ਅੰਗ : 704
ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥
ਅਰਥ : ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕੁ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧। ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
धनासरी महला १ आरती ੴ सतिगुर प्रसादि ॥ गगन मै थालु रवि चंदु दीपक बने तारिका मंडल जनक मोती ॥ धूपु मलआनलो पवणु चवरो करे सगल बनराइ फूलंत जोती ॥१॥ कैसी आरती होइ भव खंडना तेरी आरती ॥ अनहता सबद वाजंत भेरी ॥१॥ रहाउ ॥ सहस तव नैन नन नैन है तोहि कउ सहस मूरति नना एक तोही ॥ सहस पद बिमल नन एक पद गंध बिनु सहस तव गंध इव चलत मोही ॥२॥ सभ महि जोति जोति है सोइ ॥ तिस कै चानणि सभ महि चानणु होइ ॥ गुर साखी जोति परगटु होइ ॥ जो तिसु भावै सु आरती होइ ॥३॥ हरि चरण कमल मकरंद लोभित मनो अनदिनो मोहि आही पिआसा ॥ क्रिपा जलु देहि नानक सारिंग कउ होइ जा ते तेरै नामि वासा ॥४॥१॥७॥९॥
अर्थ हिंदी: सारा आकाश (जैसे) थाल है, सूर्य और चंद्रमा (इस थाल में) दीए बने हुए हैं, तारा मण्डल, (थाल में) मोती रखे हुए हैं। मलय पर्वत से आने वाली (सुगंधित) हवा मानो, धूप (धुख) रही है, हवा चवर कर रही है, सारी बनस्पति ज्योति-रूपी (प्रभू की आरती) के लिए फूल दे रही है (पुष्पार्पण कर रही है)।1। हे जीवों के जनम-मरण नाश करने वाले! (प्रकृति में) तेरी कैसी सुंदर आरती हो रही है! (सब जीवों में रुमक रही) एक-रस रौंअ, जैसे, तेरी आरती के लिए नगारे बज रहे हैं।1। रहाउ। (सब जीवों में व्यापक होने के कारण) तेरी हजारों आँखें हैं (पर, निराकार होने के कारण, हे प्रभू!) तेरी कोई आँख नहीं। हजारों ही तेरी सूरतें हैं, पर तेरी कोई सूरति नहीं है। हजारों तेरे सुंदर पैर हैं, पर (निराकार होने के कारण) तेरा एक भी पैर नहीं। हजारों तेरे नाक हैं, पर तू बिना नाक के ही है। तेरे ऐसे अजीब करिश्मों ने मुझे हैरान किया हुआ है।2। सारे जीवों में एक उसी परमात्मा की ज्योति बरत रही है। उस ज्योति के प्रकाश से सारे जीवों में रौशनी (सूझ-बूझ) है। पर, इस ज्योति का ज्ञान गुरू की शिक्षा से ही होता है (गुरू के माध्यम से ये समझ पड़ती है कि हरेक अंदर परमात्मा की ज्योति है)। (इस सर्व-व्यापक ज्योति की) आरती ये है कि जो कुछ उसकी रजा में हो रहा है वह जीव को अच्छा लगे (प्रभू की रजा में चलना ही प्रभू की आरती करनी है)।3। हे हरी! तेरे चरण-रूप कमल-पुष्प के रस के लिए मेरा मन ललचाता है, हर रोज मुझे इसी रस की प्यास लगी हुई है। मुझ नानक पपीहे को अपनी मेहर का जल दे, जिस (की बरकति) से मैं तेरे नाम में टिका रहूँ।4।1।7।9।
ਅੰਗ : 663
ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥
ਅਰਥ : ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ।੧। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ। (ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨। ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।੩। ਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੧।੭।੯।
Clock ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ…
ਐਨਾ ਸੇਕ ਕਿਵੇਂ ਜਰ ਗਏ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ.
ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ
ਕਿਉ ਬੰਦਿਆ ਤੂੰ ਘਬਰਾਉਂਦਾ ਹੈ
ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ
ਓਹੀ ਸਵਾਉਂਦਾ ਹੈ ਤੇ ਓਹੀ ਜਗਾਉਂਦਾ ਹੈ
ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ
1- ਜੇ ਤੁਸੀਂ ਸਿਰਫ ਭਵਿੱਖ ਬਾਰੇ ਸੋਚਦੇ ਰਹੋਗੇ ਤਾਂ ਤੁਸੀਂ ਵਰਤਮਾਨ ਨੂੰ ਵੀ ਗੁਆ ਦੇਵੋਗੇ.
2.- ਜਦੋਂ ਤੁਸੀਂ ਆਪਣੇ ਅੰਦਰੋਂ ਹਉਮੈ ਨੂੰ ਹਟਾ ਦਿੰਦੇ ਹੋ, ਤਾਂ ਹੀ ਤੁਹਾਨੂੰ ਅਸਲ ਸ਼ਾਂਤੀ ਮਿਲੇਗੀ.
3 – ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਸੱਚ ਦੇ ਮਾਰਗ ‘ਤੇ ਚੱਲਦੇ ਹਨ.
4- ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਤਾਂ ਜੋ ਅਸੀਂ ਸੰਸਾਰ ਵਿੱਚ ਚੰਗੇ ਕੰਮ ਕਰ ਸਕੀਏ ਅਤੇ ਬੁਰਾਈਆਂ ਨੂੰ ਦੂਰ ਕਰ ਸਕੀਏ.
5- ਮਨੁੱਖ ਦਾ ਪਿਆਰ ਰੱਬ ਦੀ ਸੱਚੀ ਸ਼ਰਧਾ ਹੈ.
