ਬੀਬੀ ਨਿਰਭੈ ਕੌਰ ਇਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਜਿਹੜੀ ਕਰਤਾਰਪੁਰ ਵਿਚ ਇਕ ਪੂਰਨ ਮਰਦਾਵੇਂ ਪਹਿਰਾਵੇ ਵਿਚ ਰਹਿ ਕੇ ਤੁਰਕਾ ਨਾਲ ਲੋਹਾ ਲੈਂਦੀ ਰਹੀ । ਇਕ ਵਾਰ ਰਾਤ ਇਸ ਨੂੰ ਦੋ ਮੁਗਲਾਂ ਲਲਕਾਰਿਆ । ਇਸ ਨੇ ਲਲਕਾਰਨ ਵਾਲੇ ਦੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋ ਕੱਢ ਉਸ ਦੀ ਬਾਂਹ ਵੱਢ ਦਿੱਤੀ ਦੂਜਾ ਡਰਦਾ ਭੱਜ ਗਿਆ ਜਦੋਂ ਜਹਾਨ ਖਾਂ ਤੇ ਨਾਸਰ ਅਲੀ ਫੌਜਦਾਰ ਜਲੰਧਰ ਨੇ ਕਰਤਾਰਪੁਰ ਹਮਲਾ ਕਰ ਕੇ ਗੁਰਦੁਆਰਾ ਥੰਮ ਸਾਹਿਬ ਵੀ ਸਾੜ ਦਿੱਤਾ ਤੇ ਸ਼ਹਿਰ ਵਿਚ ਕਤਲੇਆਮ ਦਾ ਹੁਕਮ ਦਿੱਤਾ ਮਾਸੂਮ ਤੇ ਨਿਰਦੋਸ਼ੇ ਮੌਤ ਦਾ ਘਾਟ ਉਤਾਰੇ ਜਾ ਰਹੇ ਸਨ । ਨਿਰਭੈ ਕੌਰ ਨੇ ਆਪਣੀ ਵਿਆਹੀ ਜਾ ਰਹੀ ਸਹੇਲੀ ਨੂੰ ਜਰਵਾਨਿਆਂ ਕੋਲੋਂ ਬਚਾ ਕੇ ਆਪਣੇ ਘੋੜੇ ਤੇ ਚੜਾ ਜਰਵਾਨਿਆਂ ਨੂੰ ਚੀਰਦੀ ਸੁਰੱਖਿਅਤ ਥਾਂ ਲੈ ਗਈ । ਹੋਰ ਇਸਤ੍ਰੀਆਂ ਨੂੰ ਵੀ ਆਪਣੇ ਵਾਂਗ ਸ਼ਸਤਰ ਵਿਦਿਆ ਦੇ ਸਿੱਘਣੀਆਂ ਨੇ ਜਰਵਾਨਿਆਂ ਦਾ ਟਾਕਰਾ ਕੀਤਾ ।
ਬੀਬੀ ਨਿਰਭੈ ਕੌਰ ਸ : ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁਖੋਂ ਕਰਤਾਰਪੁਰ ( ਜਲੰਧਰ ) ਵਿਚ ਪੈਦਾ ਹੋਈ । , ਜੰਗ ਬਹਾਦਰ ਸਿੰਘ ਬਾਬਾ ਵਡਭਾਗ ਸਿੰਘ ਸੋਢੀ ( ਜਿਹੜਾ ਬਾਬਾ ਗੁਰਦਿੱਤਾ ਜੀ ਦੀ ਛੇਵੀਂ ਪੀੜੀ ਤੇ ਸੀ ) ਦੀ ਸੈਨਾ ਵਿਚ ਇਕ ਨਾਮਵਰ ਸੂਰਬੀਰ ਸੈਨਿਕ ਸੀ । ਨਿਰਭੈ ਕੌਰ ਤੋਂ ਵੱਡੇ ਦੋ ਇਸ ਦੇ ਭਰਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ । ਪਰ ਪਰਮਾਤਮਾ ਨੇ ਇਸ ਦੇ ਹੋਰ ਕੋਈ ਵੀ ਨਾ ਦਿੱਤਾ । ਨਿਰਭੈ ਨੂੰ ਮਾਂ ਪਿਉ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ । ਜਦੋਂ ਇਹ ਵੱਡੀ ਹੋਈ ਤਾਂ ਇਸ ਨੂੰ ਅੰਮ੍ਰਿਤ ਛਕਾ ਕੇ ਮਰਦਾਵੇਂ ਲਿਬਾਸ ਵਿਚ ਤਿਆਰ ਬਰ ਤਿਆਰ ( ਸਿੰਘਾਂ ਵਾਂਗ ਤਿੰਨ ਫੁਟੀ ਕਿਰਪਾਨ ਗਾਤਰੇ ਵਿਚ ਰੱਖਦੀ ) । ਇਸ ਦਾ ਪਿਤਾ ਵਾਹੀ ਦਾ ਕੰਮ ਵੀ ਕਰਦਾ । ਜੇ ਲੋੜ ਪਵੇ ਤਾਂ ਸਿੰਘ ਮਹਿੰਮਾ ਤੇ ਵੀ ਲੈ ਜਾਂਦਾ । ਤੇ ਪਿਛੋਂ ਨਿਰਭੈ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮ ਕਰਦੀ । ਹੱਲ ਵੀ ਵਾਹ ਲੈਂਦੀ ਮੱਝਾਂ ਦਾ ਦੁੱਧ ਚੁੰਘ ਚੁੰਘ ਲਗਰ ਵਾਂਗ ਵਧ ਪੌਣੇ ਛੇ ਫੁਟ ਜੁਆਨ ਹੋ ਪਿਤਾ ਨੇ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿੱਤੀ । ਜੰਗਲ ਵਿਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਕਰਦੀ । ਚੁੰਗੀਆਂ ਲਾਉਂਦੀ ਫਿਰਦੀ । ਇਕ ਦਿਨ ਕਿਤੇ ਪੱਠੇ ਲੈ ਕੇ ਕਾਫੀ ਕਵੇਲੇ ਆਈ ਤਾਂ ਮਾਂ ਨੇ ਕਹਿ ਦਿੱਤਾ “ ਪੁੱਤਰਾ ਤੈਨੂੰ ਪਤਾ ਹੈ ਕਿ ਕਾਂ ਦਾ ਰਾਜ ਹੈ ਉਹ ਕੁੱਤਿਆਂ ਵਾਂਗ ਹਰਲ ਹਰਲ ਕਰਦੇ ਫਿਰਦੇ ਹਨ । ਤੇਰਾ ਪਿਉ ਘਰ ਨਹੀਂ ਹੈ । ਇਸ ਤਰਾਂ ਕਵੇਲੇ ਆਉਣਾ ਚੰਗਾ ਨਹੀਂ ਹੈ । ਅੱਗੇ ਤੋਂ ਵੇਲੇ ਸਿਰ ਪੱਠੇ ਲੈ ਕੇ ਆਇਆ ਕਰ । ਮਾਤਾ ਦੇ ਇਹ ਬੋਲ ਸੁਣ ਕੇ ਨਿਰਭੈ ਨੇ ਨਿਰਭੈ ਹੋ ਕੇ ਕਿਹਾ। ਦਸਮੇਸ਼ ਜੀ ਦਾ ਅੰਮ੍ਰਿਤ ਛਕਿਆ ਹੈ । ਘੋੜ ਸਵਾਰੀ , ਗੱਤਕਾ ਤੇਗ ਚਲਾਉਣੀ , ਨੇਜ਼ਾ ਬਰਛਾ ਚਲਾਉਣ , ਚੱਕਰ ਛੱਡਣਾ ਆਦਿ ਸਾਰੇ ਸ਼ਸਤਰਾਂ ਦੀ ਸਿਖਿਆ ਪਿਤਾ ਜੀ ਨੇ ਦਿੱਤੀ ਹੈ । ਗੁਰ ਜੀ ਹਰ ਸਮੇਂ ਮੇਰੇ ਅੰਗ ਸੰਗ ਹਨ । ਮੈਨੂੰ ਭੈਅ ਤੇ ਫਿਕਰ ਕਿਸ ਗੱਲ ਦਾ ਹੈ । ਉਹ ਆਪ ਮੇਰੀ ਰੱਖਿਆ ਕਰ ਰਿਹਾ ਹੈ , ਤੂੰ ਫਿਕਰ ਨਾ ਕਰ । ਨਿਰਭੈ ਬਾਈ ਸਾਲਾਂ ਦੀ ਸ਼ੈਲ ਸੁਣਖੀ ਮੁਟਿਆਰ ਹੋ ਗਈ ਹੈ । ਇਸ ਦੀਆਂ ਸਖੀਆਂ ਸਹੇਲੀਆਂ ਵੀ ਇਸ ਕੋਲੋਂ ਕੁਝ ਸ਼ਸਤਰ ਚਲਾਉਣੇ ਸਿੱਖ ਗਈਆਂ ਹਨ । ਇਸ ਨੂੰ ਮਖੌਲ ਕਰਦੀਆਂ ਹਨ ਕਿ “ ਸ਼ਾਂਤੀ ਭੈਣ ਕਿਸੇ ਸੈਨਾਪਤੀ ਨਾਲ ਵਿਆਹੀ ਜਾਵੇ ਤਾਂ ਚੰਗਾ ਹੈ । ਹੁਣ ਜੰਗਲਾਂ ਵਿਚ ਬੂਟੇ ਦੇ ਸਿਰ ਕਟਦੀ ਹੈ । ਕਿਤੇ ਆਪਣੇ ਸੈਨਾਪਤੀ ਨਾਲ ਮੁਹਿਮਾਂ ਤੇ ਜਾ ਕੇ ਇਸ ਤਰ੍ਹਾਂ ਤੁਰਕਾਂ ਦੇ ਸਿਰ ਕੱਟੇ । ਨਿਰਭੈ ਕੌਰ ਦਾ ਪਿਤਾ ਜੀ ਫੌਜ ਵਿਚ ਇੱਜ਼ਤ ਮਾਨ ਪਾਉਂਦੇ ਸਨ । ਵਾਹੀ ਕਰਨ ਲਈ ਖੁਲੀ ਜ਼ਮੀਨ ਦਿੱਤੀ ਹੋਈ ਸੀ । ਘਰ ਵੀ ਬੜਾ ਚੰਗਾ ਪੱਕਾ ਬਣਾ ਕੇ ਦਿੱਤਾ ਹੋਇਆ ਸੀ । ਨਿਰਭੈ ਕੌਰ ਦਾ ਵਿਆਹ ਇਕ ਛੇ ਫੁੱਟ ਜੁਆਨ ਸੈਲ ਸ਼ਬੀਲੇ ਸੈਨਿਕ ਹਰਬੇਲ ਸਿੰਘ ਸਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰ ਮਰਯਾਦਾ ਨਾਲ ਕਰ ਦਿੱਤਾ । ਇਹ ਪਿਉ ਪੁੱਤਰ ਵੀ ਸਿੱਖ ਸੈਨਾ ਵਿਚ ਸਨ । ਏਥੇ ਕਰਤਾਰਪੁਰ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਸ਼ ਅੱਛਣ ਸ਼ਾਹ ਦੀ ਧਰਮਸਾਲ ਤੇ ਡੇਰਾ ਸੀ । ਇਹ ਮਹਾਂਪੁਰਸ਼ ਏਥੋਂ ਇਹ ਕਹਿ ਕੇ ਤੁਰ ਪਿਆ ਕਿ ਹੁਣ ਕਰਤਾਰਪੁਰ ਪਰਲੇ ਆਉਣ ਵਾਲੀ ਹੈ । ਮੈਂ ਇਹ ਵੇਖ ਕੇ ਜਰ ਨਹੀਂ ਸਕਦਾ । ਇਸ ਲਈ ਮੈਂ ਏਥੇ ਨਹੀਂ ਰਹਾਂਗਾ । ਹੋਰ ਜਿਹੜਾ ਵੀ ਏਥੇ ( ਡੇਰੇ ) ਆ ਜਾਏਗਾ ਉਸ ਦਾ ਵਾਲ ਵਿੰਗਾ ਨਹੀਂ ਹੋਏਗਾ । ‘ ‘ ਇਸ ਡੇਰੇ ਵਿਚ ਮੱਝਾਂ ਗਾਵਾਂ ਸਨ । ਹਰ ਸਮੇਂ ਆਏ ਗਏ ਲਈ ਲੰਗਰ ਚਲਦਾ ਰਹਿੰਦਾ ਸੀ । ਸਭ ਵਰਤੋਂ ਦੀਆਂ ਵਸਤੂਆਂ ਬਣਾਈਆਂ ਹੋਈਆ ਸਨ । ਸਭ ਕੁਝ ਤਿਆਗ ਡੇਰਾ ਭਾਈ ਭਾਗ ਜੀ ਨੂੰ ਸੌਂਪ ਹੱਥ ਇਕ ਕਰਮੰਡਲ ਤੇ ਮੋਢੇ ਤੇ ਕੰਬਲੀ ਪਾ ਕਰਤਾਰ ਪੁਰ ਨੂੰ ਅਲਵਿਦਾ ਕਹਿ ਤੁਰ ਪਿਆ ਸਾਰੇ ਸ਼ਹਿਰ ਵਿਚ ਆਪ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ । ਸਾਰੇ ਲੋਕਾਂ ਆਪ ਨੂੰ ਰੋਕਣ ਦਾ ਯਤਨ ਕੀਤਾ ਪਰ ਨਾ ਰੁਕਿਆ ਹੋਰ ਵੀ ਅਨੇਕ ਸਾਧੂ ਨਾਲ ਤੁਰ ਪਏ । ਕਈ ਸਿਦਕਵਾਨ ਏਥੇ ਭਾਈ ਭਾਗ ਜੀ ਨਾਲ ਰਹਿ ਪਏ । ਨਿਰਭੈ ਕੌਰ ਦੋ ਵੇਲੇ ਨਿੱਤਨੇਮ ਕਰਦੀ ਤੇ ਜਦੋਂ ਆਪਣੇ ਤੇ ਪਿਤਾ ਜੀ ਦੇ ਸ਼ਸਤਰ ਸਾਫ ਕਰਦੀ ਤੇ ਇਨਾਂ ਦੀ ਉਪਮਾ ਵਿਚ ਹੇਠ ਲਿਖਿਆ ਸਲੋਕ ਪੜਦੀ । ਨਮੋਂ ਬਾਣ ਬਾਣੰ । ਨਿਰਭਰਜਾਣੰ ਨਮੋ ਦੇਵ ਦੇਵੰ । ਭਵਾਣੰ ਭਵਾਅੰ ॥ ਸਿੱਖਾਂ ਨੇ ਅਬਦਾਲੀ ਨੂੰ ਵਾਪਿਸ ਜਾਂਦਿਆਂ ਨੇ ਲੁਟਿਆ ਵੀ ਤੇ ਹਿੰਦੂ ਬੀਬੀਆਂ ਉਸ ਦੀ ਕੈਦ ਚੋਂ ਛੁਡਾ ਕੇ ਉਨ੍ਹਾਂ ਦੇ ਘਰੀ ਪੁਚਾਇਆ ਸੀ । ਸਿੱਖਾਂ ਜੰਗਲਾਂ ਵਿਚ ਜਾ ਲੁਕਦੇ । ਨਸਰ ਅਲੀ ਫੋਜਦਾਰ ਜਲੰਧਰ ਨੇ ਜਹਾਨ ਖਾਂ ਸੂਬਾ ਲਾਹੋਰ ਨੂੰ ਕਰਤਾਰਪੁਰ ਤੇ ਚੜਾਈ ਕਰਨ ਲਈ ਸੱਦ ਭੇਜਿਆ । ਰਾਹ ਵਿੱਚ ਲੁੱਟ ਮਾਰ ਕਰਦਾ ਲਾਹੌਰ ਤੋਂ ਤੁਰ ਪਿਆ । ਕਰਤਾਰਪੁਰ ਅਮਨ ਅਮਾਨ ਵੱਸਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀ ਵਾਪਰਨ ਵਾਲਾ ਹੈ ਸਵਾਏ ਉਸ ਮਹਾਂ ਪੁਰਸ਼ ਦੇ ਜਿਹੜਾ ਛਡ ਕੇ ਚਲਾ ਗਿਆ ਹੈ । ਬਾਬਾ ਵਡਭਾਗ ਸਿੰਘ ਆਪਣਾ ਪਰਿਵਾਰ ਪਹਾੜਾਂ ਵਿਚ ਸੁਰੱਖਿਅਤ ਥਾਂ ਭੇਜ ਦਿੱਤਾ ਸੀ ਤੇ ਆਪਣੇ ਕੁਝ ਨਾਮਵਰ ਸਿੰਘਾਂ ਨੂੰ ਲੈ ਕਿਲਾ ਛੱਡ ਚਲਾ ਗਿਆ । ਵਡਭਾਗ ਸਿੰਘ ਦੀ ਸੈਂਕੜਿਆਂ ਦੀ ਗਿਣਤੀ ਦੀ ਫੌਜ ਤੀਹ ਪੈਂਤੀ ਹਜਾਰ ਧਾੜਵੀਆਂ ਅੱਗੇ ਕਿਵੇਂ ਟਿੱਕ ਸਕਦੀ ਸੀ । ਕਾਫੀ ਸਿੱਖ ਸ਼ਹੀਦ ਹੋ ਗਏ । ਸ਼ਿਵ ਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ਾਹੂਕਾਰ ਸੀ । ਗੁਰਦੁਆਰਾ ਸਾਹਿਬ ਦੇ ਕਿਲ੍ਹੇ ਹੇਠ ਇਸ ਦਾ ਹੱਟ ਸੀ । ਸ਼ਿਵ ਦਿਆਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ । ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ । ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ । ਨਿਰਭੈ ਕੌਰ ਜਿਹੜੀ ਆਪਣੇ ਸਹੇਲੀ ਦੇ ਵਿਆਹ ਦੇ ਗੀਤਾਂ ਵਿਚੋਂ ਵਿਹਲੀ ਹੋ ਕੇ ਘਰ ਜਾ ਰਹੀ ਸੀ ਤਾਂ ਦੇ ਮੁਗਲ ਜ਼ਾਦਿਆਂ ਇਸੇ ਵੇਲੇ ਇਕੱਲੀ ਜਾਂਦਿਆ ਵੇਖ ਲਲਕਾਰਿਆ ਤੇ ਕਿਹਾ ਕਿ ਜਾਣੇ ਨਾ ਪਾਏ ਨਿਰਭੈ ਕੌਰ ਨੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਕੱਢ ਲਲਕਾਰਨ ਵਾਲੇ ਦੀ ਬਾਂਹ ਲਾਹ ਸੁੱਟੀ ਉਹ ਚੀਕਾਂ ਮਾਰਦਾ ਭੱਜ ਗਿਆ । ਦੂਜਾ ਵੀ ਪਿਛੇ ਹਰਨ ਹੋ ਗਿਆ । ਨਿਡਰ ਸ਼ੀਹਣੀ ਜਦੋ ਲਹੂ ਭਿਜੀ ਕਿਰਪਾਨ ਨਾਲ ਘਰ ਪੁੱਜੀ ਤਾਂ ਮਾਂ ਪਿਓ ਇਹ ਵੇਖ ਕੇ ਹੈਰਾਨ ਹੋ ਗਏ । ਤੇ ਪਿਤਾ ਜੀ ਪੁਛਿਆ “ ਪੁੱਤਰੀ ਇਹ ਕੀ ਭਾਣਾ ਵਰਤਾ ਆਈ ਇਸ ਵੇਲੇ । ਨਿਰਭੈ ਨੇ ਪਿਤਾ ਜੀ ਨੂੰ ਕਿਹਾ “ ਦੋ ਕੁੱਤੇ ਭੌਕੇ ਸਨ ਇਕ ਨੂੰ ਸੋਧਾ ਲਾ ਦਿੱਤਾ ਹੈ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਹੈ । ‘ ‘ ਪਿਤਾ ਜੀ ਕਿਹਾ “ ਪੁਤਰੀ ! ਮੈ ਆਪਣੀ ਸੂਰਬੀਰ ਪੁਤਰੀ ਤੋਂ ਇਹੋ ਹੀ ਆਸ ਰਖਦਾ ਸਾਂ ਇਕ ਸਿੱਖ ਬੱਚੀ ਨੂੰ ਤੁਰਕਾਂ ਤੋਂ ਆਪਣੀ ਰਾਖੀ ਆਪ ਹੀ ਕਰਨੀ ਚਹੀਦੀ ਹੈ । ਉਦੋਂ ਤੁਰਕਾਂ ਦੇ ਬੱਚੇ ਬੜੇ ਭੂਤਰੇ ਫਿਰਦੇ ਸਨ । ਹਿੰਦੂ ਇਸਤਰੀਆਂ ਨੂੰ ਡੋਲਿਆਂ ਚੋਂ ਕੱਢ ਕੇ ਲੈ ਜਾਂਦੇ ਸਨ । ਅਗਲੇ ਦਿਨ ਬਰਾਤ ਆਈ ਹੋਈ ਸੀ । ਸਾਰੇ ਸਾਕ ਸੰਬੰਧੀ ਇਕੱਠੇ ਹੋਏ ਪਏ ਸਨ । ਹਿੰਦੂਆਂ ਦੇ ਫੇਰੇ ਸਵੇਰੇ ਚਾਰ ਵਜੇ ਹੁੰਦੇ ਹਨ । ਸਾਰੀ ਰਾਤ ਹਵਨ ਹੁੰਦਾ ਰਿਹਾ । ਸ਼ਿਵ ਦਿਆਲ ਦੇ ਮਿਲਤ ਗਿਲਤ ਬਹੁਤ ਸੀ ਇਸ ਲਈ ਅੱਧੇ ਸ਼ਹਿਰੀ ਦੀਆਂ ਇਸਤਰੀਆਂ ਵੀ ਜੰਝ ਵੇਖਣ ਆਈਆਂ ਹੋਈਆਂ ਸਨ । ਨਿਰਭੈ ਪੂਰੇ ਸ਼ਸ਼ਤਰ ਬੱਧ ਮਰਦਾਵੇਂ ਲਿਬਾਸ ਹੋਣ ਕਰਕੇ ਹਰ ਇਕ ਦੀ ਰੁਚੀ ਨੂੰ ਆਕਰਸ਼ਤ ਕਰ ਰਹੀ ਸੀ । ਫੇਰਿਆਂ ਦੀ ਰਸਮ ਸਮਾਪਤ ਹੋਣ ਹੀ ਵਾਲੀ ਸੀ ਕਿ ਸ਼ਹਿਰ ਵਿਚ ਬੜਾ ਰੌਲਾ ਜਿਹਾ ਮਚਿਆ । ਠਾਹ ਠਾਹ ਦੀ ਆਵਾਜ ਵੀ ਆਈ । ਕੁੱਤੇ ਭੌਕਣ ਲੱਗੇ । ਖੇਤੇ ਵੀ ਹੀਘਣ ਲੱਗੇ । ਲੁਟੇ ਗਏ ਮਾਰੇ ਦੀਆਂ ਆਵਾਜਾਂ ਉਚੀਆਂ ਹੋਈਆਂ । ਤੁਰਕਾਂ ਨੇ ਕਰਤਾਰਪੁਰ ਘੇਰਾ ਪਾ ਲਿਆ । ਉਧਰੋਂ ਬਾਬਾ ਵਡਭਾਗ ਸਿੰਘ ਨੇ ਆਪਣੇ ਕਿਲੇ ਤੋਂ ਤੇ ਦਾਗੀਆਂ । ਭਜਦੌੜ ਮੱਚ ਗਈ । ਲੋਕਾਂ ਡਰਦਿਆਂ ਕਿ ਤੁਰਕ ਨਾ ਲੈ ਜਾਣ ਆਪਣੀਆਂ ਧੀਆਂ ਭੈਣਾਂ ਭੜੋਲਿਆ ਵਿੱਚ ਲੁਕਾ ਦਿੱਤੀਆਂ । ਜਹਾਨ ਖਾਂ ਤੇ ਨਾਸਰ ਅੱਲੀ ਨੇ ਸਾਰੇ ਕਰਤਾਰਪੁਰ ਵਿਚ ਇਕ ਵੱਜੋਂ ਕਤਲੇਆਮ ਦਾ ਹੁਕਮ ਦੇ ਦਿੱਤਾ ।
ਖੁਸ਼ੀ ਦੀ ਜਿੱਤ ਵਿਚ ਜਹਾਂ ਖਾਂ ਤੇ ਫੌਜਦਾਰ ਨਾਸਰ ਅੱਲੀ ਸ਼ਰਾਬ ਦੀ ਬਦਮਸਤੀ . ਵਿੱਚ ਬੱਕਰੇ ਖਾ ਨਸ਼ੇ ਵਿਚ ਅੰਨੇ ਹੋਏ ਪਏ ਹਨ । ਸਿਪਾਹੀਆਂ ਨੇ ਸ਼ਹਿਰ ਵਿਚੋਂ ਕੁਝ ਮੁਟਿਆਰਾਂ ਧੂਹ ਕੇ ਬਾਹਰ ਇਕ ਤੰਬੂ ਵਿਚ ਲਿਆ ਸੁੱਟੀਆਂ । ਇਕ ਸਿਪਾਹੀ ਪਹਿਰੇ ਤੇ ਲਾ ਆਪ ਚਲੇ । ਗਏ । ਦੋਵੇਂ ਹਾਕਮ ਨਸ਼ੇ ਵਿਚ ਗੁੱਟ ਪਏ ਹਨ । ਇਕ ਬੀਬੀ ਨੇ ਤਾੜ ਕੇ ਬੜੀ ਫੁਰਤੀ ਪਹਿਰੇਦਾਰ ਪਾਸੋਂ ਉਸਦੀ ਤਲਵਾਰ ਖੋਹ ਕੇ ਇਕ ਦਮ ਉਸ ਦਾ ਗਾਟਾ ਲਾ ਤੰਬੂ ਵਿਚੋਂ ਭਜ ਕੇ ਭਾਈ ਅੱਡਣ ਸ਼ਾਹ ਦੇ ਡੇਰੇ ਜਾ ਵੜੀਆਂ । ਇਹ ਉਹੋ ਬੀਬੀ ਸੀ ਜਿਹੜੀ ਨਿਰਭੈ ਪਾਸੋਂ ਸ਼ਸਤਰ ਸਿੱਖਦੀ ਹੁੰਦੀ ਸੀ । ਇਹ ਦੋ ਹੋਰਾਂ ਨੂੰ ਵੀ ਨਾਲ ਛੁਡਾ ਕੇ ਲੈ ਗਈ । ਜਦੋਂ ਸਿਪਾਹੀ ਹੋਰ ਔਰਤਾਂ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਲੈ ਕੇ ਆਏ ਤਾਂ ਪਹਿਰੇਦਾਰ ਨੂੰ ਮਰਿਆ ਵੇਖ ਉਹ ਕੈਦਣਾ ਭੱਜ ਗਈਆਂ ਵੇਖ ਬੜੇ ਹੈਰਾਨ ਹੋਏ । ਹੁਣ ਸ਼ਹਿਰ ਵਿਚ ਰੋਲਾ ਪੈ ਗਿਆ ਕਿ ਖੂਹਾਂ ਦਾ ਪਾਣੀ ਖਤਮ ਹੋ ਗਿਆ । ਤੁਰਕ ਤਿਆਏ ਤੜਪਣ ਲੱਗੇ ਪਾਣੀ ਕਿਤੋਂ ਨਾਂ ਮਿਲੇ।