ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਚ,
ਥੋੜੀ ਜਿਹੀ ਸਰਹੰਦ ਦੀ ਯਾਦ ਰੱਖਿਓ,
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ,
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ,
ਰੰਗਾਂ ਵਿੱਚ ਬੇਸ਼ਕ ਦੀ ਰਹਿਓ ਰੰਗੇ,
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ,
ਹਰ ਧਰਮ ਦੀ ਕਦਰ ਖੂਬ ਕਰਿਓ,
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ,,
ਸੁੱਖ ਤੇਰਾ ਦਿੱਤਾ ਲਈਏ
ਕਰੋ ਕ੍ਰਿਪਾ ਵਾਹਿਗੁਰੂ ਜੀ
ਮੇਹਰ ਕਰੋ ਵਾਹਿਗੁਰੂ ਜੀ
ਤੂੰ ਉਸ ਦਾ ਜਿਕਰ ਕਰ,
ਫਿਕਰ ਕਰੂ ਉਹ ਆਪੇ
ਆਪ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ
ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ
16 ਜੁਲਾਈ 2024
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਮੀਰੀ ਪੀਰੀ ਦਿਵਸ ਦੀਆਂ
ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ
ਸਫ਼ਰ ਏ ਸ਼ਹਾਦਤ
ਅਨੰਦਪੁਰ ਛੱਡਣ ਸਮੇ ਕਲਗੀਧਰ ਪਾਤਸ਼ਾਹ ਦਾ
ਸਾਥੀ ਸਿੰਘਾਂ ਨੂੰ ਕਹਿਣਾ ……
ਛੱਡ ਜਾਣੀ ਅਨੰਦਪੁਰ ਦੀ ਧਰਤੀ ਮੁੜਕੇ ਐਥੇ
ਆਉਣਾ ਨਾ, ਪਰਮ ਪਿਤਾ ਦੇ ਪਾਕ ਅੰਗੀਠੇ ਨੂੰ ਮੁੜ
ਸੀਸ਼ ਝੁਕਾਉਣਾ ਨਾ ,
ਅੰਤਿਮ ਵਾਰੀ ਸ਼ਰਧਾ ਦੇ ਫੁੱਲ ਆਪਾਂ ਭੇਟ ਝੜਾ ਚਲੀਏ
ਚੱਲੋ ਸਿੰਘੋ ਗੁਰਦੇਵ ਪਿਤਾ ਨੂੰ ਅੰਤਿਮ ਫ਼ਤਿਹ ਬੁਲਾ ਚਲੀਏ
ਘਰ ਬਾਹਰ ਤੇਰਾ ਬਰਭਾਸ਼ਾ
ਤੂੰ ਜਨ ਕੇ ਹੈ ਸੰਗ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਸਾਸਿ ਸਾਸਿ ਹਮ ਭੂਲਨਹਾਰੇ ॥
ਤੁਮ ਸਮਰਥ ਅਗਨਤ ਅਪਾਰੇ ॥
ਸਰਨਿ ਪਰੇ ਕੀ ਰਾਖੁ ਦਇਆਲਾ ॥
ਨਾਨਕ ਤੁਮਰੇ ਬਾਲ ਗੁਪਾਲਾ ॥
🙏🌹 ਵਾਹਿਗੁਰੂ ਜੀ 🌹🙏
ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –
ਸਿੰਘਾਂ ਕਰਤਾ ਹੁਕਮ , ਬਾਬਾ ਛੱਡ ਗੜ੍ਹੀ ਨੂੰ
ਅਸੀਂ ਰੋਕ ਲਵਾਂਗੇਂ ਆਪੇ , ਆਈ ਫੌਜ ਚੜ੍ਹੀ ਨੂੰ
ਤੂੰ ਏ ਰੂਹ ਕੌਮ ਦੀ , ਸਾਡਾ ਕੀ ਸਰੀਰ ਦਾ
ਬਾਬਾ ਲੰਘ ਗਿਆ ਉਥੋਂ , ਘੇਰਿਆਂ ਨੂੰ ਚੀਰਦਾ!
ਉਹਨੇ ਛਾਤੀਆਂ ‘ਚ ਖੁੱਭੇ ਦੇਖੇ , ਤੀਰ ਲਾਲਾਂ ਦੇ
ਸੀਗੇ ਥਾਂ ਥਾਂ ਤਲਵਾਰਾਂ , ਪਾਏ ਚੀਰ ਲਾਲਾਂ ਦੇ
ਪਰ ਜਿਗਰਾ ਸੀ ਧੰਨ , ਦੁਨੀਆਂ ਦੇ ਪੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਪੁੱਤਰੋਂ ਪਿਆਰੇ , ਬੜੇ ਸਿੰਘ ਵੀ ਸ਼ਹੀਦ ਸੀ
ਭੁੱਖ ਸਾਰਿਆਂ ਨੂੰ ਬਾਬਾ , ਬਸ ਤੇਰੀ ਦੀਦ ਦੀ
ਚੁੰਮ ਲਿਆ ਮੁਖ ਹੱਸ , ਮੌਤ ਵਾਲੀ ਹੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਦੁੱਖ ਦੁਨੀਆਂ ਦਾ ਆਪਣਾ ਬਣਾਇਆ , ਦਸ਼ਮੇਸ਼ ਨੇ
ਤਾਹੀਂ ਰਾਜ ਭਾਗ ਸਭ ਛੱਡ ਦਿੱਤਾ , ਦਰਵੇਸ਼ ਨੇ
ਉਹਦੇ ਕੋਲ ਤਲਵਾਰ , ਇੱਕ ਭੱਥਾ ਤੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਰੱਖੇ ਪੱਥਰ ਸਿਰਹਾਣੇ , ਸੇਜ ਕੰਡਿਆਂ ਦੀ ਕੋਲ ਸੀ
ਵਾਰ ਦਿੱਤਾ ਸਭ ਕੁਝ , ਬਾਬਾ ਫੇਰ ਵੀ ਅਡੋਲ ਸੀ
ਬੜਾ ਫੱਕਰ ਸੁਭਾਅ ਸੀ , ਦਿਲ ਦੇ ਅਮੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰ ਦਾ!
ਹਰਿ ਜੀਉ ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥
ਗੁਰੂ ਘਰ ਦੀ ਦੇਗ ਵਿਚ ਇਨੀ ਬਰਕਤ ਹੈ ਕੀ
ਜੋ ਰੋਗ ਡਾਕਟਰ ਠੀਕ ਨਹੀਂ ਕਰ ਸਕੇ
ਉਹ ਦੇਗ ਛੱਕਣ ਤੇ ਤੰਦਰੁਸਤ ਹੋ ਗਏ
ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ,
ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ,
ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ
ਧੰਨ ਧੰਨ ਬਾਜਾਂ ਵਾਲਾ ਪਾਤਿਸ਼ਾਹ ਜੀ
ਧੰਨ ਧੰਨ ਕਲਗੀਆਂ ਵਾਲਾ ਪਾਤਿਸ਼ਾਹ ਜੀ
ਉਸਦੇ ਹੀ ਇੱਕ ਸੱਚੇ ਦਰ ਤੋਂ, ਰੱਖਦੇ ਹਾਂ ਆਸ,
ਦੁੱਖ ਮਿਟਾਵੇ, ਸੁੱਖ ਲਿਆਵੇ ਕਿਸਮਤ ਨੂੰ ਉਹ ਭਾਗ ਲਗਾਵੇ,
ਮੇਰੇ ਧੰਨ ਸ੍ਰੀ ਗੁਰੂ ਰਾਮਦਾਸ 🙏