ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹਮਜ਼ਾ ਗੌਂਸ

ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਹਮਜ਼ਾ ਦਾ ਨਾਂ ਧਰਾ ਕੇ ਗੌਂਸ ਦੀ ਪਦਵਨੀ ਪਾ ਚੁੱਕਾ ਇਕ ਫ਼ਕੀਰ ਸਿਆਲਕੋਟ ਵਿਖੇ ਰਿਹੰਦਾ ਸੀ। ਕਰਾਮਾਤੀ ਸ਼ਕਤੀਆਂ ਦਾ ਬੜਾ ਦਿਥਾਲਾ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਸਦਾ ਡਰ ਡਰਾਵੇ ਦੇਈ ਰੱਖਦਾ।ਗੌਂਸ ਫ਼ਕੀਰੀ ਦਾ ਉਹ ਦਰਜਾ ਹੈ ਜਦ ਦਰਵੇਸ਼ ਧਿਆਨ ਪਰਾਇਣ ਹੋਇਆ, ਆਪਣੇ ਜਿਸਮ ਦੇ ਅੰਗ ਬਿਖੇਰ ਸਕਦਾ ਹੈ। ਦਸਮ ਗ੍ਰੰਥ ਵਿਚ ਜ਼ਿਕਰ ਹੈ ਕਿ ਅਜਿਹੇ ਫ਼ਕੀਰ ਹੁੰਦੇ ਹਨ।
ਬਿਰਾਜੇ ਕੋਟ ਅੰਗ ਬਸਤ੍ਰੋ ਲਪੇਟੇ।
ਜੁੱਮੇ ਕੇ ਮਨੋ ਰੋਜ ਮੈਂ ਗੌਸ ਲੇਟੇ।
ਸ਼ਹਿਰ ਦੇ ਇਕ ਅਮੀਰ ਸੇਠ ਨੇ ਫ਼ਕੀਰ ਕੋਲ ਅਰਦਾਸ ਕੀਤੀ ਕਿ ਸਾਂਈ ਜੀ ਮੇਰੇ ਪਾਸ ਧਨ ਦਾ ਬਹੁਤ ਹੈ ਪਰ ਔਲਾਦ ਦਾ ਸੁਖ ਨਹੀਂ ਹੈ। ਆਪ ਕਿਰਪਾ ਕਰੋ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰੋ। ਪੀਰ ਹਮਜ਼ਾ ਗੌਂਸ ਨੇ ਕਿਹਾ ਕਿ ਤੇਰੇ ਘਰ ਸੰਤਾਨ ਤਾਂ ਪੈਦਾ ਹੈ ਜਾਵੇਗੀ ਪਰ ਸਾਡੀ ਸ਼ਰਤ ਹੈ ਕਿ ਤੂੰ ਆਪਣਾ ਪਹਿਲਾ ਪੁੱਤਰ ਸਾਨੂੰ ਭੇਟ ਕਰੇਂਗਾ।
ਇਹ ਸੁਣ ਸੇਠ ਪਹਿਲਾਂ ਤਾਂ ਮੰਨ ਗਿਆ ਕਿ ਠੀਕ ਹੈ। ਜਿਵੇਂ ਤੁਸੀਂ ਕਹੋ ਉਦਾਂ ਹੀ ਹੋਵੇਗਾ। ਪਰ ਜਦ ਬਾਅਦ ਵਿੱਚ ਪੁੱਤਰ ਪੈਦਾ ਹੋ ਗਿਆ ਤਾਂ ਸੇਠ ਨੇ ਫ਼ਕੀਰ ਨੂੰ ਦੱਸਿਆ ਵੀ ਨਹੀਂ। ਗੌਂਸ ਸੇਠ ਦੇ ਘਰ ਪੁੱਜ ਗਿਆ ਤੇ ਪੁੱਤਰ ਦੀ ਮੰਗ ਕੀਤੀ ਪਰ ਸੇਠ ਆਣਾ ਕਾਣੀ ਕਰਨ ਲੱਗਾ ਤੇ ਕਿਹਾ ਕਿ ਤੁਸੀਂ ਧਨ ਪਦਾਰਥ ਸੋਨਾ ਆਦਿਕ ਜਿਨ੍ਹਾਂ ਮਰਜ਼ੀ ਲੈ ਜਾਵੋ। ਪਰ ਮੈਂ ਆਪਣਾ ਪੁੱਤਰ ਨਹੀਂ ਦੇ ਸਕਦਾ।
ਇਸ ਸੁਣ ਹਮਜ਼ਾ ਗੋਂਸ ਚਿੜ ਗਿਆ ਤੇ ਉਸ ਨੇ ਸੋਚਿਆ ਕਿ ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ। ਇਸ ਲਈ ਸ਼ਹਿਰ ਨੂੰ ਤਬਾਹ ਕਰਨ ਲਈ ਉਹ ਚਲੀਸਾ ਕੱਟਣ ਲਈ ਇਕ ਗੁਫ਼ਾ ਵਿੱਚ ਬੈਠ ਗਿਆ। ਚਾਲੀ ਦਿਨ ਦਾ ਛਿਲਾ ਪੂਰੇ ਹੁੰਦੀ ਹੀ ਸ਼ਹਿਰ ਨੇ ਤਬਾਹ ਹੋ ਜਾਣਾ ਸੀ। ਸ਼ਹਿਰਵਾਸੀ ਸਾਰੇ ਸਹਿਮ ਵਿਚ ਸਨ। ਤੇ ਆਪਣੇ ਦਿਨ ਗਿਣ ਰਹੇ ਸਨ।
ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੌਰਾਨ ਸੁਮੇਰ ਪਰਬਤ ਤੋਂ ਪਰਤਦੇ ਕਸ਼ਮੀਰ ਜੰਮੂ ਰਾਹੀਂ ਸਿਆਲਕੋਟ ਆ ਗਏ। ਨਗਰ ਨਿਵਾਸੀਆਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਫ਼ਕੀਰ ਸਾਂਈ ਜੀ ਤੁਸੀਂ ਹੀ ਸਾਨੂੰ ਇਸ ਪਰਕੋਪ ਤੋਂ ਬਚਾ ਸਕਦੇ ਹੋ। ਇਹ ਸੁਣ ਗੁਰੂ ਸਾਹਿਬ ਤਰਸ ਦੇ ਘਰ ਵਿੱਚ ਆਏ।
ਗੁਰੂ ਸਾਹਿਬ ਨੇ ਸ਼ਬਦ ਦੀ ਧੁਨ ਲਗਾਈ ਜਿਸ ਨਾਲ ਹਮਜ਼ਾ ਗੌਂਸ ਜਿਸ ਗੁਫ਼ਾ ਵਿੱਚ ਬੈਠਾ ਸੀ। ਉਸ ਦਾ ਛੱਤ ਵਿੱਚ ਮੋਰਾ ਨਿਕਲ ਗਿਆ। ਮੋਰਾ ਹੋਣ ਨਾਲ ਸੂਰਜ ਦੀਆਂ ਕਿਰਨਾਂ ਗੁਫ਼ਾ ਵਿੱਚ ਚਲੀਆਂ ਗਈਆਂ ਤੇ ਛੱਤ ਦੇ ਟੁੱਟਣ ਦੇ ਖੜਾਕ ਨਾਲ ਪੀਰ ਦਾ ਸ਼ਿਲਾ ਵਿਚੇ ਟੁੱਟ ਗਿਆ।
ਫ਼ਕੀਰ ਗੁੱਸੇ ਨਾਲ ਬਾਹਰ ਆਇਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਤੂੰ ਕਿਉਂ ਇਨ੍ਹਾਂ ਝੂਠਿਆਂ ਦੀ ਇਮਦਾਦ ਕਰ ਰਿਹਾ ਹੈਂ?
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਦੇਣੀ ਕਿਥੋਂ ਦੀ ਪੀਰੀ ਹੈ।
ਪੀਰ ਜੀ ਰੱਬ ਦੀ ਵਾਹਦ ਸ਼ਕਤੀ ਨੂੰ ਕਦੀ ਵੰਗਾਰਨਾ ਨਹੀਂ ਚਾਹੀਦਾ। ਰੱਬ ਦਾ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ। ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ, ਅਕ੍ਰਿਤਘਣਾਂ ਨੂੰ ਕਦ ਸਜ਼ਾ ਦੇਣੀ ਹੈ। ਫ਼ਕੀਰ ਦਾਇਕ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿਚ ਜੁਟੇ ਰਹਿਣਾ। ਉਨ੍ਹਾਂ ਨੂੰ ਜੰਜਾਲਾਂ ਵਿਚ ਨਹੀਂ ਫਸਣਾ ਚਾਹੀਦਾ।ਇਕ ਮਮਤਾ ਵਿੱਚੋਂ ਨਿਕਲ ਕੇ ਦੂਜੀ ਵਿ ਪੈਣ ਦਾ ਕੀ ਲਾਭ?
ਇਹ ਬਚਨ ਸੁਣ ਹਮਜ਼ਾ ਗੌਂਸ ਗੁਰੂ ਸਾਹਿਬ ਦੇ ਚਰਨੀਂ ਡਿੱਗਾ ਤੇ ਗੁਰੂ ਸਾਹਿਬ ਦਾ ਸਿੱਖ ਹੋਇਆ।
ਇਸ ਤਰ੍ਹਾ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਨੂੰ ਗਰਕਣ ਤੋਂ ਬਚਾ ਲਿਆ।


Share On Whatsapp

Leave a Reply




top