धनासरी मः ५ ॥ जब ते दरसन भेटे साधू भले दिनस ओइ आए ॥ महा अनंदु सदा करि कीरतनु पुरख बिधाता पाए ॥१॥ अब मोहि राम जसो मनि गाइओ ॥ भइओ प्रगासु सदा सुखु मन महि सतिगुरु पूरा पाइओ ॥१॥ रहाउ ॥ गुण निधानु रिद भीतरि वसिआ ता दूखु भरम भउ भागा ॥ भई परापति वसतु अगोचर राम नामि रंगु लागा ॥२॥ चिंत अचिंता सोच असोचा सोगु लोभु मोहु थाका ॥ हउमै रोग मिटे किरपा ते जम ते भए बिबाका ॥३॥ गुर की टहल गुरू की सेवा गुर की आगिआ भाणी ॥ कहु नानक जिनि जम ते काढे तिसु गुर कै कुरबाणी ॥४॥४॥

अर्थ :-हे भाई ! मुझे पूरा गुरु मिल गया है, (इस लिए उस की कृपा के साथ) अब मैं परमात्मा की सिफ़त-सालाह (अपने) मन में गा रहा हूँ, (मेरे अंदर आत्मिक जीवन का) रोशनी हो गई है, मेरे मन में सदा आनंद बना रहता है।1।रहाउ। हे भाई ! जब से गुरु के दर्शन प्राप्त हुए हैं, मेरे इस प्रकार के अच्छे दिन आ गए कि परमात्मा की सिफ़त-सालाह कर कर के सदा मेरे अंदर सुख बना रहता है, मुझे सर्व-व्यापक करतार मिल गया है।1। (हे भाई ! गुरु की कृपा के साथ जब से) गुणों का खजाना परमात्मा मेरे हृदय में आ बसा है , तब से मेरा दु:ख भ्रम डर दूर हो गया है। परमात्मा के नाम में मेरा प्यार बन गया है, मुझे (वह उॅतम) चीज प्राप्त हो गई है जिस तक ज्ञान-इन्द्रियों की पहुंच नहीं हो सकती।2। (हे भाई ! गुरु के दर्शन की बरकत के साथ) मैं सभी चिंताँ और सोचों से बच गया हूँ, (मेरे अंदर से) गम खत्म हो गया है, लोभ खत्म हो गया है, मोह दूर हो गया है। (गुरु की) कृपा के साथ (मेरे अंदर से) हऊमै आदि रोग मिट गए हैं, मुझे यम-राज से भी कोई डर नहीं लगता।3। हे भाई ! अब मुझे गुरु की टहल-सेवा, गुरु की रजा ही प्यारी लगती है। हे नानक ! बोल-(हे भाई ! मैं उस गुरु से सदके जाता हूँ, जिस ने मुझे यमों से बचा लिया है।4।4।



Share On Whatsapp

Leave a comment




ਅੰਗ : 671

ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥

ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।1। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।2। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।3। ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ—(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।4। 4।



Share On Whatsapp

Leave a Comment
Chandpreet Singh : ਵਾਹਿਗੁਰੂ ਜੀ🙏



Share On Whatsapp

Leave a comment




Share On Whatsapp

Leave a Comment
Varinderpal Singh : 🙏🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment


29 ਅਪ੍ਰੈਲ, ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ
ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ
ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ
ਵਾਹਿਗੁਰੂ ਜੀ ਬੋਲਕੇ ਸ਼ੇਅਰ ਕਰੋ ਜੀ।



Share On Whatsapp

View All 2 Comments
Chandpreet Singh : ਵਾਹਿਗੁਰੂ ਜੀ🙏
Harpreet : Satnam Wahegruru Ji🙏



ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ।
ਹਕੁਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਅੰਦਰ ਹੌਲੀ ਹੌਲੀ ਰੋਸ ਜਾਗਣ ਲਗਾ।
ਜਬਰ ਦਾ ਟਾਕਰਾ ਕਰਨ ਦੀ ਭਾਵਨਾ ਉਪਜਣ ਲੱਗੀ। ਸਵੈ ਮਾਨ ਪੈਦਾ ਹੋਇਆ, ਸਵੈ ਸ਼ਿਵਾਸ਼ ਜਾਗਿਆ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਗੁਰੂ ਜੀ ਨੇ ਲੋਕਾਂ ਦਾ ਦੁਖ ਵੰਡਾਇਆ। ਉਨ੍ਹਾਂ ਦੀਆਂ ਔਕੜਾਂ ਦੂਰ ਕੀਤੀਆਂ। ਖ਼ਾਸ ਕਰਕੇ ਪਾਣੀ ਦੀ ਔਕੜ।
ਇਸ ਨਾਲ ਗੁਰੂ ਜੀ ਲੋਕਾਂ ਲਈ ਮਸੀਹਾ ਬਣ ਗਏ। ਉਨ੍ਹਾਂ ਵਾਸਤੇ ਸ਼ਰਧਾ ਤੇ ਪ੍ਰੇਮ ਠਾਠਾਂ ਮਾਰ ਉੱਠੇ ਸਿੱਖੀ ਧਾਰਨ ਕਰਨ ਦੀ ਇਕ ਜ਼ਬਰਦਸਤ ਲਹਿਰ ਚਲ ਨਿਕਲੀ।
ਸੁਭਾਵਕ ਹੀ ਸੀ ਕਿ ਇਸ ਲਹਿਰ ਤੋਂ ਮੁਗ਼ਲ ਹਕੂਮਤ ਨੂੰ ਖ਼ਤਰਾ ਮਹਿਸੂਸ ਹੁੰਦਾ। ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸਰਕਾਰ ਦੀਆਂ ਨਜ਼ਰਾਂ ਵਿੱਚ ਖਟਕਦੇ ਆ ਰਹੇ ਸਨ। ਹੁਣ ਜਦੋਂ ਉਨ੍ਹਾਂ ਦੀ ਗਿਣਤੀ ਤੇਜ਼ ਗਤੀ ਨਾਲ ਵਧਣ ਲਗੀ ਤਾਂ ਸਰਕਾਰ ਘਬਰਾ ਉੱਠੀ।
ਔਰੰਗਜ਼ੇਬ ਦੱਖਣ ਦੀਆ ਬਗ਼ਾਵਤਾਂ ਤੋਂ ਪਹਿਲੇ ਹੀ ਬੁਖਲਾਇਆ ਹੋਇਆ ਸੀ, ਉਸ ਨੇ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਚਾੜ੍ਹ ਦਿਤਾ।
ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਿਰਜ਼ਾ ਰਾਜਾ ਜੈ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਇਸ ਸਮੇਂ ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਔਰੰਗਜ਼ੇਬ ਦਾ ਸੈਨਾਪਤੀ ਤੇ ਸਲਾਹਕਾਰ ਸੀ।
ਉਸ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਤਾਂ ਪੂਰੇ ਦਰਵੇਸ਼ ਹਨ। ਉਨ੍ਹਾਂ ਦਾ ਕਾਰਜ ਖੇਤਰ ਨਿਰੋਲ ਧਾਰਮਕ ਹੈ।
ਇਸ ਕਾਰਜ ਵਿਚ ਉਹ ਸਦਾ ਅਮਨ ਦੇ ਚਾਹਵਾਨ ਰਹੇ ਹਨ। ਰਾਜ ਰੌਲੇ ਦੇ ਉਹ ਪੱਖਪਾਤੀ ਨਹੀਂ, ਇਸ ਲਈ ਹਕੂਮਤ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਹੋ ਸਕਦਾ।
ਰਾਜਾ ਰਾਮ ਸਿੰਘ ਨੇ ਗੁਰੂ ਜੀ ਵਲੋਂ ਜ਼ਿੰਮੇਵਾਰੀ ਲੈ ਕੇ ਮਾਮਲਾ ਖ਼ਤਮ ਕਰਾ ਦਿਤਾ। ਚਲਦਾ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।



