦੇ ਡੇਰੇ ਤੋਂ ਪੈਦਲ ਚੱਲ ਕੇ ਪਿੰਡ ਦੇ ਦੂਸਰੇ ਪਾਸੇ ਹੋਏ ਤਾਂ ਅੱਗੋਂ ਪਿੰਡ ਦਾ ਚੌਧਰੀ ਮਿਲਿਆ । ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੋਏ ਸਨ । ਉਹ ਹੈ ਤਾਂ ਸਹਿਜਧਾਰੀ ਸੀ , ਪਰ ਗੁਰੂ ਘਰ ਦਾ ਸ਼ਰਧਾਲੂ ਸੀ । ਉਸ ਨੇ ਨੱਠ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖਿਆ । ਚਰਨ – ਧੂੜ ਲੈ ਕੇ ਮਸਤਕ ਨਾਲ ਲਾਈ ਤੇ ਹੱਥ ਜੋੜ ਕੇ ਬੋਲਿਆ : “ ਮਹਾਰਾਜ ! ਮੇਰੇ ਧੰਨ ਭਾਗ , ਆਪ ਦੇ ਦਰਸ਼ਨ ਹੋਏ , ਪਰ ਗੱਲ ਨਾ ਕਰ ਸਕਿਆ । , ਪਰ …. ! ’ ਉਹ ਪੂਰੀ ਭਾਈ ਦਇਆ ਸਿੰਘ ਨੇ ਆਖਿਆ , “ ਚੌਧਰੀ ਜੀ ! ਗੁਰੂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿਚ ਲੈ ਚੱਲੋ , ਫਿਰ ਬਚਨ – ਬਿਲਾਸ ਕਰਨੇ । ” “ ਚਲੋ ! ਮੇਰੇ ਧੰਨ ਭਾਗ , ਜੇ ਗ਼ਰੀਬ ਦੀ ਹਵੇਲੀ ਵਿਚ ਗੁਰੂ ਮਹਾਰਾਜ ਜੀ ਚਰਨ ਪਾਉਣ ! ਇਸ…
ਤੋਂ ਵੱਧ ਕੀ ਖ਼ੁਸ਼ੀ ਹੋ ਸਕਦੀ ਹੈ । ਆਉ ! ” ਇਹ ਆਖ ਕੇ ਉਹ ਚੱਲ ਪਿਆ ਤੇ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿਚ ਲੈ ਗਿਆ ਤੇ ਮੰਜੇ ਡਾਹ ਦਿੱਤੇ । ਕੁਝ ਦੁੱਧ ਲਿਆਵਾਂ ? ‘ ‘ ਆਖ ਕੇ ਘਰ ਗਿਆ ਤੇ ਅੱਧੇ ਘੰਟੇ ਪਿੱਛੋਂ ਦੁੱਧ ਦੀ ਵਲਟੋਹੀ ਗਰਮ ਗਰਮ ਲੈ ਕੇ ਆ ਪੁੱਜਾ । ਸਤਿਗੁਰੂ ਮਹਾਰਾਜ ਸਮੇਤ ਸਾਰਿਆਂ ਨੂੰ ਦੁੱਧ ਛਕਾਇਆ ਤੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ” ਉਸ ਨੇ ਗਲ ਵਿਚ ਪੱਲੂ ਪਾ ਕੇ ਬੇਨਤੀ ਕੀਤੀ । ਸਤਿਗੁਰੂ ਜੀ ਪ੍ਰਸਾਦਿ ਤਿਆਰ ਕਰਾ ਜੀ “ ਨਿਹਾਲ ! ਚੌਧਰੀ , ਅਸੀਂ ਨਿਹਾਲ ਹੋ ਗਏ ! ਅਕਾਲ ਪੁਰਖ ਤੇਰੇ ਅੰਗ ਸੰਗ ਰਹੇਗਾ । ਅਸੀਂ ਅੱਗੇ ਚੱਲਦੇ ਹਾਂ । ਜਿਥੇ ਅਕਾਲ ਦਾ ਹੁਕਮ ਹੋਏਗਾ , ਉਥੇ ਦਾ ਮਿਲ ਜਾਏਗਾ । ਤੇਰੀ ਸੇਵਾ ਪ੍ਰਵਾਨ ਹੋਈ । ” ਇਹ ਆਖ ਕੇ ਸਤਿਗੁਰੂ ਜੀ ਚੱਲ ਪਏ । ਪਿੰਡ ਦੀ ਸੀਮਾ ਤਕ ਚੌਧਰੀ ਤੋਰਨ ਆਇਆ । ਅਨੰਦਪੁਰ ਦੇ ਉਜਾੜੇ ਦੀ ਕਥਾ ਸੁਣ ਕੇ ਬਹੁਤ ਬਿਹਬਲ ਹੋਇਆ । ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਉਹ ਵਾਪਸ ਮੁੜਨ ਲੱਗਾ ਤਾਂ ਉਸ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ , “ ਮਹਾਰਾਜ ! ਇਕ ਤਾਂ ਆਪ ਦੇ ਚਰਨ ਅਜੇ ਸਾਫ਼ ਨਹੀਂ , ਠੰਡ ਤੇ ਕੰਡਿਆਂ ਦੀ ਸੋਜ ਹੈ । ਦੂਸਰਾ ਥਕੇਵਾਂ , ਤੀਸਰਾ ਮੇਰੀ ਇੱਛਾ ਹੈ । ” “ ਕੀ ? ” “ ਆਪ ਮੁੜ ਚੱਲੋ …… ਇਕ ਦਿਨ ਤੇ ਰਾਤ ਤਾਂ ਸੇਵਾ ਕਰਨ ਦਾ ਮੌਕਾ ਦਿਉ । ਆਪ ਦੀ ਕ੍ਰਿਪਾ ਹੋਏਗੀ । ਕੋਈ ਆਪ ਦੀ ਵਾ ਵੱਲ ਨਹੀਂ ਦੇਖੇਗਾ । ਸਾਰਾ ਪਿੰਡ ਮੇਰੀ ਮਦਦ ਕਰੇਗਾ । ਆਉ ! ਮੇਰੀ ਆਤਮਾ ਤਾਂ ਹੀ ਪ੍ਰਸੰਨ ਹੋਏਗੀ । “ ਚੰਗਾ ਭਾਈ , ਜੇ ਤੇਰੀ ਐਸੀ ਇੱਛਾ ਹੈ ਤਾਂ ਚੱਲ । ” ਇਹ ਬਚਨ ਕਰ ਕੇ ਸਤਿਗੁਰੂ ਜੀ ਵਾਪਸ ਮੁੜ ਪਏ ਤੇ ਚੌਧਰੀ ਦੀ ਹਵੇਲੀ ਵਿਚ ਆ ਟਿਕੇ । ਅਗਲੀ ਸਵੇਰ ਹੋਈ ਤਾਂ ਅੱਗੇ ਤੁਰਨ ਲਈ ਤਿਆਰ ਹੋਏ । ਚੌਧਰੀ ਦੇ ਪਰਿਵਾਰ ਨੇ ਗੁਰ – ਚਰਨਾਂ ‘ ਤੇ ਨਿਮਸ਼ਕਾਰ ਕੀਤੀ । ਸਿੰਘਾਂ ਸਮੇਤ ਸਤਿਗੁਰੂ ਜੀ ਤੁਰੇ ਜਾ ਰਹੇ ਸਨ । ਰਾਹ ਦੇ ਦੋਹੀਂ ਪਾਸੀਂ ਹਰੇ ਹਰੇ ਖੇਤ ਲਹਿਰਾ ਰਹੇ ਸੀ ਤੇ ਆਜ਼ਾਦ ਪੰਛੀ ਵਾਤਾਵਰਨ ਵਿਚ ਉਡਾਰੀਆਂ ਲੈ ਰਹੇ ਸਨ । ਰਾਹ ਵਿਚ ਚੌਰਾਹਿਆ ਆਇਆ । ਉਸ ਚੌਰਾਹੇ ਉੱਤੇ ਖੂਹੀ ਸੀ ਤੇ ਇਕ ਬੋਹੜ । ਬੋਹੜ ਦੇ ਹੇਠਾਂ ਘੋੜਿਆਂ ਦਾ ਸੌਦਾਗਰ ਭਾਈ ਨਗਾਹੀਆ ਡੇਰਾ ਲਾਈ ਬੈਠਾ ਸੀ । ਉਹ ਭਾਈ ਮਨੀ ਸਿੰਘ ਦਾ ਭਰਾ ਸੀ । ਗੁਰੂ ਘਰ ਦਾ ਪ੍ਰੇਮੀ ਸੀ । ਉਹ ਚਾਰ ਵਧੀਆ ਘੋੜੇ ਲੈ ਕੇ ਕਿਤੇ ਵੇਚਣ ਜਾ ਰਿਹਾ ਸੀ । ਜਦੋਂ ਉਸ ਨੇ ਸਤਿਗੁਰੂ ਜੀ ਮਹਾਰਾਜ ਨੂੰ ਪੈਦਲ ਤੁਰਦਿਆਂ ਤੱਕਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ : “ ਮਹਾਰਾਜ ! ਜੇ ਸੇਵਾ ਪਰਵਾਨ ਕਰੋ ਤਾਂ ਸੇਵਕ ਸੇਵਾ ਕਰਨਾ ਚਾਹੁੰਦਾ ਹੈ ? ” ‘ ਕਰ ਲੈ ਸੇਵਾ , ਸਿੱਖਾ ! ਗੁਰੂ ਘਰ ਵਿਚ ਸੇਵਾ ਤੇ ਭਜਨ ਨੂੰ ਹੀ ਤਾਂ ਸਤਿਕਾਰ ਹੈ । ” “ ਮੇਰੀ ਇੱਛਾ ਹੈ ਕਿ ਆਪ ਇਹਨਾਂ ਘੋੜਿਆਂ ਵਿਚੋਂ ਇਕ ਚੁਣ ਲਉ , ਜਿਹੜਾ ਆਪ ਨੂੰ ਚੰਗਾ ਲੱਗਦਾ ਹੈ । ਮੇਰੀ ਸੇਵਾ ਪ੍ਰਵਾਨ ਹੋ ਜਾਏਗੀ ਤੇ ਆਪ ਲੰਮੇਰਾ ਪੰਧ ਸੌਖਾ ਕੱਟ ਲਉਗੇ । ” ਭਾਈ ਨਿਗਾਹੀਆ ਸਿੰਘ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਲੱਗੇ , ਜਿਨ੍ਹਾਂ ਨੇ ਸਿੱਖ ਦੇ ਹਿਰਦੇ ਵਿਚ ਐਸੀ ਪ੍ਰੇਰਨਾ ਲਿਆਂਦੀ । । ਭਾਈ ਮਾਨ ਸਿੰਘ , ਦਇਆ ਸਿੰਘ , ਧਰਮ ਸਿੰਘ ਸੁਣ ਕੇ ਖ਼ੁਸ਼ ਹੋਏ । ਭਾਈ ਨਿਗਾਹੀਆ ਸਿੰਘ ਦੀ ਉਸਤਤਿ ਕਰਨ ਲੱਗੇ , “ ਧੰਨ ਸਿੱਖ ਤੇ ਧੰਨ ਸਤਿਗੁਰੂ ਮਹਾਰਾਜ ਦੀ ਸਿੱਖੀ । ’ ’ ਭਾਈ ਨਿਗਾਹੀਆ ਸਿੰਘ ਨੇ ਸਭ ਤੋਂ ਚੰਗਾ ਘੋੜਾ ਸਤਿਗੁਰੂ ਨੂੰ ਭੇਟਾ ਕੀਤਾ । ਸਤਿਗੁਰੂ ਜੀ ਚਮਕੌਰ ਦੇ ਪਿੱਛੋਂ ਉਸ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ । ਜੱਟ ਪੁਰੇ ਲੰਮੇ ਅੱਪੜੇ , ਉਥੇ ਵੈਰੀਆਂ ਦਾ ਨਾਮ ਨਿਸ਼ਾਨ ਨਹੀਂ ਸੀ , ਲੋਕਾਂ ਨੂੰ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਚੜ੍ਹਿਆ ਸੀ ਜਾਂ ਸਤਿਗੁਰੂ ਜੀ ਚਮਕੌਰ ਤੋਂ ਪੈਦਲ ਚੱਲ ਕੇ ਮਾਛੀਵਾੜੇ ਅੱਪੜੇ ਸਨ । ਪਿੰਡ ਦੇ ਲੋਕਾਂ ਨੇ ਸੇਵਾ ਕੀਤੀ , ਦਰਸ਼ਨ ਕਰ ਕੇ ਨਿਹਾਲ ਹੋਏ । ਜੱਟ ਪੁਰੇ ਲੰਮੇ ਤੋਂ ਚੱਲ ਕੇ ਸਤਿਗੁਰੂ ਜੀ ਰਾਏ ਕੋਟ ਆ ਪੁੱਜੇ । ਗੁਰੂ ਜੀ ਦਾ ਸ਼ਰਧਾਲੂ ਪਿੰਡ ਦਾ ਮਾਲਕ ਰਾਏ ਕੱਲਾ ਸੀ । ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਸਤਿਗੁਰੂ ਜੀ ਅੱਪੜ ਗਏ ਹਨ ਤਾਂ ਸਤਿਗੁਰੂ ਜੀ ਪਾਸ ਆਇਆ । ਹੱਥ ਜੋੜ ਕੇ ਨਿਮਸ਼ਕਾਰ ਕੀਤੀ । “ ਮੇਰੇ ਧੰਨ ਭਾਗ , ਕੋਈ ਸੇਵਾ ਬਖ਼ਸ਼ੋ । ” ਸਤਿਗੁਰੂ ਜੀ ਮੁਸਕਰਾ ਪਏ । ਅੰਤਰਜਾਮੀ ਮਹਾਰਾਜ ਨੇ ਉਸ ਦੇ ਮਨ ਦੀ ਦਸ਼ਾ ਨੂੰ ਜਾਣ ਲਿਆ , ਉਸ ਨੇ ਸ਼ਰਧਾ ਤੇ ਸੱਚੇ ਹਿਰਦੇ ਨਾਲ ਸੇਵਾ ਦੀ ਮੰਗ ਕੀਤੀ ਹੈ । “ ਗੁਰਮੁਖਾ । ” ਸਤਿਗੁਰੂ ਜੀ ਨੇ ਬਚਨ ਕੀਤਾ , “ ਸਰਸਾ ਨਦੀ ਤੋਂ ਛੋਟੇ ਬਾਬੇ ਤੇ ਮਾਤਾ ਜੀ ਸਰਹਿੰਦ ਨੂੰ ਗਏ , ਸੁਣਿਆ ਗਿਆ ਹੈ । ਉਹਨਾਂ ਦਾ ਪਤਾ ਕਰਨਾ ਹੈ । ” “ ਸਤਿ ਬਚਨ ! ਮਹਾਰਾਜ । ਮੈਂ ਹੁਣੇ ਘੋੜ ਸਵਾਰ ਨੂੰ ਭੇਜਦਾ ਹਾਂ । ਮੇਰਾ ਵਕੀਲ ਸਰਹਿੰਦ ਹੈ , ਉਸ ਕੋਲੋਂ ਸਾਰੇ ਹਾਲ ਲਿਖਵਾ ਕੇ ਲੈ ਆਏਗਾ । ਰਾਏ ਕੱਲੇ ਨੇ ਉੱਤਰ ਦਿੱਤਾ । ਉਸ ਵੇਲੇ ਉਸ ਨੇ ਆਪਣੇ ਮੁਸਲਮਾਨ ਕਰਿੰਦੇ ਨੂਰੇ ਨੂੰ ਸਰਹਿੰਦ ਭੇਜਿਆ । ਉਸ ਨੂੰ ਪੱਕੀ ਕੀਤੀ ਕਿ ਉਹ ਸਾਰੇ ਹਾਲਾਤ ਦਾ ਪਤਾ ਕਰ ਕੇ ਹਵਾ ਵਾਂਗ ਵਾਪਸ ਆ ਜਾਏ । ਨੂਰਾ ਮਾਹੀ ਨੌਜਵਾਨ ਵਫ਼ਾਦਾਰ ਮੁਸਲਮਾਨ ਸੀ । ਸਰਹਿੰਦ ਪੁੱਜਿਆ ਤੇ ਤੀਸਰੇ ਦਿਨ ਵਾਪਸ ਆ ਗਿਆ । ਉਸ ਨੇ ਆ ਕੇ ਦੱਸਿਆ , “ ਮਹਾਰਾਜ ! ਹਨੇਰ ਪਿਆ ਹੈ ਸਰਹਿੰਦ ਵਿਚ । ਹਾਹਾਕਾਰ ਹੋ ਰਹੀ ਹੈ । ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣਵਾ ਦਿੱਤਾ । ਬਾਬਿਆਂ ਨੇ ਧਰਮ ਦੀ ਪਾਲਣਾ ਕੀਤੀ । ਸੂਚਾ ਨੰਦ ਨੇ ਪਾਪ ਕਮਾਇਆ । ਮਲੇਰ ਕੋਟਲੇ ਨਵਾਬ ਤੋਂ ਬਿਨਾਂ ਕਿਸੇ ਨੇ ਆਹ ਦਾ ਨਾਹਰਾ ਨਹੀਂ ਮਾਰਿਆ । ਕੇਵਲ ਉਹਨਾਂ ਨੇ ਆਹ ਦਾ ਨਾਹਰਾ ਮਾਰਿਆ । ਮਾਤਾ ਜੀ ਵੀ ਬੁਰਜ ਵਿਚ ਹੀ ਅਕਾਲ ਚਲਾਣਾ ਕਰ ਗਏ ਹਨ । ” ਸਤਿਗੁਰੂ ਜੀ ਚੁੱਪ ਚਾਪ ਬਿਰਾਜੇ ਹੋਏ ਸੁਣਦੇ ਰਹੇ । ਸੁਣਦੇ ਸੁਣਦੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਬਚਨ ਕੀਤਾ , “ ਮੁਗ਼ਲਾਂ ਦੇ ਰਾਜ ਦਾ ਬੂਟਾ ਪੁੱਟਿਆ ਗਿਆ । ਨੀਂਹ ਖੋਖਲੀ ਹੋ ਗਈ । ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ । ” ਸਤਿਗੁਰੂ ਜੀ ਦੇ ਬਚਨ ਕੋਲ ਬੈਠੇ ਪਿਆਰੇ ਸਾਰੇ ਸੁਣਦੇ ਰਹੇ ।
( ਚਲਦਾ )