6 – ਤੁਸੀਂ ਚੰਗੇ ਕੰਮ ਕਰਨ ਨਾਲ ਹੀ ਰੱਬ ਨੂੰ ਪਾ ਸਕਦੇ ਹੋ. ਪ੍ਰਮਾਤਮਾ ਕੇਵਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਜੋ ਚੰਗੇ ਕੰਮ ਕਰਦੇ ਹਨ.
7- ਰੱਬ ਉਸ ਦਾ ਲਹੂ ਵਹਾਉਂਦਾ ਹੈ ਜੋ ਬੇਸਹਾਰਾ ਲੋਕਾਂ ਉੱਤੇ ਆਪਣੀ ਤਲਵਾਰ ਬੰਨ੍ਹਦਾ ਹੈ.
8- ਗੁਰੂ ਤੋਂ ਬਿਨਾ ਕੋਈ ਵੀ ਵਾਹਿਗੁਰੂ ਦਾ ਨਾਮ ਨਹੀਂ ਦੇਂਦਾ।
9 – ਜਿੰਨਾ ਸੰਭਵ ਹੋ ਸਕੇ, ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ.
10- ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰੋ ।
ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ ਵਿੱਚ ਡਿਗ ਪਏ । ਉਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲਗਿਆ ਤਾਂ ਗੁਰੂ ਜੀ ਆਪ ਚਲ ਕੇ ਖੂਹ ਤੇ ਪੁਹੰਚੇ । ਗੁਰੂ ਜੀ ਨੇ ਭਾਈ ਮੰਝ ਨੂੰ ਲਕੜਾਂ ਸੁਟ ਕੇ ਉਪਰ
ਆਉਣ ਲਈ ਕਿਹਾ ਪਰ ਭਾਈ ਮੰਝ ਨੇ ਕਿਹਾ ਗੁਰੂ ਜੀ ਲੰਗਰ ਲਈ ਸੁੱਕੀ ਲੱਕੜ ਬਹੁਤ ਜਰੂਰੀ ਹੈ । ਭਾਈ ਮੰਝ ਜੀ ਨੂੰ ਲੱਕੜਾਂ ਸਮੇਤ ਖੂਹ ਤੋਂ ਬਾਹਰ ਕਢਿਆ ਗਿਆ ਤਾਂ ਗੁਰੂ ਜੀ ਨੇ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਿਹਾ “ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ”
ਗੁਰੂ ਪਾਤਸ਼ਾਹਾਂ ਦਾ ਰਾਜ – ਪ੍ਰਬੰਧ ਦੀ ਨੁਕਤਾਚੀਨੀ ਕਰਨਾ ਸੁਭਾਵਿਕ ਸੀ । ਸਤਿਗੁਰੂ ਸਿਆਸਤ ਨੂੰ ਧਰਮ ਦਾ ਅਟੁੱਟ ਅੰਗ ਸਮਝਦੇ ਤੇ ਪ੍ਰਚਾਰਦੇ ਸਨ । ਨਾਲ ਹੀ ਉਹ ਆਪਣੇ ਸਿੱਖਾਂ ਨੂੰ ਘਰਾਂ ਵਿਚ ਰਹਿ ਕੇ ਆਪਣੇ ਕੰਮ ਕਾਜ ਕਰਦੇ ਹੋਏ ਗ੍ਰਹਿਸਤ ਵਿਚ ਰਹਿੰਦੇ ਧਰਮ ਉੱਤੇ ਤੁਰਨ ਦੀ ਪ੍ਰੇਰਨਾ ਕਰ ਰਹੇ ਸਨ । ਕਿਰਤੀ ਲੋਕਾਂ ਦਾ ਵਾਸਤਾ ਸਦਾ ਰਾਜ ਦੇ ਕਰਮਚਾਰੀਆਂ ਨਾਲ ਪੈਣਾ ਹੋਇਆ ਗੁਰੂ ਸਾਹਿਬਾਨ ਨੇ ਜੋ ਦੁੱਖ ਤੇ ਔਕੜਾਂ ਅਨੁਭਵ ਕੀਤੀਆਂ ਉਨ੍ਹਾਂ ਨੇ ਬਾਣੀ ਰਾਹੀਂ ਜਾਂ ਸਿੱਖਿਆਵਾਂ ਰਾਹੀਂ ਪ੍ਰਗਟ ਕੀਤਾ । ਹਕੂਮਤ ਵਿਰੁੱਧ ਆਪਣੇ ਵਿਚਾਰ ਉਨ੍ਹਾਂ ਬਿਨਾਂ ਡਰ ਤੇ ਸੰਕੋਚ ਤੋਂ ਪ੍ਰਗਟ ਕੀਤੇ । ਇਸੇ ਲਈ ਸਮਕਾਲੀ ਰਬਾਬੀਆਂ ਸੱਤਾ ਤੇ ਬਲਵੰਡ ਜੀ ਨੂੰ , ਗੁਰੂ ਜੀ ਨੂੰ ਝਖੜ ਵਾਓ ਨ ਡੋਲਈ ਪਰਬਤ ਮੇਰਾਣੁ ‘ ਆਖਿਆ । ਇਸੇ ਨੀਂਹ ਉੱਤੇ ਹੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਤੇ ਪੀਰੀ ਦਾ ਮਹੱਲ ਉਸਾਰਿਆ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਰਾਮਕਲੀ ਰੰਗ ਵਿਚ ਸਦ ਚਾੜੀ ਜਿਵੇਂ ਹੀ ਸੱਤੇ ਤੇ ਬਲਵੰਡ ਮੀਰਜਾਦਿਆ ਦੀ ਵਾਰ ਵੀ ਦਰਜ ਕੀਤੀ । ਮਹਾਰਾਜ ਵੱਲੋਂ ਦਿੱਤੇ ਸਿਰਲੇਖ ਤੋਂ ਸਾਫ਼ ਪਿਆ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ‘ ਆਖੀ ਸੀ , ਮਹਾਰਾਜ ਨੇ ਲਿਖ ਦਿੱਤੀ । ਸਾਖੀਕਾਰ ਲਿਖਦੇ ਹਨ ਕਿ ਸੱਤੇ ਤੇ ਬਲਵੰਡ ਰਾਗ ਵਿਚ ਪ੍ਰਬੀਨ ਅਤੇ ਸ਼ਬਦ ਦੀ ਸੂਝ ਰੱਖਣ ਕਾਰਨ ਹੰਕਾਰ ਵਿਚ ਆ ਗਏ ਸਨ । ਕੁਬੋਲ ਬੋਲ ਵੀ ਬੋਲੋ ਸਨ । ਗੁਰੂ ਜੀ ਨੇ ਹੁਕਮ ਕੀਤਾ ਕਿ ਇਨ੍ਹਾਂ ਦੋਨਾਂ ਨੂੰ ਕੋਈ ਮੱਥੇ ਨਾ ਲਗਾਏ । ਜਦ ਕਿਸੇ ਨੇ ਮੂੰਹ ਨਾ ਲਗਾਇਆ ਤਾਂ ਭਾਈ ਲੱਧਾ ਪਰਉਪਕਾਰੀ ਦੀ ਸ਼ਰਨ ਲੈ ਖ਼ਿਮਾ ਪ੍ਰਾਪਤ ਕੀਤੀ । ਭਾਈ ਲੱਧਾ ਪਰਉਪਕਾਰੀ ਦੀ ਕੁਰਬਾਨੀ ਦੇਖ ਗੁਰੂ ਅਰਜਨ ਸਾਹਿਬ ਜੀ ਨੇ ਰਬਾਬੀਆਂ ਨੂੰ ਬਖ਼ਸ਼ ਦਿੱਤਾ । ਮਹਾਰਾਜ ਨੇ ਇਹ ਵੀ ਦੱਸਿਆ ਕਿ ਜਿਵੇਂ ਇਹ ਦੋਵੇਂ ਫਿੱਟ ਗਏ , ਮਾਨ ਮਤੇ ਹੋਏ ਤਿਵੇਂ ਇਕ ਵਾਰੀ ਇੱਛਾ ਰਹਿਤ ਬੇਪ੍ਰਵਾਹ ( ਏਕ ਅਨੀਹ ਰੂਪ ਗੁਰੂ ਨਾਨਕ ਸੁੱਖਾਂ ਦੀ ਖ਼ਾਨ ( ਸੁੱਖ ਖਾਨਕ ) ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਬਿਰਾਜਮਾਨ ਸਨ ਤਾਂ ਮਰਦਾਨਾ ਤੇ ਉਸ ਦੇ ਮਸੇਰਾ ਭਰਾ ਗੁਰੂ ਜੀ ਨੂੰ ਢੂੰਡਦੇ ਉੱਥੇ ਆ ਗਏ ! ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਕਿ ਰਬਾਬ ਵਜਾਇ ਤਾਂ ਕਿ ਕੋਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ । ਮਹਾਰਾਜ ਨੇ ਜਦ ਆਸਾ ਰਾਗ ਦਾ ਸ਼ਬਦ ਨਾਲ ਰਲਾ ਕੇ ਗਾਇਆ ਤਾਂ ਰਾਗ ਸੁਣ ਪੰਛੀ ਵੀ ਸ਼ਾਂਤ ਚਿੱਤ ਹੋ ਗਏ । ਦੋਵਾਂ ਇਹ ਖ਼ਿਆਲ ਕੀਤਾ ਕਿ ਰਾਗ ਦੇ ਖ਼ਿਆਲ ਸੁਣ ਕੇ ਹਰਨ ਪੰਛੀ ਮੋਹੇ ਗਏ ਹਨ । ਉਨ੍ਹਾਂ ਨੂੰ ਹੰਕਾਰ ਵਿਚ ਵਿਚਰਦਾ ਦੇਖ ਗੁਰੂ ਜੀ ਉਸੇ ਵੇਲੇ ਹੀ ਚੁੱਪ ਹੋ ਗਏ । ਮਰਦਾਨੇ ਨੇ ਪੁੱਛਿਆ ਕਿ ਚੁੱਪ ਕਿਉਂ ਹੋਏ ਹੋ । ਤਾਂ ਮਹਾਰਾਜ ਨੇ ਕਿਹਾ ਸੀ ਕਿ ਮਾਨੀ ਲੱਖ ਜਤਨ ਕਰੇ ਉਸ ਦਾ ਚਿੱਤ ਨਹੀਂ ਟਿੱਕਦਾ । ਸ੍ਰੀ ਗੁਰੂ ਨਾਨਕ ਤਬ ਕਹਾ , ਤੁਮੈ ਮਾਨ ਅਬ ਕੀਨ ਮਾਨ ਸਹਿਤ ਕਲਿਆਨ ਨਹਿ ਕ੍ਰੋਧ ਜਤਨ ਚਿਤ ਚੀਨ । ਮਹਾਰਾਜ ਨੇ ਜਦ ਫ਼ਰਮਾਇਆ ਤਾਂ ਛੇਤੀ ਹੀ ਉਨ੍ਹਾਂ ਭੁੱਲ ਸੁਧਾਰ ਲਈ ਪਰ ਸੱਤੇ ਤੇ ਬਲਵੰਡ ਭਟਕ ਕੇ ਹੀ ਸਿੱਧੇ ਰਾਹ ਪਏ । ਸੱਤਾ ਤੇ ਬਲਵੰਡ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਰਬਾਰ ਸਾਹਿਬ ਦੇ ਰਬਾਬੀ ਸਨ । ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦੋਵੇਂ ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿਚ ਬੜੀ ਨਿਮਰਤਾ ਸਹਿਤ ਕੀਰਤਨ ਕਰਦੇ ਰਹਿੰਦੇ । ਇਕ ਦਿਨ ਲਾਹੌਰ ਵਿਖੇ ਡੇਹਰਾ ਸਾਹਿਬ ਗੁਰੂ ਹਰਿਗੋਬਿੰਦ ਜੀ ਸਾਹਮਣੇ ਸੱਤੇ ਤੇ ਬਲਵੰਡ ਜੀ ਜਿਉਂ ਕੀਰਤਨ ਕਰਨ ਬੈਠੇ ਕੀਰਤਨ ਕਰੀ ਹੀ ਜਾਣ । ਪਤਾ ਨਹੀਂ ਕੀ ਸਰੂਰ ਆਇਆ ਕਿ ਸਮਾਪਤੀ ਕਰਨ ਦਾ ਨਾਮ ਹੀ ਨਾ ਲੈਣ । ਫਿਰ ਜ਼ਰਾ ਕੁ ਕੀਰਤਨ ਰੋਕ ਕੇ ਗੁਰੂ ਜੀ ਨੂੰ ਕਹਿਣ ਲੱਗੇ , ਮਹਾਰਾਜ ! ਇੰਜ ਪ੍ਰਤੀਤ ਹੁੰਦਾ ਹੈ ਕਿ ਸਾਡਾ ਦੋਵਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਤੇ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਨਾਨਕ ਜੀ ਮਿਹਰ ਕਰਕੇ ਆਪ ਲੈਣ ਆ ਰਹੇ ਹਨ । ਬੱਸ ਇਤਨੀ ਇੱਛਾ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਬੰਨ੍ਹ ਰਾਵੀ ਸਪੁਰਦ ਕਰ ਸ਼ਹੀਦ ਕੀਤਾ ਸੀ , ਉੱਥੇ ਜਿਸਮ ਛੁੱਟੇ , ਉਨ੍ਹਾਂ ਦੋਵਾਂ ਨੇ ਗੁਰੂ ਜੀ ਦਾ ਧਿਆਨ ਕਰਕੇ ਅੱਖਾਂ ਮੂੰਦ ਲਈਆਂ ਅਤੇ ਮੁੱਖੋਂ ਸਤਨਾਮ ਕਹਿੰਦੇ ਹੀ ਸਵਾਸ ਛੱਡ ਦਿੱਤੇ ! ਗੁਰ ਮੂਰਤ ਮਨ ਮੈ ਦ੍ਰਿੜ ਕੰਨੀ ਸਤਨਾਮ ਕਹਿ ਬਪ ( ਸਰੀਰ ) ਤਜ ਦੀਨੀ । ਸ਼ਾਇਦ ਦੁਨੀਆਂ ਭਰ ਵਿਚ ਇਹ ਪਹਿਲੀ ਉਦਾਹਰਣ ਹੈ ਕਿ ਦੋ ਵਿਅਕਤੀਆਂ ਨੇ ਇਕੋ ਥਾਂ , ਇਕੋ ਵੇਲੇ , ਇੱਛਾ ਅਨੁਸਾਰ ਸਰੀਰ ਛੱਡਿਆ ਹੋਵੇ । ਬਾਬਕ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਾ ਕਫ਼ਨ ਤਿਆਰ ਕਰੋ ਅਤੇ ਰਾਵੀ ਕਿਨਾਰੇ ਇਨ੍ਹਾਂ ਨੂੰ ਦਫ਼ਨਾ ਦਈਏ । ਧੰਨ ਹਨ ਗੁਰੂ ਹਰਗੋਬਿੰਦ ਜੀ ਦੂਜੇ ਦੇ ਅਕੀਦੇ ਦਾ ਇਤਨਾ ਸਤਿਕਾਰ ਕਰਦੇ ਹਨ । ਬਲਵੰਡ ਸਤੈ ਕੀ ਦੇਹ ਉਠਾਇ / ਰਾਵੀ ਤਟ ਦਾਬੀ ਹਿਤ ਲਾਇ । ਕਥਰ ਬਨਾਇ ਆਇ ਪੁਨ ਤਰ੍ਹਾਂ ਹਰਿਗੋਬਿੰਦ ਗੁਰ ਇਸਥਿਰ ਜਹਾਂ । ਸੱਤਾ ਤੇ ਬਲਵੰਡ ਜੀ ਦਾ ਇਤਨਾ ਪਿਆਰ ਸੀ ਕਿ ਦੋਵੇਂ ਸਾਰਾ ਜੀਵਨ ਇਕੱਠੇ ਹੀ ਰਹੇ ਅਤੇ ਪਰਲੋਕ ਵੀ ਇਕੱਠੇ ਹੀ ਸਿਧਾਰੇ । ਕੁਝ ਇਤਿਹਾਸਕਾਰ ਦੋਵਾਂ ਨੂੰ ਸੱਕੇ ਭਰਾ ਤੇ ਕੁਝ ਪਿਉ ਪੁੱਤਰ ਆਖਦੇ ਹਨ । ਭਾਈ ਸੰਤੋਖ ਸਿੰਘ ਜੀ ਨੇ ਦੋਵਾਂ ਨੂੰ ਭਰਾ ਦੱਸਿਆ ਹੈ । ਭਾਈ ਬਾਬਕ ਜੀ ਨੂੰ ਆਗਿਆ ਕੀਤੀ ਕਿ ਕੀਰਤਨ ਕਰੋ । ਕੀਰਤਨ ਸੁਣਦੇ ਮਹਾਰਾਜ ਦੇ ਨੈਣ ਸੱਜਲ ਹੋ ਗਏ ਅਤੇ ਰੁਮਾਲ ਨਾਲ ਹੰਝੂ ਪੂੰਝੈ ॥ ਕੀਰਤਨ ਤਾਹਿ ਮਨ ਲਾਯੋ ਨੈਨਨ ਨੀਰ ਰੁਮਾਲ ਹਟਾਯੋ । ਹੁਤੋ ਡੂੰਮ ਬਲਵੰਡ ਮਹਾਨਾ । ਸਤਾ ਤਿਸ ਕੋ ਅਨੁਜ ਸੁਜਾਨਾ । ਬਾਬਾ ਕ੍ਰਿਪਾਲ ਸਿੰਘ ਜੀ ਨੇ ਸੱਤੇ ਨੂੰ ਬਲਵੰਡ ਦਾ ਪੁੱਤਰ ਆਖਿਆ ਹੈ । ਬਲਵੰਡ ਪੂਤਰ ਸਤਾ ਤਹਿ ਆਇ । ਆਨ ਹਜੂਰ ਰਬਾਬ ਵਜਾਇ ।
“”(ਗੁਰੂ, ਈਸ਼ਵਰ (ਵਾਹਿਗੁਰੂ) ਦੇ ਭਗਤ ਅਤੇ ਮਹਾਪੁਰਖਾਂ ਦੇ ਮੂੰਹ ਵਲੋਂ ਬੋਲੇ ਗਏ ਬਚਨ ਹਮੇਸ਼ਾ ਸੱਚ ਹੀ ਹੁੰਦੇ ਹਨ। ਗੁਰੂਬਾਣੀ ਵਿੱਚ ਲਿਖਿਆ ਹੈ ਕਿ: ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੈ ॥)””
ਪੰਜਾਬ ਦਾ ਇੱਕ ਗਰਾਮ ਜਿਸਦਾ ਨਾਮ ਚੱਬਾ ਸੀ, ਉੱਥੇ ਇੱਕ ਤੀਵੀਂ (ਇਸਤਰੀ, ਮਹਿਲਾ, ਨਾਰੀ) ਦੇ ਕੋਈ ਔਲਾਦ ਨਹੀਂ ਹੋਈ। ਉਸਨੇ ਇਸ ਲਕਸ਼ ਦੀ ਪ੍ਰਾਪਤੀ ਲਈ ਬਹੁਤ ਸਾਰੇ ਉਪਚਾਰ ਕੀਤੇ ਅਤੇ ਅਨੇਕ ਧਾਰਮਿਕ ਸਥਾਨਾਂ ਉੱਤੇ ਔਲਾਦ ਪ੍ਰਾਪਤੀ ਲਈ ਪ੍ਰਾਰਥਨਾਵਾਂ ਵੀ ਕੀਤੀਆਂ। ਉਹ ਅਨੇਕਾਂ ਆਤਮਕ ਪੁਰੂਸ਼ਾਂ ਦੇ ਕੋਲ ਆਪਣੀ ਬੇਨਤੀ ਲੈ ਕੇ ਪਹੁੰਚੀ ਪਰ ਜਵਾਬ ਮਿਲਿਆ: ਮਾਤਾ ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ, ਅਤ: ਤੁਸੀ ਸੰਤੋਸ਼ ਕਰੋ। ਪਰ ਤੀਵੀਂ ਦੇ ਦਿਲ ਵਿੱਚ ਸਬਰ ਕਿੱਥੇ। ਉਹ ਹਮੇਸ਼ਾਂ ਚਿੰਤੀਤ ਰਹਿਣ ਲੱਗੀ। ਹੌਲੀ–ਹੌਲੀ ਉਸਦੀ ਉਮਰ ਵੀ ਪ੍ਰੋੜਾਵਸਥਾ ਦੇ ਨਜ਼ਦੀਕ ਪੁੱਜਣ ਲੱਗੀ। ਇੱਕ ਦਿਨ ਉਸਦੀ ਇੱਕ ਸਿੱਖ ਵਲੋਂ ਭੇਂਟ ਹੋਈ। ਉਸਨੇ ਉਸ ਤੀਵੀਂ ਵਲੋਂ ਕਿਹਾ ਕਿ: ਤੁਸੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਰਿਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਅਰਦਾਸ ਕਰੋ। ਇਸ ਤੀਵੀਂ ਦਾ ਨਾਮ ਸੁਲਕਸ਼ਣੀ ਸੀ। ਇੱਕ ਦਿਨ ਉਸਨੂੰ ਪਤਾ ਹੋਇਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੱਬਾ ਗਰਾਮ ਦੇ ਨਜ਼ਦੀਕ ਜੰਗਲਾਂ ਵਿੱਚ ਸ਼ਿਕਾਰ ਖੇਡਣ ਆਏ ਹੋਏ ਹਨ, ਉਹ ਤੁਰੰਤ ਉਨ੍ਹਾਂ ਦਾ ਰਸਤਾ ਰੋਕ ਕੇ ਖੜੀ ਹੋ ਗਈ। ਗੁਰੂ ਜੀ ਦੇ ਪੁੱਛਣ ਉੱਤੇ ਕਿ ਤੁਹਾਨੂੰ ਕੀ ਚਾਹੀਦਾ ਹੈ ? ਤਾਂ ਸੁਲਕਸ਼ਣੀ ਨੇ ਬਹੁਤ ਆਤਮਵਿਸ਼ਵਾਸ ਵਲੋਂ ਬੇਨਤੀ ਕੀਤੀ: ਹੇ ਗੁਰੂ ਨਾਨਕ ਦੇ ਵਾਰਿਸ ! ਮੇਰੀ ਕੁੱਖ ਹਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਮੈਂ ਇਸ ਸੰਸਾਰ ਵਲੋਂ ਨਪੂਤੀ ਹੀ ਚੱਲੀ ਜਾਵਾਂਗੀ। ਗੁਰੂ ਜੀ ਨੇ ਉਸਨੂੰ ਧਿਆਨ ਵਲੋਂ ਵੇਖਿਆ ਅਤੇ ਕਿਹਾ: ਮਾਤਾ ਜੀ ! ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ। ਇਸ ਉੱਤੇ ਸੁਲਕਸ਼ਣੀ ਨੇ ਤੁਰੰਤ ਕਲਮ ਦਵਾਤ ਅਤੇ ਕਾਗਜ ਅੱਗੇ ਪੇਸ਼ ਕਰ ਦਿੱਤਾ ਅਤੇ ਕਿਹਾ: ਹੇ ਗੁਰੂ ਜੀ ! ਆਪ ਜੀ ਅਤੇ ਪ੍ਰਭੂ ਜੀ ਵਿੱਚ ਕੋਈ ਫਰਕ ਨਹੀਂ ਹੈ। ਜੇਕਰ ਮੇਰੀ ਕਿਸਮਤ ਵਿੱਚ ਪਹਿਲਾਂ ਨਹੀਂ ਲਿਖਿਆ ਤਾਂ ਕੋਈ ਗੱਲ ਨਹੀਂ, ਤੁਸੀ ਕ੍ਰਿਪਾ ਕਰੋ ਅਤੇ ਹੁਣ ਲਿਖ ਦਿਓ।
ਇਸ ਨਿਰਧਾਰਤ ਜੁਗਤੀ ਨੂੰ ਵੇਖਕੇ ਗੁਰੂ ਜੀ ਮੁਸਕਰਾਏ ਅਤੇ ਉਨ੍ਹਾਂਨੇ ਮਾਤਾ ਜੀ ਵਲੋਂ ਕਾਗਜ ਲੈ ਕੇ ਉਸ ਉੱਤੇ 1 (ਇੱਕ) ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੇ ਘੋੜੇ ਨੇ ਟਾਂਗ ਹਿੱਲਾ ਦਿੱਤੀ, ਜਿਸਦੇ ਨਾਲ ਗੁਰੂ ਜੀ ਦੀ ਕਲਮ ਹਿਲਣ ਵਲੋਂ ਇੱਕ ਦਾ ਸੱਤ (7) ਅੰਕ ਬੰਣ ਗਿਆ। ਉਸਨੂੰ ਗੁਰੂਦੇਵ ਨੇ ਕਿਹਾ: ਲਓ ਮਾਤਾ ! ਤੂੰ ਪੁੱਤ ਚਾਹੁੰਦੀ ਸੀ ਪਰ ਵਿਧਾਤਾ ਨੂੰ ਕੁੱਝ ਹੋਰ ਹੀ ਮੰਜੂਰ ਹੈ ਹੁਣ ਤੁਹਾਡੇ ਇੱਥੇ ਸੱਤ ਪੁੱਤ ਜਨਮ ਲੈਣਗੇ। ਗੁਰੂ ਜੀ ਦਾ ਵਚਨ ਪੁਰਾ ਹੋਇਆ। ਕੁੱਝ ਸਮਾਂ ਬਾਅਦ ਮਾਤਾ ਸੁਲਕਸ਼ਣੀ ਜੀ ਦੇ ਇੱਥੇ ਸੱਤ (7) ਪੁੱਤ ਹੋਏ ਜੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਥ ਉੱਤੇ ਬੇਹੱਦ ਸ਼ਰਧਾ ਭਗਤੀ ਰੱਖਦੇ ਸਨ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਜ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚ ਗੜਬੜ ਹੈ। ਅਮਰੀਕਾ, ਜਿਸ ਨੂੰ ਦੁਨੀਆ ਦੀ ਮਹਾਸ਼ਕਤੀ ਕਿਹਾ ਜਾਂਦਾ ਹੈ, 20 ਸਾਲਾਂ ਤੱਕ ਅਫਗਾਨਿਸਤਾਨ ਵਿੱਚ ਰਹਿਣ ਦੇ ਬਾਅਦ ਵੀ ਸ਼ਾਂਤੀ ਸਥਾਪਤ ਨਹੀਂ ਕਰ ਸਕਿਆ। ਅਫਗਾਨਾਂ ਉੱਤੇ ਨਿਯੰਤਰਣ ਅਤੇ ਰਾਜ ਕਰਨਾ ਹਮੇਸ਼ਾ ਮੁਸ਼ਕਲ ਰਿਹਾ ਹੈ ਪਰ ਭਾਰਤ ਵਿੱਚ ਇੱਕ ਅਜਿਹਾ ਮਹਾਨ ਯੋਧਾ ਵੀ ਹੋਇਆ ਹੈ, ਜਿਸਦਾ ਨਾਂ ਸੁਣ ਕੇ ਇੱਕ ਵਾਰ ਅਫਗਾਨੀ ਵੀ ਕੰਬ ਉੱਠਦੇ ਸਨ। ਇਸ ਯੋਧੇ ਦਾ ਨਾਮ ਹਰੀ ਸਿੰਘ ਨਲੂਆ ਸੀ।
ਹਰੀ ਸਿੰਘ ਨਲਵਾ ਦੇ ਨਾਂ ਨੇ ਅਫਗਾਨਾਂ ਵਿੱਚ ਅਜਿਹਾ ਡਰ ਫੈਲਾ ਦਿੱਤਾ ਸੀ ਕਿ ਉਸ ਸਮੇਂ ਵੀ ਅਫਗਾਨ ਮਾਵਾਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਉਸਦਾ ਨਾਮ ਲੈਂਦੀਆਂ ਸਨ।
