ਭਾਈ ਨਗਾਹੀਆ ਸਿੰਘ ਵਲੋਂ ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨਾ
ਉੱਚ ਦੇ ਪੀਰ ਆਲਮਗੀਰ ਦੇ ਨੇੜੇ ਪਹੁੰਚ ਗਏ ਸਨ। ਉਥੇ ਆਪ ਨੂੰ ਘੋੜਿਆਂ ਦਾ ਇਕ ਸੌਦਾਗਰ ਮਿਲਿਆ। ਸੌਦਾਗਰ ਇਕ ਦਮ ਪਛਾਣ ਗਿਆ, ਕਿ ਕੌਣ ਹਨ। ਆਪਣੀ ਕੌਮ ਦੇ ਰੱਬੀ ਸਰਦਾਰ ਨੂੰ ਇਸ ਹਾਲਤ ਵਿਚ ਵੇਖਕੇ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਉੱਠੀਆਂ। ਨਾਂਹ ਬਾਜ ,ਨਾਂਹ ਕਲਗੀ ਤੇ ਨਾਂਹ ਨੀਲਾ ਘੋੜਾ ! ਉਂਝ ਮਾਹੀ ਇਸ ਵੇਸ ਵਿਚ ਵੀ ਪਿਆਰਾ ਸੀ। ਨਗਾਹੀਆ ਸਿੰਘ ਨੂੰ ਖ਼ਾਲਸੇ ਤੋਂ ਆਨੰਦਪੁਰ ਛੱਡਣ ਦੇ ਹਾਲ ਮਾਲੂਮ ਹੋਏ, ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਬਾਰੇ ਸੁਣਿਆ, ਅਤੇ ਮੁਸਲਮਾਨ ਵੀਰਾਂ ਦਾ ਚੁੱਪ ਵਿਚ ਹੀ ਸੁਕਰ ਅਦਾ ਕੀਤਾ।ਫੇਰ ਉਸਨੇ ਆਪਣੇ ਘੋੜਿਆਂ ਵਿਚੋਂ ਸਭ ਤੋ ਸੋਹਣਾ ਘੋੜਾ ਸੱਚੇ ਪਾਤਸ਼ਾਹ ਦੀ ਨਜ਼ਰ ਕੀਤਾ। ਉਸ ਸਮੇਂ ਗੁਰੂ ਜੀ ਨੇ ਨਬੀ ਖਾਂ ਅਤੇ ਗ਼ਨੀ ਖਾਂ ਵੱਲ ਵੇਖਿਆ, ਜਿਵੇਂ ਕੋਈ ਬਖਸ਼ਿਸ਼ ਕਰ ਰਹੇ ਹੋਣ। ਕੁੱਝ ਚਿਰ ਚੁੱਪ ਵਰਤੀ ਰਹੀ। ਜਦ ਗੁਰੂ ਜੀ ਨੇ ਮੁਸਲਮਾਨ ਭਰਾਵਾਂ ਨੂੰ ਵਾਪਸ ਮੁੜਣ ਲਈ ਕਿਹਾ, ਤਾ ਉਹਨਾਂ ਦੇ ਹਿਰਦੇ ਵਿਚ ਵਿਛੋੜੇ ਦੀ ਇਕ ਅਜੀਬ ਚੀਸ ਉੱਠੀ। ਜਦ ਮਹਾਂ ਭਇਆਨ ਪੈਂਡਿਆਂ ਦੀ ਇਕੱਲ ਉਹਨਾਂ ਦੇ ਦਿਲਾਂ ਉੱਤੇ ਛਾਈ,ਤਾ ਗੁਰੂ ਜੀ ਦੀ ਮਿਹਰ ਦਾ ਕੋਈ ਸ਼ੁਮਾਰ ਨਾਂਹ ਰਿਹਾ। ਇਤਿਹਾਸ ਨੂੰ ਸਮਝਣ ਦਾ ਕੋਈ ਨਿਯਮ ,ਮਨੋਵਿਗਿਆਨ ਦੀ ਕੋਈ ਵਿਆਖਿਆ ਅਤੇ ਫ਼ਿਲਾਸਫ਼ੀ ਦੀ ਕੋਈ ਜੁਗਤ ਉਹਨਾਂ ਦੋਵਾਂ ਭਰਾਵਾਂ ਦੀ ਖੁਸ਼ਕਿਸਮਤੀ ਦੀ ਗਤਿ ਮਿਤਿ ਲੈਣ ਦੇ ਕਾਬਿਲ ਨਹੀਂ, ਕੇਵਲ ਪਰਾ-ਬਿਬੇਕੀ ਰਸਿਕ ਦ੍ਰਿਸ਼ਟੀ ਹੀ ਕੋਈ ਅਨੁਮਾਨ ਲਗਾ ਸਕਦੀ ਹੈ।
ਗੁਰੂ ਜੀ ਨੇ ਗ਼ਨੀ ਖ਼ਾਂ ਅਤੇ ਨਬੀ ਖ਼ਾਂ ਨੂੰ ਮਾਛੀਵਾੜੇ ਲਈ ਵਿਦਾ ਕੀਤਾ। ਨਗਾਹੀਆ ਸਿੰਘ ਨੂੰ ਹੌਸਲਾ ਦਿੱਤਾ, ਉਸ ਦੇ ਸਭ ਫ਼ਿਕਰ ਦੂਰ ਕੀਤੇ ਅਤੇ ਪਿਆਰ ਨਾਲ ਰੁਖ਼ਸਤ ਕੀਤਾ। ਗੁਰੂ ਸਾਹਿਬ ਆਲਮਗੀਰ ਤੋਂ ਘੋੜੇ ਉੱਤੇ ਅਸਵਾਰ ਹੋਏ,ਹੌਲੀ ਹੌਲੀ ਸਫਰ ਕਰਦੇ ਰਹੇ ਅਤੇ ਤਿੰਨੇ ਸਿੰਘ ਨਾਲੋਂ ਨਾਲ ਚਲਦੇ ਰਹੇ।



Share On Whatsapp

View All 3 Comments
Chandpreet Singh : ਵਾਹਿਗੁਰੂ ਜੀ 🙏
Chandpreet Singh : ਵਾਹਿਗੁਰੂ ਜੀ🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a Comment
Ramandeep Singh : ਗੁਰੂ ਸਾਹੀਬ ਦੇ ਜਨਮਦਿਨ ਅਤੇ ਜੌਤੀ ਜੋਤ ਨਾਲ ਸਬਦੰ ਰਖਨ ਵਾਲੀਆ ਤਸਵੀਰਾ ਵੀ ਪਏਆ ਕਰੋ...



