ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ ਨੂੰ ਪ੍ਰਾਪਤ ਕਰਕੇ ਅਤੀ ਪ੍ਰਸੰਨ ਹੋਣਗੇ।
ਪਰੰਤੂ ਜਦੋਂ ਉਸ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਿਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਭੇਂਟ ਕਰ ਦਿੱਤਾ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਉਸਦੀ ਮਨ ਦੀ ਸੋਚ ਨੂੰ ਭਾਂਪ ਕੇ ਕਿਹਾ ,, ਸਿੱਖਾ ਜਾਹ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ। ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਆਪਣੇ ਨਗੀਨੇ ਜਹੇ ਅਤੇ ਉਸ ਤੋਂ ਕੀਮਤੀ ਲਾਲ ਜਵਾਹਰ ਦੇਖੇ ਤਾਂ ਉਸਦਾ ਸਾਰਾ ਹੰਕਾਰ ਖਤਮ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ।
ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ ਗੁਰੂ ਜੀ ਨੂੰ ਕਹਿਣ ਲਗਾ ਏ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ । ਗੁਰੂ ਜੀ ਨੇ ਆਖਿਆ ਜੀਵਣ ਜੀ ਰਾਤ ਆਏ ਸੀ ਥੱਕੇ ਹੋਏ ਸੌ ਗਏ ਪਤਾ ਨਹੀ ਲੱਗਾ ਏਧਰ ਖੁਦਾ ਦਾ ਘਰ ਹੈ ਤੁਸੀ ਇਉ ਕਰੋ ਜਿਧਰ ਖੁਦਾ ਦਾ ਘਰ ਨਹੀ ਉਸ ਤਰਫ ਪੈਰ ਕਰ ਦਿਉ। ਮੁਲਾ ਜੀਵਣ ਨੇ ਗੁਰੂ ਜੀ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਕਰ ਦਿਤੇ ਜਦ ਜੀਵਣ ਨੇ ਦੇਖਿਆ ਮੱਕਾ ਉਸੇ ਪਾਸੇ ਦਿਸਿਆ ਜਿਧਰ ਗੁਰੂ ਜੀ ਦੇ ਚਰਨ ਸਨ । ਮੁਲਾ ਜੀਵਣ ਹੈਰਾਨ ਹੋ ਗਿਆ ਏਨੇ ਚਿਰ ਤਕ ਕਾਜੀ ਰੁਕਨਦੀਨ ਤੇ ਹੋਰ ਵੀ ਆਗੂ ਆ ਗਏ ਜਦੋ ਉਹਨਾ ਨੇ ਇਹ ਕੌਤਕ ਦੇਖਿਆ ਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੁਆਫੀ ਮੰਗੀ । ਤੇ ਗੁਰੂ ਜੀ ਨਾਲ ਬਹੁਤ ਵੀਚਾਰਾ ਕੀਤੀਆ ਤੇ ਆਪਣੇ ਸਾਰੇ ਸੰਕੇ ਦੂਰ ਕੀਤੇ ਕਹਿੰਦੇ ਹਨ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਤਰ ਦਿਤੇ । ਕਾਜੀ ਰੁਕਨਦੀਨ ਨੇ ਗੁਰੂ ਜੀ ਕੋਲੋ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿਚ ਫੜਿਆ ਡੰਡਾਂ ਕੋਲ ਰੱਖ ਲਿਆ । ਕਾਜੀ ਰੁਕਨਦੀਨ ਨੂੰ ਗੁਰੂ ਜੀ ਕੋਲੋ ਗਿਆਨ ਹੋ ਗਿਆ ਤਾ ਉਹ ਗੁਰੂ ਜੀ ਦੀ ਸਿਖਿਆ ਤੇ ਹੀ ਚਲਦਾ ਰਿਹਾ । ਉਸ ਸਮੇ ਉਸ ਦੀ ਬਰਾਦਰੀ ਨੇ ਕਾਜੀ ਰੁਕਨਦੀਨ ਦਾ ਬਹੁਤ ਵਿਰੋਧ ਕੀਤਾ ਤੇ ਉਸ ਸਮੇ ਦੇ ਰਾਜੇ ਕੋਲ ਸ਼ਕਾਇਤ ਲਗਾਈ ਕਿ ਇਹ ਕਾਫਰਾ ਦਾ ਕਲਾਮ ਪੜਦਾ ਹੈ । ਤੇ ਕਾਜੀ ਰੁਕਨਦੀਨ ਨੂੰ ਫਤਵਾ ਲਗਵਾ ਕੇ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਜਿਸ ਦਾ ਅੰਦਰ ਉਸ ਰੱਬ ਦੇ ਗਿਆਨ ਨਾਲ ਸੀਤਲ ਹੋ ਗਿਆ ਸੀ ਉਸ ਨੂੰ ਬਾਹਰ ਦੇ ਦੁੱਖ ਕੀ ਕਰ ਸਕਦੇ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਇਹ ਕਿਤਾਬ ਜਰੂਰ ਪੜਿਉ ਜੇ ਪੜ ਸਕਦੇ ਹੋ ।
ਸੱਯਾਹਤੋ ਬਾਬਾ ਨਾਨਕ ।
ਇਹ ਕਿਤਾਬ ਤਾਜੁ ਦੀਨ ਜੋ ਕਿ ਗੁਰੂ ਨਾਨਕ ਨੂੰ ਮਿਲਣ ਵੇਲੇ ਤਕ ਪੱਕਾ ਮੁਸਲਮਾਨ ਸ਼ਰਧਾਲੂ ਸੀ ਵਲੋਂ ਗੁਰੂ ਨਾਨਕ ਬਾਰੇ ਅਰਬੀ ਵਿਚ ਗੁਰੂ ਨਾਨਕ ਦੀ ਖਾੜੀ ਦੇਸ਼ਾਂ ਬਾਰੇ ਲਿਖੀ ਗਈ ਅਰਬੀ ਕਿਤਾਬ ਦਾ ਪੰਜਾਬੀ ਰੂਪਾਂਤਰ ਦੇ ਨਾਲ ਕਸ਼ਮੀਰ ਦੇ ਇਕ ਪੀਰ ਘਰਾਣੇ ਦੇ ਫਰਜੰਦ ਸਈਅਦ ਮੁਸ਼ਤਾਕ ਹੁਸੈਨ ਜੋ ਸਿੰਘ ਸਜ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਦੀ ਜੀਵਨੀ ਵੀ ਹੈ। ਇਸ ਤੋਂ ਇਲਾਵਾ ਕੁਝ ਆਮ ਇਤਹਾਸ ਵੀ ਹੈ, ਜੋ ਸਈਯਦ ਸਾਹਿਬ ਦੀ ਕਲਮ ਰਾਹੀਂ ਲਿਖਿਆ ਗਿਆ ਹੈ। ਸਈਯਦ ਸਾਹਿਬ ਕਿਉਂਕਿ ਸਿਖੀ ਨੂੰ ਸਮਰਪਿਤ ਸੱਚੇ ਸੁੱਚੇ ਪ੍ਰਚਾਰਕ ਸਨ। ਇਸ ਕਰਕੇ ਭਾਰਤ ਦੇ ਪਿਛੋਕੜ ਬਾਰੇ ਤੇ ਮੁਸਲਮਾਨਾਂ ਦੇ ਹਮਲਿਆ ਬਾਰੇ ਜਾਣਕਾਰੀ ਵੀ ਉਹਨਾਂ ਨੇ ਲਿਖੀ ਹੈ।ਮੁਸ਼ਤਾਕ ਹੁਸੈਨ ਦੇ ਦਾਦਾ ਕਸ਼ਮੀਰ ਦੇ ਰਾਜੇ ਦੇ ਉੱਚੇ ਅਹੁਦੇ ਵਾਲੇ ਮੁਲਾਜਿਮ ਸਨ । ਪਿਤਾ ਵੀ ਚੰਗੇ ਪੜੇ ਲਿਖੇ ਤੇ ਅਸਰ ਰਸੂਖ ਵਾਲੇ ਸਨ। ਲੋਕਾਂ ਵਿਚ ਪੀਰ ਜਾਂ ਸਿਆਣਾ ਕਰਕੇ ਜਾਣੇ ਜਾਂਦੇ ਸਨ, ਲੋਕੀਂ ਵਖ ਵਖ ਮੁਸ਼ਕਿਲਾਂ ਦੇ ਹਲ ਲਈ ਉਹਨਾਂ ਕੋਲ ਅੳੇੁਂਦੇ ਰਹਿੰਦੇ ਸਨ।ਖੈਰ ਇਕ ਵਾਰ ਪਿਤਾ ਨੇ ਕਸ਼ਮੀਰ ਵਿਚੋਂ ਹੱਜ ਤੇ ਜਾਣ ਲਈ ਇਕ ਜਥਾ ਤਿਆਰ ਕੀਤਾ ਤੇ ਨਾਲ ਪਿਆਰੇ ਪੁਤਰ ਨੂੰ ਵੀ ਕਿਹਾ ਕਿ ਤਿਆਰੀ ਕਰੇ। ਉਸ ਵੇਲੇ ਅਜ ਵਾਂਗੂੰ ਹਵਾਈ ਜਹਾਜ ਜਾਂ ਰਹਿਣ ਲਈ ਹੋਟਲ ਨਹੀਂ ਸਨ , ਉਸ ਵੇਲੇ ਤਾਂ ਤੁਰ ਕੇ ਜਾਂ ਬੇੜੇ ਰਾਹੀਂ ਹੀ ਸਫਰ ਹੁੰਦੇ ਸਨ। ਖੈਰ ਹੱਜ ਤੋਂ ਬਹੁਤ ਦੇਰ ਪਹਿਲਾਂ ਪਹੁੰਚ ਗਏ ਤੇ ਉਹਨਾਂ ਆਪਣੇ ਬੱਚੇ ਨੂੰ ਮਦੀਨਾ ਯੁਨੀਵਰਸਿਟੀ ਵਿਚੋਂ ਸਰਟੀਫਿਕੇਟ ਲੈਣ ਲਈ ਪੜਨ ਲਈ ਕਿਹਾ। ਮਦੀਨੇ ਵਿਚ ਇਕ ਬਹੁਤ ਵਡੀ ਲਾਇਬਰੇਰੀ ਸੀ, ਜਿਥੇ ਬਹੁਤ ਸਾਹਿਤ ਸਾਂਭਿਆ ਸੀ। ਬਾਲਕ ਮੁਸ਼ਤਾਕ ਹੁਸੈਨ ਨੁੰ ਉਥੇ ਤਾਜ ਦੀਨ ਦੀ ਲਿਖਤ, ਸੱਹਾਯਤੋ ਬਾਬਾ ਨਾਨਕ ਜੋ ਹਥ ਨਾਲ ਲਿਖੀ ਹੋਈ ਸੀ, ਮਿਲ ਗਈ। ਨਾਨਕ ਦਾ ਨਾਮ
ਮੁਸਲਮਾਨਾਂ ਦੇ ਦੂਜੇ ਵਡੇ ਪਵਿਤਰ ਸਥਾਨ ਮਦੀਨੇ ਵਿਚ ਪੜ ਕੇ ਹੈਰਾਨੀ ਹੋਈ। ਸੋ ਬਾਲਕ ਨੇ ਕਿਤਾਬ ਪੜਨੀ ਸ਼ੂਰੂ ਕੀਤੀ । ਦਿਲਚਪਸੀ ਬਨਣ ਲਗੀ ਤੇ ਕਿਤਾਬ ਪੜਨੋਂ ਹਟਨ ਦਾ ਮਨ ਵੀ ਨਾ ਕਰੇ। ਹੈਰਾਨ ਹੋਏ ਨੇ ਕਿਤਾਬ ਦਾ ਜਿਕਰ ਆਪਣੇ ਪਿਓ ਨਾਲ ਕੀਤਾ ਤਾਂ ਪਿਓ ਨੇ ਇਹ ਕਹਿ ਕਿ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਪੀਰ ਦੀਆਂ ਕਹਾਣੀਆਂ ਪਰੀ ਕਹਾਣੀਆਂ ਵਰਗੀਆਂ ਹੀ ਹੋਣਗੀਆਂ ਜਿਸ ਨੂੰ ਪੜਨ ਨਾਲੋਂ ਮੁਸਲਮਾਨੀ ਸਾਹਿਤ ਪੜੇ ਪਰ ਮੁਸ਼ਤਾਕ ਹੁਸੈਨ ਨੇ ਪਿਓ ਨੁੰ ਕਿਤਾਬ ਪੜਨ ਲਈ ਰਾਜੀ ਕਰ ਲਿਆ। ਕਿਤਾਬ ਪੜਨ ਤੋਂ ਬਾਦ ਪਿਓ ਨੇ ਬਾਲਕ ਨੂੰ ਆਪਣੀ ਪੜਾਈ ਵਲ ਧਿਆਨ ਦੇਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਨਾਨਕ ਇਸਲਾਮੀ ਦੁਨਿਆ ਦੇ ਬਹੁਤ ਵਡੀ ਸ਼ਖਸ਼ੀਅਤ ਹੋਏ ਪਰ ਆਪਣੀ ਬਾਣੀ ਰਚ ਕੇ ਨਾਨਕ ਨੇ ਬਹੁਤ ਵਡੀ ਗਲਤੀ ਕੀਤੀ ਹੈ, ਇਹ ਵੀ ਕਿਹਾ ਕਿ ਉਹ ਬੁਤ ਪ੍ਰਸਤ ਸੀ। ਇਸ ਤੋਂ ਬਾਦ ਮੁਸ਼ਤਾਕ ਹੁਸੈਨ ਦੀਤੇ ਉਸਦੇ ਪਿਤਾ ਦੀ ਲਾਏ ਗਏ ਇਲਜਾਮਾਂ ਤੇ ਬਹਿਸ ਹੋਈ ਜਿਸ ਵਿਚ ਪਿਤਾ ਆਪਣੇ ਪੁੱਤਰ ਦੀ ਤਸਲੀ ਨਾ ਕਰਾ ਸਕਿਆ। ਨਤੀਜਾ ਮੁਸ਼ਤਾਕ ਹੁਸੈਨ ਨੇ ਹੱਜ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਹੀ ਬਿਨਾਂ ਹੱਜ ਕਰਨ ਤੋਂ ਆਪਣੇ ਪਿੰਡ ਵਾਪਸੀ ਕਰ ਲਈ। ਪਿਤਾ ਦੇ ਵਾਪਸ ਅਉਣ ਤੋਂ ਬਾਦ ਵਖ ਵਖ ਧਰਮਾਂ ਦਾ ਅਧਿਐਨ ਕੀਤਾ ਤੇ ਜਦ ਪੂਰਨ ਬਖਸ਼ਿਸ਼ ਹੋਈ ਤਿਆਰ ਬਰ ਤਿਆਰ ਸਿੰਘ ਸਜ ਗਏ। ਘਰ ਵਾਲੀ ਵੀ ਸਿੰਘਣੀ ਬਣੀ ਦੋ ਬਚਿਆਂ ਸਮੇਤ। ਇਸ ਕੰਮ ਲਈ ਆਪ ਨੇ ਵਡੀ ਘਾਲਣਾ ਕੀਤੀ। ਅਮੀਰ ਘਰ ਵਿਚ ਇਕੱਲੇ ਪੁਤਰ ਹੋਣ ਦੇ ਬਾਵਜੂਦ ਬਿਨਾਂ ਕੋਈ ਆਪਣਾ ਹਿਸਾ ਲਿਆਂ, ਅਧੀ ਰਾਤ ਨੂੰ ਗੱਡੀ ਤੇ ਚੜ ਕੇ ਨਿਕਲ ਗਏ ਤੇ ਮੁੜ ਕੇ ਕਦੇ ਵਾਪਸ ਨਾ ਪਰਤੇ। ਇਸ ਕਿਤਾਬ ਨੁੰ ਨਾਦ ਪਰਗਾਸ ਤੇ ਗਰੇਸ਼ੀਅਸ ਬੁਕਸ ਨੇ ਰਲ ਕੇ ਛਾਪਿਆ ਹੈ ਤੇ ਕੀਮਤ ਰਖੀ ਹੈ ਸਿਰਫ 400 ਰੁਪਏ। ਕਿਤਾਬ ਬਾਰੇ ਗੱਲਾਂ ਕਰਦਿਆਂ ਇਕ ਆਦਮੀ ਕਹਿਣ ਲਗਾ ਕਿ ਕੀਮਤ ਬਹੁਤ ਰੱਖੀ ਹੈ। ਜਦ ਮੈਂ ਕਿਹਾ ਕਿ 400 ਰੁਪਏ ਤਾਂ ਕੁਝ ਵੀ ਨਹੀਂ, ਵਿਚੋਂ 20% ਤਾਂ ਡਿਸਕਾਉਂਟ ਵੀ ਮਿਲ ਜਾਂਦਾ ਹੈ ਤਾਂ ਉਹ ਕਹਿਣ ਲਗਾ ਕਿ ਤੁਸੀਂ ਬਾਹਰ ਵਾਲਿਆਂ ਵਾਂਗੂੰ ਸੋਚਦੇ ਹੋ , ਇਥੇ ਦੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ। ਇਹ ਉਸਦੇ ਵਿਚਾਰ ਹਨ ਪਰ ਮੇਰੇ ਖਿਆਲ ਵਿਚ ਉਥੇ ਦੇ ਲੋਕਾਂ ਇਸ ਤੋਂ ਮਹਿੰਗੀ ਸ਼ਰਾਬ ਦੇ ਬੋਤਲ ਰੋਜ ਲਖਾਂ ਦੀ ਗਿਣਤੀ ਵਿਚ ਖਰੀਦਦੇ ਹਨ। ਇਕ ਪੈਂਟ ਦੀ ਸਵਾਈ 650 ਦਿੰਦੇ ਹਨ ਜਦਕਿ ਰੈਡੀਮੇਡ ਪੈਂਟ ਇਸ ਤੋਂ ਸਸਤੀ ਆ ਜਾਂਦੀ ਹੈ ਤੇ ਵਾਲ ਕਟਾਈ ਵੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਇੰਨੀ ਕੁ ਹੋਣੀ ਹੈ, ਉਥੇ ਕੋਈ ਨਹੀਂ ਰੁਕਦਾ। ਕਿਤਾਬ ਦੇ ਤੇ ਮੁਖ ਤੌਰ ਤੇ ਚਾਰ ਹਿਸੇ ਹਨ। ਇਕ ਵਿਚ ਤਾਜੁ ਦੀਨ ਦੀ ਲਿਖੀ ਗੁਰੁ ਨਾਨਕ ਦੀ ਖਾੜੀ ਦੇਸ਼ਾਂ ਦੀ ਯਾਤਰਾ ਦਾ ਜਿਕਰ ਹੈ, ਦੂਜੇ ਵਿਚ ਹਿੰਦੁਸਤਾਨ ਦਾ ਤੇ ਇਸਲਾਮ ਦਾ ਭਾਰਤ ਅਉਣ ਦਾ ਇਤਹਾਸ ਤੇ ਰਾਜਿਆਂ ਦੇ ਜਲਮਾਂ ਦਾ ਜਿਕਰ ਹੈ, ਇਕ ਵਿਚ ਸਈਯਦ ਪ੍ਰਿਥੀਪਾਲ ਸਿੰਘ ਦੀ ਜੀਵਨੀ ਦਾ ਜਿਕਰ ਹੈ ਤੇ ਅਖੀਰਲੇ ਹਿਸੇ ਵਿਚ ਮੁਸਲਮਾਨ ਧਰਮ ਬਾਰੇ ਦੀ ਜਾਣਕਾਰੀ ਹੈ। ਕੁਲ ਮਿਲਾ ਕੇ ਕਿਤਾਬ ਪੜਨ ਵਾਲੀ ਹੈ ਤੇ ਹਰ ਕਿਸੇ ਨੂੰ ਪੜਨੀ ਚਾਹੀਦੀ ਹੈ।ਕੁਝ ਦਿਲਸਪਸ ਗਲਾਂ ਬਾਰੇ ਵਰਨਣ ਕਰਨਾ ਜਰੂਰੀ ਹੈ।
ਇਸ ਕਿਤਾਬ ਵਿੱਚ ਮੱਕੇ ਦੇ ਘੁੰਮਣ ਦਾ ਅਖੀਂ ਡਿਠਾ ਵਰਨਣ ਹੈ ਤੇ ਮੱਕੇ ਦੀ ਖਲਕਤ ਵਲੋ ਇਸਦਾ ਵਡੇ ਪਧਰ ਤੇ ਵਿਰੋਧ ਕਰਨ ਦਾ ਜਿਕਰ ਹੈ। ਗੁਰੂ ਨਾਨਕ ਲਈ ਮੌਤ ਦੀ ਸਜਾ ਨਿਰਧਾਰਤ ਕਰਨ ਤੇ ਬਾਦ ਵਿਚ ਮੌਤ ਦੀ ਸਜਾ ਮੁਕਰਰ ਕਰਨ ਵਾਲਿਆਂ ਵਲੋਂ ਸਿਖੀ ਧਾਰਨ ਦਾ ਜਿਕਰ ਹੈ। ਰੁਕਨਦੀਨ ਜਿਹੜਾ ਮੱਕੇ ਦਾ ਅਮੀਰ ਹੈ ਵਲੋ ਗੁਰੂ ਸਾਹਿਬ ਨਾਲ ਕੀਤੇ ਗਏ 360 ਸਵਾਲਾਂ ਦਾ ਜਿਕਰ ਹੈ ਤੇ ਇਹ ਵੀ ਕਿ ਭਾਈ ਰੁਕਨਦੀਨ ਜੀ ਸਿਖ ਪੰਥ ਦੇ ਸ਼ਹੀਦ ਹੋਏ ਹਨ, ਜਿੰਨਾ ਹੱਸਦਿਆਂ ਹੱਸਦਿਆਂ ਮੌਤ ਦੀ ਸਜਾ ਕਬੂਲ ਲਈ ਸੀ।
