ਅੰਗ : 561

ਵਡਹੰਸੁ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥

ਅਰਥ : ਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ। ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥



Share On Whatsapp

Leave a Comment
SIMRANJOT SINGH : Waheguru Ji🙏



धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु त्रिसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥

अर्थ :-हे भगवान जी ! (दुनिया के विकारों के झंझटों में से) अपने सेवक की इज्ज़त बचा ले। हे हरि ! मुझे अपना नाम जपने की समरथा दे। मैं (तेरे से) सिर्फ तेरी भक्ति का दान मांग रहा हूँ।रहाउ। हे भाई ! मुझे वह धर्म बता जिस के साथ जगत के विकारों के झंझटों से बचा जा सके। मैं इन झंझटों से बचना चाहता हूँ। बता; मैं कैसे बचूँ? (उत्तर-) परमात्मा के नाम का जाप कश्ती है,नाम ही तुलहा है। जिस मनुख ने हरि-नाम जपा वह तैराक बन के (संसार-सागर से) पार निकल जाता है।1। हे भाई ! जिन मनुष्यों ने गुरु के वचनों के द्वारा परमात्मा का नाम जपा, वह सेवक परमात्मा को प्यारे लगते हैं। चित्र गुप्त ने जो भी उन (के कर्मो) का लेख लिख रखा था, धर्मराज का वह सारा हिसाब ही खत्म हो जाता है।2। हे भाई ! जिन संत जनों ने साध जनों की संगत में बैठ के अपने मन में परमात्मा के नाम का जाप किया, उन के अंदर कलिआण रूप (परमात्मा प्रकट हो गया, मानो) ठंडक पहुचाने वाला चाँद चड़ गया, जिस ने (उन के मन में से) तृष्णा की अग्नि बुझा दी; (जिस ने विकारों का) तपता सूरज (शांत कर दिया)।3। हे भगवान ! तूं सब से बड़ा हैं, तूं सर्व-व्यापक हैं; तूं अपहुंच हैं; ज्ञान-इन्द्रियों के द्वारा तेरे तक पहुंच नहीं हो सकती। तूं (हर जगह) आप ही आप हैं। हे भगवान ! अपने दास नानक ऊपर कृपा कर, और, अपने दासो के दासो का दास बना ले।4।6।



Share On Whatsapp

Leave a comment


ਅੰਗ : 668

ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥

ਅਰਥ : ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ। ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।2। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ,ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ)।3। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।4।6।