Share On Whatsapp

Leave a comment


ਮਾਛੀਵਾੜਾ ਭਾਗ 11
ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )



Share On Whatsapp

Leave a comment




ਧੰਨ ਜਿਗਰਾ ਕਲਗ਼ੀ ਵਾਲਿਆਂ
ਧੰਨ ਤੇਰੀ ਕੁਰਬਾਨੀ ,
ਨਾ ਕੋਈ ਹੋਇਆ ਹੈ ਤੇ
ਨਾ ਕੋਈ ਹੋਣਾ ਹੈ ਤੇਰੇ ਵਰਗਾ ਦਾਨੀ



Share On Whatsapp

View All 2 Comments
Rajwant Kaur : Wahe Guru G
Gurpreet Chadha : Dhan sri guru gobind singh ji maharaj

सलोकु मः ३ ॥ पड़णा गुड़णा संसार की कार है अंदरि त्रिसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे वीचारु ॥ धंनु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु मरै सचि रहै लिव लाइ ॥ नानक इसु मन की मलु इउ उतरै हउमै सबदि जलाइ ॥२॥ पउड़ी ॥ हरि हरि संत मिलहु मेरे भाई हरि नामु द्रिड़ावहु इक किनका ॥ हरि हरि सीगारु बनावहु हरि जन हरि कापड़ु पहिरहु खिम का ॥ ऐसा सीगारु मेरे प्रभ भावै हरि लागै पिआरा प्रिम का ॥ हरि हरि नामु बोलहु दिनु राती सभि किलबिख काटै इक पलका ॥ हरि हरि दइआलु होवै जिसु उपरि सो गुरमुखि हरि जपि जिणका ॥२१॥

अर्थ: पढ़ना और विचारना संसार का काम (ही हो गया) है (भावार्थ, अन्य व्यवहारों की तरह यह भी एक व्यवहार ही बन गया है, पर) हृदय में तृष्णा और विकार (टिके ही रहते) हैं। अहंकार में सारे (पंडित) पढ़ पढ़ कर थक गए हैं, माया के मोह में परेशान ही होते हैं। वह मनुष्य पढ़ा हुआ और समझदार पंडित है (भावार्थ, उस मनुष्य को पंडित समझो), जो सतिगुरू के श़ब्द में विचार करता है, जो अपने मन को खोजता है (अंदर से) हरी को खोज लेता है और (तृष्णा से) बचने के लिए मार्ग खोज लेता है, जो गुणों के ख़ज़ाने हरी को प्राप्त करता है और आतमिक अडोलता में टिक कर परमात्मा के गुणों में सुरती जोड़ी रखता है। हे नानक जी! इस तरह सतिगुरू के सनमुख हो कर जिस मनुष्य को ‘नाम’ आसरा (रूप) है, उस नाम का व्यापारी मुबारिक है ॥१॥ आप कोई भी मनुष्य ब्रिती जोड़ कर देख लो, मन को काबू करे बिना कोई कामयाब नहीं (भावार्थ, किसी का परिश्रम काम नहीं आया)। भेख करने वाले (साधू भी) तीर्थों की यात्रा कर के रह गए हैं, (इस तरह) यह मन मारा नहीं जाता। सतिगुरू के सनमुख हो कर मनुष्य सच्चे हरी में ब्रिती जोड़ी रखता है (इस लिए) उस का मन जीवित रहते हुए ही मरा हुआ है (भावार्थ, माया में रहते हुए भी माया से निरलेप है।) हे नानक जी! इस मन की मैल इस तरह उतरती है कि (मन की) हउमै (सतिगुरू के) श़ब्द के द्वारा जलाई जाए ॥२॥ हे मेरे भाई संत जनों! एक किनका मात्र (मुझे भी) हरी का नाम जपावो। हे हरी जनों! हरी के नाम का सिंगार बनावो, और माफ़ी की पुश़ाक पहनावो। इस तरह का सिंगार प्यारे हरी को अच्छा लगता है, हरी को प्रेम का सिंगार प्यारा लगता है। दिन रात हरी का नाम सिमरो, एक पल में सभी पाप कट देंगे। जिस गुरमुख पर हरी दयाल होता है, वह हरी का सिमरन कर के (संसार से) जीत (कर) जाता है ॥२१॥



