ਅੰਗ : 668

ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥



Share On Whatsapp

Leave a Comment
Harpinder Singh : Waheguru Ji🌹🌹🌼🌸🙏🏻



धनासरी महला १ ॥ काइआ कागदु मनु परवाणा ॥ सिर के लेख न पड़ै इआणा ॥ दरगह घड़ीअहि तीने लेख ॥ खोटा कामि न आवै वेखु ॥१॥ नानक जे विचि रुपा होइ ॥ खरा खरा आखै सभु कोइ ॥१॥ रहाउ ॥ कादी कूड़ु बोलि मलु खाइ ॥ ब्राहमणु नावै जीआ घाइ ॥ जोगी जुगति न जाणै अंधु ॥ तीने ओजाड़े का बंधु ॥२॥ सो जोगी जो जुगति पछाणै ॥ गुर परसादी एको जाणै ॥ काजी सो जो उलटी करै ॥ गुर परसादी जीवतु मरै ॥ सो ब्राहमणु जो ब्रहमु बीचारै ॥ आपि तरै सगले कुल तारै ॥३॥ दानसबंदु सोई दिलि धोवै ॥ मुसलमाणु सोई मलु खोवै ॥ पड़िआ बूझै सो परवाणु ॥ जिसु सिरि दरगह का नीसाणु ॥४॥५॥७॥

अर्थ :- यह मनुष्या शरीर (मानों) एक कागज़ है, और मनुष्य का मन (शरीर-कागज़ ऊपर लिखा हुआ) दरगाही परवाना है। परन्तु मूर्ख मनुष्य​ अपने माथे के यह लेख नहीं पढ़ता (भाव, यह समझने का यत्न नहीं करता कि उस के पिछले किए कर्मो अनुसार किस तरह के संस्कार-लेख उसके मन में मौजूद हैं जो उस को अब ओर प्रेरणा कर रहे हैं)। माया के तीन गुणों के असर मे रह कर किए हुए कर्मो के संस्कार रब के नियम अनुसार प्रत्येक मनुष्य​ के मन में लिखे जाते हैं। परन्तु हे भाई! देख (जैसे कोई खोटा सिक्का काम नहीं आता, उसी प्रकार खोटे किए कामों का) खोटा संस्कार-लेख भी काम नहीं आता ॥१॥ हे नानक जी! अगर रुपए आदि सिक्के में चांदी हो, तो हर कोई उस को खरा सिक्का कहता है, (इसी तरह जिस मन में पवित्रता हो, उस को खरा कहा जाता है) ॥१॥ रहाउ ॥ काज़ी (अगर एक तरफ तो इसलाम धर्म का नेता है और दूसरी तरफ हाकम भी है, रिश्वत की खातिर सही कानून बारे) झूठ बोल कर हराम का माल (रिश्वत) खाता है। ब्राह्मण (शूद्र कहलाते) मनुष्यों को दुखी कर कर के तीर्थ स्नान (भी) करता है। योगी​ भी अन्धा है और जीवन की जांच नहीं जानता। (यह तीनों अपनी तरफों धर्म-नेता हैं, परन्तु) इन तीनों के ही अंदर आतमिक जीवन शून्य ही शून्य है ॥२॥ असल योगी वह है जो जीवन की सही जांच समझता है, और गुरू की कृपा द्वारा एक परमात्मा के साथ गहरी सांझ पाता है। काज़ी वह है जो सुरत को हराम के माल (रिश्वत) से मोड़ता है, जो गुरू की कृपा द्वारा दुनिया में रहता हुआ दुनियावी इच्छाओं से निरलेप रहता है। ब्राह्मण वह है जो सर्व-व्यापक प्रभू में सुरत जोड़ता है, इसी तरह आप भी संसार-समुँद्र से​ पार निकल जाता है और अपनी सारी कुलों को भी पार निकाल लेता है ॥३॥ वही मनुष्य अक्लमंद है जो अपने दिल में टिकी हुई बुराई को दूर करता​ है। वही मुसलमान है जो मन में से विकारों की मैल को नाश करता है। वही विद्वान है जो जीवन का सही रास्ता समझता है, वही प्रभू की हज़ूरी में कबूल होता है, जिस के माथे पर दरगाह का टिक्का लगता है ॥४॥५॥७॥



Share On Whatsapp

Leave a comment


ਅੰਗ : 662

ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥

ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)। ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥ ਹੇ ਨਾਨਕ ਜੀ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ, ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥ ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ, ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥ ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ, ਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥



Share On Whatsapp

Leave a Comment
SIMRANJOT SINGH : Waheguru Ji🙏🙏

सोरठि महला ५ ॥ गुर अपुने बलिहारी ॥ जिनिपूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ संतहु तिसु बिनुअवरु न कोई ॥ करण कारण प्रभु सोई ॥ रहाउ ॥ प्रभि अपनै वर दीने ॥ सगल जीअ वसि कीने ॥ जन नानक नामु धिआइआ ॥ ता सगले दूखमिटाइआ ॥२॥५॥६९॥

हे संत जनों! मैं अपने गुरु से कुर्बान जाता हूँ, जिसने (प्रभु के नाम की दात दे के) पूरी तरह (मेरीइज्ज़त रख ली है। हे भाई! वह मनुख मन-चाही मुराद प्राप्त कर लेता है, जो मनुख सदा अपने प्रभु का ध्यान करता है॥१॥ हे संत जनों! उस परमात्मा के बिना (जीवों का) कोई और (रखवाला)नहीं। वोही परमात्मा जगत का मूल है॥रहाउ॥ हेसंत जनों! प्यारे प्रभु ने (जीवों को) सभी बखशिशेंकी हुई हैं, सरे जीवों को उस ने अपने बस में कररखा है। हे दास नानक! (कह की जब भी किसी ने)परमात्मा का नाम सुमिरा, तभी उस ने अपने सारेदुःख दूर कर लिए॥।२॥५॥६९॥



Share On Whatsapp

Leave a comment




ਅੰਗ : 626

ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥ ਤਾ ਸਗਲੇ ਦੂਖਮਿਟਾਇਆ ॥੨॥੫॥੬੯॥

