ਅੰਗ : 644
ਸਲੋਕੁ ਮਃ ੩ ॥*
*ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥*
ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ ਜੀ! (ਆਖੋ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥ ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ। ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ ਜੀ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥ ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥
अंग : 644
सलोकु मः ३ ॥*
*सतिगुर की सेवा सफलु है जे को करे चितु लाइ ॥ मनि चिंदिआ फलु पावणा हउमै विचहु जाइ ॥ बंधन तोड़ै मुकति होइ सचे रहै समाइ ॥ इसु जग महि नामु अलभु है गुरमुखि वसै मनि आइ ॥ नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मंनु अजितु है दूजै लगै जाइ ॥ तिस नो सुखु सुपनै नही दुखे दुखि विहाइ ॥ घरि घरि पड़ि पड़ि पंडित थके सिध समाधि लगाइ ॥ इहु मनु वसि न आवई थके करम कमाइ ॥ भेखधारी भेख करि थके अठिसठि तीरथ नाइ ॥ मन की सार न जाणनी हउमै भरमि भुलाइ ॥ गुर परसादी भउ पइआ वडभागि वसिआ मनि आइ ॥ भै पइऐ मनु वसि होआ हउमै सबदि जलाइ ॥ सचि रते से निरमले जोती जोति मिलाइ ॥ सतिगुरि मिलिऐ नाउ पाइआ नानक सुखि समाइ ॥२॥ पउड़ी ॥ एह भूपति राणे रंग दिन चारि सुहावणा ॥ एहु माइआ रंगु कसु्मभ खिन महि लहि जावणा ॥ चलदिआ नालि न चलै सिरि पाप लै जावणा ॥ जां पकड़ि चलाइआ कालि तां खरा डरावणा ॥ ओह वेला हथि न आवै फिरि पछुतावणा ॥६॥*
अर्थ: अगर कोई मनुष्य चित लगा कर सेवा करे, तो सतिगुरू की (बताई) सेवा जरूर फल लगाती है; मन-इच्छत फल मिलता है, अहंकार मन में से दूर होता है; (गुरू की बताई कार माया के) बंधनों को तोड़ती है (बंधनों से) खलासी हो जाती है और सच्चे हरी में मनुष्य समाया रहता है। इस संसार में हरी का नाम दुर्लभ है, सतिगुरू के सनमुख मनुष्य के मन में आ कर वसता है; हे नानक जी! (कहो-) मैं सदके हूँ उन से जो अपने सतिगुरू की बताई कार करते हैं ॥१॥ मनमुख का मन उस के काबू से बाहर है, क्योंकि वह माया में जा कर लगा हुआ है; (नतीजा यह कि) उस को सपने में भी सुख नहीं मिलता, (उस की उम्र) सदा दुख में ही गुज़रती है। अनेकों पंडित लोग पढ़ पढ़ कर और सिध समाधियाँ लगा लगा कर थक गए हैं, कई कर्म कर के थक गए हैं; (पढ़ने से और समाधियों से) यह मन काबू नहीं आता। भेख करने वाले मनुष्य (भावार्थ, साधू लोग) कई भेख कर के और अठाहठ तीरर्थों पर नहा कर थक गए हैं; हउमै और भ्रम में भुले होया को मन की सोझी नहीं आई। बड़े भाग्य से सतिगुरू की कृपा द्वारा प्रभू का डर पैदा होता है और प्रभू मन में आ कर वसता है। (हरी का) डर पैदा होने से ही, और हउमै सतिगुरू के श़ब्द से जला कर ही मन वस में आता है। जो मनुष्य ज्योती-प्रभू में अपनी बिरती मिला कर सच्चे में रंगे गए हैं, वह निर्मल हो गए हैं; (पर) हे नानक जी! सतिगुरू के मिलने पर ही नाम मिलता है और सुख में लीन हो जाते हैं ॥२॥ राजों और राणों के यह रंग चार दिनों (भावार्थ, थोड़े समय) के लिए शोभनीय होते हैं; माया का यह रंग कसुंभे का रंग है (भावार्थ कसुंभे की तरह खिन में उत्तर जाता है), थोड़े समय में लह जाता है, (संसार से) चलने के समय माया साथ नहीं जाती, (पर इस के कारण किए) पाप अपने सिर पर लै जाते हैं। जब जम-काल ने पकड़ कर आगे ला लिया, तो (जीव) बहुत भय-भीत होता है; (मनुष्य-जन्म वाला) वह समय फिर मिलता नहीं, इस लिए पछताता है ॥६॥
ਅੰਗ : 862
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
ਅਰਥ: ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ। ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ।੧।ਰਹਾਉ।
ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ?।੧।
ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।੨।
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ। ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।੩।
ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ।੪।੧।੩।
अंग : 862
रागु गोंड महला ५ चउपदे घरु २ ੴ सतिगुर प्रसादि ॥ जीअ प्रान कीए जिनि साजि ॥ माटी महि जोति रखी निवाजि ॥ बरतन कउ सभु किछु भोजन भोगाइ ॥ सो प्रभु तजि मूड़े कत जाइ ॥१॥ पारब्रहम की लागउ सेव ॥ गुर ते सुझै निरंजन देव ॥१॥ रहाउ ॥ जिनि कीए रंग अनिक परकार ॥ ओपति परलउ निमख मझार ॥ जा की गति मिति कही न जाइ ॥ सो प्रभु मन मेरे सदा धिआइ ॥२॥ आइ न जावै निहचलु धनी ॥ बेअंत गुना ता के केतक गनी ॥ लाल नाम जा कै भरे भंडार ॥ सगल घटा देवै आधार ॥३॥ सति पुरखु जा को है नाउ ॥ मिटहि कोटि अघ निमख जसु गाउ ॥ बाल सखाई भगतन को मीत ॥ प्रान अधार नानक हित चीत ॥४॥१॥३॥
अर्थ: हे भाई! मैं तो परमात्मा की भक्ति में लगना चाहता हॅूँ। गुरू से ही उस प्रकाश-रूप माया-रहित प्रभू की भगती की समझ पड़ सकती है।1। रहाउ।
हे मूर्ख! जिस प्रभू ने (तुझे) पैदा करके तुझे जिंद दी, तुझे प्राण दिए, जिस प्रभू ने मेहर करके शरीर में (अपनी) ज्योति रख दी है, बरतने के लिए हरेक चीज दी है, और अनेकों किस्मों के भोजन तुझे खिलाता है, उस प्रभू को बिसार के (तेरा मन) और कहाँ भटकता है?।1।
हे मेरे मन! सदा उस प्रभू का ध्यान धरा कर, जिसने (जगत में) अनेकों किस्मों के रंग (-रूप) पैदा किए हुए हैं, जो अपनी पैदा की हुई रचना को आँख झपकने जितने समय में नाश कर सकता है, और जिसकी बाबत ये नहीं कहा जा सकता कि वह कैसा है और कितना बड़ा है।2।
हे मन! वह मालिक प्रभू सदा कायम रहने वाला है, वह ना पैदा होता है ना मरता है। मैं उसके कितने गुण गिनूँ? वह बेअंत गुणों का मालिक है। उसके घर में उसके गुण-रूपी रत्न-जवाहरात के खजाने भरे पड़े हैं। वह प्रभू सब जीवों को आसरा देता है।3।
हे मन! जिस प्रभू का नाम (ही बताता है कि वह) सदा कायम रहने वाला है और सर्व-व्यापक है, उसका यश हर वक्त गाया कर, (उसकी सिफत-सालाह की बरकति से) करोड़ों पाप मिट जाते हैं। हे नानक! अपने चिक्त में उस प्रभू का प्यार पैदा कर, वह (हरेक जीव का) आरम्भ से ही साथी है, भक्तों का मित्र है और (हरेक की) जीवात्मा का आसरा है।4।1।3।
(ਪ੍ਰਕਾਸ਼ ਉਤਸਵ ਤੇ ਵਿਸ਼ੇਸ਼) (ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ।)
ਸ਼੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਪਰਮਾਤਮਾ ਅਫੁਰ ਅਵਸਥਾ ਵਿੱਚ ਸੀ ਉਦੋਂ ਨਾ ਕੋਈ ਚੰਦ ਨਾ ਸੂਰਜ ਨਾ ਆਕਾਸ਼ ਨਾ ਧਰਤੀ ਕੁਝ ਵੀ ਨਹੀਂ ਸੀ। ਤਦ ਪਰਮਾਤਮਾ ਦੇ ਨੇ ਇਕ ਸੰਕਲਪ ਨਾਲ ਮੂੰਹ ਵਿਚੋਂ ਆਵਾਜ਼ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸਟੀ ਹੋਂਦ ਵਿੱਚ ਆਈ ਇਸ ਆਵਾਜ਼ ਨੂੰ ਹੀ ਨਾਮ ਬਾਣੀ ਸ਼ਬਦ ਓਅੰਕਾਰ ਕਿਹਾ ਜਾਂਦਾ ਹੈ। ਇਸ ਤੋਂ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ। ਇਸ ਤੋਂ ਬਾਅਦ ਗੈਸਾਂ ਬਣੀਆਂ ਗੈਸਾਂ ਤੋਂ ਪਾਣੀ ਤੇ ਫਿਰ ਹੌਲੀ ਹੌਲੀ ਸਾਰਾ ਆਕਾਰ ਬਣਿਆ।
