ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਪੁਸਤਕ ਤਹਿਕੀਕਾਤਿ ਚਿਸ਼ਤੀ ਵਿਚ ਲਿਖਿਆ ਹੈ ਕਿ ਸੁਥਰਾ ਚੰਦ ਮੂਲ ਮਦਵਾਰਾ ਜਾਤ ਦਾ ਖਤਰੀ ਸੀ ! ਉਸ ਦੇ ਨਾਨਕੇ ਨੰਦ ਖਤਰੀ ਸਨ । ਉਸ ਦੀ ਜਨਮ ਭੂਮੀ ਪਿੰਡ ਬਹਿਰਾਮਪੁਰ ਬਾਰਾਮੂਲੇ ਸ੍ਰੀਨਗਰ ਲਾਗੇ ਸੀ । ਇਸ ਦੇ ਜਨਮ ਨੂੰ ਕੁਸਗਨਾ ਜਾਣ ਕੇ ਮਾਪੇ ਬਾਹਰ ਸੁਟ ਗਏ , ਕਿਉਂਕਿ ਜੰਮਦਿਆਂ ਹੀ ਦੰਦੀਆਂ ਇਸਦੇ ਮੂੰਹ ਵਿਚ ਸਨ । ਕਸ਼ਮੀਰ ਤੋਂ ਵਾਪਸ ਮੁੜਦੇ ਰਾਹ ਵਿਚ ਰੋਣ ਦੀ ਆਵਾਜ਼ ਜਦ ਗੁਰੂ ਹਰਿਗੋਬਿੰਦ ਜੀ ਦੇ ਕੰਨੀਂ ਪਈ ਤਾਂ ਉਨ੍ਹਾਂ ਕਿਹਾ – ਕੇਹਾ ਸੁਥਰਾ ਬਾਲ ਪਿਆ ਹੈ , ਚੁੱਕ ਕੇ ਸੰਭਾਲੋ ਤੇ ਪਾਲਣ ਦਾ ਪ੍ਰਬੰਧ ਕਰੋ । ਮਹਾਰਾਜ ਨੇ ਮੁੱਖੋਂ ਸੁੱਥਰਾ ਸ਼ਬਦ ਉਚਾਰਿਆ ਤੇ ਨਾਮ ਹੀ ਸੁਥਰਾ ਪੈ ਗਿਆ । ਪੰਜ ਸਾਲਾਂ ਦਾ ਹੋਇਆ ਤਾਂ ਮਾਪੇ ਪਛਤਾਵਾ ਕਰ ਬੱਚੇ ਨੂੰ ਨਾਲ ਘਰ ਲੈ ਗਏ । ਮਾਪੇ ਗੁਜ਼ਰਨ ਉਪਰੰਤ ਸਭ ਘਰ ਦਾ ਧਨ ਮਾਲ ਧਰਮ ਅਰਥ ਕਰਕੇ ਸੁਥਰਾ ਗੁਰੂ ਦੇ ਚਰਨਾਂ ਵਿਚ ਫਿਰ ਆ ਗਿਆ । ਮਹਾਰਾਜ ਨੇ ਆਉਂਦਿਆਂ ਹੀ ਕਿਹਾ : ਆਓ ਸੁਥਰੇ ਸ਼ਾਹ ਜੀ । ਲੋਕੀਂ ਸੁਥਰੇ ਸ਼ਾਹ ਕਹਿਣ ਲੱਗ ਪਏ । ਸੁਭਾਅ ਦਾ ਬੜਾ ਹਸਮੁਖ ਸੀ । ਗੁਰੂ ਸੇਵਾ ਦਾ ਸਦਕਾ ਬਚਨਾਂ ਵਿਚ ਸਤਿਆ ਵੀ ਆ ਗਈ । ਜੋ ਬੋਲੇ ਪੂਰਾ ਹੋਵੇ । ਬੜੇ ਕੌਤਕੀ ਢੰਗ ਨਾਲ ਪ੍ਰਚਾਰ ਕਰਦੇ ਸਨ । ਇਕ ਸਮੇਂ ਗੁਰੂ ਦਰਬਾਰ ਵਿਚ ਭੀੜ ਲੱਗੀ ਹੋਈ ਸੀ । ਕੋਈ ਅੱਗੇ ਨਾ ਆਉਣ ਦੇਵੇ । ਇਸਨੇ ਇਕ ਠੀਕਰੀਆਂ ਦੀ ਭਰੀ ਬੋਰੀ ਲਈ ਤੇ ਅੱਗੇ ਹੋ ਕੇ ਕਹਿਣ ਲੱਗਾ , “ ਰਾਹ ਦਿਓ , ਭੇਟਾ ਗੁਰਾਂ ਦੇ ਚਰਨਾਂ ਤੇ ਧਰਨੀ ਹੈ । ਜਦ ਗੁਰੂ ਹਜ਼ੂਰ ਆਇਆ ਤਾਂ ਬੋਰੀ ਨੂੰ ਹੀ ਮੱਥਾ ਟੇਕੀ ਜਾਵੇ । ਮਹਾਰਾਜ ਨੇ ਪੁੱਛਿਆ , ਇਹ ਸੁਥਰੇ ਸ਼ਾਹ ਕੀ ਹੈ ? ਤਾਂ ਕਹਿਣ ਲੱਗਾ , ਮਹਾਰਾਜ ! ਇਸੇ ਸਦਕਾ ਤਾਂ ਤੁਹਾਡੇ ਦਰਸ਼ਨ ਹੋਏ ਹਨ । ਨਹੀਂ ਤੇ ਤੁਹਾਡੇ ਚਰਨਾਂ ਤੱਕ ਕੌਣ ਪੁੱਜਣ ਦਿੰਦਾ । ਉਸ ਵੇਲੇ ਹੁਕਮ ਹੋਇਆ ਕਿ ਕਾਰ ਭੇਟਾ ਤੇ ਰਸਦ ਸਿੱਧੀ ਲੰਗਰ ਪਾਈ ਜਾਵੇ । ਦਰਸ਼ਨਾਂ ਲਈ ਕਿਸੇ ਨੂੰ ਨਾ ਰੋਕਿਆ ਜਾਵੇ । ਇਕ ਵਾਰੀ ਜਦ ਗੁਰੂ ਜੀ ਬਚਨ ਕਰ ਰਹੇ ਸਨ ਤਾਂ ਸੁਥਰਾ ਪਿੱਠ ਕਰਕੇ ਬੈਠ ਗਿਆ । ਸੰਗਤਾਂ ਬੁਰਾ ਮਨਾਇਆ ਤੇ ਗੁਰੂ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਸੁਥਰੇ ਨੇ ਕਿਹਾ , ਮਹਾਰਾਜ ਆਪ ਜੀ ਦੇ ਬਚਨ ਪਹਿਲਾਂ ਤਾਂ ਮੈਂ ਸਨਮੁਖ ਹੋ ਚਿਹਰੇ ‘ ਤੇ ਝਲਦਾ ਰਿਹਾ ਪਰ ਮੇਰੀ ਤਾਂ ਹੋਰ ਸੱਤਾ ਨਹੀਂ ਰਹੀ ਇਸ ਲਈ ਪਿੱਠ ਕੀਤੀ ਕਿ ਉੱਥੇ ਬਚਨਾਂ ਦੀ ਮਾਰ ਪਵੇ । ਪਤਾ ਨਹੀਂ ਬਚਨਾਂ ਦੇ ਤੀਰ ਸੰਗਤ ਕਿਵੇਂ ਸਹਾਰ ਲੈਂਦੀ ਹੈ । ਸੁਥਰੇ ਨੇ ਸਾਧੂ ਸੀਤਲ ਦਾਸ ਨੂੰ ਉਂਗਲਾਂ ਦਿਖਾ ਹੀ ਦਰਸਾ ਦਿੱਤਾ ਕਿ ਉਹ ਕੇਵਲ ਨਾਂ ਦਾ ਹੀ ਸੀਤਲ ਸੀ , ਅੰਦਰੋਂ ਸੁਲਗ ਰਿਹਾ ਹੈ । ਔਰੰਗਜ਼ੇਬ ਵੇਲੇ ਤਾਂ ਜੁਰਅੱਤ ਦੀ ਹੱਦ ਦਸਦਿਆਂ ਦਿੱਲੀ ਜਾ ਕੇ ਕਈ ਵਾਰੀ ਮੌਲਾਣਿਆ , ਕਾਜ਼ੀਆਂ ਤੇ ਔਰੰਗਜ਼ੇਬ ਨੂੰ ਝੂਠਾ ਕਹਿ ਦਿੱਤਾ । ਔਰੰਗਜ਼ੇਬ ਸਾਹਮਣੇ ਜਾ ਕੇ ਵੀ ਕਹਿ ਦਿੱਤਾ ਕਿ ਦਿਲ ਨਾ ਢਾਹ ਇਹ ਹੀ ਰੱਬ ਦੀ ਮਸਤੀ ਹੈ । ਗੁਰੂ ਦੇ ਹੁਕਮ ਅਨੁਸਾਰ ਸੁਥਰੇ ਨੇ ਪੰਜਾਬ ਦੀਆਂ ਪਰਬਤੀ ਰਿਆਸਤਾਂ , ਕਸ਼ਮੀਰ ਤੇ ਬਲਖ਼ ਬੁਖ਼ਾਰਾ ਤੱਕ ਸਿੱਖੀ ਦਾ ਝੰਡਾ ਲਹਿਰਾਇਆ । ਦਬਿਸਤਾਨਿ – ਮਜ਼ਾਹਬ ਨੇ ਵੀ ਲਿਖਿਆ ਹੈ ਕਿ ਸੁਥਰਾ ਤੇ ਦੋ ਸਿਫਾ ਨੇ ਬੜੇ ਨਿਰਾਲੇ ਢੰਗ ਨਾਲ ਸਿੱਖੀ ਦੂਰ – ਦੂਰ ਤੱਕ ਫੈਲਾਈ । ਸੁਥਰੇ ਸ਼ਾਹ ਦੀ ਬਖ਼ਸ਼ ਦੇ ਚਾਰ ਉੱਘੇ ਸੱਜਣ ਭਾਈ ਜਾਦੋ , ਭਾਈ ਝੂਜਾ ਸ਼ਾਹ , ਭਾਈ ਰਜ਼ਾਲ ਸ਼ਾਹ ਤੋਂ ਅੰਧੇਰ ਸ਼ਾਹ ਹੋਏ ਹਨ । ਸੁੱਥਰੇ ਸ਼ਾਹ ਨੇ ਕਈ ਟੱਪੇ ਰਚੇ ਜੋ ਬਹੁਤ ਹੀ ਭਾਵਪੂਰਤ ਹਨ ਅਤੇ ਲੋਕਾਂ ਦੇ ਮੂੰਹ ਚੜ੍ਹੇ ਹਨ । ਬੜਾ ਸਿੱਧਾ ਪ੍ਰਚਾਰ ਉਨ੍ਹਾਂ ਦੀ ਕਵਿਤਾ ਵਿਚ ਸੀ । ਜਿਵੇਂ ਸੁਥਰਿਆ ਲੋਕਾਂ ਦੀਆਂ ਕਹਾਣੀਆਂ ,
ਧਰੈ ਕੰਮ ਨ ਕੋਇ । ਜੋ ਤੇ ਕੰਮ ਸਵਾਰਨਾ , ਸਿਮਰ ਸਵੇਰੇ ਸੋਇ ।
ਮੀਰੀ ਪੀਰੀ ਦੇ ਮਾਲਕ ਦੀ ਉਪਮਾ ਵਿਚ ਬੜੀ ਸੋਹਣੀ ਪਉੜੀ ਲਿਖੀ ਹੈ ।
ਉਹ ਚਾਕਰ ਵੱਡੀ ਠਉਰ ਦਾ ਕਰਨੀ ਪੈ ਪੂਰਾ ! ਘੋੜਾ ਉਸ ਦਾ ਲਖ ਦਾ ਹਥਿਆਰੀ ਸੂਰਾ , ਘਾਓ ਨ ਖਾਇ ਮਗਰ ਵਿਚ ਸਨਮੁਖ ਮਗਰੂਰਾ , ਖਵਈਆ ਲਾੜੇ ਦੁੱਧ ਦਾ ਕਦੇ ਖਾਇ ਨਾ ਕੂਰਾ , ਸਭੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ ।
ਭਾਈ ਸੁਥਰੇ ਸ਼ਾਹ ਲੰਮੀ ਆਯੂ ਭੋਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਕਾਲ ਚਲਾਣਾ ਕਰ ਗਏ । ਇਸ ਬਖ਼ਸ਼ਸ਼ ਦੇ ਹੋਰ ਉੱਘੇ ਸਿੱਖ ਭਾਈ ਝੱਗੜ ਸ਼ਾਹ , ਭਾਈ ਮੁਸ਼ਤਾਕ ਸ਼ਾਹ ( ਲਾਹੌਰੀ ) , ਭਾਈ ਹਰੋ ਸ਼ਾਹ ( ਬਟਾਲਾ ) ਪ੍ਰਸਿੱਧ ਹੋਏ । ਇਨ੍ਹਾਂ ਦੇ ਦੋ ਅਸਥਾਨ ਇਕ ਸ੍ਰੀ ਅੰਮ੍ਰਿਤਸਰ ਚੌਕ ਛੱਤੀ ਖੂਹੀ ਅਤੇ ਦੂਜਾ ਖ਼ਜ਼ਾਨੇ ਦੇ ਕਟੜੇ ਲਾਗੇ ਦੇਖੇ ਜਾ ਸਕਦੇ ਹਨ ਅਤੇ ਕਈ ਨੂਰਮਹਿਲ , ਸਿੰਧ , ਜੌਨਪੁਰ ਤੇ ਅਫ਼ਗਾਨਿਸਤਾਨ ਵੀ ਹਨ ।
ਕੁਝ ਸਾਖੀਆਂ
ਇਕ ਵਾਰ ਗੁਰੂ ਸਾਹਿਬ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਨੂੰ ਚਪੇੜਾ ਮਾਰ ਕੇ ਭੱਜ ਗਇਆ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ। ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾ ਮਾਰ ਕੇ ਨੱਠ ਉਠਾ ਹੈ।
ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ। ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ।
ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ ਤਾਂ ਭਾਈ ਸਥਰੇ ਨੇ ਕਿਹਾ ਕਿ ਮਾਰਾਂ ਨਾਂ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰ ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ। ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ।
ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੁੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ ਕਿਉਂ ਕਿ ਭਾਈ ਸਾਹਿਬ ਦੀ ਅਵਸਥਾ
ਇਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ।।
ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖਕੇ ਤੁਰ ਪਏ। ਪਹਿਰੇਦਾਰਾਂ ਕੋਲ ਜਾਕੇ ਕਿਹਾ ਛੇਤੀ ਪਾਸੇ ਹੋ ਜਾਓ। ਗੁਰੂ ਸਾਹਿਬ ਲਈ ਭੇਟਾ ਲੈਕੇ ਜਾਣੀ ਹੈ। ਪਰ ਪਹਿਰੇਦਾਰਾ ਫਿਰ ਵੀ ਨਾ ਮੰਨਣ ਅਤੇ ਇਹ ਸ਼ਰਤ ਰੱਖ ਦਿਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿਚੋਂ ਬਖਸਿਸ਼ਾਂ ਮਿਲਣਗੀਆਂ ਉਹਨਾਂ ਵਿਚ ਅੱਧ ਸਾਡਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ।
ਜਦ ਗੁਰੂ ਦਰਬਾਰ ਵਿਚ ਜਾਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਨ੍ਹਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਇਹ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ 100 ਕੌੜੇ ਮਾਰੇ ਜਾਣ ਜਦ ਗੁਰੂ ਸਾਹਿਬ ਨੇ ਅਜਿਹੀ ਅਜੀਬੋ ਗਰੀਬ ਮੰਗ ਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਨ੍ਹਾਂ ਵਿਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ। ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਅਨੁਮਤੀ ਦਿਤੀ ਸੀ। ਇਹ ਸੁਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਤਾੜਨਾ ਕੀਤੀ।
ਇਸ ਤਰ੍ਹਾਂ ਭਾਈ ਸੁਥਰਾ ਜੀ ਗੁਰੂ ਕੇ ਹਜ਼ੂਰ ਰਹਿੰਦਿਆਂ ਬੇਅੰਤ ਤਰੀਕਿਆਂ ਨਾਲ ਭੁੱਲੇ ਭਟਕੇ ਸਿੱਖਾਂ ਨੂੰ ਸਿੱਧੇ ਰਾਹੇ ਪਾਉਂਦੇ ਸਨ।
ਇਕ ਵਾਰ ਦੀ ਗੱਲ ਹੈ ਕਿ ਇਕ ਜੋਗੀ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਇਸ ਜੋਗੀ ਨੇ ਪਿੰਡੇ ਉਤੇ ਸਵਾਹ ਮਲੀ ਹੋਈ ਸੀ। ਸੁਥਰਾ ਗੁਰੂ ਸਾਹਿਬ ਨੂੰ ਚੌਰ ਕਰ ਰਿਹਾ ਸੀ। ਚੌਰ ਕਰਦੇ ਕਰਦੇ ਸੁਥਰੇ ਨੇ ਜੋਗੀ ਨੂੰ ਗੰਦੇ ਗੰਦੇ ਮੂੰਹ ਬਣਾਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਕੁਝ ਚਿਰ ਤਾਂ ਜੋਗੀ ਦੇਖਦਾ ਰਿਹਾ ਤੇ ਬਰਦਾਸ਼ਤ ਕਰਦਾ ਰਿਹਾ। ਪਰ ਇਕ ਤਾਂ ਸੁਥਰਾ ਪਹਿਲਾਂ ਹੀ ਬੜਾ ਕਰੂਪ ਸੀ। ਉਪਰੋਂ ਹੋਰ ਭੈੜੇ ਭੈੜੇ ਮੂੰਹ ਬਣਾ ਕੇ ਦੰਦ ਕੱਡ ਕੱਡ ਉਸ ਜੋਗੀ ਨੂੰ ਚਿੜਾ ਰਿਹਾ ਸੀ। ਜੋਗੀ ਤੋਂ ਰਿਹਾ ਨਾ ਗਿਆ ਅਤੇ ਆਪਣਾ ਚਿਮਟਾ ਚੁੱਕ ਕੇ ਸੁਥਰੇ ਨੂੰ ਮਾਰਨ ਪੈ ਗਿਆ ਕਿ ਖੜ ਤੈਨੂੰ ਮੈਂ ਦਸਦਾ। ਇਹ ਦੇਖ ਸੁਥਰਾ ਭੱਜ ਨੱਠਾ।
ਜਦ ਗੁਰੂ ਸਾਹਿਬ ਨੂੰ ਸਾਰੀ ਵਿਥਿਆ ਪਤ ਲੱਗੀ ਤਾਂ ਗੁਰੂ ਸਾਹਿਬ ਨੇ ਸੁਥਰੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਾਰਨ ਪੁੱਛਿਆ। ਸੁਥਰੇ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਮੈਂ ਦੇਖਦਾ ਸੀ ਕਿ ਇਸ ਨੇ ਸੁਆਹ ਇਕੱਲੀ ਪਿੰਡੇ ਤੇ ਹੀ ਮਲੀ ਹੈ ਜਾਂ ਇਸ ਦਾ ਮਨ ਵੀ ਸੁਆਹ ਹੋਇਆ ਹੈ। ਪਰ ਗੁਰੂ ਸਾਹਿਬ ਇਸ ਦਾ ਮਨ ਤਾਂ ਕ੍ਰੋਧ ਨਾਲ ਬਲ ਰਿਹਾ ਹੈ। ਇਸ ਲਈ ਇਸ ਦਾ ਲਿਬਾਸ ਪਖੰਡ ਦਾ ਹੈ।
ਇਕ ਵਾਰ ਗੁਰੂ ਕੇ ਦਰਬਾਰ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ। ਸੁਥਰਾ ਕੀਰਤਨੀਏ ਸਿੰਘਾਂ ਵੱਲ ਨੂੰ ਪਿੱਠ ਕਰਕੇ ਬੈਠ ਗਿਆ। ਸਿੱਖਾਂ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਸੁਥਰੇ ਨੇ ਕੀਰਤਨ ਦਾ ਅਪਮਾਨ ਕੀਤਾ ਹੈ ਜੋ ਰਾਗੀਆਂ ਵਲ ਨੂੰ ਪਿੱਠ ਕਰਕੇ ਬੈਂਠਾ ਹੈ। ਗੁਰੂ ਸਾਹਿਬ ਨੇ ਸੁਥਰੇ ਨੂੰ ਸੱਦ ਕੇ ਕਾਰਨ ਪੁੱਛਿਆ ਤਾਂ ਸੁਥਰੇ ਨੇ ਕਿਹਾ ਗੁਰੂ ਸਾਹਿਬ ਅੱਜ ਰਾਗੀ ਸਿੰਘਾਂ ਨੇ ਸ਼ਬਦਾਂ ਵਿਚ ਮੇਰੇ ਕੁਚੱਜੇ ਜੀਵਣ ਤੇ ਇੰਨੀਆਂ ਚੋਟਾਂ ਮਾਰੀਆਂ ਕਿ ਮੇਰੇ ਤੋਂ ਸਹੀਆਂ ਨਹੀਂ ਗਈਆਂ। ਇਸ ਲਈ ਮੈਂ ਪਿੱਠ ਕਰਕੇ ਬੈਠ ਗਿਆ। ਕਿ ਗੁਰੂ ਸਾਹਿਬ ਤੁਸੀ ਤਾਂ ਬਹੁਤ ਉਚਾ ਜੀਵਨ ਬਖਸ਼ ਰਹੇ ਹੋ ਸਿੱਖ ਨੂੰ ਪਰ ਅਸੀਂ ਫਿਰ ਵੀ ਅਵਗੁਣਾਂ ਨੂੰ ਹੀ ਪਿਆਰ ਕਰਦੇ ਹਾਂ।
ਇਕ ਵਾਰ ਸੁਥਰਾ ਗੁਰੂ ਕੀਆਂ ਸੰਗਤਾਂ ਨੂੰ ਗਾਲ੍ਹਾਂ ਕੱਡਕੇ ਭੱਜ ਗਿਆ। ਸਾਰੀ ਸੰਗਤ ਵਿਚ ਬਹੁਤ ਰੋਹ ਪੈਦਾ ਹੋਇਆ ਕਿ ਗੁਰੂ ਸਾਹਿਬ ਨੇ ਇਸ ਨੂੰ ਲਾਡਲਾ ਬਣਾ ਰੱਖਿਆ ਹੈ। ਅੱਜ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਹੈ ਜੋ ਗੁਰੂ ਕੀ ਸੰਗਤ ਨੂੰ ਹੀ ਗਾਹਲਾਂ ਕੱਢ ਗਿਆ ਹੈ। ਇਸ ਦੀ ਸ਼ਿਕਾਇਤ ਗੁਰੂ ਸਾਹਿਬ ਕੋਲ ਜ਼ਰੂਰ ਕਰਾਂਗੇ। ਓਧਰ ਸੁਥਰਾ ਗਰਮਾਏ ਮਾਹੌਲ ਨੂੰ ਦੇਖ ਕੇ ਕੁਝ ਦਿਨ ਸੰਗਤ ਵਿਚ ਹੀ ਨਾ ਆਇਆ ਤੇ ਕਿਧਰੇ ਲੁਕ ਕੇ ਬੈਠਾ ਰਿਹਾ। ਜਦ ਕੁਝ ਦਿਨ ਬਾਅਦ ਸਿੱਖਾਂ ਨੇ ਲੱਭ ਕੇ ਗੁਰੂ ਕੇ ਪੇਸ਼ ਕੀਤਾ ਤਾਂ ਗੁਰੂ ਸਾਹਿਬ ਨੇ ਗਾਹਲਾਂ ਕੱਡਣ ਦਾ ਕਾਰਨ ਪੁੱਛਿਆ। ਤਾਂ ਭਾਈ ਸੁਥਰਾ ਕਹਿਣ ਲੱਗਾ ਗੁਰੂ ਸਾਹਿਬ ਇਹ ਸਭ ਝੂਠ ਬੋਲਦੇ ਹਨ। ਮੈਂ ਕਿਸੇ ਨੂੰ ਕੋਈ ਗਾਹਲ ਨਹੀਂ ਕੱਡੀ।
