ਅੰਗ : 809

ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥

ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ।ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧।(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨।(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩। (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।



Share On Whatsapp

Leave a Comment
SIMRANJOT SINGH : Waheguru Ji🙏



आसा ॥ जब लगु तेलु दीवे मुखि बाती तब सूझै सभु कोई ॥ तेल जले बाती ठहरानी सूंना मंदरु होई ॥१॥ रे बउरे तुहि घरी न राखै कोई ॥ तूं राम नामु जपि सोई ॥१॥ रहाउ ॥ का की मात पिता कहु का को कवन पुरख की जोई ॥ घट फूटे कोऊ बात न पूछै काढहु काढहु होई ॥२॥ देहुरी बैठी माता रोवै खटीआ ले गए भाई ॥ लट छिटकाए तिरीआ रोवै हंसु इकेला जाई ॥३॥ कहत कबीर सुनहु रे संतहु भै सागर कै ताई ॥ इसु बंदे सिरि जुलमु होत है जमु नही हटै गुसाई ॥४॥९॥

अर्थ: (जैसे) जब तक दिए में तेल है, और दिए के मुख में बाती है, तब तक (घर में) हर एक चीज नज़र आती है | तेल जल जाए, बाती बुझ जाए, तो घर सुना हो जाता है (उसी प्रकार, सरीर में जब तक श्वास हैं तब तक जिंदगी कायम है, तब तक हर एक चीज़ ‘अपनी’ महसूस होती है, पर श्वास ख़त्म हो जाने पर जिंदगी कि जोति बुझ जाती है और यह सरीर अकेला रह जाता है) |१| (उस समय) हे पगले! तुझे किसी ने एक पल भी घर में नहीं रहने देना| सो, भगवान् का नाम जप, वोही साथ निभाने वाला है|१|रहाउ| यहाँ बताओ, किस कि माँ? किस का बाप? और किस कि बीवी? जब सरीर रूप बर्तन टूटता है, कोई (इस को) नहीं पूछता, (तब) यही पड़ा होता है (भाव, हर जगह से यही आवाज आती है) कि इस को जल्दी बहार निकालो|२| घर कि दहलीज पर माँ बैठ कर रोती है, और भाई चारपाई उठा कर (शमशान को) ले जाते हैं| केश बिखेर कर पत्नी रोती है, (पर) जीवात्मा अकेले ही जाती है|३| कबीर जी कहते हैं- हे संत जनो! इस डरावने समुन्द्र कि बाबत सुनो (भाव, आखिर नतीजा यह निकलता है) ( कि जिन को ‘अपना’ समझ रहा था, उनसे साथ टूट जाने पर, अकेले) इस जीव पर (इस के किये कर्मो अनुसार) मुसीबत आती है, यम (का डर) सर से टलता नहीं|४|९|



Share On Whatsapp

Leave a comment


ਵਾਰ ਰਾਇ ਮਹਮੇ ਹਸਨੇ ਕੀ
ਲੋਕ-ਕਥਾ ਅਨੁਸਾਰ ਮਹਿਮਾ ਅਤੇ ਹਸਨਾ ਭੱਟੀ ਰਾਜਪੂਤ ਸਨ ਜੋ ਮਾਲਵੇ ਦੇ ਖੇਤਰ ਕਾਂਗੜ ਅਤੇ ਧੌਲੇ ਦੇ ਰਜਵਾੜੇ ਸਨ। ਹਸਨੇ ਨੇ ਧੋਖੇ ਨਾਲ ਮਹਿਮੇ ਨੂੰ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕਰ ਕੇ ਕੈਦ ਕਰਵਾ ਦਿੱਤਾ। ਮਹਿਮੇ ਨੇ ਆਪਣੀ ਬਹਾਦਰੀ ਨਾਲ ਬਾਦਸ਼ਾਹ ਨੂੰ ਖੁਸ਼ ਕਰ ਕੇ ਬਾਗ਼ੀ ਹੋਏ ਹਸਨੇ ਨੂੰ ਸੋਧਣ ਦੀ ਆਗਿਆ ਲਈ ਅਤੇ ਦੋਹਾਂ ਵਿਚਕਾਰ ਭਾਰੀ ਯੁੱਧ ਹੋਇਆ। ਇਸ ਯੁੱਧ ਵਿਚ ਹਸਨਾ ਹਾਰ ਗਿਆ।
ਇਸ ਘਟਨਾ ਬਾਰੇ ਇਕ ਹੋਰ ਵਾਰਤਾ ਵੀ ਪ੍ਰਚਲਿਤ ਹੈ ਕਿ ਹਸਨਾ ਅਕਬਰ ਬਾਦਸ਼ਾਹ ਪਾਸ ਨੌਕਰ ਸੀ। ਹਸਨੇ ਨੂੰ ਬਾਦਸ਼ਾਹ ਨੇ ਕਿਸੇ ਗਲਤੀ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਸੀ। ਉਹ ਮਹਿਮੇ ਦੀ ਸ਼ਰਨ ਵਿਚ ਚਲਾ ਗਿਆ ਅਤੇ ਅਖੀਰ ਵਿਚ ਉਸ ਨੂੰ ਧੋਖਾ ਦੇ ਮਾਮਲਾ ਨਾ ਤਾਰਨ ਦੇ ਦੋਸ਼ ਵਿਚ ਪਕੜਵਾ ਦਿੱਤਾ। ਬਾਅਦ ਵਿਚ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਮਹਿਮੇ ਨੂੰ ਫੌਜ ਦੇ ਕੇ ਹਸਨੇ ਨੂੰ ਸੋਧਣ ਲਈ ਭੇਜਿਆ। ਲੜਾਈ ਵਿਚ ਹਸਨਾ ਹਾਰ ਗਿਆ ਅਤੇ ਉਸ ਨੂੰ ਕੈਦ ਕਰ ਲਿਆ ਗਿਆ। ਪਰ ਮੁਆਫ਼ੀ ਮੰਗਣ ’ਤੇ ਮਹਿਮੇ ਨੇ ਉਸ ਨੂੰ ਛੱਡ ਦਿੱਤਾ। ਦੋਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਕਿਸੇ ਢਾਡੀ ਨੇ ਇਨ੍ਹਾਂ ਦੀ ਵਾਰ ਲਿਖ ਕੇ ਲੋਕਾਂ ਨੂੰ ਸੁਣਾਈ ਜੋ ਲੋਕਾਂ ਵਿਚ ਬਹੁਤ ਹਰਮਨਪਿਆਰੀ ਹੋਈ ਜਿਸ ਦੀ ਵੰਨਗੀ ਇਸ ਪ੍ਰਕਾਰ ਹੈ:
ਮਹਿਮਾ ਹਸਨਾ ਰਾਜਪੂਤ, ਰਾਇ ਭਾਰੇ ਭੱਟੀ।
ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ।
ਭੇੜ ਦੁਹਾਂ ਦਾ ਮੱਚਿਆ, ਸਰ ਵਗੇ ਸਫੱਟੀ।
ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ
ਸਾਰੰਗ ਰਾਗ ਵਿਚ ਲਿਖੀ ਵਾਰ ਨੂੰ ਇਸ ਵਾਰ ਦੀ ਧੁਨੀ ਉੱਪਰ ਗਾਉਣ ਦੀ ਹਦਾਇਤ ਕੀਤੀ ਹੈ।
( ਚਲਦਾ )