Share On Whatsapp

Leave a Comment
Chandpreet Singh : ਵਾਹਿਗੁਰੂ ਜੀ🙏

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ | ਇਤਿਹਾਸਕਾਰਾਂ ਦੀਆਂ ਖੋਜਾਂ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਹਿੰਦ ਧਰਮ ਨੂੰ ਬਚਾਉਣ ਲਈ ਜਦੋਂ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਸਨ ਤਾਂ ਰਸਤੇ ‘ਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾ ਦੇ ਰੰਘੜਾ ਵਲੋਂ ਕੀਤੀ ਮੁਖ਼ਬਰੀ ਦੇ ਆਧਾਰ ‘ਤੇ ਗੁਰੂ ਸਾਹਿਬ ਨੂੰ ਪਰਗਨਾ ਘਨੌਲਾ ਤੋਂ 12 ਜੁਲਾਈ 1675 ਈਸਵੀ ਵਿਚ ਗੁਰਸਿੱਖਾਂ ਸਮੇਤ ਗਿ੍ਫ਼ਤਾਰ ਕਰਕੇ ਸਰਹਿੰਦ ਦੇ ਹਾਕਮ ਅਬਦੁਲ ਅਜ਼ੀਜ਼ ਦਿਲਾਵਰ ਖਾਂ ਅੱਗੇ 13-14 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ | ਜਿੱਥੇ ਉਸ ਨੇ ਗੁਰੂ ਸਾਹਿਬ ਜੀ ਨੂੰ ਗੁਰਸਿੱਖਾਂ ਸਮੇਤ ਬਸੀ ਪਠਾਣਾਂ ਦੇ ਕੈਦਖ਼ਾਨੇ ਦੀ ਇਕ ਅਸਥਾਈ ਹਵਾਲਾਤ ਵਿਚ ਬੰਦ ਕਰਨ ਦਾ ਹੁਕਮ ਦਿੱਤਾ ਸੀ | ਗੁਰੂ ਜੀ ਦੀ ਗਿ੍ਫ਼ਤਾਰੀ ਸਬੰਧੀ ਇਤਲਾਹ ਬਾਦਸ਼ਾਹ ਔਰੰਗਜ਼ੇਬ ਨੂੰ ਮਾਰਫ਼ਤ ਗਵਰਨਰ ਲਾਹੌਰ ਭੇਜ ਦਿੱਤੀ ਗਈ | ਬਸੀ ਪਠਾਣਾਂ ਦੇ ਬੰਦੀਖ਼ਾਨੇ ਜਿਸ ਨੂੰ ਹੁਣ ਪੁਰਾਤਨ ਜੇਲ੍ਹ ਕਿਹਾ ਜਾਂਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੌਣੇ ਚਾਰ ਮਹੀਨੇ ਤੱਕ ਦੀਵਾਨ ਮਤੀ ਦਾਸ ਅਤੇ ਦੀਵਾਨ ਸਤੀ ਦਾਸ ਪੁੱਤਰਾਨ ਹੀਰਾ ਮੱਲ ਛਿੱਬਰ, ਦਿਆਲ ਦਾਸ ਪੁੱਤਰ ਮਾਈ ਦਾਸ ਬਲੌਤ ਸਮੇਤ ਕੈਦ ‘ਚ ਰੱਖਿਆ ਗਿਆ | ਇਸ ਦਾ ਉਲੇਖ ਵਿਦਵਾਨ ਇਤਿਹਾਸਕਾਰਾਂ ਨੇ ਭਟ ਵਹੀ ਮੁਲਤਾਨੀ ਸਿੰਧੀ ਖਾਤਾ ਬਲੋਤੋਂ ਦੇ ਹਵਾਲੇ ਅਨੁਸਾਰ ਕੀਤਾ ਹੈ, ਜੋ ਕਿ ਪ੍ਰੋ. ਪਿਆਰਾ ਸਿੰਘ ਪਦਮ ਦੀ ਪੁਸਤਕ ‘ਤੇਗ ਬਹਾਦਰ ਸਿਮਰੀਐ’ ਦੇ ਪੰਨਾ 63 ‘ਤੇ ਦਰਜ ਹੈ | ਬਸੀ ਪਠਾਣਾਂ ਦੇ ਉਸੇ ਅਸਥਾਨ ‘ਤੇ ਸੁੱਥਰਿਆਂ ਵਲੋਂ ਗੁਰੂ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ |



Share On Whatsapp

View All 3 Comments
Rajinder Kaur : Waheguru ji 🙏🙏
Chandpreet Singh : ਵਾਹਿਗੁਰੂ ਜੀ 🙏

