ਭਾਈ ਜੁਗਰਾਜ ਸਿੰਘ, ਜੋ ਤੂਫ਼ਾਨ ਸਿੰਘ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, 1971 ਵਿੱਚ ਪੰਜਾਬ ਦੇ ਪਿੰਡ ਚੀਮਾ ਖੁੱਡੀ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਅਤੇ ਮਾਤਾ ਦਾ ਨਾਂ ਸਰਦਾਰਨੀ ਗੁਰਬਚਨ ਕੌਰ ਸੀ। ਉਹ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਅਤੇ ਉਨ੍ਹਾਂ ਦੀ ਪੰਜ ਭੈਣਾਂ ਸਨ।
1984 ਵਿੱਚ ਹੋਏ ਓਪਰੇਸ਼ਨ ਬਲੂਸਟਾਰ ਨੇ ਜੁਗਰਾਜ ਸਿੰਘ ਨੂੰ ਗਹਿਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ, ਜਿਸ ਕਾਰਨ ਉਹ ਸਿੱਖ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਵਿੱਚ ਸ਼ਾਮਲ ਹੋ ਕੇ ਸਰਗਰਮੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਆਪਣੇ ਖੇਤਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਅਤੇ ਅਪਰਾਧਕ ਗਿਰੋਹਾਂ ਵਿਰੁੱਧ ਕਾਰਵਾਈਆਂ ਕਰਕੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ।
ਭਾਈ ਜੁਗਰਾਜ ਸਿੰਘ ਨੇ 8 ਅਪ੍ਰੈਲ 1990 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਮਾਰੀ ਬੁੱਚੀਆਂ ਪਿੰਡ ਵਿੱਚ ਹੋਏ ਇੱਕ ਮੁਕਾਬਲੇ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੀ ਸ਼ਹੀਦੀ ਉਪਰੰਤ, ਲਗਭਗ 4 ਲੱਖ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ, ਜੋ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਲੋਕਾਂ ਵੱਲੋਂ ਉਨ੍ਹਾਂ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ।
2017 ਵਿੱਚ, ਉਨ੍ਹਾਂ ਦੀ ਜ਼ਿੰਦਗੀ ‘ਤੇ ਆਧਾਰਿਤ ਇੱਕ ਫ਼ਿਲਮ ‘ਤੂਫ਼ਾਨ ਸਿੰਘ’ ਰਿਲੀਜ਼ ਹੋਈ, ਜਿਸ ਨੂੰ ਭਾਰਤੀ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ।
ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜ਼ਿੰਦਗੀ ਦੀਆਂ ਕਈ ਕਹਾਣੀਆਂ ਵਿੱਚੋਂ ਇੱਕ ਜੋ ਲੋਕਾਂ ਦੇ ਦਿਲਾਂ ’ਚ ਅੱਜ ਵੀ ਜ਼ਿੰਦਾਂ ਹੈ, ਉਹ ਹੈ ਪਿੰਡ ਭਿਖੀਵਿੰਡ ਦੇ ਗੋੰਡਾ ਗਿਰੋਹ ਖ਼ਿਲਾਫ਼ ਮੁਹਿੰਮ।
1980 ਅਤੇ 90 ਦੇ ਦਹਾਕੇ ਵਿੱਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਖ਼ਤਮ ਹੋ ਚੁੱਕੀ ਸੀ। ਕਈ ਥਾਵਾਂ ‘ਤੇ ਪੁਲਿਸ ਦੀ ਰਾਖੀ ਦੇ ਬਾਵਜੂਦ ਅਪਰਾਧੀ ਗਿਰੋਹ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਸਨ। ਭਿਖੀਵਿੰਡ ਖੇਤਰ ਵਿੱਚ ਇੱਕ ਅਜਿਹਾ ਹੀ ਗੋੰਡਾ ਗਿਰੋਹ ਉੱਠ ਚੁੱਕਿਆ ਸੀ ਜੋ ਮਾਸੂਮ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕਰਦਾ ਸੀ, ਔਰਤਾਂ ਨਾਲ ਬਦਸਲੂਕੀ ਕਰਦਾ ਅਤੇ ਲੋਕਾਂ ਦੀ ਜਾਇਦਾਦ ਤੇ ਕਬਜ਼ਾ ਕਰ ਲੈਂਦਾ ਸੀ।
ਜਦ ਭਾਈ ਤੂਫ਼ਾਨ ਸਿੰਘ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹਨਾਂ ਕਿਹਾ :
“ਸਾਡੇ ਗੁਰੂਆਂ ਨੇ ਸਾਨੂੰ ਕਦੇ ਵੀ ਬੇਗੁਨਾਹ ਉੱਤੇ ਜੁਲਮ ਦੇਖਣ ਲਈ ਨਹੀਂ ਕਿਹਾ। ਜੇ ਜੁਲਮ ਦੇਖੋ ਤਾਂ ਉਸ ਖ਼ਿਲਾਫ਼ ਖੜੋ।”
ਉਹਨਾਂ ਨੇ ਚੁਪ ਰਹਿਣ ਦੀ ਥਾਂ, ਜ਼ੁਲਮ ਖ਼ਿਲਾਫ਼ ਅਵਾਜ਼ ਚੁੱਕੀ। ਕੁਝ ਹੋਰ ਸਿੰਘਾਂ ਦੇ ਨਾਲ ਮਿਲ ਕੇ ਉਨ੍ਹਾਂ ਨੇ ਗੋੰਡਾ ਗਿਰੋਹ ਦੀ ਪਹਿਚਾਣ ਕੀਤੀ, ਉਹਨਾਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖੀ ਤੇ ਇੱਕ ਰਾਤ ਉਨ੍ਹਾਂ ਦੇ ਠਿਕਾਣੇ ‘ਤੇ ਛਾਪਾ ਮਾਰਿਆ।
ਇਹ ਕਾਰਵਾਈ ਕੋਈ ਆਮ ਗੱਲ ਨਹੀਂ ਸੀ। ਗੋੰਡਾ ਗਿਰੋਹ ਪੂਰੀ ਤਿਆਰੀ ’ਚ ਸੀ, ਉਥੇ ਗੋਲੀਬਾਰੀ ਹੋਈ। ਕਈ ਘੰਟਿਆਂ ਤਕ ਮੁਕਾਬਲਾ ਚੱਲਿਆ। ਆਖ਼ਰਕਾਰ ਭਾਈ ਤੂਫ਼ਾਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੋੰਡਾ ਗਿਰੋਹ ਦੇ ਮੁੱਖ ਮੈਂਬਰਾਂ ਨੂੰ ਮਾਰ ਦਿੱਤਾ, ਬਾਕੀਆਂ ਨੂੰ ਭੱਜਣ ’ਤੇ ਮਜਬੂਰ ਕਰ ਦਿੱਤਾ।
ਇਸ ਕਾਰਵਾਈ ਤੋਂ ਬਾਅਦ ਪਿੰਡ ਭਿਖੀਵਿੰਡ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਨੇ ਅਜ਼ਾਦੀ ਦਾ ਸਾਹ ਲਿਆ। ਜਿੱਥੇ ਕਾਨੂੰਨ ਨੇ ਹੱਥ ਖੜੇ ਕਰ ਦਿੱਤੇ ਸਨ, ਉੱਥੇ ਭਾਈ ਤੂਫ਼ਾਨ ਸਿੰਘ ਨੇ ਲੋਕਾਂ ਲਈ ਨਿਆਂ ਕੀਤਾ ।
ਲੋਕ ਕਹਿੰਦੇ ਹਨ:
ਉਹ ਨਾ ਤਾ ਪੁਲਿਸ ਸੀ, ਨਾ ਜੱਜ। ਪਰ ਜਦੋਂ “ਤੂਫ਼ਾਨ ਸਿੰਘ ਆ ਜਾਂਦਾ ਸੀ ਤਾਂ ਨਿਆਂ ਮਿਲ ਜਾਂਦਾ ਸੀ ।”