ਇਸ ਨੂੰ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ।
ਕੀਤਾ ਪਸਾਓ ਏਕੋ ਕਵਾਉ ਤਿਸ ਤੇ ਹੋਇ ਲਖ ਦਰਿਆਉ।।
ਭਾਵ ਕੀ ਇਕ ਕਵਾਉ ਭਾਵ ਇਕ ਬੋਲ ਨਾਲ ਸਾਰਾ ਪਸਾਰਾ ਕੀਤਾ ਤੇ ਲੱਖਾਂ ਦਰਿਆ ਬਣਾ ਦਿੱਤੇ।
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਜਿਆ।।
ਭਾਵ ਕਿ ਸ਼ਬਦ ਦੁਆਰਾ ਹੀ ਸਾਰਾ ਕੁਝ ਸਾਜਿਆ ਗਿਆ ਹੈ।
ਨਿਰਮਲ ਸਬਦ ਨਿਰਮਲ ਹੈ ਬਾਣੀ।। ਨਿਰਮਲ ਜੋਤਿ ਸਭ ਮਾਹਿ ਸਮਾਣੀ।।
ਇਸ ਆਵਾਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਕਰਕੇ ਲਿਖਿਆ ਹੈ। ਹਿੰਦੂ ਧਰਮ ਵਿੱਚ ਇਸ ਨੂੰ ਓਮ ਲਿਖਿਆ ਹੈ ਤੇ ਈਸਲਾਮ ਵਿੱਚ ਕੁਨ ਕਰਕੇ ਲਿਖਿਆ ਹੈ। ਇਸੇ ਨੂੰ ਹੀ ਵਿਗਿਆਨ ਨੇ ਬਿਗ ਬੈਂਗ ਥਿਊਰੀ ਦਾ ਨਾਮ ਦਿੱਤਾ ਹੈ। ਭਾਵ ਸਾਰਿਆਂ ਦਾ ਇਕ ਹੀ ਹੈ।
ਓਅੰਕਾਰ ਉਹ ਸ਼ਬਦ ਜਾਂ ਧਵਨੀ ਕਹਿ ਲਵੋ ਜਾਂ ਰਾਗ ਕਹਿ ਲਵੋ ਜਿਸ ਤੋਂ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ।
ਦੇਖੋ ਹੋਰ ਗੁਰ ਪ੍ਰਮਾਣ
ਓਅੰਕਾਰ ਬ੍ਰਹਮਾ ਉਤਪਤ।। ਉਅੰਕਾਰ ਕੀਆ ਜਿਨਿ ਚਿਤਿ।। ਉਅੰਕਾਰ ਸੈਲ ਗਿਰਿ ਪਏ।। ਉਅੰਕਾਰ ਬੇਦ ਨਿਰਮਏ।।
ਇਨ੍ਹਾਂ ਤੋਂ ਸਪਸ਼ਟ ਹੈ ਕਿ ਇਕ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਤੇ ਇਸ ਸ਼ਬਦ ਦੇ ਅਧਾਰ ਤੇ ਹੀ ਸਾਰੀ ਸ਼ਿਸ਼ਟੀ ਟਿਕੀ ਹੋਈ ਹੈ। ਜਿਸ ਨੂੰ ਕਹਿੰਦੇ ਹਨ
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ।।
ਇਹ ਸ਼ਬਦ ਹੀ ਸੀ ਜਿਸ ਦੁਆਰਾ ਸਾਰੀ ਸ਼ਿਸ਼ਟੀ ਹੋਂਦ ਵਿੱਚ ਆਈ। ਸ਼ਬਦ ਦੁਆਰਾ ਹੀ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਜਦ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਸਿੱਧਾਂ ਨੇ ਇਕ ਹੀ ਜਵਾਬ ਦਿੱਤਾ ਸੀ ਕਿ
ਸ਼ਬਦ ਗੁਰੂ ਸੁਰਤ ਧੁਨ ਚੇਲਾ।।
ਇਸੇ ਸ਼ਬਦ ਨੂੰ ਹੀ ਸਤਿਨਾਮ ਕਰਕੇ ਪ੍ਰਗਟ ਕੀਤਾ ਹੈ।
ਇਸ ਸਾਰੇ ਗੁਰ ਪ੍ਰਮਾਣਾਂ ਤੋਂ ਸਾਫ ਸਿੱਧ ਹੁੰਦਾ ਹੈ ਕਿ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਬਾਕੀ ਸਭ ਕੁਝ ਬਾਅਦ ਵਿੱਚ ਬਣਿਆ।
ਹੁਣ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੱਤਾ ਗਿਆ ਹੈ।
ਆਦਿ ਨਾਮ ਕਿਉਂ ਦਿੱਤਾ ਗਿਆ । ਆਦਿ ਤਾਂ ਉਹ ਹੈ ਜੋ ਸ਼ੁਰੂ ਤੋਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤਾਂ ਬਾਅਦ ਵਿੱਚ ਹੋਈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਆਦਿ ਕਿਵੇਂ ਹੋਏ।
ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਾਫੀ ਸਮਾਂ ਬਾਅਦ ਵਿੱਚ ਹੁੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਤਾਂ ਗਿਆਰਵੀਂ ਸਦੀ ਵਿੱਚ ਬਾਬਾ ਫਰੀਦ ਦੇ ਅੰਦਰ ਪਹਿਲਾਂ ਹੀ ਬੋਲ ਰਹੇ ਹਨ। ਬਾਬਾ ਫਰੀਦ ਜੀ ਨੇ ਆਪਣੇ ਜੀਵਣ ਕਾਲ ਵਿੱਚ ਹੀ ਬਾਣੀ ਦੀ ਰਚਨਾ ਕੀਤੀ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕੀਤਾ ਹੈ।
ਜਿਵੇਂ ਆਤਮਾ ਤਾਂ ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਪਰ ਜੇ ਸਾਡੇ ਸਰੀਰ ਦਾ ਜਨਮ ਵੀਹਵੀਂ ਸਦੀ ਵਿੱਚ ਹੋਇਆ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਪਹਿਲਾਂ ਹੈ ਹੀ ਨਹੀਂ ਸੀ। ਆਤਮਾ ਤਾਂ ਪਹਿਲਾਂ ਵੀ ਸੀ ਜਿਸ ਕਰਕੇ ਇਹ ਪੰਜ ਭੂਤਕ ਸਰੀਰ ਵਿੱਚ ਸਤ੍ਹਾ ਹੈ।
ਇਸ ਤਰ੍ਹਾਂ ਸ਼ਬਦ ਤਾਂ ਆਦਿ ਕਾਲ ਤੋਂ ਹੀ ਮੌਜੂਦ ਸੀ ਇਸ ਕਰਕੇ ਹੀ ਸ੍ਰਿਸ਼ਟੀ ਉਤਪੰਨ ਹੋਈ ਹੈ। ਇਹ ਤਾਂ ਗੁਰੂ ਸਾਹਿਬ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਉਸ ਸ਼ਬਦ ਨੂੰ ਉਸ ਬਾਣੀ ਨੂੰ ਨਾਮ ਨੂੰ ਅੱਖਰਾਂ ਵਿੱਚ ਪਾਕੇ ਸਾਡੀ ਕਲਿਆਣ ਲਈ ਤਿਆਰ ਕੀਤਾ ਹੈ।
ਅਖਰੀ ਨਾਮ ਅਖਰੀ ਸਾਲਾਹ।।
ਗ੍ਰੰਥ ਤਾਂ ਤਾਂ ਗੁਰੂ ਦਾ ਇਕ ਸਰੀਰ ਹੈ ਜਿਸ ਤਰ੍ਹਾਂ ਪਹਿਲਾਂ ਗੁਰੂ ਮਨੁੱਖੀ ਜਾਮੇਂ ਵਿੱਚ ਆਕੇ ਉਧਾਰ ਕਰਦਾ ਸੀ ਹੁਣ ਗ੍ਰੰਥ ਰੂਪ ਵਿੱਚ ਉਧਾਰ ਕਰ ਰਿਹਾ ਹੈ। ਜੋਤ ਓਹੀ ਹੈ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।