ਬਿਹਾਰ ਵਿੱਚ ਇੱਕ ਕਸਬਾ ਹੈ ਸਸਰਾਮ। ਏਥੇ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਫੱਗੂ ਮੱਲ। ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਚਾਚਾ ਫੱਗੂ ਕਹਿੰਦੇ ਸਨ। ਉਹ ਆਲੇ ਦੁਆਲੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ। ਇਸ ਦੇ ਨਾਲ ਨਾਲ ਓਹ ਸਿੱਖਾਂ ਨੂੰ ਦਸਵੰਧ ਕੱਢਣ ਦੀ ਬੇਨਤੀ ਕਰਦਾ ਅਤੇ ਦਸਵੰਧ ਇਕੱਠਾ ਕਰਕੇ ਗੁਰੂ ਘਰ ਭੇਟਾ ਲਈ ਭੇਜ ਦਿਆ ਕਰਦਾ ਸੀ। ਉਸ ਦੇ ਮਨ ਵਿੱਚ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਘਰ ਆਉਣ। ਇਸੇ ਇੱਛਾ ਕਰਕੇ ਉਸ ਨੇ ਆਪਣੇ ਘਰ ਦਾ ਦਰਵਾਜਾ ਬਹੁਤ ਵੱਡਾ ਬਣਵਾਇਆ ਤਾਂ ਕਿ ਗੁਰੂ ਸਾਹਿਬ ਘੋੜੇ ਉੱਤੇ ਬੈਠੇ ਹੋਏ ਹੀ ਅੰਦਰ ਆ ਜਾਣ। ਓਹ ਘਰ ਦਾ ਦਰਵਾਜਾ ਵੀ ਸਦਾ ਖੁੱਲਾ ਰੱਖਦਾ ਸੀ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਨਾ ਰੁਕਣਾ ਪਵੇ। ਪਿੰਡ ਵਾਲਿਆਂ ਨੇ ਕਹਿਣਾ ਕਿ ਗੁਰੂ ਸਾਹਿਬ ਏਨੀਂ ਦੂਰੋਂ ਪੰਜਾਬ ਤੋਂ ਸਾਡੇ ਪਿੰਡ ਨਹੀਂ ਆਉਣਗੇ ਪਰ ਚਾਚਾ ਫੱਗੂ ਨੇ ਅਰਦਾਸਾਂ ਕਰਦੇ ਰਹਿਣਾ। ਗੁਰੂ ਤੇਗ ਬਹਾਦੁਰ ਸਾਹਿਬ ਇੱਕ ਦਿਨ ਬਨਾਰਸ ਤੋਂ ਚਲਦੇ ਹੋਏ ਸਸਰਾਮ ਪਹੁੰਚੇ ਅਤੇ ਘੋੜੇ ਤੇ ਬੈਠੇ ਬੈਠੇ ਹੀ ਓਹ ਚਾਚਾ ਫੱਗੂ ਦੇ ਘਰ ਲੰਘ ਆਏ। ਚਾਚਾ ਫੱਗੂ ਬਹੁਤ ਖੁਸ਼ ਹੋਇਆ ਅਤੇ ਓਹਨਾ ਦੇ ਪੈਰਾਂ ‘ਤੇ ਮੱਥਾ ਟੇਕਿਆ। ਸੰਗਤ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਸ ਦੇ ਘਰ ਆ ਗਈ। ਉਸ ਨੇ ਜੋ ਸੰਗਤ ਕੋਲੋਂ ਦਸਵੰਧ ਇਕੱਠਾ ਕੀਤਾ ਹੋਇਆ ਸੀ ਓਹ ਵੱਖ ਵੱਖ ਝੋਲੀਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ। ਉਸ ਨੇ ਸਾਰਾ ਦਸਵੰਧ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ। ਗੁਰੂ ਸਾਹਿਬ ਮੁਸਕੁਰਾ ਕੇ ਕਹਿਣ ਲੱਗੇ ਕਿ ਭਾਈ ਤੂੰ ਸਾਨੂੰ ਪੂਰਾ ਦਸਵੰਧ ਨਹੀਂ ਭੇਟਾ ਕੀਤਾ। ਚਾਚਾ ਫੱਗੂ ਜੀ ਕਹਿੰਦੇ ਮਹਾਰਾਜ ਸਾਰਾ ਦਸਵੰਧ ਦੇ ਦਿੱਤਾ ਹੈ। ਜਦੋਂ ਦੂਜੀ ਵਾਰ ਗੁਰੂ ਸਾਹਿਬ ਨੇ ਫੇਰ ਕਿਹਾ ਤਾਂ ਚਾਚਾ ਫੱਗੂ ਕਹਿਣ ਲੱਗੇ ਕਿ ਮਹਾਰਾਜ ਤੁਸੀ ਹੀ ਕਿਰਪਾ ਕਰਕੇ ਦੱਸੋ ਮੈਂ ਭੁੱਲ ਗਿਆ ਹੋਵਾਂਗਾ। ਗੁਰੂ ਸਾਹਿਬ ਨੇ ਕਿਹਾ ਕਿ ਬਾਹਰ ਜੋ ਬੇਰੀ ਲੱਗੀ ਹੋਈ ਹੈ ਓਹ ਵੀ ਸਾਡੀ ਹੈ। ਚਾਚਾ ਫੱਗੂ ਦੀਆਂ ਅੱਖਾਂ ਵਿੱਚ ਬੈਰਾਗ ਦੇ ਹੰਝੂ ਆ ਗਏ ਅਤੇ ਓਹ ਗੁਰੂ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਹੁਣ ਸੰਗਤ ਨੂੰ ਵੀ ਇਸ ਬੇਰੀ ਬਾਰੇ ਦੱਸ।
ਚਾਚਾ ਫੱਗੂ ਜੀ ਨੇ ਦੱਸਿਆ ਕਿ ਉਹ ਦਸਵੰਧ ਲੈਣ ਲਈ ਕਿਸੇ ਦੇ ਘਰ ਗਏ ਸੀ। ਓਹ ਬਹੁਤ ਗਰੀਬ ਪਰਿਵਾਰ ਸੀ। ਘਰ ਵਿੱਚ ਸਿਰਫ ਔਰਤ ਸੀ, ਮਰਦ ਬਾਹਰ ਗਿਆ ਹੋਇਆ ਸੀ। ਜਦੋਂ ਉਸ ਨੇ ਦਸਵੰਧ ਮੰਗਿਆ ਤਾਂ ਭੈਣ ਕਹਿਣ ਲੱਗੀ ਕਿ ਸਾਡੇ ਕੋਲ ਕੁਝ ਨਹੀਂ ਹੈ ਗੁਰੂ ਨੂੰ ਦੇਣ ਲਈ। ਉਸ ਨੇ ਕਿਹਾ ਕਿ ਕੁਝ ਨਾ ਕੁਝ ਜ਼ਰੂਰ ਦਿਓ ਤਾਂ ਭੈਣ ਨੇ ਗੁੱਸੇ ਵਿੱਚ ਮਿੱਟੀ ਦੀ ਮੁੱਠ ਭਰ ਕੇ ਉਸ ਨੂੰ ਫੜਾ ਦਿੱਤੀ। ਉਸ ਨੇ ਸੋਚਿਆ ਕਿ ਇਹ ਮਿੱਟੀ ਗੁਰੂ ਦੇ ਨਾਮ ਤੇ ਮਿਲੀ ਹੈ ਇਸ ਲਈ ਇਸ ਨੂੰ ਸੁੱਟਣਾ ਨਹੀਂ ਹੈ। ਓਹ ਜਦ ਮਿੱਟੀ ਘਰ ਲੈ ਕੇ ਆਇਆ ਤਾਂ ਇਸ ਮਿੱਟੀ ਵਿੱਚ ਇੱਕ ਬੇਰ ਦੀ ਗਿਟਕ ਸੀ ਜਿਸ ਨੂੰ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਬੀਜ਼ ਦਿੱਤਾ। ਉਸ ਤੋਂ ਇਹ ਬੇਰੀ ਪੈਦਾ ਹੋਈ। ਇਹ ਸਭ ਸੁਣ ਕੇ ਸਭ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ।
ਗੁਰੂ ਸਾਹਿਬ ਕਹਿਣ ਲੱਗੇ ਭਾਈ ਤੂੰ ਬੜੀ ਵੱਡੀ ਭਾਵਨਾ ਵਾਲਾਂ ਹੈਂ ਜਿਸ ਨੇ ਗੁਰੂ ਦੇ ਨਾਮ ਦੀ ਮਿੱਟੀ ਵੀ ਝੋਲੀ ਪਵਾ ਲਈ। ਇਸ ਤਰਾਂ ਭਾਈ ਫੱਗੂ ਦੀ ਸ਼ਰਧਾ ਅਤੇ ਭਾਵਨਾ ਕਰਕੇ ਗੁਰੂ ਸਾਹਿਬ ਨੇ ਓਹਨਾ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
(ਰਣਜੀਤ ਸਿੰਘ ਮੋਹਲੇਕੇ)