ਸਾਰੇ ਸਿੱਖ ਭੁਬਕ ਉਠੇ ਕਿ ਦੇਖੋ ਨਾਲੇ ਤਾਂ ਪਹਿਲਾਂ ਗਾਹਲਾਂ ਕੱਡਕੇ ਗਿਆ ਅਤੇ ਹੁਣ ਗੁਰੂ ਸਾਹਿਬ ਅੱਗੇ ਝੂਠ ਵੀ ਬੋਲ ਰਿਹਾ ਹੈ। ਸੁਥਰਾ ਨੇ ਕਿਹਾ ਕਿਹੜੀ ਗਾਹਲ ਕੱਡੀ ਹੈ ਮੈਂ ਤੁਹਾਨੂੰ ਤਾਂ ਸਾਰੇ ਆਪਣੇ ਆਪ ਨੂੰ ਪਈਆਂ ਗਾਹਲਾਂ ਦੱਸਣ ਲੱਗੇ। ਕਿ ਮੈਨੂੰ ਤੂੰ ਸਾਲਾ ਕਿਹਾ ਹੈ ਮੈਨੂੰ ਹਰਾਮੀ ਕਿਹਾ ਹੈ। ਭਾਵ ਕਿ ਸਾਰਿਆਂ ਨੇ ਦੱਸ ਦਿੱਤੀਆਂ ਤਾਂ ਸੁਥਰੇ ਨੇ ਹੱਥ ਜੋੜ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਨ੍ਹਾਂ ਨੁੰ ਪੁੱਛੋ ਜਿਸ ਦਿਨ ਮੈਂ ਇਹਨਾਂ ਨੂੰ ਗਾਹਲਾਂ ਕੱਡੀਆਂ ਸਨ ਉਸ ਦਿਨ ਤੁਸੀਂ ਉਪਦੇਸ਼ ਕਿਹੜਾ ਦਿੱਤਾ ਸੀ?ਇਹ ਸੁਣ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਤਾਂ ਸੁਥਰੇ ਨੇ ਕਿਹਾ ਕਿ ਮੇਰੇ ਮਾੜੇ ਬੋਲ ਤਾਂ ਤੁਹਾਨੂੰ ਸਭ ਨੂੰ ਯਾਦ ਹਨ ਪਰ ਗੁਰੂ ਸਾਹਿਬ ਦੁਆਰਾ ਕੀਤੇ ਮੁਬਾਰਕ ਬਚਨ ਤੁਹਾਨੂੰ ਕਿਸੇ ਨੂੰ ਵੀ ਯਾਦ ਨਹੀਂ। ਇਸਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੰਚਨ ਦੇ ਨਹੀਂ ਬਲਕਿ ਕੱਚ ਦੇ ਗਾਹਕ ਹੋ।
ਇਹ ਕਮੀਆਂ ਅੱਜ ਸਾਡੇ ਵਿਚ ਵੀ ਬਹੁਤ ਨੇ ਸਾਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਜਾਂ ਰਾਗੀ ਸਿੰਘਾਂ ਦੁਆਰਾ ਪੜ੍ਹੇ ਸ਼ਬਦ ਤਾਂ ਯਾਦ ਰਹਿਣ ਭਾਂਵੇ ਨਾ ਪਰ ਦਾਲ ਵਿਚ ਲੂਣ ਥੋੜਾ ਸੀ ਇਹ ਜ਼ਰੂਰ ਯਾਦ ਰਹਿ ਜਾਂਦਾ ਹੈ। ਰਾਗੀ ਸਿੰਘਾਂ ਨੇ ਉਂਗਲਾਂ ਚ ਅੰਗੂਠੀ ਪਾਈ ਸੀ। ਗਾਤਰਾ ਉਪਰੋਂ ਦੀ ਨਹੀਂ ਪਾਇਆ। ਭਾਵ ਕਿ ਗੁਰੂਘਰ ਦੇ ਪ੍ਰਬੰਧ ਤੇ ਕਿੰਤੂ ਪ੍ਰੰਤੂ ਕਰਨ ਤੋਂ ਇਲਾਵਾ ਸਾਨੂੰ ਉਥੇ ਹੋ ਰਹੀ ਸ਼ਬਦ ਵਿਚਾਰ ਦਾ ਕੋਈ ਪਤਾ ਨਹੀਂ ਹੁੰਦਾ। ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਗੁਰਦੁਆਰੇ ਵਿਚ ਸਿੱਖ ਬਣਨ ਨਹੀਂ ਬਲਕਿ ਪ੍ਰਧਾਨਗੀਆਂ ਘੋਟਣ ਜਾਂਦੇ ਹਾਂ ਕਿ ਸਾਰੇ ਕਹਿਣ ਕਿ ਇਹ ਤਾਂ ਬੜਾ ਸੁਚੇਤ ਸਿੱਖ ਹੈ। ਇਸ ਲਈ ਗੁਰੂ ਘਰ ਜਾਣ ਵੇਲੇ ਆਪਣਾ ਸਾਰਾ ਧਿਆਨ ਗੁਰੂ ਕੇ ਉਪਦੇਸ਼ ਵਲ ਦੇਣਾ ਚਾਹੀਏ ਸਵਾਏ ਲੋਕਾਂ ਦੇ ਪਹਿਰਾਵੇ ਦੇਖਣ ਅਤੇ ਕਿੰਤੂ ਪ੍ਰੰਤੂ ਕਰਨ ਦੇ।
ਸੁਥਰੇ ਸ਼ਾਹ ਪੰਜਾਬੀ ਕਵਿਤਾ
ਕੁੱਤਾ ਸੋ ਜੋ ਕੁੱਤਾ ਪਾਲੇ।
ਕੁੱਤਾ ਦੁਹਤਾ ਨਾਨੇ ਹਾਲੇ।
ਕੁੱਤਾ ਭੈਣ ਦੇ ਘਰ ਭਾਈ।
ਕੁੱਤਾ ਸਹੁਰੇ ਦੇ ਘਰ ਜਵਾਈ।
ਵੱਡਾ ਕੁੱਤਾ ਸੋਈ ਭਾਲ।
ਸਹੁਰਾ ਫਿਰੇ ਜਵਾਈ ਨਾਲ।
ਲਾਲਚ ਕਰਕੇ ਮਗਰ ਜੋ ਫਿਰਦਾ।
ਅਸਲੀ ਕੁੱਤਾ ਉਹ ਧਿਰ ਧਿਰ ਦਾ।
ਨਾਨਕ ਸ਼ਾਹ ਦਾ ਨਾਮ ਹੈ
ਨਾਨਕ ਸ਼ਾਹ ਦਾ ਨਾਮ ਹੈ ਇਸ ਜੀਵਨ ਦਾ ਤੱਥ।
ਬਿਨ ਹਰਿ ਨਾਮ ਨਾ ਜਾਣਦੇ, ਕੋਈ ਗੱਲ ਨਾ ਕੱਥ।
ਇਹੋ ਮਾਰਗ ਸੱਚ ਦਾ, ਇਹੋ ਸੁੱਚਾ ਪੱਥ।
ਲੋਕੀ ਭਾਵੇਂ ਕਹਿਣ ਪਏ ਸੁਥਰਾ ਨਿਰਾ ਉਲੱਥ।
ਪਰ ਸਾਹਿਬ ਨੇ ਪਾ ਲਈ ਨੱਕ ਅਸਾਡੇ ਨੱਥ।
ਜਿਉਂ ਨਚਾਵੇ ਨੱਚੀਏ ਹੋਰ ਨਾ ਕੋਈ ਸੱਥ।
ਪੁੱਤਰ ਧੀਆਂ ਫਾਹੀਆਂ ਦੇਂਦੇ ਜੀਵਨ ਮੱਥ।
ਅਸੀਂ ਤੇ ਸੁਥਰੇ ਸ਼ਾਹ ਹਾਂ ਬੇ-ਡਰ ਤੇ ਸਿਰਲੱਥ।
ਸ਼ਾਹਾਨ ਸ਼ਾਹ ਨੇ ਬਖਸ਼ਿਆ ਬੇ-ਫਿਕਰੀ ਦਾ ਰੱਥ।
ਜਾਂਦੀ ਵਾਰੀ ਸੁਥਰਿਆ ਰੱਖ ਛਾਤੀ ਤੇ ਹੱਥ।
ਹੱਸ ਖੇਡ ਕੇ ਚੱਲਣਾ ਓਸ ਅਨੋਖੇ ਪੱਥ।
ਨਾਨਕ ਸ਼ਾਹ ਤੋਂ ਸੁਥਰਿਆ ਲਈ ਅਮੋਲਕ ਵੱਥ।
ਲੋਕ ਡਰਾਵਣ ਕਾਰਨੇ
ਪ੍ਰਸ਼ਨ-
ਲੋਕ ਡਰਾਵਣ ਕਾਰਨੇ ਕੀ ਤੈਂ ਭੇਖ ਬਣਾਯਾ।
ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਯਾ।
ਜਿਉਂ ਜਿਉਂ ਚੜ੍ਹਨ ਸ਼ਰੀਣੀਆਂ ਤਿਉਂ ਤਿਉਂ ਵਧਦਾ ਜਾ।
ਦੇ ਦੁਆਈਂ ਖੁੱਲੀਆਂ ਅਗਲੀ ਗੱਲ ਨ ਕਾ।
ਉੱਤ੍ਰ-
ਸੁਥਰਿਆ ਜੇ ਬਾਬੇ ਨੂੰ ਅਕਲ ਹੋਵੇ ਤਾਂ ਪੂਜਾ ਓਹ ਕਿਉਂ ਖਾਇ।
ਬਾਬਾ ਬਪੜਾ ਕੀ ਕਰੇ ਜਿ ਦਿੱਤੋਸੁ ਰਿਜਕ ਖਿੰਡਾਇ।
ਜਿਉਂ ਦੇਵੇ ਤਿਉਂ ਖਾਵਣਾ ਡਾਢੇ ਦੀ ਸੱਤ ਰਜ਼ਾਇ।
ਧੀਆਂ ਧਾੜ ਤੇ ਪੁੱਤਰ ਫਾਹ
ਧੀਆਂ ਧਾੜ ਤੇ ਪੁੱਤਰ ਫਾਹ ਰੰਨ ਦੁੱਖਾਂ ਦਾ ਖੂਹ।
ਇਸ ਘਾਣੀ ਚੋਂ ਸੁਥਰਿਆ ਕੋਈ ਹਰਿ ਜਨੁ ਕਢੇ ਧੂਹ।
ਘਰ ਦੀ ਧਾੜ ਵਧਾਈਓ ਨਾਉਂ ਰਖਾਇਓ ਜੰਞ।
ਜਿਉਂ-ਜਿਉਂ ਝੁਗਾ ਉਜੜੇ ਤਿਉਂ-ਤਿਉਂ ਕਹੀਏ ਧੰਨ।
ਆਈ ਰੰਨ ਤੇ ਹੋਏ ਕੰਨ, ਲੋਕਾਂ ਆਖਿਆ ਅੱਡਿਆ ਘਰ।
ਹੋਇਆ ਵੰਨੀ ਸੰਦਾ ਵਰ।
ਆਰ ਗੰਗਾ ਪਾਰ ਗੰਗਾ ਵਿੱਚ ਮੈਂ ਤੇ ਤੂੰ
ਲਹਿਣਾ ਲੈਣਾ ਸੁਥਰਿਆ ਨਾਸੀਂ ਦੇ ਕੇ ਧੂੰ
ਓਥੇ ਤ੍ਰੀਮਤ ਰਹੀ ਖੜੋਤੀਆ
ਓਥੇ ਤ੍ਰੀਮਤ ਰਹੀ ਖੜੋਤੀਆ, ਪੁੱਤਰ ਤੇ ਭਾਈ।
ਹਸਤੀ, ਘੋੜੇ, ਮਾਲ, ਧੰਨ, ਕੁਛ ਨਾਲ ਨਾ ਜਾਈ।
ਤਦਹੂੰ ਸਿਮਰਿਆ ਦੇਵੀ ਦੇਵਤਾ, ਕੌਣ ਹੋਇ ਸਹਾਈ।
ਜਿਸ ਪਹਿਲਾਂ ਮੂਲ ਨਾ ਚੇਤਿਓ ਹੁਣ ਬਣੇ ਨਾ ਕਾਈ।
ਉਂਹ ਦੇਖੋ ਜੀ ! ਮਨਮੁੱਖ ਮਾਰੀਅਨ, ਬਹੁ ਲਏ ਸਜਾਈ।
ਢੋਲ ਵਜੇ ਘਰ ਲੁੱਟਿਓ
ਢੋਲ ਵਜੇ ਘਰ ਲੁੱਟਿਓ ਲੋਕੀ ਕੈਹਣ ਵਿਆਹੁ।
ਸਾਹਿਬ ਅਰਥ ਨਾ ਬੀਜਿਓ ਹੋਇਓ ਮੁਖ ਸਿਆਹੁ।
ਜਿਤ ਦਿਨ ਲੇਖਾ ਮੰਗੀਐ ਗਲਿ ਪਲੂ ਮੂੰਹ ਘਾਹੁ।
ਸੁਥਰਿਆ ਰਾਹੋਂ ਘੁਥਿਆਂ ਤਿੰਨਾਂ ਨੂੰ ਵੱਡਾ ਦਾਹੁ।
ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ
ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ।
ਦੇ ਦੇ ਰੋਸੀ ਉਚੀਆਂ ਡੀਕਾਂ।
ਇਹ ਕੁਟੰਬ ਦੁਖਾਂ ਦਾ ਘਰ, ਨਿਕਲ ਭੱਜ ਨਾ ਫਾਥਾ ਮਰ।
ਸਾਧਾਂ ਵਾਲਾ ਹੋਕਾ ਸੁਨ, ਜਾਨ ਨਾਲ ਏ ਦੇਹੀ ਨੂੰ ਘੁਨ।
ਮੁਕਟ ਬੰਨ੍ਹਾਏ ਸੰਧੂਰਿਓਂ ਹੋਇ ਬੈਠਾ ਰਾਉ,
ਨਸ ਦੇਹ ਦੇ ਮਾਰਿਆਂ ਜੇਕਰ ਲਗੀ ਦਾਉ।
ਏ ਵਧਾਈ ਗ੍ਰਿਹਸਤ ਦੀ ਜਿਨ੍ਹਾਂ ਖੁਸ਼ ਹੋਈ ਝਾਲੀ।
ਭੌਂਕ ਮੋਏ ਓਹ ਸੁਥਰਿਆ ਜਿਉਂ ਕੁੱਤਾ ਵਿਚ ਡਾਲੀ।
ਦਾਸ ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a comment