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਭ ਤੋਂ ਭਰੋਸੇਮੰਦ ਕਮਾਂਡਰਾਂ ਵਿੱਚੋਂ ਇੱਕ ਸੀ। ਉਹ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦਾ ਗਵਰਨਰ ਸੀ। ਉਸਨੇ ਨਾ ਸਿਰਫ ਅਫਗਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ, ਬਲਕਿ ਉਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਵੀ ਰੋਕਿਆ। ਉਸਨੇ ਖੈਬਰ ਦੱਰੇ ਵਿੱਚ ਆਪਣੀ ਸਰਦਾਰੀ ਕਾਇਮ ਕੀਤੀ ਸੀ। ਦਰਅਸਲ, 1000 ਈਸਵੀ ਤੋਂ ਲੈ ਕੇ 19 ਵੀਂ ਸਦੀ ਦੇ ਅਰੰਭ ਤੱਕ, ਵਿਦੇਸ਼ੀ ਹਮਲਾਵਰ ਖੈਬਰ ਦੱਰੇ ਰਾਹੀਂ ਭਾਰਤ ਵਿੱਚ ਘੁਸਪੈਠ ਕਰਦੇ ਸਨ।
ਇੰਡੀਅਨ ਐਕਸਪ੍ਰੈਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ: ਡੀਪੀ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਅਫਗਾਨ ਲੋਕ ਕਥਾਵਾਂ ਵਿੱਚ ਜ਼ਿਕਰ ਹੈ ਕਿ ਜਦੋਂ ਕੋਈ ਬੱਚਾ ਬਹੁਤ ਰੌਲਾ ਪਾਉਂਦਾ ਸੀ ਤਾਂ ਉਸਦੀ ਮਾਂ ਉਸਨੂੰ ਚੁੱਪ ਕਰਾਉਣ ਲਈ ਨਲੂਏ ਦਾ ਨਾਮ ਲੈਂਦੀਆਂ ਸਨ । ਉਸ ਦਾ ਨਾਂ ਸੁਣਦਿਆਂ ਹੀ ਰੋਂਦਾ ਬੱਚਾ ਚੁੱਪ ਕਰਕੇ ਬੈਠ ਜਾਂਦਾ ਸੀ।
ਡਾ. ਸਿੰਘ ਨੇ ਅੱਗੇ ਕਿਹਾ ਕਿ ਇਹ ਨਲਵਾ ਸੀ ਜਿਸਨੇ ਅਫਗਾਨਿਸਤਾਨ ਦੀ ਸਰਹੱਦ ਅਤੇ ਖੈਬਰ ਦੱਰੇ ਦੇ ਨਾਲ ਲੱਗਦੇ ਕਈ ਇਲਾਕਿਆਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਅਫਗਾਨਾਂ ਨੂੰ ਉੱਤਰ-ਪੱਛਮੀ ਸਰਹੱਦ ਵਿੱਚ ਦਾਖਲ ਹੋਣ ਤੋਂ ਰੋਕਿਆ। ਦਰਅਸਲ, ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਾਂ ਦੇ ਦਿੱਲੀ ਅਤੇ ਪੰਜਾਬ ਵਿੱਚ ਵਾਰ -ਵਾਰ ਹੋਣ ਵਾਲੇ ਹਮਲੇ ਨੂੰ ਰੋਕਣ ਲਈ ਦੋ ਤਰ੍ਹਾਂ ਦੀਆਂ ਫ਼ੌਜਾਂ ਬਣਾਈਆਂ ਸਨ। ਇੱਕ ਜਿਸ ਵਿੱਚ ਆਧੁਨਿਕ ਹਥਿਆਰਾਂ ਵਾਲੇ ਫ੍ਰੈਂਚ, ਜਰਮਨ, ਇਟਾਲੀਅਨ, ਰੂਸੀ ਅਤੇ ਯੂਨਾਨੀ ਸਿਪਾਹੀ ਸ਼ਾਮਲ ਸਨ. ਇਸ ਦੇ ਨਾਲ ਹੀ ਦੂਜੀ ਫ਼ੌਜ ਦੀ ਜ਼ਿੰਮੇਵਾਰੀ ਹਰੀ ਸਿੰਘ ਨਲਵਾ ਨੂੰ ਸੌਂਪੀ ਗਈ, ਜਿਨ੍ਹਾਂ ਨੇ ਅਫ਼ਗਾਨਿਸਤਾਨ ਦੀ ਇੱਕ ਪ੍ਰਜਾਤੀ ਹਜ਼ਾਰਾ ਦੇ 1000 ਲੜਕਿਆਂ ਨੂੰ ਹਰਾਇਆ। ਉਹ ਵੀ ਉਦੋਂ ਜਦੋਂ ਨਲਵੇ ਦੀ ਸਿੱਖ ਫ਼ੌਜ ਹਜ਼ਾਰਾ ਨਾਲੋਂ ਤਿੰਨ ਗੁਣਾ ਘੱਟ ਸੀ। ਭਾਰਤ ਸਰਕਾਰ ਨੇ ਸਾਲ 2013 ਵਿੱਚ ਉਸਦੀ ਬਹਾਦਰੀ ਨੂੰ ਸਮਰਪਿਤ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ।
