ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ
ਪੰਜ ਪਿਆਰਿਆ ਦੇ ਨਾਮ ਵਿੱਚ ਗਹੀਰੀ ਸਿੱਖਿਆ ਮਿਲਦੀ ਹੈ ।
ਭਾਈ ਦਇਆ ਸਿੰਘ ਜੀ: ਸਭ ਤੋਂ ਪਹਿਲਾ ਮਨ ਵਿੱਚ ਦਇਆ ਜ਼ਰੂਰੀ ਹੈ ।।।
ਭਾਈ ਧਰਮ ਸਿੰਘ ਜੀ :ਫਿਰ ਬੰਦਾ ਧਰਮ ਦੇ ਰਸਤੇ ਤੇ ਚਲਦਾ ਹੈ.
ਭਾਈ ਹਿੰਮਤ ਸਿੰਘ ਜੀ :ਫਿਰ ਬੰਦਾ ਹਿੰਮਤ ਨਾਲ ਇਸ ਰਸਤੇ ਤੇ ਚਲਦਾ ਹੈ।।
ਭਾਈ ਮੋਹਕਮ ਸਿੰਘ ਜੀ: ਫਿਰ ਉਸ ਦਾ ਦੁਨੀਆ ਨਾਲੋਂ ਮੋਹ ਟੁੱਟ ਜਾਂਦਾ ਹੈ
ਭਾਈ ਸਾਹਿਬ ਸਿੰਘ ਜੀ :ਫਿਰ ਉਹ ਆਪਣੇ ਸਾਹਿਬ ਨਾਲ਼ ਅਭੇਦ ਹੋ ਜਾਂਦਾ ਹੈ
ਸੰਤ ਸਿੰਘ ਮਸਕੀਨ ਇੱਕ ਘਟਨਾ ਸੁਣਾਉਂਦੇ ਸਨ। ਇੱਕ ਸੰਤ ਮਹਾਂਪੁਰਖ ਇੱਕ ਸੱਜਣ ਨਾਲ ਪੈਦਲ ਗੁਰਦੁਆਰੇ ਜਾ ਰਹੇ ਸਨ। ਸ਼ੁੱਕਰਵਾਰ ਦਾ ਦਿਨ ਸੀ, ਰਸਤੇ ਵਿੱਚ ਇੱਕ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਮਾਜ਼ ਅਦਾ ਕਰ ਰਹੇ ਸਨ। ਗੁਰੂਦੁਆਰੇ ਜਾ ਰਹੇ ਸੰਤਾਂ ਨੇ ਉਥੇ ਰੁਕ ਕੇ ਸੜਕ ‘ਤੇ ਹੀ ਮੱਥਾ ਟੇਕਿਆ ਅਤੇ ਨਮਸਕਾਰ ਕੀਤੀ। ਜਿਨ੍ਹਾਂ ਨਾਲ ਉਹ ਜਾ ਰਿਹਾ ਸੀ, ਉਹ ਕਹਿਣ ਲੱਗੇ ਕਿ ਇੱਥੇ ਗੁਰਦੁਆਰਾ ਨਹੀਂ ਹੈ। ਸੰਤ ਜੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇੱਥੇ ਗੁਰਦੁਆਰਾ ਨਹੀਂ ਹੈ, ਪਰ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਉਸ ਪ੍ਰਮਾਤਮਾ ਨੂੰ ਸਜਦਾ ਕਰ ਰਹੇ ਹਨ, ਉੱਥੇ ਸਿਰ ਝੁਕਾਏ ਬਿਨਾਂ ਜਾਣਾ ਠੀਕ ਨਹੀਂ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਆਪਣੇ ਧਰਮ ਦੀ ਪਾਲਣਾ ਕਰਨਾ ਸਾਡਾ ਸੱਭਿਆਚਾਰ ਹੈ।
ਮੈਂ ਤੁਹਾਨੂੰ ਪਿਆਰ ਨਾਲ ਬੇਨਤੀ ਕਰਦਾ ਹਾਂ ਕਿ ਕਦੇ ਵੀ ਕਿਸੇ ਧਰਮ ਅਤੇ ਕਿਸੇ ਧਾਰਮਿਕ ਗ੍ਰੰਥ ਦਾ ਨਿਰਾਦਰ ਨਾ ਕਰੋ ਅਤੇ ਨਾ ਹੀ ਅਜਿਹਾ ਹੋਣ ਦਿਓ। ਪਰਮਾਤਮਾ ਇੱਕ ਹੈ, ਉਸਦੇ ਨਾਮ ਬਹੁਤ ਹਨ ਅਤੇ ਉਸਦੇ ਰੂਪ ਅਨੇਕ ਹਨ। ਕੋਈ ਨਹੀਂ ਜਾਣਦਾ ਕਿ ਉਹ ਕਦੋਂ, ਕਿੱਥੇ ਅਤੇ ਕਿਸ ਰੂਪ ਵਿੱਚ ਆ ਮਿਲੇ ਅਤੇ ਅਸੀਂ ਉਸਨੂੰ ਬਿਲਕੁਲ ਪਛਾਣ ਹੀ ਨਾ ਪਾਈਐ।
🌹❤️😊🙏