अंग : 506
गूजरी महला ४ घरु २ ॥ ੴ सतिगुर प्रसादि ॥ हरि बिनु जीअरा रहि न सकै जिउ बालकु खीर अधारी ॥ अगम अगोचर प्रभु गुरमुखि पाईऐ अपुने सतिगुर कै बलिहारी ॥१॥ मन रे हरि कीरति तरु तारी ॥ गुरमुखि नामु अंम्रित जलु पाईऐ जिन कउ क्रिपा तुमारी ॥ रहाउ ॥ सनक सनंदन नारद मुनि सेवहि अनदिनु जपत रहहि बनवारी ॥ सरणागति प्रहलाद जन आए तिन की पैज सवारी ॥२॥ अलख निरंजनु एको वरतै एका जोति मुरारी ॥ सभि जाचिक तू एको दाता मागहि हाथ पसारी ॥३॥ भगत जना की ऊतम बाणी गावहि अकथ कथा नित निआरी ॥ सफल जनमु भइआ तिन केरा आपि तरे कुल तारी ॥४॥ मनमुख दुबिधा दुरमति बिआपे जिन अंतरि मोह गुबारी ॥ संत जना की कथा न भावै ओइ डूबे सणु परवारी ॥५॥ निंदकु निंदा करि मलु धोवै ओहु मलभखु माइआधारी ॥ संत जना की निंदा विआपे ना उरवारि न पारी ॥६॥ एहु परपंचु खेलु कीआ सभु करतै हरि करतै सभ कल धारी ॥ हरि एको सूतु वरतै जुग अंतरि सूतु खिंचै एकंकारी ॥७॥ रसनि रसनि रसि गावहि हरि गुण रसना हरि रसु धारी ॥ नानक हरि बिनु अवरु न मागउ हरि रस प्रीति पिआरी ॥८॥१॥७॥
अर्थ: अकाल पुरुष (ईश्वर) एक है, और सच्चे गुरु की कृपा से ही मिलन होता है।
मेरी दुर्बल आत्मा परमात्मा के मिलन के बिना धैर्य नहीं रख सकती,
जैसे एक छोटा बच्चा दूध के सहारे ही जी सकता है।
वह प्रभु जो अपनी शक्ति से अज्ञेय है, जिसे मनुष्य की इंद्रियाँ नहीं पा सकतीं —
वह केवल गुरु की शरण में जाकर ही मिलता है।
इसीलिए मैं अपने गुरु पर सदा बलिहार जाता हूँ ॥੧॥