ਗੁਰੂ ਨਾਨਕ ਦਾ ਰੁਤਬਾ, ਕੀ ਗੁਰੂ ਨਾਨਕ ਨਬੀ(ਪੈਗੰਬਰ), ਰਸੂਲ ਜਾਂ ਆਪ ਖੁਦਾ ਸਨ। ਇਸ ਬਾਰੇ ਜਾਣਕਾਰੀ ਹੈ। ਵਾਰ ਵਾਰ ਗੁਰੂ ਨਾਨਕ ਦੇ ਰੁਤਬੇ ਬਾਰੇ ਵਿਚਾਰ ਪੇਸ਼ ਕੀਤੇ ਹਨ, ਬਿਲਕੁਲ ਲਿਖਤੀ ਉਸ ਵੇਲੇ ਦੀਆਂ ਲਿਖਤਾਂ ਵਿਚੋ, ਮੁਸਲਮਾਨਾਂ ਦੇ ਵਡੇ ਵਡੇ ਆਲਮਾਂ ਦੇ ਵਿਚਾਰ ਜਿਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਸੀਬ ਹੋਏ ਸਨ। ਤਾਜੁਦੀਨ ਦੀ ਲਿਖਤ ਸਮੇਤ ਕਈ ਲਿਖਤਾਂ ਦਾ ਜਿਕਰ ਹੈ, ਜਿਹੜੇ ਉਸ ਵੇਲੇ ਦੀਆ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਲਿਖੀਆਂ ਗਈਆ ਹਨ, ਜਿਹੜੀਆਂ ਸਾਡੇ ਇਤਹਾਸਕਾਰਾਂ ਦੀ ਜਾਣਕਾਰੀ ਵਿਚ ਨਹੀਂ ਆਈਆਂ।ਇਸ ਕਿਤਾਬ ਵਿਚ ਤਾਜਦੀਨ ਤੋਂ ਇਲਾਵਾ ਹੋਰ ਕਈ ਕਿਤਾਬਾਂ ਦਾ ਵੀ ਜਿਕਰ ਹੈ, ਜਿਹੜੀਆਂ ਅਸਾਨੀ ਨਾਲ ਮਿਲ ਸਕਦੀਆ ਹਨ । ਤਾਜੁਦੀਨ ਵਾਲੀ ਕਿਤਾਬ ਕਿਉਂਕਿ ਮਦੀਨਾ ਦੀ ਲਾਇਬਰੇਰੀ ਵਿਚ ਸੀ, ਜੇ ਅਜੇ ਵੀ ਹੋਈ ਤਾਂ ਪਤਾ ਨਹੀਂ ਉਸਦੀ ਡਿਜੀਟਲਲਾਈਜੇਸ਼ਨ ਵੀ ਹੋ ਗਈ ਹੋਵੇ ਜਾਂ ਫਿਰ ਅਗਲਿਆਂ ਨੇ ਜਾਣਬੁਝ ਕੇ ਖਤਮ ਕਰ ਦਿੱਤੀ ਹੋਵੇ ਪਰ ਹੋਰ ਸਰੋਤ ਹਨ ਜਿਹੜੇ ਕਿਤਾਬ ਵਿਚ ਲਿਖੇ ਹਨ, ਸਾਨੂੰ ਸਾਂਭਣੇ ਵੀ ਚਾਹੀਦੇ ਹਨ ਤੇ ਇਸ ਕਿਤਾਬ ਦੇ ਨਾਲ ਅਟੈਚ ਵੀ ਚਾਹੀਦੇ ਸਨ। ਹੋਰਨਾਂ ਗਲਾਂ ਤੋਂ ਇਲਾਵਾ ਕਿਤਾਬ ਇਸਲਾਮ ਬਾਰੇ ਕਾਫੀ ਕੁਝ ਦਸਦੀ ਹੈ। ਇਸ ਵਿਚ ਗੁਰਮੁਖੀ ਵਿਚ ਕੁਰਾਨ ਸ਼ਰੀਫ ਦਾ ਵੀ ਤਰਜਮਾ ਹੈ । ਇਸ ਤੋਂ ਪਤਾ ਲਗੇਗਾ ਕਿ ਸਿਖ ਮੁਸਲਮਾਨਾਂ ਦੇ ਕਾਫੀ ਨੇੜੇ ਹਨ। ਇਸ ਤੋਂ ਇਲਾਵਾ ਇਕ ਹੋਰ ਕਿਤਾਬ ਜਿਸ ਵਿਚ ਇਸ ਘਟਨਾ ਦਾ ਜਿਕਰ ਹੈ, ਉਹ ਹੈ ਤਵਾਰੀਖ ਅਰਬ , ਲਿਖਾਰੀ ਹੈ ਖਵਾਜਾ ਜੈਨੁਲ-ਆਬਦੀਨ, ਉਹ ਵੀ ਉਸੇ ਵਕਤ ਦੀ ਕਿਤਾਬ ਹੈ।ਮੱਕੇ ਦਾ ਮੁਖੀ ਜਜ ਜਾਂ ਕਾਜੀ ਜੋ ਕਿ ਸਿਖ ਬਣ ਕੇ ਭਾਈ ਪਦ ਦਾ ਅਧਿਕਾਰੀ ਬਣ ਗਿਆ ਸੀ ਨੂੰ ਹਕੂਮਤ ਵਲੋਂ ਸੰਗਸਾਰ ਤੇ ਹੋਰ ਤਸ਼ਦਦ ਕਰਨ ਦੀਆ ਘਟਨਾਵਾਂ ਦਾ ਵਰਨਣ ਹੈ। ਭਾਈ ਰੁਕਨਦੀਨ ਦੇ ਸ਼ਹਾਦਤ ਤੋਂ ਪਹਿਲਾਂ ਇਹ ਸ਼ਬਦ ਸਨ, “ ਮੇਰਾ ਰਬ ਮੇਰਾ ਦੀਨ ਈਮਾਨ ਨਾਨਕ ਹੀ ਹੈ ਜੋ ਸਭ ਤੋਂ ਵਡੀ ਕਿਤਾਬ ਦਾ ਮਾਲਕ ਹੈ ਤੇ ਤਹਿਕੀਕ ਮੈਂ ਉਸ ਨਾਨਕ ਦੀ ਹੀ ਮੰਨਣ ਵਾਲਾ ਹਾਂ। ਐ ਦੁਨੀਆਂ ਦੇ ਲੋਕੋ! ਜੇ ਤੁਸੀਂ ਨਿਜਾਤ ਦੇ ਚਾਹਵਾਣ ਹੋ ਤਾਂ ਨਾਨਕ ਦੀ ਸ਼ਰਨ ਵਿਚ ਆ ਜਾਣਾ ”। ਮੱਕੇ ਵਿਚ ਗੁਰੂ ਨਾਨਕ ਨੂੰ ਮੰਂਨਣ ਵਾਲੇ ਉਸ ਵੇਲੇ(1927 -1930) ਮੌਜੂਦ ਸਨ, ਉਹਨਾਂ ਕੋਲ ਗੁਰੂ ਨਾਨਕ ਦੀ ਖੜਾਓ ਤੇ ਆਸਾ (ਡੰਡਾ) ਮੌਜੂਦ ਸੀ । ਗੁਰੂ ਜੀ ਉਸ ਇਲਾਕੇ ਵਿਚ ਕਈ ਜਗਾ ਗਏ। ਅਮਰਾ ਸ਼ਹਿਰ ਵਿਚ ਇਕ ਮਸੀਤ ਸੀ, ਮਸੀਤ ਦੇ ਮਾਲਕ ਨੇ ਉਹ ਨਮਾਜ ਗੁਰੂ ਘਰ ਤੇ ਨਾਮ ਰਖ ਦਿੱਤਾ ਮਸਜਿਦ ਵਲੀ-ਏ-ਹਿੰਦ ਵਿਚ ਬਦਲ ਦਿੱਤੀ ਤਾਂ ਉਥੋਂ ਦੇ ਲੋਕਾਂ ਨੂੰ ਨਮਾਜ ਪੜਨ ਲਈ ਨਵੀਂ ਮਸੀਤ ਬਣਾਉਣੀ ਪਈ ਸੀ। ਕੂਫੇ ਸ਼ਹਿਰ ਵਿਚ ਜਦ ਗੁਰੂ ਨਾਨਕ ਗਏ ਤਾਂ ਸ਼ਹਿਰ ਦੇ ਪਰਧਾਨ ਮੰਤਰੀ ਨੇ ਨਮਾਜ ਵੇਲੇ ਮਸੀਤ ਵਿਚ ਹਾਜਰੀ ਦੇ ਘਟ ਹੋਣ ਤੇ ਪੁਛਿਆ ਤਾਂ ਇਸ ਤਰਾਂ ਦਾ ਜਵਾਬ ਮਿਲਿਆ, “ ਹਜੂਰ ਆਪ ਨੂੰ ਪਤਾ ਨਹੀਂ, ਸ਼ਹਿਰੋਂ ਬਾਹਰ ਹਿੰਦੀ ਫਕੀਰਾਂ ਦਾ ਟੋਲਾ ਉਤਰਿਆ ਹੋਇਆ। ਜੋ ਇਕ ਵੇਰਾਂ ਉਹਨਾਂ ਕੋਲ ਚਲਾ ਜਾਂਦਾ ਹੈ, ਦੀਨ ਤੋਂ ਮੁਖ ਮੋੜ ਲੈਂਦਾ ਹੈ, ਰੋਜੇ ਦੀ ਗਲ ਛਡੋ, ਨਬੀ ਕਰੀਮ ਦਾ ਕਲਮਾ ਪੜਨੋ ਵੀ ਮੁਨਕਰ ਹੋ ਜਾਂਦੇ ਹਨ। ਉਸੇ ਦੀ ਇਬਾਦਤ ਕਰਨ ਲਗਦੇ ਹਨ। ਪੁਛੋਂ ਤਾਂ ਅਗੋਂ ਬੋਲਦੇ ਭੀ ਨਹੀਂ ਪਤਾ ਨਹੀਂ ਕੀ ਜਾਦੂ ਹੈ”। ਇਥੇ ਗੁਰੂ ਨਾਨਕ ਦੇਵ ਜੀ ਦੀ ਲਿਖਤ ਜਪੁਜੀ ਮੌਜੂਦ ਹੈ।ਲੇਖਕ ਨੇ ਇਕ ਹੋਰ ਬੜਾ ਮਹਤਵਪੂਰਨ ਇਤਹਾਸਕ ਸਬੂਤ ਲਭਿਆ ਹੈ, ਜੋ ਪੀਰ ਬਹਿਲੋੋਲ ਵਲੋਂ ਆਪਣੇ ਗੁਰੂ ਦੀ ਯਾਦ ਵਿਚ ਬਣਾਇਆ ਗਿਆ ਇਕ ਪਥਰ ਜਿਸ ਤੇ ਲਿਖੇ ਗਏ ਸ਼ਬਦ। ਇਸ ਤੋੇ ਅਰਬੀ ਤੇ ਤੁਰਕੀ ਦੇ ਰਲਵੇਂ ਸ਼ਬਦ ਉਕਰੇ ਹੋਏ , ਮਤਲਬ ਹੈ, “ ਹੇ ਮੁਰਾਦਾਂ ਪੁਰੀਆਂ ਕਰਨ ਵਾਲੇ ਖੁਦਾ! ਤੂੰ ਸਾਖਿਆਤ ਰਬ ਹੈ। ਕੀ ਹੋਇਆ ਨਾਨਕ ਨਾਮ ਨਾਲ ਫਕੀਰੀ ਧਾਰ ਕੇ ਆਇਆ ਹੈ , ਮੈਂ ਪਛਾਣ ਲਿਆ ਹੈ”। ਕਿਤਾਬ ਭਾਈ ਬਾਲੇ ਦੀ ਗੁਰੂ ਨਾਨਕ ਨਾਲ ਮੌਜੂਦਗੀ ਦਾ ਜਿਕਰ ਹੀ ਨਹੀਂ ਕਰਦੀ ਬਲਕਿ ਉਸ ਥਾਂ ਦਾ ਵੀ ਜਿਕਰ ਕਰਦੀ ਹੈ ਜਿਥੇ ਲੋਕਾਂ ਨੇ ਗੁਰੂ ਨਾਨਕ, ਭਾਈ ਮਰਦਾਨਾ ਤੇ ਭਾਈ ਬਾਲਾ ਦਾ ਵਖਰੇ ਵਖਰੇ ਮੰਦਰ ਬਣਾਏ ਸਨ, ਸ਼ਾਇਦ ਅਜ ਵੀ ਹੋਣ। ਕਿਤਾਬ ਮੱਕੇ ਤੇ ਮਦੀਨੇ ਵਿਚ ਗੁਰੁ ਨਾਨਕ ਨੂੰ ਮੰਨਣ ਵਾਲੇ ਲੋਕਾਂ ਦੀ ਮੌਜੂਦਗੀ ਦਾ ਵੀ ਜਿਕਰ ਕਰਦੀ ਹੈ। ਜਿੰਨਾ ਨਾਲ ਸਈਯਦ ਸਾਹਿਬ ਹੁਰਾਂ ਨੇ ਖੁਦ ਗਲ ਹੀ ਨਹੀਂ ਕੀਤੀ ਬਲਕਿ ਆਪਣੇ ਪਿਤਾ ਨਾਲ ਵੀ ਮਿਲਾਏ। ਉਹਨਾਂ ਦੀ ਮਸਜਿਦ ਵਿਚ ਵੀ ਗਏ ਤੇ ਅਰਬੀ ਵਿਚ ਜਪੁਜੀ ਦੇ ਦਰਸ਼ਨ ਵੀ ਕੀਤੇ।
ਜਿਸ ਤਰਾਂ ਸਿਖਾਂ ਵਿਚ ਬਹੁਤ ਤਰਕਵਾਦੀ ਹਨ। ਇਸੇ ਤਰਾਂ ਦਾ ਹਾਲ ਹੀ ਮੁਸਲਮਾਨਾਂ ਦਾ ਹੈ, ਹਾਲ ਦੋਵਾਂ ਦਾ ਇਕੋ ਜਿਹਾ ਹੀ ਹੁੰਦਾ ਹੈ। ਸਿਖ ਇਸ ਮਾਮਲੇ ਵਿਚ ਇੰਨੇ ਕਟੜ ਨਹੀਂ ਹਨ ਪਰ ਮੁਸਲਮਾਨ ਬਖਸ਼ਦੇ ਨਹੀਂ ਹਨ। ਲੇਖਕ ਨੇ ਇਕ ਘਟਨਾ ਦਾ ਜਿਕਰ ਕੀਤਾ ਹੈ ਜਿਸ ਵਿਚ ਲੇਖਕ ਦੇ ਦਾਵੇ ਕਿ ਗੁਰੂ ਨਾਨਕ ਨੇ ਮੱਕੇ ਨੁੰ ਘੁਮਾਇਆ ਨੂੰ ਮੁਸਲਮਾਨ ਮੌਲਵੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸਾਇੰਸ ਇਸ ਨੂੰ ਨਹੀਂ ਮੰਨਦੀ। ਜਦ ਲੇਖਕ ਨੇ ਉਸ ਨੂੰ ਕਿਹਾ ਕਿ ਸਕਰ ਕਾਂਡ ਜਿਸ ਵਿਚ ਹਜਰਤ ਮੁਹੰਮਦ ਨੇ ਚੰਨ ਦੇ ਟੋਟੇ ਕਰ ਦਿੱਤੇ ਸਨ , ਬਾਰੇ ਸਾਇੰਸ ਕੀ ਕਹਿੰਦੀ ਹੈ ਤਾਂ ਮੌਲਵੀ ਨੇ ਕਿਹਾ ਕਿ ਉਹ ਤਾਂ ਉਸਨੂੰ ਵੀ ਨਹੀਂ ਮੰਨਦਾ। ਲੇਖਕ ਵਲੋਂ ਮੁਸਲਮਾਨਾਂ ਨੂੰ ਸੰਬੋਧਿਤ ਕਰਕੇ ਮੌਲਵੀ ਵਲੋਂ ਮੁਹੰਮਦ ਦਾ ਮੋਮਨ ਬਨਣ ਦੀ ਜਗਾ ਸਾਇੰਸ ਦਾ ਮੋਮਨ ਬਨਣ ਸਬੰਧੀ ਗੁਸਤਾਖੀ ਦਾ ਜਿਕਰ ਕਰਨ ਦੀ ਸ਼ੁਰੂਆਤ ਹੀ ਕਿ ਭੀੜ ਨੇ ਆਪਣੇ ਹੀ ਮੌਲਵੀ ਦੀ ਛਿਤਰ ਪ੍ਰੇਡ ਕਰ ਦਿੱਤੀ। ਸੋ ਗਲ ਸਾਫ ਹੈ ਕਿ ਸਿਖ ਸਾਇੰਸ ਦੇ ਬਨਣਾ ਹੈ ਜਾਂ ਗੁਰੂ ਨਾਨਕ ਦੇ, ਦੋਵਾਂ ਬੇੜੀਆਂ ਵਿਚ ਪੈਰ ਨਹੀਂ ਰਖਿਆ ਜਾ ਸਕਦਾ। ਪੁਰਾਤਨ ਸਿਖ ਗੁਰੂ ਨਾਨਕ ਦੇ ਹੀ ਸਿਖ ਸਨ, ਗੁਰੂ ਨਾਨਕ ਤੇ ਪੂਰਨ ਭਰੋਸਾ ਸੀ, ਹੁਣ ਵਾਲੇ ਕਾਫੀ ਸਿਖ ਸਾਇੰਸ ਦੇ ਨਾਲ ਗੁਰੂ ਨਾਨਕ ਨੂੰ ਪਰਖਦੇ ਹਨ ਨਤੀਜਾ ਲੋਕ ਉਹਨਾਂ ਦੀ ਗਲ ਹੀ ਨਹੀਂ ਮੰਨਦੇ, ਸਗੋਂ ਵਿਰੋਧ ਕਰਨ ਲਗਦੇ ਹਨ।
ਕਿਤਾਬ ਬਹੁਤ ਬਹੁਮੁਲੀ ਹੈ ਤੇ ਸਾਨੂੰ ਪੜਨੀ ਚਾਹੀਦੀ ਹੈ ਤੇ ਦੂਜੀਆ ਬੋਲੀਆ ਵਿਚ ਅਨੁਵਾਦ ਵੀ ਕਰਨਾ ਚਾਹੀਦਾ ਹੈ।
सोरठि महला १ घरु १ असटपदीआ चउतुकी ੴ सतिगुर प्रसादि ॥ दुबिधा न पड़उ हरि बिनु होरु न पूजउ मड़ै मसाणि न जाई ॥ त्रिसना राचि न पर घरि जावा त्रिसना नामि बुझाई ॥ घर भीतरि घरु गुरू दिखाइआ सहजि रते मन भाई ॥ तू आपे दाना आपे बीना तू देवहि मति साई ॥१॥ मनु बैरागि रतउ बैरागी सबदि मनु बेधिआ मेरी माई ॥ अंतरि जोति निरंतरि बाणी साचे साहिब सिउ लिव लाई ॥ रहाउ ॥ असंख बैरागी कहहि बैराग सो बैरागी जि खसमै भावै ॥ हिरदै सबदि सदा भै रचिआ गुर की कार कमावै ॥ एको चेतै मनूआ न डोलै धावतु वरजि रहावै ॥ सहजे माता सदा रंगि राता साचे के गुण गावै ॥२॥ मनूआ पउणु बिंदु सुखवासी नामि वसै सुख भाई ॥ जिहबा नेत्र सोत्र सचि राते जलि बूझी तुझहि बुझाई ॥ आस निरास रहै बैरागी निज घरि ताड़ी लाई ॥ भिखिआ नामि रजे संतोखी अम्रितु सहजि पीआई ॥३॥ दुबिधा विचि बैरागु न होवी जब लगु दूजी राई ॥ सभु जगु तेरा तू एको दाता अवरु न दूजा भाई ॥ मनमुखि जंत दुखि सदा निवासी गुरमुखि दे वडिआई ॥ अपर अपार अगम अगोचर कहणै कीम न पाई ॥४॥ सुंन समाधि महा परमारथु तीनि भवण पति नामं ॥ मसतकि लेखु जीआ जगि जोनी सिरि सिरि लेखु सहामं ॥ करम सुकरम कराए आपे आपे भगति द्रिड़ामं ॥ मनि मुखि जूठि लहै भै मानं आपे गिआनु अगामं ॥५॥ जिन चाखिआ सेई सादु जाणनि जिउ गुंगे मिठिआई ॥ अकथै का किआ कथीऐ भाई चालउ सदा रजाई ॥ गुरु दाता मेले ता मति होवै निगुरे मति न काई ॥ जिउ चलाए तिउ चालह भाई होर किआ को करे चतुराई ॥६॥ इकि भरमि भुलाए इकि भगती राते तेरा खेलु अपारा ॥ जितु तुधु लाए तेहा फलु पाइआ तू हुकमि चलावणहारा ॥ सेवा करी जे किछु होवै अपणा जीउ पिंडु तुमारा ॥ सतिगुरि मिलिऐ किरपा कीनी अम्रित नामु अधारा ॥७॥ गगनंतरि वासिआ गुण परगासिआ गुण महि गिआन धिआनं ॥ नामु मनि भावै कहै कहावै ततो ततु वखानं ॥ सबदु गुर पीरा गहिर ग्मभीरा बिनु सबदै जगु बउरानं ॥ पूरा बैरागी सहजि सुभागी सचु नानक मनु मानं ॥८॥१॥
अर्थ :- मैं परमात्मा के बिना किसी ओर आसरे की खोज में नहीं पड़ता, मैं भगवान के बिना किसी ओर को नहीं पूजता, मैं कहीं समाध और शमशान में भी नहीं जाता । माया की त्रिशना में फँस के मैं (परमात्मा के दर के बिना) किसी ओर घर में नहीं जाता, मेरी मायिक त्रिशना परमात्मा के नाम ने मिटा दी है । गुरु ने मुझे मेरे हृदय में ही परमात्मा का निवास-स्थान दिखा दिया है, और अडोल अवस्था में रंगे हुए मेरे मन को वह सहिज-अवस्था अच्छी लग रही है। हे मेरे साईं ! (यह सब तेरी ही कृपा है) तूं आप ही (मेरे दिल की) जानने-वाला हैं; आप ही पहचानने वाला हैं, तूं आप ही मुझे (अच्छी) मति देता हैं (जिस करके तेरा दर छोड़ के ओर तरफ नहीं भटकता) ।1। हे मेरी माँ ! मेरा मन गुरु के शब्द में विझ गया है (पिरोया गया है । शब्द की बरकत के साथ मेरे अंदर परमात्मा से विछोड़े का अहिसास पैदा हो गया है) । वही मनुख (असल) त्यागी है जिस का मन परमात्मा के बिरहों-रंग में रंगा गया है । उस (बैरागी) के अंदर भगवान की जोति जग पड़ती है, वह एक-रस सिफ़त-सालाह की बाणी में (मस्त रहता है), सदा कायम रहने के लिए स्वामी-भगवान (के चरणों में) उस की सुरति जुड़ी रहती है ।1 ।