सोरठि महला ५ ॥ ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥ परमेसरु आपि होआ रखवाला ॥ सांति सहज सुख खिन महि उपजे मनु होआ सदा सुखाला ॥ रहाउ ॥ हरि हरि नामु दीओ दारू ॥ तिनि सगला रोगु बिदारू ॥ अपणी किरपा धारी ॥ तिनि सगली बात सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि नानक नामु सचु साखी ॥ अपुने दास की पैज राखी ॥४॥६॥५६॥
अर्थ: हे भाई! जिस मनुष्य के अंदर करतार ने ठंड डाल दी, उस के परिवार को (उस के ज्ञान-इन्द्रयाँ को विकारों का) ताप छोड़ जाता है। हे भाई! पूरे गुरू ने जिस मनुष्य की मदद की है, उस ने सदा कायम रहने वाले परमात्मा का सहारा ले लिया ॥१॥ हे भाई! जिस मनुष्य का रक्षक परमात्मा आप बन जाता है, उस का मन सदा के लिए सुखी हो जाता है (क्योंकि उस के अंदर) एक पल में आत्मिक अडोलता के सुख और शांति पैदा हो जाते हैं ॥ रहाउ ॥ हे भाई! (विकार- रोगों का इलाज करने के लिए गुरू ने जिस मनुष्य को) परमात्मा की नाम-दवाई दी, उस (नाम-दारू) ने उस मनुष्य का सारा ही (विकार-) रोग काट दिया। जब प्रभू ने उस मनुष्य पर अपनी मेहर की, तो उस ने अपनी सारी जीवन-कहानी ही सुंदर बना ली (अपना सारा जीवन संवार लिया) ॥२॥ हे भाई! प्रभू ने (सदा ही) अपने (प्यार वाले) स्वभाव को याद रखा है। वह हमारे जीवों का कोई गुण या औगुण दिल पर लगा नहीं रखता। (प्रभू की कृपा से जिस मनुष्य के अंदर) गुरू के श़ब्द ने अपना प्रभाव पाया, श़ब्द ने उस की सारी इज़्ज़त रख ली (उस को विकारों में फंसने से बचा लिया) ॥३॥ हे प्रभू! जब तूँ प्रेरणा देता हैं तब ही मैं तेरी सिफ़त-सलाह कर सकता हूँ। तूँ हमारा मालिक हैं, तूँ गुणों का ख़ज़ाना हैं, तूँ गहरे जिगरे वाला हैं। हे नानक जी! सदा-थिर प्रभू का नाम जपा कर, यही सदा साथ निभाने वाला है। प्रभू अपने सेवक की (सदा) इज़्ज़त रखता आया है ॥४॥६॥५६॥
ਅੰਗ : 622
ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
ਅਰਥ: ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
सोरठि महला ४ ॥ हरि सिउ प्रीति अंतरु मनु बेधिआ हरि बिनु रहणु न जाई ॥ जिउ मछुली बिनु नीरै बिनसै तिउ नामै बिनु मरि जाई ॥१॥ मेरे प्रभ किरपा जलु देवहु हरि नाई ॥ हउ अंतरि नामु मंगा दिनु राती नामे ही सांति पाई ॥ रहाउ ॥ जिउ चात्रिकु जल बिनु बिललावै बिनु जल पिआस न जाई ॥ गुरमुखि जलु पावै सुख सहजे हरिआ भाइ सुभाई ॥२॥
हे भाई! परमात्मा से प्यार के द्वारा जिस मनुख का हृदय जिस मनुख का मन भीग जाता है, वह परमात्मा (की याद) के बिना रह नहीं सकता। जैसे पानी के बिना मछली मर जाती है, उसी प्रकार मनुख प्रभु के नाम के बिना अपनी आत्मिक मौत आ गयी समझता है॥१॥ हे मेरे प्रभु! (मुझे अपनी) कृपा का जल दे। हे हरी! मुझे अपनी सिफत-सलाह की दात दे। मैं अपने हृदय में दिन रात तेरा नाम (ही) मांगता हूँ, (क्योंकि तेरे) नाम में जुड़ने से ही आत्मिक ठंडक प्राप्त हो सकती है॥रहाउ॥ हे भाई! जैसे वर्षा-जल के बिना पपीहा बिलकता है, वर्षा की बूँद के बिना उस की प्यास नहीं मिटती, उसी प्रकार जो मनुख गुरु की सरन आता है, तब वह प्रभु की बरकत से आत्मिक जीवन वाला बनता है, जब वह आत्मिक अडोलता में टिक के आत्मिक आनंद देने वाला नाम-जल (गुरु पास से) प्राप्त करता है॥२॥
ਅੰਗ : 607
ਸੋਰਠਿ ਮਹਲਾ ੪ ॥ ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥
ਅਰਥ: ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ। ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧॥ ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ। ਹੇ ਹਰੀ! ਮੈਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤਿ ਦੇਹ। ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ॥ ਰਹਾਉ॥ ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ, ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ) ਹਾਸਲ ਕਰਦਾ ਹੈ ॥੨॥
धनासरी महला ९ ॥ अब मै कउनु उपाउ करउ ॥ जिह बिधि मन को संसा चूकै भउ निधि पारि परउ ॥१॥ रहाउ ॥ जनमु पाइ कछु भलो न कीनो ता ते अधिक डरउ ॥ मन बच क्रम हरि गुन नही गाए यह जीअ सोच धरउ ॥१॥ गुरमति सुनि कछु गिआनु न उपजिओ पसु जिउ उदरु भरउ ॥ कहु नानक प्रभ बिरदु पछानउ तब हउ पतित तरउ ॥२॥४॥९॥९॥१३॥५८॥४॥९३॥
अर्थ : हे भाई! अब मैं कौन सा यतन करूँ (जिससे मेरे) मन का सहम खत्म हो जाए, और, मैं संसार-समुंद्र से पार लांघ जाऊँ।1। रहाउ। हे भाई! मानस जन्म प्राप्त करके मैंने कोई भलाई नहीं की, इसलिए मैं बहुत डरता रहता हूँ। मैं (अपने) अंदर (हर वक्त) यही चिंता करता रहता हूँ कि मैंने अपने मन से अपने वचन से, कर्म से (कभी भी) परमात्मा के गुण नहीं गाए।1। हे भाई! गुरू की मति सुन के मेरे अंदर आत्मिक जीवन की कुछ भी सूझ पैदा नहीं हुई, मैं पशू की तरह (रोज) अपना पेट भर लेता हूँ। हे नानक! कह– हे प्रभू! मैं विकारी तब ही (संसार-समुंद्र से) पार लांघ सकता हूँ अगर तू अपना मूल कदीमों वाला प्यार वाला स्वभाव याद रखे।2।4।9।9।13।58।4।93।
ਅੰਗ : 685
ਧਨਾਸਰੀ ਮਹਲਾ ੯ ॥ ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
ਅਰਥ: ਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ।੧।ਰਹਾਉ।
ਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ। ਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ,
ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ।੧। ਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇਂ।੨।੪।੯।੯।੧੩।੫੮।੪।੯੩।
ਅੱਜ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ ।
ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂਪ ਜੀ ਇਹ ਦੋਵੇ ਯੋਧੇ ਭਾਈ ਸਾਲੋ ਜੀ ਦੀ ਵੰਸ਼ ਵਿਚੋ ਸਨ । ਤੇ ਭਾਈ ਸਾਲੋ ਜੀ ਦੇ ਪੋਤਰੇ ਦੁਨੀ ਚੰਦ ਦੇ ਇਹ ਪੋਤਰੇ ਸਨ , ਇਹ ਦੁਨੀ ਚੰਦ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੇ ਦਾ ਰਹਿਣ ਵਾਲਾ ਸੀ। ਸੰਨ 1700 ਈ . ਵਿਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉਥੇ ਪਹੁੰਚਿਆ । ਇਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਣ ਦੀ ਜੁਗਤ ਬਣਾ ਲਈ । ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਵੀ ਇਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ । ਕਿਉਕਿ ਦੁਨੀ ਚੰਦ ਦਾ ਸਰੀਰ ਵੀ ਬਹੁਤ ਭਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਭਾਈ ਸ਼ਾਲੋ ਜੀ ਦਾ ਕਰਕੇ ਦੁਨੀ ਚੰਦ ਦਾ ਸਤਿਕਾਰ ਕਰਦੇ ਸਨ । ਗੁਰੂ ਜੀ ਦੇ ਇਰਾਦੇ ਦਾ ਪਤਾ ਲਗਣ ‘ਤੇ ਦੁਨੀਚੰਦ ਘਬਰਾ ਗਿਆ ਅਤੇ ਉਥੋਂ ਖਿਸਕਣ ਵਿਚ ਹੀ ਆਪਣੀ ਸਲਾਮਤੀ ਸਮਝੀ । ਆਪਣੇ ਕੁਝ ਸਾਥੀਆਂ ਸਹਿਤ ਕਿਲ੍ਹੇ ਦੀ ਦੀਵਾਰ ਟੱਪਣ ਲਗਿਆਂ ਉਹ ਡਿਗ ਪਿਆ ਤੇ ਲੱਤ ਤੁੜਾ ਲਈ । ਫਿਰ ਜਦੋਂ ਆਪਣੇ ਪਿੰਡ ਮੰਜੇ ਤੇ ਪਿਆ ਸੀ ਤਾਂ ਸੱਪ ਨੇ ਡੰਗ ਲਿਆ ਤੇ ਦੁਨੀ ਚੰਦ ਮਰ ਗਿਆ । ਇਸ ਘਟਨਾ ਨੂੰ ਵੇਖਦੇ ਹੋਇਆਂ ਇਸ ਦੇ ਪੋਤਰਿਆਂ –ਭਾਈ ਸਰੂਪ ਸਿੰਘ ਅਤੇ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਨੀ ਚੰਦ ਗੁਰੂ ਜੀ ਤੋ ਬੇਮੁੱਖ ਹੋ ਕੇ ਸਾਡੇ ਪਰਿਵਾਰ ਨੂੰ ਕਲੰਕ ਲਾ ਗਿਆ ਹੈ । ਉਹਨਾ ਦੋਵਾਂ ਭਰਾਵਾ ਨੇ ਸਲਾਹ ਕੀਤੀ ਤੇ ਅਨੰਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਕੇ ਆਪਣੇ ਦਾਦੇ ਦੁਨੀ ਚੰਦ ਜੀ ਦੀ ਭੁੱਲ ਤੇ ਮੁਆਫੀ ਮੰਗੀ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਬੋਲੇ ਭਾਈ ਸਰੂਪ ਸਿੰਘ ਤੇ ਅਨੂਪ ਸਿੰਘ ਜੀ ਸਾਨੂੰ ਪਤਾ ਸੀ ਕਿ ਦੁਨੀ ਚੰਦ ਦੀ ਉਮਰ ਬਹੁਤ ਘੱਟ ਹੈ । ਅਸੀ ਤੇ ਭਾਈ ਸ਼ਾਲੋ ਜੀ ਦੇ ਸਤਿਕਾਰ ਵਜੋ ਦੁਨੀ ਚੰਦ ਨੂੰ ਇਸ ਹਾਥੀ ਨਾਲ ਲੜਨ ਦੀ ਸੇਵਾ ਬਖਸ਼ੀ ਸੀ ਕਿ ਦੁਨੀ ਚੰਦ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਦਾ । ਪਰ ਦੁਨੀ ਚੰਦ ਦਿਲ ਦਾ ਕਮਜੋਰ ਨਿਕਲਿਆ ਤੇ ਗੁਰੂ ਦੇ ਬੋਲਾ ਤੇ ਵਿਸ਼ਵਾਸ ਨਾ ਕਰ ਸਕਿਆ। ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਸਿਰ ਰੱਖ ਦਿਤਾ ਤੇ ਕਿਹਾ ਮਹਾਰਾਜ , ਸਾਡੇ ਮੱਥੇ ਤੇ ਲੱਗੇ ਕਲੰਕ ਨੂੰ ਧੋਣ ਦਾ ਇਕ ਮੌਕਾ ਸਾਨੂੰ ਜਰੂਰ ਬਖਸ਼ੋ ਜੀ । ਗੁਰੂ ਗੋਬਿੰਦ ਸਿੰਘ ਜੀ ਉਹਨਾ ਦੋਵਾ ਤੇ ਬਹੁਤ ਖੁਸ਼ ਹੋਏ ਤੇ ਬੋਲੇ ਫੇਰ ਤਿਆਰ ਹੋਵੇ ਪਹਾੜੀ ਰਾਜੇ ਤੇ ਮੁਗ਼ਲ ਫ਼ੌਜਾਂ ਹਮਲੇ ਲਈ ਆ ਰਹੀਆ ਹਨ । ਇਹ ਸੁਣ ਕੇ ਦੋਵੇ ਯੋਧਿਆਂ ਦੇ ਡੋਲੇ ਫੜਕੇ ਅੱਖਾਂ ਲਾਲ ਹੋ ਗਈਆਂ ਯੁੱਧ ਦੀ ਤਿਆਰੀ ਖਿੱਚ ਲਈ ਨਿਰਮੋਹਗੜ੍ਹ ਦੀ ਜੰਗ ਵਿੱਚ ਦੋਵਾਂ ਭਰਾਵਾਂ ਨੇ ਖਾਲਸਾਂ ਫੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ ਐਸੀ ਤੇਗ ਖੜਕਾਈ ਕਿ ਦੁਸ਼ਮਣ ਫ਼ੌਜਾਂ ਦੇ ਆਹੂ ਲਾਹ ਛੱਡੇ । ਗੁਰੂ ਜੀ ਉਹਨਾਂ ਭਰਾਵਾਂ ਦੀ ਵੀਰਤਾ ਵੱਲ ਵੇਖ ਕੇ ਬਹੁਤ ਖੁਸ਼ ਹੋਏ ਤੇ ਮੁੱਖ ਤੋ ਉਚਾਰਿਆ ਤੁਸਾ ਨੇ ਭਾਈ ਸ਼ਾਲੋ ਜੀ ਦੀ ਕੁੱਲ ਦਾ ਨਾਮ ਰੌਸਨ ਕਰ ਦਿੱਤਾ । ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਜੀ ਜੰਗ ਵਿੱਚ ਜੂਝਦਿਆ ਸੈਕੜੇ ਫੱਟ ਖਾਂ ਕੇ ਸ਼ਹਾਦਤ ਦਾ ਜਾਮ ਪੀ ਗਏ । ਆਪਣੇ ਖੂਨ ਨਾਲ ਆਪਣੇ ਦਾਦੇ ਦੁਨੀ ਚੰਦ ਵਾਲਾ ਕਲੰਕ ਧੋ ਦਿਤਾ।
ਧੰਨ ਗੁਰੂ ਧੰਨ ਗੁਰੂ ਦੇ ਸਿੰਘ।
ਜੋਰਾਵਰ ਸਿੰਘ ਤਰਸਿੱਕਾ
ਇਹ ਉਹ ਇਤਿਹਾਸਿਕ ਤੇ ਪਵਿੱਤਰ ਅਸਥਾਨ ਹੈ , ਜਿਥੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਯੁੱਧ ਪਿੱਛੋਂ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਇਤਿਹਾਸ ਗਵਾਹ ਹੈ ਕੇ ਕਿਵੇਂ ਇੱਕ ਜੱਟ ਨੇ ਇਕ ਬਾਣੀਏ ਕੋਲੋਂ ਦਸਮ ਪਾਤਸ਼ਾਹ ਨੂੰ ਜ਼ਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਿਸ ਨਾ ਦਿੱਤਾ। ਜੱਟ ਮਰ ਕੇ ਤਿੱਤਰ ਦੀ ਜੂਨ ਪੈ ਗਿਆ ਅਤੇ ਬਾਣੀਆਂ ਬਾਜ਼ ਦੀ ਜੂਨ ਪੈ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਬਾਜ਼ ਪਾਸੋਂ ਤਿੱਤਰ ਨੂੰ ਮਰਵਾਕੇ ਆਪਣੀ ਜ਼ਾਮਨੀ ਤਾਰੀ। ਇਥੇ ਉਹ ਜੰਡ ਸਾਹਿਬ ਵੀ ਹੈ , ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। ਮੱਸਿਆ ਅਤੇ ਬਸੰਤ ਪੰਚਮੀ ਨੂੰ ਇਥੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ , ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ
ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ
“ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਏਂ .. ਕੀ ਨਾਂ ਏ ਤੇਰਾ ?” ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਬਾਬ ਨਾਲ ਵਾਰਾਂ ਗਾਉਂਦੇ ਵਜਾਉਂਦੇ ਰਬਾਬੀ ਨੂੰ ਪੁੱਛਿਆ।
“ਮਰਦਾਨਾ !” ਉਹ ਝੁੱਕ ਕੇ ਬੋਲਿਆ।
“ਮਰਦਾਨਿਆਂ ! ਤੂੰ ਰਬਾਬ ਬੜੀ ਮਿੱਠੀ ਵਜਾਉਨੈ ਤੇ ਤੈਨੂੰ ਰਾਗਾਂ ਦੀ ਵੀ ਸੋਹਣੀ ਸੂਝ ਏ। ਕਿੰਨਾ ਚੰਗਾ ਹੋਵੇ ਜੇ ਤੂੰ ਰੱਬੀ ਬਾਣੀ ਇਹਦੇ ਤੇ ਗਾਵਿਆ ਕਰੇਂ।”
“ਰੱਬ ਤੁਹਾਨੂੰ ਬਹੁਤਾ ਦੇਵੇ … ਤੁਹਾਡੇ ਜਿਹੇ ਕਦਰਦਾਨਾਂ ਕਰ ਕੇ ਅਸੀਂ ਤੁਰੇ ਫਿਰਦੇ ਆਂ .. ਇਸ ਰਬਾਬ ਤੇ ਅਸੀਂ ਸੱਥਾਂ ਵਿੱਚ ਅਤੇ ਤੁਹਾਡੇ ਜਿਹੇ ਸ਼ਾਹਾਂ ਦੇ ਘਰਾਂ ਅੱਗੇ ਵਾਰਾਂ ਤੇ ਲੋਕਗੀਤ ਗਾ ਕੇ ਟੱਬਰ ਪਾਲਣੇ ਆਂ। ਰੱਬੀ ਬਾਣੀ ਗਾ ਕੇ ਕਿੱਥੇ ਗੁਜ਼ਰਾਨ ਹੋਣਾ ਏ ?” ਮਰਦਾਨੇ ਨੂੰ ਬਾਬੇ ਦੀ ਕਦਰਦਾਨੀ ਤਾਂ ਚੰਗੀ ਲੱਗੀ ਪਰ ਰੱਬੀ ਬਾਣੀ ਦੀ ਸਲਾਹ ਨਹੀਂ। ਉਹਨੂੰ ਆਪਣੇ ਟੱਬਰ ਦੇ ਪਾਲਣ ਪੋਸ਼ਣ ਦਾ ਫਿਕਰ ਸੀ।
“ਤੂੰ ਮੇਰਾ ਹੋਇ ਰਹਿ ਮਰਦਾਨਿਆਂ .. ਮੈਂ ਦਰਗਾਹ ‘ਚ ਤੇਰਾ ਜਾਮਨ ਹੋਸਾਂ … ਤੇਰੇ ਟੱਬਰ ਦੇ ਰਿਜ਼ਕ ਦੀ ਜਿੰਮੇਵਾਰੀ ਮੇਰੀ ਹੋਸੀ … ਰਿਜ਼ਕ ਦੀ ਕੋਈ ਘਾਟ ਨਹੀ ਰਹੇਗੀ … ਤੇਰਾ ਉਧਾਰ ਹੋਸੀ।”
ਅੰਦਰੋਂ ਉਸਨੂੰ ਚੰਗਾ ਵੀ ਲੱਗਾ ਕਿ ਦਰ ਦਰ ਮੰਗਣਾ ਪਿੰਨਣਾ ਛੁੱਟ ਜਾਏਗਾ ਪਰ ਇੱਕ ਦਮ ਅਚਾਨਕ ਐਨੇ ਵੱਡੇ ਬਦਲਾਅ ਅਤੇ ਫੈਸਲੇ ਲਈ ਉਹ ਸ਼ਸ਼ੋਪੰਜ ਵਿੱਚ ਪੈ ਗਿਆ ਪਰ ਬੋਲਿਆ,
“ਮੈਂ ਪੰਜ ਨਮਾਜੀ ਆਂ ਤੇ ਰੋਜ਼ੇ ਵੀ ਰਖਦਾਂ .. ਤਾਂ ਕੀ ਮੇਰਾ ਉਧਾਰ ਨਾ ਹੋਸੀ ?”