Share On Whatsapp

Leave a Comment
SIMRANJOT SINGH : Waheguru Ji🙏

ਇੱਕ ਕਿਤਾਬ ਵਿੱਚ ਪੜੇ ਆ ਸੀ ਚੰਗਾ ਲੱਗਾ ਲਿਖ ਦਿੱਤਾ।।
ਭੇਖੀ ਸਿੱਖੀ ਅਤੇ ਅਸਲੀ ਸਿੱਖੀ
ਗੁਰੂ ਗੋਬਿੰਦ ਸਿੰਘ ਹਰ ਰੋਜ਼ ਸ਼ਾਮ ਨੂੰ ਸਿੰਘਾਂ ਨੂੰ ਨਾ ਲੈ ਕੇ ਸ਼ਿਕਾਰ ਖੇਡਣ ਜਾਂਦੇ ਅਤੇ ਸ਼ੇਰਾਂ ਤੇ ਚੀਤਿਆਂ ਦਾ ਸ਼ਿਕਾਰ ਕਰਦੇ। ਸ਼ਿਕਾਰ ਤੇ ਜਾਣ ਨਾਲ ਸਿੰਘਾਂ ਦੇ ਹੌਸਲੇ ਬਹੁਤ ਵਧ ਗਏ ਅਤੇ ਉਨ੍ਹਾਂ ਸ਼ੇਰਾਂ ਅੱਗੇ ਡੱਟਣਾ ਸ਼ੁਰੂ ਕਰ ਦਿੱਤਾ।ਇਕ ਦਿਨ ਗੁਰੂ ਜੀ ਸ਼ਿਕਾਰ ਕੀਤੇ ਸ਼ੇਰ ਦੀ ਖੱਲ ਲੁਹਾ ਕੇ ਨਾਲ ਲੈ ਆਏ। ਉਨ੍ਹਾਂ ਨੇ ਹੁਕਮ ਕੀਤਾ ਇਸ ਖੱਲ ਨੂੰ ਇਕ ਗਧੇ ਉਪਰ ਪਾ ਦਿਤਾ ਜਾਵੇ ਅਤੇ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਨੇੜੇ ਛੱਡ ਦਿਤਾ ਜਾਵੇ। ਸਿੰਘਾ ਨੇ ਇੰਝ ਹੀ ਕੀਤਾ
ਸਵੇਰੇ ਸਵੇਰੇ ਪਿੰਡ ਦੇ ਲੋਕਾਂ ਨੇ ਜਦ ਉਸ ਗਧੇ ਨੂੰ ਦੇਖਿਆ ਤਾਂ ਉਪਰ ਸ਼ੇਰ ਦੀ ਖੱਲ ਹੋਣ ਕਾਰਨ, ਉਨ੍ਹਾਂ ਨੂੰ ਇਹ ਲੱਗਿਆ ਜਿਵੇਂ ਪਿੰਡ ਦੇ ਨੇੜੇ ਸ਼ੇਰ ਫਿਰ ਰਿਹਾ ਹੋਵੇ। ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਪਿੰਡ ਦੇ ਲੋਕੀ ਸ਼ੇਰ ਦੇ ਡਰ ਨਾਲ ਸਹਿਮ ਗਏ। ਕੋਈ ਵੀ ਉਸ ਪਾਸੇ ਜਾਣ ਦੀ ਹਿੰਮਤ ਨਾ ਕਰਦਾ। ਦੋ ਤਿੰਨ ਦਿਨ ਉਹ ਗਧਾ ਬੇ ਰੋਕ ਟੋਕ ਫਸਲ ਅਤੇ ਘਾਹ ਚਰਦਾ ਪਿੰਡ ਦੇ ਆਸੇ ਪਾਸੇ ਫਿਰਦਾ ਰਿਹਾ। ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਉਹ ਸ਼ੇਰ ਨਹੀਂ ਹੋ ਸਕਦਾ ਜਿਹੜਾ ਘਾਹ ਚਰਦਾ ਹੋਵੇ। ਦੂਰ ਤੋਂ ਹੀ ਉਸ ਦੀ ਖੱਲ ਦੇਖ ਕੇ ਅਨੁਮਾਨ ਲਗਾ ਲੈਂਦੇ ਕਿ ਉਹ ਸ਼ੇਰ ਸੀ।
ਇਕ ਦਿਨ ਉਸ ਪਾਸੇ ਦੀ ਇਕ ਘੁਮਿਆਰ, ਆਪਣੇ ਗਧੇ ਲੈ ਕੇ ਜਾ ਰਿਹਾ ਸੀ। ਉਸ ਦੇ ਗਧਿਆਂ ਨੇ ਹੀਂਗਣਾ ਸ਼ੁਰੂ ਕਰ ਦਿਤਾ। ਸ਼ੇਰ ਦੀ ਖੱਲ ਵਾਲੇ ਗਧੇ ਤੋਂ ਵੀ ਆਪਣੇ ਭਰਾਵਾਂ ਦੀ ਆਵਾਜ਼ ਦਾ ਜਵਾਬ ਦਿਤੇ ਬਿਨਾਂ ਨਾ ਰਿਹਾ ਗਿਆ, ਉਸ ਨੇ ਵੀ ਉਨ੍ਹਾਂ ਦੀ ਸੁਰ ਦੇ ਨਾਲ ਆਪਣੀ ਸੁਰ ਮਿਲਾ ਦਿੱਤੀ। ਜਦੋਂ ਘੁਮਿਆਰ ਨੇ ਉਸ ਨੂੰ ਹੀਂਗਦੇ ਸੁਣਿਆ ਤਾਂ ਉਸ ਉਪਰੋਂ ਸ਼ੇਰ ਦੀ ਖੱਲ ਉਤਾਰ ਦਿੱਤੀ। ਆਪਣਾ ਗੁੰਮ ਹੋਇਆ ਰਾਧਾ ਮਿਲਣ ਉਪਰ ਬਹੁਤ ਖੁਸ਼ ਹੋਇਆ ਅਤੇ ਗਧੇ ਦੇ ਦੋ ਡੰਡੇ ਮਾਰ ਦੂਜਿਆਂ ਗਧਿਆਂ ਨਾਲ ਮਿਲਾ ਲਿਆ। ਗਧੇ ਦੇ ਹੀਂਗਣ ਨਾਲ ਉਸ ਗਧੇ ਦਾ ਪੋਲ ਖੁਲ ਗਿਆ,
ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਸ਼ੇਰ ਦੀ ਖੱਲ ਗਧੇ ਉਪਰ ਗੁਰੂ ਗੋਬਿੰਦ ਸਿੰਘ ਨੇ ਪਵਾਈ ਸੀ। ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜ ਗਏ। ਉਨ੍ਹਾਂ ਬੇਨਤੀ ਕੀਤੀ, “ਗੁਰੂ ਜੀ, ਆਪ ਨੇ ਤਿੰਨ ਦਿਨ ਪਿੰਡ ਦੇ ਲੋਕਾਂ ਨੂੰ ਇਕ ਗਧੇ ਤੋਂ ਕਿਉਂ ਡਰਾਇਆ, ਇਸ ਵਿਚ ਕਿਹੜਾ ਭੇਦ ਸੀ? ਉਹ ਸਾਨੂੰ ਸਾਰਿਆਂ ਨੂੰ ਸਮਝਾਇਆ ਜਾਵੇ।”
ਗੁਰੂ ਜੀ ਨੇ ਅਗੋਂ ਫੁਰਾਮਾਇਆ, “ਇਹ ਚਰਿਤਰ ਸਿੰਘਾਂ ਨੂੰ ਸਮਝਾਉਣ ਲਈ ਰਚਿਆ ਗਿਆ ਸੀ। ਇਕ ਸਿੱਖ ਬਾਹਰ ਦੇ ਦਿਖਾਵੇ ਦੇ ਚਿੰਨ੍ਹਾਂ ਨਾਲ ਸਿੰਘ ਨਹੀਂ ਬਣ ਜਾਂਦਾ। ਸਿੰਘ ਦੇ ਅੰਦਰ ਵੀ ਸਿੱਖੀ ਹੋਣੀ ਚਾਹੀਦੀ ਹੈ। ਸ਼ੇਰ ਦੀ ਖੱਲ ਪਾ ਕੇ ਗਧਾ ਸ਼ੇਰ ਨਹੀਂ ਬਣ ਸਕਿਆ। ਤਿੰਨ ਦਿਨ ਉਹ ਗਧਾ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਜ਼ਰੂਰ ਡਰਾਈ ਰੱਖਿਆ। ਜਦੋਂ ਉਸ ਦਾ ਰਾਜ ਖੁਲ੍ਹ ਗਿਆ ਤਾਂ ਫਿਰ ਉਹ ਇਕ ਗਧਾ ਬਣ ਕੇ ਰਿਹਾ ਗਿਆ
ਸਿੱਖਿਆ – ਸਾਨੂੰ ਦਿਖਾਵੇ ਦੇ ਸਿੱਖ ਨਹੀਂ ਬਣਨਾਂ ਚਾਹਿਦਾ, ਸਿੱਖੀ ਦੇ ਆਦਰਸ਼ ਅਤੇ ਗੁਰੂ ਦੇ ਹੁਕਮ ਉਪਰ ਚਲ ਕਰ ਹੀ ਅਸਲੀ ਸਿੱਖ ਬਣਿਆ ਜਾ ਸਕਦਾ🙏✍️
ਕੋਈ ਗੱਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ 🙏



Share On Whatsapp

Leave a Comment
Harpinder Singh : 🙏🏻🌹🌺🌸🌷🌼Waheguru Ji🌼🌷🌸🌺🌹🙏🏻



ਸਵੇਰ ਦਾ ਵੇਲਾ ਹੈ ,
ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ।
ਵਾਹਿਗੁਰੂ ਤੁਹਾਡਾ ਦਿਨ ਖੁਸ਼ੀਆਂ ਭਰਿਆ ਕਰੇ।



Share On Whatsapp

View All 378 Comments
Karan : Waheguru Ji Ka Khalsa Waheguru Ji Ki Fateh
Surinder Singh : Waheguru Ji Ka Khalsa Waheguru Ji Ki Fateh.

ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ



Share On Whatsapp

Leave a comment


ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ



Share On Whatsapp

Leave a comment




ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ ..
ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…



Share On Whatsapp

Leave a comment


ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ



Share On Whatsapp

Leave a comment


ਸਾਧ ਕੈ ਸੰਗਿ ਨ ਕਬਹੂ ਧਾਵੈ
ਸਾਧ ਕੈ ਸੰਗਿ ਸਦਾ ਸੁਖੁ ਪਾਵੈ
ਸਾਧਸੰਗਿ ਬਸਤੁ ਅਗੋਚਰ ਲਹੈ
ਸਾਧੂ ਕੈ ਸੰਗਿ ਅਜਰੁ ਸਹੈ
ਸਾਧ ਕੈ ਸੰਗਿ ਬਸੈ ਥਾਨਿ ਊਚੈ
ਸਾਧੂ ਕੈ ਸੰਗਿ ਮਹਲਿ ਪਹੂਚੈ
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ
ਸਾਧ ਕੈ ਸੰਗਿ ਪਾਏ ਨਾਮ ਨਿਧਾਨ
ਨਾਨਕ ਸਾਧੂ ਕੈ ਕੁਰਬਾਨ ॥4॥



Share On Whatsapp

Leave a comment




ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਘ ਹੈ…
ਨਿਹਾਲੇ ਤੇ ਪਰਿਵਾਰ ਦੇ ਮੈਂਬਰਾਂ ਕਹਿ ਛੱਡਣਾਂ ਮਾਤਾ ਤੂੰ ਕਮਲ ਨਾ ਕੁਦਾਇਆ ਕਰ,ਤੈਨੂੰ ਪਤਾ ਮਹਾਰਾਜ ਸਾਹਿਬ ਜੀ ਦੇ ਅਨੰਦਪੁਰ ਸ਼ਹਿਰ ਨੂੰ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸੱਤ ਮਹੀਨਿਆਂ ਤੋਂ ਘੇਰਾ ਪਾਇਆ ਹੈ,ਐਸੇ ਹਾਲਤਾਂ ਵਿੱਚ ਮਹਾਰਾਜ ਕਿਵੇਂ ਦੇ ਦਰਸ਼ਨ ਹੋ ਸਕਦੇ ਹਨ…..?
ਮਾਤਾ ਨੇ ਪਰਿਵਾਰ ਨੂੰ ਕਹਿਣਾਂ “ਪੁੱਤ ਨਿਹਾਲਿਆ ਜੇਕਰ ਮੀਰੀ/ਪੀਰੀ ਦੇ ਮਾਲਕ,ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਭਾਗਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀਂ ਦੀ ਸ਼ਰਧਾ ਜਰੂਰ ਪੂਰੀ ਕਰਨਗੇ,ਸਮਾਂ ਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰਕੇ ਤਾਂਘ ਨਾਲ ਸੂਤ ਕੱਤਦੀ ਮਨ ਚ ਖਵਾਹਿਸ਼ ਕਿ ਏਹੀ ਸੂਤ ਦਾ ਚੋਲਾ ਬਣਾਂ ਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਾਂਗੀ,ਮਾਤਾ ਗੁਰਦੇਈ ਨੌਹਾਂ ਧੀਆਂ ਪੁੱਤਾਂ ਲਈ ਮਜਾਕ ਦਾ ਪਾਤਰ ਬਣੀ ਸੀ….
ਸੰਨ੍ਹ ੧੭੦੪ ਦਸੰਬਰ ੮ ਪੋਹ ਦੀ ਰਾਤ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ ਨਿਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ,ਨਿਹਾਲਾ ਬੜਾ ਹੈਰਾਨ ਕਿ ਮੇਰੇ ਗਰੀਬ ਦੇ ਘਰ ਬਾਗਾਂ ਦੇ ਮਾਲਕ ਭਾਈ ਪੰਜਾਬਾ ਜੀ ਕੀ ਹੁਕਮ ਹੈ…?
ਭਾਈ ਪੰਜਾਬਾ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜਾ ਪਧਾਰੇ ਹਨ,ਮਾਤਾ ਗੁਰਦੇਈ ਨੂੰ ਯਾਦ ਕਰ ਰਹੇ ਹਨ,ਇਹ ਸੁਣਦਿਆਂ ਹੀ ਨਿਹਾਲੇ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ,ਨਿਹਾਲਾ ਕੂਕ ਉਠਿਆ #ਧੰਨ_ਗੁਰੂ_ਧੰਨ_ਗੁਰੂ_ਧੰਨ_ਗੁਰੂ ਕਹਿੰਦਿਆਂ ਹੀ ਆਪਣੀ ਮਾਤਾ ਦੇ ਚਰਨ ਫੜ੍ਹ ਮਾਫੀਆਂ ਮੰਗਣ ਲੱਗਾ ਮਾਤਾ ਮੈਨੂੰ ਬਖਸ਼ ਦੇਈ ਮਾਂ ਤੇਰੀ ਭਗਤੀ ਸਫਲ ਸਫਲ…
ਬਖਸ਼ੰਦ ਪਿਤਾ ਕਲਗੀਧਰ ਪਾਤਸ਼ਾਹ ਜੀ ਸੱਚਮੁੱਚ ਮਾਛੀਵਾੜਾ ਆਣ ਪਧਾਰੇ ਹਨ,ਮਾਤਾ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਪਰ ਪਾਤਸ਼ਾਹ ਦੀ ਕਲਾ ਵਰਤ ਗਈ ਮਾਤਾ ਜੀ ਉਠਕੇ ਜਲਦ ਤਿਆਰ ਹੋਏ,ਭਾਈ ਪੰਜਾਬਾ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਹੈ ਮਾਤਾ ਗੁਰਦੇਈ ਜੀ ਵਲੋਂ ਕਤਿਆ ਸੂਤ ਨਾਲ ਬਣਿਆ ਥਾਨ ਨਾਲ ਲੈ ਕੇ ਆਉਣਾਂ ਏਹੀ ਥਾਨ ਸੀ ਜਿਸ ਨੂੰ ਨਬੀ ਖ਼ਾ ਅਤੇ ਗਨੀ ਖ਼ਾ ਨੇ ਨੀਲਾ ਰੰਗ ਕਰਵਾਇਆ ਜਿਸ ਨੂੰ ਪਹਿਨ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ।
ਕਲਗੀਧਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਵਿਚ ਐਸੀਆਂ ਬੇਅੰਤ ਘਟਨਾਵਾਂ ਦਾ ਜਿਕਰ ਇਤਿਹਾਸ ਵਿਚ ਮਿਲਦਾ ਹੈ ।
【ਸ਼ਮਸ਼ੇਰ ਸਿੰਘ ਜੇਠੂਵਾਲ】



