ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ
ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ
ਛੋਟੇ ਲਾਲਾਂ ਨੂੰ ਮਾਂ ਗੁਜਰੀ ਦੀ ਉਹ ਆਖਰੀ ਦੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੱਤੀ ਤਵੀ ਨੂੰ ਭੁੱਲ ਗਏ, ਭੁੱਲ ਗਏ ਚੱਲਦੇ ਆਰੇ ਨੂੰ
ਸੀਸ ਧੜ ਤੋਂ ਵੱਖ ਕੀਤਾ ਗੁਰੂ ਤੇਗ ਬਹਾਦਰ ਪਿਆਰੇ ਨੂੰ
ਭਾਈ ਮਤੀ ਦਾਸ ਤੇ ਸਤੀ ਦਾਸ ਨੂੰ, ਕੋਈ ਸਕਿਆ ਨਹੀਂ ਖਰੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਹੋਰ ਕਿਸੇ ਕੋਲ ਤੇਜ਼ ਨਹੀਂ ਐਨਾ ਕਿ ਬਖਸ਼ ਜਾਏ ਸਰਦਾਰੀ ਨੂੰ
ਆਪਣੇ ਸਿੱਖਾਂ ਪਿੱਛੇ ਵਾਰ ਜਾਏ ਹਰ ਚੀਜ਼ ਹੀ ਆਪਣੀ ਪਿਆਰੀ ਨੂੰ
ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨਾ ਲਾਈਏ, ਹੋਰਾਂ ਉੱਤੇ ਉਮੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਖੂਨ ਦਾ ਪਾਣੀ ਪਾ ਕੇ ਫੁੱਲ ਮਹਿਕਣ ਲਾ ਗਏ ਮਾਲੀ
ਉਨ੍ਹਾਂ ਦੀ ਕੁਰਬਾਨੀ ਨੇ ਸਾਡੇ ਮੁੱਖ ਤੇ ਚਾੜੀ ਲਾਲੀ
ਅੱਜ ਮਾਣਦੇ ਹੋਏ ਸਰਦਾਰੀ ਨੂੰ, ਕਿਉਂ ਸੌਂ ਗਏ ਗੂੜੀ ਨੀਂਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਭ ਆਗੈ ਅਰਦਾਸਿ ।।
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਮਾਝ ਬਾਰਹਮਾਹਾ , ਮ:੫/੧੩੫)
ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।
ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।
ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।
ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
4 ਦਸੰਬਰ 2024
ਦਸ਼ਮੇਸ਼ ਪਿਤਾ ਸ਼੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਗੁਰਗੱਦੀ
ਦਿਵਸ ਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ
ਸਾਸਿ ਸਾਸਿ ਹਮ ਭੂਲਨਹਾਰੇ ॥
ਤੁਮ ਸਮਰਥ ਅਗਨਤ ਅਪਾਰੇ ॥
ਸਰਨਿ ਪਰੇ ਕੀ ਰਾਖੁ ਦਇਆਲਾ ॥
ਨਾਨਕ ਤੁਮਰੇ ਬਾਲ ਗੁਪਾਲਾ ॥
🙏🌹 ਵਾਹਿਗੁਰੂ ਜੀ 🌹🙏
ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜ਼ਾਰਾ ।।
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ। ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ।
ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ। ਆਪ ਜੀ ਦੀ ਅਗੰਮੀ ਦ੍ਰਿਸ਼ਟੀ, ਅਧਿਆਤਮਕ ਸੁਰਤ,ਇਕ ਦਮ ਵਿਸਮਾਦ ਦੇ ਮੰਡਲਾਂ ਦੇ ਵਿਚ ਖੋਹ ਗਈ।