रहाउ। अनेकों ही वैरागी वैराग की बाते करते हैं, पर असल वैराग वह है जो (परमात्मा के बिरहों-रंग में इतना रंगा हुआ है कि वह) खसम-भगवान को प्यारा लगता है, वह गुरु के शब्द के द्वारा अपने हृदय में (परमात्मा की याद को बसाता है और) सदा परमात्मा के डर-अदब में मस्त (रह के) गुरु की बताई हुई कार करता है । वह बैरागी सिर्फ परमात्मा को याद करता है (जिस करके उस का) मन (माया वाले तरफ) नहीं डोलता, वह बैरागी (माया की तरफ) दौड़ते मन को रोक के (प्रभू-चरणो में) जोड़ी रखता है । अडोल अवस्था में मस्त वह बैरागी सदा (भगवान के नाम-) रंग में रंगा रहता है, और सदा-थिर भगवान की सिफ़त-सालाह करता है ।2। हे भाई! (जिस मनुष्य का) चंचल मन रक्ती भर भी आत्मिक आनंद में निवास देने वाले नाम में बसता है (वह मनुष्य असल बैरागी है, और वह बैरागी) आत्मिक आनंद लेता है। हे प्रभु! तूने स्वयं (उस वैरागी को जीवन के सही रास्ते की) समझ दी है, (जिसकी इनायत से उसकी तृष्णा-) अग्नि बुझ गई है, और उसकी जीभ उसकी आँखें (आदि) इंद्रिय सदा-स्थिर (हरि-नाम) में रंगे रहते हैं। वह बैरागी दुनिया की आशाओं से निर्मोह हो के जीवन व्यतीत करता है, वह (दुनियावी घर-धाट के अपनत्व को त्याग के) उस घर में तवज्जो जोड़े रखता है जो सच-मुच उसका अपना ही रहेगा। ऐसे बैरागी (गुरु-दर से मिली) नाम-भिक्षा से अघाए रहते हैं, तृप्त रहते हैं, संतुष्ट रहते हैं (क्योंकि उनको गुरु ने) अडोल आत्मिक अवस्था में टिका के आत्मिक जीवन देने वाला नाम-रस पिला दिया है।3। जब तक (मन में) रक्ती भर भी कोई और झाक है किसी और आसरे की तलाश है तब तक विरह अवस्था पैदा नहीं हो सकती। (पर हे प्रभु! ये विरह की) दाति देने वाला एक तू खुद ही है, तेरे बिना कोई और (ये दाति) देने वाला नहीं है, और ये सारा जगत तेरा अपना ही (रचा हुआ) है। अपने मन के पीछे चलने वाले मनुष्य सदा दुख में टिके रहते हैं, जो लोग गुरु की शरण पड़ते हैं उनको प्रभु (नाम की दाति दे के) आदर-सम्मान बख्शता है। उस बेअंत अगम्य (पहुँच से परे) और अगोचर प्रभु की कीमत (जीवों के) बयान करने से नहीं बताई जा सकती (उसके बराबर का और कोई कहा नहीं जा सकता)।4। परमात्मा एक ऐसी आत्मिक अवस्था का मालिक है कि उस पर माया के फुरने असर नहीं डाल सकते, वह तीनों ही भवनों का मालिक है, उसका नाम जीवों के लिए महान ऊँचा श्रेष्ठ धन है। जगत में जितने भी जीव जन्म लेते हैं उनके माथे पर (उनके किए कर्मों के संस्कारों के अनुसार परमात्मा की रज़ा में ही) लेख (लिखा जाता है, हरेक जीव को) अपने-अपने सिर पर लिखा लेख सहना पड़ता है। परमात्मा स्वयं ही (साधारण) काम और अच्छे काम (जीवों से) करवाता है, खुद ही (जीवों के हृदय में अपनी) भक्ति दृढ़ करता है। अगम्य (पहुँच से परे) प्रभु खुद ही (जीवों को अपनी) गहरी सांझ बख्शता है। (सच्चा वैरागी) परमात्मा के डर-अदब में रच जाता है, उसके मन में और मुँह में (पहले जो भी विकारों की निंदा आदि की) मैल (होती है वह) दूर हो जाती है।5। जिस मनुष्यों ने (परमात्मा के नाम का रस) चखा है, (उसका) स्वाद वही जानते हैं (बता नहीं सकते), जैसे गूंगे मनुष्य की खाई हुई मिठाई (का स्वाद गूंगा खुद ही जानता हे, किसी को बता नहीं सकता)। हे भाई! नाम-रस है ही अकथ, बयान किया नहीं जा सकता। (मैं तो सदा यही तमन्ना रखता हूँ कि) मैं उस मालिक प्रभु की रजा में चलूँ। (पर रजा में चलने की) सूझ भी तब ही आती है जब गुरु उस दातार प्रभु से मिला दे। जो आदमी गुरु की शरण नहीं पड़ा, उसे ये समझ बिल्कुल भी नहीं आती। हे भाई! कोई आदमी अपनी समझदारी पर गुमान नहीं कर सकता, जैसे-जैसे परमात्मा हम जीवों को (जीवन-राह पर) चलाता है वैसे वैसे ही हम चलते हैं।6। हे अपार प्रभु! अनेक जीव भटकना में (डाल के तूने) कुमार्ग पर डाले हुए हैं, अनेक जीव तेरी भक्ति (के रंग) में रंगे हुए हैं: ये (सब) खेल तेरा (रचा हुआ) है। जिस तरफ तूने जीवों को लगाया हुआ है वैसा ही फल जीव भोग रहे हैं। तू (सब जीवों को) अपने हुक्म में चलाने के समर्थ है। (मेरे पास) अगर कोई चीज मेरी अपनी हो तो (मैं ये कहने का फख़र कर सकूँ कि) मैं तेरी सेवा कर रहा हूँ, पर मेरा ये जीवन भी तो तेरा ही दिया हुआ है और मेरा शरीर भी तेरी ही दाति है। अगर गुरु मिल जाए तो वह कृपा करता है और आत्मिक जीवन देने वाला तेरा नाम मुझे (जिंदगी का) आसरा देता है।7। हे नानक! जो मनुष्य सदा ऊँचे आत्मिक मण्डल में बसता है (तवज्जो टिकाए रखता है) उसके अंदर आत्मिक गुण प्रकट होते हैं, आत्मिक गुणों से वह गहरी सांझ डाले रखता है, आत्मिक गुणों में उसकी तवज्जो जुड़ी रहती है (वही मनुष्य पूरन त्यागी है)। उसके मन को परमात्मा का नाम प्यारा लगता है, वह (खुद नाम) स्मरण करता है (और लोगों को स्मरण करने के लिए) प्रेरित करता है। वह सदा जगत-मूल प्रभु की ही महिमा करता है। गुरु पीर के शब्द को (हृदय में टिका के) वह गहरे जिगरे वाला बन जाता है। पर गुरु शब्द से टूट के जगत (माया के मोह में) कमला (हुआ फिरता) है। वह पूर्ण त्यागी मनुष्य अडोल आत्मिक अवस्था में टिक के अच्छे भाग्य वाला बन जाता है, उसका मन सदा-स्थिर रहने वाले प्रभु (की याद को अपना जीवन-निशाना) मानता है।8।1।
ਅੰਗ : 634
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥ ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ। ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥ ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥ ਹੇ ਭਾਈ! ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ) । ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ। ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ। ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ।੩। ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ। (ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ। ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ।੪। ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ। ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ। ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ। ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ।੫। ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ) । ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ। (ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ। ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀ ਤੁਰਦੇ ਹਾਂ।੬। ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ। (ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ। ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ।੭। ਹੇ ਨਾਨਕ! ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ) । ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ। ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ।੮।੧।
ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ
ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ ਵਿਚ ਰੱਖਦੇ ਸਨ । ਜਿਵੇਂ ਜੈ ਰਾਮ ਰਾਇਬੁਲਾਰ ਦੀ ਭੋਂ ਦਾ ਹਿਸਾਬ ਕਿਤਾਬ ਪੜਤਾਲਦਾ ਇਸੇ ਤਰ੍ਹਾਂ ਹੀ ਪਖੋਕੇ ਪਿੰਡ ਦਾ ਹਿਸਾਬ ਕਿਤਾਬ ਵੇਖਦਾ ਏਥੇ ਵੀ ਆਉਂਦਾ ਰਹਿੰਦਾ । ਇਸ ਲਈ ਮੂਲ ਚੰਦ ਨਾਲ ਚੰਗੇ ਸੰਬੰਧ ਸਨ । ਪ੍ਰੋ . ਸਾਹਿਬ ਸਿੰਘ ਨੇ “ ਆਲੋਚਨਾ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਅੰਕ ਵਿਚ ਇਉਂ ਲਿਖਿਆ ਹੈ : “ ਖਾਨਪੁਰ ਨਿਵਾਸੀ ਭਾਈ ਜੈ ਰਾਮ ਨਿਵਾਸ ਦੌਲਤ ਖਾਂ ਦੇ ਕੋਲ ਮਾਲ ਦੇ ਮਹਿਕਮੇ ਵਿਚ ਆਮਿਲ ( ਪੈਮਾਇਸ਼ ਕਰਨ ਵਾਲਾ ) ਸਨ । ਸਰਕਾਰੀ ਕੰਮ ਵਿਚ ਉਨਾਂ ਨੂੰ ਪਖੋਕੇ ਜਾਣਾ ਪੈਂਦਾ ਸੀ । ਉਥੇ ਉਨ੍ਹਾਂ ਪਟਵਾਰੀ ਮੂਲ ਚੰਦ ਨੂੰ ਦਸ ਪਾ ਦਿੱਤੀ ਬਾਬਾ ਮੂਲ ਚੰਦ ਨੇ ਆਪਣੀ ਲੜਕੀ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਜੀ ਦੇ ਨਾਲ ਕਰ ਦਿੱਤਾ । ਕੁੜਮਾਈ ਹੋਈ ਵਦੀ ੯ ਸੰਮਤ ੧੫੪੨ ਨੂੰ ( ਵੈਸਾਖ ੫ ) ਵਿਆਹ ਹੋਇਆ ੨੪ ਜੇਠ ਸੰਮਤ ੧੫੪੪ ਨੂੰ । ‘ .