Share On Whatsapp

Leave a comment




ਹਿੰਦੂਆਂ ਦੇ ਧਾਰਮਕ ਆਗੂ ਬ੍ਰਾਹਮਣ ਸਨ। ਬ੍ਰਾਹਮਣਾਂ ਵਿਚੋਂ ਕਸ਼ਮੀਰੀ ਪੰਡਤ ਸਰੇਸ਼ਟ ਸਨ। ਇਸ ਲਈ ਬਾਦਸ਼ਾਹੀ ਜਬਰ ਦੇ ਉਹ ਸਭ ਤੋਂ ਵਧ ਨਿਸ਼ਾਨਾ ਬਣੇ।
ਔਰੰਗਜ਼ੇਬ ਦਾ ਖ਼ਿਆਲ ਸੀ ਕਿ ਜੇ ਕਸ਼ਮੀਰੀ ਪੰਡਤ ਇਸਲਾਮ ਦੇ ਦਾਇਰੇ ਵਿਚ ਆ ਜਾਣ ਤਾਂ ਸਾਰੇ ਹਿੰਦੂ ਉਹਨਾਂ ਦੇ ਮਗਰ ਇਸਲਾਮ ਕਬੂਲ ਕਰ ਲੈਣਗੇ।
ਕਸ਼ਮੀਰੀ ਬ੍ਰਾਹਮਣਾਂ ਵਿਚੋਂ ਕਈ ਜਬਰ ਦਾ ਸਾਹਮਣਾ ਨਾ ਕਰ ਸਕੇ ਅਤੇ ਮੁਸਲਮਾਨ ਬਣ ਗਏ। ਪਰ ਵੱਡੀ ਸੰਖਿਆ ਵਿਚ ਪੰਡਤ ਅਜੇ ਸੋਚਾਂ ਵਿਚਾਰਾਂ ਵਿਚ ਪਏ ਹੋਏ ਸਨ। ਇਹੋ ਸਮਾਂ ਸੀ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਤੋਂ ਆਨੰਦਪੁਰ ਪਰਤੇ।
ਪੰਜਾਬ ਆਉਣ ਤੋਂ ਥੋੜਾ ਸਮਾਂ ਬਾਅਦ ਆਪ ਨੇ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਬੁਲਾ ਲਿਆ। ਇਥੇ ਆਉਣ ਤੇ ਆਪ ਨੇ ਸਾਹਿਬਜ਼ਾਦਾ ਗੋਬਿੰਦ ਰਾਇ ਦੀ ਪੜ੍ਹਾਈ ਸਿਖਲਾਈ ਦਾ ਯੋਗ ਪ੍ਰਬੰਧ ਕਰ ਦਿੱਤਾ।
ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗ਼ਾਨ ਸੀ। ਔਰੰਗਜ਼ੇਬ ਨੇ ਉਸਨੂੰ ਸਖ਼ਤੀ ਨਾਲ ਇਸਲਾਮ ਦਾ ਵਿਸਤਾਰ ਕਰਨ ਦਾ ਹੁਕਮ ਦਿਤਾ।
ਔਰੰਗਜ਼ੇਬ ਦੇ ਇਸ ਫ਼ਿਰਦੌਸ ਨੂੰ ਪੂਰਨ ਤੌਰ ਤੇ ਮੁਸਲਮਾਨ ਬਣਿਆ ਵੇਖਣਾ ਚਾਹੁੰਦਾ ਸੀ। ਸ਼ਾਹੀ ਹੁਕਮ ਦੀ ਪਾਲਣਾ ਵਿਚ ਸ਼ੇਰ ਅਫ਼ਗ਼ਾਨ ਨੇ ਸਖ਼ਤੀ ਦੀਆਂ ਹੱਦਾਂ ਤੋੜ ਮਾਰੀਆਂ।
ਉਸ ਨੇ ਫ਼ੌਜ ਦੇ ਛੋਟੇ ਛੋਟੇ ਦਸਤੇ ਤਿਆਰ ਕੀਤੇ। ਕੱਟੜ ਵਿਚਾਰਾਂ ਵਾਲੇ ਫ਼ੌਜਦਾਰ ਉਹਨਾਂ ਦੇ ਸਰਦਾਰ ਥਾਪੇ ਤੇ ਨਾਲ ਸ਼ਰਈ ਮੁੱਲਾਵਾਂ ਨੂੰ ਅਗਵਾਈ ਲਈ ਜੋੜ ਦਿਤਾ ਜਾਂਦਾ।