Share On Whatsapp

Leave a comment


ਅੰਗ : 477

ਆਸਾ ॥

ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥ ਦੁਤੁਕੇ॥

ਅਰਥ: ਆਸਾ ॥

(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ । ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ਆਪਣੀ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ।੧।(ਉਸ ਵੇਲੇ) ਹੇ ਕਮਲੇ ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ । ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ।੧।ਰਹਾਉ। ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ।੨। ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ । ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ।੩। ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ਆਪਣਾ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ।੪।੯। ਨੋਟ:- ਦੋ ਦੋ ਤੁਕਾਂ ਦੇ ‘ਬੰਦ’ ਵਾਲੇ ਇਹ ੯ ਸ਼ਬਦ ਹਨ।



Share On Whatsapp

Leave a Comment
SIMRANJOT SINGH : Waheguru Ji🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment




ਜੋਧੈ ਵੀਰੈ ਪੂਰਬਾਣੀ ਕੀ ਵਾਰ
ਲੋਕ-ਰਵਾਇਤ ਅਨੁਸਾਰ ਪੂਰਬਾਣ ਨਾਂ ਦਾ ਇਕ ਰਾਜਪੂਤ ਰਾਜਾ ਸੀ ਜਿਸ ਦੇ ਦੋ ਬਹਾਦਰ ਪੁੱਤਰ ਸਨ ਜਿਨ੍ਹਾਂ ’ਚੋਂ ਇਕ ਦਾ ਨਾਂ ਜੋਧਾ ਅਤੇ ਦੂਜੇ ਦਾ ਨਾਂ ਵੀਰਾ ਸੀ। ਇਹ ਜੰਗਲ ਵਿਚ ਲੁਕ-ਛਿਪ ਕੇ ਡਾਕੇ ਮਾਰਦੇ ਹੁੰਦੇ ਸਨ। ਬਾਦਸ਼ਾਹ ਅਕਬਰ ਨੇ ਇਨ੍ਹਾਂ ਦੀ ਬਹਾਦਰੀ ਦੇ ਕਈ ਕਿੱਸੇ ਸੁਣ ਰੱਖੇ ਸਨ। ਇਕ ਦਿਨ ਬਾਦਸ਼ਾਹ ਨੇ ਇਨ੍ਹਾਂ ਨੂੰ ਆਪਣੀ ਫੌਜ ਵਿਚ ਨੌਕਰੀ ਕਰਨ ਲਈ ਸੁਝਾਅ ਦਿੱਤਾ। ਪਰ ਇਨ੍ਹਾਂ ਅਣਖੀ ਯੋਧਿਆਂ ਨੇ ਇਸ ਸੁਝਾਅ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਾਦਸ਼ਾਹ ਦੀ ਨੌਕਰੀ ਕਰਨ ਵਾਲੇ ਰਾਜਪੂਤਾਂ ਤੋਂ ਵਖਰੀ ਕਿਸਮ ਦੇ ਹਨ। ਇਹ ਗੱਲ ਅਕਬਰ ਨੂੰ ਚੰਗੀ ਨਾ ਲੱਗੀ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਉੱਪਰ ਫੌਜ ਨੂੰ ਚੜ੍ਹਾਈ ਕਰਨ ਦਾ ਹੁਕਮ ਕਰ ਦਿੱਤਾ। ਦੋਨੋਂ ਭਰਾ ਅਦੁੱਤੀ ਵੀਰਤਾ ਦਾ ਪ੍ਰਗਟਾਵਾ ਕਰਦੇ ਹੋਏ ਵੀਰ-ਗਤੀ ਨੂੰ ਪ੍ਰਾਪਤ ਹੋ ਗਏ। ਉਨ੍ਹਾਂ ਦੇ ਇਸ ਸਾਕੇ ਨੂੰ ਕਿਸੇ ਢਾਡੀ ਨੇ ਬੜੀ ਰੁਚੀ ਨਾਲ ਵਾਰ ਰਚਨਾ ਰਾਹੀਂ ਗਾਇਆ ਜੋ ਕਿ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਗਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ।
ਜੋਧ ਵੀਰ ਪੂਰਬਾਣੀਏ, ਦੋ ਗੱਲਾਂ ਕਰੀ ਕਰਾਰੀਆਂ।
ਫੌਜ ਚੜ੍ਹਾਈ ਬਾਦਸ਼ਾਹ, ਅਕਬਰ ਰਣ ਭਾਰੀਆਂ।
ਸਨਮੁੱਖ ਹੋਏ ਰਾਜਪੂਤ, ਸ਼ੁਤਰੀ ਰਣਕਾਰੀਆਂ।
ਧੂਹ ਮਿਆਨੋਂ ਕਂੱਢੀਆਂ, ਬਿਜੁੱਲ ਚਮਕਾਰੀਆਂ।…
ਏਹੀ ਕੀਤੀ ਜੋਧ ਵੀਰ, ਪਤਸ਼ਾਹੀ ਗੱਲਾਂ ਸਾਰੀਆਂ।
ਇਸ ਵਾਰ ਦੀ ਧੁਨੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਮਕਲੀ ਕੀ ਵਾਰ ਮਹਲਾ ੩ ਨੂੰ ਗਾਉਣ ਦਾ ਆਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ।
( ਚਲਦਾ )



