ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ ਨੇ ਇਸ ਸਿੱਖ ਭਾਈ ਤਾਰੂ ਪੋਪਟ ਜੀ ਬਾਰੇ ਲਿਖਿਆ ਹੈ । ਤਾਰੂ ਭਾਈ ਜੀ ਦਾ ਨਾਮ ਸੀ ਤੇ ਪੋਪਟ ਇਹਨਾ ਦੀ ਗੋਤ ਸੀ । ਇਸ ਕਰਕੇ ਇਹਨਾ ਦਾ ਇਤਿਹਾਸ ਵਿੱਚ ਭਾਈ ਤਾਰੂ ਪੋਪਟ ਜੀ ਕਰਕੇ ਹੀ ਆਇਆ ਹੈ । ਕੁਝ ਮੱਕੇ ਦੇ ਕਾਜੀ ਰੁਕਤਦੀਨ ਨੂੰ ਪਹਿਲਾ ਸਿੱਖ ਸ਼ਹੀਦ ਮੰਨਦੇ ਹਨ ਪਰ ਪਹਿਲਾ ਸ਼ਹੀਦ ਬਹੁਤੇ ਇਤਿਹਾਸਕਾਰ ਭਾਈ ਤਾਰੂ ਪੋਪਟ ਜੀ ਨੂੰ ਹੀ ਮੰਨਦੇ ਹਨ । ਆਉ ਇਕ ਝਾਤ ਮਾਰੀਏ ਭਾਈ ਗੁਰਦਾਸ ਜੀ ਦੀ ਵਾਰ ਤੇ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੇ ਸਿੱਖਾਂ ਦਾ ਜਿਕਰ ਕੀਤਾ ਹੈ । ਤੇ ਬਾਅਦ ਫੇਰ ਭਾਈ ਤਾਰੂ ਪੋਪਟ ਜੀ ਦੇ ਜੀਵਨ ਕਾਲ ਤੇ ਇਕ ਝਾਤ ਮਾਰਾਗੇ ਜੀ ।
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ
ਭਲਾ ਰਬਾਬ ਵਜਾਇੰਦਾ ਮਜਲਸ ‘ਮਰਦਾਨਾ’ ਮੀਰਾਸੀ
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ
ਗੁਰਮਤਿ ਭਾਉ ਭਗਤਿ ਪ੍ਰਗਾਸੀ॥ ੧੩॥
ਭਗਰ ਜੋ ਭਗਤਾ ਓਹਰੀ, ਜਾਪੂ ਵੰਸੀ ਸੇਵ ਕਮਾਵੈ
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ। (ਵਾਰ ੧੧)
ਭਾਈ ਤਾਰੂ ਪੋਪਟ ਜੀ ਲਾਹੌਰ ਦੇ ਰਹਿਣ ਵਾਲਾ ਸੀ ਇਕ ਵਾਰ ਛੋਟੇ ਹੁੰਦਿਆਂ ਆਪਣੀ ਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ। ਤੇ ਜਦ ਗੁਰੂ ਜੀ ਦੇ ਸਾਹਮਣੇ ਆਇਆ ਤਾ ਗੁਰੂ ਜੀ ਦੇ ਚਰਨਾਂ ਉਤੇ ਸਿਰ ਰੱਖ ਕੇ ਗੁਰੂ ਜੀ ਨੂੰ ਅਕਾਲ ਪੁਰਖ ਤਕ ਪਹੁੰਚਣ ਦਾ ਤਰੀਕਾ ਪੁਛਿਆ । ਗੁਰੂ ਜੀ ਨੇ ਆਖਿਆ ਤੂੰ ਏਡੀ ਛੋਟੀ ਉਮਰ ਵਿੱਚ ਏਨੀਆਂ ਸਿਆਣਪ ਭਰੀਆਂ ਗਲਾ ਕਰ ਰਿਹਾ ਇਸ ਦੀ ਵਜਾ ਦਸੋ । ਤਾ ਭਾਈ ਤਾਰੂ ਪੋਪਟ ਜੀ ਕਹਿਣ ਲਗੇ ਸਤਿਗੁਰੂ ਜੀ ਮੌਤ ਜਰੂਰੀ ਨਹੀ ਬਜੁਰਗ ਹੋ ਕੇ ਹੀ ਆਵੇ ਕਈ ਵਾਰ ਛੋਟੇ ਹੁੰਦਿਆਂ ਵੀ ਆ ਸਕਦੀ ਹੈ । ਤੁਸੀ ਮਿਹਰ ਕਰੋ ਇਸ ਮੌਤ ਤੋ ਪਹਿਲਾ ਉਸ ਰੱਬ ਤਕ ਮਨ ਪਹੁੰਚ ਜਾਵੇ । ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਭਾਈ ਤਾਰੂ ਪੋਪਟ ਜੀ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਪਦੇਸ਼ ਦਿੱਤਾ ਉਸ ਵਾਹਿਗੁਰੂ ਨੂੰ ਕਦੇ ਵੀ ਨਹੀ ਵਿਸਾਰਨਾ । ਹੱਕ ਸੱਚ ਦੀ ਕਮਾਈ ਕਰਨੀ ਕਿਤੇ ਵੀ ਅੱਗ ਲਗ ਜਾਵੇ ਉਸ ਨੂੰ ਪਾਣੀ ਨਾਲ ਬਝੌਣ ਦੀ ਕੋਸ਼ਿਸ਼ ਕਰਨੀ ਕਿਸੇ ਦਾ ਦਿਲ ਨਹੀ ਦਖੌਣਾ ਹਰ ਇਕ ਦੀ ਮੱਦਦ ਕਰਨੀ । ਇਹਨਾਂ ਸਾਰੇ ਗੁਰੂ ਜੀ ਦੇ ਬਚਨਾ ਤੇ ਭਾਈ ਤਾਰੂ ਪੋਪਟ ਜੀ ਨੇ ਡਟ ਕੇ ਪਹਿਰਾ ਦਿੱਤਾ । ਜਦੋ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ ਤਾ ਉਸ ਨੇ ਸ਼ਹਿਰ ਲੁੱਟ ਕੇ ਬਾਅਦ ਵਿੱਚ ਅੱਗ ਲਗਾ ਦਿੱਤੀ । ਜਦੋ ਭਾਈ ਤਾਰੂ ਪੋਪਟ ਜੀ ਨੇ ਅੱਗ ਲਗੀ ਦੇਖੀ ਤਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਘਰ ਜਾ ਕੇ ਖੂਹੀ ਤੋ ਪਾਣੀ ਦੀ ਬਾਲਟੀ ਭਰ ਕੇ ਉਸ ਅੱਗ ਤੇ ਪਾਉਣ ਲਈ ਗਿਆ । ਜਦੋ ਸਿਪਾਹੀਆਂ ਦੇ ਭਾਈ ਤਾਰੂ ਪੋਪਟ ਜੀ ਨੂੰ ਬਾਲਟੀ ਨਾਲ ਪਾਣੀ ਪਾਉਦਿਆ ਦੇਖਿਆ ਤਾ ਹੱਸ ਕੇ ਕਹਿਣ ਲਗੇ ਤੇਰੀ ਬਾਲਟੀ ਪਾਣੀ ਨਾਲ ਕਿਤੇ ਅੱਗ ਬੁਝ ਜਾਵੇਗੀ । ਤਾ ਭਾਈ ਤਾਰੂ ਪੋਪਟ ਜੀ ਨੇ ਆਖਿਆ ਮੈ ਆਪਣੇ ਗੁਰੂ ਦਾ ਹੁਕਮ ਮੰਨ ਕੇ ਬਲਦੀ ਅੱਗ ਤੇ ਪਾਣੀ ਪਾ ਰਿਹਾ । ਅੱਗ ਬੁਝੇ ਚਾਹੇ ਨਾ ਬੁਝੇ ਮੈ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ ਇਹ ਕਹਿ ਕੇ ਭਾਈ ਤਾਰੂ ਪੋਪਟ ਜੀ ਨੇ ਦੂਸਰੀ ਬਾਲਟੀ ਵੀ ਪਾਣੀ ਦੀ ਪਾ ਕੇ ਆਏ । ਜਦੋ ਤੀਸਰੀ ਬਾਲਟੀ ਪਾਣੀ ਦੀ ਲੈ ਕੇ ਭਾਈ ਜੀ ਆਏ ਤਾ ਸਿਪਾਹੀਆਂ ਨੇ ਸਲਾਹ ਕੀਤੀ ਕਦੇ ਇਸ ਨੂੰ ਵੇਖ ਸਾਰੇ ਨਗਰ ਦੇ ਪਾਣੀ ਪਾ ਕੇ ਅੱਗ ਨਾ ਬੁਝਾ ਦੇਣ । ਇਹ ਸਲਾਹ ਕਰਕੇ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਜਿਉਦਿਆਂ ਹੀ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ । ਭਾਈ ਤਾਰੂ ਪੋਪਟ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਦਿਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਗੁਰੂ ਜੀ ਦੇ ਸਿੱਖਾਂ ਵਿੱਚੋ ਪਹਿਲੇ ਸ਼ਹੀਦ ਹੋਣ ਦਾ ਮਾਂਨ ਪ੍ਰਾਪਤ ਕੀਤਾ ।
ਜੋਰਾਵਰ ਸਿੰਘ ਤਰਸਿੱਕਾ ।
रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥
बिलावलु महला ५ ॥ सोई मलीनु दीनु हीनु जिसु प्रभु बिसराना ॥ करनैहारु न बूझई आपु गनै बिगाना ॥१॥ दूखु तदे जदि वीसरै सुखु प्रभ चिति आए ॥ संतन कै आनंदु एहु नित हरि गुण गाए ॥१॥ रहाउ ॥ ऊचे ते नीचा करै नीच खिन महि थापै ॥ कीमति कही न जाईऐ ठाकुर परतापै ॥२॥ पेखत लीला रंग रूप चलनै दिनु आइआ ॥ सुपने का सुपना भइआ संगि चलिआ कमाइआ ॥३॥ करण कारण समरथ प्रभ तेरी सरणाई ॥ हरि दिनसु रैणि नानकु जपै सद सद बलि जाई ॥४॥२०॥५०॥