Share On Whatsapp

Leave a comment




ਧਰਤੀ ਰੋ ਰਹੀ ਸੀ ਅੰਮਬਰ ਵੀ ਰੋਣ ਲੱਗਾ
ਅੱਜ ਸੂਬੇ ਦੀ ਕਚਹਿਰੀ’ਚ ਇਹ ਕੀ ਜ਼ੁਲਮ ਹੋਣ ਲੱਗਾ
ਸਭ ਦੀਆ ਅੱਖਾਂ ਵਿੱਚ ਹੰਝੂ ਲਿਆ ਦਿੱਤੇ
ਸਾਰੇ ਪਾਸੇ ਛਾਈ ਚੁੱਪ ਨੇ ਜਿੰਨਾ ਨੂੰ ਅੱਜ ਚਿਣਨਾਂ
ਨੀਂਹਾਂ’ਚ ਮੈ ਸੁਣਿਆ ਉਹ ਗੋਬਿੰਦ ਦੇ ਪੁੱਤ ਨੇ
ਇਕ ਦਮ ਚਾਰੇ ਪਾਸੇ ਫਿਰ ਉਦਾਸੀ ਜਿਹੀ
ਛਾਂ ਗਈ ਜਦੋਂ ਮਾਂ ਗੁਜ਼ਰੀ ਦੋਹਾਂ ਨੂੰ
ਲੈ ਕੇ ਕਚਹਿਰੀ ਸੂਬੇ ਦੀ ਚ ਆ ਗਈ
ਨਿੱਕੀਆਂ ਜ਼ਿੰਦਾ ਨੂੰ ਵੇਖ ਹਰ ਕੋਈ ਮੁੱਖ
ਹੰਝੂਆਂ ਨਾਲ ਧੋਣ ਲੱਗਾ ਵੇਖੋ ਸੱਤ ਤੇ ਨੌਂ ਸਾਲ ਦਾ
ਪੁੱਤ ਗੁਰੂ ਗੋਬਿੰਦ ਸਿੰਘ ਦਾ ਕਿਵੇਂ ਨੀਂਹਾਂ ਵਿੱਚ ਖਲੋਣ ਲੱਗਾ
ਜਿਉਂ-ਜਿਉਂ ਇੱਟਾ ਲਾ ਰਹੇ ਸੀ ਲਾਲ ਗੋਬਿੰਦ ਦੇ ਮੁਸਕਰਾ ਰਹੇ ਸੀ
ਹੋਲੀ-ਹੋਲੀ ਕੰਧ ਸੀਨੇ ਦੇ ਕੋਲ ਪਹੁੰਚੀ ਜੋਰਾਵਰ ਤੇ ਫਤਹਿ ਸਿੰਘ ਨੇ
ਹੱਸ ਕੇ ਫਤਹਿ ਬੁੱਲਾ ਦਿੱਤੀ ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ ਵਿੱਚ ਲੁਕਾ ਦਿੱਤੀ
ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ ਵਿੱਚ ਲੁਕਾ ਦਿੱਤੀ ।। 🌷🙏🌷
ਵਾਹਿਗੁਰੂ ਜੀ ਆਪ ਜੀ ਦੇ ਜੀਵਨ ਵਿੱਚ ਨਾਮ ਬਾਣੀ
ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
꧁ੴ🌺🌹 ਵਾਹਿਗੁਰੂ ਜੀ ੴ🌹🌺꧂