Share On Whatsapp

Leave a comment


ਇਤਿਹਾਸ – ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਜੀ (ਅੰਬਾਲਾ , ਹਰਿਆਣਾ )

ਇਹ ਅਸਥਾਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਸਥਾਨ ਹੈ ਗੁਰੂ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਸ ਅਸਥਾਨ ਤੇ ਆਏ ਅਤੇ ਤਿੰਨ ਦਿਨ ਇਥੇ ਰਹਿ ਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ | ਸ਼੍ਰੀ ਲਾਲ ਚੰਦ ਪੰਡਿਤ ਜੀ ਦੇ ਪ੍ਰਸ਼ਨ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਗੂੰਗੇ ਬੋਲੇ ਛੱਜੂ ਝੀਵਰ ਨੂੰ ਨਾਲ ਬਣੇ ਪਾਣੀ ਦੇ ਕੁੰਡ ਵਿਚ (ਜਿਥੇ ਹੁਣ ਸਰੋਵਰ ਹੈ) ਇਸ਼ਨਾਨ ਕਰਵਾ ਕੇ ਕਿਰਪਾ ਦੀ ਰਹਿਮਤ ਕਰਕੇ ਸਿਰ ਦੇ ਉੱਪਰ ਛਟੀ ਰੱਖਕੇ ਸ਼੍ਰੀ ਭਗਵਤ ਗੀਤ ਜੀ ਦੇ ਅਰਥ ਕਰਵਾ ਦਿੱਤੇ
ਅਤੇ ਉਸ ਸਮੇ ਪੰਡਤ ਦਾ ਹੰਕਾਰ ਟੁੱਟ ਗਿਆ