ਇਹ ਦਸਤੇ ਵੱਖ ਵੱਖ ਇਲਾਕਿਆਂ ਵਲ ਭੇਜੇ ਜਾਂਦੇ। ਉਹਨਾਂ ਦੁਆਰਾ ਪਿੰਡਾਂ ਦੇ ਪਿੰਡ ਘੇਰ ਲਏ ਜਾਂਦੇ ਅਤੇ ਲੋਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਕਲਮਾ ਪੜ੍ਹਾਇਆ ਜਾਂਦਾ।
ਗ਼ਰੀਬ ਤੇ ਕਮਜ਼ੋਰ ਵਰਗਾਂ ਦੇ ਲੋਕ ਧੜਾ ਧੜ ਮੁਸਲਮਾਨ ਬਣਨ ਲੱਗੇ। ਉਹਨਾਂ ਨੂੰ ਉੱਚੀਆਂ ਜ਼ਾਤਾਂ ਦੇ ਹਿੰਦੂ ਵੀ ਤ੍ਰਿਸਕਾਰਦੇ ਸਨ, ਇਸ ਕਰਕੇ ਹਿੰਦੂ ਰਹਿ ਕੇ ਮਰਨ ਨਾਲੋਂ ਉਹਨਾਂ ਨੇ ਮੁਸਲਮਾਨ ਬਣ ਜਾਣਾ ਹੀ ਚੰਗਾ ਸਮਝਿਆ।
ਇਸ ਤੋਂ ਬਾਅਦ ਸ਼ੇਰ ਅਫ਼ਗ਼ਾਨ ਉੱਚੀਆਂ ਜ਼ਾਤਾਂ ਦੇ ਹਿੰਦੂਆਂ ਤੇ ਬ੍ਰਾਹਮਣਾਂ ਦੇ ਦੁਆਲੇ ਹੋਇਆ। ਉਹ ਉਹਨਾਂ ਤੇ ਮੁਸਲਮਾਨ ਬਣਨ ਲਈ ਦਬਾਅ ਪਾਣ ਲੱਗਾ।
ਜੋ ਨਾਂਹ ਕਰਦੇ, ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ। ਕਈ ਤਾਂ ਡਰਦੇ ਮਾਰੇ ਕਲਮਾ ਪੜ੍ਹ ਗਏ ਤੇ ਕੁਝ ਸ਼ਹੀਦ ਹੋ ਗਏ। ਇਹ ਹਾਲਤ ਵੇਖ ਕੇ ਮੁਖੀ ਪੰਡਤਾਂ ਨੇ ਉਸ ਨੂੰ ਮਿਲ ਕੇ ਕੁਝ ਸਮੇਂ ਦੀ ਮੁਲਹਤ ਦੇਣ ਦੀ ਬੇਨਤੀ ਕੀਤੀ।
ਸ਼ੇਰ ਅਫ਼ਗ਼ਾਨ ਨੇ ਉਹਨਾਂ ਨੂੰ ਛੇਆਂ ਮਹੀਨਿਆਂ ਦਾ ਸਮਾਂ ਦਿੱਤਾ ਤੇ ਨਾਲ ਹੀ ਤਾੜਨਾ ਕਰ ਦਿੱਤੀ ਕਿ ਜੇ ਇਸ ਸਮੇਂ ਤਕ ਤੁਸੀਂ ਕਲਮਾ ਨਾ ਪੜ੍ਹਿਆ ਤਾਂ ਸਭ ਦੇ ਸਭ ਤਲਵਾਰ ਦੇ ਘਾਟ ਉਤਾਰ ਦਿੱਤੇ ਜਾਓਗੇ।
ਸੂਬੇਦਾਰ ਕੋਲੋਂ ਵਾਪਸ ਆ ਕੇ ਪੰਡਤਾਂ ਨੇ ਸਾਰੀ ਬਰਾਦਰੀ ਦੀ ਇਕੱਤ੍ਰਤਾ ਬੁਲਾਈ ਤੇ ਸੂਬੇ ਦੀ ਧਮਕੀ ਤੇ ਹਕੂਮਤੀ ਜਬਰ ਤੇ ਵਿਚਾਰ ਕੀਤਾ।
ਕਾਫ਼ੀ ਸੋਚ ਵਿਚਾਰ ਤੋਂ ਬਾਅਦ ਕੁਝ ਸਿਆਣਿਆਂ ਦੀ ਸਲਾਹ ਤੇ ਫ਼ੈਸਲਾ ਹੋਇਆ ਕਿ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪੁਕਾਰ ਕੀਤੀ ਜਾਏ।
ਇਸ ਫ਼ੈਸਲੇ ਅਨੁਸਾਰ ਮੁਖੀ ਪੰਡਤਾਂ ਦਾ ਇਕ ਛੋਟਾ ਜਿਹਾ ਦਲ ਆਨੰਦਪੁਰ ਸਾਹਿਬ ਲਈ ਚਲ ਪਿਆ।ਚਲਦਾ
ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।