Share On Whatsapp

Leave a Comment
Chandpreet Singh : ਵਾਹਿਗੁਰੂ ਜੀ 🙏

ਸ਼੍ਰੀ ਗੁਰੂ ਹਰਿ ਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਰਾਮ ਰਾਏ ਜੀ ਤੋਂ ਨਾਰਾਜ਼ ਹੋ ਕੇ ਮਨੀਮਾਜਰਾ ਵਿਖੇ ਆ ਕੇ ਨਿਵਾਸ ਕੀਤਾ। ਰਾਮ ਰਾਏ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਤੁਕ ਬਦਲ ਦਿਤੀ ਸੀ , ਜਦੋਂ ਕੇ “ਮਿੱਟੀ ਮੁਸਲਮਾਨ ” ਦੀ ਥਾਂ “ਮਿੱਟੀ ਬੇਈਮਾਨ ਦੀ ” ਉਚਾਰਨ ਕੀਤੀ। ਮਾਤਾ ਰਾਜ ਕੌਰ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਘਰ ਦੀ ਸ਼ਰਧਾਲੂ ਸੀ। ਮਾਤਾ ਜੀ ਗੁਰਬਾਣੀ ਦੀ ਬੇਅਦਬੀ ਸਹਿਣ ਨਾ ਕਰ ਸਕੀ ਅਤੇ ਰਾਮ ਰਾਏ ਜੀ ਦਾ ਸਾਥ ਛੱਡ ਕੇ ਮਨੀਮਾਜਰਾ ਆ ਨਿਵਾਸ ਕੀਤਾ। ਇਥੇ ਆ ਕੇ ਮਾਤਾ ਜੀ ਨੇ ਬਹੁਤ ਤਪੱਸਿਆ ਕੀਤੀ। ਇੱਕ ਵਾਰੀ ਬਰਸਾਤ ਦੇ ਦਿਨਾਂ ਵਿਚ ਮਾਤਾ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਲੱਗਾ ਤਾਂ ਮਾਤਾ ਜੀ ਨੇ ਆਪਣਾ ਸੇਵਕ ਸ਼ਾਹੂਕਾਰ ਭਰਾ ਮੱਲ ਕੋਲ ਭੇਜਿਆ ਅਤੇ ਕਿਹਾ ਕੇ ਮਾਤਾ ਰਾਜ ਕੌਰ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਵਾਲਾ ਹੈ ਅਤੇ ਮਾਤਾ ਜੀ ਨੇ ਸ਼ਤੀਰ ਦੇ ਹੇਠਾਂ ਥੰਮ ਦੇਣ ਲਈ ਕਿਹਾ ਹੈ। ਭਰਾ ਮੱਲ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ , ਫਿਰ ਮਾਤਾ ਜੀ ਨੇ ਸੇਵਕ ਗਰੀਬ ਜੱਟ ਕੋਲ ਭੇਜਿਆ ਤੇ ਗਰੀਬ ਜੱਟ ਉਸੇ ਵੇਲੇ ਰਾਤ ਨੂੰ ਹੀ ਬੇਰੀ ਦਾ ਥੰਮ ਵੱਢ ਕੇ ਮਾਤਾ ਜੀ ਦੇ ਮਕਾਨ ਦੇ ਸ਼ਤੀਰ ਹੇਠ ਦੇ ਦਿੱਤਾ। ਮਾਤਾ ਜੀ ਨੇ ਪ੍ਰਸੰਨ ਹੋ ਕੇ ਕਿਹਾ ਕੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਜੋ ਤੇਰੀ ਇੱਛਾ ਹੈ ਮੰਗ। ਤਾਂ ਗਰੀਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਕੇ ਮੇਰੇ ਕੁਲ ਦੇ ਰਈਅਤ ਨਾ ਬਣਨ ਇਸ ਦੀ ਬਜਾਏ ਰਾਜੇ ਬਣਨ। ਮਾਤਾ ਜੀ ਨੇ ਵਰ ਦਿੱਤਾ ਕੇ ਤੂੰ ਰਾਜਾ ਬਣੇਗਾ ਅਤੇ ਭਾਰਾ ਮੱਲ ਤੇਰੀ ਰਈਅਤ ਹੋਵੇਗਾ। ਮਾਤਾ ਰਾਜ ਕੌਰ ਦੇ ਇਸ ਵਰ ਨਾਲ ਗਰੀਬ ਜੱਟ ਰਾਜਾ ਬਣ ਗਿਆ ਅਤੇ ਭਾਰਾ ਮੱਲ ਇਸ ਦੀ ਰਈਅਤ ਹੋ ਗਿਆ .
ਇਹ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ ਰਿਹਾਇਸ਼ੀ ਮਕਾਨ ਹੈ



Share On Whatsapp

Leave a comment


ਪਿੰਡ ਜਲੂਪੁਰ ਖੇੜਾ ਜਿਹੜਾ ਕਿ ਰਈਏ ਤੋਂ ਚਾਰ ਕੁ ਮੀਲ ਤੇ ਸਥਿਤ ਹੈ । ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਡੱਠ ਗਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਬਲੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment




बिहागड़ा महला ५ ॥ हरि चरण सरोवर तह करहु निवासु मना ॥ करि मजनु हरि सरे सभि किलबिख नासु मना ॥ करि सदा मजनु गोबिंद सजनु दुख अंधेरा नासे ॥ जनम मरणु न होइ तिस कउ कटै जम के फासे ॥ मिलु साधसंगे नाम रंगे तहा पूरन आसो ॥ बिनवंति नानक धारि किरपा हरि चरण कमल निवासो ॥१॥ तह अनद बिनोद सदा अनहद झुणकारो राम ॥ मिलि गावहि संत जना प्रभ का जैकारो राम ॥ मिलि संत गावहि खसम भावहि हरि प्रेम रस रंगि भिंनीआ ॥ हरि लाभु पाइआ आपु मिटाइआ मिले चिरी विछुंनिआ ॥ गहि भुजा लीने दइआ कीन्हे प्रभ एक अगम अपारो ॥ बिनवंति नानक सदा निरमल सचु सबदु रुण झुणकारो ॥२॥ सुणि वडभागीआ हरि अंम्रित बाणी राम ॥ जिन कउ करमि लिखी तिसु रिदै समाणी राम ॥ अकथ कहाणी तिनी जाणी जिसु आपि प्रभु किरपा करे ॥ अमरु थीआ फिरि न मूआ कलि कलेसा दुख हरे ॥ हरि सरणि पाई तजि न जाई प्रभ प्रीति मनि तनि भाणी ॥ बिनवंति नानक सदा गाईऐ पवित्र अंम्रित बाणी ॥३॥ मन तन गलतु भए किछु कहणु न जाई राम ॥ जिस ते उपजिअड़ा तिनि लीआ समाई राम ॥ मिलि ब्रहम जोती ओति पोती उदकु उदकि समाइआ ॥ जलि थलि महीअलि एकु रविआ नह दूजा द्रिसटाइआ ॥ बणि त्रिणि त्रिभवणि पूरि पूरन कीमति कहणु न जाई ॥ बिनवंति नानक आपि जाणै जिनि एह बणत बणाई ॥४॥२॥५॥