ਪਹਿਲਾਂ ਜੋਤ ਮਨੁੱਖੀ ਸਰੀਰਾਂ ਵਿੱਚ ਸੀ ਹੁਣ ਗ੍ਰੰਥ ਵਿਚ ਹੈ।
ਜਦ ਮਨਸੁਖ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸਦਾ ਗੁਰੂ ਸਾਹਿਬ ਨੂੰ ਛੱਡਕੇ ਜਾਣ ਨੂੰ ਜੀਅ ਨਾ ਕਰੇ ਜਾਇਆ ਕਰੇ ਫਿਰ ਵਾਪਸ ਆ ਜਾਇਆ ਕਰੇ ਤਾਂ ਗੁਰੂ ਸਾਹਿਬ ਨੇ ਉਸ ਨੂੰ ਦੋ ਸ਼ਬਦ ਦਿੱਤੇ ਸਨ ਤੇ ਸਮਝਾਇਆ ਸੀ ਕਿ ਸਾਡਾ ਸਰੀਰ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਸਾਡਾ ਅਸਲ ਰੂਪ ਜੋ ਸੂਖਮ ਹੈ ਉਹ ਸ਼ਬਦ ਹੀ ਹੈ ਇਨ੍ਹਾਂ ਸ਼ਬਦਾਂ ਨੂੰ ਸਦਾ ਹਿਰਦੇ ਵਿੱਚ ਧਾਰਕੇ ਰੱਖੋ।
ਆਦਿ ਤੋਂ ਲੈਕੇ ਅੱਜ ਤੱਕ ਜੇ ਕੋਈ ਵੀ ਰੱਬ ਨੂੰ ਮਿਲਿਆ ਹੈ ਤਾਂ ਕਿਰਤਮ ਨਾਮ ਜਪਕੇ ਸਤਿਨਾਮ ਦੀ ਪ੍ਰਾਪਤੀ ਕਰਕੇ ਹੀ ਪਹੁੰਚਿਆ ਹੈ। ਇਸ ਲਈ ਇਹ ਕਹਿ ਦੇਣਾ ਕਿ ਹੋਰ ਧਰਮਾਂ ਵਾਲੇ ਕਿਵੇਂ ਤਰਦੇ ਹੋਣਗੇ ਜਾਂ ਉਹ ਕਿਵੇਂ ਰੱਬ ਨੂੰ ਮਿਲਣਗੇ ਉਨ੍ਹਾਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ।
ਗ੍ਰੰਥ ਗੁਰੂ ਦਾ ਸਥੂਲ ਰੂਪ ਹੈ ਦਿਬ ਰੂਪ ਤੇ ਸੂਖਮ ਰੂਪ ਸ਼ਬਦ ਹੀ ਹੈ। ਇਹ ਸ਼ਬਦ ਓਹੀ ਹੈ ਜਿਸਨੇ ਸਾਰੀ ਸ਼੍ਰਿਸ਼ਟੀ ਦੀ ਰਚਨਾ ਕੀਤੀ ਜੋ ਰੱਬ ਵਿੱਚ ਅਭੇਦ ਹੈ। ਉਹ ਤੇ ਉਸ ਦਾ ਸ਼ਬਦ ਇਕ ਹੀ ਹਨ ਨਾਮ ਭਾਵੇਂ ਦੋ ਹਨ ਪਰ ਹੈਨ ਇਕ ਹੀ।
ਗੁਰੂ ਗ੍ਰੰਥ ਸਾਹਿਬ ਤਾਂ ਬਾਹਰੀ ਸਰੀਰ ਹੈ ਪਰ ਸੂਖਮ ਰੂਪ ਵਿੱਚ ਪਰਮਾਤਮਾ ਹੀ ਹੈ।
ਇਸੇ ਲਈ ਗੁਰਬਾਣੀ ਵਿੱਚ ਕਿਹਾ ਹੈ ਕਿ
ਪੋਥੀ ਪਰਮੇਸ਼ਰ ਕਾ ਥਾਨ।।
ਪਰਮਾਤਮਾ ਦੇ ਤਿੰਨ ਰੂਪ ਨਿਰਗੁਣ, ਸਰਗੁਣ ,ਸ਼ਬਦ
ਨਿਰਗੁਣ ਉਹ ਜਦੋਂ ਪਰਮਾਤਾ ਅਫੁਰ ਅਵਸਥਾ ਵਿੱਚ ਸੀ ਜਦੋਂ ਖੰਡ ਮੰਡਲ ਦੀਪ ਲੋਅ ਪਾਤਾਲ ਕੁਝ ਵੀ ਹੋਂਦ ਵਿੱਚ ਨਹੀਂ ਸੀ ਆਇਆ ਪਰਮਾਤਮਾ ਆਪ ਹੀ ਆਪ ਸੀ।
ਸਰਗੁਣ ਜੋ ਹੁਣ ਸਾਰਾ ਕੁਝ ਦਿਸ ਰਿਹਾ ਹੈ ਇਸ ਸਾਰੇ ਵਿੱਚ ਜਰੇ ਜਰੇ ਵਿੱਚ ਉਹ ਆਪ ਸਮਾਇਆ ਹੋਇਆ ਹੈ ਇਹ ਉਸ ਦਾ ਸਰਗੁਣ ਸਰੂਪ ਹੈ।
ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਸੁਭਾਇਮਾਨ ਹੈ।
ਬੇਸ਼ੱਕ ਬਾਣੀ ਪੜ੍ਹਨ ਤੇ ਸੁਣਨ ਵਾਲਾ ਹੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਦਿਬ ਰੂਪ ਤੱਕ ਪਹੁੰਚ ਸਕਦਾ ਹੈ ਪਰ ਗੁਰੂ ਦੇ ਸਰੀਰ ਦੀ ਪੂਜਾ ਕਰਨ ਵਾਲਾ ਹੀ ਨਰਕਾਂ ਵਿੱਚ ਨਹੀਂ ਜਾਂਦਾ ਗੁਰੂ ਦੀ ਸੇਵਾ ਸਦਕਾ ਵੀ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਮੁਨਕਰ ਹੋਣਾ ਇਉਂ ਹੈ ਜਿਵੇਂ ਕੋਈ ਕਹੇ ਕਿ ਮੈਂ ਤੇਰੀ ਆਤਮਾ ਨੂੰ ਤਾਂ ਪਿਆਰ ਕਰਦਾ ਹਾਂ ਉਹ ਤਾਂ ਮੈਨੂੰ ਚੰਗੀ ਲੱਗਦੀ ਹੈ ਉਸ ਦਾ ਮੈਂ ਸਤਿਕਾਰ ਵੀ ਕਰਦਾ ਹਾਂ ਪਰ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ । ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਦੇ ਗੁਣਾਂ ਦਾ ਸਤਿਕਾਰ ਕਰੀਏ ਪਰ ਉਸਦੇ ਸਰੀਰ ਦਾ ਨਾ ਕਰੀਏ। ਕਦੇ ਕਿਸੇ ਨੇ ਆਪਣੇ ਅਧਿਆਪਕ ਨੂੰ ਨਹੀਂ ਕਿਹਾ ਕਿ ਮੈਨੂੰ ਤੇਰੇ ਵਿਚਾਰ ਚੰਗੇ ਲੱਗਦੇ ਹਨ ਉਨ੍ਹਾਂ ਤੇ ਚਲਕੇ ਮੈਂ ਆਪਣਾ ਆਪ ਸਵਾਰਣ ਦੀ ਕੋਸ਼ਿਸ਼ ਕਰਦਾ ਹਾਂ ਤੇਰੇ ਦੱਸੇ ਮਾਰਗ ਤੇ ਮੈਂ ਚਲਦਾ ਹਾਂ ਤੇ ਨਾਲ ਹੀ ਕਹੇ ਕਿ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ ਇਹ ਜਿੱਥੇ ਮਰਜ਼ੀ ਰੁਲੇ ਕਪੜੇ ਪਾਵੇ ਭਾਵੇਂ ਨਾ ਸਰੀਰ ਨਾਲ ਸਾਡਾ ਕੋਈ ਮਤਲਬ ਨਹੀਂ।
ਇਕ ਅਫਸਰ ਦਾ ਸਰੀਰ ਭਾਵੇਂ ਉਹ ਕੋਈ ਜੱਜ ਹੈ ਜਾਂ ਕਿਸੇ ਹੋਰ ਅਹੁਦੇ ਤੇ ਬੈਠਾ ਹੋਇਆ ਉਸ ਦਾ ਸਤਿਕਾਰ ਉਸ ਦੇ ਗੁਣਾਂ ਕਰਕੇ ਹੈ ਕਿਉਂ ਕਿ ਉਹ ਆਪਣੀ ਜੋਗਤਾ ਕਰਕੇ ਉਸ ਅਹੁਦੇ ਤੱਕ ਪਹੁੰਚਿਆ ਹੈ। ਸਰੀਰ ਉਸ ਦਾ ਵੀ ਬਾਕੀਆਂ ਵਰਗਾ ਹੈ। ਭਾਵੇਂ ਆਮ ਆਦਮੀਆਂ ਨਾਲੋਂ ਵਿੰਗਾ ਟੇਡਾ ਹੀ ਉਸ ਦਾ ਸਰੀਰ ਹੋਵੇ ਪਰ ਉਸ ਦੀ ਕਦਰ ਉਸ ਦੇ ਗੁਣਾਂ ਕਰਕੇ ਹੈ। ਪਰ ਇਹ ਕਦੇ ਨਹੀ ਹੋਇਆ ਕਿ ਉਸ ਦੇ ਗੁਣਾਂ ਦੀ ਤਾਂ ਕਦਰ ਕੀਤੀ ਜਾਵੇ ਪਰ ਉਸ ਦੇ ਸਰੀਰ ਦੀ ਕੋਈ ਕਦਰ ਨਾ ਹੋਵੇ।
ਜਿਸ ਤਰ੍ਹਾਂ ਕਿਸੇ ਖਾਸ ਆਦਮੀ ਦੇ ਗੁਣ ਤੇ ਉਸ ਦਾ ਸਰੀਰ ਦੋਨੋਂ ਅਭੇਦ ਚੀਜ਼ਾਂ ਹਨ ਇਸ ਤਰ੍ਹਾਂ ਪਰਮਾਤਮਾ ਤੇ ਗੁਰੂ ਗ੍ਰੰਥ ਸਾਹਿਬ ਦੋਨੋਂ ਅਭੇਦ ਹਨ। ਇਨ੍ਹਾਂ ਵਿੱਚ ਫਰਕ ਨਹੀਂ ਕੀਤਾ ਜਾ ਸਕਦਾ ।
ਅੰਗ : 683-684
ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
ਅਰਥ: ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥
अंग : 683-684
धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥
अर्थ: राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥
ਅੰਗ : 804
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
ਅਰਥ: ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)। ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥ ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ, ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ॥ ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ।੩।ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਹੇ ਮਾਲਕ! ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇਹ।੪।੫।੧੦।
अंग : 804
मात पिता सुत साथि न माइआ ॥ साधसंगि सभु दूखु मिटाइआ ॥१॥ रवि रहिआ प्रभु सभ महि आपे ॥ हरि जपु रसना दुखु न विआपे ॥१॥ रहाउ ॥ तिखा भूख बहु तपति विआपिआ ॥ सीतल भए हरि हरि जसु जापिआ ॥२॥ कोटि जतन संतोखु न पाइआ ॥ मनु त्रिपताना हरि गुण गाइआ ॥३॥ देहु भगति प्रभ अंतरजामी ॥ नानक की बेनंती सुआमी ॥४॥५॥१०॥
अर्थ: हे भाई! माँ, बाप, पुत्र, माया-(इन सब में से कोई भी जीव का सदा के लिए)साथ नहीं बन सकता, (दुःख आने पर भी सहाई नहीं बन सकता)। गुरु की संगत में टिकाव कर के सारा दुःख-कलेश दूर कर सकतें हैं॥१॥ हे भाई!(जो ) परमात्मा खुद ही सब जीवों में व्यापक है, उस(के नाम) का जाप जिव्हा से करता रह, इस प्रकार कोई दुःख जोर नहीं पकड़ सकता॥१॥रहाउ॥ हे भाई! जगत माया की तृष्णा, माया की भूख और सड़न में फसा पड़ा है। जो मनुख परमात्मा की सिफत-सलाह करते है, (उनके हृदय) ठन्डे ठार हो जाते हैं॥२॥हे भाई ! करोड़ों यत्न करके भी(माया की तृष्णा से)संतोख प्राप्त नही होता। प्रभु के कीर्तिगान से मन तृप्त हो जाता है।३।हे प्रत्येक की दिल की जानने वाले प्रभु ! हे मालिक ! तेरे दास)नानक की(तेरे दर पर)बेनती है कि अपनी भक्ति का दान दे।४।५।१०।
ਆਮ ਦੇਖਣ ਵਿੱਚ ਆਇਆ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਜਦ ਕਿਸੇ ਨੇ ਘਰ ਵਿੱਚ ਪਾਠ ਕਰਵਾਉਣਾ ਹੁੰਦਾ ਹੈ, ਤਾਂ ਗੁਰੂ ਸਾਹਿਬ ਦੀ ਸਵਾਰੀ ਲਿਜਾਣ ਸਬੰਧੀ ਗੁਰੂ ਸਾਹਿਬ ਵੱਲੋਂ ਤਹਿ ਕੀਤੀ ਮਰਿਯਾਦਾ ਦੀ ਪਾਲਣਾ ਕਰਨਾ ਤਾਂ ਦੂਰ ਕਿਸੇ ਨੂੰ ਇਸ ਬਾਰੇ ਪਤਾ ਤੱਕ ਨਹੀਂ ਹੁੰਦਾ। ਗੁਰੂ ਸਾਹਿਬ ਦੇ ਸਰੂਪ ਨੂੰ ਘਰ ਲਿਜਾਣ ਸਬੰਧੀ ਮੁੱਢਲੀ ਮਰਿਯਾਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਹੁੰਦੀ ਹੈ । ਪ੍ਰੰਤੂ ਕੁਝ ਕੁ ਨੂੰ ਛੱਡਕੇ ਬਾਕੀ ਸਾਰੇ
ਰੋਟੀਆ ਕਾਰਣਿ ਪੂਰਹਿ ਤਾਲ ।।
ਦੇ ਧਾਰਨੀ ਬਣੇ ਹੋਏ ਹਨ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਿਰਫ ਇਕ ਰੋਜ਼ਗਾਰ ਦਾ ਸਾਧਨ ਬਣਾ ਛੱਡਿਆ ਹੈ ਤੇ ਇਸਦੀ ਮਰਿਯਾਦਾ ਨਾਲ ਕੋਈ ਮਤਲਬ ਨਹੀਂ । ਜਦਕਿ ਗ੍ਰੰਥੀ ਸਿੰਘ ਦਾ ਇਹ ਮੁੱਢਲਾ ਫਰਜ਼ ਸੀ ਕਿ ਇਕ ਤਾਂ ਉਹ ਆਪ ਗੁਰੂ ਸਾਹਿਬ ਦਾ ਸਤਿਕਰ ਕਰੇ ਤੇ ਦੂਜਿਆਂ ਨੂੰ ਸਤਿਕਾਰ ਕਰਨਾ ਸਿਖਾਵੇ।