ਅਰਥ: ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ(ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,ਜੇਹੜਾ ਸਦਾਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥ ਹੇ ਸੰਤ ਜਨੋ!ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ)ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ ॥ ਰਹਾਉ॥ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! (ਆਖ ਕਿ ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ॥੨॥੫॥੬੯॥



Share On Whatsapp

Leave a comment


18ਵੀਂ ਸਦੀ ਦੇ ਸਿੱਖ ਆਗੂ
ਇੱਕ ਜੰਗੀ ਜਰਨੈਲ਼
ਗੁਰਬਾਣੀ ਦੇ ਰਸੀਏ
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
🙏ਦਾਸ 🙏
ਗੁਰਜੀਤ ਸਿੰਘ ਕੰਗ ਖਮਾਣੋਂ



Share On Whatsapp

Leave a comment


धनासरी महला ५ ॥ वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै सुआन की निआई चारे कुंटा घोखा ॥२॥ कामवंत कामी बहु नारी पर ग्रिह जोह न चूकै ॥ दिन प्रति करै करै पछुतापै सोग लोभ महि सूकै ॥३॥ हरि हरि नामु अपार अमोला अम्रितु एकु निधाना ॥ सूखु सहजु आनंदु संतन कै नानक गुर ते जाना ॥४॥६॥

अर्थ: (हे भाई! दुनिया में) बड़े बड़े राजे हैं, बड़े बड़े जिमींदार हैं, (माया के लिए) उनकी तृष्णा कभी भी खत्म नहीं होती, वह माया के अचंभों में मस्त रहते हैं, माया से चिपके रहते हैं। (माया के बिना) ओर कुछ उनको आँखों से दिखता ही नहीं ॥१॥ हे भाई! माया (के मोह) में (फंसे रह के) किसी मनुष्य ने माया की तृप्ति को प्राप्त नहीं किया है, जैसे आग को बालण देते जाओ वह तृप्त नहीं होती। परमात्मा के नाम के बिना मनुष्य कभी तृप्त नहीं हो सकता ॥ रहाउ ॥ हे भाई! जो मनुष्य हर रोज़ स्वादले भोजन खाता रहता है, उस की (स्वादले भोजनों की) भूख कभी नहीं खत्म होती। (स्वादले भोजनों की खातिर) वह मनुष्य कुत्ते की तरह दौड़-भज करता है, चारों ओर ढूंढ़ता फिरता है ॥२॥ हे भाई! काम-वश हुए विशई मनुष्य की चाहे कितनी ही स्त्री हों, पराए घर की तरफ उस की मंदी निगाह फिर भी नहीं हटती। वह हर रोज़ (विशे-पाप करता है, और, पछतावा (भी) है। सो, इस काम-वाशना में और पछतावे में उस का आतमिक जीवन सुखता जाता है ॥३॥ हे भाई! परमात्मा का नाम ही एक ऐसा बेअंत और कीमती ख़ज़ाना है जो आतमिक जीवन देता है। (इस नाम-ख़ज़ाने की बरकत से) संत जनों के हृदय-घर में आतमिक अडोलता बनी रहती है, सुख आनंद बना रहता है। पर, हे नानक जी! गुरू पासों ही इस ख़ज़ाने की जान-पहचान प्राप्त होती है ॥४॥६॥



Share On Whatsapp

Leave a comment




ਅੰਗ : 672

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥

ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥



Share On Whatsapp

Leave a Comment
Dalbara Singh : waheguru ji 🙏

ਪੰਜਾਬ ਦੀ ਧਰਤੀ ਨੂੰ ਯੋਧਿਆਂ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਯੋਧੇ ਮਿਲ ਜਾਣਗੇ, ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। 17 ਵੀਂ ਸਦੀ ਵਿੱਚ, ਪੰਜਾਬ ਦੀ ਪਵਨ ਭੂਮੀ ਉੱਤੇ ਇੱਕ ਅਜਿਹਾ ਹੀ ਨਾਇਕ ਪੈਦਾ ਹੋਇਆ ਸੀ, ਜਿਸਦਾ ਨਾਮ ਬਾਬਾ ਦੀਪ ਸਿੰਘ ਸੀ। ਉਹ ਇਤਿਹਾਸ ਦਾ ਇਕਲੌਤਾ ਬਹਾਦਰ ਯੋਧਾ ਸੀ, ਜੋ ਜੰਗ ਦੇ ਮੈਦਾਨ ਵਿੱਚ ਸਿਰ ਕਲਮ ਹੋਣ ਤੋਂ ਬਾਅਦ ਵੀ, ਸਿਰ ਹਥੇਲੀ ‘ਤੇ ਰੱਖ ਕੇ ਦੁਸ਼ਮਣ ਨਾਲ ਲੜਦਾ ਰਿਹਾ. ਬਾਬਾ ਦੀਪ ਸਿੰਘ ਜੀ ਨੇ ਯੁੱਧ ਦੌਰਾਨ ਮੁਗਲਾਂ ਨੂੰ ਆਪਣੀ ਬਹਾਦਰੀ ਅਤੇ ਦਲੇਰੀ ਨਾਲ ਗੋਡਿਆਂ ਭਾਰ ਕਰ ਦਿੱਤਾ ਸੀ। ਦੁਸ਼ਮਣ ਬਾਬਾ ਦੀਪ ਸਿੰਘ ਦੇ ਨਾਂ ਤੋਂ ਥਰ ਥਰ ਕੰਬਦੇ ਸਨ।

