ਇਤਿਹਾਸ ਗੁਰਦੁਆਰਾ ਭਜਨ ਗੜ ਸਾਹਿਬ

ਸ੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਫੌਜ ਦੀ ਨੌਕਰੀ ਛੱਡ ਕੇ ਦੇਹਰਾਦੂਨ ਤੋਂ ਪੈਦਲ ਚੱਲਕੇ ਸਿਧੇ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਸ ਵੇਲੇ ਦੇ ਜੱਥੇਦਾਰ ਭਾਈ ਨਾਨੂ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਵਾਲਾ ਬੁੰਗਾ’ ਨਾਮ ਸਿਮਰਨ ਹਿਤ ਸੰਤ ਮਹਾਰਾਜ ਜੀ ਨੂੰ ਦੇ ਦਿਤਾ। ਇਹ ਬੁੰਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੇਵਕਾਂ ਕੋਲੋਂ ਭਜਨ ਬੰਦਗੀ ਕਰਨ ਲਈ ਖਾਸ ਤੌਰ ਤੇ ਬਣਵਾਇਆ ਸੀ। ਸੰਤ ਮਹਾਰਾਜ ਜੀ ਨੇ ਇਸ ਪਾਵਨ ਗੰਗਾ ਗੋਦਾਵਰੀ ਦੇ ਕਿਨਾਰੇ ਸ਼ੁਸ਼ੋਭਿਤ ਇਸ ਅਸਥਾਨ ਤੇ ੧੮੮੭ ਤੋਂ ੧੮੯੦ ਤੱਕ ਸਵਾ ਪਹਿਰ ਨਿਰੰਕਾਰ ਦੀ ਅਰਾਧਨਾ ਕੀਤੀ। ਅਰਸੇ ਦੌਰਾਨ ਆਪ ਜੀ ਨੇ ਸਵਾ ਲੱਖ ਜਪੁਜੀ ਸਾਹਿਬ ਦੇ ਪਾਠ ਕੀਤੇ ਤੇ ਸੱਤ ਦਿਨ ਤੇ ਰਾਤ ਗੋਦਾਵਰੀ ਵਿਚ ਖੜਕੇ ਨਾਮ ਜਪਿਆ। ਜਿਸਦਾ ਸਦਕਾ ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੱਖ ਦਰਸ਼ਨ ਹੋਏ ਤੇ ਹੁਕਮੈਂ ਹੋਇਆ ਕਿ ਪੰਜਾਬ ਦੀ ਧਰਤੀ ਤੋਂ ਜਾਕੇ ਗੁਰਸਿਖੀ ਤੇ ਅੰਮ੍ਰਿਤ ਦਾ ਪ੍ਰਚਾਰ ਕਰੋ।


Share On Whatsapp

Leave a Reply




top