ਜੋ ਮਰਿਯਾਦਾ ਗੁਰੂ ਸਾਹਿਬ ਨੇ ਕਾਇਮ ਕੀਤੀ ਹੈ ਉਸ ਅਨੁਸਾਰ ਗੁਰੂ ਸਾਹਿਬ ਦਾ ਸਰੂਪ ਲਿਜਾਣ ਲਈ ਪੰਜ ਸਿੰਘ ਹੋਣੇ ਜ਼ਰੂਰੀ ਹਨ। ਪਹਿਲੀ ਸ਼ਰਤ ਪੰਜਾਂ ਸਿੰਘਾਂ ਦੇ ਅੰਮ੍ਰਿਤਧਾਰੀ ਹੋਣ ਦੀ ਹੈ। ਅੰਮ੍ਰਤਧਾਰੀ ਨਾ ਵੀ ਹੋਣ ਤਾਂ ਸਹਿਜਧਾਰੀ ਹੋਣ। ਪਰ ਘੋਨ ਮੋਨ ਸਿਰੋ ਮੁੰਨੇ ਨੂੰ ਇਹ ਹੱਕ ਨਹੀਂ ਕਿ ਉਹ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਚੁੱਕਕੇ ਸਵਾਰੀ ਕਰ ਸਕੇ। ਇਹੀ ਮਰਿਯਾਦਾ ਗੁਰੂ ਸਾਹਿਬ ਦੇ ਚੌਰ ਬਰਦਾਰ ਦੀ ਹੈ, ਭਾਵ ਜਿਸਨੇ ਪਿੱਛੇ ਚੌਰ ਕਰਨਾ ਹੈ। ਇਕ ਸਿੰਘ ਪਾਸ ਜਲ ਅਤੇ ਇਕ ਪਾਸ ਘੰਡਿਆਲ ਜਾਂ ਸੰਖ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿੱਚੋਂ ਜਲ ਵਾਲਾ ਸਿੰਘ ਗੁਰੂ ਸਾਹਿਬ ਦੇ ਸਰੂਪ ਦੇ ਬਿਲਕੁਲ ਅੱਗੇ-ਅੱਗੇ ਜਲ ਛਿੜਕਦਾ ਜਾਂਦਾ ਹੈ ਤੇ ਸੰਖ ਜਾਂ ਘੰਡਿਆਲ ਵਾਲਾ ਸਿੰਘ ਸਭ ਤੋਂ ਅੱਗੇ ਹੁੰਦਾ ਹੈ ਤੇ ਘੰਡਿਆਲ ਵਜਾਉਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਗੁਰੂ ਸਾਹਿਬ ਦੀ ਸਵਾਰੀ ਆਉਣ ਬਾਰੇ ਅਗਾਹੂੰ ਸੁਚੇਤ ਕੀਤਾ ਜਾਵੇ ਅਤੇ ਸਭ ਆਪਣੀ ਕਿਰਿਆ ਸੰਕੋਚਦੇ ਹੋਏ ਗੁਰੂ ਸਾਹਿਬ ਦੇ ਅਦਬ ਲਈ ਖੜ੍ਹੇ ਹੋਣ। ਕ੍ਰਮਵਾਰ ਸਭ ਤੋਂ ਅੱਗੇ ਸੰਖ ਜਾਂ ਘੰਡਿਆਲ ਵਾਲਾ ਸਿੱਖ ਉਸਤੋਂ ਪਿੱਛੇ ਜਲ ਵਾਲਾ ਉਸਤੋਂ ਪਿੱਛੇ ਗੁਰੂ ਸਾਹਿਬ ਦੀ ਸਵਾਰੀ ਤੇ ਉਸਤੋਂ ਪਿੱਛੋਂ ਚੌਰ ਸਾਹਿਬ ਵਾਲਾ ਸਿੰਘ ਤੇ ਨਾਲ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨ ਵਾਲਾ ਇਕ ਸਿੰਘ। ਗਿਣਤੀ ਪੰਜਾਂ ਤੋਂ ਘਟਣੀ ਨਹੀਂ ਚਾਹੀਦੀ ਵੱਧ ਚਾਹੇ ਜਿੰਨੇ ਮਰਜ਼ੀ ਹੋਣ।
ਪ੍ਰੰਤੂ ਹੁੰਦਾ ਇਹ ਹੈ ਕਿ ਘੰਡਿਆਲ ਵਾਲਾ ਸਿੰਘ ਜਾਂ ਤਾਂ ਸਭ ਤੋਂ ਪਿੱਛੇ ਫਿਰਦਾ ਹੁੰਦਾ ਜਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਤੇ ਜਲ ਵਾਲਾ ਸਭ ਤੋਂ ਅੱਗੇ ਤੁਰਿਆ ਜਾਂਦਾ ਹੁੰਦਾ। ਨਾ ਕੋਈ ਸਮਝਣ ਵਾਲਾ ਤੇ ਨਾ ਸਮਝਾਉਣ ਵਾਲਾ। ਜਿਸ ਗ੍ਰੰਥੀ ਦੀ ਇਸ ਮਰਿਯਾਦਾ ਨੂੰ ਸਮਝਾਉਣ ਦੀ ਡਿਊਟੀ ਸੀ ਉਸਦਾ ਪੂਰਾ ਜ਼ੋਰ ਵਾਹਿਗੁਰੂ ਕਰਨ ਤੇ ਲੱਗਾ ਹੁੰਦਾ ਤੇ ਦੂਸਰੇ ਉਸਦੇ ਪਿੱਛੇ ਉਸਦਾ ਸਾਥ ਦੇਣ ਦੀ ਬਜਾਏ ਮੂੰਹ ਚ ਹੀ ਘੁਣ ਘੁਣ ਕਰੀ ਜਾਂਦੇ ਕਿ ਅਸੀਂ ਮੂੰਹ ਚ ਹੀ ਜਾਪ ਕਰ ਲਿਆ। ਚਾਰ ਸਦੀਆਂ ਬੀਤ ਜਾਣ ਉਪਰੰਤ ਵੀ ਸਾਨੂੰ ਹਲੇ ਇਸ ਛੋਟੀ ਜਿਹੀ ਮਰਿਯਾਦਾ ਦੀ ਸਮਝ ਨਹੀਂ ਆ ਰਹੀ
ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਸੰਖ ਵਜਾਇਆ ਜਾਂਦਾ ਸੀ। ਜਿਸਤੋਂ ਬਾਅਦ ਸੰਖ ਦੀ ਜਗ੍ਹਾ ਘੰਡਿਆਲ ਨੇ ਲੈ ਲਈ ਤੇ ਹੁਣ ਸਾਡੇ ਪਿੰਡਾਂ ਵਾਲਿਆਂ ਨੇ ਨਵੀਂ ਖੋਜ ਡੱਗੇ ਦੀ ਕਰ ਲਈ । ਇਕ ਬੈਂਡ ਜਿਹਾ ਲੈ ਕੇ ਡੱਗ ਡੱਗ ਕਰਦੇ ਜਾਂਦੇ ਹਨ ਜਿਸਤੋਂ ਇਹ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਆ ਰਿਹਾ ਹੈ ਜਾਂ ਕਿਸੇ ਵਿਆਹ ਤੇ ਫੌਜੀ ਬੈਂਡ ਵੱਜ ਰਿਹਾ ਹੈ।
ਗੁਰੂ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਣ ਦਾ ਫਰਜ਼ ਹਰ ਇਕ ਸਿੱਖ ਦਾ ਹੈ ਨਾ ਕਿ ਇਕੱਲੇ ਕਿਸੇ ਜਥੇਦਾਰ ਜਾਂ ਕਿਸੇ ਰਾਗੀ ਪਾਠੀ ਸਿੰਘ ਦਾ, ਸੋ ਜੇਕਰ ਤੁਸੀਂ ਗੁਰੂ ਸਾਹਿਬ ਦਾ ਸਰੂਪ ਘਰ ਲਿਜਾ ਰਹੇ ਹੋ ਤਾਂ ਪੂਰਨ ਮਰਿਯਾਦਾ ਅਨੁਸਾਰ ਲਿਜਾਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾ ਕਿ ਮਰਿਯਾਦਾ ਦੀ ਉਲੰਘਣਾ ਕਰਕੇ ਪਾਪਾਂ ਦੇ ਭਾਗੀ ਬਣੋ।
ਅੰਗ : 819
ਬਿਲਾਵਲੁ ਮਹਲਾ ੫ ॥
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥
ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥
ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।1। ਰਹਾਉ। ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।1। ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।2। 16। 80।
अंग : 819
बिलावलु महला ५ ॥
अपणे बालक आपि रखिअनु पारब्रहम गुरदेव ॥ सुख सांति सहज आनद भए पूरन भई सेव ॥१॥ रहाउ ॥भगत जना की बेनती सुणी प्रभि आपि ॥ रोग मिटाइ जीवालिअनु जा का वड परतापु ॥१॥
दोख हमारे बखसिअनु अपणी कल धारी ॥ मन बांछत फल दितिअनु नानक बलिहारी ॥२॥१६॥८०॥