ਆਓ ਜਾਣਦੇ ਹਾਂ ਇਸ ਮਹਾਨ ਸਿੱਖ ਯੋਧੇ ਦੀ ਬਹਾਦਰੀ ਦੀ ਕਹਾਣੀ-

ਕਹਾਣੀ 17ਵੀਂ ਸਦੀ ਦੀ ਹੈ. ਕਿਸਾਨ ਭਗਤੂ ਭਾਈ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿੱਚ ਰਹਿੰਦਾ ਸੀ। ਪਰਮਾਤਮਾ ਦੀ ਕਿਰਪਾ ਨਾਲ ਭਗਤੂ ਭਾਈ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਇੱਕ ਬੱਚੇ ਦੀ ਘਾਟ ਸੀ. ਭਗਤੂ ਭਾਈ ਅਤੇ ਉਨ੍ਹਾਂ ਦੀ ਪਤਨੀ ਗਿਓਨੀ ਜੀ ਹਮੇਸ਼ਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿੱਚ ਬੱਚੇ ਦੀ ਖੁਸ਼ੀ ਹੋਵੇ. ਇੱਕ ਦਿਨ ਉਹਨਾਂ ਦੀ ਮੁਲਾਕਾਤ ਇੱਕ ਸੰਤ ਮਹਾਤਮਾ ਨਾਲ ਹੋਈ, ਜਿਸਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਬਹੁਤ ਪ੍ਰਤਿਭਾਸ਼ਾਲੀ ਬੱਚਾ ਪੈਦਾ ਹੋਵੇਗਾ ਅਤੇ ਉਸਦਾ ਨਾਮ ਦੀਪ ਰੱਖਣਾ।

ਬਾਬਾ ਦੀਪ ਸਿੰਘ ਦਾ ਜਨਮ

ਅਖੀਰ ਰੱਬ ਨੇ ਭਗਤੂ ਭਾਈ ਅਤੇ ਗਿਓਨੀ ਜੀ ਦੀ ਬੇਨਤੀ ਨੂੰ ਸੁਣਿਆ. 26 ਜਨਵਰੀ 1682 ਨੂੰ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਰੱਖਿਆ ਦੀਪ ਸਿੰਘ । ਇਕਲੌਤਾ ਪੁੱਤਰ ਹੋਣ ਕਰਕੇ, ਮਾਪਿਆਂ ਨੇ ਦੀਪ ਸਿੰਘ ਨੂੰ ਬਹੁਤ ਪਿਆਰ ਨਾਲ ਪਾਲਿਆ. ਜਦੋਂ ਦੀਪ ਸਿੰਘ ਜੀ 12 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਲੈ ਗਏ। ਜਿੱਥੇ ਉਹ ਪਹਿਲੀ ਵਾਰ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸਨ। ਇਸ ਦੌਰਾਨ ਦੀਪ ਸਿੰਘ ਆਪਣੇ ਮਾਪਿਆਂ ਦੇ ਨਾਲ ਕੁਝ ਦਿਨ ਉੱਥੇ ਰਿਹਾ ਅਤੇ ਸੇਵਾ ਕਰਨ ਲੱਗ ਪਿਆ।

ਕੁਝ ਦਿਨਾਂ ਬਾਅਦ ਜਦੋਂ ਉਹ ਪਿੰਡ ਵਾਪਸ ਆਉਣਾ ਲੱਗੇ ਤਾਂ , ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਸਿੰਘ ਜੀ ਦੇ ਮਾਪਿਆਂ ਨੂੰ ਉਸਨੂੰ ਇੱਥੇ ਛੱਡਣ ਲਈ ਕਿਹਾ. ਉਹ ਗੁਰੂ ਜੀ ਦੀ ਗੱਲ ਕਿਵੇਂ ਟਾਲ ਸਕਦੇ ਸੀ ? ਇਸ ਲਈ ਦੀਪ ਸਿੰਘ ਦੇ ਮਾਪੇ ਤੁਰੰਤ ਸਹਿਮਤ ਹੋ ਗਏ. ਅਨੰਦਪੁਰ ਸਾਹਿਬ ਵਿੱਚ ਦੀਪ ਸਿੰਘ ਨੇ ਗੁਰੂ ਜੀ ਦੀ ਰਹਿਨੁਮਾਈ ਹੇਠ ਸਿੱਖ ਫਲਸਫੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਾਪਤ ਕੀਤਾ। ਇਸ ਸਮੇਂ ਦੌਰਾਨ ਉਹਨਾਂ ਨੇ ਗੁਰਮੁਖੀ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਸਿੱਖੀਆਂ. ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਉਨ੍ਹਾਂ ਨੂੰ ਘੋੜਸਵਾਰੀ ਅਤੇ ਹਥਿਆਰ ਚਲਾਉਣਾ ਸਿਖਾਇਆ ਸੀ।

18 ਸਾਲ ਦੀ ਉਮਰ ਵਿੱਚ, ਦੀਪ ਸਿੰਘ ਜੀ ਨੇ ਵਿਸਾਖੀ ਦੇ ਸ਼ੁਭ ਅਵਸਰ ਤੇ ਗੁਰੂ ਜੀ ਦੇ ਹੱਥਾਂ ਨਾਲ ਅੰਮ੍ਰਿਤ ਛਕਿਆ ਅਤੇ ਸਹੁੰ ਚੁੱਕੀ. ਇਸ ਤੋਂ ਬਾਅਦ, ਬਾਬਾ ਦੀਪ ਸਿੰਘ ਜੀ ਗੁਰੂ ਜੀ ਦੇ ਆਦੇਸ਼ ਤੇ ਵਾਪਸ ਆਪਣੇ ਪਿੰਡ ਆ ਗਏ। ਇੱਕ ਦਿਨ ਗੁਰੂ ਜੀ ਦਾ ਇੱਕ ਸੇਵਕ ਬਾਬਾ ਦੀਪ ਸਿੰਘ ਜੀ ਕੋਲ ਆਇਆ, ਉਸਨੇ ਦੱਸਿਆ ਕਿ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ‘ਹਿੰਦੂ ਪਹਾੜੀ’ ਦੇ ਰਾਜਿਆਂ ਨਾਲ ਯੁੱਧ ਕਰਨ ਗਏ ਸਨ। ਇਸ ਯੁੱਧ ਦੇ ਕਾਰਨ, ਗੁਰੂ ਜੀ ਦੀ ਮਾਤਾ “ਮਾਤਾ ਗੁਜਰੀ” ਅਤੇ ਉਨ੍ਹਾਂ ਦੇ 4 ਪੁੱਤਰ ਉਨ੍ਹਾਂ ਤੋਂ ਵਿਛੜ ਗਏ।

