ਧੰਨ ਜਿਗਰਾ ਕਲਗ਼ੀ ਵਾਲਿਆਂ
ਧੰਨ ਤੇਰੀ ਕੁਰਬਾਨੀ ,
ਨਾ ਕੋਈ ਹੋਇਆ ਹੈ ਤੇ
ਨਾ ਕੋਈ ਹੋਣਾ ਹੈ ਤੇਰੇ ਵਰਗਾ ਦਾਨੀ
ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ
𒆜🌹 ੴ ਵਾਹਿਗੁਰੂ ਜੀ ੴ 🌹𒆜
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥
ਜੂਨ ਦਾ ਮਹੀਨਾ ਆਉਣ ਵਾਲਾ ਹੈ ਸੰਗਤ ਜੀ
1 ਜੂਨ ਤੋਂ ਲੈ ਕੇ 6 ਜੂਨ ਤੱਕ
ਸੰਨ 84 ਵਿੱਚ ਸ਼ਹੀਦ ਹੋਏ
ਸਿੰਘਾ ਸਿੰਘਣੀਆਂ ਦੀ ਸ਼ਹਾਦਤ ਨੂੰ
ਯਾਦ ਕਰਦੇ ਹੋਏ ਬੋਲੋ ਜੀ ਵਾਹਿਗੁਰੂ
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ,
ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..
ਉਠਦੇ ਬਹਿੰਦੇ ਸ਼ਾਮ ਸਵੇਰੇ
ਵਾਹਿਗੁਰੂ ਵਾਹਿਗੁਰੂ ਕਹਿੰਦੇ …
ਬਖ਼ਸ਼ ਗੁਨਾਹ ਤੂੰ ਦਾਤਾ ਮੇਰੇ
ਤੈਨੂੰ ਸਾਰੇ ਬਖ਼ਸ਼ਣ ਹਾਰਾ ਕਹਿੰਦੇ …
ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ?
1. ਪੋਹ 6 ਨੂੰ ਸਤਿਗੁਰ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ।
2. ਪੋਹ 7 ਦੀ ਸਵੇਰ ਨੂੰ ਸਰਸਾ ਨਦੀ ਦੇ ਕਿਨਾਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ।
3. 7 ਪੋਹ ਦੀ ਰਾਤ ਸਰਸਾ ਨਦੀ ਪਾਰ ਕਰਦੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
4. 7 ਪੋਹ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਛਕੀ ਦੀ ਝੋਂਪੜੀ ‘ਚ ਰਹੇ।
5. 8 ਪੋਹ ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਜੰਗ ਹੋਈ, 3 ਪਿਆਰੇ, ਵੱਡੇ ਦੋਨੋਂ ਸਾਹਿਬਜ਼ਾਦੇ ਅਤੇ 34 ਸਿੰਘ ਸ਼ਹੀਦ ਹੋ ਗਏ।
6. 8 ਪੋਹ ਨੂੰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਗੰਗੂ ਬ੍ਰਾਹਮਣ ਦੇ ਘਰ ਰਹੇ।
7. 9 ਪੋਹ ਨੂੰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਮੁਰਿੰਡੇ ਰਹੇ।
8. 10,11,12 ਪੋਹ ਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸਰਹਿੰਦ ਦੇ ਠੰਡੇ ਬੁਰਜ ਵਿੱਚ ਰਹੇ (ਜੋ ਅੱਜਕਲ੍ਹ ਫਤਹਿਗੜ੍ਹ ਸਾਹਿਬ ਨਾਲ ਜਾਣਿਆ ਜਾਂਦਾ ਹੈ )
9. 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ , 7 ਦਿਨ ਵਿੱਚ ਦਸ਼ਮੇਸ਼ ਪਿਤਾ ਨੇ ਆਪਣਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ।
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ।।
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਧੰਨ ਹੈ ਧੰਨ ਹੈ ਧੰਨ ਹੈ ਆਪ ਜੀ ਦੀ ਸਿੱਖੀ।
ਕਿਵੇਂ ਦੇਵਾਂ ਮੈਂ ਵਧਾਈਆਂ
ਨਵੇਂ ਸਾਲ ਦੀਆਂ….
ਹਾਲੇ ਬੁਝੀਆਂ ਨਹੀਂ ਚਿਤਾਵਾਂ
ਗੁਰੂ ਜੀ ਦੇ ਲਾਲ਼ਾਂ ਦੀਆਂ….
ਸਲੋਕ ਮਃ ੩ ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
2 ਅਪ੍ਰੈਲ 2025
ਮੀਰੀ ਪੀਰੀ ਦੇ ਮਾਲਿਕ, ਅਕਾਲ
ਤਖ਼ਤ ਦੇ ਸਿਰਜਣਹਾਰ, ਧੰਨ ਧੰਨ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ
ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ
ਤਿਨ ਕੋ ਬਾਜ ਨਹੀ ਮੈਂ ਦੇਨਾ ।
ਤਾਜ ਬਾਜ ਤਿਨ ਤੇ ਸਭ ਲੇਨਾ ।
ਬਚਨ – ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ
ਸਰੋਤ – ਗੁਰ ਬਿਲਾਸ
~ ਮੇਜਰ ਸਿੰਘ
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
30 ਨਵੰਬਰ
ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ
ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ
ਲੱਖ ਲੱਖ ਵਧਾਈਆਂ ਹੋਵਣ ਜੀ।
ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ।
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ ਹੱਥ ਜੋੜ ਲਏ ਤੇ ਆਖਣ ਲੱਗਾ..ਭੈਣ ! ਮੁਆਫ ਕਰੀ..ਤੇਰਾ ਟਰੰਕ ਨਹੀਂ ਲਿਆ ਸਕਿਆ..ਟਕਾ ਟਕਾ ਜੋੜ ਤੇਰੀ ਅਮਾਨਤ ਮੋੜ ਦੇਵਾਂਗਾ..ਕੀ ਕਰਦਾ ਸਿਰ ਤੇ ਇੱਕੋ ਚੀਜ਼ ਹੀ ਚੁੱਕ ਸਕਦਾ ਸਾਂ। ਤੂੰ ਆਖਿਆ ਸੀ ਕੇ ਕੀਮਤੀ ਸਮਾਨ ਚੁੱਕ ਲਿਆਵੀਂ..ਮੈਂ ਗੁਰੂ ਗ੍ਰੰਥ ਸਾਬ ਦੀ ਬੀੜ ਚੁੱਕ ਲਿਆਇਆ!
ਸੁਖਪਾਲ ਦੀ ਕਿਤਾਬ ‘ ਰਹਣੁ ਕਿਥਾਊ ਨਾਹਿ ‘ ਵਿੱਚੋਂ