अर्थ: हे भाई ! परमात्मा सब से बड़ा देवता (है, हम जीव उस के बच्चे हैं) अपने बच्चों की वह सदा ही आप रक्षा करता आया है । (जो मनुख उस की शरण पड़ते हैं, उन के अंदर) शांती, आत्मिक अढ़ोलता के सुख आनंद पैदा होते हैं, उन की सेवा-सुमिरन की घाल सफल हो जाती है ।1 ।रहाउ । हे भाई ! जिस भगवान का (सब से) बड़ा तेज-प्रताप है उस ने अपने भक्तों की अरजोई (सदा) सुनी है (उन के अंदर से) रोग मिटा के उनको आत्मिक जीवन की दाति बख्शी है ।1 । हे भाई ! उस भगवान-पिता ने हम बच्चों के ऐब सदा बख्शे हैं, और हमारे अंदर अपने नाम की ताकत भरी है । हे नानक ! भगवान-पिता ने हम बच्चों को सदा मन-माँगे फल दिये हैं, उस भगवान से सदा सदके जाना चाहिए ।2 ।16 ।80 ।
ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਹਮਜ਼ਾ ਦਾ ਨਾਂ ਧਰਾ ਕੇ ਗੌਂਸ ਦੀ ਪਦਵਨੀ ਪਾ ਚੁੱਕਾ ਇਕ ਫ਼ਕੀਰ ਸਿਆਲਕੋਟ ਵਿਖੇ ਰਿਹੰਦਾ ਸੀ। ਕਰਾਮਾਤੀ ਸ਼ਕਤੀਆਂ ਦਾ ਬੜਾ ਦਿਥਾਲਾ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਸਦਾ ਡਰ ਡਰਾਵੇ ਦੇਈ ਰੱਖਦਾ।ਗੌਂਸ ਫ਼ਕੀਰੀ ਦਾ ਉਹ ਦਰਜਾ ਹੈ ਜਦ ਦਰਵੇਸ਼ ਧਿਆਨ ਪਰਾਇਣ ਹੋਇਆ, ਆਪਣੇ ਜਿਸਮ ਦੇ ਅੰਗ ਬਿਖੇਰ ਸਕਦਾ ਹੈ। ਦਸਮ ਗ੍ਰੰਥ ਵਿਚ ਜ਼ਿਕਰ ਹੈ ਕਿ ਅਜਿਹੇ ਫ਼ਕੀਰ ਹੁੰਦੇ ਹਨ।
ਬਿਰਾਜੇ ਕੋਟ ਅੰਗ ਬਸਤ੍ਰੋ ਲਪੇਟੇ।
ਜੁੱਮੇ ਕੇ ਮਨੋ ਰੋਜ ਮੈਂ ਗੌਸ ਲੇਟੇ।
ਸ਼ਹਿਰ ਦੇ ਇਕ ਅਮੀਰ ਸੇਠ ਨੇ ਫ਼ਕੀਰ ਕੋਲ ਅਰਦਾਸ ਕੀਤੀ ਕਿ ਸਾਂਈ ਜੀ ਮੇਰੇ ਪਾਸ ਧਨ ਦਾ ਬਹੁਤ ਹੈ ਪਰ ਔਲਾਦ ਦਾ ਸੁਖ ਨਹੀਂ ਹੈ। ਆਪ ਕਿਰਪਾ ਕਰੋ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰੋ। ਪੀਰ ਹਮਜ਼ਾ ਗੌਂਸ ਨੇ ਕਿਹਾ ਕਿ ਤੇਰੇ ਘਰ ਸੰਤਾਨ ਤਾਂ ਪੈਦਾ ਹੈ ਜਾਵੇਗੀ ਪਰ ਸਾਡੀ ਸ਼ਰਤ ਹੈ ਕਿ ਤੂੰ ਆਪਣਾ ਪਹਿਲਾ ਪੁੱਤਰ ਸਾਨੂੰ ਭੇਟ ਕਰੇਂਗਾ।
ਇਹ ਸੁਣ ਸੇਠ ਪਹਿਲਾਂ ਤਾਂ ਮੰਨ ਗਿਆ ਕਿ ਠੀਕ ਹੈ। ਜਿਵੇਂ ਤੁਸੀਂ ਕਹੋ ਉਦਾਂ ਹੀ ਹੋਵੇਗਾ। ਪਰ ਜਦ ਬਾਅਦ ਵਿੱਚ ਪੁੱਤਰ ਪੈਦਾ ਹੋ ਗਿਆ ਤਾਂ ਸੇਠ ਨੇ ਫ਼ਕੀਰ ਨੂੰ ਦੱਸਿਆ ਵੀ ਨਹੀਂ। ਗੌਂਸ ਸੇਠ ਦੇ ਘਰ ਪੁੱਜ ਗਿਆ ਤੇ ਪੁੱਤਰ ਦੀ ਮੰਗ ਕੀਤੀ ਪਰ ਸੇਠ ਆਣਾ ਕਾਣੀ ਕਰਨ ਲੱਗਾ ਤੇ ਕਿਹਾ ਕਿ ਤੁਸੀਂ ਧਨ ਪਦਾਰਥ ਸੋਨਾ ਆਦਿਕ ਜਿਨ੍ਹਾਂ ਮਰਜ਼ੀ ਲੈ ਜਾਵੋ। ਪਰ ਮੈਂ ਆਪਣਾ ਪੁੱਤਰ ਨਹੀਂ ਦੇ ਸਕਦਾ।
ਇਸ ਸੁਣ ਹਮਜ਼ਾ ਗੋਂਸ ਚਿੜ ਗਿਆ ਤੇ ਉਸ ਨੇ ਸੋਚਿਆ ਕਿ ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ। ਇਸ ਲਈ ਸ਼ਹਿਰ ਨੂੰ ਤਬਾਹ ਕਰਨ ਲਈ ਉਹ ਚਲੀਸਾ ਕੱਟਣ ਲਈ ਇਕ ਗੁਫ਼ਾ ਵਿੱਚ ਬੈਠ ਗਿਆ। ਚਾਲੀ ਦਿਨ ਦਾ ਛਿਲਾ ਪੂਰੇ ਹੁੰਦੀ ਹੀ ਸ਼ਹਿਰ ਨੇ ਤਬਾਹ ਹੋ ਜਾਣਾ ਸੀ। ਸ਼ਹਿਰਵਾਸੀ ਸਾਰੇ ਸਹਿਮ ਵਿਚ ਸਨ। ਤੇ ਆਪਣੇ ਦਿਨ ਗਿਣ ਰਹੇ ਸਨ।
ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੌਰਾਨ ਸੁਮੇਰ ਪਰਬਤ ਤੋਂ ਪਰਤਦੇ ਕਸ਼ਮੀਰ ਜੰਮੂ ਰਾਹੀਂ ਸਿਆਲਕੋਟ ਆ ਗਏ। ਨਗਰ ਨਿਵਾਸੀਆਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਫ਼ਕੀਰ ਸਾਂਈ ਜੀ ਤੁਸੀਂ ਹੀ ਸਾਨੂੰ ਇਸ ਪਰਕੋਪ ਤੋਂ ਬਚਾ ਸਕਦੇ ਹੋ। ਇਹ ਸੁਣ ਗੁਰੂ ਸਾਹਿਬ ਤਰਸ ਦੇ ਘਰ ਵਿੱਚ ਆਏ।
ਗੁਰੂ ਸਾਹਿਬ ਨੇ ਸ਼ਬਦ ਦੀ ਧੁਨ ਲਗਾਈ ਜਿਸ ਨਾਲ ਹਮਜ਼ਾ ਗੌਂਸ ਜਿਸ ਗੁਫ਼ਾ ਵਿੱਚ ਬੈਠਾ ਸੀ। ਉਸ ਦਾ ਛੱਤ ਵਿੱਚ ਮੋਰਾ ਨਿਕਲ ਗਿਆ। ਮੋਰਾ ਹੋਣ ਨਾਲ ਸੂਰਜ ਦੀਆਂ ਕਿਰਨਾਂ ਗੁਫ਼ਾ ਵਿੱਚ ਚਲੀਆਂ ਗਈਆਂ ਤੇ ਛੱਤ ਦੇ ਟੁੱਟਣ ਦੇ ਖੜਾਕ ਨਾਲ ਪੀਰ ਦਾ ਸ਼ਿਲਾ ਵਿਚੇ ਟੁੱਟ ਗਿਆ।
ਫ਼ਕੀਰ ਗੁੱਸੇ ਨਾਲ ਬਾਹਰ ਆਇਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਤੂੰ ਕਿਉਂ ਇਨ੍ਹਾਂ ਝੂਠਿਆਂ ਦੀ ਇਮਦਾਦ ਕਰ ਰਿਹਾ ਹੈਂ?
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਦੇਣੀ ਕਿਥੋਂ ਦੀ ਪੀਰੀ ਹੈ।
ਪੀਰ ਜੀ ਰੱਬ ਦੀ ਵਾਹਦ ਸ਼ਕਤੀ ਨੂੰ ਕਦੀ ਵੰਗਾਰਨਾ ਨਹੀਂ ਚਾਹੀਦਾ। ਰੱਬ ਦਾ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ। ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ, ਅਕ੍ਰਿਤਘਣਾਂ ਨੂੰ ਕਦ ਸਜ਼ਾ ਦੇਣੀ ਹੈ। ਫ਼ਕੀਰ ਦਾਇਕ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿਚ ਜੁਟੇ ਰਹਿਣਾ। ਉਨ੍ਹਾਂ ਨੂੰ ਜੰਜਾਲਾਂ ਵਿਚ ਨਹੀਂ ਫਸਣਾ ਚਾਹੀਦਾ।ਇਕ ਮਮਤਾ ਵਿੱਚੋਂ ਨਿਕਲ ਕੇ ਦੂਜੀ ਵਿ ਪੈਣ ਦਾ ਕੀ ਲਾਭ?