ਇਹ ਖਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਤੁਰੰਤ ਗੁਰੂ ਜੀ ਨੂੰ ਮਿਲਣ ਲਈ ਚਲੇ ਗਏ। ਬਹੁਤ ਭਾਲ ਤੋਂ ਬਾਅਦ ਅਖੀਰ ਬਾਬਾ ਦੀਪ ਸਿੰਘ ਅਤੇ ਗੁਰੂ ਜੀ ਤਲਵੰਡੀ ਦੇ ਦਮਦਮਾ ਸਾਹਿਬ ਵਿਖੇ ਮਿਲੇ। ਇਸ…

ਦੌਰਾਨ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਦੋ ਪੁੱਤਰ ਅਜੀਤ ਸਿੰਘ ਅਤੇ ਜੁਝਾਰ ਸਿੰਘ ‘ਚਮਕੌਰ’ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ, ਜਦੋਂ ਕਿ ਉਨ੍ਹਾਂ ਦੇ ਦੋ ਛੋਟੇ ਪੁੱਤਰਾਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਵਜ਼ੀਰ ਖਾਨ ਨੇ ਸਰਹਿੰਦ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। .
ਸੰਨ 1755 ਵਿੱਚ, ਜਦੋਂ ਭਾਰਤ ਵਿੱਚ ਮੁਗਲਾਂ ਦੀ ਦਹਿਸ਼ਤ ਵਧਣੀ ਸ਼ੁਰੂ ਹੋਈ ਤਾਂ , ਬਾਬਾ ਦੀਪ ਸਿੰਘ ਜੀ ਬੇਸਹਾਰਾ ਲੋਕਾਂ ਦੀਆਂ ਚੀਕਾਂ ਸੁਣ ਕੇ ਪ੍ਰੇਸ਼ਾਨ ਹੋ ਗਏ। ਇਸ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਸੈਨਾਪਤੀ ਜਹਾਨ ਖਾਨ ਨੇ ਭਾਰਤ ਵਿੱਚ ਬਹੁਤ ਤਬਾਹੀ ਮਚਾਈ। ਉਹ 15 ਵਾਰ ਭਾਰਤ ਆਇਆ ਸੀ ਅਤੇ ਇੱਥੇ ਉਸਨੇ ਬਹੁਤ ਲੁੱਟ ਕੀਤੀ ਸੀ . ਉਸ ਨੇ ਨਾ ਸਿਰਫ ਦਿੱਲੀ ਸਮੇਤ ਕਈ ਨੇੜਲੇ ਇਲਾਕਿਆਂ ਤੋਂ ਸੋਨਾ, ਹੀਰੇ ਅਤੇ ਹੋਰ ਚੀਜ਼ਾਂ ਲੁੱਟੀਆਂ, ਬਲਕਿ ਹਜ਼ਾਰਾਂ ਲੋਕਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ।

ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਇੱਕ ਸਿਪਾਹੀ ਨੂੰ ਲੈ ਕੇ ਅਬਦਾਲੀ ਦੇ ਲੁਕਵੇਂ ਟਿਕਾਣੇ ਤੇ ਚਲੇ ਗਏ। ਇਸ ਦੌਰਾਨ, ਉਸਨੇ ਨਾ ਸਿਰਫ ਬੰਦੀਆਂ ਦੀ ਜਾਨ ਬਚਾਈ, ਬਲਕਿ ਲੁੱਟਿਆ ਮਾਲ ਵੀ ਵਾਪਸ ਲਿਆਂਦਾ. ਜਦੋਂ ਇਹ ਜਾਣਕਾਰੀ ਅਬਦਾਲੀ ਨੂੰ ਦਿੱਤੀ ਗਈ ਤਾਂ ਉਹ ਗੁੱਸੇ ਵਿੱਚ ਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸਿੱਖ ਭਾਈਚਾਰੇ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣਗੇ।

1757 ਵਿੱਚ, ਅਬਦਾਲੀ ਦਾ ਸੈਨਾਪਤੀ ਜਹਾਨ ਖਾਨ ਆਪਣੀ ਫੌਜ ਦੇ ਨਾਲ ਹਰਿਮੰਦਰ ਸਾਹਿਬ ਨੂੰ ਢਾਹੁਣ ਲਈ ਅੰਮ੍ਰਿਤਸਰ ਪਹੁੰਚਿਆ। ਇਸ ਦੌਰਾਨ ਹਰਿਮੰਦਰ ਸਾਹਿਬ ਨੂੰ ਬਚਾਉਂਦੇ ਹੋਏ ਬਹੁਤ ਸਾਰੇ ਸਿੱਖ ਫੌਜੀ ਮਾਰੇ ਗਏ। ਜਦੋਂ ਬਾਬਾ ਦੀਪ ਸਿੰਘ ਨੂੰ ਇਸ ਹਮਲੇ ਬਾਰੇ ਜਾਣਕਾਰੀ ਮਿਲੀ ਤਾਂ ਉਹ ‘ਦਮਦਮਾ ਸਾਹਿਬ’ ਵਿੱਚ ਸਨ। ਇਸ ਤੋਂ ਬਾਅਦ ਉਹ ਤੁਰੰਤ ਆਪਣੀ ਫੌਜ ਦੇ ਨਾਲ ਅੰਮ੍ਰਿਤਸਰ ਵੱਲ ਕੂਚ ਕਰ ਗਏ । ਜਿਵੇਂ ਹੀ ਉਹ ਅੰਮ੍ਰਿਤਸਰ ਸਰਹੱਦ ‘ਤੇ ਪਹੁੰਚੇ, ਬਾਬਾ ਦੀਪ ਸਿੰਘ ਨੇ ਐਲਾਨ ਕੀਤਾ ਕਿ ਸਿਰਫ ਉਨ੍ਹਾਂ ਸਿੱਖਾਂ ਨੂੰ ਹੀ ਇਸ ਸਰਹੱਦ ਨੂੰ ਪਾਰ ਕਰਨਾ ਚਾਹੀਦਾ ਹੈ, ਜੋ ਪੰਥ ਦੇ ਮਾਰਗ ਵਿੱਚ ਆਪਣਾ ਸਿਰ ਕੁਰਬਾਨ ਕਰਨ ਲਈ ਤਿਆਰ ਹਨ. ਪੰਥ ਦੀ ਪੁਕਾਰ ਸੁਣ ਕੇ ਸਾਰੇ ਸਿੱਖ ਪੂਰੇ ਜੋਸ਼ ਨਾਲ ਅੱਗੇ ਵਧੇ।

