#ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ 🙏🏻🙏🏻
ਬਿਨਾਂ ਗਰਮ ਕੱਪੜਿਆਂ ਤੋਂ ਬਾਹਰ ਨਿਕਲਕੇ ਮਹਿਸੂਸ ਕਰੋ,
ਠੰਡੇ ਬੁਰਜ ਵਿੱਚ ਠੰਡ ਕਿੰਨੀ ਹੋਣੀ 😥🙏
ਚਾਰ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ,
ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ
😥🙏 ਵਾਹਿਗੁਰੂ ਜੀ 🙏
ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤਕ ਪਹੁੰਚਣਾ ਹੋਰ ਗੱਲ ਹੈ|
ਗੁਰਦੁਆਰੇ ਸਾਰੇ ਹੀ ਜਾਂਦੇ ਨੇ, ਗੁਰੂ ਤਕ ਕੋਈ ਕੋਈ ਪਹੁੰਚਦਾ ਹੈ, ਕਦੀ ਕਬਾਰ, ਉਹ ਵੀ ਕਦੀ|
ਗੁਰੂ ਨੂੰ ਮੰਨਣਾ ਹੋਰ ਗੱਲ ਹੈ, ਗੁਰੂ ਦੀ ਮੰਨਣਾ ਹੋਰ ਗੱਲ ਹੈ|
ਗੁਰੂ ਨੂੰ ਤੇ ਸਾਰੇ ਹੀ ਮੰਣਦੇ ਨੇ, ਪਰ ਗੁਰੂ ਦੀ ਕੌਣ ਮੰਣਦਾ ਹੈ, ਗੁਰੂ ਦੀ ਬਾਣੀ ਨੂੰ ਕੌਣ ਮੰਣਦਾ ਹੈ|
~ ਗਿਆਨੀ ਸੰਤ ਸਿੰਘ ਜੀ ਮਸਕੀਨ
ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋਣ ਵਾਲਾ ਹੈ ਜੀ ਕੁਰਬਾਨੀਆਂ ਨੂੰ ਯਾਦ ਕਰ ਲਉ ਜੀ ⚜
🙏🌿 ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । 🌿🙏
⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜
🙏🌿. 6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।
🙏🌿 6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ
🙏🌿 7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ
🙏🌿 8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ
🙏🌿 8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
🙏🌿 9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ
🙏🌿 9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
🙏🌿 10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
🙏🌿 12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
🙏🌿 13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।
🙏 ਵਾਹਿਗੁਰੂ ਜੀ 🙏
🙏 ਵਾਹਿਗੁਰੂ ਜੀ 🙏
ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਭੇ ਨੇ ਤੀਰ ਜੁਝਾਰ ਅੰਦਰ
ਦਾਦੀ ਤੱਕਿਆ ਬੁਰਜ ਦੀ ਝੀਥ ਵਿੱਚੋਂ
ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਝੂਝੇ ਕਿਸ ਤਰ੍ਹਾਂ ਧਰਮ ਲਈ ਸ਼ਾਹਿਬਜ਼ਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ
ਵਾਹਿਗੁਰੂ ਵਾਹਿਗੁਰੂ ਜੀ
ਜਦੋਂ ਠੰਡ ਲੱਗੇ ਤਾਂ ਉਸ ਵੇਲੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਯਾਦ ਕਰ ਲਿਆ ਕਰੋ ,
ਧੰਨ ਮਾਤਾ ਗੁਜਰ ਕੌਰ ਇੰਨੀ ਹੱਡ ਚੀਰਵੀ ਠੰਡ ਵਿੱਚ ,
ਕਿਵੇਂ ਠੰਡੇ ਬੁਰਜ ਵਿੱਚ ਰਾਤਾ ਕੱਟੀਆਂ ਹੋਣਗੀਆਂ
ਧੰਨ ਜਿਗਰਾ ਬਾਜਾਂ ਵਾਲੇ ਦਾ
ਜਿੰਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਸੀ ਤੱਕ ਨਹੀਂ ਕੀਤੀ
ਵਾਹਿਗੁਰੂ ਜੀ ਬਖ਼ਸ਼ ਲਿਓ ਸਰਬੱਤ ਦਾ ਭਲਾ ਕਰਿਓ ਸਮੱਤ ਬਖਸ਼ਣਾ,
ਚਿਰਾਗ ✍️ 🙏
🌹 ਵਾਹਿਗੁਰੂ ਜੀ 🌹
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ।
ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ 14 ਦਸੰਬਰ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕਈ ਵਿਦਵਾਨ ਬਾਬਾ ਫਤਹਿ ਸਿੰਘ ਜੀ ਦਾ ਜਨਮ 1698 ਦਾ ਮੰਨਦੇ ਹਨ। ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋ ਛੋਟੇ ਸਾਹਿਬਜ਼ਾਦੇ ਸਨ ਉਹ ਦੂਸਰੇ ਸਾਹਿਬਜ਼ਾਦਿਆਂ ਦੀ ਤਰਾਂ ਹੀ ਬਹੁਤ ਆਗਿਆਕਾਰੀ ਸਨ ਸਾਰੇ ਹੀ ਬਾਬਾ ਫਤਹਿ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸਨ। ਨਿਹੰਗ ਸਿੰਘਾਂ ਦੇ ਮੋਢੀ ਵੀ ਬਾਬਾ ਫਤਹਿ ਸਿੰਘ ਜੀ ਸਨ ਹੋਇਆ ਇਉ ਕਿ ਵੱਡੇ ਸਾਹਿਬਜ਼ਾਦੇ ਸਿੰਘਾਂ ਨਾਲ ਟੋਲੀਆਂ ਬਣਾ ਕੇ ਜੰਗ ਕਰਨ ਦੀਆਂ ਖੇਡਾਂ ਖੇਡ ਰਹੇ ਸਨ । ਬਾਬਾ ਫਤਹਿ ਸਿੰਘ ਜੀ ਵੀ ਖੇਡਣ ਵਾਸਤੇ ਆਏ ਪਰ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਉਹਨਾਂ ਨੂੰ ਆਖਿਆ ਤੁਸੀਂ ਅਜੇ ਛੋਟੇ ਹੋ ਤੁਸੀਂ ਨਹੀਂ ਖੇਡ ਸਕਦੇ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਰਹੇ ਸਨ । ਬਾਬਾ ਫਤਹਿ ਸਿੰਘ ਜੀ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਤੇ ਆ ਕੇ ਆਖਿਆ ਦੇਖੋ ਹੁਣ ਮੈ ਵੱਡਾ ਹੋ ਗਿਆ ਹਾ ਹੁਣ ਮੈ ਵੀ ਇਸ ਖੇਡ ਵਿੱਚ ਹਿੱਸਾ ਲੈ ਸਕਦਾ ਹਾ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਆਪ ਜੀ ਨੂੰ ਇਕ ਅਲੱਗ ਫੌਜ ਦਿੱਤੀ ਜਿਸ ਨੂੰ ਗੁਰੂ ਦੀ ਲਾਡਲੀ ਫੌਜ ਦਾ ਖਿਤਾਬ ਪ੍ਰਾਪਤ ਹੋਇਆ। ਬਾਬਾ ਫਤਹਿ ਸਿੰਘ ਜੀ ਦੇ ਹੋਰ ਵੀ ਬਹੁਤ ਪਿਆਰੇ ਕੌਤਕ ਆਮ ਹੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲ ਜਾਦੇ ਸਨ।
ਆਖਰ ਇਕ ਦਿਨ ਐਸਾ ਵੀ ਆਇਆ ਜਦੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ 20 ਅਤੇ 21 ਦਿਸੰਬਰ ਸੰਨ 1704 ਦੀ ਰਾਤ ਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਤੇ ਜੰਗ ਹੋਈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਊਦੈ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ “ਪਰਵਾਰ ਵਿਛੋੜਾ” ਕਾਇਮ ਹੈ।
ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆਂ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ਼ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ।
ਸਰਹੰਦ ਦੀ ਦੀਵਾਰ
ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਮਾਤਾ ਗੁਜਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਮਲੇਰਕੋਟ ਵਾਲੇ ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੂੰ ਵੀ ਕਿਹਾ ਕਿ ਇਸਲਾਮ ਬੱਚਿਆਂ ’ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ “ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ” ਦਸਦਿਆਂ ਸਖ਼ਤ ਸਜ਼ਾ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੀ ਸਾਹ ਰਗ ਵੱਡ ਦਿੱਤੀ ਗਈ। ਬਾਬਾ ਜੋਰਾਵਰ ਸਿੰਘ ਜੀ ਛੇਤੀ ਹੀ ਸਰੀਰ ਤਿਆਗ ਗਏ ਪਰ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਸਰੀਰ ਸਾਢੇ ਬਾਰਾਂ ਮਿੰਟ ਤਕ ਤੜਫਦਾ ਰਿਹਾ ਤੇ ਫੇਰ ਜਾ ਕੇ ਸਰੀਰ ਤਿਆਗਿਆਂ ਸੀ ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਨੇ ਉੱਠ ਕੇ ‘ਹਾ’ ਦਾ ਨਾਹਰਾ ਮਾਰਿਆ। ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਖੜੇ ਰੁੱਖ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ। ਉਪ੍ਰੰਤ ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ।
ਜੋਰਾਵਰ ਸਿੰਘ ਤਰਸਿੱਕਾ।
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।