13 ਪੋਹ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ ਆਉਂਦੀਆਂ, ਉਹ ਵੀ ਜਦ ਬਾਹਰ ਬੈਠੇ ਹੋਈਏ, ਹਥ ਪੈਰ ਸੁੰਨ ਹੋ ਜਾਂਦੇ ਨੇ, ਕੜਾਕੇ ਦੀ ਠੰਡ ਵਿੱਚ ਤਾਂ ਬਿਨਾਂ ਅੱਗ ਦੇ ਤਾਂ ਹਥ ਪੈਰ ਵੀ ਸਿੱਧੇ ਨਹੀਂ ਹੁੰਦੇ, ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਹੈ !!ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਸਿੱਦਕ, ਸਬਰ ਅਤੇ ਜਜ਼ਬੇ ਦਾ ਇਤਿਹਾਸ ਰਚਣ ਵਾਲੀ ਇਹ ਵੀਰ ਗਾਥਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ?
1. ਪੋਹ 6 ਨੂੰ ਸਤਿਗੁਰ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ।
2. ਪੋਹ 7 ਦੀ ਸਵੇਰ ਨੂੰ ਸਰਸਾ ਨਦੀ ਦੇ ਕਿਨਾਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ।
3. 7 ਪੋਹ ਦੀ ਰਾਤ ਸਰਸਾ ਨਦੀ ਪਾਰ ਕਰਦੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
4. 7 ਪੋਹ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਛਕੀ ਦੀ ਝੋਂਪੜੀ ‘ਚ ਰਹੇ।
5. 8 ਪੋਹ ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਜੰਗ ਹੋਈ, 3 ਪਿਆਰੇ, ਵੱਡੇ ਦੋਨੋਂ ਸਾਹਿਬਜ਼ਾਦੇ ਅਤੇ 34 ਸਿੰਘ ਸ਼ਹੀਦ ਹੋ ਗਏ।
6. 8 ਪੋਹ ਨੂੰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਗੰਗੂ ਬ੍ਰਾਹਮਣ ਦੇ ਘਰ ਰਹੇ।
7. 9 ਪੋਹ ਨੂੰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਮੁਰਿੰਡੇ ਰਹੇ।
8. 10,11,12 ਪੋਹ ਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸਰਹਿੰਦ ਦੇ ਠੰਡੇ ਬੁਰਜ ਵਿੱਚ ਰਹੇ (ਜੋ ਅੱਜਕਲ੍ਹ ਫਤਹਿਗੜ੍ਹ ਸਾਹਿਬ ਨਾਲ ਜਾਣਿਆ ਜਾਂਦਾ ਹੈ )
9. 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ , 7 ਦਿਨ ਵਿੱਚ ਦਸ਼ਮੇਸ਼ ਪਿਤਾ ਨੇ ਆਪਣਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ।
ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ
ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ
ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ ਦਿੱਲੀ ਜਾ ਭਰੇ ਨੇਂ
ਕੌਣ ਨੀਵਾਂ ਦਿਖਾਊ ਮੇਰੇ ਪਾਤਿਸ਼ਾਹ ਨੂੰ
ਮਾੜੀ ਸੋਚ ਵਾਲੇ ਤਾਂ ਪਹਿਲਾਂ ਈ ਹਰੇ ਨੇਂ
ਝੂਠੀਆਂ ਕਸਮਾਂ ਗਊ ਦੀ ਸੌਂਹ ਖਾ ਕੇ
ਯੁੱਧ ਨਾਂ ਕਰਨ ਨੂੰ ਸਭ ਕਹਿ ਗਏ ਨੇਂ
ਸ਼ਹਿਨਸ਼ਾਹ ਕਿਲੇ ਨੂੰ ਖਾਲੀ ਕਰ ਤੁਰ ਪਏ
ਸਾਰੇ ਵੈਰੀ ਜਾਂਦੇ ਜਥੇ ਨੂੰ ਪਿਛੋਂ ਪੈ ਗਏ ਨੇਂ
ਤਵੀ ਨੂੰ ਪੁੱਛਿਆ, ਤੈਨੂੰ ਡਰ ਨਹੀਂ ਲੱਗਿਆ ? ਤਵੀ ਨੇ
ਦੱਸਿਆ, ਕਿ ਜ਼ਾਲਮਾਂ ਦੀ ਅੱਗ ਨਾਲ ਮੈਂ ਬਹੁਤ ਸੜ
ਬਲ ਗਈ ਸੀ , ਪਰ ਜਦੋਂ ਸ਼ਹੀਦਾਂ ਦੇ ਸਰਤਾਜ ਧੰਨ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮੇਰੇ ਉੱਪਰ ਬੈਠ ਗਿਆ
ਤਾਂ ਮੈਂ ਠੰਡੀ ਠਾਰ ਹੋ ਗਈ ਤੇ ਮੈਂ ਭਾਗਾਂ ਵਾਲੀ ਹੋ ਗਈ।
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ
ਕੋਟਿ ਕੋਟਿ ਪ੍ਰਣਾਮ
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
ਬਾਬੁਲੁ ਮੇਰਾ ਵਡ ਸਮਰਥਾ
ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ
ਭਉਜਲੁ ਪਾਰਿ ਉਤਾਰਾ ॥
ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ
ਸ਼ਹੀਦੀ ਦਿਹਾੜੇ ਨੂੰ ਕੋਟਿਨ ਕੋਟਿ ਪ੍ਰਣਾਮ ਵਾਹਿਗੁਰੂ ਜੀ
12 ਫਰਵਰੀ 2023
ਬਾਬਾ ਅਜੀਤ ਸਿੰਘ ਜੀ ਦੇ
ਜਨਮ ਦਿਹਾੜੇ ਦੀਆਂ ਆਪ ਸਭ ਨੂੰ
ਲੱਖ ਲੱਖ ਵਧਾਈਆਂ ਹੋਵਣ ਜੀ
🙏🙏
ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ
ਸਾਸਿ ਸਾਸਿ ਹਮ ਭੂਲਨਹਾਰੇ ॥
ਤੁਮ ਸਮਰਥ ਅਗਨਤ ਅਪਾਰੇ ॥
ਸਰਨਿ ਪਰੇ ਕੀ ਰਾਖੁ ਦਇਆਲਾ ॥
ਨਾਨਕ ਤੁਮਰੇ ਬਾਲ ਗੁਪਾਲਾ ॥
🙏🌹 ਵਾਹਿਗੁਰੂ ਜੀ 🌹🙏
ਧੰਨ ਜਿਗਰਾ ਕਲਗ਼ੀ ਵਾਲਿਆਂ
ਧੰਨ ਤੇਰੀ ਕੁਰਬਾਨੀ ,
ਨਾ ਕੋਈ ਹੋਇਆ ਹੈ ਤੇ
ਨਾ ਕੋਈ ਹੋਣਾ ਹੈ ਤੇਰੇ ਵਰਗਾ ਦਾਨੀ
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ।।
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ।।
ਦੋ ਸਰਹੰਦ ਵਿੱਚ , ਦੋ ਜੰਗ ਵਿਚ ,
ਚਾਰੇ ਪੁੱਤਰ ਵਾਰ ਦਿਤੇ ,
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ ਜੀ