ਇਹ ਬਚਨ ਸੁਣ ਹਮਜ਼ਾ ਗੌਂਸ ਗੁਰੂ ਸਾਹਿਬ ਦੇ ਚਰਨੀਂ ਡਿੱਗਾ ਤੇ ਗੁਰੂ ਸਾਹਿਬ ਦਾ ਸਿੱਖ ਹੋਇਆ।
ਇਸ ਤਰ੍ਹਾ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਨੂੰ ਗਰਕਣ ਤੋਂ ਬਚਾ ਲਿਆ।
ਅੰਗ : 669-670
ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥
ਅਰਥ: ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧। ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ। ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।
अंग : 669-670
धनासरी महला ४ ॥ इछा पूरकु सरब सुखदाता हरि जा कै वसि है कामधेना ॥ सो ऐसा हरि धिआईऐ मेरे जीअड़े ता सरब सुख पावहि मेरे मना ॥१॥ जपि मन सति नामु सदा सति नामु ॥ हलति पलति मुख ऊजल होई है नित धिआईऐ हरि पुरखु निरंजना ॥ रहाउ ॥ जह हरि सिमरनु भइआ तह उपाधि गतु कीनी वडभागी हरि जपना ॥ जन नानक कउ गुरि इह मति दीनी जपि हरि भवजलु तरना ॥२॥६॥१२॥
अर्थ: हे मेरी जिंदे! जो हरी सब कामनाए पूरी करने वाला है, जो सरे सुख देने वाला है, जिस के बसमे (स्वर्ग में रहने वाली समझी गयी) कामधेन है उस ऐसी समर्था वाले परमात्मा का सुमिरन करना चाहिए। हे मेरे मन! (जब तू परमात्मा का सुमिरन करेगा) तब सारे सुख हासिल कर लेगा।१। हे मन! सदा-थिर प्रभु का नाम सदा जपा करो। हे भाई! सरब-व्यापक निर्लेप हरी का सदा ध्यान करना चाहिए, (इस प्रकार) लोक परलोक में इज्जत कमा लेनी चाहिए।रहाउ। हे भाई! जिस हृदय में परमात्मा की भक्ति होती है उसमें से हरेक किस्म का झगड़ा-बखेड़ा निकल जाता है। (फिर भी) बहुत भाग्य से ही परमात्मा का भजन हो सकता है। हे भाई! दास नानक को (तो) गुरू ने ये समझ दी है कि परमात्मा का नाम जप के संसार समुंद्र से पार लांघ जाना है।2।6।12।
ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵੈਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆੀ, ਈਸਵੀ ਸੰਨ 1563 ਸੀ ਤੇ ਅਪ੍ਰੈਲ ਮਹੀਨੇ ਦੀ 15 ਤਰੀਕ ਸੀ। ਗੁਰੂ ਜੀ ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਨਾਨਾ-ਨਾਨੀ ਜੀ ਦਾ ਨਾਂ ਕ੍ਰਮਵਾਰ ਗੁਰੂ ਅਮਰਦਾਸ ਜੀ ਤੇ ਮਨਸਾ ਦੇਵੀ ਜੀ ਸੀ। ਬੀਬੀ ਅਨੂਪੀ ਤੇ ਹਰਿਦਾਸ ਜੀ ਦਾਦੀ-ਦਾਦਾ ਜੀ ਸਨ। ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਸਨ। ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ। ਗੁਰੂ ਜੀ ਤਿੰਨ ਭਰਾ ਸਨ। ਗੁਰੂ ਜੀ ਸਭ ਤੋਂ ਛੋਟੇ ਸਨ। ਵੱਡੇ ਭਰਾ ਦਾ ਨਾਂ ਪ੍ਰਿਥੀ ਚੰਦ ਸੀ ਤੇ ਉਸ ਤੋਂ ਛੋਟੇ ਮਹਾਦੇਵ ਸਨ। ਪ੍ਰਿਥੀ ਚੰਦ ਨੇ ਗੁਰੂ ਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅੱਗੇ ਮਿੱਟੀ ਹੋ ਗਿਆ। ਗੁਰੂ ਜੀ ਅੰਦਰ ਵਸਦੇ ਸਹਿਜ ਦੇ ਝਲਕਾਰੇ ਉਨ੍ਹਾਂ ਬਾਰੇ ਪ੍ਰਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ।
ਇਕ ਵਾਰ ਬਾਲ (ਗੁਰੂ) ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਮਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਹੁਣ ਇਹ ਸ਼ਬਦ ‘ਦੋਹਤਾ ਬਾਣੀ ਦਾ ਬੋਹਿਥਾ’ ਪੰਜਾਬੀ ਬੋਲੀ ਦਾ ਮੁਹਾਵਰਾ ਹੀ ਬਣ ਗਿਆ ਹੈ।
ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਛਕਣ ਲਈ ਪੰਗਤ ‘ਚ ਬੈਠੇ ਸਨ। ਖੇਡ ਰਹੇ ਬਾਲ ਅਰਜਨ ਦੀ ਨਿਗਾਹ ਉਨ੍ਹਾਂ ‘ਤੇ ਪਈ। ਉਹ ਰਿੜ੍ਹਦੇ-ਰਿੜ੍ਹਦੇ ਨਾਨਾ ਗੁਰੂ ਕੋਲ ਆ ਗਏ। ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦੀ ਥਾਲ ਨੰਨ੍ਹੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੁੱਕ ਕੇ ਲੰਗਰ ਹਾਲ ਤੋਂ ਬਾਹਰ ਛੱਡ ਆਇਆ ਪਰ ਬਾਲ ਅਰਜਨ ਫਿਰ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ। ਗੁਰੂ ਅਮਰਦਾਸ ਜੀ ਦੇ ਮੁੱਖੋਂ ਨਿਕਲਿਆ, ”ਠਹਿਰ ਓਏ ਥਾਲ ਦਿਆ ਮਾਲਕਾ, ਐਨਾ ਕਾਹਲਾ ਨਾ ਪੈ, ਖਿਲਾਰ ਲੈ, ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ।” ਬਾਅਦ ਵਿਚ ਨਾਨਾ ਗੁਰੂ ਦੇ ਇਨ੍ਹਾਂ ਬੋਲਾਂ ਨੇ ਆਦਿ ਬੀੜ ਦੀ ਸਾਜਨਾ ਦੇ ਰੂਪ ਰਾਹੀਂ ਮੁੰਦਾਵਣੀ ਦੇ ਸ਼ਬਦ ਬਣ ਪ੍ਰਕਾਸ਼ ਧਾਰਿਆ :
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਸਨ। ਬੀਬੀ ਜੀ ਚੁੱਲ੍ਹੇ-ਚੌਂਕੇ ਦਾ ਕੰਮ ਕਰਦੇ ਤਾਂ ਬਾਲ ਅਰਜਨ ਹਰ ਕੰਮ ਨੂੰ ਨੀਝ ਨਾਲ ਦੇਖਦੇ। ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਜੀ ਜਦੋਂ ਰੋਟੀ-ਟੁੱਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁਪਕੇ ਜਿਹੇ ਚੌਂਕੇ ਦੁਆਲੇ ਬਣਾਏ ਓਟੀਏ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿਚ ਬਲਦੀ ਅੱਗ, ਉੱਤੇ ਧਰੀ ਤਵੀ ਤੇ ਤਵੀ ‘ਤੇ ਪੱਕਦੀ ਰੋਟੀ ਨੂੰ ਨਿਹਾਰਦੇ ਰਹਿੰਦੇ। ਮੱਠੇ-ਮੱਠੇ ਸੇਕ ਨਾਲ ਤਪਦੀ ਤਵੀ ‘ਤੇ ਪੱਕਦੀ ਰੋਟੀ ਦੇ ਧਿਆਨ ਅੰਦਰ ਉਹ ਵਰਤਮਾਨ ਤੋਂ ਕਿੰਨ੍ਹੇ ਸਾਲ ਅਗਾਂਹ ਵੇਖਣ ਲੱਗ ਜਾਂਦੇ, ਜਦੋਂ ਉਨ੍ਹਾਂ ਸਿੱਖੀ ਦੀ ਰੋਟੀ ਪਕਾਉਣ ਲਈ ਖ਼ੁਦ ਤਪਤੀ ਤਵੀ ਉੱਤੇ ਜਾ ਬੈਠਣਾ ਸੀ। ਬੀਬੀ ਜੀ ਨੇ ਪੁੱਛਣਾ, ਅਰਜਨ! ਕੀ ਵੇਖਦਾ ਹੈਂ? ਤਾਂ ਬਾਲ ਅਰਜਨ ਬੋਲਦੇ : ”ਮਾਂ, ਰੋਟੀ ਨੂੰ ਪੱਕਣ ਲਈ ਕਿੰਨੇ ਕੁ ਸੇਕ ਦੀ ਲੋੜ ਹੁੰਦੀ ਹੈ?”
ਲਾਹੌਰ ਵਿਖੇ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬੈਠਾ ਕੇ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਛਾਲੇ-ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ। ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤੇਜੱਸਵੀ ਸ਼ਬਦ ਬਣ ਗਿਆ। ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲਟ-ਲਟ ਬਲਦੇ ਸ਼ਹਾਦਤੀ ਬਿੰਬ ਨੂੰƒ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਂਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਓਟੀਏ ਨਾਲ ਖੜ੍ਹੇ ਬਾਲ ਅਰਜਨ ਤੱਤੇ ਰਾਹਾਂ ਉੱਤੇ ਤੁਰਦੇ ਹੋਏ ਗੁਰੂ ਬਣ ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾਂ ਹੋ ਜਾਂਦੇ ਹਨ।