ਅਖੀਰ 13 ਨਵੰਬਰ, 1757 ਨੂੰ, ਅੰਮ੍ਰਿਤਸਰ ਦੇ ਪਿੰਡ ਗੋਹਰਵਾਲ ਵਿਖੇ ਬਾਬਾ ਦੀਪ ਸਿੰਘ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਆਹਮੋ -ਸਾਹਮਣੇ ਸਨ। ਜਿਵੇਂ ਹੀ ਯੁੱਧ ਦਾ ਬਿਗਲ ਵੱਜਿਆ, ਬਾਬਾ ਦੀਪ ਸਿੰਘ ਨੇ 15 ਕਿਲੋ ਵਜ਼ਨ ਵਾਲੀ ਆਪਣੀ ਤਲਵਾਰ ਨਾਲ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ. ਇਸ ਦੌਰਾਨ ਅਚਾਨਕ ਮੁਗਲ ਕਮਾਂਡਰ ਜਮਾਲ ਖਾਨ ਬਾਬਾ ਜੀ ਦੇ ਸਾਹਮਣੇ ਉੱਤਰ ਗਿਆ। ਇਸ ਦੌਰਾਨ ਦੋਵਾਂ ਵਿਚਕਾਰ ਲੰਬੀ ਲੜਾਈ ਹੋਈ। ਇਸ ਯੁੱਧ ਦੇ ਸਮੇਂ ਬਾਬਾ ਦੀਪ ਸਿੰਘ 75 ਸਾਲ ਦੇ ਸਨ। ਜਦੋਂ ਕਿ ਜਮਾਲ ਖਾਨ ਸਿਰਫ 50 ਸਾਲ ਦਾ ਸੀ।
ਇਸ ਦੌਰਾਨ ਇਨ੍ਹਾਂ ਦੋਵਾਂ ਯੋਧਿਆਂ ਨੇ ਪੂਰੀ ਤਾਕਤ ਨਾਲ ਆਪਣੀਆਂ ਤਲਵਾਰਾਂ ਚਲਾਈਆਂ, ਜਿਸ ਕਾਰਨ ਦੋਵਾਂ ਦੇ ਸਿਰ ਧੜ ਤੋਂ ਵੱਖ ਹੋ ਗਏ। ਬਾਬਾ ਜੀ ਦਾ ਸਿਰ ਅਲੱਗ ਹੁੰਦਾ ਵੇਖ ਕੇ, ਇੱਕ ਸਿੱਖ ਸਿਪਾਹੀ ਨੇ ਚੀਖ ਕੇ ਬਾਬਾ ਜੀ ਨੂੰ ਆਵਾਜ਼ ਲਗਾਈ ਅਤੇ ਉਨ੍ਹਾਂ ਨੂੰ ਆਪਣੀ ਸਹੁੰ ਯਾਦ ਕਰਵਾਈ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਧੜ ਇਕਦਮ ਖੜ੍ਹਾ ਹੋ ਗਿਆ ਅਤੇ ਉਸਨੇ ਆਪਣਾ ਸਿਰ ਚੁੱਕ ਕੇ ਇਸਨੂੰ ਆਪਣੀ ਹਥੇਲੀ ਤੇ ਰੱਖਿਆ ਅਤੇ ਆਪਣੀ ਤਲਵਾਰ ਨਾਲ ਦੁਸ਼ਮਣਾਂ ਨੂੰ ਮਾਰਦੇ ਹੋਏ, ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲਣਾ ਸ਼ੁਰੂ ਕਰ ਦਿੱਤਾ।

ਬਾਬਾ ਜੀ ਦੇ ਹੋਂਸਲੇ ਨੂੰ ਵੇਖ ਕੇ, ਜਿੱਥੇ ਸਿੱਖ ਜੋਸ਼ ਨਾਲ ਭਰੇ ਹੋਏ ਸਨ, ਦੁਸ਼ਮਣ ਡਰ ਕੇ ਭੱਜਣ ਲੱਗੇ। ਅਖੀਰ ਬਾਬਾ ਦੀਪ ਸਿੰਘ ਜੀ ਆਪਣੇ ਕੱਟੇ ਹੋਏ ਸਿਰ ਦੇ ਨਾਲ ‘ਸ਼੍ਰੀ ਹਰਿਮੰਦਰ ਸਾਹਿਬ’ ਪਹੁੰਚੇ ਅਤੇ ਪਰਿਕਰਮਾ ਵਿੱਚ ਆਪਣਾ ਸਿਰ ਭੇਟ ਕਰਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ।



Share On Whatsapp

View All 3 Comments
ਦਲਬੀਰ ਸਿੰਘ : 🙏🙏ek Onkar Satnam Waheguru Ji Sarbat De Bhale Di Ardas Parwan Hove Ji Waheguru Ji🙏🙏
Simarjeet singh : Dhan dhan baba deep singh ji

ਅਹਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੁਰ ਸ਼ਾਹ ਨੇ ਅਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਵਲੋਂ ਭਰ ਦਿੱਤਾ। ਇਸਦੀ ਜਾਣਕਾਰੀ ਨਿਹੰਗ ਸਿੱਖ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਆਕੇ ਦਿੱਤੀ। ਖਬਰ ਸੁਣਕੇ ਬਾਬਾ ਜੀ ਕ੍ਰੋਧ ਵਿੱਚ ਆ ਗਏ ਅਤੇ ਆਪਣੇ 16 ਸੇਰ ਦੇ ਖੰਡੇ (ਦੋ ਧਾਰੀ ਤਲਵਾਰ) ਨੂੰ ਹੱਥ ਵਿੱਚ ਚੁੱਕ ਕੇ, ਬਾਕੀ ਸਿੱਖਾਂ ਨੂੰ ਨਾਲ ਲੈ ਕੇ ਗੋਹਲਵੜ ਪਿੰਡ (ਅਮ੍ਰਿਤਸਰ ਸਾਹਿਬ) ਆਕੇ ਮੁਗਲ ਫੌਜ ਨੂੰ ਲਲਕਾਰਿਆ। ਘਮਾਸਾਨ ਜੰਗ ਵਿੱਚ ਬਾਬਾ ਜੀ ਦਾ ਸਾਮਣਾ ਸੇਨਾਪਤੀ ਜਮਾਲ ਖਾਂ ਵਲੋਂ ਹੋਇਆ ਦੋਨਾਂ ਹੀ ਵਲੋਂ ਇੱਕ ਵਰਗਾ ਵਾਰ ਹੋਇਆ, ਜਿਸ ਵਿੱਚ ਬਾਬਾ ਜੀ ਅਤੇ ਸੇਨਾਪਤੀ ਦੋਨਾਂ ਦੇ ਸਿਰ ਧੜ ਵਲੋਂ ਵੱਖ ਹੋ ਗਏ। ਲਿਖਣ ਵਾਲੇ ਲਿਖਦੇ ਹਨ ਕਿ ਇਹ ਵੇਖਕੇ ਮੌਤ ਹੰਸਣ ਲੱਗੀ ਕਿ ਮੈਂ ਵੱਡੇ–ਵੱਡੇ ਸੂਰਮਾਂ ਜਿੱਤ ਲਏ ਹਨ।
ਉਦੋਂ ਅਚਾਨਕ ਦੀ ਇੱਕ ਅਜਿਹੀ ਅਨੋਖੀ ਘਟਨਾ ਹੋਈ, ਜਿਸਦੀ ਮਿਸਾਲ ਇਤਹਾਸ ਵਿੱਚ ਕਿਤੇ ਨਹੀਂ ਮਿਲਦੀ। ਬਾਬਾ ਦੀਪ ਸਿੰਘ ਜੀ ਦਾ ਸ਼ਰੀਰ ਹਰਕੱਤ ਵਿੱਚ ਆਇਆ। ਬਾਬਾ ਜੀ ਨੇ ਸਿੱਧੇ ਹੱਥ ਵਿੱਚ ਖੰਡਾ ਅਤੇ ਉਲਟੇ ਹੱਥ ਵਿੱਚ ਸੀਸ ਟਿਕਾ ਲਿਆ ਅਤੇ ਲੜਨ ਲੱਗ ਗਏ, ਇਹ ਵੇਖਕੇ ਮੁਗਲ ਭੁਚੱਕੇ ਹੋਕੇ ਅਜਿਹੇ ਭੱਜੇ ਕਿ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਖੀਰ ਵਿੱਚ ਨਵੰਬਰ ਸੰਨ 1757 ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਹਰਿਮੰਦਿਰ ਸਾਹਿਬ, ਅਮ੍ਰਤਸਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਭੇਂਟ ਕਰਕੇ ਆਪਣਾ ਪ੍ਰਣ ਪੂਰਾ ਕੀਤਾ। ਅੰਮ੍ਰਿਤਸਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਸਥਾਨ ਸੋਭਨੀਕ ਹੈ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️❤️🙏



