ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੇਠ ਸਿੱਖ ਜਿਹੜਾ ਕਿ ਬਹੁਤ ਅਮੀਰ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫ਼ੀ ਧਨ ਦੌਲਤ ਇਸ ਨੇ ਜੋੜ ਰੱਖਿਆ ਸੀ। ਆਪਣੀ ਸਾਰੀ ਕਮਾਈ ਦਾ ਦਸਵੰਧ ਇਹ ਗੁਰੂ ਸਾਹਿਬ ਨੂੰ ਆਪ ਅਨੰਦਪੁਰ ਆਕੇ ਭੇਟ ਕਰਿਆ ਕਰਦਾ ਸੀ।
ਇਕ ਸਮਾਂ ਐਸਾ ਬਣਿਆ ਕਿ ਇਸ ਤੋਂ ਆਪ ਦਸਵੰਧ ਦੇਣ ਨਾ ਆਇਆ ਗਿਆ। ਇਸ ਨੇ ਆਪਣੇ ਪੁੱਤਰ ਨੂੰ ਇਹ ਸੋਚਕੇ ਕਿ ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇਗਾ ਤੇ ਇਸ ਨੂੰ ਵੀ ਕੁਝ ਸੌਝੀ ਧਰਮ ਕਰਮ ਦੀ ਪਵੇਗੀ ਗੁਰੂ ਸਾਹਿਬ ਕੋਲ ਦਸਵੰਧ ਦੇਕੇ ਭੇਜ ਦਿੱਤਾ। ਕਈ ਪ੍ਰਕਾਰ ਦੇ ਮਹਿੰਗੇ ਬਸਤਰ ਉਪਕਾਰੀ ਵਸਤੂਆਂ ਤੇ ਧਨ ਰਾਸ਼ੀ ਲੈਕੇ ਇਸ ਦਾ ਪੁੱਤਰ ਅਨੰਦਪੁਰ ਸਾਹਿਬ ਆ ਪੁੱਜਾ।
ਪਿਤਾ ਦੇ ਕਹਿਣ ਤੇ ਆ ਗਿਆ ਪਰ ਸੀ ਇਹ ਧਰਮ ਵਾਲੇ ਪਾਸਿਓਂ ਉਕਾ ਹੀ ਕੋਰਾ ਥੋੜ੍ਹਾ ਨਾਸਤਿਕ ਬਿਰਤੀ ਦਾ ਸੀ ਧਰਮ ਪ੍ਰਤੀ ਸ਼ਰਧਾ ਵਿਸ਼ਵਾਸ਼ ਵਾਲਾ ਬੀਜ ਇਸ ਦੇ ਮਨ ਵਿੱਚ ਨਹੀਂ ਸੀ ਪੁੰਗਰਿਆ। ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠਾ ਗੁਰੂ ਸਾਹਿਬ ਦੇ ਬਚਨ ਸੁਣੇ ਪਰ ਅਸਰ ਕੁਝ ਨਾ ਹੋਇਆ। ਗੁਰੂ ਸਾਹਿਬ ਦੇ ਅਮੋਲਕ ਬਚਨ ਇਸ ਨੇ ਇਉਂ ਵਿਸਾਰ ਦਿੱਤੇ ਜਿਵੇਂ ਰੇਤ ਉਤੇ ਡੁਲਿਆ ਪਾਣੀ ਹੁੰਦਾ।
ਗੁਰੂ ਵੀ ਉਸ ਨੂੰ ਸੁਧਾਰ ਸਕਦਾ ਹੈ ਜੋ ਆਪ ਸੁਧਰਨਾ ਚਾਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ।
ਕਬੀਰ ਸਾਚਾ ਸਤਿਗੁਰ ਕਿਆ ਕਰੈ ਜਾ ਸਿਖਾ ਮਹਿ ਚੂਕ।।
ਅੰਧੇ ਏਕ ਨਾ ਲਗਈ ਜਿਉਂ ਬਾਂਸ ਬਜਾਈਐ ਫੂਕ।।
ਭਾਵ ਕਿ ਸੱਚਾ ਸਤਿਗੁਰੂ ਕੀ ਕਰੇ ਜੇ ਸਿੱਖ ਵਿੱਚ ਹੀ ਊਣਤਾਈ ਹੈ। ਗੁਰੂ ਸਾਹਿਬ ਦੇ ਕੀਤੇ ਬਚਨਾਂ ਨੂੰ ਉਹ ਇਉਂ ਟਾਲ ਦਿੰਦਾ ਹੈ। ਜਿਉਂ ਬਾਂਸ ਵਿੱਚ ਫੂਕ ਮਾਰੇ ਤੋਂ ਦੂਜੇ ਪਾਸੇ ਨਿਕਲ ਜਾਂਦੀ ਹੈ। ਭਾਵ ਬਚਨ ਸੁਣਕੇ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਤੇ ਇਕ ਕੰਨ ਸੁਣਕੇ ਦੂਸਰੇ ਕੰਨ ਕੱਢ ਦਿੰਦਾ ਹੈ। ਅਜਿਹੇ ਸਿੱਖ ਦਾ ਗੁਰੂ ਕਦੇ ਵੀ ਭਲਾ ਨਹੀਂ ਕਰ ਸਕਦਾ ਭਲਾ ਉਸ ਦਾ ਹੀ ਹੋਊ ਜੋ ਗੁਰੂ ਸਾਹਿਬ ਦੇ ਬਚਨਾ ਨੂੰ ਮੰਨਦਾ ਹੈ ਅਤੇ ਉਸ ਅਨੁਸਾਰ ਜੀਵਣ ਢਾਲਦਾ ਹੈ।