ਸੁਲਖਣੀ ਜੀ ਦੀ ਜੰਝ ਤਲਵੰਡੀ ਜਾਂ ਸੁਲਤਾਨਪੁਰੋਂ ਤੁਰੀ ਬਾਰੇ ਇਤਿਹਾਸਕਾਰਾਂ ਦੇ ਵੱਖ – ਵੱਖ ਵਿਚਾਰ ਹਨ । ਭਾਈ ਵੀਰ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਪ੍ਰੋ . ਸਤਿਬੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਜੰਝ ਤਲਵੰਡੀ ਤੋਂ ਤੁਰਦੀ ਦਸਦੇ ਹਨ । ਪਰ ਡਾ . ਗੰਡਾ ਸਿੰਘ ਤੇ ਤੇਜਾ ਸਿੰਘ , ਪ੍ਰੋ : ਪ੍ਰਿਥੀਪਾਲ ਸਿੰਘ ਕਪੂਰ , ਜੋਗਿੰਦਰ ਸਿੰਘ , ਪ੍ਰੋ . ਪਿਆਰਾ ਸਿੰਘ ਪਦਮ ਡਾ . ਤਰਲੋਚਨ ਸਿੰਘ ਆਦਿ ਜੰਝ ਸੁਲਤਾਨਪੁਰੋਂ ਤੁਰੀ ਲਿਖਦੇ ਹਨ । ਪ੍ਰੋ . ਪ੍ਰਿਥੀਪਾਲ ਸਿੰਘ ਕਪੂਰ ਤੇ ਜੋਗਿੰਦਰ ਸਿੰਘ ਪੰਜਾਬ ਦਾ ਇਤਿਹਾਸ ਵਿਚ ਇਉਂ ਲਿਖਿਆ ਹੈ ਕਿ “ ਜੈ ਰਾਮ ਨੇ ਆਪਣੇ ਰਸੂਖ ਨਾਲ ਨਾਨਕ ਜੀ ਨੂੰ ਮੋਦੀਖਾਨੇ ਦਾ ਮੁਖੀ ਨੀਅਤ ਕਰਵਾ ਦਿੱਤਾ । ਇੱਥੇ ਗੁਰੂ ਨਾਨਕ ਜੀ ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿਨਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ । ਗੁਰੂ ਨਾਨਕ ਜੀ ਆਪਣੀ ਜ਼ਿੰਮੇਵਾਰੀ ਪੂਰੀ ਯੋਗਤਾ ਨਾਲ ਨਿਭਾਈ । ਇਸ ਤੋਂ ਮਾਪਿਆਂ ਤੇ ਭੈਣ ਭਣਵੀਏ ਨੂੰ ਪ੍ਰਤੀਤ ਹੋਇਆ ਕਿ ਹੁਣ ਨਾਨਕ ਇਕ ਸਫਲ ਜਗਿਆਸੂ ਬਣ ਸਕੇਗਾ ਨਾਲ ਹੀ ਨਾਨਕ ਜੀ ਦੀ ਉਮਰ ਅਠਾਰਾਂ ਸਾਲ ਹੋ ਗਈ । ਇਸ ਲਈ ਉਸ ਦੇ ਵਿਆਹ ਦੀਆਂ ਵਿਉਂਤਾਂ ਬਨਾਉਣ ਲੱਗੇ । ਸੋ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਦੀ ਧੀ ਸੁਲਖਣੀ ਨਾਲ ਕਰ ਦਿੱਤਾ ਗਿਆ । ਗੁਰੂ ਨਾਨਕ ਨੇ ਇਸ ਪ੍ਰਕਾਰ ਸੁਲਤਾਨਪੁਰ ਵਿਚ ਲਗਭਗ ਦਸ ਸਾਲ ਇਕ ਆਦਰਸ਼ਕ ਗ੍ਰਹਿਸਥੀ ਜੀਵਨ ਬਤੀਤ ਕੀਤਾ । ‘ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਸਰਵੇਖਣ ‘ | ਸਰਕਾਰ ਨੇ ਪੰਜ ਸੌ ਸਾਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁਸਤਕ ਛਪਵਾਈ । ਇਸ ਵਿਚ ਇਵੇਂ ਲਿਖਿਆ ਹੈ “ ਗੁਰੂ ਨਾਨਕ ਦੇਵ ਜੀ ੧੪੮੪ ਈ . ਵਿਚ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਇਥੇ ੧੪੮੭ ਈ . ਨੂੰ ਉਨਾਂ ਦਾ ਵਿਆਹ ਬਟਾਲੇ ਦੇ ਮੂਲਚੰਦ ਖੱਤਰੀ ਦੀ ਸਪੁੱਤਰੀ ਸੁਲਖਣੀ ਜੀ ਨਾਲ ਹੋਇਆ ਤੇ ਸੁਲਖਣੀ ਜੀ ਆਪਣੇ ਪਤੀ ਦੇ ਘਰ ਆ ਗਈ । ਇਥੇ ਹੀ ਇਨ੍ਹਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ੧੪ ਸਾਲ ਸੁਲਤਾਨਪੁਰ ਲੋਧੀ ਵਿਚ ਹੀ ਬਿਤਾਏ । ਇਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ । ਡਾ . ਮਹਿੰਦਰ ਕੌਰ ਗਿੱਲ ਵੀ , “ ਗੁਰੂ ਮਹਿਲ ਗਾਥਾ ਵਿਚ ਇਸ ਤਰ੍ਹਾਂ ਲਿਖਿਆ ਹੈ ਕਿ “ ਇਕ ਦਿਨ ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸਿਆ । ਗੁਰਦਾਸਪੁਰ ਦੇ ਇਕ ਪਿੰਡ ਪਖੋਕੇ ਦਾ ਇਕ ਪਟਵਾਰੀ ਹੈ । ਜਿਸ ਦਾ ਨਾਂ ਹੈ ਮੂਲ ਚੰਦ , ਜੋ ਜਾਤ ਦਾ ਖੱਤਰੀ ਹੈ ਉਹ ਆਪਣੀ ਲੜਕੀ ਦਾ ਰਿਸ਼ਤਾ ਨਾਨਕ ਨਾਲ ਕਰਨ ਲਈ ਤਿਆਰ ਹੈ । ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਈ । ਇਹ ਖਬਰ ਉਸ ਨੇ ਤਲਵੰਡੀ ਆਪਣੇ ਮਾਪਿਆਂ ਨੂੰ ਭੇਜ ਦਿੱਤੀ । ਅਖੀਰ ਉਹ ਦਿਨ ਵੀ ਆ ਗਿਆ । ਬੀਬੀ ਨਾਨਕੀ ਜੀ ਦੇ ਵੀਰ ਦੀ ਕੁੜਮਾਈ ਹੋ ਗਈ । ਮਾਂ ਪਿਉ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਸ਼ਗਨ ਕੀਤੇ ਗਏ ਖੈਰਾਇਤ ਵੰਡੀ ਗਈ । ਬਰਾਤ ਬੜੇ ਉਤਸ਼ਾਹ ਨਾਲ ਬਟਾਲੇ ਗਈ । ਇਸ ਬਰਾਤ ਵਿਚ ਰਾਇ ਬੁਲਾਰ ਸੀ , ਨਵਾਬ ਦੌਲਤ ਖਾਂ ਲੋਧੀ ਵੀ ਸੀ ਸਜੇ ਘੋੜਿਆਂ ਨਾਲ ਸਜੀ ਬਰਾਤ ਦੀ ਸ਼ਾਨ ਅਨੋਖੀ ਸੀ ।
ਵਿਆਹ ਵੇਲੇ ਝਗੜਾ : ਆਮ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਹੋਰਾਂ ਬਰਾਤ ਵਿਚ , ਸਾਧ ਫਕੀਰ ਲਿਆਉਣ ਕਰਕੇ ਮੂਲ ਚੰਦ ਨੇ ਆਪਣੀ ਹੇਠੀ ਸਮਝ ਲਾੜੇ ਨੂੰ ਢਠੈਣ ਵਾਲੀ ਕੰਧ ਹੇਠ ਬਿਠਾ ਦਿੱਤਾ । ਪਰ ਨਵੀਨ ਖੋਜ ਅਨੁਸਾਰ ਗੱਲ ਇਹ ਨਹੀਂ ਸੀ । ਗੱਲ ਲਾਵਾਂ ਕਰਨ ਤੋਂ ਵਧੀ । ਉਦੋਂ ਸਮਾਜ ਵਿਚ ਬਾਹਮਨ ਦਾ ਗਲਬਾ ਸੀ ਜੋ ਗੱਲ ਉਹ ਕਰਦਾ ਸੀ ਉਹ ਰੱਬੀ ਹੁਕਮ ਸਮਝਿਆ ਜਾਂਦਾ ਸੀ । ਗੁਰੂ ਜੀ ਪੁਰਾਣੇ ਰਸਮ ਅਨੁਸਾਰ ਵੇਦੀ ਦੁਆਲੇ ਲਾਵਾਂ ਕਰਾਉਣ ਤੇ ਵੇਦੀ ਮੰਤਰ ਪੜ੍ਹਣ ਦੇ ਵਿਰੁੱਧ ਸੀ । ਗੁਰੂ ਜੀ ਪੁਰਾਣੀਆਂ ਰੀਤਾਂ ਦਾ ਖੰਡਣ ਕਰਕੇ ਸਮਾਜ ਵਿਚ ਸੁਧਾਰ ਲਿਆਉਣਾ ਚਾਹੁੰਦੇ ਸਨ । ਇਸ ਲਈ ਬਾਹਮਨ ਦੀਆਂ ਰੀਤਾਂ ਮੰਨਣ ਤੋਂ ਬਾਗੀ ਹੋ ਗਏ । ਮੂਲ ਚੰਦ ਬਾਹਮਨੀ ਗਲਬੇ ਹੇਠ ਸੀ । ਉਸ ਨੇ ਸੁਲਖਣੀ ਦਾ ਵਿਆਹ ਗੁਰੂ ਨਾਨਕ ਨਾਲੋਂ ਕਰਨੋਂ ਨਾਂਹ ਕਰਕੇ ਜੰਝ ਵਾਪਸ ਖਾਲੀ ਘੱਲਣ ਘਲਾਉਣ ਦੀ ਧਮਕੀ ਵੀ ਦਿੱਤੀ।ਗੱਲ ਹੋਰ ਵਧ ਗਈ ਉਥੇ ਇਕ ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਕਰਨ ਲਈ ਪੇਸ਼ਕਸ਼ ਕੀਤੀ । ਉਧਰ ਬ੍ਰਾਹਮਣਾਂ ਨੂੰ ਅੱਗੇ ਲਾ ਕੇ ਕਿ ਗੁਰੂ ਨਾਨਕ ਉਨਾਂ ( ਬ੍ਰਾਹਮਣਾਂ ) ਨਾਲ ਇਸ ਵਿਸ਼ੇ ਤੇ ਬਹਿਸ ਕਰ ਲਏ । ਜੇ ਜਿੱਤ ਜਾਏ ਤਾਂ ਨਵੇ ਤ੍ਰੀਕੇ ਅਨੁਸਾਰ ਵਿਆਹ ਹੋ ਜਾਵੇਗਾ । ਪਰ ਸਿਰਫ ਭੰਡਾਰੀ ਦੀ ਲੜਕੀ ਦੇ ਰਿਸ਼ਤੇ ਕਰਕੇ ਸੀ ਕਿ ਜੇ ਮੂਲ ਚੰਦ ਦੀ ਲੜਕੀ ਨਾਲ ਵਿਆਹ ਨਹੀਂ ਹੁੰਦਾ ਤਾਂ ਭੰਡਾਰੀ ਦੀ ਲੜਕੀ ਦਾ ਰਿਸ਼ਤਾ ਵੀ ਸਿਰੇ ਨਾ ਚੜੇ ਤੇ ਜੰਝ ਖਾਲੀ ਪਰਤੇ । ਇਸ ਸਾਜ਼ਸ਼ ਅਧੀਨ ਗੁਰੂ ਜੀ ਨੂੰ ਇਕ ਕੱਚੀ ਉਲਰੀ ਕੰਧ ਥੱਲੇ ਬਿਠਾਇਆ ਹੋਇਆ ਸੀ । ਉਤੋਂ ਮੀਂਹ ਵੀ ਪੈ ਰਿਹਾ ਹੈ । ਸਾਖੀ ਵਿਚ ਲਿਖਿਆ ਹੈ ਕਿ ਇਕ ਬੁਢੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ “ ਵੇਂ ਚੰਦ ਜਿਹੇ ਨੀਂਗਰਾ ! ਇਸ ਢਠੱਣ ਵਾਲੀ ਕੰਧ ਹੇਠੋਂ ਉਠ ਜਾ । ਵੀਰ ਇਹ ਡਿੱਗੀ ਕਿ ਡਿੱਗੀ । ” ਇਹ ਮਾਈ ਵੀ ਸਾਜ਼ਸ਼ ਦੀ ਕੰਨਸੋਂ ਸੁਣ ਕੇ ਆਈ ਹੋਵੇਗੀ । ਗੁਰੂ ਜੀ ਬਚਨ ਕੀਤਾ “ ਮਾਤਾ ! ਇਹ ਕੰਧ ਢੱਠਣ ਵਾਲੀ ਨਹੀਂ ਹੈ । ਇਹ ਜੁਗਾਂ ਜੁਗਾਂਤਰਾਂ ਤਾਈਂ ਏਵੇਂ ਰਹੇਗੀ । ਲੇਖਕ ਨੇ ਕਈ ਵਾਰ ਪਹਿਲਾਂ ਵੀ ਇਸ ਕੰਧ ਦੇ ਦਰਸ਼ਨ ਕੀਤੇ ਹਨ । ਪਰ ਹੁਣ ਇਸ ਨੂੰ ਸ਼ੀਸ਼ੇ ਵਿਚ ਮੱੜ ਕੇ ਸੁਰਖਿਅਤ ਕਰ ਲਿਆ ਗਿਆ ਹੈ । ਇਸ ਉਪਰ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ । ਇਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲਗਦਾ ਹੈ । ਮਾਤਾ ਸੁਲੱਖਣੀ ਜੀ ਦਾ ਵਿਆਹ ਬੜਾ ਸਾਦੀ ਰਸਮ ਨਾਲ ਕੀਤਾ ਗਿਆ । ਇਕ ਚੌਂਕੀ ਤੇ ਜਪੁ ਜੀ ਦੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ । ਨਾਲ ਹੀ ਸਤਿਨਾਮ ਦਾ ਜਾਪ ਕੀਤਾ । ਇਹ ਪਹਿਲਾਂ ਸਿੱਖ ਸਮਾਜ ਦਾ ਅਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਜਾਂਝੀਆਂ ਨੇ ਜਿਸ ਵਿਚ ਸਾਰੇ ਵਰਣਾਂ ਦੇ ਪ੍ਰਾਣੀਆਂ ਨੇ ਸ਼ਰਕਤ ਕੀਤੀ ਸੀ । ਇਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਇਸ ਤਰ੍ਹਾਂ ਸਮਾਜ ਵਿਚ ਨੀਚ ਸਮਝੇ ਜਾਂਦਿਆਂ ਨੂੰ ਇਕ ਪੰਗਤ ਵਿਚ ਬੈਠੇ ਤੱਕ ਮੂਲ ਚੰਦ ਤੇ ਬ੍ਰਾਹਮਣਾਂ ਨੂੰ ਇਹ ਗੱਲ ਚੁਭੀ ਤਾਂ ਹੋਵੇਗੀ । ਇਸ ਤਰ੍ਹਾਂ ਘਰਦਿਆਂ ਵਲੋਂ ਰੋਂਦਿਆਂ ਧੋਦਿਆਂ ਇਹ ਵਿਆਹ ਨੇਪਰੇ ਚੜ੍ਹ ਗਿਆ । ਵਿਆਹ ਪਿਛੋਂ ਸੁਲਖਣੀ ਜੀ ਨੂੰ ਤਲਵੰਡੀ ਦੀ ਥਾਂ ਸੁਲਤਾਨਪੁਰ ਹੀ ਲੈ ਆਂਦਾ ਗਿਆ ।
ਏਥੇ ਆ ਕੇ ਮਾਤਾ ਸੁਲੱਖਣੀ ਜੀ ਪਹਿਲਾਂ ਬੀਬੀ ਨਾਨਕੀ ਜੀ ਨੇ ਆਪਣੇ ਨਾਲ ਹੀ ਰੱਖਿਆ । ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇਕ ਵੱਖਰਾ ਖੁਲ੍ਹਾ ਮਕਾਨ ਤਿਆਰ ਕਰਾ ਦਿੱਤਾ ਸੀ । ਭੈਣ ਨੂੰ ਪਤਾ ਸੀ ਕਿ ਵੀਰ ਦੇ ਪ੍ਰਾਹੁਣਿਆਂ ਸਾਧਾਂ ਸੰਤਾਂ , ਪੀਰਾਂ , ਫਕੀਰਾਂ ਇਸ ਪਾਸ ਆਇਆ ਕਰਨਾ ਹੈ । ਸਤਿਸੰਗ ਵਿਚ ਚਹਿਲ , ਪਹਿਲ ਹੋਵੇਗੀ ਸੋ ਵਹਿੜਾ ਆਦਿ ਮੌਕਲਾ ਚਾਹੀਦਾ ਹੈ । ਡਾ . ਮਹਿੰਦਰ ਕੌਰ ਗਿੱਲ ਇਨ੍ਹਾਂ ਬਾਰੇ ਇਉਂ ਲਿਖਦੇ ਹਨ “ ਕੁਝ ਦਿਨ ਮਾਤਾ ਸੁਲਖਣੀ ਜੀ ਵੀ ਸੁਲਤਾਨਪੁਰ ਆ ਗਈ । ਬੇਬੇ ਜੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ । ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਾਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਹੀ ਮਨ ਵਿਚ ਬਲਿਹਾਰ ਜਾਂਦੇ ਕਿ ਉਸ ਦਾ ਵੀਰ ਗ੍ਰਹਿਸਥੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਭੈਣ ਨਾਨਕੀ ਸੁਲਤਾਨਪੁਰ ਗੁਰੂ ਜੀ ਨੂੰ ਸਾਧੂ ਸੰਤ ਫਕੀਰ ਮਿਲਣ ਆਉਂਦੇ ਸਤਿ ਸੰਗ ਹੁੰਦਾ ਰਹਿੰਦਾ । ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ । ਲੰਗਰ ਲੱਗਾ ਰਹਿੰਦਾ ਹਰ ਹੀਲਾ ਕਰ ਪਤੀ ਨੂੰ ਖੁਸ਼ ਕਰਦੀ।ਉਨਾਂ ਦੀ ਭਗਤੀ ਤੇ ਸਿਮਰਨ ਵਿਚ ਵੀ ਵਿਘਣ ਨਾ ਪੈਣ ਦਿੰਦੀ । ਏਥੇ ਹੀ ੧੪੮੯ ਈ . ਵਿਚ ਬਾਬਾ ਸ੍ਰੀ ਚੰਦ ਨੇ ਜਨਮ ਲਿਆ ਦੋ ਸਾਲ ਬਾਦ ਬਾਬਾ ਲਖਮੀ ਚੰਦ ਜੀ ਜਨਮੇ । ਮਾਤਾ ਜੀ ਤੇ ਭੂਆ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ । ਗੁਰੂ ਨਾਨਕ ਆਪ ਤਾਂ ਮੋਦੀਖਾਨੇ ਵਿਚ ਰੁਝੇ ਰਹਿੰਦੇ । ਗਰੀਬਾਂ ਨੂੰ ਤੇਰਾ ਤੇਰਾ ਤੇ ਅਟਕ ਤੋਲ ਉੱਲਟੀ ਜਾਂਦੇ । ਕਈ ਵਾਰ ਘਰੋਂ ਬਾਹਰ ਹੀ ਰਹਿ ਬਿਰਤੀ ਲਾ ਲੈਂਦੇ । ਘਰ ਨਾਂ ਆਉਂਦੇ । ਮਾਤਾ ਸੁਲੱਖਣੀ ਜੀ ਨੂੰ ਘੱਟ ਹੀ ਬੁਲਾਉਂਦੇ । ਭਾਈ ਵੀਰ ਸਿੰਘ ਜੀ ਇਕ ਥਾਂ ਲਿਖਦੇ ਹਨ ਕਿ ਇਕ ਵਾਰ ਉਨਾਂ ( ਮਾਤਾ ਸੁਲੱਖਣੀ ) ਦੀ ਮਾਂ ਚੰਦੋ ਰਾਣੀ ਨੇ ਬੇਬੇ ਨਾਨਕੀ ਜੀ ਨੂੰ ਆ ਅਲਾਂਭਾ ਦਿੱਤਾ । ਬੇਬੇ ਨਾਨਕੀ ਜੀ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ , ਮੇਰੇ ਵੀਰੇ ਨੇ ਸਾਰੇ ਸੁਖਾਂ ਦੇ ਸਾਮਾਨ ਕਰ ਦਿੱਤੇ ਹੋਏ ਹਨ । ਉਨਾਂ ਦਾ ਸੰਤ ਸੁਭਾਅ ਹੈ ਤੇ ਸੰਤ ਮਤੇ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਕਿ ਸੰਤ ਜਾਣ ਕੇ ਸ਼ਰਧਾਧਾਰ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ਏਸੇ ਤਰ੍ਹਾਂ ਇਕ ਝਗੜੇ ਬਾਰੇ ਡਾ . ਮਹਿੰਦਰ ਕੌਰ ਗਿੱਲ ਵੀ ਗੁਰੂ ਮਹਿਲ ਗਾਥਾ ਵਿਚ ਇਕ ਘਟਨਾ ਇਵੇਂ ਲਿਖੀ ਹੈ ਕਿ ਇਕ ਦਿਨ ਬੇਬੇ ਨਾਨਕੀ ਜੀ ਬੈਠੀ ਹੋਈ ਸੀ ਕਿ ਉਸ ਦੀ ਭਰਜਾਈ ਸੁਲਖਣੀ ਆਈ , ਨਾਲ ਉਸ ਦੀ ਮਾਂ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਕੇ ਲੜਨ ਲੱਗੀਆਂ ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਕਈ ਦਿਨ ਘਰ ਹੀ ਨਹੀਂ ਵੜਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ ਹੈ । ਚੁਪ ਕਰਕੇ ਬੈਠਾ ਰਹਿੰਦਾ ਹੈ । ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੈ । ਜੇ ਉਹ ਘਰ ਆ ਕੇ ਚੁੱਪ ਕਰ ਜਾਂਦਾ ਹੈ ਤਾਂ ਇਹ ਤਾਂ ਉਸ ਦੀ ( ਮੁਢਲੀ ) ਆਦਤ ਹੈ । ਉਹ ਮੰਦਾ ਤਾਂ ਨਹੀਂ ਬੋਲਦਾ , ਦੁਖੀ ਤਾਂ ਨਹੀਂ ਕਰਦਾ | ਲੋੜ ਦੀ ਥੁੜੇ ਤਾਂ ਨਹੀਂ ਆਣ ਦੇਂਦਾ । ਬੇਬੇ ਨਾਨਕੀ ਦੀ ਗੱਲ ਸੁਣ ਮਾਵਾਂ ਧੀਆਂ ਚੁਪ ਹੋ ਗਈਆਂ ਆਪਣੇ ਘਰ ਪਰਤ ਗਈਆਂ ।