Share On Whatsapp

Leave a Comment
Jasbir Kaur Sangha : Waheguru Ji 🙏



27 ਜਨਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਜੀਵਨ ਕਾਲ ਤੇ ਜੀ ।
ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨੂੰ ਲੈ ਕੇ ਕੁਝ ਮੱਤਭੇਦ ਹਨ ਕੁਝ ਮੰਨਦੇ ਹਨ ਬਾਬਾ ਦੀਪ ਸਿੰਘ ਜੀ ਦਾ ਜਨਮ ਲੁਧਿਆਣੇ ਜਿਲੇ ਵਿੱਚ ਡੇਹਲੋਂ ਕੋਲ ਗੁਰਮ ਪਿੰਡ ਵਿੱਚ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦਾ ਯਾਦਗਾਰੀ ਗੇਟ ਵੀ ਬਣਿਆ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਲੈ ਕੇ ਤਿੰਨ ਰੋਜਾ ਦੀਵਾਨ ਵੀ ਸਜਦੇ ਹਨ । ਜਿਹੜਾ ਪਹੂਵਿੰਡ ਅੰਮ੍ਰਿਤਸਰ ਸਾਹਿਬ ਵਿੱਚ ਹੈ ਉਹ ਬਾਬਾ ਦੀਪ ਸਿੰਘ ਜੀ ਦਾ ਨਾਨਕਾ ਪਿੰਡ ਸੀ । ਪਰ ਬਹੁਤੇ ਇਤਿਹਾਸਕਾਰ ਬਾਬਾ ਦੀਪ ਸਿੰਘ ਜੀ ਦਾ ਪਿੰਡ ਤੇ ਜਨਮ ਅਸਥਾਨ ਪਹੂਵਿੰਡ ਹੀ ਦਸਦੇ ਹਨ । ਖੈਰ ਇਤਿਹਾਸ ਅੱਗੇ ਲੈ ਕੇ ਚਲਦੇ ਹਾ ਇਕ ਦਿਨ ਭਾਈ ਭਗਤੂ ਜੀ ਖੂਹ ਉਤੇ ਕੰਮ ਕਰ ਰਹੇ ਸਨ ਤੇ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੇ ਭਰੋਸਾਂ ਰੱਖਣ ਵਾਲਾ ਨਾਮ-ਰਸ ਨਾਲ ਭਰਪੂਰ ਗੁਰਸਿੱਖ ਮਹਾਂਪੁਰਖ ਆਇਆ । ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਉਸ ਮਹਾਂਪੁਰਖ ਨੂੰ ਬਿਠਾਇਆ ਏਨੇ ਚਿਰ ਨੂੰ ਪ੍ਰਸਾਦਾ ਲੈ ਕੇ ਮਾਤਾ ਜਿਉਣੀ ਜੀ ਵੀ ਖੂਹ ਤੇ ਪਹੁੰਚ ਗਏ। ਉਸ ਮਹਾਂਪੁਰਖ ਨੂੰ ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਪ੍ਰਸਾਦਿ ਪਾਣੀ ਛਕਾ ਕੇ ਫੇਰ ਆਪ ਛਕਿਆ । ਕੋਲ ਬੈਠੇ ਮਾਤਾ ਜਿਉਣੀ ਜੀ ਨੇ ਉਸ ਮਹਾਂਪੁਰਖ ਨੂੰ ਬੇਨਤੀ ਕੀਤੀ ਸਾਡੇ ਘਰ ਅਜੇ ਤੱਕ ਕੋਈ ਔਲਾਦ ਨਹੀ ਹੋਈ ਆਪ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਜੀ । ਇਹ ਸੁਣ ਕੇ ਉਸ ਮਹਾਂਪੁਰਖ ਨੇ ਅਰਦਾਸ ਕੀਤੀ ਤੇ ਖੁਸ਼ ਹੋ ਕੇ ਦੋਹਾ ਜੀਆਂ ਨੂੰ ਆਖਿਆ ਆਪ ਦੇ ਘਰ ਬਹੁਤ ਬਹਾਦਰ ਸੂਰਬੀਰ ਪੁੱਤਰ ਪੈਦਾ ਹੋਵੇਗਾ । ਉਸ ਬੱਚੇ ਦਾ ਨਾਮ ਦੀਪ ਰੱਖਿਉ ਜਿਵੇ ਦੀਪਕ ਸਾਰੇ ਪਾਸੇ ਚਾਨਣ ਹੀ ਚਾਨਣ ਕਰ ਦੇਦਾਂ ਹੈ । ਤੁਹਾਡਾ ਪੁੱਤਰ ਦੀਪ ਵੀ ਸਾਰੇ ਪਾਸੇ ਚਾਨਣ ਕਰੇਗਾ ਇਹ ਸੁਣ ਕੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਬਹੁਤ ਖੁਸ਼ ਹੋਏ। ਸਮਾਂ ਆਇਆ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਤੋ ਦੋ ਪੁੱਤਰ ਪੈਦਾ ਹੋਏ। ਵੱਡੇ ਪੁੱਤਰ ਦਾ ਨਾਮ ਦੀਪ ਰੱਖਿਆ ਗਿਆ ਤੇ ਛੋਟੇ ਪੁੱਤਰ ਦਾ ਨਾਮ ਲਾਲਾ ਰੱਖਿਆ ਗਿਆ। ਬਾਬਾ ਦੀਪ ਸਿੰਘ ਜੀ ਦੇ ਛੋਟੇ ਭਰਾ ਲਾਲ ਸਿੰਘ ਦੀ ਪੀੜੀ ਅੱਗੇ ਚੱਲੀ ਜਿਸ ਦਾ ਵੇਰਵਾ ਇਸ ਤਰਾ ਹੈ । ਭਾਈ ਲਾਲਾ ਜੀ ਦੇ ਪੁੱਤਰ ਦਾ ਨਾਮ ਭਾਈ ਕਰਮ ਸਿੰਘ ਸੀ ਕਰਮ ਸਿੰਘ ਜੀ ਦੇ ਪੁੱਤਰ ਦਾ ਨਾਮ ਸਰਦਾਰ ਗੁਲਾਬ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਜਰਨੈਲ ਸੀ । ਸਰਦਾਰ ਗੁਲਾਬ ਸਿੰਘ ਦੇ ਪੁੱਤਰ ਦਾ ਨਾਮ ਸਰਦਾਰ ਆਲਾ ਸਿੰਘ ਸੀ ਜੋ ਅੰਗਰੇਜ਼ ਫੌਜ ਵਿੱਚ ਕਰਨਲ ਦੇ ਅਹੁਦੇ ਤੇ ਰਹਿਆ । ਆਲਾ ਸਿੰਘ ਦੇ ਪੁੱਤਰ ਦਾ ਨਾਮ ਕਿਸ਼ਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਪੁੱਤਰ ਦਾ ਨਾਮ ਗੁਰਬਖਸ਼ ਸਿੰਘ ਪਤੀ ਵਸਾਊ ਕੀ ਚਲੀ ਹੁਣ ਉਹਨਾ ਦੀ ਮੌਜੂਦਾ ਸੰਤਾਨ ਸਰਦਾਰ ਗੁਰਦਿਆਲ ਸਿੰਘ ਗੁਰਦਾਤਾਰ ਸਿੰਘ ਤੇ ਗੁਰਸਹਿੰਦਰਪਾਲ ਸਿੰਘ ਹਨ । ਬਾਬਾ ਦੀਪ ਸਿੰਘ ਜੀ ਬਚਪਨ ਤੋ ਹੀ ਬਹੁਤ ਸੰਡੋਲ ਸਰੀਰ ਦੇ ਮਾਲਕ ਸਨ ਸੋਹਣਾ ਰੂਪ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਰਹਿੰਦੇ । ਸਾਰਾ ਪਰਿਵਾਰ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ । ਜਦੋ ਬਾਬਾ ਦੀਪ ਸਿੰਘ ਜਵਾਨ ਹੋਏ ਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਿਵਾਰ ਨੂੰ ਆਖਿਆ ਇਸ ਬਾਲਕ ਦੀਪ ਨੂੰ ਸਾਡੇ ਪਾਸ ਛੱਡ ਜਾਉ । ਪਰਿਵਾਰ ਨੇ ਖੁਸ਼ੀ ਨਾਲ ਦੀਪ ਨੂੰ ਗੁਰੂ ਚਰਨਾਂ ਵਿੱਚ ਹਾਜਰ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਜੀ ਦੀ ਡਿਉਟੀ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਤੇ ਲਾ ਦਿੱਤੀ । ਜਿਵੇ ਜਿਵੇ ਬਾਬਾ ਦੀਪ ਸਿੰਘ ਜੀ ਬਰਤਨ ਸਾਫ ਕਰੀ ਜਾਦੇ ਉਦਾ ਹੀ ਅੰਦਰ ਵੀ ਸਾਫ ਹੋਈ ਜਾਵੇ । ਇਕ ਦਿਨ ਬਾਬਾ ਦੀਪ ਸਿੰਘ ਜੀ ਸਰਬ ਲੋਹ ਦੇ ਬਰਤਨ ਨੂੰ ਸਾਫ ਕਰੀ ਜਾਣ ਤੇ ਵਾਰ ਵਾਰ ਉਸ ਵਿੱਚ ਆਪਣਾ ਚਿਹਰਾ ਦੇਖੀ ਜਾਣ । ਏਨੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਬਾਬਾ ਦੀਪ ਸਿੰਘ ਜੀ ਨੇ ਪਿੱਛੇ ਆਣ ਖਲੋਤੇ ਕਾਫੀ ਸਮਾਂ ਇਹ ਦੇਖ ਕੇ ਗੁਰੂ ਜੀ ਬੋਲੇ ਦੀਪ ਸਿੰਘ ਇਹ ਕੀ ਕਰ ਰਿਹਾ । ਬਾਬਾ ਦੀਪ ਸਿੰਘ ਜੀ ਬੜੇ ਅਦਬ ਨਾਲ ਉਠੇ ਤੇ ਗੁਰੂ ਜੀ ਦੇ ਅੱਗੇ ਸੀਸ ਛੁਕਾ ਕੇ ਬੋਲੇ । ਗੁਰੂ ਜੀ ਇਸ ਬਰਤਨ ਨੂੰ ਮੈ ਬੜਾ ਸਾਫ ਕੀਤਾ ਪਰ ਜਦੋ ਮੈ ਇਸ ਵਿੱਚ ਦੇਖਦਾ ਮੈਨੂੰ ਮੇਰਾ ਹੀ ਚਿਹਰਾ ਦਿਖਦਾ ਹੈ । ਮੈ ਇਸ ਨੂੰ ਏਨਾ ਸਾਫ ਕਰ ਦੇਣਾ ਚਹੁੰਦਾ ਹਾ ਕਿ ਇਸ ਵਿੱਚੋ ਵੀ ਮੈਨੂੰ ਆਪ ਜੀ ਦਾ ਹੀ ਚਿਹਰਾ ਦਿਖਾਈ ਦੇਵੇ । ਦੀਪ ਸਿੰਘ ਜੀ ਦੇ ਅੰਦਰ ਦੀ ਭਾਵਨਾ ਗੁਰੂ ਜੀ ਸਮਝ ਗਏ ਤੇ ਗਲ ਨਾਲ ਲਾ ਕੇ ਕਹਿਣ ਲੱਗੇ ਤੇਰੀ ਸੇਵਾ ਪਰਵਾਨ ਹੋਈ । ਹੁਣ ਤੁਸੀ ਜੰਗੀ ਤਿਆਰੀ ਤੇ ਵਿਦਿਆ ਦਾ ਅਭਿਆਸ ਕਰੋ ਕੁਝ ਸਮੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤਿਆਰ ਦੇਖ ਕੇ ਪਹੂਵਿੰਡ ਅੰਮ੍ਰਿਤਸਰ ਭੇਜ ਦਿੱਤਾ ਤੇ ਆਖਿਆ ਏਥੇ ਰਹਿ ਕੇ ਆਲੇ ਦੁਵਾਲੇ ਸਿੱਖੀ ਦਾ ਪ੍ਰਚਾਰ ਕਰੋ । ਜਦੋ ਸਮਾਂ ਆਵੇਗਾ ਅਸੀ ਤਹਾਨੂੰ ਆਪਣੇ ਪਾਸ ਬੁਲਾ ਲਵਾਗੇ । ਫੇਰ ਗੁਰੂ ਜੀ ਦਮਦਮਾ ਸਾਹਿਬ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਕੋਲੋ ਲਿਖਾਇਆ । ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਹਿਬ ਦੀ ਸੇਵਾ ਸੰਭਾਲ ਸੌਂਪ ਕੇ ਗੁਰੂ ਜੀ ਨੰਦੇੜ ਸਾਹਿਬ ਵੱਲ ਤੁਰ ਪਏ। ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉਤਾਰੇ ਕੀਤੇ ਤੇ ਬੇਅੰਤ ਗੁਰਬਾਣੀ ਦੀਆ ਪੋਥੀਆਂ ਲਿਖ ਕੇ ਸੰਗਤਾਂ ਨੂੰ ਵੰਡੀਆਂ । ਬਾਬਾ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜਾਦਿਆ ਦਾ ਬਦਲਾ ਮੁਗ਼ਲ ਫੌਜਾ ਕੋਲੋ ਲਿਆ ਬਾਬਾ ਦੀਪ ਸਿੰਘ ਜੀ ਏਨੀ ਬਹਾਦਰੀ ਨਾਲ ਅੱਗੇ ਵੱਧ ਵੱਧ ਕੇ ਲੜੇ ਕਿ ਆਪ ਜੀ ਨੂੰ ਸਿੱਖ ਫ਼ੌਜ ਵਲੋ ਜਿੰਦਾਂ ਸ਼ਹੀਦ ਦਾ ਖਿਤਾਬ ਦਿੱਤਾ ਗਿਆ । ਆਖਿਰ ਦਰਬਾਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣ ਕੇ ਬਾਬਾ ਜੀ ਨੇ ਖੰਡਾ ਚੱਕ ਲਿਆ ਤੇ ਦੁਰਾਨੀਆਂ ਦੇ ਆਹੂ ਲਾਹੁੰਦੇ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਇਆਂ ਤੇ ਸ਼ਹਾਦਤ ਦਾ ਜਾਮ ਪੀਤਾ । ਅੱਜ ਉਸ ਮਹਾਂਪੁਰਖ , ਮਹਾਬਲੀ , ਮਹਾ ਵਿਦਵਾਨ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆ ਸਰਬੱਤ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment


ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ।
ਖਲਾਸੀ = ਮੁਕਤੀ, ਛੁਟਕਾਰਾ।
ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ।
ਹੋਇ = ਹੁੰਦਾ ਹੈ।
ਜਪੁਜੀ ਸਾਹਿਬ — ੧੨੮



Share On Whatsapp

Leave a comment


जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥

अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥



Share On Whatsapp

Leave a comment





  ‹ Prev Page Next Page ›