Share On Whatsapp

Leave a comment


सोरठि महला ९ ॥ इह जगि मीतु न देखिओ कोई ॥ सगल जगतु अपनै सुखि लागिओ दुख मै संगि न होई ॥१॥ रहाउ ॥ दारा मीत पूत सनबंधी सगरे धन सिउ लागे ॥ जब ही निरधन देखिओ नर कउ संगु छाडि सभ भागे ॥१॥ कहंउ कहा यिआ मन बउरे कउ इन सिउ नेहु लगाइओ ॥ दीना नाथ सकल भै भंजन जसु ता को बिसराइओ ॥२॥ सुआन पूछ जिउ भइओ न सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥९॥

अर्थ: हे भाई! इस जगत में कोई (अंत तक साथ निभाने वाला) मित्र (मैंने) नहीं देखा। सारा संसार अपने सुख में ही लगा हुआ है। दुख में (कोई किसी के) साथ (साथी) नहीं बनता ॥१॥ रहाउ ॥ हे भाई! स्त्री, मित्र, पुत्र, रिश्तेदार-यह सारे धन के साथ (ही) प्यार करते हैं। जब ही इन्होंने मनुष्य को कंगाल देखा, (तभी) साथ छोड़ कर भाग जाते हैं ॥१॥ हे भाई! मैं इस पागल मन को क्या समझाऊं ? (इस ने) इन (कच्चे साथियों) के साथ प्यार पाया हुआ है। (जो परमात्मा) गरीबों का रक्षक और सभी डर नाश करने वाला है उस की सिफ़त-सलाह (इस ने) भुलाई हुई है ॥२॥ हे भाई! जैसे कुत्ते की पूंछ सीधी नहीं होती (इसी तरह इस मन की परमात्मा की याद से लापरवाही हटती नहीं) मैंने बहुत यत्न किया है। हे नानक जी! (कहो – हे प्रभू! अपने) मुढ़-कदीमा के (प्यार वाले) स्वभाव की लाज रखो (मेरी मदद करो, तो ही) मैं आपका नाम जप सकता हूँ ॥३॥९॥



Share On Whatsapp

Leave a comment


ਅੰਗ : 633

ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥ ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥ ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ ਜੀ! (ਆਖੋ – ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥



Share On Whatsapp

Leave a Comment
Chandpreet Singh : ਵਾਹਿਗੁਰੂ ਜੀ🙏




  ‹ Prev Page Next Page ›