ਇਸ ਨੇ ਆਪਣੇ ਪਿਤਾ ਵਲੋਂ ਦਿੱਤੀਆਂ ਸੌਗਾਤਾਂ ਗੁਰੂ ਸਾਹਿਬ ਨੂੰ ਭੇਂਟ ਕੀਤੀਆਂ।ਗੁਰੂ ਸਾਹਿਬ ਨੇ ਇਸ ਨੂੰ ਪ੍ਰਸ਼ਾਦ ਅਤੇ ਇਕ ਕੜ੍ਹਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਤੇ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਹਨ। ਗੁਰੂ ਸਾਹਿਬ ਵੱਲੋਂ ਦਿੱਤਾ ਪ੍ਰਸ਼ਾਦ ਅਤੇ ਕੜ੍ਹਾ ਦੇਖ ਇਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਐਨੀਆਂ ਵਸਤੂਆਂ ਦਿੱਤੀਆਂ ਪਰ ਇਸ ਗੁਰੂ ਨੇ ਅੱਗੋਂ ਲੋਹਾ ਦਾ ਇਕ ਕੜ੍ਹਾ ਹੀ ਦਿੱਤਾ। ਸੋਚਣ ਲੱਗਾ ਮੇਰਾ ਪਿਓ ਵੀ ਕਿੱਡਾ ਮੂਰਖ ਹੈ ਜੋ ਇਸ ਗੁਰੂ ਪਿੱਛੇ ਲੱਗਾ ਹੈ।
ਇਹ ਸੋਚਦਾ ਘਰ ਨੂੰ ਪਰਤ ਰਿਹਾ ਸੀ ਤਾਂ ਰਾਤ ਇਕ ਸਿੱਖ ਦੇ ਘਰ ਮੁਕਾਮ ਕੀਤਾ। ਬੜਾ ਸੋਚਾਂ ਵਿਚ ਪਿਆ ਉਦਾਸ ਸੀ। ਸਿੱਖ ਨੇ ਇਸ ਦੇ ਮੂੰਹ ਤੇ ਉਦਾਸੀ ਦੇਖਕੇ ਪੁੱਛਿਆ ਕੀ ਗੱਲ ਭਾਈ ਜੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਆਏ ਜੇ ਤਦ ਵੀ ਇਤਨੇ ਉਦਾਸ ਜੇ ਕੀ ਗੱਲ ਹੈ ਤਾਂ ਅੱਗੋਂ ਉਸ ਵਪਾਰੀ ਦੇ ਪੁੱਤਰ ਨੇ ਜਵਾਬ ਦਿੱਤਾ ਕਾਹਦਾ ਗੁਰੂ ਮੈਂ ਇਤਨੀਆਂ ਚੀਜ਼ਾਂ ਭੇਟ ਕੀਤੀਆਂ ਪਰ ਉਸ ਗੁਰੂ ਨੇ ਅੱਗੋਂ ਮੈਨੂੰ ਇਕ ਲੋਹੇ ਦਾ ਕੜਾ ਦਿੱਤਾ ਤੇ ਨਾਲੇ ਕਹਿ ਦਿੱਤਾ ਤੁਹਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹਨ।
ਮੈਂਨੂੰ ਤਾਂ ਆਪਣੇ ਬਾਪ ਤੇ ਗੁੱਸਾ ਆ ਰਿਹਾ ਹੈ ਜੇ ਇਤਨਾ ਪੈਸਾ ਵਪਾਰ ਵਿੱਚ ਲਾਇਆ ਹੁੰਦਾ ਤਾਂ ਕਿਤਨਾ ਕੰਮ ਹੋਰ ਵੱਧ ਜਾਣਾ ਸੀ। ਪਰ ਸਾਰੇ ਪੈਸੇ ਬਰਬਾਦ ਕਰ ਦਿੱਤੇ। ਉਸ ਦੀਆਂ ਅਜਿਹੀਆਂ ਗੱਲਾਂ ਸੁਣਕੇ ਸਿੱਖ ਸਮਝ ਗਿਆ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਨਹੀਂ ਸਮਝਦਾ ਉਸ ਸਿੱਖ ਨੇ ਕਿਹਾ ਚਲ ਇਹ ਦੱਸ ਤੂੰ ਮੈਨੂੰ ਇਹ ਕੜਾ ਤੇ ਪ੍ਰਸ਼ਾਦ ਦੇਣ ਦੀ ਕਿੰਨੀ ਕੀਮਤ ਲੈਣੀ ਹੈ। ਤਾਂ ਵਪਾਰੀ ਦੇ ਪੁੱਤਰ ਨੇ ਝੱਟ ਕਿਹਾ ਪੰਜ ਸੌ ਰੁਪਏ ਮਿਲ ਜਾਣ ਤਾਂ ਵਧੀਆ ਹੈ। ਇਹ ਸੁਣ ਸਿੱਖ ਖੁਸ਼ ਹੋਗਿਆ ਉਸਨੇ ਘਰ ਦਾ ਕੁਝ ਸਮਾਨ ਸਸਤੇ ਭਾਅ ਵੇਚਿਆ ਕੁਝ ਪੈਸਾ ਉਧਾਰ ਫੜਿਆ ਤੇ ਕਿਤੋਂ ਵੀ ਪੰਜ ਸੌ ਰੁਪਈਆ ਕਰਕੇ ਉਸ ਵਪਾਰ ਦੇ ਪੁੱਤਰ ਨੂੰ ਦੇ ਦਿੱਤਾ।
ਵਪਾਰੀ ਦੇ ਪੁੱਤਰ ਨੇ ਸੋਚਿਆ ਮੈਂ ਤਾਂ ਸੋਚਦਾ ਸੀ ਮੇਰਾ ਪਿਉ ਹੀ ਮੂਰਖ ਹੈ ਪਰ ਇਹ ਤਾਂ ਉਸਤੋਂ ਵੀ ਉੱਪਰ ਹੈ। ਸਿੱਖ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੇਰੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਉਸ ਤਰ੍ਹਾਂ ਹੀ ਉਹ ਬਖਸ਼ਿਸ਼ ਤੂੰ ਮੈਨੂੰ ਦੇ ਦੇ। ਵਪਾਰੀ ਦੇ ਪੁੱਤਰ ਨੇ ਝੱਟ ਹੀ ਕਿਹਾ ਕਿ ਜੋ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਸ਼ ਕੀਤੀ ਹੈ। ਉਹ ਮੈਂ ਤੈਨੂੰ ਦਿੰਦਾ ਹਾਂ। ਸਰਬ ਲੋਹ ਦਾ ਕੜਾ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਇਹ ਸਿੱਖ ਬਹੁਤ ਖੁਸ਼ ਹੋਇਆ। ਇਹ ਇਕ ਸ਼ਰਧਾਵਾਨ ਸਿੱਖ ਸੀ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਮਝਦਾ ਸੀ। ਜਿਸ ਤਰ੍ਹਾਂ ਹੀਰੇ ਦੀ ਪਰਖ ਜੌਹਰੀ ਨੂੰ ਹੀ ਹੁੰਦੀ ਹੈ। ਕਰਿਆਨੇ ਦੀਆਂ ਹੱਟੀਆਂ ਤੇ ਹੀਰੇ ਦਾ ਮੁੱਲ ਨਹੀਂ ਪੈਂਦਾ।
ਉਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸ਼ਰਧਾ ਤੇ ਭਾਵਨਾ ਵਾਲੇ ਹੀ ਲੈਂਦੇ ਹਨ। ਦੂਸਰਿਆਂ ਤਾਂ ਸਿਰਫ਼ ਤਰਕਾਂ ਕੁਤਰਕਾਂ ਵਿੱਚ ਹੀ ਪਏ ਰਹਿੰਦੇ ਹਨ।
ਵਪਾਰੀ ਦਾ ਪੁੱਤਰ ਬਹੁਤ ਖੁਸ਼ ਹੋਇਆ ਕਿ ਉਸਨੇ ਸਿੱਖ ਨੂੰ ਮੂਰਖ ਬਣਾਕੇ ਪੰਜ ਸੌ ਰੁਪਇਆ ਕਮਾ ਲਿਆ ਹੈ ਰਸਤੇ ਵਿੱਚ ਉਸਨੇ ਉਨ੍ਹਾਂ ਪੰਜ ਸੌ ਰੁਪਇਆ ਨਾਲ ਹੀਰੇ ਖਰੀਦੇ ਤੇ ਅੱਗੇ ਮਹਿੰਗੇ ਕਰਕੇ ਵੇਚ ਦਿੱਤੇ। ਉਸ ਤੋਂ ਹੋਰ ਵਸਤੂ ਖਰੀਦੀ ਤੇ ਮਹਿੰਗੀ ਵੇਚ ਦਿੱਤੀ। ਇਸ ਤਰ੍ਹਾਂ ਪੰਜ ਸੋ ਦਾ ਇਸਨੇ ਪੰਦਰਾਂ ਸੌ ਬਣਾ ਲਿਆ। ਇਹ ਸੌਦਾ ਕਰਕੇ ਬਹੁਤ ਖੁਸ਼ ਹੋਇਆ ਤੇ ਆਪਣੇ ਪਿਤਾ ਨੂੰ ਦੱਸਣ ਲੱਗਾ ਕਿ ਦੇਖ ਮੈਂ ਕਿਤਨਾ ਵਧੀਆਂ ਵਪਾਰ ਕੀਤਾ ਹੈ। ਗੁਰੂ ਦੇ ਦਿੱਤੇ ਲੋਹੇ ਦੇ ਕੜੇ ਨੂੰ ਮੈਂ ਪੰਜ ਸੌ ਦਾ ਵੇਚਕੇ ਪੰਦਰਾਂ ਸੌ ਬਣਾ ਲਿਆ ਹੈ। ਪਿਤਾ ਨੇ ਸਾਰੀ ਗੱਲ ਸੁਣੀ ਤੇ ਮੱਥੇ ਉੱਤੇ ਹੱਥ ਮਾਰਕੇ ਬਹੁਤ ਪਛਤਾਇਆ।