ਹਰੀ ਸਿੰਘ ਨਲਵਾ ਨੇ ਕਈ ਵਾਰ ਅਫਗਾਨਾਂ ਨੂੰ ਜੰਗ ਦੇ ਮੈਦਾਨ ਵਿੱਚ ਧੂੜ ਚਟਾ ਦਿੱਤੀ। ਸਾਲ 1807 ਵਿੱਚ, ਨਲਵਾ ਨੇ ਕਸੂਰ ਦੀ ਲੜਾਈ ਵਿੱਚ ਅਫਗਾਨ ਸ਼ਾਸਕ ਕੁਤੁਬ-ਉਦ-ਦੀਨ ਖਾਨ ਨੂੰ ਹਰਾਇਆ। ਉਸ ਸਮੇਂ ਨਲਵਾ ਦੀ ਉਮਰ ਸਿਰਫ 16 ਸਾਲ ਸੀ। ਉਸੇ ਸਮੇਂ, 1813 ਵਿੱਚ ਅਟਕ ਦੀ ਲੜਾਈ ਵਿੱਚ, ਨਲਵਾ ਨੇ ਹੋਰ ਕਮਾਂਡਰਾਂ ਦੇ ਨਾਲ ਅਜ਼ੀਮ ਖਾਨ ਅਤੇ ਉਸਦੇ ਭਰਾ ਦੋਸਤ ਮੁਹੰਮਦ ਖਾਨ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ। ਇਹ ਦੋਵੇਂ ਕਾਬੁਲ ਦੇ ਸ਼ਾਹ ਮਹਿਮੂਦ ਦੀ ਤਰਫੋਂ ਲੜੇ ਸਨ। ਨਾਲ ਹੀ, ਦੁਰਾਨੀ ਪਠਾਨਾਂ ਉੱਤੇ ਸਿੱਖਾਂ ਦੀ ਇਹ ਪਹਿਲੀ ਵੱਡੀ ਜਿੱਤ ਸੀ।
ਬਾਅਦ ਵਿੱਚ, 1818 ਵਿੱਚ, ਨਲਵਾ ਦੇ ਅਧੀਨ ਇੱਕ ਸਿੱਖ ਫੌਜ ਨੇ ਪਿਸ਼ਾਵਰ ਦੀ ਲੜਾਈ ਜਿੱਤ ਲਈ। ਇਸ ਤੋਂ ਇਲਾਵਾ, ਉਨ੍ਹਾਂ ਨੇ 1837 ਵਿੱਚ ਜਮਰੌਦ ਉੱਤੇ ਕਬਜ਼ਾ ਕਰ ਲਿਆ, ਜੋ ਕਿ ਖੈਬਰ ਦੱਰੇ ਰਾਹੀਂ ਅਫਗਾਨਿਸਤਾਨ ਦੇ ਪ੍ਰਵੇਸ਼ ਦੁਆਰ ਤੇ ਇੱਕ ਕਿਲ੍ਹਾ ਸੀ। ਇੰਨਾ ਹੀ ਨਹੀਂ, ਸਿੱਖ ਫੌਜ ਨੇ ਮੁਲਤਾਨ, ਹਜ਼ਾਰਾ, ਮਨੇਕੇਰਾ ਅਤੇ ਕਸ਼ਮੀਰ ਵਿੱਚ ਲੜੀਆਂ ਗਈਆਂ ਲੜਾਈਆਂ ਵਿੱਚ ਅਫਗਾਨਾਂ ਨੂੰ ਵੀ ਹਰਾਇਆ। ਨਲਵਾ ਦੀ ਅਗਵਾਈ ਵਿੱਚ ਸਿੱਖ ਫ਼ੌਜ ਦੀ ਲਗਾਤਾਰ ਜਿੱਤ ਨੇ ਅਫ਼ਗਾਨ ਲੋਕਾਂ ਦੇ ਦਿਲਾਂ ਨੂੰ ਡਰ ਨਾਲ ਭਰ ਦਿੱਤਾ ਸੀ।
ਹਰੀ ਸਿੰਘ ਨਲਵਾ ਜਮਰੌਦ ਦੀ ਲੜਾਈ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਪਰ ਉਸਨੇ ਆਪਣੀ ਫੌਜ ਨੂੰ ਸਪੱਸ਼ਟ ਹੁਕਮ ਦਿੱਤਾ ਸੀ ਕਿ ਉਸਦੀ ਮੌਤ ਦੀ ਖਬਰ ਅਫਗਾਨਾਂ ਤੱਕ ਨਾ ਪਹੁੰਚੇ। ਦਰਅਸਲ, ਨਲਵਾ ਦਾ ਨਾਮ ਹੀ ਅਫਗਾਨ ਲੋਕਾਂ ਵਿੱਚ ਡਰ ਭਰਨ ਲਈ ਵਰਤਿਆ ਜਾਂਦਾ ਸੀ. ਅਜਿਹੀ ਸਥਿਤੀ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਫ਼ੌਜ ਲਾਹੌਰ ਤੋਂ ਨਹੀਂ ਆਉਂਦੀ, ਉਦੋਂ ਤੱਕ ਉਸ ਦੀ ਮੌਤ ਦੀ ਖ਼ਬਰ ਨਾ ਦੱਸੀ ਜਾਵੇ।
ਕਿਹਾ ਜਾਂਦਾ ਹੈ ਕਿ ਜੇ ਹਰੀ ਸਿੰਘ ਨਲਵਾ ਨੇ ਇਹ ਯੁੱਧ ਨਾ ਜਿੱਤੇ ਹੁੰਦੇ ਤਾਂ ਪੇਸ਼ਾਵਰ ਅਤੇ ਉੱਤਰ-ਪੱਛਮੀ ਖੇਤਰ ਅੱਜ ਅਫ਼ਗਾਨਾਂ ਦੇ ਕਬਜ਼ੇ ਹੇਠ ਹੋ ਜਾਣਾ ਸੀ. ਅਜਿਹੀ ਸਥਿਤੀ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਅਫਗਾਨ ਘੁਸਪੈਠ ਦਾ ਡਰ ਹਮੇਸ਼ਾ ਬਣਿਆ ਰਹਿਣਾ ਸੀ।