ਇਹ ਸਾਰਾ ਪਾਣੀ ਗੁਰਦੁਆਰਾ ਥੰਮ ਸਾਹਿਬ ਸਾੜਣ ਉਪਰੰਤ ਖਤਮ ਹੋਇਆ ਗੁਰਦੁਆਰੇ ਲਾਗੇ ਸਾਰੇ ਮਕਾਨ ਵੀ ਸਾੜ ਕੇ ਸਵਾਹ ਕਰ ਦਿੱਤੇ ਗਏ । ਮਾਰੇ ਜਾ ਰਹੇ ਲੋਕਾਂ ਦੀ ਚੀਖੋ ਪੁਕਾਰ ਹੋ ਰਹੀ ਸੀ । ਪਾਣੀ ਖੁਣੋ ਸਿਪਾਹੀ ਤਿਹਾਏ ਤੜਪਣ ਲੱਗੇ । ਤੁਰਕਾਂ ਨੂੰ ਪਤਾ ਲਗਾ ਕਿ ਪਾਣੀ ਭਾਈ ਅੱਡਣ ਸ਼ਾਹ ਦੇ ਡੇਰੇ ਹੀ ਮਿਲ ਸਕਦਾ ਹੈ । ਸਿਪਾਹੀ ਤਿਹਾਏ ਹਾਕਮਾਂ ਨੂੰ ਨਾਲ ਲੈ ਕੇ ਉਧਰ ਚਲ ਪਏ । ਇਹ ਪਾਣੀ ਦੀ ਖਬਰ ਕੁਝ ਸਿਪਾਹੀਆਂ ਆ ਕੇ ਦਿੱਤੀ ਸੀ ਜਿਹੜੇ ਕਿ ਨਿਰਭੈ ਦਾ ਪਿਛਾ ਕਰਦੇ ਉਥੇ ਪੁੱਜੇ । ਨਿਰਭੈ ਕੌਰ ਨੇ ਕਾਂਤਾਂ ਨੂੰ ਉਸ ਦੇ ਘਰੋ ਆਪਣੇ ਨਾਲ ਲੈ ਘਰੋਂ ਘੋੜੇ ਤੇ ਸਵਾਰ ਕਰ ਬਾਬੇ ਅੱਡਣ ਸ਼ਾਹ ਦੇ ਡੇਰੇ ਨੂੰ ਲੈ ਜਾ ਰਹੀ ਸੀ ਕਿ ਪਿਛੇ ਕੁਝ ਸਿਪਾਹੀਆਂ ਘੋੜੇ ਲਾ ਕੇ ਡੇਰੇ ਤੱਕ ਗਏ । ਅਗੋਂ ਬਾਬੇ ਨੇ ਅੰਦਰ ਵਾੜ ਕੇ ਬੂਹਾ ਬੰਦ ਕਰਨ ਲੱਗਾ ਤਾਂ ਸਿਪਾਹੀਆਂ ਬਾਬੇ ਤੇ ਹਮਲਾ ਕਰ ਚੰਗਾ ਜ਼ਖ਼ਮੀ ਕਰ ਦਿੱਤਾ ਬਾਬਾ ਡਿੱਗ ਪਿਆ ਤੇ ਬੀਬੀ ਨਿਰਭੈ ਕੌਰ ਦਰਵਾਜਾ ਖੋਹਲ ਕੇ ਉਨ੍ਹਾਂ ਨੂੰ ਉਠਾਇਆ । ਉਹਨੂੰ ਬਾਹਰ ਆਈ ਵੇਖ ਸਿਪਾਹੀ ਫਿਰ ਦਰਵਾਜੇ ਵੱਲ ਵੱਧੇ ਤਾਂ ਉਨ੍ਹਾਂ ਨੂੰ ਦਿਸਣੋਂ ਹੱਟ ਗਿਆ ਤੇ ਘੋੜੇ ਵੀ ਅੰਨੇ ਹੋ ਗਏ । ਜਦੋਂ ਪਿਛਾਂਹ ਪਰਤੇ ਤਾਂ ਫਿਰ ਠੀਕ ਹੋ ਗਏ । ਸਭ ਕੌਤਕ ਦੱਸਿਆ ਤਾਂ ਸਿਪਾਹੀਆਂ ਤਿਹਾਇਆਂ ਇਧਰ ਆਉਣਾ ਸ਼ੁਰੂ ਕਰ ਦਿੱਤਾ । ਹੁਣ ਬਾਬਾ ਭਾਗ ਜੀ ਜਖ਼ਮੀ ਹਾਲਤ ਵਿੱਚ ਖੂਹ ਗੇੜੀ ਜਾਣ ਤੇ ਖੁਦਾ ਦੀ ਖਲਕ ਜਾਣ ਕੇ ਵੈਰੀਆਂ , ਜਰਵਾਣਿਆਂ ਨੂੰ ਪਾਣੀ ਪਿਲਾਈ ਜਾਂਦਾ । ਜਹਾਂ ਖਾਂ ਤੇ ਨਾਸਰ ਅਲੀ ਵੀ ਆਪਦੇ ਸੇਵਿਕਾ ਨਾਲ ਇਥੇ ਆ ਪਾਣੀ ਪੀਣ ਲੱਗੇ ਭਾਈ ਭਾਗ ਜੀ ਆਪਣੇ ਮਤੇ ਵਿਚ ਖੂਹ ਗੇੜ ਕੇ ਪਸੀਨਿਓ ਪਸੀਨੇ ਹੋਇਆ ਪਿਆ ।ਉਧਰ ਬਾਬੇ ਦੀ ਹਾਲਤ ਵੇਖ ਕੇ ਹੈਰਾਨ ਹੋਏ ਤੇ ਸਨ । ਹੁਣ ਨਾਸਰ ਅਲੀ ਨੇ ਭਾਈ ਭਾਗ ਜੀ ਨੂੰ ਇਕ ਚੰਗਾ ਦਰਵੇਸ਼ ਜਾਣ ਉਸ ਨੂੰ ਖੂਹ ਗੇਰਨੋ ਹਟਾ ਕੇ ਆਪਣੇ ਚਾਰ ਪੰਜ ਸਿਪਾਹੀ ਖੂਹ ਗੇੜਣ ਲਾ ਦਿੱਤੇ । ਭਾਈ ਭਾਗ ਜੀ ਨੇ ਪਿਛੇ ਹਟ ਕੇ ਆਪਣੇ ਮੱਥੋਂ ਪਸੀਨਾ ਪੂੰਜਿਆ ਤੇ ਇਨ੍ਹਾਂ ਦੇ ਦੈਤਾਂ ਵਰਗੇ ਜਿਹੜੇ ਸਤ ਸਤ ਫੁੱਟ ਦੁੰਬੇ ਖਾ ਖਾ ਕੇ ਝੋਟਿਆਂ ਵਾਂਗ ਫਿਟੇ ਪਏ ਸਨ ਨੂੰ ਉਨ੍ਹਾਂ ਦਾ ਨਾ ਪੁਛਿਆ ਕਿ ਉਹ ਕੌਣ ਹਨ ? ਨਾਸਰ ਅਲੀ ਨੇ ਦਸਿਆ ਕਿ ਆਹ ਸੂਬਾ ਲਾਹੌਰ ਹੈ ਤੇ ਮੈਂ ਜਲੰਧਰ ਦਾ ਫੋਜਦਾਰ ਹਾਂ । ਭਾਈ ਭਾਗ ਜੀ ਨੇ ਨਿਧੜੱਕ ਤੇ ਨਿਰਭੈ ਹੋ ਕੇ ਕਿਹਾ , “ ਕੀ ਤੁਹਾਨੂੰ ਪਤਾ ਨਹੀਂ , ਕਿ ਖਦਾ ਹੈ ? ਤੇ ਖਲਕਤ ਖੁਦਾ ਦੀ ਹੈ । ਉਹ ਜ਼ਿੰਦਗੀ ਦੇਂਦਾ ਹੈ ਤੇ ਤੁਸੀਂ ਜਿੰਦਗੀ ਲੈਂਦੇ ਹੋ । ਕੀ ਤੁਸੀਂ ਸ਼ੈਤਾਨ ਦੇ ਪੁੱਤਰ ਹੋ ਜਾ ਇਨਸਾਨ ਦੇ ? ਜਿਹੜਾ ਹਾਕਮ ਆਪਣੀ ਰਿਆਇਆ ( ਪਰਜਾ ) ਨੂੰ ਕਤਲ ਕਰਦਾ ਹੈ ਉਹ ਹਾਕਮ ਨਹੀਂ ਹੋ ਸਕਦਾ ਉਹ ਡਾਕੂ ਜਾਂ ਕਸਾਈ ਹੀ ਹੋ ਸਕਦਾ ਹੈ । ਇਹ ਸੱਚੇ ਤੇ ਜੁਰਅਤ ਭਰਪੂਰ ਸ਼ਬਦ ਬੋਲਦਿਆ ਭਾਈ ਭਾਗ ਜੀ ਦਾ ਰੰਗ ਲਾਲ , ਅੱਖਾਂ ਲਾਲ ਬੜੇ ਜੋਸ਼ ਨਾਲ ਫਿਰ ਬੋਲਿਆ “ ਕੀ ਤੁਹਾਡਾ ਖਿਆਲ ਹੈ ਕਿ ਖੁਦਾ ਤੁਹਾਥੋਂ ਇਸ ਕਤਲੋਂ ਗਾਰਤ ਦੇ ਬਦਲਾ ਨਹੀਂ ਲਵੇਗਾ , ਕੋਈ ਹਿਸਾਬ ਨਹੀਂ ਪੁਛੇਗਾ ? ਮਾਸੂਮ ਬਚਿਆਂ , ਨਿਰਦੋਸ਼ ਇਸਤਰੀਆਂ ਪੁਰਸ਼ਾਂ ਨੂੰ ਕਤਲ ਕਰਨ ਤੇ ਅਨੇਕਾਂ ਜੀਵ ਜੰਤੂ ਤੁਹਾਡੀ ਅੱਗ ਵਿੱਚ ਸੜਨ ਵਾਲਿਆਂ ਦੀ ਰੂਹਾਂ ਪੁਕਾਰ ਪੁਕਾਰ ਕੇ ਤੁਹਾਡੇ ਕਾਲ ਨੂੰ ਵਾਜਾਂ ਮਾਰਨਗੀਆਂ । ਕੀ ਤੁਸੀਂ ਕਦੇ ਮਰਨਾ ਹੀ ਨਹੀਂ ਹੈ ? ” ਇਹੋ ਜਿਹੀਆਂ ਖਰੀਆਂ ਤੇ ਨਿਰਭੈ ਝਾੜਾਂ ਸੁਣ ਜਹਾਂ ਖਾਂ ਨੇ ਪੁਛਿਆ “ ਤੂੰ ਕੌਣ ਹੈ ? ‘ ‘ ਭਾਈ ਸਾਹਿਬ ਉਤਰ ਦਿੱਤਾ ਕਿ “ ਮੈਂ ਵੀ ਤੁਹਾਡੇ ਵਾਗ ਭੇਜਿਆ ਹੋਇਆ ਇਕ ਅਦਨਾ ਜਿਹਾ ਬੰਦਾ ( ਸਿੱਖ ਹਾਂ ) ਤੁਹਾਨੂੰ ਕਿਸੇ ਪੀਰ ਫਕੀਰ ਨੇ ਸਿਖਿਆ ਨਹੀਂ ਦਿੱਤੀ , ਗਿਆਨ ਨਹੀਂ ਕਰਾਇਆ । ਅਵਲ ਅੱਲਾ ਨੂਰ ਉਪਾਇਆ । ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗ ਉਪਜਿਆ ਕਉਣ ਭਲੇ ਕੋ ਮੰਦੇ । ” ਮੈਂ ਇਕ ਗੁਰੂ ਦਾ ਸਿੱਖ ਹਾਂ ਜਿਸ ਦਾ ਕੰਮ ਹੈ ਸਰਬੱਤ ਦਾ ਭਲਾ ਸੋਚਣਾ ਤੇ ਕਰਨਾ । ਤੁਹਾਡੇ ਭਲਾ ਇਸੇ ਵਿੱਚ ਹੈ ਕਿ ਮਾੜੇ ਕੰਮ ਛਡ ਦਿਓ ਤੇ ਇਨਸਾਨ ਬਣੋ । ਇਸ ਪਰਉਪਕਾਰੀ ਪਾਸੋਂ ਖਰੀਆਂ ਖਰੀਆਂ ਤੇ ਸਿਖਿਆ ਵਾਲੀਆਂ ਗੱਲਾਂ ਸੁਣ ਹਾਕਮਾਂ ਨੇ ਕਤਲੇਆਮ ਦਾ ਹੁਕਮ ਬੰਦ ਕਰ ਦਿੱਤਾ । ਪਰ ਫਿਰ ਵੀ ਬੜਾ ਕੁਝ ਲੁੱਟ ਮਾਰ ਕਰ ਕੇ ਲੈ ਗਏ।ਉਧਰ ਨਿਰਭ ਕੌਰ ਨੇ ਕੁਝ ਸਹੇਲੀਆਂ ਨੂੰ ਅੰਮ੍ਰਿਤਪਾਨ ਕਰਾ ਨਾਲ ਲੈ ਲਿਆ । ਤੇ ਇਨ੍ਹਾਂ ਦਾ ਵੀ ਨੌਜੁਆਨ ਸਿੱਖਾਂ ਜਿਹੜੇ ਜੰਗਲਾਂ ਵਿਚ ਵਿਚਰ ਰਹੇ ਸਨ ਨਾਲ ਵਿਆਹ ਕਰਾ ਦਿੱਤਾ ਤੇ ਬਾਹਰ ਆਪਣੇ ਪਤੀਆਂ ਨਾਲ ਰਹਿਣ ਲੱਗ ਪਈਆਂ । ਇਸ ਤਰਾਂ ਇਨ੍ਹਾਂ ਨੇ ਘਲੂਘਾਰੇ ਵੀ ਆਪਣਿਆਂ ਸਰੀਰਾਂ ਤੇ ਹੰਡਾਏ ਪਰ ਸਿੱਖੀ ਆਣ ਤੇ ਸਤਿਕਾਰ ਕਾਇਮ ਰੱਖਿਆ । ਜਿਸ ਦਾ ਸਿੱਖ ਇਤਿਹਾਸ ਗਵਾਹ ਹੈ ।