Share On Whatsapp

Leave a comment


ਅੰਗ : 650
ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥



Share On Whatsapp

Leave a Comment
SIMRANJOT SINGH : Waheguru Ji🙏





Share On Whatsapp

Leave a comment




Share On Whatsapp

Leave a comment


ਗੁਰੂ ਗੋਬਿੰਦ ਸਿੰਘ ਜੀ ਭਾਗ 5
ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ । ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ । ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ “,” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ ਕੀਜੇ ” ਤੇ “ਸਵਾ ਲਾਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40 ਸਿਖਾਂ ਨੇ 10-10 ਲਖ ਦੀ ਮੁਗਲ ਫੌਜ਼ ਨਾਲ ਟਾਕਰਾ ਕੀਤਾ ਤੇ ਜਿੱਤੇ ਵੀ ।
ਗੁਰੂ ਸਾਹਿਬ ਜਾਣਦੇ ਸੀ ਕੌਮ ਉਸਾਰੀ ਲਈ ਲੋਕਾਂ ਦੇ ਮਨਾਂ ,ਸੁਭਾਵਾਂ, ਰੁਚੀਆਂ ਤੇ ਆਚਰਨ ਨੂੰ ਢਾਲਣ ਲਈ ਸਹਿਤ ਦਾ ਬਹੁਤ ਵਡਾ ਹਥ ਹੁੰਦਾ ਹੈ, ਜਿਸਦੀ ਪੂਰਤੀ ਲਈ ਆਪਜੀ ਨੇ ਪੁਰਾਤਨ ਗਰੰਥ ,ਪੁਰਾਣਾਂ , ਮਹਾਂਭਾਰਤ , ਰਮਾਇਣ ਆਦਿ ਦਾ ਉਲਥਾ ਕਰਵਾਇਆ। ਦੇਸ਼ ਭਰ ਦੇ ਕਵੀਆਂ ਤੇ ਢਾਡੀਆਂ ਨੂੰ ਸਦ ਕੇ ਜਿਹਨਾਂ ਵਿਚ 52 ਉਘੇ ਕਵੀ ਸਨ ,ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ । ਜਮਨਾ ਦੇ ਕਿਨਾਰੇ ਪਾਉਂਟਾ ਸਾਹਿਬ ਵਿਖੇ ਹਰ ਰੋਜ਼ 52 ਕਵੀਆਂ ਦੀ ਮਹਿਫਿਲ ਲਗਦੀ ਜਿਥੇ ਸੰਸਕ੍ਰਿਤ , ਫ਼ਾਰਸੀ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਕਰਕੇ ਹਿੰਦੀ ਤੇ ਪੰਜਾਬੀ ਸਹਿਤ ਨੂੰ ਅਣਮੁਲਾ ਖਜਾਨਾ ਦਿਤਾ ਜਿਸ ਲਈ ਕਈ ਵਿਦਵਾਨਾ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ । ਸਹਿਤ ਰਾਹੀਂ ਸਿੰਘਾ ਵਿਚ ਨਵੀਂ ਜਿੰਦ –ਜਾਨ , ਨਵਾਂ ਜੋਸ਼ ,ਨਵੀਂ ਤਰੰਗ, ਨਵੀਆਂ ਤਾਂਘਾ ,ਨਵੈ ਸਚੇ ਤੇ ਸੁਚੇ ਇਰਾਦੇ ਭਰੇ । ਬੀਰ ਰਸ ਨੇ ਉਹਨਾਂ ਨੂੰ ਜਬਰ, ਧਕੇ ਜੁਲਮ ਤੇ ਬੇਇਨਸਾਫ਼ੀ ਦੇ ਵਿਰੁਧ ਹਿਕਾਂ ਤਨ ਕੇ ਡਟ ਜਾਣ ਦੀ ਤਾਕਤ ਬਖਸ਼ੀ ।
ਲੋਕਾਂ ਦਾ ਮਿਆਰ ਉਚਾ ਕਰਨ ਲਈ ਤਿਉਹਾਰ ਮਨਾਣ ਦੇ ਢੰਗ ਬਦਲੇ । ਹੋਲੀ ਜੋ ਕੀ ਨੀਵੀਆਂ ਜਾਤੀਆਂ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਸੀ , ਚਿਕੜ ਤੇ ਗੰਦਾ ਪਾਣੀ ਇਕ ਦੂਜੇ ਤੇ ਸੁਟਿਆ ਜਾਂਦਾ । ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਦੇਕੇ ਹੋਲੇ ਮਹਲੇ ਦਾ ਨਾਂ ਦਿਤਾ । ਜਿਸ ਵਿਚ ਸਵੇਰ ਦੇ ਦੀਵਾਨ ਮਗਰੋ ਕਵੀ ਦਰਬਾਰ ਤੇ ਰਾਗ ਸਭਾਵਾਂ ਹੁੰਦੀਆਂ । ਕਵੀ ਢਾਡੀ ਰਾਗੀ ਤੇ ਕੀਰਤਨੀਏ ਆਪਣੇ ਆਪਣੇ ਵਿਚਾਰ ਸੁਣਾਂਦੇ । ਲੋਢ਼ੇ ਵੇਲੇ ਫਿਰ ਬਹਾਦਰੀ ਦੇ ਕਰਤਵ , ਫੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ. ਗੁਲਾਲ ਜਲ ਦੀ ਵਰਖਾ ਹੁੰਦੀ । ਅਗਲਾ ਦਿਨ ਹੋਲਾ ਮਹਲਾ ਜਿਸ ਵਿਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ । ਇਸ ਯੋਗਤਾ ਵਿਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣਾ ਆਪ ਨੂੰ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਉਤਰਨ ਲਈ ਕੋਸ਼ਿਸ਼ਾਂ ਕਰਦੇ । ਗਰੀਬ ਦਾ ਮੂੰਹ ਗੁਰੂ ਕੀ ਗੋਲਕ – ਗੁਰੂ ਦਰਬਾਰ ਵਿਚ ਆਏ ਸਿਖ ਸੰਗਤਾਂ ਤੇ ਜਵਾਨਾ ਦੀ ਜਿਸਮਾਨੀ ,ਆਤਮਿਕ ਤੇ ਮਾਨਸਿਕ ਖੁਰਾਕ ਲਈ ਜਗਾ ਜਗਾ ਲੰਗਰ ਲਗਵਾਏ ਜਾਂਦੇ ।