हे मेरे मन! परमात्मा की स्तुति-सलाह के मार्ग से संसार-सागर पार करने का प्रयत्न कर।
आध्यात्मिक जीवन देने वाला हरि-नाम-जल गुरु की शरण में जाकर ही मिलता है।
परंतु, यह नाम-जल उन्हीं को प्राप्त होता है जिन पर परमात्मा की कृपा होती है ॥ ਰਹਾਉ ॥

सनक, सनंदन, नारद जैसे मुनि भी प्रभु की ही सेवा-भक्ति करते रहे हैं,
सदा हरि-नाम का जाप करते रहे हैं।
प्रह्लाद जैसे भक्त जो भी प्रभु की शरण में आए,
परमात्मा ने उनकी लाज सदा रखी ॥੨॥

पूरा संसार उसी अदृश्य, निरलेप परमात्मा से व्याप्त है,
संसार में उसी का प्रकाश (नूर) फैल रहा है।
हे प्रभु! तू ही सबको देने वाला है,
सभी जीव तेरे दर के भिखारी हैं, हाथ फैलाकर तुझसे ही माँग रहे हैं ॥੩॥

परमात्मा के भक्तों के वचन अमूल्य हो जाते हैं,
वे सदैव उस प्रभु की अद्भुत स्तुति के गीत गाते हैं,
जिसका स्वरूप बयान नहीं किया जा सकता।
उसकी स्तुति-सलाह के प्रभाव से उनका मनुष्य जन्म सफल हो जाता है,
वे स्वयं पार हो जाते हैं और अपनी कुलों को भी पार लगा देते हैं ॥੪॥

जो मनुष्य अपने ही मन के पीछे चलते हैं,
वे द्विविधा और बुरी बुद्धि के प्रभाव में फँसे रहते हैं,
क्योंकि उनके हृदय में मोह का अंधकार छाया रहता है।
ऐसे लोगों को संतों की वाणी (परमात्मा की स्तुति) नहीं सुहाती,
इसलिए वे अपने परिवार सहित विकारों के समुद्र में डूब जाते हैं ॥੫॥

जो मनुष्य दूसरों की निंदा करते हैं,
वे दूसरों की बुराइयों की मैल तो धो देते हैं,
परंतु स्वयं उस पराई मैल को खाने के आदी हो जाते हैं।
जो लोग संतों की निंदा में फँसे रहते हैं,
वे न इस पार आ सकते हैं, न उस पार जा सकते हैं ॥੬॥

परंतु, जीवों का भी क्या दोष?
यह पूरा संसार-खेल स्वयं करतार ने रचा है,
और उसी ने इसमें अपनी शक्ति टिकाई है।
सारे जगत में उसी की सत्ता का धागा फैला हुआ है,
जब वह इसे खींच लेता है, तब यह खेल समाप्त हो जाता है
और केवल वही परमात्मा शेष रह जाता है ॥੭॥

जो मनुष्य संसार-सागर से सही सलामत पार होना चाहते हैं,
वे सदा प्रेमपूर्वक प्रभु के गुण गाते रहते हैं,
उनकी जिह्वा प्रभु-नाम के रस का आनंद लेती रहती है।
हे नानक! मैं परमात्मा के नाम के बिना कुछ नहीं माँगता,
बस मुझे प्रभु-नाम के अमृत रस की प्रेमपूर्ण लिप्सा बनी रहे ॥੮॥੧॥੭॥



Share On Whatsapp

Leave a comment


ਅੰਗ : 506
ਗੂਜਰੀ ਮਹਲਾ ੪ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥ ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥ ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥ ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥ ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥ ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥ ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥ ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥ ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥ ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥ ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥ ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥
ਅਰਥ: ਰਾਗ ਗੂਜਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ। ਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੁੰਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ॥੧॥ ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ। ਰਹਾਉ॥ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ। ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ॥੨॥ ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ। ਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ। (ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੫॥ ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ। ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥ (ਪਰ, ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ। ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ॥੭॥ (ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ। ਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ॥੮॥੧॥੭॥



Share On Whatsapp

Leave a Comment
Parneet Kaur : Waheguru Ji

ਅੰਗ : 659
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ੴ ਸਤਿਗੁਰ ਪ੍ਰਸਾਦਿ ॥ ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥
ਅਰਥ: ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧। (ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ)।੧।ਰਹਾਉ। (ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨।



Share On Whatsapp

Leave a comment




ਅੰਗ : 739
ਸੂਹੀ ਮਹਲਾ ੫ ॥ ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਂਉ ਤਤੀ ਰੀ ॥੨॥ ਜਪ ਤਪ ਸੰਜਮ ਦੇਉ ਜਤੀ ਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥
ਅਰਥ: ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ? ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ।1। ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ, ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ।1। ਰਹਾਉ। ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ, ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ।2। ਹੇ ਸਖੀ! ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ, ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ।3। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ, ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।4। 4।10।



Share On Whatsapp

View All 2 Comments
ਜਸਕਰਨ ਸਿੰਘ : ਵਾਹਿਗੁਰੂ ਜੀ
SinderPal Singh janagal : sat Shri akal ji wahe guru mehar kre ji

अंग : 739
सूही महला ५ ॥ लालनु राविआ कवन गती री ॥ सखी बतावहु मुझहि मती री ॥१॥ सूहब सूहब सूहवी ॥ अपने प्रीतम कै रंगि रती ॥१॥ रहाउ ॥ पाव मलोवउ संगि नैन भतीरी ॥ जहा पठावहु जांउ तती री ॥२॥ जप तप संजम देउ जती री ॥ इक निमख मिलावहु मोहि प्रानपती री ॥३॥ माणु ताणु अहंबुधि हती री ॥ सा नानक सोहागवती री ॥४॥४॥१०॥
अर्थ: हे सखी ! तूंने किस तरीके के साथ सुंदर लाल का मिलाप प्राप्त किया है ? हे सखी ! मुझे भी वह समझ बता।1। हे सखी ! तेरे मुख पर लाली भख रही है, तूं आपने प्यारे के प्रेम-रंग में रंगी हुई हैं।1।रहाउ। हे सखी ! (मुझे भी बता) मैं तेरे पैर अपनी आँखें की पुतलीआँ के साथ मलूगी, तूं मुझे जहाँ भी (किसी काम) भेजेंगी मैं (खुशी के साथ) जाऊँगी।2। हे सखी ! आँख झपकने जितने समय के लिए ही तूं मुझे जीवन का स्वामी भगवान मिला दे, मैं उस के बदले में सारे जप तप संजम दे दूंगी।3। हे नानक ! जो जीव-स्त्री (किसी भी अपने मिथे हुए पदार्थ या उधम आदि का) माण और सहारा छोड़ देती है, हऊमै वाली समझ त्याग देती है, वह सुहाग-भाग वाली हो जाती है।4।4।10।



Share On Whatsapp

Leave a comment


अंग : 740
सूही महला ५ ॥ गुर कै बचनि रिदै धिआनु धारी ॥ रसना जापु जपउ बनवारी ॥१॥ सफल मूरति दरसन बलिहारी ॥ चरण कमल मन प्राण अधारी ॥१॥ रहाउ ॥ साधसंगि जनम मरण निवारी ॥ अंम्रित कथा सुणि करन अधारी ॥२॥ काम क्रोध लोभ मोह तजारी ॥ द्रिड़ु नाम दानु इसनानु सुचारी ॥३॥ कहु नानक इहु ततु बीचारी ॥ राम नाम जपि पारि उतारी ॥४॥१२॥१८॥
अर्थ: हे भाई! गुरू के​ श़ब्द के द्वारा मैं अपने ह्रदय में परमात्मा का ध्यान धर्ता हूँ, और अपनी जिव्हा से परमात्मा (के नाम) का जाप जपता हूँ ॥१॥ हे भाई! गुरू की हस्ती मनुष्य जीवन का फल देने वाली है। मैं (गुरू के) दर्शन से सदके जाता हूँ। गुरू के कोमल चरणों को मैं अपने मन का जिंद का आसरा बनाता हूँ ॥१॥ रहाउ ॥ हे भाई! गुरू की संगत में (रह कर) मैं जन्म मरण का चक्र ख़त्म कर लिया है, और आतमिक जीवन देने वाली सिफ़त-सलाह कानों से सुन कर (इस को मैं अपने जीवन का) आसरा बना रहा हूँ ॥२॥ हे भाई! (गुरू की बरकत से) मैं काम क्रोध लोभ मोह (आदि) को त्याग दिया है। ह्रदय में प्रभू-नाम को पक्का कर के टिकाना, दूसरों की सेवा करनी, आचरन को पवित्र रखना – यह मैं अच्छी जीवन-मरयादा बना ली है ॥३॥ नानक जी कहते हैं – (हे भाई! तूँ भी) यह असलीयत अपने मन में वसा ले, और गुरू के द्वारा परमात्मा का नाम जप कर (अपने आप को संसार-समुँद्र से) पार निकाल ले ॥४॥१२॥१८॥



