ਵਾਹਿਗੁਰੂ ਜੀ ਦੇ ਦੇਣ ਤੇ ਜਾਂ ਨਾ ਦੇਣ ਤੇ
ਸ਼ੱਕ ਨਾ ਕਰਿਆ ਕਰੋ ਕਿਉਂਕਿ ,
ਕਦੇ ਓਹ ਸ਼ੁਕਰਾਨਾ ਕਰਾਉਂਦਾ ਹੈ
ਤੇ ਕਦੇ ਸਬਰ ॥
ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ
ਇਹ ਸਾਡੀ ਹੋਂਦ ਦੀ ਲੜਾਈ ਹੈ
ਸਾਨੂੰ ਗੱਲ ਤੂੰ ਇਹ ਸਮਝਾ ਗਿਆ!
ਆਪਣੀ ਚਿੱਖਾ ਤੂੰ ਬਾਲਕੇ ਦੀਪ ਸਿਆਂ
ਲੱਖਾਂ ਪੰਜਾਬ ਵਿੱਚ ਦੀਪ ਜਗ੍ਹਾ ਗਿਆ!
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
ੴ ਸਤਿਨਾਮ 🧡 ਵਾਹਿਗੁਰੂ ੴ
ਬਿਨ ਬੋਲਿਆਂ ,
ਸਭ ਕਿਛ ਜਾਣਦਾ
ਦਸੰਬਰ 15 , ੩੦ ਮੱਘਰ
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਗੁਰਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ
ਬਹੁਤ-ਬਹੁਤ ਵਧਾਈਆਂ।
ਨਾ ਬਾਜ ਤੇ ਘੋੜਾ ਏ
ਅਤੇ ਇਕ ਵੀ ਲਾਲ ਨਹੀਂ
ਅਨੰਦਪੁਰ ਛੱਡ ਆਏ
ਪਰ ਰਤਾ ਮਲਾਲ ਨਹੀਂ
ਅੰਮ੍ਰਿਤ ਦਾ ਦਾਤਾ ਏ
ਸਰਬੰਸਦਾਨੀ ਦਾ ਦਾਨੀ ਏ
ਨਹੀਂ ਦੁਨੀਆ ਸਾਰੀ ਤੇਰੇ
ਕੋਈ ਉਸ ਦਾ ਸਾਨੀ ਏ
ਸੌਂ ਕੌਣ ਰਿਹਾ ਰੋੜਾਂ ਤੇ
ਕੋਈ ਬੇਪਰਵਾਹ ਜਾਪੇ
ਦੁਨੀਆਂ ਦਾ ਵਾਲੀ ਏ
ਕੋਈ ਸ਼ਹਿਨਸ਼ਾਹ ਜਾਪੇ
ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜ਼ਾਰਾ ।।
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
6 ਦਸੰਬਰ ਦਾ ਇਤਿਹਾਸ
ਅੱਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਦਾ ਸ਼ਹੀਦੀ ਦਿਹਾੜਾ ਹੈ ਜੀ ਜਿਹਨਾਂ ਨੂੰ 1675 ਨੂੰ
ਦਿੱਲੀ ਦੇ ਚਾਂਦਨੀ ਚੋਂਕ ਵਿਖੇ ਸ਼ਹੀਦ
ਕਰ ਦਿੱਤਾ ਗਿਆ ਸੀ
ਧਰਤੀ ਰੋ ਰਹੀ ਸੀ ਅੰਮਬਰ ਵੀ ਰੋਣ ਲੱਗਾ
ਅੱਜ ਸੂਬੇ ਦੀ ਕਚਹਿਰੀ’ਚ ਇਹ ਕੀ ਜ਼ੁਲਮ ਹੋਣ ਲੱਗਾ
ਸਭ ਦੀਆ ਅੱਖਾਂ ਵਿੱਚ ਹੰਝੂ ਲਿਆ ਦਿੱਤੇ
ਸਾਰੇ ਪਾਸੇ ਛਾਈ ਚੁੱਪ ਨੇ ਜਿੰਨਾ ਨੂੰ ਅੱਜ ਚਿਣਨਾਂ
ਨੀਂਹਾਂ’ਚ ਮੈ ਸੁਣਿਆ ਉਹ ਗੋਬਿੰਦ ਦੇ ਪੁੱਤ ਨੇ
ਇਕ ਦਮ ਚਾਰੇ ਪਾਸੇ ਫਿਰ ਉਦਾਸੀ ਜਿਹੀ
ਛਾਂ ਗਈ ਜਦੋਂ ਮਾਂ ਗੁਜ਼ਰੀ ਦੋਹਾਂ ਨੂੰ
ਲੈ ਕੇ ਕਚਹਿਰੀ ਸੂਬੇ ਦੀ ਚ ਆ ਗਈ
ਨਿੱਕੀਆਂ ਜ਼ਿੰਦਾ ਨੂੰ ਵੇਖ ਹਰ ਕੋਈ ਮੁੱਖ
ਹੰਝੂਆਂ ਨਾਲ ਧੋਣ ਲੱਗਾ ਵੇਖੋ ਸੱਤ ਤੇ ਨੌਂ ਸਾਲ ਦਾ
ਪੁੱਤ ਗੁਰੂ ਗੋਬਿੰਦ ਸਿੰਘ ਦਾ ਕਿਵੇਂ ਨੀਂਹਾਂ ਵਿੱਚ ਖਲੋਣ ਲੱਗਾ
ਜਿਉਂ-ਜਿਉਂ ਇੱਟਾ ਲਾ ਰਹੇ ਸੀ ਲਾਲ ਗੋਬਿੰਦ ਦੇ ਮੁਸਕਰਾ ਰਹੇ ਸੀ
ਹੋਲੀ-ਹੋਲੀ ਕੰਧ ਸੀਨੇ ਦੇ ਕੋਲ ਪਹੁੰਚੀ ਜੋਰਾਵਰ ਤੇ ਫਤਹਿ ਸਿੰਘ ਨੇ
ਹੱਸ ਕੇ ਫਤਹਿ ਬੁੱਲਾ ਦਿੱਤੀ ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ ਵਿੱਚ ਲੁਕਾ ਦਿੱਤੀ
ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ ਵਿੱਚ ਲੁਕਾ ਦਿੱਤੀ ।। 🌷🙏🌷
ਵਾਹਿਗੁਰੂ ਜੀ ਆਪ ਜੀ ਦੇ ਜੀਵਨ ਵਿੱਚ ਨਾਮ ਬਾਣੀ
ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
꧁ੴ🌺🌹 ਵਾਹਿਗੁਰੂ ਜੀ ੴ🌹🌺꧂
ਮੈਰਾ ਵਾਹਿਗੁਰੂ ਨਾਲ ਮੈਰੇ
ਬਾਕੀ ਲੌਕ ਮਖੋਲਾ ਕਰਦੇ ਨੇ
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।
☬ ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ☬
ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ
ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ
ਬੰਦੀ ਛੋੜ ਦਿਵਸ ਦੀਆਂ
ਲੱਖ – ਲੱਖ ਵਧਾਈਆਂ ਹੋਣ ਜੀ
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