ਭੰਗਾਣੀ ਦੀ ਜਿਤ ਮਗਰੋਂ ਗੁਰੂ ਸਹਿਬ ਦੇ ਆਦਰਸ਼ਾਂ ਵਿਚ ਹੋਰ ਦ੍ਰਿੜਤਾ ਆ ਗਈ ਜਿਸ ਨਾਲ ਕੌਮ ਉਸਾਰੀ ਦੇ ਮਕਸਦ ਨੂੰ ਤਕੜਾਈ ਮਿਲੀ । ਇਸ ਧਰਮ ਯੁਧ ਸਦਕਾ ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ । ਵਧੇਰੇ ਸ਼ਸ਼ਤਰ ਇਕੱਠੇ ਹੋ ਗਏ । ਦੂਰ ਦੂਰ ਤੋਂ ਜਵਾਨ ਉਹਨਾਂ ਦੀ ਸੇਵਾ ਵਿਚ ਹਾਜਰ ਹੋਏ , ਜਿਨਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ । ਗੁਰੂ ਸਾਹਿਬ ਆਪਣੇ ਫਰਜਾਂ ਤੇ ਜ਼ਿਮੇਦਾਰੀਆਂ ਵਲ ਵਧੇਰੇ ਚੇਤਨ ਹੋ ਗਏ । ਤਿਆਰੀ ਦਾ ਇਕ ਨਵਾਂ ਦੋਰ ਸ਼ੁਰੂ ਹੋਇਆ, ਜਿਸ ਵਿਚ ਫੌਜ਼ ਭਰਤੀ , ਸੈਨਿਕ ਸਿਖਲਾਈ ,ਸਾਧਨ ਪ੍ਰਾਪਤੀ ਤੇ ਕਿਲੇ ਬੰਦੀ ਸ਼ਾਮਿਲ ਹੋ ਗਈ ।
1699 ਵੈਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਹ ਰਖਕੇ ਇਕ ਨਵੇ ਸਮਾਜ ਦੀ ਉਸਾਰੀ ਕੀਤੀ ,ਖਾਲਸਾ ਪੰਥ ਸਾਜਿਆ , ਇਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਨਾ ਕੀਤੀ ਜਿਥੇ ਜਾਤ–ਪਾਤ ,ਵਰਣ–ਵੰਡ ਤੇ ਊਚ– ਨੀਚ ਦੀ ਕੋਈ ਥਾਂ ਨਹੀ ਸੀ । ਇਹ ਇਕ ਨਵੇ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਸੀ ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫ਼ਲਸਫ਼ੇ ਨੇ ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਓਣ ਵਾਲੇ ਸਮੇ ਵਿਚ ਕੌਮੀ ਏਕਤਾ ਦਾ ਅਧਾਰ ਬਣ ਗਈ । ਵਖੋ ਵਖ ਜਾਤੀਆਂ, ਧਰਮ, ਤੇ ਕਿਤਿਆ ਦੇ ਲੋਕਾਂ ਨੂੰ ਇਕ ਬਾਟੇ ਵਿਚ ਅਮ੍ਰਿਤ ਛਕਾ ਕੇ ਇਕ ਨਵੇ ਸਮਾਜ ਦੀ ਨੀਹ ਰਖੀ। ਇਖਲਾਕੀ ਤੇ ਅਧਿਆਤ੍ਮਿਕ ਤੋਰ ਤੇ ਉਚਾ ਕਰਨ ਲਈ ਕੁਝ ਰਹਿਤਾਂ ਤੇ ਕੁਰਹਿਤਾਂ ਨੀਅਤ ਕੀਤੀਆਂ । ਸੰਸਾਰਕ ਤੋਰ ਤੇ ਮਜਬੂਤ ਹੋਣ ਲਈ ਕਿਰਪਾਨ ਧਾਰਨ ਇਕ ਜਰੂਰੀ ਅੰਗ ਬਣਾ ਦਿਤਾ । ਉਹਨਾਂ ਦੇ ਦਿਲਾਂ ਵਿਚੋਂ ਡਰ ਤੇ ਹੀਨਤਾ ਦੀ ਭਾਵਨਾ ਦੂਰ ਕਰਨ ਲਈ ਅਕਾਲ ਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟਲ ਵਿਸ਼ਵਾਸ ਪੈਦਾ ਕੀਤਾ ਜੋ ਵਡਿਆਂ ਵਡਿਆਂ ਹਕੂਮਤਾਂ ਨੂੰ ਕੁਚਲਨ ਦੀ ਸ਼ਕਤੀ ਰਖਦਾ ਹੋਵੇ । ਉਹਨਾਂ ਦੇ ਆਚਰਣ ਨੂੰ ਉਚੀ ਮਿਆਰ ਤੇ ਰਖਣ ਲਈ 5 ਕਕਾਰਾਂ, ਚਾਰ ਕੁਰਹਿਤਾਂ, ਪੰਜ ਬਾਣੀਆਂ ਦਾ ਪਾਠ, ਸਚੀ ਸੁਚੀ ਕਿਰਤ ਕਰਕੇ ਵੰਡ ਕੇ ਛਕਣ ਤੇ ਸਿਮਰਨ ਕਰਨ ਦਾ ਹੁਕਮ ਦਿਤਾ । ਕੁਰਬਾਨੀ ਦੇਣ ਦੇ ਨਾਲ ਨਾਲ ਉਹਨਾਂ ਲਈ ਉਤਮ ਕਿਸਮ ਦੇ ਸੰਸਕਾਰ ਤੇ ਆਦਰਸ਼ ਵੀ ਕਾਇਮ ਕੀਤੇ ।
ਪੰਜ ਪਿਆਰਿਆਂ ਨੂੰ ਪੁਤਰਾਂ ਤੋ ਵਧ ਪਿਆਰ ਕੀਤਾ । ਪਾਹੁਲ ਦਿਤੀ, ਆਪਣਾ ਨਾਮ ਦਿਤਾ । ਪੁਤਰ ਬਣਾਇਆ । ਪੁਰਾਣੀ ਕੁਲ–ਨਾਸ਼, ਵਰਣ ਨਾਸ਼ ,ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ । ਉਹਨਾਂ ਤੋਂ ਹੀ ਖੰਡਾ ਬਾਟੇ ਦੀ ਪਹੁਲ ਲੈਕੇ ਗੁਰੂ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ । ਏਕ ਪਿਤਾ ਏਕਸ ਕੇ ਹਮ ਬਾਰਿਕ ” ਖਾਲਸੇ ਨੂੰ ਆਪਣਾ ਰੂਪ ,ਆਪਣਾ ਇਸ਼ਟ ,ਸ਼ਹਿਰਦ ,ਆਪਣਾ ਪਿੰਡ ਪਰਾਨ, ਸਤਿਗੁਰੂ ਪੂਰਾ ਅਤੇ ਸਜਣ ਸੂਰਾ ਕਹਿ ਕੇ ਨਿਵਾਜਿਆ ।
ਖਾਲਸਾ ਮੇਰਾ ਰੂਪ ਹੈ ਖਾਸ ।।
ਖਾਲਸੇ ਮੇ ਹਓ ਕਰਓ ਨਿਵਾਸ ।।
ਇਸ ਦਿਨ ਪੰਜ ਪਿਆਰਿਆਂ ਤੋ ਬਾਅਦ ਲਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ । ਗੁਰੂ ਸਾਹਿਬ ਦਾ ਇਹ ਇਕ ਐਸਾ ਮਹਾਨ ਕਾਰਨਾਮਾ ਸੀ ਜਿਸਨੇ ਮੁਰਦਾ ਕੌਮ ਵਿਚ ਰੂਹ ਫੂਕ ਦਿਤੀ । ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋਂ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਸਨੇ ਦੇਸ਼ ਤੇ ਕੌਮ ਦੀ ਤਸਵੀਰ ਬਦਲ ਕੇ ਰਖ ਦਿਤੀ । ਸਿਖਾਂ ਨੂੰ ਉਸ ਮੰਜਿਲ ਤੇ ਪੁਚਾ ਦਿਤਾ ਜਿਥੇ ਦੁਸ਼ਮਣਾ ਦੀਆਂ ਲਖਾਂ ਕੋਸ਼ਿਸ਼ਾਂ ਵੀ ਹਿਲਾ ਨਾ ਸਕੀਆਂ । ਰਾਜੇ ,ਮਹਾਰਜਿਆਂ ਨੂੰ ਵੀ ਖਾਲਸਾ ਪੰਥ ਵਿਚ ਸ਼ਾਮਿਲ ਕਰਨ ਦੇ ਜਤਨ ਕੀਤੇ ,ਪਰ ਓਹ ਜਾਤ ਪਾਤ ,ਨਸਲ, ਗੋਤ, ਕੁਲ ਤੋਂ ਉਪਰ ਨਹੀਂ ਉਠ ਸਕੇ । ਉਹਨਾਂ ਨੇ ਆਪਣੀ ਐਸ਼ ਪ੍ਰਸਤੀ ਤੇ ਅਜ਼ਾਦੀ ਦਾ ਸੋਖਾ ਰਾਹ ਚੁਣਿਆ । ਰਾਜੇ ,ਮਹਾਰਾਜੇ ਤੇ ਉਚੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਤੇ ਵਿਦ੍ਰੋਹ ਸਮਝਿਆ । ਨੀਵੀਆਂ ਜਾਤੀਆਂ ਦੇ ਬਰਾਬਰ ਖੜਾ ਕਰਨਾ ਉਹਨਾਂ ਕੋਲ ਸਹਿਣ ਨਹੀ ਸੀ ਹੋ ਰਿਹਾ । ਇਹੀ ਕਾਰਨ ਹੈ ਕੀ ਇਸ ਕੋਮੀ ਤੇ ਅਧਿਆਤਮਿਕ ਜਦੋ ਜਹਿਦ ਵਿਚ ਜਿਨੀਆਂ ਰੁਕਾਵਟਾ ਤੇ ਮੁਸ਼ਕਲਾਂ ਰਾਜਿਆਂ, ਮਹਾਰਾਜਿਆਂ ਨੇ ਖੜੀਆਂ ਕੀਤੀਆਂ ਮੁਗਲ ਹਕੂਮਤ ਨੇ ਵੀ ਨਹੀਂ ਖੜੀਆਂ ਕੀਤੀਆਂ ।
ਖਾਲਸਾ ਪੰਥ ਨੇ ਉਨਾਂ ਸਾਰੀਆਂ ਗਲਾਂ ਦਾ ਡਟ ਕੇ ਵਿਰੋਧ ਕੀਤਾ ਜਿਨਾਂ ਤੇ ਭਾਰਤੀ ਸਮਾਜ ਨੂੰ ਉਸਾਰਿਆ ਗਿਆ ਸੀ । ਜਿਹਨਾ ਨੂੰ ਧਰਤੀ ਤੇ ਕੀੜਿਆਂ ਵਾਂਗੂ ਰੇਗਣ ਦਾ ਹੁਕਮ ਸੀ ਘੋੜਿਆਂ ਤੇ ਚੜਨ ਦੀ ਮਨਾਹੀ ਸੀ ਉਹਨਾਂ ਨੂੰ ਸਹਿ –ਸਵਾਰ ਬਣਾ ਦਿਤਾ । ਜਿਹਨਾਂ ਨੂੰ ਘਰ ਵਿਚ ਕਰਦ ਰਖਣ ਦੀ ਆਗਿਆ ਨਹੀਂ ਸੀ ਉਨਾ ਦੇ ਹਥ ਤਲਵਾਰਾਂ ਪਕੜਾ ਦਿਤੀਆਂ । ਜਿਹਨਾਂ ਨੀਵੀਆਂ ਜਾਤਾਂ ਦੀ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ ,ਮੰਦਰਾਂ ਵਿਚ ਜਾਣਾ ਤਾਂ ਇਕ ਪਾਸੇ ਮੰਦਰਾਂ ਦੇ ਆਸ ਪਾਸ ਵੀ ਜਾਣ ਦੀ ਮਨਾਹੀ ਸੀ ਉਨਾ ਨੂੰ ਸੰਗਤ ਤੇ ਪੰਗਤ ਵਿਚ ਬੈਠਣ ਦੀ ਆਜ਼ਾਦੀ ਦੇ ਦਿਤੀ । ਔਰੰਗਜ਼ੇਬ ਨੇ ਜਦ ਮੰਦਰਾਂ ਵਿਚ ਸੰਖ ਵਜਾਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਣ ਦੀ ਪਰੰਪਰਾ ਸ਼ੁਰੂ ਕਰਵਾ ਦਿਤੀ । ਜਦ ਉਸਨੇ ਸੰਗੀਤ ਤੇ ਰਾਗ ਦੀ ਮਨਾਹੀ ਕੀਤੀ ਤਾ ਕਵੀਆਂ , ਢਾਡੀਆਂ , ਰਾਗੀਆਂ ਤੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ । ਸੰਸਕ੍ਰਿਤ ਪਾਠਸ਼ਾਲਾਂ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਭੇਜ ਦਿਤਾ । ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਆਪਣੇ ਕੋਲ ਇਕ ਖੰਡਾ ਰਖਣ ਦਾ ਹੁਕਮ ਦਿਤਾ ਤੇ ਵੰਗਾਰ ਕੇ ਕਿਹਾ ਕੀ ਲੋੜ ਪਵੇ ਇਸ ਨੂੰ ਗਡ ਲਵੋ । ਦੇਖੋ ਕਿਸਦੀ ਹਿੰਮਤ ਪੈਂਦੀ ਹੈ ਇਸ ਅਗੇ ਸਿਰ ਚੁਕਣ ਦੀ ਅਗਰ ਫਿਰ ਵੀ ਕੋਈ ਚੁਕੇ ਤਾਂ ਗਰਦਨ ਲਾਹ ਦਿਉ ।
ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੌਲੀ ਹੌਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ । । ਉਹਨਾਂ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ । ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ । ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ ਦੀ ਜਰੂਰਤ ਤੇ ਜੋਰ ਦਿਤਾ । ਜਾਤ– ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ–ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ । ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ ਮੁਗਲ ਹਕੂਮਤ ਦੇ ਹਰ ਜੁਲਮ ਦਾ ਡਟ ਕੇ ਵਿਰੋਧ ਕੀਤਾ । ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ । ਗੁਰੂ ਸਾਹਿਬ ਦੇ ਸਾਹਿਬਜਾਦੇ ਨੇ ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ । ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ । ਬੰਦਾ ਬਹਾਦਰ ਦਾ ਚਾਰ ਸਾਲ ਦਾ ਪੁਤ ਸ਼ਹੀਦ ਹੋਇਆ ਤੇ ਇਸਤੋਂ ਬਾਅਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ।
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ“
ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ । ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ ਸਿਪਾਹੀ ਬਣ ਕੇ ਰਹਿ ਗਏ । ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ–ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ ਅਫਸੋਸ ਹੁੰਦਾ ਹੈ । ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜ ਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਜਿਹਨਾਂ ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ । ..
( ਚਲਦਾ )