Share On Whatsapp

Leave a comment




ਅੰਗ : 740
ਸੂਹੀ ਮਹਲਾ ੫ ॥ ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥
ਅਰਥ: ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥ ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥ ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ। ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ – ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥ ਨਾਨਕ ਜੀ ਆਖਦੇ ਹਨ – (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ, ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥



Share On Whatsapp

Leave a Comment
ਜਸਕਰਨ ਸਿੰਘ : ਵਾਹਿਗੁਰੂ ਜੀ

ਅੰਗ : 622
ਸੋਰਠਿ ਮਹਲਾ ੫ ॥ ਸੂਖ ਸਹਜ ਆਨੰਦਾ ॥ ਪ੍ਰਭੁ ਮਿਲਿਓ ਮਨਿ ਭਾਵੰਦਾ ॥ ਪੂਰੈ ਗੁਰਿ ਕਿਰਪਾ ਧਾਰੀ ॥ ਤਾ ਗਤਿ ਭਈ ਹਮਾਰੀ ॥੧॥ ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਹਰਿ ਚਰਣ ਕੀ ਓਟ ਸਤਾਣੀ ॥ ਸਭ ਚੂਕੀ ਕਾਣਿ ਲੋਕਾਣੀ ॥ ਜਗਜੀਵਨੁ ਦਾਤਾ ਪਾਇਆ ॥ ਹਰਿ ਰਸਕਿ ਰਸਕਿ ਗੁਣ ਗਾਇਆ ॥੨॥ ਪ੍ਰਭ ਕਾਟਿਆ ਜਮ ਕਾ ਫਾਸਾ ॥ ਮਨ ਪੂਰਨ ਹੋਈ ਆਸਾ ॥ ਜਹ ਪੇਖਾ ਤਹ ਸੋਈ ॥ ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ ਕਰਿ ਕਿਰਪਾ ਪ੍ਰਭਿ ਰਾਖੇ ॥ ਸਭਿ ਜਨਮ ਜਨਮ ਦੁਖ ਲਾਥੇ ॥ ਨਿਰਭਉ ਨਾਮੁ ਧਿਆਇਆ ॥ ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥
ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ।ਰਹਾਉ। (ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ, (ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ, ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੧। ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ, ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ। ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨। ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ, ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ।੩। ਹੇ ਨਾਨਕ! ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ। ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ।੪।੫।੫੫।



Share On Whatsapp

View All 2 Comments
ਜਸਕਰਨ ਸਿੰਘ : ਵਾਹਿਗੁਰੂ ਜੀ
Harwinder Singh : Waheguru ji. AtaL sach. AkaL hi AkaL hai

अंग : 622
सोरठि महला ५ ॥ सूख सहज आनंदा ॥ प्रभु मिलिओ मनि भावंदा ॥ पूरै गुरि किरपा धारी ॥ ता गति भई हमारी ॥१॥ हरि की प्रेम भगति मनु लीना ॥ नित बाजे अनहत बीना ॥ रहाउ ॥ हरि चरण की ओट सताणी ॥ सभ चूकी काणि लोकाणी ॥ जगजीवनु दाता पाइआ ॥ हरि रसकि रसकि गुण गाइआ ॥२॥ प्रभ काटिआ जम का फासा ॥ मन पूरन होई आसा ॥ जह पेखा तह सोई ॥ हरि प्रभ बिनु अवरु न कोई ॥३॥ करि किरपा प्रभि राखे ॥ सभि जनम जनम दुख लाथे ॥ निरभउ नामु धिआइआ ॥ अटल सुखु नानक पाइआ ॥४॥५॥५५॥
अर्थ: हे भाई! जिस मनुष्य का मन परमात्मा की प्यार भरी भक्ति में टिका रहता है, उसके अंदर सदा एक रस (आत्मिक आनंद की, मानो) वीणा बजती रहती है। रहाउ। (हे भाई! जब से) पूरे गुरू ने (मेरे पर) मेहर की है तब से मेरी ऊँची आत्मिक अवस्था बन गई है, (मुझे) मन में प्यारा लगने वाला परमात्मा मिल गया है, मेरे अंदर आत्मिक अडोलता के सुख-आनंद बने रहते हैं।1। हे भाई! जिस मनुष्य ने प्रभू-चरनों का बलवान आसरा ले लिया, दुनिया के लोगों वाली उसकी सारी मुथाजी खत्म हो गई। उसे जगत का सहारा दातार प्रभू मिल जाता है। वह सदा बड़े प्रेम से परमात्मा के गीत गाता रहता है।2। हे भाई! मेरी भी प्रभू ने जम की फांसी काट दी है, मेरे मन की (ये चिरों की) आशा पूरीहो गई है। अब मैं जिधर देखता हूँ, मुझे उस परमात्मा के बिना कोई और दिखाई नहीं देता।3। हे नानक! प्रभू ने कृपा करके जिनकी रक्षा की, उनके अनेकों जन्मों के सारे दुख दूर हो गए। जिन्होंने निर्भय प्रभू का नाम सिमरा, उन्होंने वह आत्मिक आनंद प्राप्त कर लिया जो कभी दूर नहीं होता।4।5।55।



Share On Whatsapp

Leave a comment




ਅੰਗ : 586
ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ ਮਃ ੩ ॥ ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥ ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥ ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥ ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥ ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥ ਪਉੜੀ ॥ ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥ ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥ ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥
ਅਰਥ: ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ; (ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ। (ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ, ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ। (ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ। ਹੇ ਨਾਨਕ ਜੀ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥ (ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ। ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ। ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ। ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ। ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ। ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ। (ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਹੇ ਨਾਨਕ ਜੀ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥ ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ। ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ। ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ। ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ। ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥



Share On Whatsapp

View All 2 Comments
Amarjeet Singh : Waheguru waheguru waheguru waheguru waheguru waheguru
ਜਸਕਰਨ ਸਿੰਘ : ਵਾਹਿਗੁਰੂ ਜੀ