੧੪੯੭ ਈ : ਵਿਚ ਗੁਰੂ ਨਾਨਕ ਦੇਵ ਇਸ਼ਨਾਨ ਕਰਨ ਗਏ ( ਕਾਲੀ ਵੇਈਂ ਵਿਚ ) ਡੁਬ ਗਏ ਪ੍ਰਤੀਤ ਹੋਏ । ਤਾਂ “ ਆਪ ( ਪੁਰਾਤਨ ਜਨਮ ਸਾਖੀ ਜਿਹੜੀ ੧੬੩੫ ਈ . ਵਿਚ ਗੁਰੂ ਹਰਿ ਗੋਬਿੰਦ ਸਾਹਿਬ ਵੇਲੇ ਲਿਖੀ ਗਈ ਹੈ ) ਨੂੰ ਪ੍ਰਮਾਤਮਾ ਨੇ ਆਪਣੇ ਪਾਸ ਸੱਦਿਆ ਤੇ ਇਕ ਅੰਮ੍ਰਿਤ ਦਾ ਪਿਆਲਾ ਆਪਣੇ ਵਲੋਂ ਦਿੱਤਾ । ਉਹ ਇਸ ਨੂੰ ਬੜੀ ਖੁਸ਼ੀ ਖੁਸ਼ੀ ਛਕ ਗਏ ਤਾਂ ਪ੍ਰਮਾਤਮਾ ਨੇ ਗੁਰੂ ਜੀ ਨੂੰ ਇਹ ਦੁਨਿਆਵੀਂ ਜਗਤ ਤਿਆਗ ਕੇ ਸੰਸਾਰ ਨੂੰ ਸਹੀ ਰਸਤੇ ਤੇ ਚਲ ਕੇ ਨੀਚਾਂ ਤੇ ਭੂਲੇ ਭਟਕੇ ਸਮਾਜ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ । ਜਦੋਂ ਗੁਰੂ ਜੀ ਤਿੰਨ ਦਿਨ ਬਾਅਦ ਵਾਪਿਸ ਪਰਤੇ ਤਾਂ ਆਉਂਦੇ ਹੀ ਆਪਣੇ ਧੰਦੇ ਮੋਦੀਖਾਨੇ ਨੂੰ ਛੱਡ ਦਿੱਤਾ ਹਿਸਾਬ ਕੀਤਾ । ਗੁਰੂ ਜੀ ਦੀ ਰਕਮ ਦੌਲਤ ਖਾਂ ਵੱਲ ਵਧੀ ਤਾਂ ਉਸ ਨੇ ਕਿਹਾ ਕਿ ਰਕਮ ਜੋ ਬਚਦੀ ਹੈ ਇਹ ਲਈ ਜਾ ਤੇਰੇ ਪ੍ਰਵਾਰ ਦੇ ਕੰਮ ਆਵੇਗੀ । ਗੁਰੂ ਜੀ ਉਤਰ ਦਿੱਤਾ ਕਿ ਇਹ ਰਕਮ ਗਰੀਬਾਂ ਵਿਚ ਵੰਡ ਦਿਉ । ( ਪਰਵਦਗਾਰ ) ਅਕਾਲ ਪੁਰਖ ਮੇਰੇ ਪ੍ਰਵਾਰ ਨੂੰ ਆਪੇ ਪਾਲੇਗਾ । ਲੋਕਾਈ ਨੂੰ ਸੋਧਣ ਲਈ ਜਦੋਂ ਗੁਰੂ ਨਾਨਕ ਅਕਾਲ ਪੁਰਖ ਦਾ ਹੁਕਮ ਮੰਨ ਕੇ ਤੁਰੇ ਤਾਂ ਪਹਿਲਾਂ ਸਮਸਾਨ ਘਾਟ ਵਿਚ ਵਾਸਾ ਕਰ ਲਿਆ ਤੇ ਫਿਰ ਗੁਰੂ ਜੀ ਦੇ ਘਰ ਬਾਰ ਛੱਡਣ ਦਾ ਇਸਦੇ ਮਾਪਿਆਂ , ਸਹੁਰਿਆਂ ਨੂੰ ਪਤਾ ਲੱਗਾ ਤੇ ਸੁਲਤਾਨਪੁਰ ਆ ਕੇ ਸਮਝਾਉਣ ਲੱਗੇ । ਬੇਬੇ ਨਾਨਕੀ ਜੀ ਦੇ ਨੈਣ ਭਰ ਆਏ । ਸਾਰੇ ਅੰਗਾਂ ਸ਼ਾਕਾਂ ਸਮਝਾਇਆ ਕਿ ਤੇਰੇ ਬੁੱਢੇ ਮਾਂ ਪਿਉ , ਬਾਲ ਬੱਚੇ ਕਿੱਥੇ ਜਾਣ ਤਾਂ ਪ੍ਰੋ . ਕਰਤਾਰ ਸਿੰਘ ਗੁਰੂ ਨਾਨਕ ਦੇਵਾ ” ਪੰਨਾ ੭੪ ਤੇ ਲਿਖਿਆ ਹੈ ਕਿ ਗੁਰੂ ਜੀ ਇਉਂ ਉਤਰ ਦਿੱਤਾ “ ਮੈਂ ਜਾਣਦਾ ਹਾਂ ਕਿ ਮੇਰੇ ਬੁੱਢੇ ਮਾਂ ਪਿਉ ਪ੍ਰਤੀ ਕੀ ਫਰਜ਼ ਹਨ । ਪਰ ਇਕ ਹੋਰ ਪਿਤਾ ਉਪਰ ਭੀ ਹੈ ਜਿਹੜਾ ਸਾਡੇ ਸਾਰਿਆਂ ਦਾ ਪਿਤਾ ਹੈ । ਉਸ ਦਾ ਹੁਕਮ ਹੈ ਘਰ ਛੱਡ ਬਾਹਰ ਨਿਕਲ ਜਾ , ਸੜ ਰਹੇ ਜਗਤ ਤੇ ਦੁਖੀ ਸੰਸਾਰ ਨੂੰ ਠੰਡ ਤੇ ਆਰਾਮ ਪੁਚਾ । ਇਹ ਇਲਾਹੀ ਸੱਦਾ ਹੈ ਇਹ ਇਤਨਾ ਬਲਵਾਨ ਤੇ ਜ਼ਰੂਰੀ ਹੈ ਕਿ ਮੇਰੇ ਲਈ ਟਾਲਣਾ ਅਸੰਭਵ ਹੈ । ਜਿਸ ਨੇ ਮੈਨੂੰ ਇਸ ਉਦੇਸ਼ ਲਈ ਭੇਜਿਆ ਹੈ ਉਹ ਹੀ ਤੁਹਾਡੀ ਬੁਢਾਪੇ ਵਿਚ ਸਹਾਇਤਾ ਕਰੇਗਾ । ਉਸ ( ਪ੍ਰਭੂ ) ਤੇ ਵਿਸ਼ਵਾਸ਼ ਧਾਰੋ । ਮੈਨੂੰ ਆਗਿਆ ਦਿਉ ਮੈਨੂੰ ਆਪਣੀ ਅਸ਼ੀਰਵਾਦ ਦੇ ਕੇ ਨਿਵਾਜੋ ਤਾਂ ਕਿ ਮੈਂ ਆਪਣੇ ਉਦੇਸ਼ ਵਿਚ ਸਫਲ ਹੋਵਾਂ । ‘ ‘ ਮਾਪਿਆਂ ਅੱਗੇ ਹੋ ਭਰਿਆਂ ਨੈਣਾਂ ਵਿਚ ਪਿਆਰ ਦੇਦਿਆਂ ‘ ਚੰਗਾ ਪ੍ਰਮਾਤਮਾ ਭਲੀ ਕਰੇਗਾ । ਕਿਹਾ । ਫਿਰ ਗੁਰੂ ਜੀ ਆਪਣੇ ਸੌਹਰੇ ਮੂਲ ਚੰਦ ਤੇ ਸੱਸ ਚੰਦੋ ਰਾਣੀ ਵੱਲ ਹੋ ਕੇ ਕਿਹਾ “ ਇਹ ਮਨੁੱਖ ਨਹੀਂ ਜਿਹੜਾ ਬੱਚਿਆਂ ਨੂੰ ਧਰਤੀ ਤੇ ਲਿਆਉਂਦਾ ਹੈ । ਇਹ ਉਸ ਪ੍ਰਦਗਾਰ ਦੇ ਭੇਜੇ ਇਸ ਸੰਸਾਰ ਵਿਚ ਆਉਂਦੇ ਹਨ । ਅਸੀਂ ਏਥੇ ਉਸ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ । ਆਪਣੇ ਦੋਹਤਿਆਂ ਤੇ ਲੜਕੀ ਦਾ ਕੋਈ ਫਿਕਰ ਨਾ ਕਰੋ । ਪ੍ਰਭੂ ਜਿਸ ਦੇ ਇਹ ਬੱਚੇ ਹਨ ਇਨ੍ਹਾਂ ਦਾ ਖਿਆਲ ਰੱਖੇਗਾ । ਹੋਰ ਥਾਵਾਂ ਦੇ ਰੁਲ ਰਹੇ ਅਕਾਲ ਪੁਰਖ ਦਾ ਬੱਚਿਆਂ ਦੀ ਰਾਖੀ ਤੇ ਸੇਵਾ ਦਾ ਸੱਦਾ ਆ ਗਿਆ ਹੈ । ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਫਿਕਰ ਨਾ ਕਰੋ ਸਗੋਂ ਮੈਨੂੰ – ਆਪਣੀ ਅਸ਼ੀਰਵਾਦ ਦਿਓ । ਉਹ ਦੋਵੇਂ ਇਹ ਉਤਰ ਸੁਣ ਸ਼ਾਂਤ ਹੋ ਗਏ ।
ਹੁਣ ਗੁਰੂ ਜੀ ਅੱਗੇ ਹੋ ਕੇ ਮਾਤਾ ਸੁਲਖਣੀ ਨੂੰ ਮੁਖਾਤਿਬ ਹੋ ਕੇ ਬਚਨ ਕਰਨ ਲੱਗੇ ਕਿ ਉਹ ਪ੍ਰਮੇਸ਼ਵਰ ਦੀਏ । ਹੌਸਲਾ ਧਾਰ ਮੇਰਾ ਫਰਜ ਪੂਰਾ ਹੋ ਗਿਆ ਹੈ । ਜਿਸ ( ਪ੍ਰਭੂ ) ਨੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਛੱਡਣ ਲਈ ਮਜ਼ਬੂਰ ਕੀਤਾ । ਤੁਹਾਡਾ ਧਿਆਨ ਰੱਖੇਗਾ । ਤੇਰੀ ਸ਼ਰਧਾ ਤੇ ਪਿਆਰ ਮੇਰੇ ਲਈ ਮਹਾਨ ਹੈ।ਤੇਰੀ ਕੁਰਬਾਨੀ ਵੀ ਮਹਾਨ ਹੈ । ਪਰ ਯਾਦ ਰੱਖ ਪ੍ਰਮਾਤਮਾ ਤੈਨੂੰ ਇਸ ਦਾ ਫਲ ਵੀ ਮਹਾਨ ਬਖਸ਼ੇਗਾ ।ਉਹ ਤੇਰੇ ਪੁੱਤਰਾਂ ਤੇ ਤੇਰੇ ਅੰਗ ਸੰਗ ਰਹੇ । ਮੈਂ ਆਪਣੇ ਪਿਤਾ ( ਪ੍ਰਭੂ ) ਦੇ ਧੀਆਂ ਪੁੱਤਰਾਂ ਦਾ ਪਾਪਾਂ ਤੇ ਕਲੇਸ਼ਾਂ ਤੋਂ ਜ਼ਰੂਰ ਛੁਟਕਾਰਾ ਕਰਾਉਣਾ ਹੈ । ਮੈਨੂੰ ਸਾਰੇ ਖੁਸ਼ੀ ਖੁਸ਼ੀ ਅਲਵਿਦਾ ਕਰੋ । ਇਹ ਗੱਲਾਂ ਸੁਣ ਮਾਤਾ ਸੁਲੱਖਣੀ ਜੀ ਨੇ ਨੀਵੀਂ ਪਾ ਲਈ । ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਦੀ ਹਾਂ ਕਰ ਦਿੱਤੀ । ਤੇ ਮੱਥੇ ਵੱਟ ਨਾ ਪਾਇਆ । ਹੁਣ ਗੁਰੂ ਜੀ ਦੋਵਾਂ ਬੱਚਿਆਂ ਨੂੰ ਆਪਣੀ ਬਾਹਾਂ ਵਿਚ ਘੁਟ ਲਿਆ ਫਿਰ ਵਾਰੀ ਵਾਰੀ ਦੋਹਾਂ ਨੂੰ ਚੁੱਕ ਕੇ ਗਲ ਲਾਇਆ ਉਨਾਂ ਦੇ ਮੁਖੜੇ ਚੁੰਮੇ ਤੇ ਪਿਆਰ ਕੀਤਾ ਤੇ ਫਿਰ ਸਿਰ ਤੇ ਪਿਆਰ ਦੇ ਮੁਸਕਰਾਉਂਦਿਆਂ ਮਾਤਾ ਸੁਲੱਖਣੀ ਜੀ ਦੇ ਹਵਾਲੇ ਕਰ ਦਿੱਤਾ । ਇਸ ਤਰ੍ਹਾਂ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਮਾਤਾ ਸੁਲੱਖਣੀ ਜੀ ਪ੍ਰਭੂ ਦੇ ਭਾਣੇ ਵਿਚ ਰਹਿ ਕੇ ਆਪਣੀ ਗੁਰੂ ਜੀ ਦੇ ਅੰਤਮ ਉਪਦੇਸ਼ ਵਲ ਧਿਆਨ ਰੱਖਦੇ ਕਿ “ ਗੁਰੂ ਜੀ ਤਾਂ ਦੁਖੀਆਂ ਦਾ ਛੁਟਕਾਰਾ ਕਰਾਉਣ ਗਏ ਹੋਏ ਹਨ ਪਤਾ ਨਹੀਂ ਕਿ ਲੋਕੀਂ ਕਿੰਨੇ ਕੁ ਦੁਖੀ ਹਨ । ਕੁਝ ਚਿਰ ਮਾਤਾ ਸੁਲੱਖਣੀ ਜੀ ਬੀਬੀ ਨਾਨਕੀ ਜੀ ਪਾਸ ਰਹੇ । ਫਿਰ ਪਿਤਾ ਕਾਲੂ ਚੰਦ ਜੀ ਇਨਾਂ ਨੂੰ ਆਪਣੇ ਪਾਸ ਤਲਵੰਡੀ ਲੈ ਆਂਦਾ । ਪਰ ਬਾਬਾ ਸ੍ਰੀ ਚੰਦ ਨੂੰ ਬੀਬੀ ਜੀ ਪਾਸ ਰਹਿਣ ਦਿੱਤਾ । ਪਿੰਡ ਆ ਕੇ ਮਾਤਾ ਸੁਲੱਖਣੀ ਜੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਦੀ ਸੇਵਾ ਵਿਚ ਜੁਟ ਗਏ । ਇਹ ਵੀ ਪ੍ਰਵਾਰ ਇਕੱਠੇ ਹੋ ਜਾਣ ਕਰਕੇ ਬੜੇ ਖੁਸ਼ ਹੋਏ । ਪਹਿਲੀ ਉਦਾਸੀ ਬਾਦ ਗੁਰੂ ਜੀ ਪਹਿਲਾਂ ਭੈਣ ਨਾਨਕੀ ਜੀ ਪਾਸ ਆਏ । ਏਥੇ ਕੁਦਰਤੀ ਸਾਰਾ ਪ੍ਰਵਾਰ ਇਕੱਠਾ ਹੋਇਆ ਪਿਆ ਸੀ । ਇਥੇ ਗੁਰੂ ਜੀ ਪ੍ਰਵਾਰ ਲੈ ਤਲਵੰਡੀ ਚਲੇ ਗਏ । ਫਿਰ ਆਪਣੇ ਸਹੁਰਿਆਂ ਨੂੰ ਮਿਲਣ ਗਏ।ਉਥੇ ਅਜਿੱਤੇ ਰੰਧਾਵਾ ਦੇ ਬਾਗ ਵਿਚ ਜਾ ਡੇਰੇ ਲਾਏ । ( ਅਜਿੱਤਾ ਰੰਧਾਵਾ ਚੌਧਰੀ ਵੀ ਗੁਰੂ ਦਾ ਅਨਿਨ ਸਿੱਖ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ) ਏਥੇ ਹੀ ਆਪਣੇ ਸੱਸ ਸੌਹਰੇ ਨੂੰ ਸੱਦ ਭੇਜਿਆ । ਏਥੇ ਬੈਠ ਅਜਿੱਤੇ ਰੰਧਾਵੇ ਨਾਲ ਵਿਉਂਤ ਤੇ ਸਲਾਹ ਕਰਕੇ ਇਕ ਨਵਾਂ ਪਿੰਡ ਵਸਾਉਣ ਦੀ ਵਿਚਾਰ ਬਣਾਈ ।
ਰਾਵੀ ਦੇ ਪਾਰ ਕਰਤਾਰਪੁਰ ( ਪ੍ਰਭੂ ਦਾ ਪਿੰਡ ) ਨਾਂ ਦਾ ਪਿੰਡ ਵਸਾ ਲਿਆ ਗਿਆ । ਮਾਤਾ ਸੁਲੱਖਣੀ ਜੀ ਤੇ ਬੱਚਿਆਂ ਨੂੰ ਵੀ ਏਥੇ ਸੱਦ ਲਿਆ । ਗੁਰੂ ਜੀ ਦੇ ਏਥੇ ਸੁਣ ਸੰਗਤ ਇਥੇ ਆਉਣਾ ਸ਼ੁਰੂ ਕਰ ਦਿੱਤਾ ਲੰਗਰ ਚਾਲੂ ਹੋ ਗਿਆ । ਮਾਤਾ ਸੁਲੱਖਣੀ ਜੀ ਹੰਸੂ ਹੰਸੂ ਕਰਦੇ ਖਿੜੇ ਮੱਥੇ ਲੰਗਰ ਦੀ ਸੇਵਾ ਕਰਦੇ ਨਾ ਥਕਦੇ । ਫਿਰ ਦੂਸਰੀਆਂ ਉਦਾਸੀਆਂ ਖਤਮ ਕਰ ਕੇ ਹੀ ਏਥੇ ਰਹਿਣ ਲੱਗ ਪਏ । ਇਥੇ ਰਹਿ ਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ” ਕਿਰਤ ਕਰੋ , ਨਾਮ ਜਪੋ ਤੇ ਵੰਡ ਕੇ ਛਕੋ । ” ਸਾਂਝੀ ਖੇਤੀ ਹੋਣ ਲੱਗੀ ਗੁਰੂ ਜੀ ਆਪ ਵਾਹੀ ਕਰਨ ਲੱਗੇ ਸੰਗਤ ਨੂੰ ਕੰਮ ਕਰਦਿਆਂ ਨਾਮ ਜਪਣ ਦੀ ਪਿਰਤ ਪਾਈ।ਹੱਥ ਕਾਰ ਵਲ ਮਨ ਯਾਰ ( ਪ੍ਰਭੂ ) ਵੱਲ ਦਾ ਉਪਦੇਸ਼ ਦਿੱਤਾ । ਹਰ ਇਕ ਨੂੰ ਕੰਮ ਕਰਨ ਤੋਂ ਬਾਅਦ ਬਿਨਾਂ ਜਾਤ ਪਾਤ ਦੇ ਭਿੰਨ ਭੇਤ ਦੇ ਇਕੋ ਪੰਗਤ ਵਿਚ ਇਕੋ ਜਿਹਾ ਖਾਣਾ ਮਿਲਣ ਲੱਗਾ । ਇਸ ਲੰਗਰ ਦਾ ਸਾਰਾ ਪ੍ਰਬੰਧ ਮਾਤਾ ਸੁਲੱਖਣੀ ਜੀ ਆਪਣੀ ਹੱਥੀਂ ਕਰਦੇ । ਆਪਣੀ ਹੱਥੀਂ ਆਟਾ ਚੱਕੀਆਂ ਤੇ ਪੀਹਣਾ ਪੈਂਦਾ ਸੀ । ਗੁਰੂ ਜੀ ਹੋਰਾਂ ਹੱਥੀਂ ਕਿਰਤ ਕਰਨ ਨੂੰ ਵਡਿਆਇਆ । ਏਥੇ ਹੀ ਪਹਿਲੀ ਵਾਰ ਭਾਈ ਲਹਿਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਜਦੋਂ ਦੇਵੀ ਦੇ ਦਰਸ਼ਨ ਕਰਨ ਗਏ ਸਨ ਤੇ ਏਥੇ ਹੀ ਰਹਿ ਪਏ । ਫਿਰ ਜਦੋਂ ਆਏ ਤੇ ਬੜੇ ਸੁੰਦਰ ਕਪੜੇ ਪਹਿਣੇ ਗੁਰੂ ਜੀ ਦੇ ਖੇਤਾਂ ਵਿਚ ਦਰਸ਼ਨ ਕਰਨ ਗਏ।ਤਾਂ ਘਰ ਆਉਣ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਲਿਬੜੇ ਘਾਹ ਦੀ ਪੰਡ ਸਿਰ ਤੇ ਚੁੱਕਾ ਵਾਪਸ ਪਿੰਡ ਵੱਲ ਤੋਰਿਆ । ਰਾਹ ਵਿਚ ਚਿੱਕੜ ਵਾਲਾ ਪਾਣੀ ਚੋ ਕੇ ਭਾਈ ਲਹਿਣਾ ਜੀ ਦੇ ਸੁੰਦਰ ਕੀਮਤੀ ਬਸਤਰ ਤੇ ਮੁਖੜਾ ਲਿੱਬੜ ਗਿਆ । ਘਰ ਆਉਣ ਤੇ ਮਾਤਾ ਸੁਲਖਣੀ ਜੀ ਇਨਾਂ ਦੀ ਇਹ ਦਸ਼ਾ ਵੇਖ ਕੇ ਰਹਿ ਨਾ ਸਕੀ ਤੇ ਗੁਰੂ ਜੀ ਨੂੰ ਆਉਂਦਿਆਂ ਕਿਹਾ ਕਿ “ ਇਸ ਤਰ੍ਹਾਂ ਨਵੀਂ ਆਈ ਸੰਗਤ ਕੇ ਕਪੜੇ ਖਰਾਬ ਨਹੀਂ ਕਰੀਦੇ । ‘ ਪਰ ਗੁਰੂ ਜੀ ਅੱਗੋਂ ਮਾਤਾ ਸੁਲਖਣੀ ਨੂੰ ਕਿਹਾ ਪ੍ਰਮੇਸ਼ਵਰ ਦੀਏ ! ਇਸ ਨੇ ਲਿਬੜੀ ਪੰਡ ਨਹੀਂ ਉਠਾਈ ਇਸ ਨੇ ਦੁਖੀ ਲੋਕਾਂ ਦੇ ਭਾਰ ਦੀ ਪੰਡ ਸਿਰ ਤੇ ਚੁੱਕੀ ਹੈ । ਇਹ ਚਿੱਕੜ ਦੇ ਛਿੱਟੇ ਮੁਖੜੇ ਤੇ ਕਪੜਿਆਂ ਤੇ ਨਹੀਂ ਹਨ ਇਹ ਤਾਂ ਕੇਸਰ ਦੇ ਛਿੱਟੇ ਹਨ । ਜਿਹੜੇ ਅਕਾਲ ਪੁਰਖ ਨੇ ਇਸ ਨੂੰ ਦੀਨ ਦੁਨੀ ਦੇ ਦੁਖਾਂ ਨੂੰ ਹਰਨ ਲਈ ਚੁਣਕੇ ਇਸ ਤੇ ਮਾਰੇ ਹਨ । ਗੁਰੂ ਜੀ ਨੇ ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲਖਮੀ ਚੰਦ ਕਰਦਾ । ਮਾਤਾ ਸੁਲੱਖਣੀ ਜੀ ਗੁਰੂ ਜੀ ਪਿਛੋਂ ਸੰਗਤ ਵਿਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤਿ ਸੰਗ ਕਰਦੇ ਕੀਰਤਨ ਹੁੰਦਾ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲ ਬਾਅਦ ਮਾਤਾ ਸੁਲੱਖਣੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿਚ ਸੱਚ ਖੰਡ ਵਾਸ ਕਰ ਗਏ।ਇਨਾਂ ਦਾ ਸਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਢੇ ਕੀਤਾ ਗਿਆ । ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਵਿਛੋੜੇ ਝਲ ਕਦੀ ਮਾਪਿਆਂ ( ਪਿਤਾ ਕੁਲੂ ਜੀ ਤੇ ਮਾਤਾ ਤ੍ਰਿਪਤਾ ) ਦੇ ਸਾਹਮਣੇ ਨਹੀਂ ਉਭਾਸਰੇ । ਸਗੋਂ ਉਨ੍ਹਾਂ ਨੂੰ ਹੌਸਲਾ ਦੇਂਦੇ ਤੇ ਸੰਗਤਾਂ ਦੀ ਸੇਵਾ ਕਰਦੇ ਥਕਦੇ ਨਾ | ਅੰਤ ਵਿਚ ਡਾ ਰਤਨ ਸਿੰਘ ਜੱਗੀ ਦੇ ਮਾਤਾ ਸੁਲਖਣੀ ਬਾਰੇ ਵਿਚਾਰ ਦੱਸਦੇ ਹਾਂ ਉਹ ਲਿਖਦੇ ਹਨ ਕਿ “ ਇਸ ਯੁਗ ਪੁਰਸ਼ ( ਗੁਰੂ ਨਾਨਕ ਦੇਵ ਜੀ ) ਦੀ ਸੁਪਤਨੀ ਸੁਲਖਣੀ ਵੀ ਸ਼ੁਰੂ ਵਿਚ ਗੁਰੂ ਨਾਨਕ ਦੇਵ ਦਾ ਰਾਹ ਰੋਕਣ ਲਈ ਪ੍ਰਵਾਰਿਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਂਦੀ । ਪਰ ਆਖਰ ਉਸ ਨੇ ਸਥਿਤੀਆਂ ਨਾਲ ਸਮਝੌਤਾ ਕਰ ਹੀ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ । ਮਾਤਾ ਸੁਲਖਣੀ ਸਿੱਖ ਇਤਿਹਾਸ ਦਾ ਉਪੇਖਿਅਤ ਚਰਿਤ੍ਰ ਹੈ ਜਿਸ ਨੇ ਆਪਣੀਆਂ ਖੁਸ਼ੀਆਂ , ਆਪਣਾ ਸੁਖ , ਆਪਣਾ ਸਰਵ ਹੋਮ ਕਰ ਦਿੱਤਾ । ਪਰ ਇਕ ਪਤੀ ਬਰਤਾ ਗੁਰੂ ਜੀ ਦੀ ਕਾਰਜ ਸਿੱਧੀ ਵਿਚ ਰੋੜਾ ਨਾ ਬਣੀ । ਸੋ ਮਾਤਾ ਸੁਲੱਖਣੀ ਜੀ ਦਾ ਯੋਗਦਾਨ ਸਿੱਖੀ ਲਈ ਮਹਾਨ ਹੈ।ਜਿਸ ਨੇ ਆਪਣੇ ਪਤੀ ਨਾਲ ਪੂਰੀ ਮਿਲਵਰਤਣ ਦੇ ਸਿੱਖੀ ਪੌਦੇ ਨੂੰ ਪੂਰੇ ਧਿਆਨ ਨਾਲ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਇਸ ਨੂੰ ਠੰਡ ਤੇ ਧੁੱਪ ਦੀ ਗਰਮੀ ਤੋਂ ਬਚਾਉਂਦੀ ਰਹੀ ਤੇ ਬੱਚਿਆਂ ਵਾਂਗ ਪਿਆਰਦੀ ਸੰਭਾਲ ਕਰਦੀ ਰਹੀ।ਤੇ ਇਹ ਪੌਦਾ ਫਿਰ ਮਾਤਾ ਖੀਵੀ ਜੀ ਦੇ ਹਵਾਲੇ ਕਰ ਦਿੱਤਾ ।
ਜੋਰਾਵਰ ਸਿੰਘ ਤਰਸਿੱਕਾ।
ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਕਿ ਸੰਸਦ ਭਵਨ ਦੇ ਨਜ਼ਦੀਕ ਸਥਿਤ ਹੈ | ਇਹ ਗੁਰਦੁਆਰਾ ਸੰਨ 1783 ਈ: ਵਿਚ ਸਿੱਖ ਸੈਨਾ ਦੇ ਮੁਖੀ ਆਗੂ ਸ: ਬਘੇਲ ਸਿੰਘ ਵਲੋਂ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਬਣਵਾਇਆ ਗਿਆ | ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਹੁਕਮ ਦੇਣ ‘ਤੇ 11 ਨਵੰਬਰ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਲਾਦ ਜਲਾਲਦੀਪ ਨੇ ਆਪਣੀ ਤਲਵਾਰ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਵੱਖਰਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਨਾਲ ਹੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਦੇਹ ਦੇ ਚਾਰ ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਔਰੰਗਜ਼ੇਬ ਦੇ ਹੁਕਮ ਦੇਣ ਤੋਂ ਬਾਅਦ ਹਨੇਰਾ ਪੈ ਚੁੱਕਿਆ ਸੀ, ਜਿਸ ਕਰਕੇ ਔਰੰਗਜ਼ੇਬ ਦੇ ਦਿੱਤੇ ਹੁਕਮ ਦੀ ਪਾਲਣਾ ਨਹੀਂ ਹੋ ਸਕੀ | ਹਨੇਰੇ ਦਾ ਲਾਭ ਉਠਾਉਂਦੇ ਹੋਏ ਭਾਈ ਜੈਤਾ, ਭਾਈ ਤੁਲਸੀ, ਭਾਈ ਊਦਾ ਅਤੇ ਭਾਈ ਨਾਨੂ ਰਾਮ ਨੇ ਆਪਸ ਵਿਚ ਮਿਲ ਕੇ ਇਕ ਵਿਉਂਤ ਬਣਾ ਲਈ ਅਤੇ ਉਸੇ ਸਮੇਂ ਭਾਈ ਜੈਤਾ ਇਕ ਟੋਕਰਾ ਕਿਤੋਂ ਲੈ ਆਇਆ ਅਤੇ ਉਸੇ ਟੋਕਰੇ ‘ਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੁਸ਼ੋਭਿਤ ਕਰਕੇ ਚੁੱਕ ਲਿਆਇਆ | ਇਸ ਤੋਂ ਇਲਾਵਾ ਦੂਸਰੇ ਪਾਸੇ ਰਾਏ ਵਣਜਾਰਾ ਆਪਣੇ ਪੁੱਤਰਾਂ ਭਾਈ ਨਿਗਾਹੀਆ, ਗੜੀ ਤੇ ਹੇਮਾ ਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਧੜ ਚੁੱਕ ਕੇ ਲੈ ਆਏ ਅਤੇ ਧੜ ਦਾ ਸੰਸਕਾਰ ਆਪਣੇ ਹੀ ਘਰ ਅੰਦਰ ਬੜੇ ਹੀ ਆਦਰ ਤੇ ਸਤਿਕਾਰ ਨਾਲ ਕਰ ਦਿੱਤਾ | ਇਸ ਥਾਂ ‘ਤੇ ਅੱਜ ਗੁਰਦੁਆਰਾ ਰਕਾਬਗੰਜ ਸਥਾਪਿਤ ਹੈ | ਦੱਸਿਆ ਜਾਂਦਾ ਹੈ ਕਿ ਪੁਰਾਣੇ ਰਾਏ ਸਿਨਾ ਪਿੰਡ (ਹੁਣ ਪੰਡਿਤ ਪੰਤ ਮਾਰਗ) ਦੇ ਨਜ਼ਦੀਕ ਗੁਰਦੁਆਰਾ ਰਕਾਬਗੰਜ ਸਥਿਤ ਹੈ | ਇਸ ਨੂੰ ਬਣਾਉਣ ਲਈ 12 ਸਾਲ ਦਾ ਸਮਾਂ ਉਸ ਸਮੇਂ ਲੱਗਿਆ ਸੀ | ਇਹ ਗੁਰਦੁਆਰਾ ਇਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਿੱਥੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਵੀ ਸਥਿਤ ਹੈ | ਇਸ ਗੁਰਦੁਆਰਾ ਵਿਚ ਰੋਜ਼ਾਨਾ ਕਾਫ਼ੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਨਾਲ ਹੀ ਵਿਦੇਸ਼ੀ ਸ਼ਰਧਾਲੂਆਂ ਦਾ ਹਮੇਸ਼ਾ ਇੱਥੇ ਤਾਂਤਾ ਲੱਗਿਆ ਰਹਿੰਦਾ ਹੈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜੇ ਹੈਰੀਟੇਜ ਭਵਨਾਂ ਅਤੇ ਅਸਥਾਨਾਂ ਦਾ ਨਵੀਨੀਕਰਨ ਬਾਰੇ ਵੀ ਯੋਜਨਾ ਬਣਾਈ ਹੈ ਤਾਂ ਕਿ ਅੱਜ ਦੀ ਰੋਜ਼ਾਨਾ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ | ਇਸ ਗੁਰਦੁਆਰੇ ਵਿਚ ਰੋਜ਼ਾਨਾ ਹਜ਼ਾਰਾਂ ਤੋਂ ਜ਼ਿਆਦਾ ਲੋਕਾਂ ਨੂੰ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ | ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦੀ ਇਕ ਮਿਸਾਲ ਕਾਇਮ ਕੀਤੀ ਸੀ |
ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।
ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁਢਲਾ ਰੂਪ ਤੇ ਇਤਿਹਾਸਕ ਵਿਕਾਸ ਮੁਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਅੱਲਗ ਅੱਲਗ ਸੰਗਤਾਂ ਦੇ ਮੋਢੀ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ।ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਦੀ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਕਰਕੇ ਸਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ । ਗੁਰੂ ਨਾਨਕ ਦੇਵ ਜਿੱਥੇ – ਜਿੱਥੇ ਜਾਕੇ ਉਪਦੇਸ਼ ਕਰਦੇ , ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਨਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਅਸੰਤੁਸ਼ਟ ਸਨ । ਉਸ ਸਥਾਨ ਤੇ ਗੁਰੂ ਨਾਨਕ ਦੇਵ ‘ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ । ਇਸ ਦੀ ਗਵਾਹੀ ਭਾਈ ਗੁਰਦਾਸ ਨੇ ਭਰੀ ਹੈ । ਗੁਰੂ ਨਾਨਕ ‘ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ‘ ਮੰਜੀ ਦੀ ਬਖ਼ਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪਦੇ ਸਨ । ਭਾਈ ਸੇਵਾਦਾਸ ਅਨੁਸਾਰ ਇਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ।ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ।ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀਦੁਆਰਾ ਸਥਾਪਤ ਮੁੱਖ ਸੰਗਤਾਂ ਤੇ ਮੰਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਸ਼ੇਖ ਸੱਜਣ ਦੱਖਣੀ ਪੱਛਮੀ ਪੰਜਾਬ ਵਿੱਚ । ਗੋਪਾਲਦਾਸ ਬਨਾਰਸ ਦੀ ਸੰਗਤ ਦਾ ਮੋਢੀ । ਭਾਈ ਲਾਲੋ ਉੱਤਰ ਦੀ ਸੰਗਤ ਦਾ ਮੋਢੀ । ਝੰਡਾਬਾਢੀ ਬੁਸ਼ਿਹਰ ਦੀ ਸੰਗਤ ਦਾ ਮੋਢੀ । ਬੁੱਢਣ ਸ਼ਾਹ ਕੀਰਤਪੁਰ ਵਿੱਚ । ਮਾਹੀ ਮਾਹੀਸਰ ਵਿੱਚ । ਕੁਲਯੁਗ ਜਗਨਨਾਥ ਪੁਰੀ ਵਿੱਚ । ਸਾਲਸ ਰਾਇ ਪਟਨਾ ਤੇ ਬਿਹਾਰ ਵਿੱਚ ਰਾਜਾ ਸ਼ਿਵਨਾਭ ਸ੍ਰੀ ਲੰਕਾ ਵਿੱਚ । ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾਆਦਿਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀਨੇ ਸੰਗਤਾਂ ਬਣਾਈਆਂ । ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ਦਾ ਮੁਢਲਾ ਸਰੂਪ ਤੇ ਕ੍ਰਿਆ : ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮਸਾਖੀਆਂ ਵਿੱਚ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਜੀਆਂ ਦੀ ਬਖਸ਼ਿਸ਼ ਕਰਕੇ ਸੰਗਤ ਦਾ ਮੁਖੀਆ ਥਾਪਦੇ ਸਨ ।
ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਬੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ।ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਸੰਗਤ ਦਾ ਮੁੱਖ ਉਦੇਸ਼ ਪਰਮਾਤਮਾ ਦੀ ਯਾਦ ਵਿਚ ਜੁੜਨਾ , ਕੀਰਤਨ ਕਰਨਾ ਤੇ ਗੁਰਬਾਣੀ ਪੜ੍ਹਨਾ ਸੀ । ਨਾਲਦੀ ਨਾਲ ਜ਼ਿੰਦਗੀ ਨਾਲ ਸੰਬਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾਂ ਹੁੰਦੀਆਂ ਸਨ । ਗੁਰਬਾਣੀ ਦਾ ਕੀਰਤਨ ਨੇਮ ਨਾਲ ਹੁੰਦਾ ਸੀ । ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ । ਇਸਲਈ ਸਿੱਖ ਖੁਸ਼ੀ – ਖੁਸ਼ੀ ਸੇਵਾ ਕਰਦੇ ਸਨ । ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਨਾਲ ਦਿਨ ਰਾਤ ਚਲਦਾ ਸੀ । ਸੰਗਤਾਂ ਵਿੱਚ ਸ਼ਾਮਲ ਲੋਕਾਂ ਲਈ ਕਿਰਤ ਕਰਨਾ ਲਾਜ਼ਮੀ ਐਲਾਨਿਆ ਗਿਆ । ਜਿਸ ਨਾਲ ਕਿ ਸਿੱਖਾਂ ਦੀ ਆਪਣੀ ਕਮਾਈ ਦੇ ਕੁੱਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ । ” ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ । ਸੰਗਤਾਂ ਵਿੱਚ ਲੋਕਾਂ ਦੀ ਸਮੂਲੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ । ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਤ ਹੋਈਆਂ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ । ਗੁਰੂ ਦਾ ਸਮਾਵੇਸ਼ ਸ਼ਬਦ ( ਬਾਣੀ ) ਦੇ ਰੂਪ ਵਿੱਚ ਹੋਇਆ।ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ।ਜਾਤ ਜਾਂ ਧਰਮ ਸੰਗਤ ਦੀ ਸ਼ਮੂਲੀਅਤ ਵਿਚ ਆੜੇ ਨਹੀਂ ਆਉਂਦੀ ਸੀ । ਹਰ ਜਾਤੀ , ਮਜ਼ਬ , ਕਿੱਤੇ ਤੇ ਰੁਤਬੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਸਨ।ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ।ਸੰਗਤ ਦੀ ਰਚਨਾ ਵਿੱਚ ਪਰਮਾਤਮਾ , ਗੁਰੂ ਤੇ ਆਮ ਲੋਕਾਂ ਨੂੰ ਮੁੱਖ ਅੰਗਾਂ ਵਜੋਂ ਲਿਆ ਗਿਆ।ਲੰਗਰ ਨੂੰ ਸੰਗਤ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ – ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਸਨ ਜਿਸ ਨਾਲ ਲੋਕਾਂ ਵਿੱਚ ਆਪਸੀ ਸਾਂਝ ਪੈਦਾ ਹੋਈ ਤੇ ਸਮਾਜਿਕ – ਦੂਰੀਆਂ ਖਤਮ ਹੋਈਆਂ । ਪੂਰਵ – ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਣਹੋਂਦ ਸੀ।ਇਸ ਤਰ੍ਹਾਂ ਸਿੱਖ – ਸੰਗਤਾਂ ਨੇ ਲੋਕਾਂ ਵਿੱਚ ਜਾਤ – ਪਾਤ ਤੇ ਊਚ – ਨੀਚ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ । ਸਿੱਖ – ਸੰਗਤ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ । ਜਿਸ ਵਿੱਚ ਲੰਗਰ – ਪ੍ਰਥਾ ਦੇ ਨਾਲ ਵੰਡ ਕੇ ਛਕਣ ਦੇ ਸਿਧਾਂਤ ( ਨਾਮ ਜਪਣਾ , ਕਿਰਤ ਕਰਨੀ ਤੇ ਵੰਡ ਛਕਣਾ ) ਨੂੰ ਅਮਲੀ ਜਾਮਾ ਪਹਿਨਾਇਆ ਗਿਆ । ਪਹਿਲੀ ‘ ਸੰਗਤ ਸੁਲਤਾਨਪੁਰ ਲੋਧੀ ਸਥਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ , ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਲੰਗਰ ਛਕਦੇ । ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ।ਕਿਰਤ ਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇਕ ਦੂਸਰੇ ਨਾਲ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ । ਸੰਗਤ ਸਿੱਖਾਂ ਦੇ ਜੀਵਨ ਦੇ ਤਿੰਨਾਂ ਪੱਖਾਂ ਦੀ ਉਨਤੀ ਦਾ ਕਾਰਣ ਬਣੀ । ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਸਹਿਲ ਮਾਰਗ ਦਰਸਾਇਆ।ਅਜਿਹੇ ਜੀਵਨ – ਮਾਰਗ ਦੀ ਪੂਰਵ – ਕਾਲੀ ਸੰਗਤਾਂ ਵਿੱਚ ਅਣਹੋਂਦ ਸੀ । ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸੰਰਚਨਾ , ਪ੍ਰਕਾਰਜ ਅਤੇ ਮਨੋਰਥ ਤੋਂ ਨਿਖੇੜਦੀ ਹੈ ।
ਇਤਿਹਾਸਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ : ਸਿੱਖ ਜਗਤ ਵਿਚ ਪ੍ਰਚਲਿਤ ‘ ਸੰਗਤ ’ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਗੁਰੂ ਨਾਨਕ ਵਲੋਂ ਨਿਰਧਾਰਿਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰਿੜ ਕੀਤਾ । ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ ਵਧਣ ਕਾਰਣ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਖੋਲ।ਉਹਨਾਂ ਨੇ ਸਿੱਖ – ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ । ਸਿੱਖ ਕੇਂਦਰਾਂ ਉਤੇ ਖੇਡਾਂ ਤੇ ਸਰੀਰਕ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਵਾਇਆ।ਇਸ ਕਾਰਜ – ਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸੰਸਕ੍ਰਿਤਕ ਦਿਸ਼ਾ ਪ੍ਰਦਾਨ ਕੀਤੀ।ਜਿਸ ਅਧੀਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪ੍ਰਫੁਲਤ ਹੋਈ । ਡਾ.ਏ ਸੀ.ਅਰੋੜਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ।ਖਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਦੀ ਧਾਰਮਿਕ ਸਭਾ ਹੁੰਦੀ ਸੀਂ , ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਰਚੇ ਗਏ ਸ਼ਬਦਾਂ ਦਾ ਕੀਰਤਨ ਹੁੰਦਾ ਸੀ।ਸੇਵਾ ‘ ਸੰਗਤ ’ ਦਾ ਮੁੱਖ ਕਾਰਜ ਹੁੰਦਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਪਰਚਾਰ ਵਿਧੀ ਅਨੁਸਾਰ , ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖ਼ਰਚ ਕੀਤਾ । ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨੇ ‘ ਸੰਗਤ ’ ਸੰਸਥਾ ਨੂੰ ਨਰੋਆ ਕਰਨ ਵਿੱਚ ਵੱਡਾ ਹਿੱਸਾ ਪਾਇਆ । ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ; ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਬਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ । ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ । ਇਸ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਸੀ।ਇਸ ਵੱਡੀ ਗਿਣਤੀ , ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ , ਦੀ ਪ੍ਰਬੰਧਕੀ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁੱਝ ਤਬਦੀਲੀ ਲਿਆਂਦੀ ਗਈ।ਇਹ ਤਬਦੀਲੀ ਸੁਭਾ ਵਿਚ ਸਿਧਾਂਤਕ ਨਹੀਂ ਸੀ ਸਗੋਂ ਪ੍ਰਬੰਧਕੀ ਸੀ।ਪਰਚਾਰ ਨੂੰ ਤੇਜ਼ ਕਰਨ ਲਈ ਅਤੇ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਅਰਥਾਤ ਮੰਜੀਆਂ ਵਿੱਚ ਵੰਡ ਦਿੱਤਾ ਅਤੇ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰਜੀਦਾਰ ਨਿਯੁਕਤ ਕਰ ਦਿੱਤੇ । ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ । ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ , ਮੰਜੀ ਦਾ ਅਰਥ ਮਹਾਨ ਕੋਸ਼ ਵਿਚ ਵੀ ਆਸਣ ਅਥਵਾ ਬੈਠਣ ਦੀ ਥਾਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਹਿੱਤ ਬਣਾਈ ਗਈ ਯੋਜਨਾ ਅਧੀਨ 22 ਮੰਜੀਆਂ ਦੀ ਸਥਾਪਨਾ ਹੈ।ਇੰਦੂ ਭੂਸ਼ਨ ਬੈਨਰਜੀ ਅਨੁਸਾਰ , ਮੰਜੀਆਂ ਸਥਾਪਿਤ ਕਰਨ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ।ਨਿਰਸੰਦੇਹ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸਖਸ਼ੀਅਤ ਇਸ ਜਥੇਬੰਦੀ ਨੂੰ ਜੋੜਨ ਦਾ ਕੰਮ ਕਰਦੀ ਸੀ । ਪ੍ਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਅਸਥਾਨ ਵੀ ਦਿੱਤਾ।ਇਹਨਾਂ ਮੰਜੀਆਂ ਨਾਲ ਸਿੱਖ – ਸੰਗਤਾਂ ਵਿੱਚ ਨਵਾਂ ਉਤਸ਼ਾਹ ਆ ਗਿਆ । ਇਹਨਾਂ ਮੰਜੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲਾਯਾਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆ ਬਖਸ਼ੀਆਂ।ਇਹ 22 ਕੇਂਦਰ ਹਿੰਦੋਸਤਾਨ ਵਿੱਚ ਤੇ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ । ਭਾਈ ਸਾਵਣ ਮੱਲ ਨੂੰ ਕਾਂਗੜਾ , ਕੁੱਲੂ ਤੇ ਸਕੱਤ ਦੇ ਬਾਹਰ ਪਹਾੜੀ ਇਲਾਕੇ ਵਿਚ ਪ੍ਰਚਾਰਕ ਨਿਯਤ ਕੀਤਾ ਗਿਆ । ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਕਰੇ ਮਿਟ ਰਹੇ ਸਨ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 52 ਪੀਹੜੇ ਬਖਸ਼ੇ । ਬੀਬੀ ਭਾਨੀ , ਬੀਬੀ ਦਾਨੀ ਤੇ ਬੀਬੀ ਪਾਲ ਦੇ ਨਾਂ ਖਾਸ ਤੌਰ ਤੇ ਪ੍ਰਸਿੱਧ ਹਨ । ਗੁਰੂ ਅਮਰਦਾਸ ਜੀ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਤ 22 ਮੰਜੀਆਂ ਦੇ ਮੁਖੀਆਂ ਦਾ ਹਵਾਲਾ ਵੱਖ ਵੱਖ ਸਰੋਤਾਂ ਵਿਚ ਇਸ ਤਰ੍ਹਾਂ ਹੈ : 39 40 ਮਹਿਮਾ ਪ੍ਰਕਾਸ਼ ਅਨੁਸਾਰ 22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ : 1 ਸਾਵਣ ਮਲ 2 . ਸਚਨ ਸੱਚ 3 ਲਾਲੂ 4 . ਮਸਾ ਧੀਰ 5. ਭੱਟ ( ਸੁਲਤਾਨਪੁਰ ) 6 . ਪਾਰੋ ( ਡੱਲਾ ) 7. ਖੰਨਾ ਚੂਹੜ ( ਡੱਲਾ ) 8. ਫਿਰਿਆ ਕਟਾਰਾ ( ਮਾਲਵਾ ) 9. ਗੰਗੂਦਾਸ ( ਘਗੌਣ ) 10. ਪ੍ਰੇਮਾ ( ਬਹਿਰਾਮਪੁਰ ) 11. ਬੀਬੀ ਭਾਗ ( ਕਾਬਲ ) 12. ਮਾਣਕ ਚੰਦ ਜੀਵੜਾ ( ਵੈਰੋਵਾਲ ) 13. ਮਾਈਦਾਸ ( ਨਰੋਲੀ ) 14 . ਖੇਡਾ ਮੁਰਾਰੀ 15. ਮਥੋ ਮੁਰਾਰੀ 16. ਹੁੰਦਾਲ ( ਜੰਡਿਆਲਾ ) 17 . ਸਾਧਾਰਨ ਲੁਹਾਰ 18. ਭੁੱਲੇ ਬੀਬੀ ਕੇ 19. ਦੁਰਗ ਭਾਈ 20. ਕਿੱਖਾਭੱਟ ( ਸੁਲਤਾਨਪੁਰ ) 21. ਕੇਸ਼ੋ ਪੰਡਤ 22. ਸਾਂਈ ਦਾਸ ਗੁਸਾਂਈ ।
