ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।
ਧੰਨ ਧੰਨ ਬਾਬਾ ਦੀਪ ਸਿੰਘ ਜੀ🙏
ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ 🙏
🌹ਵਾਹਿਗੁਰੂ ਜੀ 🌹
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ,
ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ,
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ,
ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ||
🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ 🙏
ਸਭੁ ਤੇ ਵਡਾ ਸਤਿਗੁਰੁ ਨਾਨਕ*
*ਜਿਨਿ ਕਲ ਰਾਖੀ ਮੇਰੀ ।*
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁਸਾਰੇ।
ਗੁਰਬਾਣੀ ਕਹੈ ਸੇਵਕੁ ਜਨਿ ਮਾਨੈ ਪਰਤਖਿ ਗੁਰੂ ਨਿਸਤਾਰੇ।
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ५१५)
ਅਰਥ:
ਸਤਿਗੁਰੂ ਦੀ ਬਾਣੀ ਆਪ ਹੀ ਨਿਰੰਕਾਰ ਪ੍ਰਭੂ ਦਾ ਰੂਪ ਹੈ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਗੁਰਬਾਣੀ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੀ ਹੈ ਅਤੇ ਅਸਲ ਜੀਵਨ ਦਾ ਗਿਆਨ ਦਿੰਦੀ ਹੈ।
🙏 ਅਨੋਖੇ ਅਮਰ ਸ਼ਹੀਦ 🙏
ਧੰਨ ਧੰਨ ਬਾਬਾ ਦੀਪ ਸਿੰਘ ।।
ਬਾਬਾ ਜੀ ਦਿਨ ਸੁੱਖ ਨਾਲ ਬਤੀਤ ਹੋਇਆ ਹੈ ,
ਇਸ ਵੇਲੇ ਸੋ ਦਰ ਸੰਧਿਆ ਰਹਿਣ ਆਈ ਹੈ !
ਸੁੱਖ ਨਾਲ ਬਿਤਾਉਣੀ ਜੀ!!
ਅੰਮ੍ਰਿਤ ਵੇਲੇ ਉੱਠਣ ਦਾ ਜਾਗਣਾ ਬਖਸ਼ਣਾ!
ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਜੀ !! ਵਾਹਿਗੁਰੂ ਜੀ!!
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।”
ਹੇ ਨਾਨਕ! (ਆਖ) ਜੋ ਇਨਸਾਨ ਨਾਮ ਜਪਦਾ ਹੈ, ਉਸ ਦੀ ਆਤਮਕ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਭਲਾਈ ਦੀ ਅਰਦਾਸ ਕਰੀਏ।
ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣ ਵੇਲੇ ਕਿਹੜੇ ਸ਼ਸ਼ਤਰ ਨਾਲ ਲੜੇ?
A ਤਲਵਾਰ
B ਭਾਲਾ
C ਖੰਡਾ
ਜਦੋਂ ਵਾਹਿਗੁਰੂ ਦਾਤਾ ਦੇਣ ਤੇ ਆਉਦਾ ਤਾਂ
ਝੋਲੀਆਂ ਛੋਟੀਆ ਪੈ ਜਾਂਦੀਆਂ 🙏
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਮਾਝ ਬਾਰਹਮਾਹਾ , ਮ:੫/੧੩੫)
ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।
ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।
ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।
ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’
42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ
ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ ਜੰਗ ਫਤਿਹ ਕੀਤੀ ਸੀ
ਉਨ੍ਹਾਂ ਲਈ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ
🌹🙏
ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