ਆਖਣ ਲੱਗਾ ਇਹ ਤੂੰ ਕੀ ਕਰ ਆਇਆਂ ਹੈਂ ਉਹ ਸਿੱਖ ਮੂਰਖ ਨਹੀਂ ਸੀ ਉਹ ਜਾਣਦਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਤੂੰ ਇਹ ਕਰਕੇ ਬਹੁਤ ਘਾਟਾ ਖਾਧਾ ਹੈ। ਗੱਲ ਕੀ ਥੋੜ੍ਹੀ ਹੀ ਸਮਾਂ ਪਿਆ ਜਿਸ ਗਰੀਬ ਸਿੱਖ ਨੇ ਉਹ ਕੜਾ ਤੇ ਬਖਸ਼ਿਸ਼ਾਂ ਖਰੀਦੀਆਂ ਸਨ ਉਹ ਕੁਝ ਸਮੇਂ ਵਿੱਚ ਹੀ ਅਮੀਰ ਹੋ ਗਿਆ ਤੇ ਇਧਰ ਵਪਾਰੀ ਤੇ ਉਸ ਦਾ ਪੁੱਤਰ ਦਿਨੋਂ ਦਿਨ ਘਾਟੇ ਖਾਂਦੇ ਰੋਟੀ ਤੋਂ ਵੀ ਮੁਥਾਜ ਹੋ ਗਏ।
ਵਪਾਰੀ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਜਿਸ ਸਿੱਖ ਨੂੰ ਕੜਾ ਵੇਚਿਆ ਸੀ ਉਸ ਪਾਸ ਗਏ ਉਸ ਨੂੰ ਨਾਲ ਲੈਕੇ ਅਨੰਦਪੁਰ ਗਏ ਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਈ।
ਪਹਿਲੇ ਸਮੇਂ ਵਿੱਚ ਬਜ਼ੁਰਗ ਗੁਰਦੁਆਰਾ ਸਾਹਿਬ ਤੋਂ ਮਿਲਿਆ ਪ੍ਰਸ਼ਾਦ ਉਥੇ ਹੀ ਖਾ ਆਉਂਦੇ ਸਨ। ਘਰ ਨਹੀਂ ਸੀ ਲਿਆਉਂਦੇ ਅਤੇ ਨਾ ਹੀ ਕਿਸੇ ਨੂੰ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਹੀ ਮਿਲੀ ਹੈ। ਜੇ ਘਰ ਲਿਜਾਣਾ ਵੀ ਹੁੰਦਾ ਤਾਂ ਆਪਣਾ ਗੱਫਾ ਛੱਕ ਕੇ ਹੋਰ ਲੈ ਲੈਂਦੇ ਸਨ। ਘਰ ਲਿਜਾਣ ਲਈ ਪਰ ਅੱਜ ਦੇਖਿਆ ਜਾਂਦਾ ਹੈ ਕਿ ਕਈ ਸੱਜਣ ਪ੍ਰਸ਼ਾਦ ਲੈਕੇ ਨਾਲ ਵਾਲਿਆਂ ਨੂੰ ਥੋੜ੍ਹਾ ਥੋੜ੍ਹਾ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਸ਼ੂਗਰ ਹੈ ਮੈਂ ਜ਼ਿਆਦਾ ਨਹੀਂ ਖਾਣਾ ਆਦਿ।
ਜਦਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੁੰਦੀ ਹੈ ਜੋ ਸਾਨੂੰ ਗੁਰੂ ਘਰ ਵੱਲੋਂ ਮਿਲਦੀ ਹੈ ਭਾਵੇਂ ਸਿਰਪਾਓ ਹੋਵੇ ਚਾਹੇ ਕੋਈ ਹੋਰ ਵਸਤੂ ਉਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਕੇ ਸਤਿਕਾਰਣਾ ਚਾਹੀਦਾ ਹੈ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh



Share On Whatsapp

Leave a comment




ਸਾਡੀ ਰੂਹ ਰਿਹਾ ਛਿੱਲਦਾ ਅਤੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਬੰਦ ਹੋ ਗਿਆ ਪੰਜਾਬ ਆਈ ਫੌਜ ਦੱਸਦੇ
ਕਿਹਨੇ ਲੰਗਰ ਵੰਡਾਏ ਲੱਗੀ ਮੌਜ ਦੱਸਦੇ
ਚੰਦੂ ਗੰਗੂ ਦੀ ਨਿਭਾਈ ਜਿੰਨੇ ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਕਾਹਤੋਂ ਖੰਡੇ ਨਾਲ ਭਿੜੀ ਤ੍ਰਿਸੂਲ ਦੱਸਦੇ
ਫਾਂਸੀ ਹੱਸ ਜਿੰਨੇ ਕੀਤੀ ਸੀ ਕਬੂਲ ਦੱਸਦੇ
ਜਿਹਦੀ ਸਿੱਖੀ ਨਾਲ ਨਿਭਗੀ ਪ੍ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਨਹਿਰਾਂ ਪੁਲੀਆਂ ਤੇ ਹੋਏ ਸਭ ਕਾਰੇ ਲਿਖ ਤੂੰ
ਲੱਗੇ ਸਾਡੇ ਜੋ ਖਿਲਾਫ਼ ਸਭ ਨਾਹਰੇ ਲਿਖ ਤੂੰ
ਕਿਹਦੀ ਬਦਲੀ ਸੀ ਪੈਸਾ ਦੇਖ ਨੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਮੋਏ ਪੁੱਤ ਜੋ ਉਡੀਕਦੀਆਂ ਮਾਂਵਾ ਭੁੱਲੀਂ ਨਾ
ਸਾਡਾ ਲਹੂ ਜਿੱਥੇ ਡੁੱਲ੍ਹਿਆ ਤੂੰ ਰਾਹਾਂ ਭੁੱਲੀਂ ਨਾ
ਦਹਾਕਿਆਂ ਦੀ ਲੰਮੀ ਜਹੀ ਉਡੀਕ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਲਾਸ਼ਾਂ ਲੱਭਦਾ ਜੋ ਬਣ ਗਿਆ ਲਾਸ਼ ਕੌਣ ਸੀ
ਉਦੋਂ ਦਿੱਲੀ ਦਰਬਾਰ ਦਾ ਵੇ ਖਾਸ ਕੌਣ ਸੀ
ਉਨ੍ਹਾਂ ਡਾਢਿਆਂ ਦਾ ਬਣਿਆ ਜੋ ਮੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!



Share On Whatsapp

Leave a comment


ਰੁੱਤ ਵੀ ਤੱਤੀ, ਧੁੱਪ ਵੀ ਤੱਤੀ
ਤੇ ਤੱਤੀ ਵਗੇ ਹਵਾ
ਤੱਤੀ ਤਵੀ ਤੇ ਸਤਿਗੁਰ ਬਹਿ ਗਏ
ਆਣ ਚੌਂਕੜਾ ਲਾ
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ



Share On Whatsapp

Leave a comment


सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥



Share On Whatsapp

Leave a comment




ਅੰਗ : 706

ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥



Share On Whatsapp

Leave a Comment
Dalbara Singh : waheguru ji 🙏

सलोकु मः ३ ॥ ब्रहमु बिंदै तिस दा ब्रहमतु रहै एक सबदि लिव लाइ ॥ नव निधी अठारह सिधी पिछै लगीआ फिरहि जो हरि हिरदै सदा वसाइ ॥ बिनु सतिगुर नाउ न पाईऐ बुझहु करि वीचारु ॥ नानक पूरै भागि सतिगुरु मिलै सुखु पाए जुग चारि ॥१॥ मः ३ ॥ किआ गभरू किआ बिरधि है मनमुख त्रिसना भुख न जाइ ॥ गुरमुखि सबदे रतिआ सीतलु होए आपु गवाइ ॥ अंदरु त्रिपति संतोखिआ फिरि भुख न लगै आइ ॥ नानक जि गुरमुखि करहि सो परवाणु है जो नामि रहे लिव लाइ ॥२॥ पउड़ी ॥ हउ बलिहारी तिंन कंउ जो गुरमुखि सिखा ॥ जो हरि नामु धिआइदे तिन दरसनु पिखा ॥ सुणि कीरतनु हरि गुण रवा हरि जसु मनि लिखा ॥ हरि नामु सलाही रंग सिउ सभि किलविख क्रिखा ॥ धनु धंनु सुहावा सो सरीरु थानु है जिथै मेरा गुरु धरे विखा ॥१९॥