अर्थ :-हे मेरे मन ! परमात्मा के चरण (मानो) सुंदर तालाब है, उस में तूँ (सदा) टिकिआ रहो। हे मन ! परमात्मा (की सिफ़त-सालाह) के तालाब में स्नान करा कर, तेरे सारे पापों का नास हो जाएगा। हे मन ! सदा (हरि-सर में) स्नान करता रहा कर। (जो मनुख यह स्नान करता है) मित्र भगवान उस के सारे दु:ख नास कर देता है उस का मोह का अंधेरा दूर कर देता है। उस मनुख को जन्म-मरन का गेड़ नहीं भुगतणा पड़ता, मित्र-भगवान उसकी यम की फाहीआँ (फंदे) (आत्मिक मौत लाने वाली फाहीआँ (फंदे)) काट देता है। हे मन ! साध संगत में मिल, परमात्मा के नाम-रंग में जुड़ा कर, साध संगत में ही तेरी हरेक आशा पूरी होगी। नानक बेनती करता है-हे हरि ! कृपा कर, तेरे सुंदर कोमल चरणों में मेरा मन सदा टिका रहे।1। साध संगत में सदा आत्मिक आनंद और खुशी की (मानो) एक-रस रौ चली रहती है। साध संगत में संत जन मिल के परमात्मा की सिफ़त-सालाह के गीत गाते रहते हैं। संत जन सिफ़त-सालाह के गीत गाते हैं, वह खसम-भगवान को प्यारे लगते हैं, उन की सुरति परमात्मा के प्रेम-रस के रंग में भिगी रहती है। वह (इस मनुष्य के जन्म में) परमात्मा के नाम की कमाई कमाते हैं, (अपने अंदर से) आपा-भाव मिटा लेते हैं, मुद्दत से बिछुड़े हुए (फिर परमात्मा को) मिल पड़ते हैं। अपहुँच और बयंत परमात्मा उनके ऊपर दया करता है, (उन की) बाँह पकड़ के (उनको) अपना बना लेता है। नानक बेनती करता है-वह संत जन सदा के लिए पवित्र जीवन वाले हो जाते हैं, परमात्मा की सिफ़त सालाह की बाणी उन के अंदर मिठ्ठी मिठ्ठी रौ चलाई रखती है।2।



Share On Whatsapp

Leave a comment


ਅੰਗ : 544

ਬਿਹਾਗੜਾ ਮਹਲਾ ੫ ॥
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥ ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥ ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥ ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥ ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥ ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥ ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥ ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥ ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥ ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥ ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥ ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥ ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥ ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥ ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥ ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥ ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥ ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥ ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥ ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥ ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥

ਅਰਥ : ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ । ਹੇ ਮਨ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ । ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ । (ਜੇਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ) ਮਿੱਤਰ ਪ੍ਰਭੂ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ । ਉਸ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ । ਹੇ ਮਨ! ਸਾਧ ਸੰਗਤਿ ਵਿਚ ਮਿਲ, ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆ ਕਰ, ਸਾਧ ਸੰਗਤਿ ਵਿਚ ਹੀ ਤੇਰੀ ਹਰੇਕ ਆਸ ਪੂਰੀ ਹੋਵੇਗੀ ।ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਕਿਰਪਾ ਕਰ, ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ।੧।ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ । ਸਾਧ ਸੰਗਤਿ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ । ਸੰਤ ਜਨ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ । ਉਹ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਮੁੜ ਪਰਮਾਤਮਾ ਨੂੰ) ਮਿਲ ਪੈਂਦੇ ਹਨ । ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ । ਨਾਨਕ ਬੇਨਤੀ ਕਰਦਾ ਹੈ—ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ।੨।ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ । ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ । ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦੇ ਹਨ ।(ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦਾ ਹੈ) ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਆਪਣੇ ਅੰਦਰੋਂ) ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ, ਉਹ ਮਨੁੱਖ ਉਸ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੇਹੜਾ ਕਦੇ ਛੱਡ ਕੇ ਨਹੀਂ ਜਾਂਦਾ, ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤਿ ਪਿਆਰੀ ਲੱਗਣ ਲੱਗ ਪੈਂਦੀ ਹੈ । ਨਾਨਕ ਬੇਨਤੀ ਕਰਦਾ ਹੈ—(ਹੇ ਭਾਈ!) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ।੩।(‘ਅੰਮ੍ਰਿਤ ਬਾਣੀ’ ਦੀ ਬਰਕਤਿ ਨਾਲ ਮਨੁੱਖ ਦਾ) ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ ਇਸ ਤਰ੍ਹਾਂ) ਮਸਤ ਹੋ ਜਾਂਦਾ ਹੈ ਕਿ (ਇਸ ਦੀ ਬਾਬਤ) ਕੁਝ ਦੱਸਿਆ ਨਹੀਂ ਜਾ ਸਕਦਾ, (ਬੱਸ! ਇਹ ਹੀ ਕਿਹਾ ਜਾ ਸਕਦਾ ਹੈ ਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸ ਨੇ (ਉਸ ਨੂੰ) ਆਪਣੇ ਵਿਚ ਮਿਲਾ ਲਿਆ । ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਮਿਲ ਕੇ (ਉਹ ਇਉਂ ਹੋ ਗਿਆ ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ । (ਫਿਰ ਉਸ ਮਨੁੱਖ ਨੂੰ) ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ । ਉਸ ਮਨੁੱਖ ਨੂੰ ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ (ਉਸ ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ । ਨਾਨਕ ਬੇਨਤੀ ਕਰਦਾ ਹੈ—ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ।੪।੨।੫।