ਮਰਦਾਨੇ ਦਾ ਭੋਲਾਪਨ ਬਾਬੇ ਨੂੰ ਚੰਗਾ ਲੱਗਾ।
“ਰੋਜ਼ੇ ਤੇ ਨਮਾਜ਼ਾਂ ਤਾਂ ਈ ਸਾਰਥਕ ਨੇ ਮਰਦਾਨਿਆਂ ਜੇ ਕਾਈ ਸ਼ਰਧਾ ਤੇ ਪ੍ਰੇਮ ਦੀ ਕਣੀ ਵੀ ਅੰਦਰ ਹੋਵੇ। ਜੀਵਨ ਸਤਿਵਾਦੀ ਹੋਵੇ। ਤੇਰੇ ਲਈ ਨਿਰੰਕਾਰ ਦਾ ਇਹੋ ਹੁਕਮ ਏ ਕਿ ਤੂੰ ਰੱਬੀ ਬਾਣੀ ਹੀ ਗਾਵੇਂ …. ਤੂੰ ਮੇਰੇ ਦਰ ਤੇ ਉਂਝ ਈ ਨਹੀਂ ਆ ਗਿਆ .. ਕਿਸੇ ਦਾ ਸੱਦਿਆ ਭੇਜਿਆ ਆਇਆਂ ਏ।”
“ਤੂੰ ਮਹਾਂਪੁਰਖ ਗੁੱਝੀਆਂ ਗੱਲਾਂ ਕਰੇਂ … ਮੇਰੀ ਤਾਂ ਕਾਈ ਸਮਝ ਨਾਹੀਂ।” ਅੰਦਰੋਂ ਉਹਨੂੰ ਕੋਈ ਡੂੰਘੀ ਖਿੱਚ ਜਰੂਰ ਪੈ ਰਹੀ ਸੀ ਹਾਲਾਂਕਿ ਮਨ ‘ਚ ਕੋਈ ਕਿਨਕਾ ਪੂਰਨ ਸਮਰਪਣ ਤੋਂ ਹਲੇ ਸ਼ੱਕ ਵਿੱਚ ਸੀ ਪਰ ਹੁਣ ਸਮਾਂ ਤਾਂ ਆ ਹੀ ਗਿਆ ਸੀ।
ਬਾਬੇ ਨਾਨਕ ਨੇ ਮਾਝ ਰਾਗ ਵਿੱਚ ਆਲਾਪ ਲਿਆ। ਇੱਕਦਮ ਮਰਦਾਨੇ ਦਾ ਰੋਮ ਰੋਮ ਤਰੰਗਿਤ ਹੋ ਗਿਆ ਤੇ ਵਿਸਮਾਦ ਤਾਰੀ ਹੋਣਾ ਸ਼ੁਰੂ ਹੋ ਗਿਆ। ਫਿਰ ਬਾਬੇ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ ਤੇ ਮਰਦਾਨੇ ਦਾ ਹੱਥ ਬਦੋਬਦੀ ਰਬਾਬ ਤੇ ਬਾਬੇ ਦੇ ਸ਼ਬਦ ਧੁੰਨ ਦੀ ਸੰਗਤ ਕਰਨ ਲੱਗਾ ਜਿਵੇਂ ਜੁਗਾਂ ਪੁਰਾਣਾ ਸਾਥ ਹੋਵੇ।
“ਪੰਜ ਨਿਵਾਜਾਂ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚੌਥੀ ਨੀਅਤ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖ ਕੈ ਤਾਂ ਮੁਸਲਮਾਣ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਇ ॥
ਮਰਦਾਨੇ ਅੰਦਰੋਂ ਅਗੰਮੀ ਰਸ ਦਾ ਝਰਣਾ ਫੁੱਟ ਪਿਆ। ਉਂਝ ਰਬਾਬ ਤਾਂ ਉਹ ਪਹਿਲਾਂ ਵੀ ਵਜਾਉਂਦਾ ਸੀ ਪਰ ਉਹਨੂੰ ਅੱਜ ਪਹਿਲੀ ਵਾਰ ਰਬਾਬ ਵਜਾਉਂਦੇ ਨੂੰ ਜੋ ਅੰਮ੍ਰਿਤ ਰਸ ਵਰਸਿਆ ਉਹ ਪਹਿਲਾਂ ਕਦੀ ਨਹੀਂ ਸੀ ਮਿਲਿਆ। ਉਹਨੂੰ ਅੱਜ ਪਤਾ ਲੱਗਾ ਕਿ ਰਾਗ ਅਤੇ ਬਾਣੀ ਦੇ ਸੁਮੇਲ ਨਾਲ ਕਿੰਨੀ ਠੰਢ ਵਰਤ ਸਕਦੀ ਏ। ਉੱਤੋਂ ਗਾਉਣ ਵਾਲਾ ਆਪ ਬਾਣੀ ਤੇ ਸੰਗੀਤ ਦਾ ਸੋਮਾ ਹੋਵੇ ਤਾਂ ਕਿਵੇਂ ਨਾ ਕੋਈ ਆਪਣੇ ਆਪ ਨੂੰ ਭੁੱਲ ਕੇ ਉਸ ਵਿੱਚ ਸਮਾ ਜਾਵੇ।
ਐਨਾ ਸੁੱਖ ! … ਐਨੀ ਤਸਕੀਨ ! .. ਅਕਹਿ ! ਅਬੋਲ ! ਅਤੋਲ ਅਨੰਦ !
ਮਰਦਾਨਾ ਚਾਹੁੰਦਾ ਸੀ ਕਿ ਇਹ ਸਭ ਕਦੀ ਬੰਦ ਨਾ ਹੋਵੇ। ਅਗੰਮੀ ਰਸ ਦੇ ਬੱਝੇ ਹੋਏ ਰਾਹੀ ਰਾਹ ਵਿੱਚ ਰੁੱਕ ਗਏ … ਭੌਰ ਪੰਖੇਰੂ ਢੋਰ ਜੰਤ ਸਭ ਸੁੱਖ ਮਹਿਸੂਸ ਕਰਨ ਲੱਗੇ।
ਫਿਰ ਜਿਵੇਂ ਹੀ ਬਾਬੇ ਨੇ ਗਾਉਣਾ ਬੰਦ ਕੀਤਾ ਤਾਂ ਜਿਵੇਂ ਸਭ ਕੁੱਝ ਉਂਝ ਦਾ ਉਂਝ ਠਹਿਰਿਆ ਈ ਰਹਿ ਗਿਆ ਉੱਥੇ ਦਾ ਉੱਥੇ । ਕੁੱਝ ਪਲਾਂ ਬਾਅਦ ਫਿਰ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਾਪਿਸ ਪਰਤੀ ਉਹ ਧੰਨ ਨਿਰੰਕਾਰ ਬੋਲਦਾ ਭਿਜੀਆਂ ਅੱਖਾਂ ਨਾਲ ਰਾਹੇ ਪੈ ਗਿਆ। ਬਾਣੀ ਦੀ ਇਹ ਜਾਦੂਈ ਮਿਠਾਸ ਭਰੀ ਤਾਕਤ ਬਾਬਾ ਧੁਰੋਂ ਨਾਲ ਲੈ ਕੇ ਆਇਆ ਸੀ।
ਮਰਦਾਨਾ ਸੁੰਨ ਹੋ ਕੇ ਖੜਾ ਰਿਹਾ … ਫਿਰ ਬਾਬੇ ਦੇ ਗਲ ਲੱਗ ਰੋਣ ਲੱਗ ਪਿਆ ਜਿਵੇਂ ਉਸ ਕੋਲੋਂ ਕੁੱਝ ਬਹੁਤ ਵੱਡਾ ਖੁੱਸ ਗਿਆ ਹੋਵੇ ਤੇ ਉਹ ਚਾਹੁੰਦਾ ਸੀ ਬਾਬਾ ਹੋਰ ਗਾਵੇ .. ਤੇ ਗਾਈ ਜਾਵੇ .. ਤੇ ਮੈਂ ਸਾਰੀ ਹਯਾਤੀ ਰਬਾਬ ਵਜਾਉਂਦਾ ਰਹਾਂ ਅਤੇ ਇਹ ਅਗੰਮੀ ਰਸ ਕਦੀ ਨਾ ਟੁੱਟੇ। ਉਸ ਦੇ ਅੰਦਰ ਦਾ ਸਭ ਧੋਤਾ ਗਿਆ .. ਤੇ ਬੱਸ .. ਉਸ ਦਿਨ ਤੋਂ ਮਰਦਾਨਾ ਬਾਬੇ ਦਾ ਹੋ ਗਿਆ।