ਮਹਾਨ ਕੋਸ਼ ਅਨੁਸਾਰ , 1 ਅਲਾਹਯਾਰਖਾਂ 2 . ਸਚਨ ਸੱਚ 3. ਸਾਧਾਰਣ 4 . ਸਾਵਣ ਮੱਲ 5 ਸੁੱਖਣ 6 . ਹੁੰਦਾਲ 7. ਕੇਦਾਰੀ 8 . ਖੇਡਾ 9. ਗੰਗੂ ਸ਼ਾਹ 10. ਦਰਬਾਰੀ 11. ਪਾਰੋ ਜੁਲਕਾਂ 12. ਫੇਰਾ ਕਟਾਰਾ 13. ਬੂਆ 14. ਮਹੇਸਾ 15. ਬਣੀ 16. ਮਾਈਦਾਸ 17. ਮਾਣਕ ਚੰਦ 18. ਮਥੋ , ਮੁਰਾਰੀ 19. ਰਾਜਾਰਾਮ 20. ਰੰਗ ਸ਼ਾਹ 21. ਰੰਗ ਦਾਸ 22. ਲਾਲੋ 1. ਅੱਲਾਯਾਰ : ਇੱਕ ਪਠਾਣ , ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ । ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋ ਪਰਮ – ਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ , ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਚਾਹਤ ਹੋਈ । ਭਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰੂ ਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ । ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ।
2. ਸੱਚਨ ਸੱਚ : ਮੰਦਰ ਨਾਮੇ ਪਿੰਡ ( ਜ਼ਿਲਾ ਲਾਹੌਰ , ਤਸੀਲ ਸ਼ਰਨਪੁਰ ) ਦਾ ਵਸਨੀਕ ਇਕ ਬਾਹਮਣ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋਇਆ।ਇਹ ਹਰ ਵੇਲੇ ਸੱਚਨ ਸੱਚ ’ ਸ਼ਬਦ ਕਿਹਾ ਕਰਦਾ ਸੀ , ਇਸ ਲਈ ਇਸਦਾ ਏਹੋ ਨਾਉਂ ਸਿੱਧ ਹੋ ਗਿਆ । ਹਰੀਪੁਰ ਦੇ ਰਾਜਾ ਦੀ ਇਕ ਪਾਗਲ ਰਾਣੀ ਨੂੰ ਗੁਰੂ ਅਮਰ ਦਾਸ ਜੀ ਨੇ ਅਰੋਗ ਕਰਕੇ ਇਸ ਦਾ ਆਨੰਦ ਸੱਚਨ ਸੱਚ ਨਾਲ ਕਰਵਾ ਦਿਤਾ।ਇਹ ਜੋੜਾ ਜੀਵਨ ਭਰ ਗੁਰਮਤ ਦਾ ਪ੍ਰਚਾਰ ਕਰਦੀ ਰਹੀ । ਸ੍ਰੀ ਗੁਰੂ ਅਮਰਦਾਸ ਜੀ ਨੇ ਸੱਚਨ ਸੱਚ ਨੂੰ ਮੰਜੀ ਬਖਸ਼ੀ । ਸਾਧਾਰਣ : 3 . ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ।ਇਸਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ । ਇਸ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 4. ਸਾਵਣ ਮੱਲ : ਬਾਬਾ ਸਾਉਣ ( ਅਥਵਾ ਸਾਵਣ ) ਮੱਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਗੋਇੰਦਵਾਲ ਵਿਚ ਗੁਰਦਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜ਼ਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ । ਉਸ ਥਾਂ ਜਾ ਕੇ ਇਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ । ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿਚ ਲਿਆ ਕੇ ਪਰਿਵਾਰ ਸਮੇਤ ਸਿੱਖ ਬਣਾਇਆ । ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਬਾਪ ਕੇ ਮੰਜੀ ਬਖਸ਼ੀ । 5. ਸੁੱਖਣ : ਧਮਿਆਲ ਪਿੰਡ ਦਾ ( ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ ) ਵਸਨੀਕ ਖੜੀ , ਜੋ ਦੁਰਗਾ ਭਗਤ ਸੀ । ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਜਾ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ । ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ । ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰਮਤ ਦੇ ਪ੍ਰਚਾਰਕ ਹਨ । 6. ਹੰਦਾਲ ( ਨਿਰੰਜਨੀਏ ) : ਜੰਡਿਆਲਾ ਨਿਵਾਸੀ ਹੰਦਾਲ ( ਹਿੰਦਾਲ ) ਜੱਟ ਸੰਮਤ 1630 ਵਿੱਚ ਸੁੱਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ , ਇਸ ਦੀ ਸ਼ਾਦੀ ਹਮਜੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ , ਜਿਸ ਤੋਂ (ਦੂਜਾ) ਬਿਧੀ ਚੰਦ ਪੁਤਰ ਪੈਦਾ ਹੋਇਆ । ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ।ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ । ਇਸ ਦੇ ਪਿੰਡ ਦਾ ਨਾਉਂ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ । ਹੰਦਾਲ ਹਰ ਵੇਲੇ ‘ ਨਿਰੰਜਨ – ਨਿਰੰਜਨ ਸ਼ਬਦ ਦਾ ਜਾਪ ਕੀਤਾ ਕਰਦਾ ਸੀ , ਇਸ ਕਾਰਨ ਉਸ ਦੀ ਸੰਪ੍ਰਦਾਯ ਦਾ ਨਾਮ “ ਨਿਰੰਜਨੀਏ ‘ ਪੈ ਗਿਆ । ਹੰਦਾਲ ਦਾ ਦੇਹਾਂਤ ਸੰਮਤ 1705 ਵਿਚ ਹੋਇਆ । ਹੰਦਾਲ ਦਾ ਪੁਤਰ ਬਿਧੀ ਚੰਦ ਕੁਕਰਮੀ ਸੀ । ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਹੁਤ ਅਸ਼ੁੱਧ ਕਰ ਦਿਤੀ ਅਤੇ ਮਨਮੰਨੀਆਂ ਗੱਲਾਂ ਲਿਖ ਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ ( ਉਸੂਲ ) ਸਾਬਤ ਕਰਨ ਦਾ ਯਤਨ ਕੀਤਾ।ਕਈ ਹੰਦਾਲੀਏ ਮਹੰਤਾਂ ਨੂੰ ਸਿੱਖਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਅਯੋਗਯ ਸਹਾਇਤਾ ਦਿੱਤੀ । 7. ਕੇਦਾਰੀ : ਵਟਾਲੇ ਦਾ ਵਸਨੀਕ ਲੂਬਾ ਖਤਰੀ , ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਸਿੱਧ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 8. ਖੇਡਾ : ਖੇਮ ਕਰਨ ( ਜਿਲ੍ਹਾ ਲਾਹੌਰ ਦਾ ਵਸਨੀਕ ਇੱਕ ਦੁਰਗਾ ਭਗਤ ਬਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ , ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 9. ਗੰਗੂਸ਼ਾਹ : ਗੜ੍ਹ ਸ਼ੰਕਰ ਦਾ ਵਸਨੀਕ ਗੰਗੂ ਦਾਸ ਬਸੀ ਖਤ੍ਰੀ ਗੁਰੂ ਅਮਰਦਾਸ ਦਾ ਸਿੱਖ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖਸ਼ੀ । ਇਸ ਦਾ ਸਿੱਧ ਅਸਥਾਨ ਦਾਉਂ ( ਜ਼ਿਲ੍ਹਾ ਅੰਬਾਲਾ ਵਰਤਮਾਨ ਜ਼ਿਲ੍ਹਾ ਰੋਪੜ ) ਵਿਚ ਹੈ।ਗੰਗੂ ਸ਼ਾਹ ਦਾ ਪੜੋਤਾ ਜਵਾਹਰ ਸਿੰਘ ਵੱਡਾ ਕਰਨੀਵਾਲਾ ਹੋਇਆ ਹੈ।ਪਹਾੜੀ ਦੇਸ਼ ਵਿਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ । ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ ( ਜ਼ਿਲ੍ਹਾ ਜਲੰਧਰ ) ਵਿਚ ਹੈ । ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ । 10. ਦਰਬਾਰੀ : ਪਿੰਡ ਮਜੀਠੇ ( ਜ਼ਿਲ੍ਹਾ ਅੰਮ੍ਰਿਤਸਰ ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ । ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । 11. ਪਾਰੋ : ਡੱਲਾ ਨਿਵਾਸੀ ਜੁਲਕਾ ਖੜੀ , ਜੋ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋਇਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਪਰਮਹੰਸ ਪਦਵੀ ਪ੍ਰਾਪਤ ਕੀਤੀ । ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣ ਦਾਸ ਇਸੇ ਹੀ ਵੰਸ਼ ਵਿਚੋਂ ਸੀ । ਸਭ ਤੋਂ ਪਹਿਲਾ ਵੈਸਾਖੀ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਲੈ ਕੇ ਠਹਿਰਾਇਆ ਸੀ । ‘ ਪਾਰ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾ ਧਾਰੀ 12. ਫੇਰਾ : ਮੀਰਪੁਰ ( ਇਲਾਕਾ ਜੰਮੂ ) ਦਾ ਵਸਨੀਕ ਕਟਾਰਾ ਜਾਤਿ ਦਾਖ ਜੋ ਜੋਗੀਆ ਦਾ ਚੇਲਾ ਸੀ । ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ।ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ।
13. ਬੂਆ : ਹਰਿਗੋਬਿੰਦ ਪੁਰ ਦਾ ਵਸਨੀਕ ਤਰੇਹਣ ਖੱਤੜੀ ਭਾਈ ਬੂਆ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਪਰਮ ਹੰਸ ਪਦਵੀ ਨੂੰ ਪ੍ਰਾਪਤ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 14. ਬੇਣੀ : ਪਿੰਡ ਚੂਹਣੀਆਂ ( ਜਿਲਾ ਲਾਹੌਰ ) ਦਾ ਵਸਨੀਕ ਇਕ ਪੰਡਿਤ , ਜੋ ਦਿਗਵਿਜਯ ਕਰਦਾ ਫਿਰਦਾ ਸੀ।ਇਹ ਜਦ ਗੋਇੰਦਵਾਲ ਆਇਆ , ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦਯਾ ਭਿਮਾਨ ਛੱਡ ਕੇ ਗੁਰਸਿੱਖ ਹੋਇਆ । ਮਲਾਰ ਰਾਗ ਵਿੱਚ ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ- ਸ਼ਬਦ ਇਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ । ਇਹ ਵੱਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ । ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ । ਇਸ ਦਾ ਨਾਉਂ ਬਣੀ ਮਾਧ ਭੀ ਕਈਆਂ ਨੇ ਲਿਖਿਆ ਹੈ । ਇਸ ਦੀ ਵੰਸ਼ ਵਿਚ ਹਰਿਦਯਾਲ ਉੱਤਮ ਕਵੀ ਹੋਇਆ ਹੈ , ਜਿਸ ਨੇ ਸਾਰੁ ਕਤਾਵਲੀ ਅਤੇ ਵੈਰਾਗ ਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ । 15. ਮਹੇਸਾ : ਸੁਲਤਾਨੁਪਰ ਨਿਵਾਸੀ ਇਕ ਧੀਰ ਜਾਤਿ ਦਾ ਖੱਤੜੀ , ਜੋ ਗੁਰੂ ਅਮਰਦਾਸ ਦਾ ਅਨੰਨ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 16. ਮਾਈਦਾਸ : ਨਰੋਲੀ ਪਿੰਡ ( ਮਾਝੇ ) ਦਾ ਵਸਨੀਕ ਇਕ ਸਵ ਪਾਕੀ ਵੈਸ਼ਨਵ ਜੋ ਸਤਿਗੁਰੂ ਅਮਰਦਾਸ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕ ਚੰਦ ਦੀ ਸੰਗਤਿ ਨਾਲ ਆਤਮ ਗਯਾਨ ਨੂੰ ਪ੍ਰਾਪਤ ਹੋਇਆ । ਸ੍ਰੀ ਗੁਰੂ ਅਮਰ ਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । ਇਸ ਨੇ ਮਾਝੇ ਦੇ ਇਲਾਕੇ ਗੁਰਸਿਖੀ ਦਾ ਵੱਡਾ ਪ੍ਰਚਾਰ ਕੀਤਾ । 17. ਮਾਣਕਚੰਦ : ਵੈਰੋਵਾਲ ਦਾ ਵਸਨੀਕ ਇੱਕ ਪਥਰੀਆਖ , ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਭੰਨਿਆ ਅਰ ਡੁਬ ਕੇ ਮਰ ਗਿਆ । ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰਖਿਆ । ਇਹ ਵੱਡਾ ਕਰਨੀ ਵਾਲਾ ਗੁਰਮੁਖ ਹੋਇਆ । ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ ‘ ਜੀਵੜੇ ਕਰਕੇ ਪ੍ਰਸਿੱਧ ਹੈ।ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ । 18. ਮੁਰਾਰੀ : ਜਿਲਾ ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤਰੀ ਜੋ ਕੋੜੀ ਹੋ ਗਿਆ ਸੀ , ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਅਰੋਗ ਹੋਇਆ । ਸਤਿਗੁਰ ਨੇ ਇਸ ਦਾ ਨਾਮ ” ਮੁਰਾਰੀ ’ ਰਖਿਆ ਸੀ । ਸੀਹੇ ਉੱਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁਤਰੀ ‘ ਮਥੋਂ ’ ਵਿਆਹ ਦਿੱਤੀ । ਇਸ ਉੱਤਮ ਜੋੜੀ ਨੇ ਗੁਰਮਤ ਦਾ ਭਾਰੀ ਪ੍ਰਚਾਰ ਕੀਤਾ , ਅਰ ਦੋਹਾਂ ਦਾ ਸੰਮਲਿਤ ਨਾਮ ‘ ਮੁਥੋ ਮੁਰਾਰੀ ਇਤਿਹਾਸ ਵਿੱਚ ਪ੍ਰਸਿੱਧ ਹੋਇਆ । ਗੁਰੂ ਸਾਹਿਬ ਨੇ ਮਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ।