ਜੋਰਾਵਰ ਸਿੰਘ ਤਰਸਿੱਕਾ।
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ ।
ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ ਕਹਿੰਦੇ ਹਨ ਸਭ ਕੁਝ ਮਨੁੱਖ ਦੇ ਅੰਦਰ ਹੈ । ਫੇਰ ਤੇ ਅੰਮ੍ਰਿਤ ਵੀ ਸਾਡੇ ਅੰਦਰ ਹੈ ਰੱਬ ਦਾ ਨਾਮ ਵੀ ਸਾਡੇ ਅੰਦਰ ਹੈ ਫੇਰ ਸਾਨੂੰ ਪੰਜਾ ਪਿਆਰਿਆਂ ਪਾਸੋ ਕਿਉ ਅੰਮ੍ਰਿਤ ਛੱਕਣਾ ਪੈਦਾਂ ਹੈ ਤੇ ਵਾਹਿਗੁਰੂ ਦਾ ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ । ਜਦੋ ਉਸ ਦੀ ਗੱਲ ਸਮਾਪਤ ਹੋਈ ਤਾ ਮੈ ਆਖਿਆ ਵੀਰ ਜੀ ਕਦੇ ਨਲਕਾ ਦੇਖਿਆ ਹੈ । ਬੋਰ ਕਰਕੇ ਧਰਤੀ ਵਿੱਚ ਜਦੋ ਨਲਕਾ ਲਾਉਦੇ ਹਾ ਤਾ ਧਰਤੀ ਤੇ ਪਾਣੀ ਨਾਲ ਭਰੀ ਪਈ ਹੈ ਤੁਸੀ ਜਦੋ ਨਵੇ ਨਲਕੇ ਨੂੰ ਭਾਵੇ ਸਾਰੀ ਉਮਰ ਗੇੜਦੇ ਰਹਿਉ ਉਸ ਵਿੱਚੋ ਕਦੇ ਵੀ ਪਾਣੀ ਨਹੀ ਆਵੇਗਾ । ਸਿਆਣੇ ਲੋਕ ਕੀ ਕਰਦੇ ਸਨ ਜਦੋ ਨਲਕਾ ਨਵਾ ਲਾਇਆ ਜਾਦਾ ਸੀ ਉਸ ਨਲਕੇ ਵਿਚ ਉਪਰ ਤੋ ਪਾਣੀ ਪਾਇਆ ਜਾਦਾ ਸੀ । ਤੇ ਕਾਫੀ ਵਾਰ ਨਲਕੇ ਨੂੰ ਗੇੜਿਆ ਜਾਦਾ ਸੀ ਪਾਣੀ ਪਾ ਕੇ ਤੇ ਵਾਰ ਵਾਰ ਨਲਕੇ ਨੂੰ ਗੇੜਨ ਤੋ ਬਾਅਦ ਨਲਕੇ ਵਿੱਚੋ ਉਹ ਪਾਣੀ ਨਿਕਲਣਾ ਸੁਰੂ ਹੋ ਜਾਦਾ ਸੀ ਜੋ ਧਰਤੀ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਦਾ ਹੈ । ਜੋ ਕਦੇ ਨਾ ਖਤਮ ਹੋਣ ਵਾਲਾ ਪਾਣੀ ਹੈ ਇਸੇ ਹੀ ਤਰਾ ਸਾਡੇ ਸਰੀਰ ਵਿੱਚ ਵੀ ਅੰਮ੍ਰਿਤ ਹੈ ਪਰ ਜਦੋ ਪੰਜ ਪਿਆਰੇ ਸਾਡੇ ਮੁਖ ਵਿੱਚ ਇਹ ਅੰਮ੍ਰਿਤ ਪਾਉਦੇ ਹਨ ਤੇ ਨਾਲ ਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹਨ । ਤਾ ਜਿਵੇ ਨਲਕੇ ਵਿੱਚ ਪਾਣੀ ਪਾਉਣ ਤੋ ਬਾਅਦ ਵਾਰ ਵਾਰ ਬੋਕੀਆਂ ਮਾਰੀਆ ਜਾਦੀਆ ਹਨ ਤੇ ਧਰਤੀ ਵਾਲਾ ਪਾਣੀ ਨਿਕਲਣਾ ਸੁਰੂ ਹੋ ਜਾਦਾ ਹੈ । ਉਸੇ ਤਰਾ ਹੀ ਅੰਮ੍ਰਿਤ ਛਕ ਕੇ ਜਦੋ ਬਾਣੀ ਦਾ ਅਭਿਆਸ ਵਾਰ ਵਾਰ ਕਰੀ ਦਾ ਹੈ ਤੇ ਸਾਡੇ ਸਰੀਰ ਅੰਦਰ ਜੋ ਅੰਮ੍ਰਿਤ ਹੈ ਉਹ ਬਾਹਰ ਨਿਕਲਣਾ ਸੁਰੂ ਹੋ ਜਾਦਾ ਹੈ ਤੇ ਸਾਨੂੰ ਸਾਰੇ ਪਾਸੇ ਤੇ ਹਰ ਇਕ ਵਿੱਚ ਉਸ ਅਕਾਲ ਪੁਰਖ ਦੀ ਹੀ ਜੋਤ ਨਜਰ ਆਉਦੀ ਹੈ । ਜਿਵੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਨੰਦ ਸਾਹਿਬ ਵਿੱਚ ਫਰਮਾਉਦੇ ਹਨ । ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਇਹ ਸੁਣ ਕੇ ਉਹ ਵੀਰ ਕਹਿਣ ਲੱਗਾ ਵੀਰ ਜੀ ਧੰਨਵਾਦ ਜੋ ਆਪ ਜੀ ਨੇ ਵਿਸਥਾਰ ਨਾਲ ਦੱਸਿਆ ਮੈ ਆਖਿਆ ਵੀਰ ਜੀ ਧੰਨਵਾਦ ਉਸ ਰੱਬ ਦਾ ਜਿਸ ਨੇ ਮਿਹਰ ਕਰਕੇ ਸਾਨੂੰ ਇਨਸਾਨ ਬਣਾਇਆ ਤੇ ਦਿਮਾਗ ਦਿੱਤਾ ਸੋਚਣ ਲਈ । ਧੰਨਵਾਦ ਗੁਰੂ ਸਾਹਿਬ ਜੀ ਦਾ ਜਿਨਾ ਨੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਹਾਨ ਗਿਆਨ ਬਖਸ਼ਿਸ਼ ਕੀਤਾ । ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਨਾ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਬਾਣੀ ਬਾਣੇ ਨਾਲ ਜੋੜਿਆ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
7277553000
ਓਟ ਸਤਿਗੁਰੂ ਪ੍ਰਸਾਦਿ
ਗੁਰੂ ਨਾਨਕ ਦੇ ਬਾਰੇ ਚਾਰ ਕੁ ਲਾਈਨਾਂ ਵਉਂਦਾ ਹਾਂ।
ਕੌਣ ਸੀ ਬਾਬਾ ਨਾਨਕ ਸ਼ਬਦਾਂ ਵਿੱਚ ਸਮਝਾਉਂਦਾ ਹਾਂ।
