Share On Whatsapp

Leave a comment




#ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ 🙏🏻🙏🏻



Share On Whatsapp

Leave a comment


ਬਿਨਾਂ ਗਰਮ ਕੱਪੜਿਆਂ ਤੋਂ ਬਾਹਰ ਨਿਕਲਕੇ ਮਹਿਸੂਸ ਕਰੋ,
ਠੰਡੇ ਬੁਰਜ ਵਿੱਚ ਠੰਡ ਕਿੰਨੀ ਹੋਣੀ 😥🙏
ਚਾਰ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ,
ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ
😥🙏 ਵਾਹਿਗੁਰੂ ਜੀ 🙏



Share On Whatsapp

Leave a comment


ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤਕ ਪਹੁੰਚਣਾ ਹੋਰ ਗੱਲ ਹੈ|
ਗੁਰਦੁਆਰੇ ਸਾਰੇ ਹੀ ਜਾਂਦੇ ਨੇ, ਗੁਰੂ ਤਕ ਕੋਈ ਕੋਈ ਪਹੁੰਚਦਾ ਹੈ, ਕਦੀ ਕਬਾਰ, ਉਹ ਵੀ ਕਦੀ|
ਗੁਰੂ ਨੂੰ ਮੰਨਣਾ ਹੋਰ ਗੱਲ ਹੈ, ਗੁਰੂ ਦੀ ਮੰਨਣਾ ਹੋਰ ਗੱਲ ਹੈ|
ਗੁਰੂ ਨੂੰ ਤੇ ਸਾਰੇ ਹੀ ਮੰਣਦੇ ਨੇ, ਪਰ ਗੁਰੂ ਦੀ ਕੌਣ ਮੰਣਦਾ ਹੈ, ਗੁਰੂ ਦੀ ਬਾਣੀ ਨੂੰ ਕੌਣ ਮੰਣਦਾ ਹੈ|
~ ਗਿਆਨੀ ਸੰਤ ਸਿੰਘ ਜੀ ਮਸਕੀਨ



Share On Whatsapp

Leave a comment




ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋਣ ਵਾਲਾ ਹੈ ਜੀ ਕੁਰਬਾਨੀਆਂ ਨੂੰ ਯਾਦ ਕਰ ਲਉ ਜੀ ⚜
🙏🌿 ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । 🌿🙏
⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜
🙏🌿. 6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।
🙏🌿 6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ
🙏🌿 7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ
🙏🌿 8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ
🙏🌿 8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
🙏🌿 9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ
🙏🌿 9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
🙏🌿 10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
🙏🌿 12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
🙏🌿 13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।
🙏 ਵਾਹਿਗੁਰੂ ਜੀ 🙏
🙏 ਵਾਹਿਗੁਰੂ ਜੀ 🙏



Share On Whatsapp

Leave a Comment
Manpreet Singh : 9872699652

ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਭੇ ਨੇ ਤੀਰ ਜੁਝਾਰ ਅੰਦਰ
ਦਾਦੀ ਤੱਕਿਆ ਬੁਰਜ ਦੀ ਝੀਥ ਵਿੱਚੋਂ
ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ
ਝੂਝੇ ਕਿਸ ਤਰ੍ਹਾਂ ਧਰਮ ਲਈ ਸ਼ਾਹਿਬਜ਼ਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ



Share On Whatsapp

Leave a comment


ਵਾਹਿਗੁਰੂ ਵਾਹਿਗੁਰੂ ਜੀ
ਜਦੋਂ ਠੰਡ ਲੱਗੇ ਤਾਂ ਉਸ ਵੇਲੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ
ਯਾਦ ਕਰ ਲਿਆ ਕਰੋ ,
ਧੰਨ ਮਾਤਾ ਗੁਜਰ ਕੌਰ ਇੰਨੀ ਹੱਡ ਚੀਰਵੀ ਠੰਡ ਵਿੱਚ ,
ਕਿਵੇਂ ਠੰਡੇ ਬੁਰਜ ਵਿੱਚ ਰਾਤਾ ਕੱਟੀਆਂ ਹੋਣਗੀਆਂ
ਧੰਨ ਜਿਗਰਾ ਬਾਜਾਂ ਵਾਲੇ ਦਾ
ਜਿੰਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਸੀ ਤੱਕ ਨਹੀਂ ਕੀਤੀ
ਵਾਹਿਗੁਰੂ ਜੀ ਬਖ਼ਸ਼ ਲਿਓ ਸਰਬੱਤ ਦਾ ਭਲਾ ਕਰਿਓ ਸਮੱਤ ਬਖਸ਼ਣਾ,
ਚਿਰਾਗ ✍️ 🙏
🌹 ਵਾਹਿਗੁਰੂ ਜੀ 🌹