Share On Whatsapp

Leave a comment




ਮਾਛੀਵਾੜਾ ਭਾਗ 10
ਸੂਰਜ ਚੜ ਕੇ ਕਿੰਨਾ ਉੱਚਾ ਚੜ੍ਹ ਆਇਆ । ਦੂਰ ਤਕ ਅਮਨ ਸੀ । ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨੇ ਮਾਛੀਵਾੜੇ ਦੀ ਵਿਚ ਆ ਗਏ । ਉਹ ਕੁਝ ਬੇਰੀਆਂ ਤੋਂ ਅੱਗੇ ਹੋਏ ਤਾਂ ਉਹਨਾਂ ਨੂੰ ਭਾਈ ਦਇਆ ਸਿੰਘ ਨੇ ਆ ਫ਼ਤਹਿ ਬੁਲਾਈ । ਉਹਨਾਂ ਕੰਬਲੀ ਦਾ ਝੁੰਬ ਮਾਰਿਆ ਹੋਇਆ ਸੀ । ਫ਼ਤਹਿ ਬੁਲਾਉਣ ਤੋਂ ਪਤਾ ਲੱਗਾ । ਖ਼ੁਸ਼ ਹੋ ਗਏ । ਅੱਗੇ ਚੱਲ ਪਏ । ਉਹ ਤਿੰਨਾਂ ਤੋਂ ਚਾਰ ਹੋਏ ਤੇ ਚਾਰੇ ਗ਼ਨੀ ਖ਼ਾਂ ਨਬੀ ਖ਼ਾਂ ਦੇ ਬਾਗ ਵਿਚ ਆਏ । ਜੰਡ ਦੇ ਹੇਠਾਂ ਕਲਗੀਧਰ ਪਿਤਾ ਜੀ ਨੂੰ ਸੁੱਤਿਆਂ ਦੇਖ ਲਿਆ । ਨੱਸ ਕੇ ਅੱਗੇ ਹੋਏ । ਕੋਲ ਹੋ ਕੇ ਪੈਰ ਦੱਬੇ ਤੇ ਚਰਨਾਂ ਉੱਤੇ ਨਮਸਕਾਰ ਕਰ ਕੇ ਬੈਠ ਗਏ । ਭਾਈ ਦਇਆ ਸਿੰਘ ਜੀ ਨੇ ਸ੍ਰੀ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਰਤਾ ਉੱਚੀ ਕੀਤਾ ਤਾਂ ਪਾਠ ਦੀ ਆਵਾਜ਼ ਨਾਲ ਸਤਿਗੁਰੂ ਜੀ ਦੀ ਨੀਂਦ ਖੁੱਲ੍ਹ ਗਈ । ਨੇਤਰ ਖੁੱਲ੍ਹੇ ਤਾਂ ਆਪਣੇ ਪਿਆਰੇ ਸਿੱਖਾਂ ਨੂੰ ਹਾਜ਼ਰ ਬੈਠਿਆਂ ਦੇਖਦੇ ਸਾਰ ਮੁਸਕਰਾਏ , ਉੱਠ ਕੇ ਬੈਠ ਗਏ ਤੇ ਫ਼ਤਹਿ ਬੁਲਾ ਕੇ ਸੁੱਖ ਸਾਂਦ ਪੁੱਛੀ । “ ਸੇਵਾ । ” ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਤਿਗੁਰੂ ਜੀ ਦੇ ਚਰਨ ਘੁੱਟਣ ਲੱਗ ਪਏ । “ ਜਲ ਲਿਆਉ । ” ਗੁਰੂ ਜੀ ਨੇ ਫੁਰਮਾਇਆ । ਉਸੇ ਵੇਲੇ ਭਾਈ ਦਇਆ ਸਿੰਘ ਉੱਠ ਕੇ ਖੂਹ ਵੱਲ ਗਿਆ ਤੇ ਖੂਹ ਦੀ ਮਾਹਲ ਨਾਲੋਂ ਪਾਣੀ ਦੀ ਭਰੀ ਹੋਈ ਟਿੰਡ ਲਾਹ ਕੇ ਲੈ ਆਇਆ । ਭਾਈ ਦਇਆ ਸਿੰਘ ਦੇ ਪਾਸ ਕੁਝ ਮਿੱਠਾ ਸੀ । ਉਹ ਮਿੱਠਾ ਗੁਰੂ ਜੀ ਨੂੰ ਦਿੱਤਾ । ਉਹਨਾਂ ਨੇ ਛਕ ਕੇ ਪਾਣੀ ਪੀਤਾ ਤੇ ਬਚਨ ਬਿਲਾਸ ਕਰਨ ਲੱਗੇ । ਚਮਕੌਰ ਸਾਹਿਬ ਤੋਂ ਮਾਛੀਵਾੜੇ ਤਕ ਕੀਤੇ ਸਫ਼ਰ ਬਾਬਤ ਬਚਨ – ਬਿਲਾਸ ਕਰ ਰਹੇ ਸਨ ਕਿ ਘੋੜੇ ਉੱਤੇ ਸਵਾਰ ਮੁਸਲਮਾਨ ਆਇਆ । ਉਸ ਦਾ ਲਿਬਾਸ ਕੁਝ ਠਾਠ ਵਾਲਾ ਸੀ । ਉਸ ਨੂੰ ਦੇਖ ਕੇ ਸਿੰਘ ਚੌਕਸ ਹੋਏ , ਪਰ ਉਹ ਨੇੜੇ ਆ ਕੇ ਘੋੜੇ ਤੋਂ ਉੱਤਰ ਬੈਠਾ । ਉੱਤਰ ਕੇ ਅੱਗੇ ਹੋਇਆ ਤੇ ਹੱਥ ਜੋੜ ਕੇ ਆ ਨਿਮਸ਼ਕਾਰ ਕੀਤੀ । ਬੈਠ ਗਿਆ । ਸਤਿਗੁਰੂ ਜੀ ਤੇ ਧਰਮ ਸਿੰਘ ਜੀ ਨੇ ਸਿਆਣ ਲਿਆ ਗੁਰੂ ਜੀ ਮੁਸਕਰਾ ਕੇ ਬੋਲੇ , “ ਆਓ ਨਬੀ ਖ਼ਾਂ ਜੀ ! ਅੱਜ ਅਸੀਂ ਤੁਸਾਂ ਦੇ ਘਰ ਆਏ ਹਾਂ । ” “ ਮੇਰੇ ਧੰਨ ਭਾਗ ! ਇਸ ਬਾਗ਼ ਵਿਚ ਚਰਨ ਪਾਏ ਜੇ । ਇਹ ਬਾਗ ਆਪ ਦਾ ਹੀ ਹੈ , ਪਰ ਇਹ ਮਾਮਲਾ ਕੀ ? ” ਉਸ ਮੁਸਲਮਾਨ ਦਾ ਨਾਂ ਨਬੀ ਖ਼ਾਂ ਸੀ ਤੇ ਉਸ ਦਾ ਵੱਡਾ ਭਰਾ ਗ਼ਨੀ ਖ਼ਾਂ । ਦੋਨੋਂ ਭਰਾ ਮਾਛੀਵਾੜੇ ਦੇ ਵਸਨੀਕ ਤੇ ਘੋੜਿਆਂ ਦੇ ਸੌਦਾਗਰ ਸਨ । ਅਨੰਦਪੁਰ ਘੋੜੇ ਵੇਚਣ ਜਾਇਆ ਕਰਦੇ ਸਨ । ਉਸ ਨੇ ਸਤਿਗੁਰੂ ਜੀ ਨੂੰ ਸਿਆਣ ਲਿਆ । “ ਸ਼ਾਹੀ ਲਸ਼ਕਰ ਦਾ ਰੌਲਾ ਤੁਸਾਂ ਸੁਣਿਆ ਹੋਏਗਾ ? ” ਭਾਈ ਧਰਮ ਸਿੰਘ ਜੀ ਬੋਲੇ । “ ਸੁਣਿਆ ਤਾਂ ਹੈ , ਪਰ ਜਿੰਨੇ ਮੂੰਹ , ਉਨੀਆਂ ਹੀ ਗੱਲਾਂ । ” ਨਬੀ ਖ਼ਾਂ ਨੇ ਉੱਤਰ ਦਿੱਤਾ , “ ਅਸਲ ਗੱਲ ਕੀ ਹੈ ? ” “ ਅਨੰਦਪੁਰ ਛੱਡਣਾ ਪਿਆ । ” ਭਾਈ ਧਰਮ ਸਿੰਘ ਨੇ ਚਮਕੌਰ ਸਾਹਿਬ ਤਕ ਸਾਰਾ ਹਾਲ ਸੁਣਾ ਦਿੱਤਾ ਤੇ ਆਖਿਆ , “ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਮਹਾਰਾਜ ਜੀ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਹਨ । ਨਿੱਕਿਆਂ ਸਪੁੱਤਰਾਂ , ਮਹਿਲਾਂ , ਵੱਡੇ ਮਾਤਾ ਜੀ ਅਤੇ ਸਿੱਖਾਂ ਸੇਵਕਾਂ ਦਾ ਕੋਈ ਪਤਾ ਨਹੀਂ , ਕਿਧਰ ਗਏ , ਕਿਸ ਹਾਲਤ ਵਿਚ ਹਨ ? ਹੁਣੇ ਹੀ ਅਸੀਂ ਆ ਕੇ ਮਿਲੇ ਹਾਂ । ਮਹਾਰਾਜ ਹਨੇਰੇ ਵਿਚ ਇਕੱਲੇ ਹੀ ਆਏ । ਦੇਖੋ ਚਰਨਾਂ ਵਿਚੋਂ ਲਹੂ ਸਿੰਮ ਰਿਹਾ ਹੈ । ਖਾਧਾ ਪੀਤਾ ਵੀ ਸ਼ਾਇਦ ਕੁਝ ਨਹੀਂ । ਹੁਣੇ ਤੁਸਾਂ ਦੇ ਖੂਹ ‘ ਚੋਂ ਜਲ ਲਿਆ ਕੇ ਛਕਾਇਆ ਹੈ । ਪਾਤਸ਼ਾਹੀ ਨਾ ਰਹੀ , ਪਾਤਸ਼ਾਹ ਹਨ । ”ਸਾਰੀ ਵਾਰਤਾ ਸੁਣ ਕੇ ਨਬੀ ਖ਼ਾਂ ਦੇ ਨੇਤਰ ਸੱਜਲ ਹੋ ਗਏ । ਉਹਨਾਂ ਨੇ ਚਰਨਾਂ ਨੂੰ ਹੱਥ ਲਾ ਕੇ ਕਿਹਾ , “ ਅਸੀਂ ਦੋਵੇਂ ਭਰਾ ਸੇਵਾ ਕਰਾਂਗੇ । ਜੇ ਜਾਨ…
ਚਲੀ ਜਾਏ , ਤਾਂ ਵੀ ਧੰਨ ਭਾਗ ! ਮੈਂ ਹੁਣੇ ਆਇਆ , ਆਪਣੇ ਭਰਾ ਗ਼ਨੀ ਖ਼ਾਂ ਨੂੰ ਦੱਸਦਾ ਹਾਂ । ਦੁੱਧ ਲਿਆਉਂਦੇ ਹਾਂ , ਅਜੇ ਏਥੇ ਬਿਰਾਜੋ । ” “ ਹਾਂ ! ਰਤਾ ਪੰਜਾਬੇ ਗੁਲਾਬੇ ਨੂੰ ਸੁਨੇਹਾ ਦੇਣਾ । ਮਸੰਦ ਹੈ ਗੁਰੂ ਘਰ ਦਾ । ” “ ਖੱਤਰੀ । ” ਹਾਂ ! ’ ’ “ ਉਹਨਾਂ ਨੂੰ ਹੀ ਸਾਰਾ ਸਾਮਾਨ ਚੁਕਵਾ ਕੇ ਲਿਆਉਂਦੇ ਹਾਂ । ਚਿੰਤਾ ਨਹੀਂ ਕਰਨੀ , ਅੱਗੇ ਪਿੱਛੇ ਨਹੀਂ ਜਾਣਾ । ਮੈਂ ਖ਼ੁਦਾ ਨੂੰ ਹਾਜ਼ਰ – ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ , ਸੱਚੀ ਸੇਵਾ ਕਰਾਂਗਾ । ” ਨਬੀ ਖ਼ਾਂ ਨੇ ਹੱਥ ਜੋੜ ਕੇ ਦਿਲ ਦੀ ਗੱਲ ਇਸ ਕਰਕੇ ਦੱਸੀ ਕਿ ਕਿਤੇ ਗੁਰੂ ਜੀ ਸ਼ੱਕ ਨਾ ਕਰ ਲੈਣ ਕਿ ਮੁਸਲਮਾਨ ਹੈ , ਕੀ ਪਤਾ ਇਨਾਮ ਲੈਣ ਲਈ ਧੋਖਾ ਕਰੇ | ਪਰ ਉਹ ਭੋਲਾ ਨਹੀਂ ਸੀ ਸਮਝਦਾ ਕਿ ਮਹਾਰਾਜ ਤਾਂ ਹਰ ਇਕ ‘ ਤੇ ਹੀ ਭਰੋਸਾ ਕਰ ਲੈਂਦੇ ਸਨ । ਸਤਿਗੁਰੂ ਜੀ ਨੇ ਆਪ ਫ਼ੁਰਮਾਇਆ , “ ਨਬੀ ਖ਼ਾਂ ਜੀ ! ਐਸਾ ਖ਼ਿਆਲ ਅਸਾਂ ਦੇ ਮਨ ਵਿਚ ਕਦੀ ਨਹੀਂ ਆ ਸਕਦਾ । ਭਲਾ ਕਰਨ ਵਾਲੇ ਨੇ ਭਲਿਆਈ ਦਾ ਫਲ ਲੈਣਾ ਹੈ ਤੇ ਬੁਰਿਆਈ ਕਰਨ ਵਾਲੇ ਨੇ ਬੁਰਿਆਈ ਦਾ । ਅਕਾਲ ਪੁਰਖ ਸਭ ਕੁਝ ਦੇਖਦਾ ਤੇ ਜਾਣਦਾ ਹੈ । ” ਨਬੀ ਖ਼ਾਂ ਨਿਮਸ਼ਕਾਰ ਕਰ ਕੇ ਘੋੜੇ ‘ ਤੇ ਸਵਾਰ ਹੋਇਆ ਤੇ ਘਰ ਨੂੰ ਤੁਰ ਗਿਆ । ਭਾਈ ਜੀਊਣਾ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਤਿਗੁਰੂ ਜੀ ਦੇ ਸਰੀਰ ਨੂੰ ਘੁੱਟਦੇ ਰਹੇ । ਭਾਈ ਦਇਆ ਸਿੰਘ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਦੂਰ ਦੇਖਿਆ , ਬਾਗ ਦੇ ਇਕ ਪਾਸੇ ਇਕ ਆਦਮੀ ਅੱਗ ਧੁਖਾਈ ਬੈਠਾ ਸੀ । ਉਸ ਕੋਲੋਂ ਅੱਗ ਲੈ ਆਂਦੀ ਤੇ ਅੱਗ ਬਾਲ ਦਿੱਤੀ । ਸਿੰਘ ਗੁਰੂ ਜੀ ਦੇ ਨਾਲ ਹੀ ਅੱਗ ਸੇਕ ਕੇ ਆਪਣੇ ਆਪ ਨੂੰ ਵੀ ਨਿੱਘਿਆਂ ਕਰਨ ਲੱਗੇ । “ ਮਹਾਰਾਜ ) ਪੂਰਨ ਮਸੰਦ ਵੀ ਦੇਖੋ । ” ਜੀਉਣਾ ਬੋਲਿਆ , “ ਕਿੰਨਾ ਅਕ੍ਰਿਤਘਣ ਨਿਕਲਿਆ । ਆਪ ਨੂੰ ਆਸਰਾ ਨਾ ਦਿੱਤਾ । ਜੇ ਆਸਰਾ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ । ” “ ਗੁਰਮੁਖਾ ! ਸ਼ਾਇਦ ਉਸ ਕੋਲੋਂ ਅਕਾਲ ਪੁਰਖ ਨੇ ਚੰਗਾ ਹੀ ਕਰਾਇਆ । ਸੂਰਮਾ ਤੇ ਸ਼ੇਰ ਜੰਗਲ ਵਿਚ ਹੀ ਠੀਕ ਰਹਿੰਦੇ ਹਨ । ਮਕਾਨਾਂ ਵਿਚ ਘਿਰ ਜਾਂਦੇ ਹਨ । ਪੂਰਨ ਨੂੰ ਮਾੜਾ ਕਾਹਨੂੰ ਆਖਣਾ । ਅਕਾਲ ਪੁਰਖ ਜਾਣਦਾ ਹੀ ਹੈ । ” “ ਧੰਨ ਹੋ ਆਪ ! ਮਹਾਰਾਜ , ਵੈਰੀ ਦਾ ਵੀ ਭਲਾ ਤੱਕਦੇ ਹੋ । ” “ ਸਭ ਦਾ ਭਲਾ । ਕਿਸੇ ਨੂੰ ਜ਼ਬਾਨੋਂ ਮੰਦਾ ਆਖਣਾ ਠੀਕ ਨਹੀਂ । ਕਿਉਂਕਿ ਸਭ ਕੁਝ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ । ” ਉਨੇ ਨੂੰ ਗ਼ਨੀ ਖ਼ਾਂ ਤੇ ਨਬੀ ਖ਼ਾਂ ਦੋਵੇਂ ਭਰਾ ਆ ਗਏ । ਗੁਲਾਬਾ ਮਸੰਦ ਵੀ ਆਇਆ । ਉਸ ਨੂੰ ਗਰਮ ਦੁੱਧ ਚੁਕਵਾ ਕੇ ਲਿਆਏ ਸਨ । ਸਤਿਗੁਰੂ ਜੀ ਨੇ ਦੁੱਧ ਛਕਿਆ । ਦੁੱਧ ਦੇ ਛਕਣ ਨਾਲ ਸਾਰਿਆਂ ਦੀ ਕੁਝ ਨਾ ਕੁਝ ਭੁੱਖ ਮਰੀ ਤੇ ਸਰੀਰਾਂ ਦਾ ਥਕੇਵਾਂ ਦੂਰ ਹੋਇਆ । “ ਆਪ ਗੁਲਾਬੇ ਦੇ ਘਰ ਚੱਲੋ । ” ਨਬੀ ਖ਼ਾਂ ਨੇ ਆਖਿਆ । “ ਗੁਲਾਬੇ ਦੀ ਕੀ ਇੱਛਾ ਹੈ ? ” “ ਚਲੋ ਮਹਾਰਾਜ ! ਅਸਾਂ ਦੇ ਧੰਨ ਭਾਗ , ਆਉ । ” “ ਦੇਖ ਲੈ । ” ਭਾਈ ਦਇਆ ਸਿੰਘ ਜੀ ਵਿਅੰਗ ਨਾਲ ਬੋਲੇ । “ ਦੇਖਣਾ ਕੀ ਹੈ । ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ । ” “ ਜਿਸ ਚੀਜ਼ ਦੀ ਲੋੜ ਹੋਵੇਗੀ , ਅਸੀਂ ਪਹੁੰਚਾਵਾਂਗੇ । ਹੱਥ ਬੰਨ੍ਹੀ ਗ਼ੁਲਾਮ ਹਾਂ । ” ਗ਼ਨੀ ਖ਼ਾਂ ਦਾ ਬੋਲ ਸੀ । ਗੁਲਾਬਾ ਮੰਨ ਗਿਆ । ਉਸ ਨੇ ਪਹਿਲਾਂ ਵੀ ਨਾਂਹ ਨਹੀਂ ਸੀ ਕੀਤੀ । ਸਤਿਗੁਰੂ ਜੀ ਤੁਰਨ ਲੱਗੇ ਤਾਂ ਪੈਰਾਂ ਨੂੰ ਕੁਝ ਤਕਲੀਫ਼ ਹੋਈ ਪਰ ਆਪ ਨੇ ਤਕਲੀਫ਼ ਨੂੰ ਪ੍ਰਗਟ ਨਾ ਹੋਣ ਦਿੱਤਾ । ਚੱਲ ਪਏ । ਗ਼ਨੀ ਖ਼ਾਂ ਸਿੱਧਾ ਬਾਜ਼ਾਰ ਨੂੰ ਤੁਰ ਗਿਆ ਤੇ ਮੋਚੀ ਕੋਲੋਂ ਤਿਆਰ ਹੋਇਆ ਇਕ ਜੋੜਾ ਲੈ ਆਇਆ । ਉਹ ਜੋੜਾ ਕਿਸੇ ਹੋਰ ਵਾਸਤੇ ਤਿਆਰ ਕੀਤਾ ਸੀ । ਮਾਛੀਵਾੜਾ ਪਿੰਡ ਦੇ ਵਿਚਾਲੇ ਗੁਲਾਬੇ ਮਸੰਦ ਦਾ ਘਰ ਸੀ , ਗੁਰੂ ਜੀ ਉਸ ਘਰ ਵਿਚ ਜਾ ਬਿਰਾਜੇ ।
( ਚਲਦਾ )



Share On Whatsapp

Leave a comment


ਸਾਹਿਬ -ਏ – ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆ
ਸਭ ਨੂੰ ਬਹੁਤ ਬਹੁਤ ਮੁਬਾਰਕਾ,



Share On Whatsapp

Leave a comment


धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥

अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥



Share On Whatsapp

Leave a comment





  ‹ Prev Page Next Page ›