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੇ ਸਪੁੱਤਰ ਸਨ।
ਆਪ ਜੀ ਦਾ ਜਨਮ ਸੰਨ 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ ਸੰਤੋਖ ਦੀ ਮੂਰਤ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਬਹੁਤ ਪ੍ਰੇਮ ਕਰਦੇ ਅਤੇ ਸਦਾ ਉਨ੍ਹਾਂ ਦੀ ਹਜ਼ੂਰੀ ਵਿਚ ਹੀ ਰਹਿੰਦੇ। ਗੁਰੂ ਸਾਹਿਬ ਜੀ ਬਹੁਤ ਹੀ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। 1644 ਈ: ਵਿਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਗੁਰ ਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਜੀ ਨੇ ਸੰਭਾਲੀ। ਗੁਰੂ ਸਾਹਿਬ ਜੀ ਦੇ ਨਾਲ ਉੱਚ ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੋਜੀ ਟੁਕੜੀ ਰਹਿੰਦੀ ਸੀ।
ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਦੇ ਵਿਚ ਹੀ ਬਤੀਤ ਹੁੰਦਾ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਵੀ ਸ਼ਰਣ ਆਏ ਸ਼ਰਨਾਰਥੀ ਨੂੰ ਕਦੇ ਜਵਾਬ ਨਹੀਂ ਸਨ ਦਿੰਦੇਂ। ਗੁਰੂ ਜੀ ਦੇ ਖਜਾਨੇ ਵਿਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮਾਂ ਹੋ ਗਈਆਂ ਸਨ। ਸੰਗਤਾਂ ਦੇ ਵਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ‘ਤੇ ਸੰਭਾਲੇ ਜਾਂਦੇ ਸਨ, ਕਿਉਂਕਿ ਇਨ੍ਹਾਂ ਦੇ ਨਾਲ ਵੀ ਕਿਸੇ ਦੀ ਸਹਾਇਤਾ ਕੀਤੀ ਜਾ ਸਕਦੀ ਸੀ। 1707 ਬਿ: ਵਿਚ ਦਾਰਾ ਸ਼ਿਕੋਹ ਵੀ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਕੀਰਤਪੁਰ ਸਾਹਿਬ ਵਿਖੇ ਆਇਆ ਸੀ । ਕਿਉਂਕਿ ਕੁਝ ਸਮਾਂ ਪਹਿਲਾਂ ਦਾਰਾ ਸ਼ਿਕੋਹ ਗੁਰੂ ਸਾਹਿਬ ਜੀ ਵੱਲੋਂ ਦਵਾਖਾਨੇ ਦੇ ਵਿਚੋਂ ਦਿੱਤੀ ਗਈ ਜੜੀ-ਬੂਟੀ ਦੇ ਸਦਕਾ ਹੀ ਠੀਕ ਹੋਇਆ ਸੀ। ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਤੋਂ ਹੀ ਚਾਲੂ ਪਰੰਪਰਾਵਾਂ ਦੇ ਅਨੁਸਾਰ ਗੁਰੂ ਘਰ ਦੇ ਵਿਚ ਆਤਮਿਕ ਉਪਦੇਸ਼ਾਂ ਦੇ ਨਾਲ ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗ ਦਾ ਇਲਾਜ ਵੀ ਕੀਤਾ ਜਾਂਦਾ ਸੀ।
ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਦੇ ਹਰ ਪੱਖ ਵਿਚ ਉਨ੍ਹਾਂ ਦਾ ਨਰਮ ਅਤੇ ਕੋਮਲ ਸੁਭਾਅ, ਪਰੰਤੂ ਗੁਰਮਤਿ ਸਿਧਾਂਤਾਂ ਦੀ ਪਾਲਣਾ ਦੇ ਵਿਚ ਪੱਕੇ ਤੌਰ ‘ਤੇ ਅਟੱਲ ਦ੍ਰਿੜ ਇਰਾਦਾ ਸੀ । ਸਿਧਾਂਤ ਅਤੇ ਮਰਿਯਾਦਾ ਦੇ ਮਸਲੇ ਵਿਚ ਗੁਰੂ ਜੀ ਕਦੇ ਵੀ ਕਿਸੇ ਕਿਸਮ ਦੀ ਢਿਲ ਨੂੰ ਪਸੰਦ ਨਹੀਂ ਕਰਦੇ ਸਨ। ਇਥੋ ਤੱਕ ਕਿ ਆਪਣੇ ਪੁੱਤਰ ਵਲੋਂ ਬਾਣੀ ਦੀ ਕੀਤੀ ਗਈ ਬੇਅਦਬੀ ਬਾਰੇ ਪਤਾ ਲੱਗਾ ਤਾਂ ਬਹੁਤ ਨਰਾਜ਼ ਹੋਏ ਅਤੇ ਕਿਹਾ ਕਿ ਰਾਮ ਰਾਇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬਦਲਿਆ ਹੈ। ਇਸ ਲਈ ਸਾਨੂੰ ਆਪਣੀ ਸ਼ਕਲ ਨਾ ਦਿਖਾਵੇ। ਉਹਨਾਂ ਸਿੱਖ ਸੰਗਤ ਨੂੰ ਬਾਬਾ ਰਾਮ ਰਾਇ ਨਾਲ ਮੇਲ ਨਾ ਰੱਖਣ ਲਈ ਹੁਕਮਨਾਮੇ ਭੇਜ ਦਿੱਤੇ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੀਵਨ, ਗੁਰਮਤਿ ਸਿਧਾਂਤਾਂ ਦੇ ਉੱਪਰ ਪਹਿਰੇਦਾਰ ਹੋਣ ਬਾਰੇ ਸਾਡੇ ਸਾਰਿਆਂ ਦੇ ਲਈ ਇਕ ਚਾਨਣ ਮੁਨਾਰੇ ਦਾ ਕਾਰਜ ਕਰਦਾ ਹੈ। ਅੱਜ ਜਦੋਂ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਰਹੇ ਹਨ , ਨਿਜੀ ਸੁਆਰਥ ਅਤੇ ਔਲਾਦ ਦੇ ਮੋਹ ਕਰਕੇ ਆਪਣੇ ਮਹਾਨ ਸਿਧਾਂਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ, ਦੇਸ਼ ਦਾ ਸਭ ਕੁਝ ਦਾਅ ਦੇ ਉਪਰ ਲਗਾਇਆ ਜਾ ਰਿਹਾ ਹੈ, ਧਾਰਮਿਕ ਸਿਧਾਂਤ ਅਤੇ ਮਰਿਆਦਾ ਲੀਰੋ-ਲੀਰ ਕੀਤੀ ਜਾ ਰਹੀ ਹੈ, ਸਮਾਜਿਕ ਸਿਸਟਮ ਤਹਿਸ-ਨਹਿਸ ਹੋ ਰਿਹਾ ਹੈ, ਅਸੀ ਆਪਣੇ ਮਹਾਨ ਅਤੇ ਉੱਤਮ ਸਭਿਆਚਾਰ ਨੂੰ ਤਿਲਾਂਜਲੀ ਦੇ ਕੇ ਦੂਜਿਆਂ ਦੇ ਸਭਿਆਚਾਰ ਨੂੰ ਅਪਣਾ ਰਹੇ ਹਾਂ ਜੋ ਸਾਡੀ ਜ਼ਿੰਦਗੀ ਦੇ ਲਈ ਬਹੁਤ ਹੀ ਘਾਤਕ ਹੈ। ਸਾਨੂੰ ਆਪਣੇ ਸਰੋਤ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ, ਆਪਣੇ ਸਭਿਆਚਾਰ ਦੇ ਨਾਲ ਜੁੜਣਾ ਹੋਵੇਗਾ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਜਿਥੇ ਬਾਣੀ ਦੇ ਅਦਬ ਅਤੇ ਸਤਿਕਾਰ ਨੂੰ ਮੁੱਖ ਰੱਖਿਆ ਗਿਆ ਉਥੇ ਵਾਤਾਵਰਣ ਅਤੇ ਬਨਸਪਤੀ ਦੀ ਸਾਂਭ-ਸੰਭਾਲ ਪ੍ਰਤੀ ਚੇਤਨਾ ਉਜਾਗਰ ਕੀਤੀ ਅਤੇ ਨਾਲ-ਨਾਲ ਇਕ ਨਹੀਂ, ਅਨੇਕਾਂ ਹੀ ਸੋਹਣੇ ਸੋਹਣੇ ਬਾਗ ਸਥਾਪਿਤ ਕੀਤੇ ਗਏ। ਕੀਰਤਪੁਰ ਦੀ ਪਾਵਨ ਧਰਤੀ ਦੇ ੳੁੱਪਰ ਦਵਾਖਾਨੇ ਦੀ ਸਥਾਪਨਾ ਕਰਕੇ ਸੰਗਤਾਂ ਦੀ ਔਖੇ ਵੇਲੇ ਮਦਦ ਕੀਤੀ ਜਾਣ ਲੱਗੀ। ਅੰਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਗੁਰਤਾਗੱਦੀ ਸੋਂਪ ਕੇ ਸੰਨ 1661 ਈ: ਨੂੰ ਕੀਰਤਪੁਰ ਸਾਹਿਬ ਦੀ ਧਰਤੀ ‘ਤੇ ਜੋਤੀ ਜੋਤਿ ਸਮਾ ਗਏ।

ਆਉ, ਅਸੀਂ ਵੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਦਰਸਾਏ ਅਦੁੱਤੀ ਮਾਰਗ ਦੇ ਪਾਂਧੀ ਹੋਈਏ। ਧਰਮ ਦੇ ਨਾਲੋਂ ਧੜੇ ਨੂੰ ਬਿਹਤਰ ਨਾ ਸਮਝੀਏ। ਗੁਰਬਾਣੀ ਦੇ ਅਦਬ ਅਤੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਆਪਣੇ ਜੀਵਨ ਦੇ ਵਿਚ ਗੁਰਬਾਣੀ ਸਿਧਾਂਤਾਂ ਨੂੰ ਢਾਲੀਏ।