ਆਪ ਕਹਿੰਦੇ ਨੇ :-
“ਪਾਖਾਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ॥”
{ਅੰਗ ੪੮੮}
ਕੋਈ ਰਸਤਾ ਨਹੀਂ, ਕੋਈ ਮਾਰਗ ਨਹੀਂ, ਇਸ ਗੁਪਤ ਰਹਿੰਦੇ ਕੀੜੇ ਨੂੰ, ਗੁਪਤ ਰੂਪ ਦੇ ਵਿਚ ਰਿਜ਼ਕ ਪਹੁੰਚ ਗਿਅੈ, ਰੋਜ਼ੀ ਪਹੁੰਚ ਗਈ ਏ।ਮਨੁੱਖ ਦੇ ਜਿਹਨ ਦੇ ਉੱਤੇ ਹਰ ਵਕਤ ਜਿਹੜਾ ਬੋਝ ਤੇ ਤਨਾਉ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਨੇ ਇਹ ਤਨਾਉ ਪਛੂ, ਪੰਛੀਆਂ ਦੇ ਜਗਤ ਵਿਚ ਨਹੀਂ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅੈਸਾ ਫ਼ਰਮਾਨ ਕਰਦੇ ਨੇ :-
“ਪਰੰਦਏ ਨ ਗਿਰਾਹ ਜਰ॥ਦਰਖਤ ਆਬ ਆਸ ਕਰ॥
ਦਿਹੰਦ ਸੂਈ॥ਏਕ ਤੁਈ ਏਕ ਤੁਈ॥੬॥”
{ਅੰਗ ੧੪੪}
27 ਜਨਵਰੀ 2025
ਬਾਬਾ ਦੀਪ ਸਿੰਘ ਜੀ ਦੇ
ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ
ਓਟ ਸਤਿਗੁਰੂ ਪ੍ਰਸਾਦਿ
ਗੁਰੂ ਨਾਨਕ ਦੇ ਬਾਰੇ ਚਾਰ ਕੁ ਲਾਈਨਾਂ ਵਉਂਦਾ ਹਾਂ।
ਕੌਣ ਸੀ ਬਾਬਾ ਨਾਨਕ ਸ਼ਬਦਾਂ ਵਿੱਚ ਸਮਝਾਉਂਦਾ ਹਾਂ।
ਗੁਰੂ ਨਾਨਕ ਜੀ, ਗੁਰੂ ਨਾਨਕ ਜੀ।
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ।
ਭੁੱਲਿਆਂ ਨੂੰ ਵੀ ਰਾਹੇ ਪਾਉਂਦਾ
ਤਰਕਾਂ ਦੇ ਨਾਲ ਗੱਲ ਸਮਝਾਉਦਾ।
ਜਾਤਾਂ ਪਾਤਾ ਨੂੰ ਵੀ ਮਿਟਾਉਂਦਾ
ਗਰੀਬਾਂ ਦੇ ਨਾਲ ਯਾਰੀ ਪਾਉਂਦਾ।
ਜਾਲਮਾਂ ਅੱਗੇ ਅਵਾਜ ਉਠਉਂਦਾ
ਬਾਬਰ ਜਾਬਰ ਆਖ ਬਲਾਉਂਦਾ।
ਕਿਰਤ ਕਰਨ ਦਾ ਹੋਕਾ ਦਿੰਦਾ
ਆਪਣੇ ਹੱਥੀਂ ਹਲ ਓ ਬਾਉਦਾਂ।
ਹੱਕ ਹਲਾਲ ਦਾ ਖਾਣਾ ਖਾਂਦਾ
ਪਕਵਾਨਾਂ ਨੂੰ ਠੀਬੀ ਲਾਉਂਦਾ।
ਬੇਈ ਨਦੀ ਵਿੱਚ ਡੁਬਕੀ ਲਾਕੇ
ਏਕ ਓਂਕਾਰ ਦਾ ਨਾਰਾ ਲਾਉਂਦਾ।
ਭੁੱਖੇ ਸਾਧੂਆਂ ਭੋਜਨ ਵੰਡ ਕੇ
ਸੱਚਾ ਸੌਦਾ ਆਖ ਬਲਾਉਂਦਾ।
ਸਾਧੂ ਹੋ ਵੀ ਗ੍ਰਹਿਸਥੀ ਰਹਿੰਦਾ
ਉਦਾਸੀਆਂ ਕਰਕੇ ਵੀ ਘਰ ਆਉਂਦਾ।
ਸੱਭ ਧਰਮਾਂ ਦੀ ਇੱਜਤ ਕਰਦਾ
ਇਨਸਾਨੀਅਤ ਦੀ ਰੱਖਿਆ ਕਰਦਾ।
ਭਾਵੇਂ ਗੁਰਪ੍ਰੀਤ ਅਜੇ ਅਣਜਾਣ ਹੀ ਏ
ਤਾਂ ਵੀ ਓਸ ਤੋਂ ਸਬਦ ਲਿਖੌਂਦਾ।
ਗੁਰੂ ਨਾਨਕ ਜੀ,ਗੁਰੂ ਨਾਨਕ ਜੀ
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ
ਗੁਰਪ੍ਰੀਤ ਸੰਧੂ ਕਲਿਆਣ 9463257832
🙏ਕਹੁ ਨਾਨਕ ਸਭ ਤੇਰੀ ਵਡਿਆਈ 🙏
🙏 ਕੋਈ ਨਾਉਂ ਨ ਜਾਣੈਂ ਮੇਰਾ।।🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮ ਕਰਾਵਣਿ ਆਇਆ ਰਾਮ ॥
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ …
ਵਾਹਿਗੁਰੂ ਜੀ ਤੁਹਾਨੁ ਸਦਾ ਖੁਸ ਰਖ਼ਨ🌹
ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।