ਇਉਂ ਮਰਦਾਨੇ ਦਾ ਬਾਬੇ ਨਾਨਕ ਨਾਲ ਪਹਿਲਾ ਮੇਲ ਹੋਇਆ। ਪਹਿਲਾਂ ਮਰਦਾਨਾ ਬਾਬੇ ਦਾ ਰਬਾਬੀ ਬਣਿਆ … ਫਿਰ ਜਿਉਂ ਜਿਉਂ ਕਪਾਟ ਖੁੱਲੇ … ਅਨੁਭਵ ਡੂੰਘਾ ਹੋਇਆ ਉਹ ਆਤਮਜ ਤੇ ਬਾਬੇ ਦਾ ਸਿੱਖ ਬਣਿਆ .. ਤੇ ਫਿਰ ਮਰਦਾਨਾ ਬਾਬੇ ਨਾਨਕ ਦਾ ਹੀ ਰੂਪ ਹੋ ਅਤੇ ਅੰਤ ਉਸੇ ਵਿੱਚ ਸਮਾ ਗਿਆ। ਉਸੇ ਦੇ ਹੱਥਾਂ ਵਿੱਚ … ਉਸਦੀ ਗੋਦ ਵਿੱਚ ਆਖਰੀ ਸਵਾਸ ਲਿਆ ॥
ਕੁਝ ਸਿੱਖ ਇਤਿਹਾਸਕਾਰਾਂ ਅਨੁਸਾਰ ਭਾਈ ਅਬਦੁਲਾ ਜੀ ਇਕ ਮੁਸਲਮਾਨ ਸੇਵਕ ਸੀ ਜੋ ਗੁਰੂ ਹਰਗੋਬਿੰਦ ਦੇ ਦਰਬਾਰ ਸੇਵਾ ਕਰਿਆ ਕਰਦਾ ਸੀ । ਭਾਈ ਨੱਥਾ ਜੀ ਇਸ ਦੇ ਸਾਥੀ ਸਨ । ( 1595-1644 ) ਦੇ ਸਮੇਂ ਸਿੱਖ ਸੰਗਤ ਵਿਚ ਸੂਰਬੀਰਾਂ ਦੀਆਂ ਜੋਸ਼ੀਲੀਆਂ ਵਾਰਾਂ ਗਾਇਆ ਕਰਦੇ ਸੀ । ਅਬਦੁਲਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸੁਰਸਿੰਘ ਵਿਚ ਹੋਇਆ ਸੀ । 1606 ਵਿਚ ਜਦੋਂ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਅਕਾਲ ਤਖ਼ਤ ‘ ਤੇ ਗੱਦੀਨਸ਼ੀਨੀ ਹੋਈ ਤਾਂ ਇਸ ਸ਼ੁਭ ਮੌਕੇ ਤੇ ਅਬਦੁੱਲਾ ਪਹਿਲੀ ਵਾਰ ਅੰਮ੍ਰਿਤਸਰ ਗੁਰੂ ਦੇ ਦਰਬਾਰ ਵਿਚ ਦਰਸ਼ਨ ਕਰਨ ਆਇਆ ਸੀ । ਗੁਰ ਬਿਲਾਸ ਛੇਵੀਂ ਪਾਤਸ਼ਾਹੀ ਅਨੁਸਾਰ ਇਸ ਮੌਕੇ ਉੱਤੇ ਉਸਨੇ ਅਤੇ ਉਸਦੇ ਸਾਥੀ ਨੱਥਾ ਜੀ ਨੇ ਗੁਰੂ ਦੀ ਮਹਿਮਾ ਵਿਚ ਇਕ ਪਉੜੀ ਦਾ ਗਾਇਨ ਕੀਤਾ ਸੀ : .
ਸਚਾ ਤਖਤ ਸੁਹਾਯੋ ਸ੍ਰੀ ਗੁਰ ਪਾਇ ਕੈ ॥
ਛਬ ਬਰਨੀ ਨਹਿ ਜਾਇ ਕਰੋ ਕਿਆ ਗਾਇਕੈ ।।
ਰਵਿ ਸਸਿ ਭਏ ਮਲੀਨ ਸੁਦਰਸ ਦਿਖਾਇ ਕੈ ।।
ਸ੍ਰੀ ਗੁਰ ਤਖਤ ਬਿਰਾਜੇ ਪ੍ਰਭੂ ਧਿਆਏ ਕੈ॥
ਮੀਰ ਅਬਦੁਲ ਅਉ ਨੱਥਾ ਜਸ ਕਹੇ ਸ਼ਨਾਇ ਕੈ ॥
ਇਸ ਪਿੱਛੋਂ ਇਹ ਦੋਵੇਂ ਅੰਮ੍ਰਿਤਸਰ ਹੀ ਰਹਿਣ ਲੱਗ ਪਏ ਅਤੇ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਰਹੇ । ਜਦੋਂ ਗੁਰੂ ਹਰਗੋਬਿੰਦ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਦੀ ਸ਼ਾਦੀ ਹੋਈ ਤਾਂ ਗੁਰੂ ਜੀ ਉਸਨੂੰ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਲੈ ਕੇ ਗਏ । ਇਸ ਸਮੇਂ ਗੁਰੂ ਜੀ ਨੇ ਅਬਦੁਲਾ ਜੀ ਨੂੰ ਪ੍ਰਮਾਤਮਾਂ ਦੀ ਮਹਿਮਾ ਗਾਇਨ ਕਰਨ ਲਈ ਹੁਕਮ ਦਿੱਤਾ । ਗੁਰਬਿਲਾਸ ਨੌਵੀਂ ਪਾਤਸ਼ਾਹੀ ਅਨੁਸਾਰ ਗੁਰੂ ਹਰਗੋਬਿੰਦ ਜੀ ਜਦੋਂ ਅੰਮ੍ਰਿਤਸਰ ਛੱਡ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਕੀਰਤਪੁਰ ਚਲੇ ਗਏ ਤਾਂ ਅਬਦੁਲ ਜੀ ਅਤੇ ਨੱਥਾ ਜੀ ਦੋਵੇਂ ਨਾਲ ਸਨ । ਗੁਰੂ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਦੋਵਾਂ ਨੂੰ ਆਪਣੇ ਜੱਦੀ ਪਿੰਡ ਸੁਰਸਿੰਘ ਜਾਣ ਲਈ ਹੁਕਮ ਕੀਤਾ ਸੀ ।
ਢਾਡੀ ਕਲਾ ਦਾ ਇਤਿਹਾਸ
ਢਾਡੀ ਕਲਾ ਦੇ ਇਤਿਹਾਸਿਕ ਪਿਛੋਕੜ ਨੂੰ ਵਾਚਣ ਉਪਰੰਤ ਇਹ ਗੱਲ ਸਪਸਟ ਹੁੰਦੀ ਹੈ ਕਿ ਇਹ ਕਲਾ ਸਾਊਦੀ ਅਰਬ ਵਿੱਚੋਂ ਮੁਸਲਿਮ ਬਾਦਸ਼ਾਹ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤ ਵਿੱਚ ਆਈ ਅਤੇ ਬਾਅਦ ਵਿੱਚ ਰਾਜਪੂਤ ਰਾਜਿਆਂ ਦਾ ਇਸ ਕਲਾ ਦੇ ਪ੍ਰੇਮੀ ਹੋਣ ਸਦਕਾ ਇਸ ਕਲਾ ਨੇਂ ਰਾਜਸਥਾਨ ਵਿੱਚ ਰਾਜਪੂਤਾਨਾ ਸ਼ਾਹੀ ਦਰਬਾਰ ਦਾ ਸਿੰਗਾਰ ਬਣ ਕੇ ਆਪਣੇ ਹੁਨਰ ਸਦਕਾ ਪਛਾਣ ਕਾਇਮ ਕਰਨ ਦੇ ਨਾਲ ਨਾਲ ਇਸ ਕਲਾ ਨੇਂ ਪੰਜਾਬ ਵੱਲ ਆਪਣਾ ਰੁਖ ਕੀਤਾ ਅਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ। ਪਹਿਲਾਂ ਪਹਿਲ ਇਹ ਕਲਾ ਮਰਾਸੀ ਕਬੀਲੇ ਨੇ ਆਪਣੇ ਕਿਤੇ ਦੇ ਸਾਧਨ ਵਜੋਂ ਫਸਲਾਂ ਦੀ ਆਮਦ ਸਮੇਂ ਖੇਤਾਂ-ਖਲਵਾੜਿਆਂ ਵਿੱਚ ਜਾ ਕੇ ਕਿਸਾਨਾਂ ਦੀ ਸਿਫਤ ਵਿੱਚ ਗਾ ਗਾ ਕੇ ਅਨਾਜ ਵਗੈਰਾ ਇਕੱਠਾ ਕਰਨ ਜਾਂ ਵਿਆਹਾਂ ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਗਾ ਕੇ ਆਪਣਾ ਜੀਵਨ ਨਿਰਬਾਹ ਕਰਨ ਲਈ ਅਪਨਾਈ।
ਭਾਈ ਕਾਹਨ ਸਿੰਘ ਨਾਭਾ ਨੇ ਮਹਾਂਨ ਕੋਸ਼ ਵਿੱਚ ਢਾਡੀ ਸ਼ਬਦ ਦੇ ਅਰਥ ਢੱਡ ਵਜਾ ਕੇ ਯੋਧਿਆਂ ਦੀਆਂ ਵਾਰਾਂ ਜਾਂ ਯਸ ਗਾਉਣ ਵਾਲੇ ਕੀਤੇ ਹਨ, ਗੁਰਬਾਣੀ ਵਿੱਚ ਅਕਾਲ ਪੁਰਖ ਦਾ ਜਸ ਗਾਉਣ ਵਾਲਾ ਜਾਂ ਕੀਰਤਨ ਕਰਨ ਵਾਲੇ ਨੂੰ ਢਾਡੀ ਬਿਆਨਿਆਂ ਗਿਆ ਹੈ।
ਹਉ ਢਾਢੀ ਹਰਿ ਪ੍ਰਭ ਖਸਮ ਕਾ ॥
ਤੀਜੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ 516 ਤੇ ‘ਗੂਜਰੀ ਕੀ ਵਾਰ’ ਵਿੱਚ ਢਾਢੀ ਸ਼ਬਦ ਦੀ ਪ੍ਰੀਭਾਸ਼ਾ ਇਸ ਤਰਾਂ ਬਿਆਂਨ ਕਰਦੇ ਹਨ :
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰ ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥
ਸਿੱਖ ਧਰਮ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਕਾਲ ਦੌਰਾਂਨ ਇਸ ਨੇਂ ਕਲਾ ਵਧਣਾ ਫੁੱਲਣਾ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇਂ ਸਿੱਖ ਧਰਮ ਵਿੱਚ ਭਗਤੀ ਦੇ ਨਾਲ ਸ਼ਕਤੀ ਦੇ ਸੁਮੇਲ ਨੂੰ ੳਜਾਗਰ ਕਰਨ ਹਿੱਤ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ, ਇਸੇ ਮਕਸਦ ਤਹਿਤ ਆਪ ਜੀ ਨੇਂ ਆਪਣੇ ਦਰਬਾਰ ਵਿੱਚ ਜ੍ਹਿਲਾ ਅੰਮ੍ਰਿਤਸਰ ਦੇ ਪਿੰਡ ਸੁਰ ਸਿੰਘ ਦੇ ਦੋ ਢਾਡੀ ਭਾਈ ਨੱਥ ਮੱਲ ਜੀ ਅਤੇ ਭਾਈ ਅਬਦੁੱਲਾ ਜੀ ਨੂੰ ਗੁਰੂ ਘਰ ਵਿੱਚ ਪਹਿਲੇ ਮਨਜੂਰ
ਸ਼ੁੁਦਾ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇਂ ਚਾਰ ਵਾਰਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਵਿੱਚ ਲਿਖੀਆਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਲੀਆਂ ਉਸ ਸਮੇਂ ਵਾਰ ਜੋ ਇਹਨਾਂ ਢਾਡੀਆਂ ਨੇਂ ‘ਸ਼ੁੱਧ ਰਸਾਲੂ’ ਰਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਫਤ ਗਾਈ ਉਹ ਇਸ ਤਰਾਂ ਸੀ :
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ,ਇਕ ਰਾਜ ਦੀ,ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜਾ ਬਲਖ ਬਖੀਰ ਦੀ।
ਕਟਕ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪਗ ਤੇਰੀ, ਕੀ ਜਹਾਂਗੀਰ ਦੀ।’
ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਵਰਗਿਆਂ ਦੀ ਹੈਸੀਅਤ ਕੋਈ ਅਹਿਮੀਅਤ ਨਹੀਂ ਰੱਖਦੀ। ਇਸ ਤਰਾਂ ਢਾਡੀਆਂ ਦਾ ਢੱਡ ਸਾਰੰਗੀ ਨਾਲ ਉਚੀ ਹੇਕ ਵਿੱਚ ਬੀਰ ਰਸ ਵਾਰਾਂ ਗਾਉਣ ਸਦਕਾ ਇਸ ਕਲਾ ਨੇਂ ਲੋਕਾਂ ਦੇ ਮਨ ਨੂੰ ਮੋਹ ਲਿਆ ਗੁਰੂ ਸਾਹਿਬ ਜੀ ਨੇਂ ਇਸ ਕਲਾ ਨੂੰ ਉਤਸਾਹਿਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਢਾਡੀ ਵਾਰਾਂ ਦਾ ਗਾਇਨ ਅਰੰਭ ਕਰਵਾਇਆ ਅਤੇ ਇਸ ਕਲਾ ਲਈ ਢਾਡੀਆਂ ਨੂੰ ਸੰਬੋਧਨ ਕਰਕੇ ਕਿਹਾ : “ਹੁਣ ਲੋੜ ਹੈ, ਕਿ ਤੁਹਾਡੇ ਸਾਜਾਂ ਵਿੱਚੋਂ ਲਲਕਾਰਾਂ ਨਿਕਲਣ। ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਣ। ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੰਬ ਕੇ ਜਗਾਏ ਤੁਹਾਡੇ ਗਜ ਦੇ ਘੁੰਗਰੂ ਕੁਰਬਾਨੀਂ ਲਈ ਦਿਲਾਂ ਵਿੱਚ ਚਾਅ ਪੈਦਾ ਕਰਨ।” ਇਹ ਢਾਡੀ ਬੀਰ ਰਸ ਉਤਸਾਹਿਤ ਕਰਨ ਵਾਲੇ ਸੂਰਮਿਆਂ ਦੀ ਵਾਰਾਂ ਦੇ ਪ੍ਰਸੰਗ ਸੰਗਤ ਵਿੱਚ ਗਾ ਕੇ ਸੁਣਾਉਦੇ, ਜਿਸ ਦੇ ਸੁਣਨ ਨਾਲ ਕਾਇਰਾਂ ਅੰਦਰ ਵੀ ਬਹਾਦਰੀ ਆਉਣ ਲੱਗੀ ਅਤੇ ਉਹਨਾਂ ਦੇ ਦਿਲ ਵਿੱਚ ਜੰਗ ਵਿੱਚ ਜੂਝਣ ਲਈ ਉਤਸ਼ਾਹ ਨਾਲ ਭਰ ਗਏ।
ਵਾਰ ਸ਼ਬਦ ਦੀ ਪਰਿਭਾਸ਼ਾ ਨੂੰ ਸਪਸਟ ਕਰਨ ਲਈ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਵਾਰ ਯੁੱਧ ਕਾਵਿ ਦੀ ਉਸ ਰਚਨਾ ਨੂੰ ਕਹਿੰਦੇ ਹਨ ਜਿਸ ਵਿੱਚ ਸੂਰਬੀਰ ਯੋਧੇ ਦੀ ਸੂਰਬੀਰਤਾ ਦਾ ਵਰਨਣ ਹੋਵੇ, ਅਤੇ ਜੋ ਸਰੋਤਿਆਂ ਵਿੱਚ ਉਤਸ਼ਾਹ ਪੈਦਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਦੀਆਂ 9 ਵਾਰਾਂ ਦੀਆਂ ਧੁੰਨੀਆਂ ਦਾ ਜਿਕਰ ਮਿਲਦਾ ਹੈ ।ਦਸ ਗੁਰੂ ਸਾਹਿਬਾਂਨ ਦੇ ਜੀਵਨ ਕਾਲ ਦੌਰਾਂਨ ਢਾਡੀਆਂ ਨੂੰ ਅਤੇ ਢਾਡੀ ਕਲਾ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ, ਗੁਰੂ ਗੋਬਿੰਦ ਸਿੰਘ ਦੇ ਗੁਰਗੱਦੀ ਸਮੇਂ ਜੰਗਨਾਂਮੇਂ ਅਤੇ ਵਾਰਾਂ ਵਿੱਚੋਂ ਚੰਡੀ ਦੀ ਵਾਰ, ਦਸਮ ਗ੍ਰੰਥ ਵਾਲੀ ਮਾਲਕੌਸ ਦੀ ਵਾਰ, ਸਰਬ ਲੋਹ ਵਾਲੀ ਭਗਉਤੀ ਦੀ ਵਾਰ ਅਤੇ ਅਣੀ ਰਾਇ ਦਾ ਲਿਖਿਆ ਹੋਇਆ ਜੰਗ ਨਾਮਾਂ ਬੀਰ ਰਸੀ ਦੇ ਉੱਤਮ ਨਮੂਨੇਂ ਹਨ। ਦਸਮ ਪਿਤਾ ਦੇ ਦਰਬਾਰ ਵਿੱਚ ਉਸ ਸਮੇਂ ਦੇ ਪ੍ਰਸਿੱਧ ਢਾਡੀ ਮੀਰ ਛਬੀਲਾ ਅਤੇ ਮੁਸ਼ਕੀ ਸਨ ਜਿੰਨਾਂ ਨੂੰ ਗੁਰੂ ਸਾਹਿਬ ਨੇਂ ਸਨਮਾਂਨ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਰੱਖਿਆ ਸੀ।
ਸੁਖੂ ਅਤੇ ਭਾਈ ਬੁੱਧੂ ਨਾਂਮ ਦੇ ਢਾਡੀਆਂ ਦਾ ਜਿਕਰ ਵੀ ਇਸੇ ਸਮੇਂ ਵਿੱਚ ਆਉਦਾ ਹੈ ਜੋ ਮਾਲਵੇ ਦੇ ਬਾਜਕ ਨਗਰ ਵਿੱਚ ਗੁਰੂ ਸਾਹਿਬ ਨੂੰ ਮਿਲੇ, ਇਹਨਾਂ ਢਾਡੀਆਂ ਨੇਂ ਮਲਵਈ ਵਿੱਚ ਇੱਕ ‘ ਸੱਦ ‘ ਗੁਰੂ ਸਾਹਿਬ ਜੀ ਨੂੰ ਸੁਣਾਈ ;
ਢੱਢ ਸਾਰੰਗੀ ਜਬ ਲੈ ਆਏ। ਦੋਨਹੁ ਖਰੇ ਭਏ ਅਗਵਾਏ।
ਪ੍ਰਭ ਬੋਲੇ ਤੁਮ ਗਾਇ ਸੁਨਾਵਹੁ। ਜਥਾ ਮਹੇਸ਼ ਅਪਰ ਬਲ ਗਾਵਹੁ।
ਸੁਨਿ ਕਰਿ ਹੁਕਮ ਦਿਵਾਨੇ ਦੋਉ। ਕਰੀ ਸਾਰੰਗੀ ਸੁਰ ਮਿਲਿ ਸੋਉ।
ਜੰਗਲ ਦੇਸ ਸੱਦ ਹੁਇ ਜੈਸੇ। ਊਚੇਸੁਰ ਗਾਵਨ ਲਗਿ ਤੈਸੇ।
ਕੱਚਾ ਕੋਠਾ ਵਿਚ ਵਸਦਾ ਜਾਨੀ। ਸਦਾ ਨਾ ਮਾਪੇ ਨਿਤ ਨਹੀ ਜੁਆਨੀ।
ਚਲਣਾ ਆਗੇ ਹੋਇ ਗੁਮਾਨੀ।
ਬਾਅਦ ਵਿੱਚ ਬੰਦਾ ਬਹਾਦਰ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤੱਕ ਢਾਡੀ ਕਲਾ ਪੂਰੇ ਜੋਬਨ ਤੇ ਰਹੀ , ਅਜੋਕੀ ਢਾਡੀ ਪਰੰਪਰਾ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੌਰਾਂਨ ਸ਼ੁਰੂ ਹੋਇਆ ਜਦੋਂ 1879 ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋਈ ਤਾਂ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ, ਭਾਈ ਲੱਭੂ, ਭਾਈ ਸ਼ੇਰੂ ਆਦਿਕ ਢਾਡੀਆਂ ਨੇਂ ਭਰਪੂਰ ਯੋਗਦਾਂਨ ਪਾਇਆ। ਸੰਤ ਸਿੰਘ, ਭਾਈ ਰੂੜਾ, ਭਾਈ ਲਾਭ, ਭਾਈ ਹੁਕਮਾ, ਭਾਈ ਵਲਾਇਤੀ, ਭਾਈ ਸ਼ੇਰੂ, ਭਾਈ ਲੱਭੂ, ਭਾਈ ਸਮੁੰਦ ਸਿੰਘ ਤੇ ਭਾਈ ਸ਼ੇਰ ਸਿੰਘ ਮਹਾਨ ਢਾਡੀ ਸਨ।” ਮਹਾਰਾਜਾ ਰਣਜੀਤ ਸਿੰਘ ਨੇਂ ਤਾਂ ਆਪਣੇਂ ਸ਼ਾਸ਼ਨ ਕਾਲ ਦੌਰਾਂਨ ਇਹਨਾਂ ਢਾਡੀਆਂ ਦੀ ਸਰਕਾਰੀ ਭਰਤੀ ਹੀ ਕਰ ਲਈ ਸੀ, ਬੇਸ਼ਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਦਾ ਸਮਾਂ ਘੋਰ ਮਈ ਸੰਕਟ ਦਾ ਸੀ, ਅਤੇ ਸਿੰਘ ਲਹਿਰ ਦੇ ਸਮੇਂ ਦੌਰਾਂਨ ਇਸ ਕਲਾ ਨੂੰ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ, ਪਰ ਇਹਨਾਂ ਢਾਡੀਆਂ ਨੇਂ ਅਤੇ ਢਾਡੀਆਂ ਦੁਆਰਾ ਗਾਈਆਂ ਗਈਆਂ ਵਾਰਾਂ ਨੇਂ ਇਸ ਘੋਰ ਮਈ ਸੰਕਟ ਵਿੱਚ ਵੀ ਸਿੱਖ ਪੰਥ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਅਤੇ ਸਮੇਂ-ਸਮੇਂ ਦੇਸ਼ ਅਤੇ ਧਰਮ ਤੋਂ ਜੂਝਣ ਵਾਲੇ ਸੂਰਮੇਂ ਤਿਆਰ ਕੀਤੇ, ਜਿੰਨਾਂ ਨੇਂ ਹਜਾਰਾਂ ਮਰਜੀਵੜਿਆਂ ਨੂੰ ਕੁਰਬਾਨੀਆਂ ਦੇਣ ਲਈ ਤਿਆਰ ਕੀਤਾ।
ਪਰ ਅੱਜ ਬਹੁਤ ਦੁਖ ਦੀ ਗੱਲ ਹੈ ਕਿ ਅਸੀ ਢਾਡੀ ਕਲਾ ਦੇ ਜਨੂੰਨ ਨੂੰ ਖਤਮ ਕਰਦੇ ਜਾ ਰਹੇ ਹਾਂ ,ਜਿਸ ਸਦਕਾ ਇਸ ਕਲਾ ਨੂੰ ਬਹਤ ਨੁਕਸਾਂਨ ਉਠਾਉਣਾ ਪੈ ਰਿਹਾ ਹੈ ,ਇਸ ਕਲਾ ਦੇ ਨਗੀਨੇਂ ਨੂੰ ਸਾਂਭਣ ਦੀ ਥਾਂ, ਤੇ ਪੱਛਮੀ ਸਭਿਆਚਾਰ ਦੀ ਲੱਚਰ ਗਾਇਕੀ ਦਾ ਜਨੂੰਨ ਆਪਣੇ ਸਿਰਾਂ ਤੇ ਸਵਾਰ ਕਰਦੇ ਜਾ ਰਹੇ ਹਾਂ। ਢਾਡੀ ਕਲਾ ਨੂੰ ਸਿਖਰ ਤੱਕ ਲੈ ਜਾਣ ਲਈ ਢਾਡੀਆਂ ਤੋਂ ਵੀ ਇਤਿਹਾਸ ਇਹ ਮੰਗ ਕਰਦਾ ਹੈ ਕਿ ਉਹ ਗੁਰੂ ਇਤਿਹਾਸ ਨੂੰ ਗਾਣਿਆਂ ਦੀ ਤਰਜਾਂ ਦੇ ਅਨੁਸਾਰ ਨਾਂ ਗਾ ਕੇ ਅਸਲ ਰਾਗਾਂ ਵਿੱਚ ਗਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਅਸੀਂ ਆਪਣੇਂ ਗੁਰੂਆਂ ਅਤੇ ਕੌਮ ਦੇ ਸ਼ਹੀਦਾਂ ਦੇ ਇਤਿਹਾਸ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ, ਜਦੋਂ ਕਿ ਗੁਰੂ ਖਾਲਸੇ ਦੇ ਇਤਿਹਾਸ ਨੂੰ ਅਸਲ ਰਾਗਾਂ ਵਿੱਚ ਸੰਗਤ ਸਮਮੁੱਖ ਪੇਸ਼ ਕਰਨਾ ਸਮੇਂ ਦੀ ਬਹੁਤ ਵਡਮੁੱਲੀ ਲੋੜ ਹੈ ਕਿਉਂਕਿ ਇਹ ਵਾਰਾਂ ਅਤੇ ਜੰਗਨਾਮੇਂ ਹੀ ਹਨ ਜੋ ਕੌਮ ਵਿੱਚ ਬੇਗੈਰਤ ਅਤੇ ਜਿੰਦਾਦਿਲੀ ਵਾਲੀ ਰੂਹ ਫੂਕਣ ਦਾ ਕੰਮ ਕਰਦੇ ਹਨ ਅਤੇ ਕੌਮ ਦੇ ਇਤਿਹਾਸ ਨੂੰ ਸਦਾ ਹੀ ਜਿੰਦਾ ਰਖਦੇ ਹਨ।
ਸੋ, ਇਸ ਦੇ ਲਈ ਗੁਰ ਘਰ ਦੇ ਮਨਜੂਰੇ ਢਾਡੀ ਹੀ ਸਾਡੇ ਕੋਲ ਅਜਿਹਾ ਵਸੀਲਾ ਹਨ ਜੋ ਗੁਰੂ ਘਰ ਦੇ ਅਨਮੋਲ ਖਜਾਨੇਂ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਗਾ ਕੇ ਦੁਨੀਆਂ ਦੇ ਕੋਨੇਂ-ਕੋਨੇਂ ਤੱਕ ਪੁਹੰਚਾ ਸਕਦੇ ਹਨ।
ਜੋਰਾਵਰ ਸਿੰਘ ਤਰਸਿੱਕਾ।