19. ਰਾਜਾ ਰਾਮ : ਇੱਕ ਸਾਰਸ ਵਤ ਬਾਹਮਣ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ , ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰਾਜਾ ਰਾਮ ਦੀ ਔਲਾਦ ਹੁਣ ਪਿੰਡ ਸੰਧਮਾ ( ਜ਼ਿਲਾ ਜਲੰਧਰ ਵਿੱਚ ਵਸਦੀ ਹੈ । 20. ਰੰਗਸ਼ਾਹ : ਪਿੰਡ ਮੱਲੂਪੋਤੇ ( ਜ਼ਿਲਾ ਜਲੰਧਰ ) ਦਾ ਵਸਨੀਕ ਅਰੋੜਾ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪ੍ਰਚਾਕ ਹੋਇਆ । ਗੁਰੂ ਸਾਹਿਬ ਨੇ ਇਸ ਨੂੰ , ਮੰਜੀ ਬਖਸ਼ੀ । ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ । ਇਸ ਦੀ ਔਲਾਦ ਹੁਣ ਬੰਗਿਆ ਵਿਚ ਵਸਦੀ ਹੈ । 21. ਰੰਗਦਾਸ : ਪਿੰਡ ਘੜੂਆ ( ਜ਼ਿਲਾ ਅੰਬਾਲਾ ਵਰਤਮਾਨ ਜ਼ਿਲਾ : ਰੋਪੜ ) ਦਾ ਵਸਨੀਕ ਭੰਡਾਰੀ ਖਤ੍ਰੀ , ਜੋ ਵੈਰਾਗੀਆਂ ਦਾ ਚੇਲਾ ਸੀ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰੰਗ ਦਾਸ ਦੀ ਵੰਸ਼ ਘੜੂਏਂ ਵਿਚ ਆਬਾਦ ਹੈ । 22. ਲਾਲੋ : ਡੱਲਾ ਨਿਵਾਸੀ ਸੱਭਰਵਾਲਖ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । ਇਹ ਉੱਤਮ ਵੈਦ ਸੀ , ਖਾਸ ਕਰਕੇ ਤੇਈਆ ਤਾਪ ਦੂਰ ਕਰਨ ਵਿਚ ਕਮਾਲ ਰਖਦਾ ਸੀ । ਪ੍ਰਿੰਸੀਪਲ ਸਤਬੀਰ ਸਿੰਘ ” ਅਨੁਸਾਰ ਸੁਨਿਹਰੀ ਪੱਤਰੇ ਵਾਲੀ ਸੂਚੀ ਦੇ ਬਾਈ ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ : 1 . ਭਾਈ ਪਾਰੋ ਜੁਲਕਾਂ , 2. ਭਾਈ ਲਾਲੂ 3. ਭਾਈ ਮੇਹੋਸ਼ਾ ਧੀਰ ਭਾਈ ਮਾਈ ਦਾਸ ਵੈਰਾਗੀ 5 . ਭਾਈ ਮਾਣਕ ਦਾਸ ਜੀਵੜਾ 6 . ਭਾਈ ਸਾਵਣ ਮਲ 7 . ਮਲ ਜੀ ਸੇਵਾ 8 . ਭਾਈ ਹਿੰਦਾਲ ਜੀ 9 . ਸੱਚ ਨਿਸੱਚ 10. ਭਾਈ ਗੰਗੂ ਸ਼ਾਹ 11. ਭਾਈ ਸਾਧਾਰਨ ਲੁਹਾਰ 12. ਮਥੋਮੁਰਾਰੀ 13. ਖੇਡਾਸੋਇਨੀ 14-15 ਭਾਈ ਫ਼ਿਰਿਆ ਅਤੇ ਕਟਾਰਾ 16. ਭਾਈ ਸਾਈ ਦਾਸ 17. ਦਿੱਤ ਕੇ ਭਲੇ 18. ਮਾਈ ਸੇਵਾ 19. ਦੁਰਗੋ ਪੰਡਿਤ 20. ਜੀਤ ਬੰਗਾਲੀ 21. ਬੀਬੀ ਭਾਗੋ 22. ਭਾਈ ਬਾਲੂ ਮਾਝੇ ਦਾ ਇਲਾਕਾ ।
ਉਪਰਲੀਆਂ ਲਿਸਟਾਂ ਵਿੱਚ 13 ਮੰਜੀਆਂ ਦੇ ਨਾਮ ਸਾਂਝੇ ਹਨ । ਇਸ ਦਾ ਭਾਵ ਹੈ ਕਿ 13 ਨਾਂਵਾਂ ਨੂੰ ਹਰ ਇਕ ਨੂੰ ਸਹੀ ਮੰਨਿਆ ਹੈ । ਬਾਕੀ ਨੌ ਨਾਮ ਕਿਹੜੇ ਹਨ ? ਇਹ ਪ੍ਰਸ਼ਨ ਡੂੰਘੀ ਖੋਜ ਮੰਗਦਾ ਹੈ । ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਅੰਤਲੇ ਕੁੱਝ ਵਰ੍ਹਿਆਂ ਵਿੱਚ ਇਹਨਾਂ ਮੰਜੀਆਂ ਦੀ ਸੰਖਿਆਂ 22 ਤੋਂ ਵਧ ਕੇ 34 ਤਕ ਜਾ ਪੁੱਜੀ ਹੋਵੇਗੀ ਜਾਂ ਫਿਰ ਪਰਲੋਕ ਪਿਆਣਾ ਕਰ ਗਏ ਮੰਜੀਦਾਰ ਦੀ ਥਾਂ ਜਦੋਂ ਨਵੇਂ ਮੰਜੀਦਾਰ ਨਿਯੁਕਤ ਕੀਤੇ ਗਏ ਹੋਣਗੇ ਜਿਸ ਕਰਕੇ ਇਹਨਾਂ ਸੂਚੀਆਂ ਵਿੱਚ ਦਰਜ਼ ਨਾਵਾਂ ਵਿੱਚ ਫ਼ਰਕ ਪੈ ਗਿਆ ਹੋਵੇਗਾ । ਮੰਜੀ ਦੇ ਮੋਢੀ ਸਿੱਖ ਗੁਰਸਿੱਖਾਂ ਦੇ ਮੁਹਰੀ ਅਥਵਾ ਜਥੇਦਾਰ ਦਾ ਕੰਮ ਨਿਭਾਉਂਦੇ ਤੇ ਗੁਰੂ ਘਰ ਲਈ ਭੇਟਾ ਇੱਕਤਰ ਕਰਕੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ । ਨਿਰੰਜਨ ਰੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਵੱਧ ਰਹੇ ਸਿੱਖ ਸਮਾਜ ਲਈ ਇਕ ਯੋਗ ਸੰਸਥਾ ‘ ਮੰਜੀ ਅਤੇ ‘ ਪੀੜੀ ਦੇ ਰੂਪ ਵਿੱਚ ਸਥਾਪਿਤ ਕੀਤੀ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ – ਸੰਗਤ ਨੂੰ ਇਲਾਕੇ ਅਨੁਸਾਰ ਵੰਡ ਕੇ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਯੋਜਨਾਬਧ ਕੀਤਾ । ਗੁਰੂ ਅਮਰਦਾਸ ਜੀ ਆਮ ਕਰਕੇ ਮੁੱਖ ਕੇਂਦਰ ਗੋਇੰਦਵਾਲ ਰਹਿੰਦੇ । ਮੰਜੀਦਾਰ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ‘ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ । ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ । ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ
बैराड़ी महला ४ ॥ जपि मन हरि हरि नामु नित धिआइ ॥ जो इछहि सोई फलु पावहि फिरि दूखु न लागै आइ ॥१॥ रहाउ ॥ सो जपु सो तपु सा ब्रत पूजा जितु हरि सिउ प्रीति लगाइ ॥ बिनु हरि प्रीति होर प्रीति सभ झूठी इक खिन महि बिसरि सभ जाइ ॥१॥ तू बेअंतु सरब कल पूरा किछु कीमति कही न जाइ ॥ नानक सरणि तुम्हारी हरि जीउ भावै तिवै छडाइ ॥२॥६॥
हे (मेरे मन! सदा प्रभु का नाम सुमिरन कर, प्रभु का धयान धरा कर, (उस प्रभु के दर से) जो कुछ मांगेगा, वोही प्राप्त कर लेगा। कोई दुःख भी आ के तुझे पूह नहीं सकेगा।१।रहाउ। हे मन! जिस सुमिरन की बरकत से परमात्मा से प्रीत बनी रहती है, वह सुमिरन ही जप है, वह सुमिरन ही ताप है, वह सुमिरन ही व्रत है, वह सुमिरन ही पूजा है। प्रभु के चरणों के प्रेम के बिना और (जप-ताप आदि का प्यार झूठा है, एक दिन पल में ही वह प्यार भूल जाता है।१। हे नानक! (कह) हे प्रभु जी, तू सभी ताकतों से भरपूर है, तेरा मूल्य नहीं पाया जा सकता। मैं (नानक) तेरी सरन आया हूँ, जैसे तुझे अच्छा लगे, मुझे अपने चरणों के बिना और और की प्रीत से बचाए रखो।२।६।
ਅੰਗ : 720
ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
ਅਰਥ : ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ, (ਉਸ ਪ੍ਰਭੂ ਦੇ ਦਰ ਤੋਂ) ਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ।੧।ਰਹਾਉ। ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤਿ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ। ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ।੧। ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤਿ ਤੋਂ ਬਚਾਈ ਰੱਖ।੨।੬।
तिलंग मः १ ॥ इआनड़ीए मानड़ा काइ करेहि ॥ आपनड़ै घरि हरि रंगो की न माणेहि ॥ सहु नेड़ै धन कमलीए बाहरु किआ ढूढेहि ॥ भै कीआ देहि सलाईआ नैणी भाव का करि सीगारो ॥ ता सोहागणि जाणीऐ लागी जा सहु धरे पिआरो ॥१॥ इआणी बाली किआ करे जा धन कंत न भावै ॥ करण पलाह करे बहुतेरे सा धन महलु न पावै ॥ विणु करमा किछु पाईऐ नाही जे बहुतेरा धावै ॥ लब लोभ अहंकार की माती माइआ माहि समाणी ॥ इनी बाती सहु पाईऐ नाही भई कामणि इआणी ॥२॥ जाइ पुछहु सोहागणी वाहै किनी बाती सहु पाईऐ ॥ जो किछु करे सो भला करि मानीऐ हिकमति हुकमु चुकाईऐ ॥ जा कै प्रेमि पदारथु पाईऐ तउ चरणी चितु लाईऐ ॥ सहु कहै सो कीजै तनु मनो दीजै ऐसा परमलु लाईऐ ॥ एव कहहि सोहागणी भैणे इनी बाती सहु पाईऐ ॥३॥ आपु गवाईऐ ता सहु पाईऐ अउरु कैसी चतुराई ॥ सहु नदरि करि देखै सो दिनु लेखै कामणि नउ निधि पाई ॥ आपणे कंत पिआरी सा सोहागणि नानक सा सभराई ॥ ऐसै रंगि राती सहज की माती अहिनिसि भाइ समाणी ॥ सुंदरि साइ सरूप बिचखणि कहीऐ सा सिआणी ॥४॥२॥४॥
अर्थ: हे बहुत अनजान जिंदे! इतना बेकार मान तूँ क्यों करती हैं ? परमात्मा तेरे अपने ही ह्रदय-घर में है, तूँ उस (के मिलाप) का आनंद क्यों नहीं मानती ? हे भोली जीव-स्त्री! पती-प्रभू (तेरे अंदर ही तेरे) नजदीक वस रहा है, तूँ (जंगल आदि) बाहरी संसार क्यों खोजती फिर रही हैं ? (अगर तुमने उस का दीदार करना है, तो अपनी ज्ञान की) आँखों में (प्रभू के) डर-अदब (के सुरमे) की सिलाई डाल, प्रभू के प्यार का हार-सिंगार कर। जीव-स्त्री तब ही सुहाग भाग्य वाली और प्रभू-चरणों में जुड़ी हुई समझी जाती है, जब प्रभू-पती उस से प्यार करे ॥१॥ (परन्तु) अनजान जीव-स्त्री भी क्या कर सकती है अगर वह जीव-स्त्री खसम-प्रभू को अच्छी ही ना लगे ? ऐसी जीव-स्त्री चाहे कितने ही तरले करे, वह पती-प्रभू का महल-घर ढूंढ ही नहीं सकती। (असल बात यह है कि) जीव-स्त्री चाहे कितनी ही दौड़-भज करे, प्रभू की मेहर की निगाह के बिना कुछ भी हासिल नहीं होता। अगर जीव-स्त्री जीभ के चसके लालच और अंहकार (आदि) में ही मस्त रहे, और सदा माया (के मोह) में डुबी रहे, तो इन बातों से खसम प्रभू नहीं मिलता। वह जीव-स्त्री अनजान ही रही (जो विकारों में भी मस्त रहे और फिर भी समझे कि वह पती-प्रभू को प्रसन्न कर सकती है) ॥२॥ (जिन को पती-प्रभू मिल गया है, चाहे) उन सुहाग भाग्य वालियों को जा कर पुछ देखो कि किन बातों से खसम-प्रभू मिलता है, (वह यहीं उत्तर देती हैं कि) चलाकी और धक्का छोड़ दो, जो कुछ प्रभू करता है उस को अच्छा समझ कर (सिर माथे पर) मानों, जिस प्रभू के प्रेम का सदका नाम-वस्त मिलती है उस के चरणों में मन जोड़ों, खसम-प्रभू जो हुक्म करता है वह करो, अपना शरीर और मन उस के हवाले करो, बस! यह सुगंधि (जिंद के लिए) प्रयोग करो। सुहाग भाग्य वालीं यह कहती हैं कि हे बहन! इन्हीं बातों से* *खसम-प्रभू मिलता है ॥३॥ खसम-प्रभू तब ही मिलता है जब आपा-भाव दूर करिए। इस के बिना कोई अन्य यत्न व्यर्थ चलाकी है। (जिंदगी का) वह दिन सफल मानों जब पती-प्रभू मेहर की निगाह से देखे, (जिस) जीव-स्त्री (तरफ़ मेहर की) निगाह करता है वह मानों नौ ख़ज़ानें ढूंढ लेती है। हे नानक जी! जो जीव-स्त्री अपने खसम-प्रभू को प्यारी है वह सुहाग भाग्य वाली है वह (जगत-) परिवार में आदर-मान प्राप्त करती है। जो प्रभू के प्यार-रंग में रंगी रहती है, जो अडोलता में मस्त रहती है, जो दिन रात प्रभू के प्रेम में मगन रहती है, वही सुंदर है सुंदर रूप वाली है अकल वाली है और समझदार कही जाती है ॥४॥२॥४॥
ਅੰਗ : 722
ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥
ਅਰਥ : ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥ (ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ ? ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। (ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ। ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥ (ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥ ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। (ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ। ਹੇ ਨਾਨਕ ਜੀ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