Share On Whatsapp

Leave a comment


ਜਰੂਰ ਸਾਰੇ ਧਿਆਨ ਦਿਉ ਜੀ ਪੰਛੀਆਂ ਵਾਸਤੇ ਜਰੂਰ ਪਾਣੀ ਦਾ ਪ੍ਰਬੰਧ ਕਰਿਆ ਕਰੋ ਜੀ , ਬੇਨਤੀ ਕਰਤਾ ਜੋਰਾਵਰ ਸਿੰਘ ਤਰਸਿੱਕਾ । ਮੇਰੇ ਪਿੰਡ ਤੋ ਥੋੜੀ ਦੂਰ ਤੇ ਪਿੰਡ ਕਾਲੇਕੇ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, ਜਿਸ ਦਾ ਪ੍ਰਬੰਧ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਹੈ | ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ, ਬਾਬਾ ਬਕਾਲਾ ਸਾਹਿਬ ਤੋਂ ਕੇਵਲ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮਿ੍ਤਸਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਿੰਡ ਵੱਲ੍ਹਾ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦਿਆਂ ਹੋਇਆ ਪਿੰਡ ਕਾਲੇਕੇ ਵਿਖੇ ਪੁੱਜੇ | ਸਿੱਖਾਂ ਦੀ ਨਜ਼ਰ ਕਣਕ ਦੇ ਖੇਤ ਵੱਲ ਪਈ ਤਾਂ ਉਨ੍ਹਾਂ ਨੂੰ ਅਸ਼ਚਰੱਜ ਕੌਤਕ ਦਿਸਿਆ ਅਤੇ ਗੁਰੂ ਜੀ ਸਿੱਖਾਂ ਸਮੇਤ ਕਣਕ ਦੇ ਖੇਤ ਵੱਲ ਆਏ | ਕਣਕ ਦੀ ਰਾਖੀ ਕਰਦੇ ਇਕ ਬੱਚੇ ਨੂੰ ਤੱਕਿਆ ਉਹ ਚਿੜੀਆਂ ਉਡਾਣ ਦੀ ਥਾਂ ਬੱਬਰੀਆਂ ‘ਚ ਪਾਣੀ ਪਾ ਕੇ ਰੱਖ ਰਿਹਾ ਸੀ | ਸਿੱਖਾਂ ਨੇ ਪੁੱਛਿਆ ਕਾਕਾ ਤੂੰ ਚਿੜੀਆਂ ਉਡਾਂਵਦਾ ਨਹੀਂ ਤਾਂ ਬੱਚੇ ਨੇ ਕਿਹਾ ਕਿ ਜਿਵੇਂ ਸਾਨੂੰ ਤ੍ਰੇਹ ਲੱਗਦੀ ਹੈ, ਇਨ੍ਹਾਂ ਨੂੰ ਵੀ ਲੱਗਦੀ ਹੈ | ਗੁਰੂ ਜੀ ਨੇ ਪੁੱਛਿਆ ਕਿ ਕਾਕਾ ਤੂੰ ਇਹ ਗੱਲ ਕਿੱਥੋਂ ਸਿੱਖੀ ਤਾਂ ਬੱਚੇ ਨੇ ਦੱਸਿਆ ਕਿ ਇਕ ਸਾਧੂ ਸੰਤ ਪੜ੍ਹਦਾ ਹੁੰਦਾ ਸੀ :
‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ¨’
ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਪੁੱਛਿਆ ਕਿ ਬੱਚੇ ਤੇਰਾ ਨਾਮ ਕੀ ਹੈ | ਉਸਨੇ ਦੱਸਿਆ ਕਿ ਮੇਰਾ ਨਾਮ ਨਾਰੂ ਹੈ…
ਗੁਰੂ ਜੀ ਨਾਰੂ ਨੂੰ ਨਾਲ ਲੈ ਗਏ | ਬਾਬਾ ਬਕਾਲਾ ਸਾਹਿਬ ਪੁੱਜੇ ਤਾਂ ਨਾਰੂ ਜੀ ਨਾਲ ਸਨ, ਜਿਥੇ ਵੀ ਤੀਰਥਾਂ ਨੂੰ ਗਏ ਤਾਂ ਨਾਰੂ ਟਹਿਲ ਹਾਜ਼ਰ ਰਿਹਾ, ਦਿੱਲੀ ਸੀਸ ਦੇਣ ਗਏ ਤਾਂ ਵੀ ਨਾਰੂ ਨਾਲ ਸੀ | ਦਿੱਲੀ ਪੁੱਜਕੇ ਗੁਰੂ ਸਾਹਿਬ ਨੇ ਨਾਰੂ ਨੂੰ ਹੁਕਮ ਕੀਤਾ ਕਿ ਤੂੰ ਜਾ ਕੇ ਗੋਬਿੰਦ ਜੀ ਦੀ ਟਹਿਲ ‘ਚ ਹਾਜ਼ਰ ਹੋ | ਹੁਕਮ ਪਾ ਕੇ ਨਾਰੂ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਪੁੱਜਕੇ ਦਸਮ ਪਿਤਾ ਦੀ ਸੇਵਾ ‘ਚ ਹਾਜ਼ਰ ਹੋਇਆ | ਦਸ਼ਮੇਸ਼ ਪਿਤਾ ਜੀ ਨੇ ਨਾਰੂ ਨੂੰ ਅੰਮਿ੍ਤ ਛਕਾਕੇ ਨਰ ਸਿੰਘ ਦਾ ਨਾਂ ਦਿੱਤਾ | ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਨਰ ਸਿੰਘ ਜ਼ਖਮੀਂ ਹਾਲਤ ਵਿਚ ਗੁਰੂ ਜੀ ਦੇ ਨਾਲ ਸੀ | ਘਨੌਲੀ ਦੇ ਇਕ ਖੱਤਰੀ ਸਿੱਖ ਨੇ ਨਰ ਸਿੰਘ ਦੇ ਰਾਜੀ ਹੋਣ ਤੱਕ ਸੇਵਾ ਕੀਤੀ | ਨਰ ਸਿੰਘ ਨੇ ਦਮਦਮਾ ਸਾਹਿਬ ਆਣ ਕੇ ਗੁਰੂ ਜੀ ਦੇ ਚਰਨਾਂ ਵਿਚ ਸੀਸ ਰੱਖਿਆ | ਉਸ ਵੇਲੇ ਗੁਰੂ ਜੀ ਅੰਮਿ੍ਤ ਵੇਲੇ ਇਸ਼ਨਾਨ ਕਰਕੇ ਦਸਤਾਰ ਸਜਾ ਰਹੇ ਸਨ | ਗੁਰੂ ਜੀ ਨੇ ਪ੍ਰਸੰਨ ਹੋਕੇ ਕੁਝ ਬਖਸ਼ਿਸ਼ਾਂ ਕੀਤੀਆਂ, ਜਿਸ ਵਿਚ ਗੁਰੂ ਜੀ ਦੇ ਤਨ ਦਾ ਚੋਲਾ ਸਾਹਿਬ, ਤੀਰ ਦੀ ਮੁਖੀ ਨਾਲ ਦਸਤਖਤ ਅਤੇ ਹੁਕਮਨਾਮਾ, ਨਰ ਸਿੰਘ ਦੀ ਗੁਰੂ ਜੀ ਨਾਲ ਹੱਥ ਨਾਲ ਬਣੀ ਫੋਟੋ | ਇਨ੍ਹਾਂ ਵਸਤਾਂ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ | ਇਸ ਅਸਥਾਨ ‘ਤੇ ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਜੋੜ ਮੇਲਾ 28-29 ਮਾਰਚ (ਮੁਤਾਬਕ 15-16 ਚੇਤਰ) ਨੂੰ ਮਨਾਇਆ ਜਾਦਾ ਹੈ |



Share On Whatsapp

Leave a comment




ਇਹ ਗੁਰੂਦਵਾਰਾ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਹੈ
ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ਼੍ਰੀ ਅਮ੍ਰਿਤਸਰ ਵਿਖੇ ਸਮੰਤ 1676 ਵਿਚ ਹੋਇਆ | ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ , ਉਹ ਸੱਚ ਹੁੰਦਾ ਸੀ | ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ | ਬਾਲ ਅਵਸਥਾ ਵਿਚ ਆਪ ਹਾਣੀ ਬਾਲਕਾਂ ਨਾਲ ਖਿਦੋ – ਖੂੰਡੀ ਖੇਡਿਆ ਕਰਦੇ ਸਨ | ਇਕ ਦਿਨ ਖੇਡਦਿਆਂ ਖੇਡਦਿਆਂ ਇਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸ ਨੇ ਦੂਜੇ ਦਿਨ ਦੇਣ ਦਾ ਬਚਨ ਕੀਤਾ | ਮੋਹਨ ਨੂੰ ਰਾਤ ਨੂੰ ਸੱਪ ਨੇ ਡੰਗਿਆ ਤਾਂ ਮੋਹਨ ਮਰ ਗਿਆ ਜਦ ਮੋਹਨ ਮੀਟੀ ਦੇਣ ਨਾ ਆਇਆ ਤਾਂ ਬਾਬਾ ਅਟੱਲ ਰਾਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ | ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ | ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ | ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗਲ ਵਿਚ ਪਾ ਕੇ ਕਿਹਾ ਉੱਠ ਸਾਡੀ ਮੀਟੀ ਦੇ | ਜਿਸ ਨਾਲ ਮੋਹਨ ਸੁਰਜੀਤ ਹੋ ਉਠਿਆ ਇਸ ਗੱਲ ਦੀ ਸਾਰੇ ਸ਼ਹਿਰ ਵਿਚ ਬੜੀ ਚਰਚਾ ਹੋਈ ਤੇ ਸਤਿਗੁਰ ਜੀ
ਨੂੰ ਵੀ ਪਤਾ ਲੱਗਿਆ | ਬਾਬਾ ਅਟੱਲ ਰਾਏ ਸਾਹਿਬ ਜੀ ਸਤਿਗੁਰ ਜੀ ਦੀ ਹਜ਼ੂਰੀ ਵਿਚ ਸ਼੍ਰੀ ਅਕਾਲ ਤਖਤ ਆਏ ਸਤਿਗੁਰ ਜੀ ਨੇ ਫੁਰਮਾਇਆ ਭਾਣਾ ਉਲਟਿਆ ਜੇ ਬਾਬਾ ਜੀ ਨੇ ਲਖ ਲਿਆ ਇਕ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ | ਜਿਥੇ ਬਾਬਾ ਅਟੱਲ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਬਾਬਾ ਦਰੀ ਹੈ | ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ | ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ 1835 ਵਿਚ 9 ਮੰਜਿਲਾ ਗੁਰਦੁਆਰਾ ਬਣਵਾਇਆ | ਇਹ ਇਮਾਰਤ ਅਮ੍ਰਿਤਸਰ ਵਿਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੈ



Share On Whatsapp

Leave a Comment
Dalbir Singh : 🙏🙏ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏

ਅਬ ਸਾਖੀ ਸੁੱਖਾ ਸਿੰਘ ਕੀ ਸੁਨੀਏ ਮਨ ਚਿਤ ਲਾਇ‍ ।
ਕੰਬੋ ਕੀ ਮਾੜੀ ਭਯੋ ਜਾਤ ਤਰਖਾਣ ਕਹਾਇ ।
ਬਾਬਾ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਕਲਸੀ ਅਤੇ ਬੀਬੀ ਹਰੋ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਕਲਸੀ ਸ਼ਾਦੀ ਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਕਲਸੀ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ I
ਬਚਪਨ
ਭਾਈ ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮੁਖ਼ਬਰੀ ਮਿਲਣ ’ਤੇ ਸ਼ਾਹੀ ਫ਼ੌਜ ਉਸ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ। ਉਸ ਵੇਲੇ ਉਹ ਘਰ ਨਾ ਹੋਣ ਕਾਰਨ ਬਚ ਗਿਆ। ਘਰ ਵਾਲੇ ਡਰ ਗਏ, ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਵਾਸਤੇ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ, ਘਰ ਦੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਵੇ। ਰਾਹ ਜਾਂਦਾ ਇੱਕ ਸਿੰਘ ਰੌਲਾ ਸੁਣ ਕੇ ਉਸ ਖੂਹ ’ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਦਾ ਸੁੱਖਾ ਸਿੰਘ ਦੇ ਦਿਲ ’ਤੇ ਡੂੰਘਾ ਅਸਰ ਹੋਇਆ, ਉਹ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲਿਆ ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ।
ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫ਼ੌਜ ਨੂੰ ੧੭੩੯ ਵਿੱਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ ਸੀ। ਉਸ ਦੇ ਵਾਪਸ ਜਾਣ ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ’ਤੇ ਸਖ਼ਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ’ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ ੨੦੦੦ ਫ਼ੌਜ ਦੇ ਕੇ ਭੇਜਿਆ ਗਿਆ। ਉਸ ਨੇ ਕਬਜ਼ਾ ਕਰ ਕੇ ਸਖ਼ਤ ਪਹਿਰਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਹੁੰਦਿਆਂ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖ਼ਾਲਸਾ ਤਕ ਪੁੱਜੀ ਤਾਂ ਭਾਈ ਸੁੱਖਾ ਸਿੰਘ ਕਲਸੀ ਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ ਪੰਜਾਹ ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰ ਕੇ ਜੈਕਾਰੇ ਛਡਦੇ ਹੋਏ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫ਼ੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਸਿੱਖਾਂ ਹੱਥੋਂ ਮਾਰੇ ਗਏ।
ਛੋਟਾ ਘੱਲੂਘਾਰਾ
ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ ਮਾਰਚ ਤੋਂ ਜੂਨ ੧੭੪੬ ਤੱਕ ਵਾਪਰਿਆ ਸੀ। ਭਾਈ ਸੁੱਖਾ ਸਿੰਘ ਇਸ ਘੱਲੂਘਾਰੇ ਵੇਲੇ ਕਾਹਨੂੰਵਾਨ ਦੇ ਛੰਬਾਂ ਵਿੱਚ ਮੌਜੂਦ ਸੀ। ਜਦੋਂ ਘੇਰਾ ਲੰਮਾ ਚਲਾ ਗਿਆ ਤਾਂ ਇੱਕ ਦਿਨ ਭਾਈ ਸੁੱਖਾ ਸਿੰਘ ਨੇ ਸਿੱਖਾਂ ਨੂੰ ਲਲਕਾਰਿਆ ਕਿ ਦੀਵਾਨ ਲਖਪਤ ਰਾਏ ’ਤੇ ਹਮਲਾ ਕੀਤਾ ਜਾਵੇ। ਸਿੱਖ ਲਖਪਤ ਦੀਆਂ ਫ਼ੌਜਾਂ ’ਤੇ ਟੁੱਟ ਪਏ, ਬੜੀ ਖ਼ੂਨੀ ਲੜਾਈ ਹੋਈ। ਭਾਈ ਸੁੱਖਾ ਸਿੰਘ ਨੇ ਸੂਹ ਕੱਢ ਕੇ ਲਖਪਤ ਰਾਏ ਦੇ ਹਾਥੀ ਨੂੰ ਜਾ ਘੇਰਿਆ ਪਰ ਉਸ ਦੇ ਨਜ਼ਦੀਕ ਨਾ ਪੁੱਜ ਸਕਿਆ। ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਪੁੱਜ ਗਏ। ਭਾਈ ਸੁੱਖਾ ਸਿੰਘ ਦੀ ਮਦਦ ਲਈ ਜੱਸਾ ਸਿੰਘ ਆਹਲੂਵਾਲੀਆ ਤੇ ਕਈ ਹੋਰ ਸਰਦਾਰ ਪੁੱਜੇ। ਜੰਗ ਵਿੱਚ ਹਰਭਜ ਰਾਏ, ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਮਖਰੂਰ ਖ਼ਾਨ ਵਰਗੇ ਕਈ ਜਰਨੈਲ ਸਿੱਖਾਂ ਹੱਥੋਂ ਮਾਰੇ ਗਏ। ਰਣ ਵਿੱਚ ਜੰਬੂਰਚੇ ਦਾ ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ’ਤੇ ਆ ਵੱਜਾ ਤੇ ਪੱਟ ਤੋਂ ਉਸ ਦੀ ਲੱਤ ਟੁੱਟ ਗਈ, ਪਰ ਜੰਗ ਦੇ ਰੰਗ ਵਿੱਚ ਰੰਗੇ ਨੇ ਦਰਦ ਨਾ ਜਾਣੀ। ਘੱਲੂਘਾਰਾ ਖ਼ਤਮ ਹੋਣ ਮਗਰੋਂ ਉਸ ਦਾ ਜਥਾ ਜੈਤੋ ਜਾ ਉਤਰਿਆ, ਉਥੇ ਉਸ ਨੇ ਵੈਦ ਤੋਂ ਲੱਤ ਬੰਨ੍ਹਵਾਈ ਤੇ ੬-੭ ਮਹੀਨੇ ਮੰਜੇ ’ਤੇ ਪਿਆ ਰਿਹਾ। ਰਾਜ਼ੀ ਹੁੰਦੇ ਸਾਰ ਪਹਿਲਾਂ ਵਾਂਗ ਮਾਰਾਂ ਮਾਰਨ ਲੱਗਾ।
ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ
ਜਿਸ ਕਾਂਡ ਨੇ ਇਤਿਹਾਸ ਵਿੱਚ ਉਸ ਨੂੰ ਅਮਰ ਕਰ ਦਿੱਤਾ, ਉਹ ਸੀ ਮੱਸੇ ਰੰਘੜ ਮੁਸੱਲਉਲ ਖ਼ਾਨ ਦਾ ਸਿਰ ਵੱਢਣਾ। ਮੱਸੇ ਨੇ ਹਰਿਮੰਦਰ ਸਾਹਿਬ ਜਾ ਡੇਰਾ ਲਾਇਆ। ਉਸ ਨੇ ਸਰਕਾਰੀ ਚੌਕੀ ਦੇ ਨਾਂ ’ਤੇ ਸਾਰੇ ਹਿੰਦੂਆਂ ਦੇ ਘਰ ਲੁੱਟ ਲਏ। ਉਹ ਦਰਬਾਰ ਸਹਿਬ ਦੇ ਅੰਦਰ ਮੰਜਾ ਡਾਹ ਕੇ ਸ਼ਰਾਬ ਤੇ ਹੁੱਕਾ ਪੀਂਦਾ। ਜਿੱਥੇ ਬਾਣੀ ਦਾ ਕੀਰਤਨ ਹੁੰਦਾ ਸੀ, ਉਥੇ ਨਾਚੀ ਨਾਚ ਕਰਨ ਲੱਗੀ। ਸਿੱਖਾਂ ਦੇ ਜਥੇ ਸਰਕਾਰੀ ਸਖ਼ਤੀ ਕਾਰਨ ਰਾਜਸਥਾਨ ਦੇ ਟਿੱਬਿਆਂ ਨੂੰ ਚਲੇ ਗਏ ਸਨ। ਕੋਈ ਟਾਵਾਂ ਟਾਵਾਂ ਸਿੱਖ ਹੀ ਲੁਕ ਛਿਪ ਕੇ ਡੰਗ ਟਪਾਉਂਦਾ ਸੀ।
ਅੰਮ੍ਰਿਤਸਰ ਤੋਂ ਖ਼ਬਰ
ਪਿੰਡ ਕੰਗ ਨਜ਼ਦੀਕ ਤਰਨਤਾਰਨ ਦਾ ਬੁਲਾਕਾ ਸਿੰਘ ਵੀ ਅਜਿਹਾ ਹੀ ਸਿੱਖ ਸੀ। ਜਦੋਂ ਉਸ ਨੇ ਹਰਿਮੰਦਰ ਦੀ ਬੇਅਦਬੀ ਹੁੰਦੀ ਵੇਖੀ ਤਾਂ ਉਸ ਕੋਲੋਂ ਜ਼ਰਿਆ ਨਾ ਗਿਆ। ਉਹ ਸੈਂਕੜੇ ਮੀਲ ਪੰਧ ਮਾਰ ਕੇ ਬੀਕਾਨੇਰ ਦੇ ਨਜ਼ਦੀਕ ਬੁੱਢਾ ਜੌਹੜ ਪੁੱਜਿਆ। ਉਥੇ ਸ਼ਾਮ ਸਿੰਘ ਤੇ ਬੁੱਢਾ ਸਿੰਘ ਦੇ ਜਥੇ ਪੜਾਉ ਕਰੀ ਬੈਠੇ ਸਨ। ਜਦੋਂ ਉਸ ਨੇ ਇਕੱਠ ਵਿੱਚ ਵਿਥਿਆ ਸੁਣਾਈ ਤਾਂ ਸਿੱਖਾਂ ਦੇ ਕਲੇਜੇ ’ਤੇ ਛੁਰੀ ਫਿਰ ਗਈ। ਜਥੇਦਾਰਾਂ ਨੇ ਲਲਕਾਰਿਆ ਕਿ ਕੋਈ ਹੈ ਸੂਰਮਾ ਜੋ ਦੁਸ਼ਟ ਮੱਸੇ ਦਾ ਸਿਰ ਲਾਹ ਕੇ ਲਿਆਵੇ। ਇਹ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਤਲਵਾਰਾਂ ਧੂਹ ਕੇ ਖੜ੍ਹੇ ਹੋ ਗਏ। ਪੰਥ ਤੋਂ ਥਾਪੜਾ ਲੈ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।
ਮੱਸੇ ਰੰਘੜ ਦਾ ਸੋਧਾ
ਅਗਸਤ ੧੭੪੦ ਨੂੰ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਮੁਸਲਮਾਨੀ ਭੇਸ ਬਣਾ ਕੇ ਬੋਰੀ ਵਿੱਚ ਠੀਕਰੀਆਂ ਭਰ ਕੇ ਮਾਮਲਾ ਭਰਨ ਦੇ ਬਹਾਨੇ ਮੱਸੇ ਕੋਲ ਪੁੱਜ ਗਏ। ਉਨ੍ਹਾਂ ਨੇ ਬੋਰੀ ਮੱਸੇ ਦੇ ਪੈਰਾਂ ਵਿੱਚ ਸੁੱਟ ਦਿੱਤੀ। ਜਦੋਂ ਮੱਸਾ ਬੋਰੀ ਵੱਲ ਅਹੁਲਿਆ ਤਾਂ ਭਾਈ ਮਹਿਤਾਬ ਸਿੰਘ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਲਿਆ ਅਤੇ ਮੱਸੇ ਦੇ ਗਹਿਣੇ ਵੀ ਲਾਹ ਲਏ। ਦੋਵੇਂ ਘੋੜਿਆਂ ’ਤੇ ਚੜ੍ਹ ਕੇ ਬੀਕਾਨੇਰ ਨੂੰ ਚੱਲ ਪਏ ਤੇ ਸਿਰ ਜਥੇਦਾਰਾਂ ਅੱਗੇ ਜਾ ਰੱਖਿਆ। ਗੁਰਮਤਾ ਕਰ ਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ।
ਅਫਗਾਨੀ ਗਿਲਜੇ ਨਾਲ ਟੱਕਰ
ਸੰਨ 1748 ਦੇ ਅਬਦਾਲੀ ਦੇ ਹਮਲੇ ਦੁਰਾਨ ਉਸ ਦੀਆਂ ਫੌਜਾਂ ਸਤਲੁਜ ਵੱਲ ਆ ਰਹੀਆਂ ਸਨ ਜਦੋਂ ਕਿ ਖਾਲਸਾ ਦਲ ਵੀ ਸਤਲੁਜ ਲਾਗੇ ਹੀ ਸੀ।ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਆ। ਇਹ ਦੇਖ ਕੇ ਅਬਦਾਲੀ ਦੇ ਗਿਲਜਿਆਂ ਨੇ ਆਪਣੇ ਹੰਕਾਰ ਵਜੋਂ ਖਾਲਸੇ ਨੂੰ ਚਿੱਠੀ ਭੇਜੀ ਕਿ ਸਾਡੀਆਂ ਫੌਜਾਂ ਦੀ ਧੂੜ ਉਡਦੀ ਦੇਖ ਕੇ ਤੁਸੀਂ ਡਰਦੇ ਮਾਰੇ ਦਰਿਆਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿੱਦੜ ਹੋ। ਜੇਕਰ ਲੜਨ ਦਾ ਚਾਅ ਹੈ ਤਾਂ ਅਸੀਂ ਇਧਰੋਂ ਇਕ ਗਿਲਜਾ ਭੇਜਦੇ ਹਾਂ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕਾਂ ਦਾ ਖੂੰਨ ਵਹਾਉਂਦੇ ਹੋ। ਜਿਸਦਾ ਬੰਦਾ ਮਰ ਜਾਏਗਾ ਉਹ ਆਪਣੀ ਹਾਰ ਮੰਨ ਲਵੇਗਾ। ਚਿੱਠੀ ਦੇਖਕੇ ਸਿੰਘਾਂ ਨੂੰ ਬਹੁਤ ਰੋਹ ਚੜਿਆ, ਉਹਨਾਂ ਜੁਆਬ ਘਲਿਆ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਤੇ ਫੇਰ ਦੋਵਾਂ ਪਾਸਿਆਂ ਤੋਂ ਇੱਕ ਇੱਕ ਜਣਾ ਹੀ ਨਿਕਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ। ਗਿਲਜਾ ਤਾਂ ਕੋਈ ਦੈਂਤ ਕੱਦ ਕਾਠ ਦਾ ਅਤੇ ਪੂਰੇ ਸ਼ਰੀਰ ਤੇ ਸੰਜੋਅ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰਾਂ ਲੈਸ ਸੀ। ਇਹ ਦੇਖ ਕੇ ਸੁਆਲ ਪੈਦਾ ਹੋਇਆ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ।ਹੁਣ ਫੇਰ ਭਾਈ ਸੁੱਖਾ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਪਰ ਸਿੱਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗੱਲ ਲਈ ਸਹਿਮਤ ਨਹੀਂ ਸ਼ਨ।ਭਾਈ ਸੁੱਖਾ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ, ਅਖੀਰ ਉਸਦੇ ਲਈ ਇਕ ਵਧੀਆ ਘੋੜਾ, ਸੰਜੋਅ, ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਆਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਆਰ ਕੀਤਾ ਗਿਆ । ਸਦਾ ਵਾਂਗ ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਜੈਕਾਰੇ ਛੱਡੇ ਗਏ ਤਾਂ ਭਾਈ ਸੁੱਖਾ ਸਿੰਘ ਲਲਕਾਰੇ ਮਾਰਦਾ, ਘੋੜਾ ਦੁੜਾ ਕੇ ਦੁਸ਼ਮਨ ਦੇ ਸਹਮਣੇ ਜਾ ਡੱਟਿਆ।ਦੋਵਾਂ ਵਿਚ ਘਮਸਾਨ ਦਾ ਯੁੱਧ ਹੋਇਆ, ਦੋਵੇਂ ਫੱਟਾਂ ਨਾਲ ਘਾਇਲ ਹੋ ਗਏ, ਹੱਥਿਆਰ ਵੀ ਟੁੱਟ ਗਏ ਤਾਂ ਫਿਰ ਗੁਥੱਮ ਗੁੱਥਾ ਹੋ ਗਏ। ਦੋਵੇਂ ਡੂੰਗੇ ਜੱਖਮਾਂ ਤੇ ਥਕਾਵਟ ਨਾਲ ਬੇਹੋਸ਼ ਹੋ ਕੇ ਡਿੱਗ ਪਏ ਪਰ ਗੁਰੂਆਂ ਦੀ ਬਖਸ਼ਿਸ਼ ਕਰਕੇ ਭਾਈ ਸੁੱਖਾ ਸਿੰਘ ਜੀ ਪਹਿਲਾਂ ਹੋਸ਼ ਵਿੱਚ ਆਕੇ ਉੱਠ ਖੜੇ ਹੋਏ। ਫਿਰ ਕੀ ਸੀ ਬਿਜਲੀ ਦੀ ਤੇਜੀ ਨਾਲ ਉਸਨੇ ਟੁੱਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ ਫਾੜ ਕੇ ਜੰਮਪੁਰੀ ਪਹੁੰਚਾ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਵਾਪਿਸ ਆਪਣੇ ਸਿੰਘਾਂ ਵਿੱਚ ਆ ਫਤਹਿ ਗੁੰਜਾਈ। ਜੈਕਾਰਿਆਂ ਦੀ ਘਨਘੋਰ ਅਵਾਜ ਨਾਲ ਅਕਾਸ਼ ਕੰਬਾ ਦਿੱਤਾ, ਇਹ ਦੇਖਕੇ ਗਿਲਜਿਆਂ ਵਿਚ ਮਾਤਮ ਛਾ ਗਿਆ। ਉਹ ਆਪਣੇ ਵਾਹਿਦੇ ਤੋਂ ਮੁਕਰ ਕੇ ਅਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿੱਤਾ। ਪਰ ਖਾਲਸਾ ਫੌਂਜਾਂ ਵੀ ਤਿਆਰ ਬਰ ਤਿਆਰ ਸਨ, ਇਸਤਰਾਂ ਜੋਰਦਾਰ ਯੁੱਧ ਸ਼ੁਰੂ ਹੋ ਗਿਆ। ਖਾਲਸਾ ਫੌਜਾਂ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛਾਂਹ ਨੂੰ ਭੱਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ ਕੇ ਦਮ ਲਿਆ।
ਭਾਈ ਸੁੱਖਾ ਸਿੰਘ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿੱਖ ਸਰਦਾਰਾਂ ਨੇ ਇਕ ਇਕ ਵਧੀਆ ਘੋੜਾ ਦੇਣਾ ਚਾਹਿਆ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿੱਤੇ ਤੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਆਏ, ਸੱਚ ਤੇ ਮੇਰੇ ਦਸ਼ਮੇਸ਼ ਪਿਤਾ ਜੀ ਦੀ ਹੈ। ਮੈ ਤਾਂ ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹਾਂ।
ਸ਼ਹੀਦੀ
ਭਾਈ ਸੁੱਖਾ ਸਿੰਘ ਦੀ ਸ਼ਹੀਦੀ ਅਹਿਮਦ ਸ਼ਾਹ ਅਬਦਾਲੀ ਦੇ ਦਸਤਿਆਂ ਨਾਲ ਜੂਝਦਿਆਂ ਹੋਈ। ਇਹ ਗੱਲ ੧੭੫੨ ਦੀ ਹੈ। ਉਨ੍ਹਾਂ ਦੀ ਯਾਦ ਵਿੱਚ ਪਿੰਡ ਮਾੜੀ ਕੰਬੋ ਵਿੱਚ ਤਿੰਨ ਗੁਰਦੁਆਰੇ ਬਣੇ ਹੋਏ ਹਨ।