अर्थ :- जो मनुख केवल गुर-शब्द में वृती जोड़ के ब्रह्म को पहचाने, उस का ब्रह्मण-पन बना रहता है; जो मनुख हरि को हृदय में वसाए, नौ निधीआँ और अठारह सिधीआँ उस के पीछे घुमती हैं । विचार कर के समझो, सतिगुरु के बिना नाम नहीं मिलता, हे नानक ! पूरे किस्मत के साथ जिस को सतिगुरु मिले वह चारों युगों में (भावार्थ, सदा) सुख पाता है ।1 । जवान हो चाहे बुढा-मनमुख की तृष्णा भूख दूर नहीं होती, सतिगुरु के सनमुख हुए मनुख शब्द में रंगे हों कर के और अहंकार गँवा के अंदर से संतोखी होते हैं । (उन का) हृदय तृप्ति के कारण संतोखी होता है , और फिर (उनको माया की) भूख नहीं लगती । हे नानक ! गुरमुख मनुख जो कुछ करते हैं, वह कबूल होता है , क्योंकि वह नाम में वृती जोड़ी रखते हैं ।2। जो सिक्ख सतिगुरु के सनमुख हैं, मैं उन से सदके हूँ । जो हरि-नाम सिमरते हैं (जी चाहता है ) मैं उन का दर्शन करू, (उनसे) कीर्तन सुन के हरि के गुण गाऊं और हरि-जस मन में उकेर लूं, प्रेम के साथ हरि-नाम की सिफ़त करू और (अपने) सारे पाप काट दूँ । वह शरीर-जगह धन्य है, सुंदर है जहाँ प्यारा सतिगुरु पैर रखता है (भावार्थ, आ बसता है) ।19 ।



Share On Whatsapp

Leave a comment


ਅੰਗ : 649

ਸਲੋਕੁ ਮਃ ੩ ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ ਮਃ ੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

ਅਰਥ: ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ। ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ।1। ਜਵਾਨ ਹੋਵੇ ਭਾਵੇਂ ਬੁੱਢਾ—ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ, ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ। (ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।2। ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ, (ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ)। 19।



Share On Whatsapp

Leave a comment




सलोकु मः ३ ॥ ब्रहमु बिंदै तिस दा ब्रहमतु रहै एक सबदि लिव लाइ ॥ नव निधी अठारह सिधी पिछै लगीआ फिरहि जो हरि हिरदै सदा वसाइ ॥ बिनु सतिगुर नाउ न पाईऐ बुझहु करि वीचारु ॥ नानक पूरै भागि सतिगुरु मिलै सुखु पाए जुग चारि ॥१॥ मः ३ ॥ किआ गभरू किआ बिरधि है मनमुख त्रिसना भुख न जाइ ॥ गुरमुखि सबदे रतिआ सीतलु होए आपु गवाइ ॥ अंदरु त्रिपति संतोखिआ फिरि भुख न लगै आइ ॥ नानक जि गुरमुखि करहि सो परवाणु है जो नामि रहे लिव लाइ ॥२॥ पउड़ी ॥ हउ बलिहारी तिंन कंउ जो गुरमुखि सिखा ॥ जो हरि नामु धिआइदे तिन दरसनु पिखा ॥ सुणि कीरतनु हरि गुण रवा हरि जसु मनि लिखा ॥ हरि नामु सलाही रंग सिउ सभि किलविख क्रिखा ॥ धनु धंनु सुहावा सो सरीरु थानु है जिथै मेरा गुरु धरे विखा ॥१९॥