ਗੁਰੂ ਨਾਨਕ ਜੀ, ਗੁਰੂ ਨਾਨਕ ਜੀ।
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ।
ਭੁੱਲਿਆਂ ਨੂੰ ਵੀ ਰਾਹੇ ਪਾਉਂਦਾ
ਤਰਕਾਂ ਦੇ ਨਾਲ ਗੱਲ ਸਮਝਾਉਦਾ।
ਜਾਤਾਂ ਪਾਤਾ ਨੂੰ ਵੀ ਮਿਟਾਉਂਦਾ
ਗਰੀਬਾਂ ਦੇ ਨਾਲ ਯਾਰੀ ਪਾਉਂਦਾ।
ਜਾਲਮਾਂ ਅੱਗੇ ਅਵਾਜ ਉਠਉਂਦਾ
ਬਾਬਰ ਜਾਬਰ ਆਖ ਬਲਾਉਂਦਾ।
ਕਿਰਤ ਕਰਨ ਦਾ ਹੋਕਾ ਦਿੰਦਾ
ਆਪਣੇ ਹੱਥੀਂ ਹਲ ਓ ਬਾਉਦਾਂ।
ਹੱਕ ਹਲਾਲ ਦਾ ਖਾਣਾ ਖਾਂਦਾ
ਪਕਵਾਨਾਂ ਨੂੰ ਠੀਬੀ ਲਾਉਂਦਾ।
ਬੇਈ ਨਦੀ ਵਿੱਚ ਡੁਬਕੀ ਲਾਕੇ
ਏਕ ਓਂਕਾਰ ਦਾ ਨਾਰਾ ਲਾਉਂਦਾ।
ਭੁੱਖੇ ਸਾਧੂਆਂ ਭੋਜਨ ਵੰਡ ਕੇ
ਸੱਚਾ ਸੌਦਾ ਆਖ ਬਲਾਉਂਦਾ।
ਸਾਧੂ ਹੋ ਵੀ ਗ੍ਰਹਿਸਥੀ ਰਹਿੰਦਾ
ਉਦਾਸੀਆਂ ਕਰਕੇ ਵੀ ਘਰ ਆਉਂਦਾ।
ਸੱਭ ਧਰਮਾਂ ਦੀ ਇੱਜਤ ਕਰਦਾ
ਇਨਸਾਨੀਅਤ ਦੀ ਰੱਖਿਆ ਕਰਦਾ।
ਭਾਵੇਂ ਗੁਰਪ੍ਰੀਤ ਅਜੇ ਅਣਜਾਣ ਹੀ ਏ
ਤਾਂ ਵੀ ਓਸ ਤੋਂ ਸਬਦ ਲਿਖੌਂਦਾ।
ਗੁਰੂ ਨਾਨਕ ਜੀ,ਗੁਰੂ ਨਾਨਕ ਜੀ
ਸੱਭ ਨੂੰ ਤਾਰਦਾ ਗੁਰੂ ਨਾਨਕ ਜੀ
ਗੁਰਪ੍ਰੀਤ ਸੰਧੂ ਕਲਿਆਣ 9463257832
सलोकु मः ३ ॥ जनम जनम की इसु मन कउ मलु लागी काला होआ सिआहु ॥ खंनली धोती उजली न होवई जे सउ धोवणि पाहु ॥ गुर परसादी जीवतु मरै उलटी होवै मति बदलाहु ॥ नानक मैलु न लगई ना फिरि जोनी पाहु ॥१॥ मः ३ ॥ चहु जुगी कलि काली कांढी इक उतम पदवी इसु जुग माहि ॥ गुरमुखि हरि कीरति फलु पाईऐ जिन कउ हरि लिखि पाहि ॥ नानक गुर परसादी अनदिनु भगति हरि उचरहि हरि भगती माहि समाहि ॥२॥
कई जन्मों की इस मन को मैल लगी हुई है जिस कारन यह बहुत कला हो गया है (सफेद-उजला नहीं हो सकता), जैसे तेली का कपड़े का चिथड़ा धोने से साफ़ नहीं होता, चाहे सौ बार धोने का यतन करो। अगर गुरु की कृपा से मन जीवित ही मर जाए और मति बदल कर (माया से उलट हो जाए, तो हे नानक! चरों युगों में कलयुग को ही काला कहते है, पर इस युग में भी एक उतम पदवी मिल सकती है। (वह पदवी यह है कि) जिन के हृदये में हरी (भक्ति-रूप लेख पहली कि हुई कमाई अनुसार) लिख देता है वह गुरमुख हरी कि सिफत (रूप) फल (इसी युग में) प्राप्त करते है, और हे नानक! वह मनुख गुरु कि कृपा से हर रोज हरी कि भक्ति करते हैं और भक्ति में ही लीन हो जाते हैं॥२॥
ਅੰਗ : 651
ਸਲੋਕੁ ਮਃ ੩ ॥ ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ ਮਃ ੩ ॥ ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥
ਅਰਥ: ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ), ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ। ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮੱਤ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ, ਤਾਂ ਹੇ ਨਾਨਕ! ਚਹੁੰ ਜੁਗਾਂ ਵਿਚ ਕਲਜੁਗ ਹੀ ਕਾਲਾ ਆਖੀਦਾ ਹੈ, ਪਰ ਇਸ ਜੁਗ ਵਿਚ ਭੀ ਇਕ ਉੱਤਮ ਪਦਵੀ (ਮਿਲ ਸਕਦੀ) ਹੈ। (ਉਹ ਪਦਵੀ ਇਹ ਹੈ ਕਿ) ਜਿਨ੍ਹਾਂ ਦੇ ਹਿਰਦੇ ਵਿਚ ਹਰੀ (ਭਗਤੀ-ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ) ਲਿਖ ਦੇਂਦਾ ਹੈ ਉਹ ਗੁਰਮੁਖ ਹਰੀ ਦੀ ਸਿਫ਼ਤ (-ਰੂਪ) ਫਲ (ਇਸੇ ਜੁਗ ਵਿਚ) ਪ੍ਰਾਪਤ ਕਰਦੇ ਹਨ, ਤੇ ਹੇ ਨਾਨਕ! ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿਚ ਹੀ ਲੀਨ ਹੋ ਜਾਂਦੇ ਹਨ ॥੨॥