Share On Whatsapp

Leave a Comment
SIMRANJOT SINGH : 🙏Waheguru Ji🙏

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ´ ਹਰਿ ॥੭॥
12 ਅਪ੍ਰੈਲ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਗੁਰਬਾਣੀ ਅਨੁਸਾਰ ਹਰ ਜੀਵ ਲਈ ਸਭ ਤੋ ਵੱਡਾ ਦੁੱਖ ਜਨਮ ਤੇ ਮਰਨ ਦਾ ਹੁੰਦਾ ਹੈ ।
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਪਰ ਭੱਟ ਸਹਿਬਾਨ ਆਖਦੇ ਹਨ ਜਿਨਾ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕੀਤਾ ਉਸ ਤੇ ਕੀ ਮਿਹਰ ਹੁੰਦੀ ਹੈ । ਭੱਟ ਜੀ ਆਖਦੇ ਹਨ ਉਸ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਕੋਈ ਸੰਕਟ ਨਹੀ ਆਉਦਾ , ਨਾ ਉਹ ਜੂਨਾਂ ਵਿੱਚ ਆਉਦਾ ਹੈ । ਉਸ ਦਾ ਜਨਮ ਮਰਨ ਮਿਟ ਜਾਦਾ ਹੈ ਉਹ ਕਿਸੇ ਗਰਭ ਵਿੱਚ ਨਹੀ ਪੈਂਦਾ ।
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋ ਹੋਇਆ। ਤੁਸੀ ਜਦੋ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਵੋ ਬਾਉਲੀ ਸਾਹਿਬ ਗੁਰਦੁਆਰਾ ਸਾਹਿਬ ਤੋ ਥੋੜੀ ਦੂਰੀ ਤੇ ਪਿੰਡ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਚੁਬਾਰਾ ਸਾਹਿਬ ਦੇ ਦਰਸ਼ਨ ਜਰੂਰ ਕਰਕੇ ਆਇਉ । ਜਦੋ ਤੁਸੀ ਚੁਬਾਰਾ ਸਾਹਿਬ ਦੇ ਅੰਦਰ ਜਾਉਗੇ ਖੱਬੇ ਹੱਥ ਪਹਿਲਾ ਅਸਥਾਨ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਬਾਬਾ ਮੋਹਨ ਜੀ ਦਾ ਹੈ । ਸਾਹਮਣੇ ਘਰ ਦੀ ਖੂਹੀ ਹੈ ਜਿਸ ਤੋ ਗੁਰੂ ਸਾਹਿਬ ਵੇਲੇ ਜਲ ਕੱਢਿਆ ਜਾਦਾ ਸੀ । ਸੱਜੇ ਹੱਥ ਉਹ ਪਵਿੱਤਰ ਅਸਥਾਨ ਹੈ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਸੀ ਨਾਲ ਹੀ ਉਹ ਕਮਰਾ ਹੈ ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਤਈਆ ਤਾਪ ਕੈਦ ਕੀਤਾ ਸੀ । ਨਾਲ ਦੇ ਕਮਰੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਦੇ ਨਾਲ ਹੀ ਉਹ ਰੱਥ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਮਾ ਮੋਹਨ ਜੀ ਪਾਸੋ ਪਹਿਲੇ ਤਿੰਨ ਗੁਰੂ ਸਹਿਬਾਨ ਦੀਆਂ ਗੁਰਬਾਣੀ ਵਾਲੀਆਂ ਪੋਥੀਆਂ ਅੰਮ੍ਰਿਤਸਰ ਸਾਹਿਬ ਖੜੀਆ ਸਨ । ਖੱਬੇ ਹੱਥ ਮਾਤਾ ਭਾਨੀ ਜੀ ਦਾ ਚੁੱਲਾ ਤੇ ਗੁਰੂ ਜੀ ਦੇ ਵੇਲੇ ਦਾ ਥੰਮ ਹੈ । ਨਾਲ ਹੀ ਸੱਜੇ ਹੱਥ ਉਹ ਅਸਥਾਨ ਹੈ ਜਿਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਈ ਮੰਜੀਆਂ ਥਾਪੀਆਂ ਸਨ ( 22 ਮੰਜੀਆਂ ਦੀ ਪੋਸਟ ਕੁਝ ਦਿਨ ਪਹਿਲਾ ਪਾ ਚੁਕੇ ਹਾ ) ਸਾਹਮਣੇ ਉਹ ਕਿੱਲੀ ਹੈ ਜਿਸ ਨੂੰ ਫੜ ਕੇ ਬਿਰਧ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਅਕਾਲ ਪੁਰਖ ਦਾ ਧਿਆਨ ਕਰਦੇ ਸਨ । ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਹ ਅਸਥਾਨ ਹੈ ਜਿਥੇ ਬੀਬੀ ਭਾਨੀ ਜੀ ਨੇ ਗੁਰੂ ਪਿਤਾ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਸੀ ਤੇ ਘਰ ਦੀ ਘਰ ਵਿੱਚ ਗੁਰਗੱਦੀ ਦਾ ਵਰ ਪ੍ਰਾਪਤ ਕੀਤਾ ਸੀ । ਇਸ ਤੋ ਥੋੜੀ ਦੂਰੀ ਤੇ ਬਾਹਰ ਵਾਰ ਭਾਈ ਗੁਰਦਾਸ ਜੀ ਦਾ ਉਹ ਅਸਥਾਨ ਹੈ ਜਿਥੇ ਉਹਨਾ ਦਾ ਅੰਤਿਮ ਸੰਸਕਾਰ ਕੀਤਾ ਸੀ ਨਾਲ ਹੀ ਗੁਰੂ ਰਾਮਦਾਸ ਮਹਾਰਾਜ ਦਾ ਖੂਹ ਹੈ । ਆਉ ਗੁਰੂ ਅਰਜਨ ਸਾਹਿਬ ਜੀ ਦੀ ਇਕ ਛੋਟੀ ਜਹੀ ਸਾਖੀ ਦੀ ਸਾਂਝ ਪਾਈਏ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਪ੍ਰਸਾਦਾ ਛੱਕ ਰਹੇ ਸਨ ਬੀਬੀ ਭਾਨੀ ਜੀ ਬੜੇ ਪਿਆਰ ਵਿੱਚ ਗਰਮ – ਗਰਮ ਪ੍ਰਸਾਦਾ ਗੁਰੂ ਜੀ ਨੂੰ ਛਕਾ ਰਹੇ ਸਨ । ਏਨੇ ਚਿਰ ਵਿੱਚ ਅਰਜਨ ਦੇਵ ਮਹਾਰਾਜ ਰਿੜਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘ ਕੋਲ ਗਏ ਤੇ ਜੋਰ ਨਾਲ ਪਲੰਘ ਫੜ ਕੇ ਖੜੇ ਹੋਣ ਲਗੇ । ਜਦੋ ਪਲੰਘ ਹਿਲਿਆ ਤਾ ਗੁਰੂ ਅਮਰਦਾਸ ਮਹਾਰਾਜ ਨੇ ਸੁਭਾਵਿਕ ਹੀ ਆਖ ਦਿੱਤਾ ਇਹ ਕੌਣ ਮਹਾਨ ਪੁਰਖ ਹੈ ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ ਹੈ । ਨਜਦੀਕ ਹੀ ਬੀਬੀ ਭਾਨੀ ਜੀ ਪ੍ਰਸਾਦਾ ਤਿਆਰ ਕਰ ਰਹੇ ਸਨ ਉਹ ਭੱਜ ਕੇ ਗਏ ਤੇ ਅਰਜਨ ਦੇਵ ਸਾਹਿਬ ਜੀ ਨੂੰ ਚੁੱਕ ਕੇ ਗੁਰੂ ਅਮਰਦਾਸ ਸਾਹਿਬ ਨੂੰ ਆਖਿਆ ਪਿਤਾ ਜੀ ਇਹ ਆਪ ਜੀ ਦਾ ਦੋਹਤਾ ਹੈ । ਗੁਰੂ ਜੀ ਖੁਸ਼ੀ ਦੇ ਘਰ ਵਿੱਚ ਆ ਕੇ ਆਖਣ ਲਗੇ ਦੋਹਿਤਾ ਬਾਣੀ ਕਾ ਬੋਹਿਥਾ , ਗੁਰੂ ਅਮਰਦਾਸ ਸਾਹਿਬ ਜੀ ਨੇ ਪਿਆਰ ਨਾਲ ਅਰਜਨ ਦੇਵ ਸਾਹਿਬ ਜੀ ਨੂੰ ਚੁਕਿਆ ਤੇ ਬਖਸ਼ਿਸ਼ ਕਰਨ ਲੱਗੇ । ਇਹ ਪਲੰਘ ਤੇ ਚੜਨ ਲਈ ਤੁਸੀ ਅਜੇ ਛੋਟੇ ਹੋ ਸਮਾਂ ਆਵੇਗਾ ਜਦੋ ਤੁਸੀ ਇਸ ਦੇ ਮਾਲਿਕ ਬਣੋਗੇ ।
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪੰਨਾ ੧੪੦੯
ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਪਿਆਰ ਲਿਆ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕੀਤੀ ਫੇਰ ਆਪ ਗੁਰੂ ਬਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ । ਬਹੁਤ ਧਾਰਮਿਕ ਅਸਥਾਨ ਤੇ ਸਰੋਵਰ ਬਣਵਾਏ ਅਖੀਰ ਆਪ ਜੀ ਨੇ ਐਸੀ ਸ਼ਹਾਦਤ ਦਿੱਤੀ ਜਿਸ ਤੋ ਪ੍ਰੇਰਨਾਂ ਲੈ ਕੇ ਅਣਗਿਣਤ ਸਿੱਖ ਸਹਾਦਤਾਂ ਦੇ ਗਏ ਤੇ ਦਿੰਦੇ ਰਹਿਣਗੇ । ਐਸੇ ਦੀਨ ਦੁਨੀ ਦੇ ਮਾਲਿਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment





  ‹ Prev Page Next Page ›