हे भाई! जिस मनुख को परमात्मा भूल जाता है, वोही मनुख गन्दा है, कंगाल है, नीच है। वह मुर्ख मनुख अपने आप को (कोई बड़ी हस्ती) समझता रहता है, सब कुछ करने में समर्थ प्रभु को कुछ नहीं समझता॥१॥ (हे भाई! मनुख को) तभी दुःख मिलता है जब इस को प्रभु भूल जाता है। परमात्मा मन में सदा बसने से सुख प्रतीत होता है। प्रभु का सेवक सदा प्रभु के गुण गाता रहता है। सेवकों के हृदये में यह आनंद टिका रहता है॥१॥रहाउ॥(परन्तु, हे भाई! याद रख) परमात्मा ऊँचे (अकड़खान) को निचा बना देता है, और नीचों को एक पल में ही इज्ज़त वाले बना देता है। उस परमात्मा के प्रातक का अंदाजा नहीं लगाया जा सकता॥२॥ (हे भाई! दुनिया के) खेल-तमाशे (दुनिया के) रंग-रूप देखते-देखते (ही मनुष्य के दुनिया से) चलने के दिन आ पहुँचते हैं। इन रंग-तमाशों से तो साथ खत्म ही होना था, वह साथ खत्म हो जाता है, मनुष्य के साथ तो किए हुए कर्म ही जाते हैं।3। हे जगत के रचनहार प्रभू! हे सारी ताकतों के मालिक प्रभू! (तेरा दास नानक) तेरी शरण आया है। हे हरी! नानक दिन-रात (तेरा ही नाम) जपता है, तुझसे ही सदा-सदा सदके जाता है।4।20।50।
ਅੰਗ : 813
ਬਿਲਾਵਲੁ ਮਹਲਾ ੫ ॥ ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥ ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥ ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥ ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥
ਅਰਥ : ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ। ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥ (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ॥ (ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ। ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥ (ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ। ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ।੩। ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ। ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ।੪।੨੦।੫੦।
ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!