Share On Whatsapp

Leave a comment


रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥

अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।



Share On Whatsapp

Leave a comment


ਅੰਗ : 657

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2



Share On Whatsapp

Leave a Comment
SIMRANJOT SINGH : Waheguru Ji🙏🌹 Shaheedan nu Kotin-kot Parnam Ji🙏🌹



ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
🙏🏻❤️ਵਾਹਿਗੁਰੂ ਜੀ ਕੀ ਫ਼ਤਿਹ ❤️🙏🏻



Share On Whatsapp

Leave a comment


सोरठि महला ३ घरु १ तितुकी ੴ सतिगुर प्रसादि ॥ भगता दी सदा तू रखदा हरि जीउ धुरि तू रखदा आइआ ॥ प्रहिलाद जन तुधु राखि लए हरि जीउ हरणाखसु मारि पचाइआ ॥ गुरमुखा नो परतीति है हरि जीउ मनमुख भरमि भुलाइआ ॥१॥ हरि जी एह तेरी वडिआई ॥ भगता की पैज रखु तू सुआमी भगत तेरी सरणाई ॥ रहाउ ॥ भगता नो जमु जोहि न साकै कालु न नेड़ै जाई ॥ केवल राम नामु मनि वसिआ नामे ही मुकति पाई ॥ रिधि सिधि सभ भगता चरणी लागी गुर कै सहजि सुभाई ॥२॥

राग सोरठि, घर १ में गुरु अमरदास जी की तीन-तुकी बाणी। अकाल पुरख एक है और सतगुरु की कृपा द्वारा मिलता है। हे हरी! तूं अपने भगतों की इज्जत सदा रखता है, जब से जगत बना है तब से (भगतों की इज्जत) रखता आ रहा है। हे हरी! प्रहलाद भगत जैसे अनेकों सेवकों के तुने इज्जत राखी है, तुने हर्नाकश्यप को मार डाला। हे हरी! जो मनुख गुरु के सन्मुख रहते हैं उनको निश्चय होता है (की भगवान् भगतों की इज्जत बचाता है, परन्तु) अपने मन के पीछे चलने वाले मनुख भटक कर कुराह पड़े रहते हैं।१। हे हरी! हे स्वामी! भगत तेरी सरन पड़े रहते हैं, तूं भगतों की इज्जत रख। हे हरी! (भगतों की इज्जत) तेरी ही इज्जत है।रहाउ। हे भाई! भगतों को मौत डरा नहीं सकती, मौत का डर भगतों के नजदीक नहीं आ सकता (क्यों-की मौत के डर की जगह) परमात्मा का नाम हर समय मन में बस्ता है, नाम की बरकत से ही वह (मौत के डर से मुक्ति पा लेते हैं। भगत गुरु के द्वारा (गुरु की सरन आ कर) आत्मिक अदोलता में प्रभु-प्रेम में (टिके रहते है, इस लिए) सब करामाती शक्तियां भगतों के चरणों में लगी रहती हैं।२।



Share On Whatsapp

Leave a comment


ਅੰਗ : 637

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।



Share On Whatsapp

View All 2 Comments
SIMRANJOT SINGH : Waheguru Ji🙏🌹
Dalbara Singh : waheguru ji 🙏🙏





Share On Whatsapp

Leave a comment




Share On Whatsapp

Leave a comment




Share On Whatsapp

Leave a comment





  ‹ Prev Page Next Page ›