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਿੱਖ ਕੌਮ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖ ਕੌਮ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸਨ। ਹਰ ਸਾਲ ਗੁਰੂ ਨਾਨਕ ਜੈਅੰਤੀ ਮੌਕੇ ਗੁਰਦੁਆਰਿਆਂ ਵਿੱਚ ਅਖੰਡ ਪਾਠ, ਨਗਰ ਕੀਰਤਨ ਆਦਿ ਦੇ ਸਮਾਗਮ ਕਰਵਾਏ ਜਾਂਦੇ ਹਨ। ਸ਼ਰਧਾਲੂ ਉਨ੍ਹਾਂ ਦੇ ਉਪਦੇਸ਼ ਮੰਨਣ ਦਾ ਪ੍ਰਣ ਲੈਂਦੇ ਹਨ। ਜਾਣੋ ਗੁਰੂ ਨਾਨਕ ਜੈਅੰਤੀ ਦੀ ਤਾਰੀਖ, ਇਤਿਹਾਸ ਤੇ ਖਾਸ ਗੱਲਾਂ।
ਗੁਰੂ ਨਾਨਕ ਜਯੰਤੀ 2023 ਦੀ ਤਾਰੀਖ
ਇਸ ਸਾਲ ਗੁਰੂ ਨਾਨਕ ਜਯੰਤੀ 27 ਨਵੰਬਰ 2023 ਨੂੰ ਮਨਾਈ ਜਾਵੇਗੀ। ਸ਼ੀ ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਵਿੱਚ ਕੱਤਕ ਦੀ ਪੁੰਨਿਆ ਦੇ ਦਿਨ ਹੋਇਆ ਸੀ। ਇਸ ਸਾਲ 554ਵਾਂ ਗੁਰਪੁਰਬ ਮਨਾਇਆ ਜਾਏਗਾ। ਪੂਰਨਿਮਾ ਤਿਥੀ 26 ਨਵੰਬਰ 2023 ਨੂੰ ਦੁਪਹਿਰ 03.53 ਵਜੇ ਤੋਂ ਸ਼ੁਰੂ ਹੋਵੇਗੀ ਤੇ ਅਗਲੇ ਦਿਨ 27 ਨਵੰਬਰ 2023 ਨੂੰ ਦੁਪਹਿਰ 02.45 ਵਜੇ ਤੱਕ ਜਾਰੀ ਰਹੇਗੀ।
ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸ
ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ। ਉਨ੍ਹਾਂ ਦਾ ਜਨਮ ਲਾਹੌਰ ਤੋਂ 64 ਕਿਲੋਮੀਟਰ ਦੂਰ ਪਾਕਿਸਤਾਨ ਦੇ ਮੌਜੂਦਾ ਪੰਜਾਬ ਸੂਬੇ ਦੇ ਤਲਵੰਡੀ ਵਿੱਚ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਤੋਂ ਇਲਾਵਾ, ਉਨ੍ਹਾਂ ਨੂੰ ਅੱਜ ਵੀ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਧਾਰਮਿਕ ਸੁਧਾਰਕ, ਸੱਚੇ ਦੇਸ਼ ਭਗਤ ਤੇ ਯੋਗੀ ਵਜੋਂ ਯਾਦ ਕੀਤਾ ਜਾਂਦਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਪ੍ਰਤੀ ਸਮਰਪਣ ਬਹੁਤ ਉੱਚਾ ਸੀ। ਲੋਕਾਂ ਨੇ ਉਨ੍ਹਾਂ ਦੇ ਬਚਪਨ ਤੋਂ ਹੀ ਬਹੁਤ ਸਾਰੇ ਚਮਤਕਾਰ ਵੇਖੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਨਾਨਕ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਈਰਾਨ ਤੇ ਅਰਬ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਕੀਤਾ ਸੀ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ‘ਚ ਮਾਤਾ ਸੁਲੱਖਣੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸ੍ਰੀਚੰਦ ਤੇ ਲਖਮੀਦਾਸ ਸਨ। ਗੁਰਪੁਰਬ ਦਾ ਦਿਹਾੜਾ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਤੇ ਵਿਰਾਸਤ ਦਾ ਸਨਮਾਨ ਕਰਦਾ ਹੈ।
ਗੁਰੂ ਨਾਨਕ ਜੀ ਦੇ 3 ਵੱਡੇ ਉਪਦੇਸ਼
ਨਾਮ ਜਪੋ-ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣਾ ਮਨ ਨੂੰ ਇਕਾਗਰ ਕਰਦਾ ਹੈ ਤੇ ਆਤਮਿਕ-ਮਾਨਸਿਕ ਬਲ ਦਿੰਦਾ ਹੈ। ਮਨੁੱਖ ਦੇ ਤੇਜ ਵਧਦਾ ਹੈ।
ਕਿਰਤ ਕਰੋ – ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਿਹਨਤ ਨਾਲ ਕਮਾਇਆ ਧਨ ਅਮੀਰਾਂ ਦੀ ਗੁਲਾਮੀ ਨਾਲੋਂ ਕਈ ਗੁਣਾ ਵਧੀਆ ਹੈ।
ਵੰਡ ਛਕੋ- ਇਸ ਦਾ ਸ਼ਾਬਦਿਕ ਅਰਥ ਹੈ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਜਾਂ ਦੂਜਿਆਂ ਦੀ ਭਲਾਈ ਲਈ ਖਰਚ ਕਰਨਾ। ਸਿੱਖ ਇਸ ਆਧਾਰ ‘ਤੇ ਆਮਦਨ ਦਾ 10ਵਾਂ ਹਿੱਸਾ ਧਰਮ ਤੇ ਸਮਾਜ ਦੇ ਨਾਂ ਦਿੰਦੇ ਹਨ, ਜਿਸ ਨੂੰ ਦਸਵੰਧ ਕਿਹਾ ਜਾਂਦਾ ਹੈ। ਇਸ ਨਾਲ ਲੰਗਰ ਚਲਾਇਆ ਜਾਂਦਾ ਹੈ।
ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੁਲ ਆ ਕੇ ਪਤਾ ਲੱਗਾ ਕਿ ਬਾਬਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ ਦੇ ਹਮਲੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚ ਗਏ। ਫਿਰ ਉਹ ਭਾਈ ਲਾਲੋ ਦੇ ਕੋਲ ਗਏ ਜਿਸ ਨੂੰ ਉਨ੍ਹਾਂ ਆਪਣੇ ਪ੍ਰਚਾਰ ਲਈ ਥਾਪਿਆ ਸੀ। ਬਾਬਰ ਦੇ ਹਮਲੇ ਬਾਰੇ ਗੁਰੂ ਜੀ ਨੇ ਇਕ ਸ਼ਬਦ ਉਚਾਰਿਆ, “ਹੇ ਭਾਈ ਲਾਲੋ। ਮੈਨੂੰ ਜਿਹੋ ਜਿਹੀ ਪ੍ਰਭੂ ਵਲੋਂ ਬਾਣੀ ਰੂਪ ਵਿਚ ਪ੍ਰੇਰਣਾ ਆ ਰਹੀ ਹੈ। ਉਸੇ ਤਰ੍ਹਾਂ ਮੈਂ ਉਸ ਦੁਰਘਟਨਾ ਬਾਰੇ ਦੱਸ ਰਿਹਾ ਹਾਂ। ਬਾਬੁਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਵੀ ਜੰਙ ਹੈ, ਇੱਕਠੀ ਕਰਕੇ ਆ ਚੜ੍ਹਿਆ ਹੈ ਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾ ਦਾਨ ਮੰਗ ਰਿਹਾ ਹੈ” ।
ਸਾਲ 1520 ਈ ਵਿਚ ਬਾਬਰ ਐਮਨਾਬਾਦ ਪਹੁੰਚ ਗਿਆ। ਸਥਾਨਕ ਸ਼ਾਸਕਾਂ ਨੇ ਬਾਬਰ ਦਾ ਸਾਹਮਣਾ ਕਰਨ ਲਈ ਕੋਈ ਫੌਜੀ ਤਿਆਰੀਆਂ ਨਹੀਂ ਕੀਤੀਆਂ ਪਰ ਉਨ੍ਹਾਂ ਨੂੰ ਕੁਝ ਮੁੱਲਾਂ (ਇਸਲਾਮਿਕ ਅਧਿਆਪਕਾਂ) ਬਾਬਰ ਨੇ ਬੜੀ ਆਸਾਨੀ ਨਾਲ ਸਥਾਨਕ ਸ਼ਾਸਕਾਂ ਨੂੰ ਹਰਾ ਦਿੱਤਾ। ਜੇਤੂ ਫੌਜ ਨੇ ਸ਼ਹਿਰ ਨੂੰ ਹਰ ਤਰ੍ਹਾਂ ਨਾਲ ਜਿਵੇਂ ਚਾਹਿਆ ਲੁੱਟਿਆ। ਉਥੇ ਕੋਈ ਵੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ ਸੀ। ਬਾਬਰ ਦੀ ਸੈਨਾ ਨੇ ਹਜ਼ਾਰਾਂ ਮਾਸੂਮਾਂ ਦਾ ਕਤਲ ਕਰ ਦਿੱਤਾ। ਆਦਮੀ, ਔਰਤਾਂ ਤੇ ਬੱਚੇ ਮਰਨ ਤੋਂ ਬਚ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਤੇ ਸੈਨਾ ਲਈ ਚੱਕੀਆਂ ਤੇ ਆਟਾ ਪੀਸਣ ਲਾ ਦਿੱਤਾ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ ਤੇ ਚੱਕੀ ਪੀਹਣ ਲਾ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਕੈਦੀਆਂ ਦੇ ਕੈਂਪ ਵਿਚ ਦਾਖਲ ਹੋਏ ਤਾਂ ਕੈਦੀ ਦੁੱਖ ਨਾਲ ਕੁਰਲਾਅ ਰਹੇ ਸਨ। ਉਹ ਆਪਣੇ ਰਿਸ਼ਤੇਦਾਰਾਂ ਲਈ ਵਿਰਲਾਪ ਕਰ ਰਹੇ ਸਨ ਜੋ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ। ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਜਬਰੀ ਰੋਜ਼ ਆਟਾ ਪੀਸਣਾ ਪੈ ਰਿਹਾ ਸੀ। ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਜਿਸ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲੀ। ਬਾਬਰ ਦੇ ਜਨਰਲ ਮੀਰ ਖਾਨ ਨੇ ਬਾਬਰ ਨੂੰ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਦੇ ਹਨ ਤਾਂ ਸਾਰੇ ਕੈਦੀ ਸ਼ਾਂਤ ਤੇ ਅਡੋਲ ਹੋ ਜਾਂਦੇ ਹਨ। ਬਾਬਰ ਬਹੁਤ ਹੈਰਾਨ ਹੋਇਆ ਤੇ ਉਹ ਆਪ ਵੇਖਣ ਲਈ ਜੇਲ੍ਹ ਅੰਦਰ ਗਿਆ। ਉਸ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਛੱਡ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ ਹੇ ਰਾਜਨ ਮੈਂ ਇਕੱਲਾ ਬਾਹਰ ਨਹੀਂ ਜਾਂਵਾਗਾ। ਮੈਂ ਉਦੋਂ ਹੀ ਜਾਵਾਂਗਾ ਜਦੋਂ ਸਾਰੇ ਕੈਦੀ ਛੱਡ ਦਿੱਤੇ ਜਾਣਗੇ। ਬਾਬਰ ਨੇ ਗੁਰੂ ਜੀ ਦੇ ਕਹਿਣ ਤੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਬਾਬਰ ਗੁਰੂ ਜੀ ਤੋਂ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਗੁਰੂ ਜੀ ਨੇ ਕਿਹਾ ਇਕ ਨੇਕ ਤੇ ਦਿਆਲੂ ਰਾਜਾ ਬਣ ਕੇ ਲੋਕਾਂ ਦੀ ਭਲਾਈ ਦੇ ਕੰਮ ਕਰ। ਰੱਬੀ ਬੰਦਿਆਂ ਦਾ ਸਤਿਕਾਰ ਕਰੇ। ਰੱਬ ਨੂੰ ਹਮੇਸ਼ਾ ਯਾਦ ਰੱਖ। ਬਾਬਰ ਨੇ ਗੁਰੂ ਜੀ ਦੁਆਰਾ ਦਿੱਤੀ ਸਿੱਖਿਆ ਤੇ ਅਮਲ ਕਰਨਾ ਮੰਨ ਲਿਆ।
ਗੁਰੂ ਨਾਨਕ ਦੇਵ ਜੀ ਤੁਹਾਨੂੰ ਤੰਦਰੁਸਤੀ,
ਦੌਲਤ, ਸ਼ਾਂਤੀ ਅਤੇ ਬੁੱਧੀ ਬਖਸ਼ਣ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ
ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
554 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ
ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
#ਵਾਹਿਗੁਰੂ ਜੀ