ਕੋੇਈ ਵੀ ਧਰਮ ਮਾੜਾ ਨਹੀਂ ਹੁੰਦਾ,
ਬੱਸ ਉਹਨਾਂ ਧਰਮਾਂ ਚ ਕੁਝ ਲੋਕ ਜਰੂਰ ਮਾੜੇ ਹੁੰਦੇ ਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਦੋਂ ਇਹਨਾਂ ਦਿਨਾਂ ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਪਾਤਸ਼ਾਹ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ਼-ਤੜਫ਼ ਕੇ ਪ੍ਰਾਣ ਤਿਆਗ ਗਿਆ।
ਦਸਮੇਸ਼ ਜੀ ਨੂੰ ਨੀਲੇ ਦੇ ਸ਼ਾਹ ਅਸਵਾਰ ਕਰਕੇ ਜਾਣਿਆ ਜਾਂਦਾ ਹੈ ਅਤੇ ਆਪ ਜੀ ਦਾ ਇਹ ਸਰੂਪ ਲੋਕ-ਮਨਾਂ ਵਿਚ ਘਰ ਕਰ ਗਿਆ ਹੈ-
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਏ ਨੇ।
ਆਓ ਜਾਣੀਏ ਇਹ ਨੀਲਾ ਘੋੜਾ ਕੌਣ ਸੀ? ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਦੀ ਸਵਾਰੀ ਲਈ ਕਪੂਰੇ ਚੌਧਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਬਹੁਤ ਸੁੰਦਰ ਘੋੜਾ ਭੇਟ ਕੀਤਾ, ਜਿਸ ਨੂੰ ਉਸ ਨੇ 1100 ਰੁਪਏ ਵਿਚ ਖਰੀਦਿਆ ਸੀ। ਸ੍ਰੀ ਦਸਮੇਸ਼ ਜੀ ਨੇ ਇਸ ਨੂੰ ਪ੍ਰਵਾਨ ਕਰਕੇ ਆਪਣੀ ਸਵਾਰੀ ਲਈ ਨਿਵਾਜਿਆ ਅਤੇ ਇਸ ਦਾ ਨਾਂਅ ਦਲਸ਼ਿੰਗਾਰ ਰੱਖਿਆ। ਭਾਈ ਸੰਤੋਖ ਸਿੰਘ ਲਿਖਦੇ ਹਨ-
ਜੰਗਲ ਵਿਖੇ ਕਪੂਰਾ ਜਾਟ,
ਕੇਤਿਕ ਗ੍ਰਾਮਨ ਕੋ ਪਤਿ ਰਾਠ।
ਇਕ ਸੌ ਇਕ ਹਜ਼ਾਰ ਧਨ ਦੇ ਕੈ।
ਚੰਚਲ ਬਲੀ ਤੁਰੰਗਮ ਲੈ ਕੈ।
ਸੋ ਹਜੂਰ ਮੇ ਦਯੋ ਪੁਚਾਈ।
ਦੇਖਯੋ ਬਹੁ ਬਲ ਸੋਂ ਚਪਲਾਈ।
ਅਪਨੇ ਚਢਬੇ ਹੇਤ ਬੰਧਾਯੋ।
ਦਲ ਸ਼ਿੰਗਾਰ ਤਿਹ ਨਾਮ ਬਤਾਯੋ।
ਇਹ ਘੋੜਾ ਏਨਾ ਸਿਆਣਾ ਅਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਬਾਵਜੂਦ ਉਨ੍ਹਾਂ ਤਲਾਵਾਂ ਵਿਚੋਂ ਪਾਣੀ ਨਹੀਂ ਪੀਂਦਾ ਸੀ, ਜਿਥੇ ਨਿਗੁਰੇ ਪੁਰਸ਼ ਵਸਦੇ ਹੋਣ, ਉਨ੍ਹਾਂ ਥਾਵਾਂ ਤੋਂ ਨਹੀਂ ਲੰਘਦਾ ਸੀ, ਜਿਥੇ ਤੰਬਾਕੂ ਬੀਜਿਆ ਹੋਇਆ ਹੋਵੇ। ਇਕ ਵਾਰ ਪਹਾੜੀਆਂ ਨੇ ਮਹਾਰਾਜ ਜੀ ‘ਤੇ ਹੱਲਾ ਬੋਲਿਆ ਅਤੇ ਉਨ੍ਹਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ। ਮਹਾਰਾਜ ਜੀ ਦਾ ਹੁਕਮ ਸੀ ਕਿ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਏਨਾ ਜੋਸ਼ ਆਇਆ ਕਿ ਉਹ ਪਿੱਠ ਵਿਖਾ ਕੇ ਭੱਜੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ। ਹੁਕਮ ਅਦੂਲੀ ਦੇਖ ਕੇ ਮਹਾਰਾਜ ਜੀ ਨੇ ਸਿੰਘਾਂ ਵੱਲ ਪਿੱਠ ਕਰਕੇ ਨੀਲੇ ਨੂੰ ਵਾਪਸ ਮੋੜ ਲਿਆ। ਉਸੇ ਸਮੇਂ ਸਿੰਘਾਂ ਨੂੰ ਹਾਰ ਹੋਣੀ ਸ਼ੁਰੂ ਹੋ ਗਈ। ਭੁੱਲ ਦਾ ਪਛਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਪਰ ਆਪ ਰੁਕੇ ਨਹੀਂ। ਇਕ ਸਿੰਘ ਨੇ ਆਪਣਾ ਘੋੜਾ ਸਰਪਟ ਦੌੜਾ ਕੇ ਗੁਰੂ ਸਾਹਿਬ ਤੋਂ ਅੱਗੇ ਲੰਘ ਕੇ ਫੁਰਤੀ ਨਾਲ ਨੀਲੇ ਅੱਗੇ ਲੀਕ ਵਾਹ ਦਿੱਤੀ ਅਤੇ ਹੱਥ ਬੰਨ੍ਹ ਕੇ ਕਿਹਾ ਕਿ ਤੈਨੂੰ ਗੁਰੂ ਦੀ ਆਣ ਹੈ, ਜੇ ਤੂੰ ਇਕ ਕਦਮ ਵੀ ਅੱਗੇ ਪੁੱਟਿਆ। ਇਹ ਸੁਣਦਿਆਂ ਹੀ ਅਤਿ ਫੁਰਤੀਲਾ ਕੱਦਾਵਰ ਨੀਲਾ ਬੁੱਤ ਬਣ ਕੇ ਖੜ੍ਹ ਗਿਆ। ਮਹਾਰਾਜ ਜੀ ਨੇ ਬਹੁਤ ਅੱਡੀਆਂ ਮਾਰੀਆਂ ਅਤੇ ਇਸ ਨੂੰ ਚੱਲਣ ਲਈ ਕਿਹਾ ਪਰ ਨੀਲੇ ਨੇ ਲੀਕ ਨਾ ਟੱਪੀ। ਸਤਿਗੁਰੂ ਜੀ ਹੱਸ ਕੇ ਘੋੜੇ ਤੋਂ ਉੱਤਰ ਪਏ ਅਤੇ ਲਾਡ ਨਾਲ ਬੋਲੇ ਕਿ ਤੂੰ ਤਾਂ ਕੋਈ ਮਸੰਦ ਹੈਂ ਜੋ ਇਨ੍ਹਾਂ ਦਾ ਲਿਹਾਜ਼ ਕਰਦਾ ਹੈਂ। ਸਿੰਘਾਂ ਨੇ ਖਿਮਾ ਮੰਗੀ ਅਤੇ ਨੀਲੇ ਦਾ ਧੰਨਵਾਦ ਕੀਤਾ। ਸਿੰਘ ਇਸ ਨੂੰ ਪਿਆਰ ਨਾਲ ਦਲ ਬਿਡਾਰ ਵੀ ਆਖਦੇ ਸਨ।
ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਪਾਤਸ਼ਾਹ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ਼-ਤੜਫ਼ ਕੇ ਪ੍ਰਾਣ ਤਿਆਗ ਗਿਆ। ਇਸ ਸਮੇਂ ਦਾ ਹਾਲ ਪੰਥ ਪ੍ਰਕਾਸ਼ ਵਿਚ ਇਉਂ ਲਿਖਿਆ ਹੈ-
ਇਕ ਇਕ ਮੁੱਠੀ ਚਣੇ ਮਿਲੇ ਹੈਂ।
ਅਠ ਪਹਿਰੇ ਸੋ ਭੀ ਨ ਥੈਂ ਹੈਂ।
ਹਸਤੀ ਪ੍ਰਸ਼ਾਦੀ ਲੌ ਭਾਰੇ।
ਦਲ ਬਿਡਾਰ ਸੇ ਘੋੜੇ ਮਾਰੇ।
ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ, ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੇ ਅਜਿਹੇ ਪਹਿਲੇ ਪਾਤਰਾਂ ਵਿਚੋਂ ਹਨ, ਜਿਨ੍ਹਾਂ ਨੇ ਗੁਰੂ ਜੀ ਦੇ ਰੂਹਾਨੀ ਨੂਰ ਨੂੰ, ਇਲਾਹੀ ਨੂਰ ਦਾ ਸਾਕਾਰ ਰੂਪ ਮੁਜੱਸਮਾ ਮੰਨ ਕੇ, ਉਸ ਦੀ ਉਸਤਤ ਜੀਵਨ ਦੇ ਆਖ਼ਰੀ ਪਲਾਂ ਤੱਕ ਕਰਦੇ ਰਹੇ।
ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ…ਇਹ ਪਾਵਨ ਅਸਥਾਨ ਜਿਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸ਼ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬਾਹਠ ਸਾਲ ਘਣੇਂ/ਸੰਘਣੇ ਜੰਗਲ ਚ ਤਪੱਸਿਆ ਕੀਤੀ…ਇਸ ਅਸਥਾਨ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ…ਅਤੇ ਮੀਰੀ/ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਮੁਬਾਰਕ ਚਰਨ ਪਾਏ…ਇਤਿਹਾਸ ਮੁਤਾਬਿਕ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸੇਵਕ ਭਾਈ ਕਮਲੀਆ ਨੂੰ ਭੇਜ ਕੇ ਪੰਚਮ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਬੇਨਤੀ ਕੀਤੀ…ਕਿ ਉਹ ਸਾਡੇ ਪਾਸ ਆਉਣ…ਜਦੋਂ ਗੁਰਦੇਵ ਸਤਿਗੁਰੂ ਜੀ ਪਧਾਰੇ ਤਾਂ ਬਾਬਾ ਜੀ ਸਮਾਧੀ ਚ ਜਾ ਚੁੱਕੇ ਸਨ…ਗੁਰੂ ਸਾਹਿਬ ਜੀ ਛੇ ਮਹੀਨੇ ਏਥੇ ਠਹਿਰੇ..ਸਮਾਧੀ ਤੋਂ ਬਾਹਰ ਆਉਣ ਬਾਅਦ ਚ ਬਾਬਾ ਸ੍ਰੀ ਚੰਦ ਜੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਬਹੁਤ ਪ੍ਰਸਨ ਹੋਏ…ਮੀਰੀ/ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਤੇ ਪਰਿਵਾਰ ਸਮੇਤ ਪਾਵਨ ਚਰਨ ਪਾਏ…ਪੰਚਮ ਪਾਤਸ਼ਾਹ ਜੀ ਜਿੰਨਾ ਸਮਾਂ ਏਥੇ ਠਹਿਰੇ ਸਤਿਗੁਰੂ ਜੀ ਨੇ ਅਨੇਕ ਜੀਵਾਂ ਦਾ ਉਧਾਰ ਕੀਤਾ…ਇਕ ਦਿਲਚਸਪ ਸਾਖੀ…ਕਰਤਾਰਪੁਰ ਦੇ ਰਹਿਣ ਵਾਲੇ ਭਾਈ ਦੋਧੀਆ ਜੀ ਦੀ ਆਉਦੀ ਹੈ…ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਤਾਂ ਉਥੇ ਜੰਗਲ ਸੀ…ਉਥੋਂ ਲਾਗਲੇ ਪਿੰਡਾਂ ਦੀ ਵਸਨੀਕ ਇਕ ਮਾਈ ਗੁਰੂ ਪਾਤਸ਼ਾਹ ਜੀ ਲਈ ਦੁੱਧ ਲੈ ਕੇ ਆਇਆ ਕਰਦੀ ਸੀ…ਮਾਈ ਦੇ ਪਤੀ ਭਾਈ ਦੋਧੀਆ ਨੂੰ ਸ਼ੱਕ ਹੋਇਆ ਕਿ ਰੋਜਾਨਾ ਦੁੱਧ ਲੈ ਕੇ ਇਹ ਕਿੱਧਰ ਜਾਂਦੀ ਹੈ…? ਇਕ ਦਿਨ ਭਾਈ ਦੋਧੀਆ ਪਿੱਛਾ ਕਰਦਾ ਉਥੇ ਆਣ ਪਹੁੰਚਿਆ…ਜਦੋਂ ਮਾਈ ਨੇ ਪਾਤਸ਼ਾਹ ਜੀ ਲਈ ਛੱਨੇ ਚ ਦੁੱਧ ਪਾਇਆ ਤਾਂ…ਸਤਿਗੁਰੂ ਜੀ ਨੇ ਕਿਹਾ ਇਕ ਹੋਰ ਛੱੱਨੇ ਚ ਪਾਓ…ਭਾਈ ਦੋਧੀਆ ਨੇ ਵੀ ਛਕਣਾਂ ਹੈ…? ਉਸਦੀ ਘਰਵਾਲੀ ਸੇਵਕ ਮਾਈ ਬੜਾ ਹੈਰਾਨ ਹੋਈ…ਜਦੋਂ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਭਾਈ ਦੋਧੀਆ ਜੀ ਆਓ…ਦੁੱਧ ਛਕੋ…ਦੋਵਾਂ ਜੀਆਂ ਨੇ ਮਹਾਰਾਜ ਜੀ ਦੇ ਚਰਨ ਪਰਸੇ…ਪਾਤਸ਼ਾਹ ਜੀ ਨੇ ਦੋਵਾਂ ਨੂੰ ਕਿਹਾ ਤੁਸੀ ਜੋ ਚਾਹੋ ਮੰਗ ਸਕਦੇ ਹੋ…ਮਾਤਾ ਨੇ ਚਰਨਾ ਚ ਸਦੀਵ ਨਿਵਾਸ ਮੰਗਿਆ…ਪਰ ਭਾਈ ਦੋਧੀਆ ਨੇ ਕਿਹਾ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਲੰਮੀ ਉਮਰ ਬਖਸ਼ ਦਿਓ…ਅਖੀਰ ਜਦੋਂ ਭਾਈ ਦੋਧੀਆ ਦੇ ਸੰਗੀ/ਸਾਥੀ ਭੈਣ ਭਰਾ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਤਾਂ…ਉਸਦੀ ਘਰਵਾਲੀ ਵੀ ਚਲਾਣਾ ਕਰ ਗਈ…ਪੁੱਤ/ਪੋਤਰਿਆਂ ਤੋਂ ਬਾਅਦ ਘਰ ਵਿੱਚ ਪਏ ਭਾਈ ਦੋਧੀਆ ਨੂੰ ਕੋਈ ਪਹਿਚਾਣਦਾ ਵੀ ਨਹੀਂ ਸੀ…ਹਾਲਾਤ ਐਸੇ ਬਣੇ ਕਿ…ਇਕ ਦਿਨ ਪੋਤਰਿਓ ਨੂੰਹ ਨੂੰ ਉਸ ਦੀ ਧੀ ਨੇ ਪੁੱਛਿਆ ਕਿ ਇਹ ਬਾਪੂ ਕੌਣ ਹੈ…? ਤਾਂ ਉਹ ਕਹਿਣ ਲੱਗੀ ਮੈਨੂੰ ਨਹੀਂ ਪਤਾ ਜਦੋਂ ਮੈਂ ਇਸ ਘਰ ਚ ਵੀਹ ਸਾਲ ਪਹਿਲਾਂ ਵਿਆਹੀ ਆਈ ਉਦੋਂ ਵੀ ਏਦਾਂ ਮੰਜੇ ਤੇ ਪਿਆ ਸੀ…ਮੇਰੀ ਸੱਸ ਵੀ ਕਹਿੰਦੀ ਹੈ…ਜਦੋਂ ਮੈਂ ਵਿਆਹੀ ਆਈ ਉਦੋਂ ਵੀ ਏਦਾਂ ਪਿਆ ਸੀ…【ਪਿਆਰਿਓ..ਇਹ ਇਸ ਜਗਤ ਦੀ ਕੌੜੀ ਸੱਚਾਈ ਹੈ…”ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ”…ਸੰਗੀ ਸਾਥੀ ਭੈਣ ਭਰਾਵਾਂ ਨੂੰ ਮਾਣ ਹੈ…ਪਰ ਸਭ ਤੋਂ ਵੱਡਾ ਮਾਣ ਪ੍ਰਮੇਸ਼ਰ ਹੈ】…ਅਖੀਰ ਕਿਸੇ ਸਿੱਖ ਨੇ ਕਰਤਾਰਪੁਰ ਸਾਹਿਬ ਭਾਈ ਦੋਧੀਆ ਨੂੰ ਜਾ ਦੱਸਿਆ ਕਿ ਪੰਚਮ ਪਾਤਸ਼ਾਹ ਸਤਿਗੁਰੂ ਜੀ ਬਾਰਠ ਸਾਹਿਬ ਪਧਾਰੇ ਹਨ..ਭਾਈ ਦੋਧੀਆ ਨੇ ਸਿੱਖਾਂ ਨੂੰ ਬੇਨਤੀ ਕੀਤੀ ਮੈਨੂੰ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਚ ਭੁੱਲ ਬਖਸ਼ਾਉਣ ਲਈ ਲੈ ਜਾਓ…ਮੈਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਉਮਰ ਮੰਗ ਕੇ ਬਹੁਤ ਪਛਤਾਵਾ ਕਰ ਰਿਹਾ ਹਾਂ…ਭਾਈ ਦੋਧੀਆ ਜੀ ਨੂੰ ਬਹੁਤ ਬੁਢੇਪੇ ਦੇ ਹਾਲਾਤ ਚ ਏਥੇ ਲਿਆਂਦਾ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਦੋਧੀਆ ਦਾ ਉਧਾਰ ਕੀਤਾ
सलोकु मः ३ ॥ परथाइ साखी महा पुरख बोलदे साझी सगल जहानै ॥ गुरमुखि होइ सु भउ करे आपणा आपु पछाणै ॥ गुर परसादी जीवतु मरै ता मन ही ते मनु मानै ॥ जिन कउ मन की परतीति नाही नानक से किआ कथहि गिआनै ॥१॥ मः ३ ॥ गुरमुखि चितु न लाइओ अंति दुखु पहुता आइ ॥ अंदरहु बाहरहु अंधिआं सुधि न काई पाइ ॥ पंडित तिन की बरकती सभु जगतु खाइ जो रते हरि नाइ ॥ जिन गुर कै सबदि सलाहिआ हरि सिउ रहे समाइ ॥ पंडित दूजै भाइ बरकति न होवई ना धनु पलै पाइ ॥ पड़ि थके संतोखु न आइओ अनदिनु जलत विहाइ ॥ कूक पूकार न चुकई ना संसा विचहु जाइ ॥ नानक नाम विहूणिआ मुहि कालै उठि जाइ ॥२॥ पउड़ी ॥ हरि सजण मेलि पिआरे मिलि पंथु दसाई ॥ जो हरि दसे मितु तिसु हउ बलि जाई ॥ गुण साझी तिन सिउ करी हरि नामु धिआई ॥ हरि सेवी पिआरा नित सेवि हरि सुखु पाई ॥ बलिहारी सतिगुर तिसु जिनि सोझी पाई ॥१२॥
अर्थ: महा पुरुख किसी के सम्बन्ध में शिक्षा का बचन बोलते है (पर वेह शिक्षा) सार संसार के लिए बराबर होती हा, जो मनुख सतगुरु के सन्मुख होता है, वह (सुन के) प्रभु का डर (हिरदय में धारण) करता है, और अपने आप की खोह करता है। सतगुरु की कृपा से वह संसार में रहता हुआ माया से दूर रहता है, तो उसका मन अपने आप में रहता है (बहार भटकने से हट जाता है)। हे नानक! जिनका मन पसीजा नहीं, उनको ज्ञान की बातें करने का कोई लाभ नहीं होता।१। हे पंडित! जिन मनुष्यों ने सतिगुरू के सन्मुख हो के (हरी में) मन नहीं जोड़ा, उन्हें आखिर दुख ही होता है। उन अंदर व बाहर के अंधों को कोई समझ नहीं आती। (पर) हे पंडित! जो मनुष्य हरी के नाम में रंगे हुए हैं, जिन्होंने सतिगुरू के शबद के द्वारा सिफत सालाह की है और हरी में लीन हैं, उनकी कमाई की बरकति सारा संसार खाता है। हे पण्डित! माया के मोह में (फसे रहने से) बरकति नहीं हो सकती (आत्मिक जीवन फलता-फूलता नहीं) और ना ही नाम-धन मिलता है; पढ़-पढ़ के थक जाते हैं, पर संतोष नहीं आता और हर वक्त (उम्र) जलते हुए गुजरती है; उनकी गिला-गुजारिश खत्म नहीं होती और मन में से चिंता नहीं जाती। हे नानक! नाम से वंचित रहने के कारण मनुष्य काला मुँह ले के ही (संसार से) उठ जाता है।2। हे प्यारे हरी! मुझे गुरमुख मिला, जिनको मिल के मैं तेरा राह पूछूँ। जो मनुष्य मुझे हरी मित्र (की खबर) बताए, मैं उससे सदके हूँ। उनके साथ मैं गुणों की सांझ डालूँ और हरी का नाम सिमरूँ। मैं सदा प्यारे हरी को सिमरूँ और सिमर के सुख लूँ। मैं सदके हूँ उस सतिगुरू से जिसने (परमात्मा की) समझ बख्शी है।12।