Share On Whatsapp

Leave a Comment
Gurjitkaur : Waheguruji 🙏

ਗੁਰਿਆਈ ਦਿਵਸ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਮਾਤਾ ਜੀ: ਮਾਤਾ ਕ੍ਰਿਸ਼ਨ ਕੌਰ ਜੀ
ਪਿਤਾ ਜੀ: ਸ੍ਰੀ ਗੁਰੂ ਹਰਿਰਾਇ ਜੀ
ਪ੍ਰਕਾਸ਼ ਮਿਤੀ: 8 ਸਾਵਣ, ਸੰਮਤ 1713 ਬਿ. (7 ਜੁਲਾਈ, ਸੰਨ 1656 ਈ.)
ਪ੍ਰਕਾਸ਼ ਸਥਾਨ: ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਪੰਜਾਬ
ਗੁਰਿਆਈ: 6 ਕੱਤਕ, ਸੰਮਤ 1718 ਬਿ. (7 ਅਕਤੂਬਰ, ਸੰਨ 1661 ਈ.)
ਜੋਤੀ-ਜੋਤ: 3 ਵੈਸਾਖ, ਸੰਮਤ 1721 ਬਿ. (30 ਮਾਰਚ, ਸੰਨ 1664 ਈ.)
ਜੋਤੀ-ਜੋਤ ਸਥਾਨ: ਦਿੱਲੀ
ਗੁਰੂ ਸਾਹਿਬ ਜੀ ਦਾ ਬਚਪਨ: ਆਪ ਜੀ ਦਾ ਚਿਹਰਾ ਮਨਮੋਹਣਾ ਅਤੇ ਹਿਰਦਾ ਕੋਮਲ ਸੀ।ਆਪ ਜੀ ਦਾ ਬਚਪਨ ਗੁਰੂ-ਪਿਤਾ ਸ੍ਰੀ ਗੁਰੂ ਹਰਿਰਾਇ ਜੀ ਦੀ ਨਿਗਰਾਨੀ ਹੇਠ ਬੀਤਿਆ ਜਿਸ ਕਾਰਨ ਗੁਰੂ ਸਾਹਿਬ ਜੀ ਦੀ ਰੱਬੀ ਸ਼ਖ਼ਸੀਅਤ ਵਾਲੇ ਗੁਣ ਆਪ ਜੀ ਦੇ ਜੀਵਨ ਦਾ ਹਿੱਸਾ ਬਣ ਗਏ।
ਸ੍ਰੀ ਗੁਰੂ ਹਰਿਰਾਇ ਜੀ ਦਾ ਵੱਡੇ ਪੁੱਤਰ ਵੱਲੋਂ ਮੁੱਖ ਮੋੜਨਾ: ਬਾਲ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਇ ਜੀ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ।ਜਦ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਦਿੱਲੀ ਭੇਜ ਦਿੱਤਾ।ਰਾਮ ਰਾਇ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਕਰਾਮਾਤਾਂ ਵੀ ਦਿਖਾਈਆਂ।ਅੰਤ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਰਾਮ ਰਾਇ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ।ਬਾਦਸ਼ਾਹ ਉੱਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਲਈ ਰਾਮ ਰਾਇ ਨੇ ਕਿਹਾ ਕਿ ਅਸਲ ਸ਼ਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ।ਇਸ ਘੋਰ ਅਵੱਗਿਆ ਕਾਰਨ ਸ੍ਰੀ ਗੁਰੂ ਹਰਿਰਾਇ ਜੀ ਨੇ ਉਸ ਨੂੰ ਗੁਰਿਆਈ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ।
ਗੁਰਿਆਈ ਦੀ ਬਖ਼ਸ਼ਸ਼: ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅਕਤੂਬਰ 1661 ਈਸਵੀ ਵਿੱਚ ਯੋਗਤਾ ਦੇ ਅਧਾਰ ‘ਤੇ ਗੁਰਿਆਈ ਬਖਸ਼ ਦਿੱਤੀ।ਇਸ ਕਰਕੇ ਰਾਮ ਰਾਇ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।ਗੁਰਿਆਈ ਦੀ ਬਖ਼ਸ਼ਸ਼ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ।ਦੂਰ-ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ।ਗੁਰੂ ਜੀ ਨੇ ਉਨ੍ਹਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਕੇ ਸਿੱਧੇ ਰਸਤੇ ਪਾਇਆ।
ਰਾਮ ਰਾਇ ਵੱਲੋਂ ਔਰੰਗਜ਼ੇਬ ਪਾਸ ਸ਼ਿਕਾਇਤ: ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਇ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਿਆਈ ਅਤੇ ਜਾਇਦਾਦ ਦੇ ਦਿੱਤੀ ਹੈ।ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ।ਇਹ ਸੁਣਕੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ।ਦੀਵਾਨ ਨੇ ਕੀਰਤਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ।ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ।ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਜੀ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਈਆਂ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਅਤੇ ਦਿਲਾਸਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ।ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ।
ਲਾਲ ਚੰਦ ਬ੍ਰਾਹਮਣ ਦਾ ਹੰਕਾਰ ਤੋੜਨਾ: ਦਿੱਲੀ ਜਾਂਦੇ ਹੋਏ ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ।ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਕਹਿੰਦੇ ਹਨ।ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ।ਤੁਸੀਂ ਉਸ ਦੇ ਅਰਥ ਕਰਕੇ ਵਿਖਾਓ।ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ।ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ।ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ, ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰਾ ਹੰਕਾਰ ਤੋੜ ਦੇਣਗੇ।ਉਹ ਪੰਡਿਤ, ਇੱਕ ਛੱਜੂ ਨਾਮੀ ਅਨਪੜ੍ਹ ਆਦਮੀ ਨੂੰ ਲੈ ਆਇਆ।ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰਿ ਨਿਹਾਲ ਕੀਤਾ ਅਤੇ ਕਿਹਾ ਕਿ ਉਹ ਪੰਡਿਤ ਜੀ ਦੀ ਤਸੱਲੀ ਕਰਵਾਏ।ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ।ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਉਸ ਕੋਲੋਂ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ।ਪੰਡਿਤ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਚਰਨੀਂ ਪੈ ਕੇ ਮਾਫ਼ੀ ਮੰਗੀ।ਉਹ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ।
ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਨਾ: ਦਿੱਲੀ ਪਹੁੰਚ ਕੇ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ।ਔਰੰਗਜ਼ੇਬ ਨੇ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ।ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਲੋਕ ਲਿਖ ਕੇ ਭੇਜ ਦਿੱਤਾ:
ਕਿਆ ਖਾਧੈ ਕਿਆ ਪੈਧੈ ਹੋਇ॥ਜਾ ਮਨਿ ਨਾਹੀ ਸਚਾ ਸੋਇ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥
ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ।ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।ਜਦ ਰਾਮ ਰਾਇ ਨੂੰ ਗੁਰਿਆਈ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਿਆਈ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ।ਰਾਮ ਰਾਇ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਗੁਰੂ ਪਿਤਾ ਜੀ ਨੇ ਉਸ ਨੁੂੰ ਤਿਆਗ ਦਿੱਤਾ।ਇਸ ਲਈ ਉਸ ਦਾ ਗੁਰਿਆਈ ਬਾਰੇ ਦਾਅਵਾ ਝੂਠਾ ਹੈ।ਸ਼ਹਿਜ਼ਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜ਼ੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ।ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸ਼ਕਤੀ ਪਰਖਣ ਲਈ ਕਿਹਾ।ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀ ਰਾਣੀ ਦੇ ਮਹਿਲ ਵਿੱਚ ਲੈ ਗਿਆ।ਰਾਣੀ ਨੇ ਆਪਣੀਆਂ ਗੋਲੀਆਂ ਨੂੰ ਵੀ ਆਪਣੇ ਵਰਗੀਆਂ ਵਧੀਆ ਪੁਸ਼ਾਕਾਂ ਪਹਿਨਾ ਦਿੱਤੀਆਂ ਅਤੇ ਆਪ ਉਨ੍ਹਾਂ ਦੇ ਵਿੱਚ ਬੈਠ ਗਈ।ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਗੋਲੀਆਂ ਨੂੰ ਛੱਡ ਕੇ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ।ਇਸ ਘਟਨਾ ਨਾਲ ਗੁਰੂ ਘਰ ਦੀ ਸ਼ੋਭਾ ਹੋਰ ਵੱਧ ਗਈ।
ਗੁਰੂ ਜੀ ਵੱਲੋਂ ਚੇਚਕ ਪੀੜਤ ਰੋਗੀਆਂ ਦੀ ਸਹਾਇਤਾ ਕਰਨਾ: ਜਦੋਂ ਗੁਰੂ ਜੀ ਦਿੱਲੀ ਪਹੁੰਚੇ ਸਨ ਤਾਂ ਉੱਥੇ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ।ਗੁਰੂ ਜੀ ਨੇ ਦੁਖੀਆਂ ਅਤੇ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ।ਸੰਗਤਾਂ ਦੇ ਦਸਵੰਧ ਅਤੇ ਭੇਟਾ ਨੂੰ ਇਸ ਸੇਵਾ ਲਈ ਵਰਤਿਆ।ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ।ਉਨ੍ਹਾਂ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ।ਆਪਣਾ ਅੰਤ ਸਮਾਂ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ, ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ।
ਜੋਤੀ-ਜੋਤ: ਆਪ ਜੀ 3 ਵੈਸਾਖ, ਸੰਮਤ 1721 ਬਿ. (30 ਮਾਰਚ, 1664 ਈ.) ਨੂੰ ਜੋਤੀ-ਜੋਤ ਸਮਾ ਗਏ।ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ਉੱਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।
ਸਿੱਖਿਆ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ।ਉਨ੍ਹਾਂ ਨੇ ਦਰਸਾਅ ਦਿੱਤਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਤਮਿਕ ਗਿਆਨ ਕਿਸੇ ਵੀ ਉਮਰ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੇ ਜੀਵਨ ਤੋਂ ਸਾਨੂੰ ਨਿਰਭਉ ਅਤੇ ਨਿਰਵੈਰ ਰਹਿੰਦੇ ਹੋਏ ਲੋੜਵੰਦਾਂ ਦੀ ਮਦਦ ਕਰਨ ਅਤੇ ਪਰਮਾਤਮਾ ਦੀ ਯਾਦ ਨੂੰ ਹਰ ਸਮੇਂ ਮਨ ਵਿੱਚ ਵਸਾ ਕੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਨਾ ਮਿਲਦੀ ਹੈ।



Share On Whatsapp

Leave a Comment
Harwinder Singh : Waheguru ji



ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ ॥੧॥ ਹੇ ਮੇਰੇ ਮਨ! (ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ, ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ॥੧॥ ਰਹਾਉ ॥ (ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ; ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ ॥੨॥ ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿਚ ਦੱਬ ਰੱਖੇ, ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ ॥੩॥ ਆਪੋ-ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ। ਕਬੀਰ ਜੀ ਸਿੱਖਿਆ ਦੀ ਗੱਲ ਆਖਦੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ ॥੪॥੧॥



Share On Whatsapp

View All 2 Comments
Harwinder Singh : Waheguru ji
ਜਸਕਰਨ ਸਿੰਘ : ਵਾਹਿਗੁਰੂ ਜੀ

ਅੰਗ : 682
ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥



Share On Whatsapp

View All 3 Comments
Harwinder Singh : Waheguru ji
Parneet Kaur : Waheguru Ji

अंग : 682
धनासरी महला ५ ॥ अउखी घड़ी न देखण देई अपना बिरदु समाले ॥ हाथ देइ राखै अपने कउ सासि सासि प्रतिपाले ॥१॥ प्रभ सिउ लागि रहिओ मेरा चीतु ॥ आदि अंति प्रभु सदा सहाई धंनु हमारा मीतु ॥ रहाउ ॥ मनि बिलास भए साहिब के अचरज देखि बडाई ॥ हरि सिमरि सिमरि आनद करि नानक प्रभि पूरन पैज रखाई ॥२॥१५॥४६॥
अर्थ: हे भाई! (वह प्रभु अपने सेवक को) कोई दुःख दुःख देने वाला समय देखने नहीं देता, वह अपना मूढ़-कदीमा का (प्यार वाला) सवभाव सदा याद रखता है। प्रभु अपना हाथ दे के अपने सेवक की राखी करता है, (सेवक को उसकी ) हरेक साँस के साथ पलता है॥१॥ हे भाई! मेरा मन (भी) उस प्रभु से जुदा रहता है, जो शुरु से आखिर तक सदा ही मददगार बना रहता है। हमारा वह मित्र प्रभु धन्य है (उस की सदा सिफत-सलाह करनी चाहिये)॥रहाउ॥ हे भाई! मालिक-प्रभु के हैरान करने वाले कोटक देख के, उस की बढाई देख के, (सेवक के) मन में (भी) खुशियाँ बनी रहती है। हे नानक! तू भी परमात्मा का नाम सुमिरन कर कर के आत्मिक आनंद मना। (जिस भी मनुख ने सिमरन किया) प्रभु ने पूरे तौर पर उस की इज्जत रख ली॥२॥१५॥४६॥



Share On Whatsapp

Leave a comment





  ‹ Prev Page Next Page ›