अर्थ :- जो मनुख केवल गुर-शब्द में वृती जोड़ के ब्रह्म को पहचाने, उस का ब्रह्मण-पन बना रहता है; जो मनुख हरि को हृदय में वसाए, नौ निधीआँ और अठारह सिधीआँ उस के पीछे घुमती हैं । विचार कर के समझो, सतिगुरु के बिना नाम नहीं मिलता, हे नानक ! पूरे किस्मत के साथ जिस को सतिगुरु मिले वह चारों युगों में (भावार्थ, सदा) सुख पाता है ।1 । जवान हो चाहे बुढा-मनमुख की तृष्णा भूख दूर नहीं होती, सतिगुरु के सनमुख हुए मनुख शब्द में रंगे हों कर के और अहंकार गँवा के अंदर से संतोखी होते हैं । (उन का) हृदय तृप्ति के कारण संतोखी होता है , और फिर (उनको माया की) भूख नहीं लगती । हे नानक ! गुरमुख मनुख जो कुछ करते हैं, वह कबूल होता है , क्योंकि वह नाम में वृती जोड़ी रखते हैं ।2। जो सिक्ख सतिगुरु के सनमुख हैं, मैं उन से सदके हूँ । जो हरि-नाम सिमरते हैं (जी चाहता है ) मैं उन का दर्शन करू, (उनसे) कीर्तन सुन के हरि के गुण गाऊं और हरि-जस मन में उकेर लूं, प्रेम के साथ हरि-नाम की सिफ़त करू और (अपने) सारे पाप काट दूँ । वह शरीर-जगह धन्य है, सुंदर है जहाँ प्यारा सतिगुरु पैर रखता है (भावार्थ, आ बसता है) ।19 ।



Share On Whatsapp

Leave a comment


ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ
ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ
ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ
ਚੌੰਕ ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ
ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪੁੱਤ ਪੰਜਾਬ ਦੇ ਬਾਗੀ ਹੋਏ, ਜੁਲਮ ਸਹਿਣ ਤੋਂ ਆਕੀ ਨੇ
ਕਈਆਂ ਹੱਸ ਸ਼ਹੀਦੀ ਪਾਈ, ਕਈ ਮੈਦਾਨ ਚ ਬਾਕੀ ਨੇ
ਉਹ ਵੀ ਵਤਨੀਂ ਮੁੜ ਆਵਣਗੇ, ਹੋਗੇ ਜੋ ਪਰਵਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਸਿਫ਼ਤੀ ਦੇ ਘਰ ਤੇਰੀ ਦੁਰਗਾ ਤਾਂਡਵ ਕਰਨਾ ਚਾਹੁੰਦੀ ਏ
ਸਾਰੀ ਦੁਨੀਆਂ ਤਾਈੰ ਆਪਣਾ ਅਸਲੀ ਰੂਪ ਦਿਖਾਉਦੀਂ ਏ
ਤੇਰੀ ਹਿੱਕ ਛਾਨਣੀ ਹੋਊ, ਤੂੰ ਕਿਹਾ ਮੌਤ ਨੂੰ ਮਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
#neverforget1984



Share On Whatsapp

Leave a comment


ਅੰਗ : 649

ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥1॥ ਮ:3 ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥2॥ ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥19॥

ਅਰਥ: ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ। ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁਆਂ ਜੁਗਾਂ ਵਿਚ ਭਾਵ, ਸਦਾ ਸੁਖ ਪਾਉਂਦਾ ਹੈ।1। ਜਵਾਨ ਹੋਵੇ ਭਾਵੇਂ ਬੁੱਢਾ ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ; ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ। ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ ੳਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।2। ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ, ਜ਼ੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ, ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ ਆਪਣੇ ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ ਭਾਵ, ਆ ਵੱਸਦਾ ਹੈ।19।



Share On Whatsapp

View All 2 Comments
Dalbara Singh : waheguru ji 🙏
ਹਰਜਿੰਦਰ ਸਿੰਘ : ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ॥🌹🌹🙏🏻🙏🏻🙏🏻🙏🏻🙏🏻🌹🌹



धनासरी महला ५ ॥ वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै सुआन की निआई चारे कुंटा घोखा ॥२॥ कामवंत कामी बहु नारी पर ग्रिह जोह न चूकै ॥ दिन प्रति करै करै पछुतापै सोग लोभ महि सूकै ॥३॥ हरि हरि नामु अपार अमोला अम्रितु एकु निधाना ॥ सूखु सहजु आनंदु संतन कै नानक गुर ते जाना ॥४॥६॥

अर्थ: (हे भाई! दुनिया में) बड़े बड़े राजे हैं, बड़े बड़े जिमींदार हैं, (माया के लिए) उनकी तृष्णा कभी भी खत्म नहीं होती, वह माया के अचंभों में मस्त रहते हैं, माया से चिपके रहते हैं। (माया के बिना) ओर कुछ उनको आँखों से दिखता ही नहीं ॥१॥ हे भाई! माया (के मोह) में (फंसे रह के) किसी मनुष्य ने माया की तृप्ति को प्राप्त नहीं किया है, जैसे आग को बालण देते जाओ वह तृप्त नहीं होती। परमात्मा के नाम के बिना मनुष्य कभी तृप्त नहीं हो सकता ॥ रहाउ ॥ हे भाई! जो मनुष्य हर रोज़ स्वादले भोजन खाता रहता है, उस की (स्वादले भोजनों की) भूख कभी नहीं खत्म होती। (स्वादले भोजनों की खातिर) वह मनुष्य कुत्ते की तरह दौड़-भज करता है, चारों ओर ढूंढ़ता फिरता है ॥२॥ हे भाई! काम-वश हुए विशई मनुष्य की चाहे कितनी ही स्त्री हों, पराए घर की तरफ उस की मंदी निगाह फिर भी नहीं हटती। वह हर रोज़ (विशे-पाप करता है, और, पछतावा (भी) है। सो, इस काम-वाशना में और पछतावे में उस का आतमिक जीवन सुखता जाता है ॥३॥ हे भाई! परमात्मा का नाम ही एक ऐसा बेअंत और कीमती ख़ज़ाना है जो आतमिक जीवन देता है। (इस नाम-ख़ज़ाने की बरकत से) संत जनों के हृदय-घर में आतमिक अडोलता बनी रहती है, सुख आनंद बना रहता है। पर, हे नानक जी! गुरू पासों ही इस ख़ज़ाने की जान-पहचान प्राप्त होती है ॥४॥६॥