Share On Whatsapp

Leave a comment


गूजरी महला ५ ॥ मात पिता भाई सुत बंधप तिन का बलु है थोरा ॥ अनिक रंग माइआ के पेखे किछु साथि न चालै भोरा ॥१॥ ठाकुर तुझ बिनु आहि न मोरा ॥ मोहि अनाथ निरगुन गुणु नाही मै आहिओ तुम्हरा धोरा ॥१॥ रहाउ ॥ बलि बलि बलि बलि चरण तुम्हारे ईहा ऊहा तुम्हारा जोरा ॥ साधसंगि नानक दरसु पाइओ बिनसिओ सगल निहोरा ॥२॥७॥१६॥

माँ, बाप, बेटा, भाई, रिश्तेदार-इनका सहारा कमजोर सहारा है। मैंने माया के भी अनेक रंग तमाशे देख लिए हैं (इन में से भी) कोई जऱा सा भी (जीव के) साथ नहीं जाता।।1।। हे मालिक प्रभु! तेरे बिना मेरा (और कोई सहारा )नहीं है। मैं निआसरे गुणहीन में कोई गुण नहीं है। मैंने तेर सहारा ही देखा है।।1।।रहाउ ।। हे प्रभु! मैं तेरे चरणों से कुर्बान जाता हूँ। इस लोक और परलोक में मुझे तेरा ही सहारा है। हे नानक! (कह कि जिस मनुख ने) साध संगत में टिक के प्रभु का दर्शन कर लिया, उस की मोहताजी ख़त्म हो गयी।।2।।7।।16।।



Share On Whatsapp

Leave a comment





  ‹ Prev Page Next Page ›