Share On Whatsapp

Leave a comment


ਅੰਗ : 672

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥

ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥



Share On Whatsapp

Leave a Comment
Chandpreet Singh : ਵਾਹਿਗੁਰੂ ਜੀ 🙏

ਆਹ ਨਿਹੰਗ ਸਿੰਘ ਵੱਲੋਂ ਨੇਜ਼ਾ ਲੈ ਕੇ ਟੈਂਕ ਮੋਹਰੇ ਡੱਟਣ ਦੀ ਵਾਰਤਾ (ਜੇ ਮੈਨੂੰ ਭੁਲੇਖਾ ਨਾਂ ਲੱਗਦਾ ਹੋਵੇ ਤਾਂ) ਸ਼ਾਇਦ Bhagwan Singh Kar Sewa ਵਾਲ਼ਿਆਂ ਦੀ ਇੰਟਰਵਿਊ ਵਿੱਚ ਸੁਣੀ ਸੀ (ਜੋ ਕਿ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣੀ ਅੱਖੀ ਡਿੱਠੀ ਸੀ) ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ 6 ਜੂਨ ਸਵੇਰੇ ਲੰਗਰ ਹਾਲ ਦੇ ਸਾਹਮਣਿਓ ਇਕ ਟੈਂਕ ਦਰਬਾਰ ਸਾਹਿਬ ਦੀ ਪ੍ਰਕਰਮਾਂ ਵੱਲ ਨੂੰ ਵੱਧ ਰਿਹਾ ਸੀ ਤਾਂ ਲੰਗਰ ਹਾਲ ਦੀ ਬਿਲਡਿੰਗ ਵੱਲੋਂ ਇਕ ਨਿਹੰਗ ਸਿੰਘ ਨੇ ਬਿਜਲੀ ਦੀ ਫ਼ੁਰਤੀ ਵਾਂਗ ਇਕਦਮ ਟੈਂਕ ਦੇ ਮੋਹਰੇ ਆ ਕੇ ਉਸ ਉੱਤੇ ਆਪਣੇ ਨੇਜ਼ੇ ਨਾਲ਼ ਹਮਲਾ ਕਰ ਦਿੱਤਾ ਤਾਂ ਧਾੜਵੀ ਫ਼ੌਜ ਇਕਦਮ ਹੱਕੀ-ਬੱਕੀ ਰਹਿ ਗਈ ਹਾਲਾਂਕਿ ਇਸ ਗੁਰੂ ਦੇ ਸਿੰਘ ਨੂੰ ਛੇਤੀ ਹੀ ਭਾਰਤੀ ਦੁਸ਼ਟਾਂ ਨੇ ਸ਼ਹੀਦ ਕਰ ਦਿੱਤਾ ਪਰ ਇਹ ਉਸਦਾ ਜਜ਼ਬਾ ਕਮਾਲ ਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਉਹ ਟੈਂਕ ਨੂੰ ਰੋਕ ਨਹੀਂ ਸਕੇਗਾ ਤੇ ਛੇਤੀ ਹੀ ਸ਼ਹੀਦ ਹੋ ਜਾਵੇਗਾ ਪਰ ਇਹ ਜਜ਼ਬਾ ਦੁਸ਼ਮਣ ਦੇ ਮੰਨ ਵਿੱਚ ਦਹਿਲ ਪਾਉਣ ਲਈ ਕਾਫ਼ੀ ਸੀ ਕਿ ਸਿੰਘ ਕਿਸ ਕਦਰ ਆਪਣੇ ਗੁਰੂ-ਘਰ ਦੀ ਰਾਖੀ ਲਈ ਸਮਰਪਿਤ ਸਨ।



Share On Whatsapp

Leave a comment






Share On Whatsapp

Leave a comment




Share On Whatsapp

Leave a Comment
Satvir singh : 9872583665

ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥



Share On Whatsapp

Leave a comment





  ‹ Prev Page Next Page ›