Share On Whatsapp

Leave a comment




ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ।
ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ 14 ਦਸੰਬਰ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕਈ ਵਿਦਵਾਨ ਬਾਬਾ ਫਤਹਿ ਸਿੰਘ ਜੀ ਦਾ ਜਨਮ 1698 ਦਾ ਮੰਨਦੇ ਹਨ। ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋ ਛੋਟੇ ਸਾਹਿਬਜ਼ਾਦੇ ਸਨ ਉਹ ਦੂਸਰੇ ਸਾਹਿਬਜ਼ਾਦਿਆਂ ਦੀ ਤਰਾਂ ਹੀ ਬਹੁਤ ਆਗਿਆਕਾਰੀ ਸਨ ਸਾਰੇ ਹੀ ਬਾਬਾ ਫਤਹਿ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸਨ। ਨਿਹੰਗ ਸਿੰਘਾਂ ਦੇ ਮੋਢੀ ਵੀ ਬਾਬਾ ਫਤਹਿ ਸਿੰਘ ਜੀ ਸਨ ਹੋਇਆ ਇਉ ਕਿ ਵੱਡੇ ਸਾਹਿਬਜ਼ਾਦੇ ਸਿੰਘਾਂ ਨਾਲ ਟੋਲੀਆਂ ਬਣਾ ਕੇ ਜੰਗ ਕਰਨ ਦੀਆਂ ਖੇਡਾਂ ਖੇਡ ਰਹੇ ਸਨ । ਬਾਬਾ ਫਤਹਿ ਸਿੰਘ ਜੀ ਵੀ ਖੇਡਣ ਵਾਸਤੇ ਆਏ ਪਰ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਉਹਨਾਂ ਨੂੰ ਆਖਿਆ ਤੁਸੀਂ ਅਜੇ ਛੋਟੇ ਹੋ ਤੁਸੀਂ ਨਹੀਂ ਖੇਡ ਸਕਦੇ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਰਹੇ ਸਨ । ਬਾਬਾ ਫਤਹਿ ਸਿੰਘ ਜੀ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਤੇ ਆ ਕੇ ਆਖਿਆ ਦੇਖੋ ਹੁਣ ਮੈ ਵੱਡਾ ਹੋ ਗਿਆ ਹਾ ਹੁਣ ਮੈ ਵੀ ਇਸ ਖੇਡ ਵਿੱਚ ਹਿੱਸਾ ਲੈ ਸਕਦਾ ਹਾ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਆਪ ਜੀ ਨੂੰ ਇਕ ਅਲੱਗ ਫੌਜ ਦਿੱਤੀ ਜਿਸ ਨੂੰ ਗੁਰੂ ਦੀ ਲਾਡਲੀ ਫੌਜ ਦਾ ਖਿਤਾਬ ਪ੍ਰਾਪਤ ਹੋਇਆ। ਬਾਬਾ ਫਤਹਿ ਸਿੰਘ ਜੀ ਦੇ ਹੋਰ ਵੀ ਬਹੁਤ ਪਿਆਰੇ ਕੌਤਕ ਆਮ ਹੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲ ਜਾਦੇ ਸਨ।
ਆਖਰ ਇਕ ਦਿਨ ਐਸਾ ਵੀ ਆਇਆ ਜਦੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ 20 ਅਤੇ 21 ਦਿਸੰਬਰ ਸੰਨ 1704 ਦੀ ਰਾਤ ਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਤੇ ਜੰਗ ਹੋਈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਊਦੈ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ “ਪਰਵਾਰ ਵਿਛੋੜਾ” ਕਾਇਮ ਹੈ।
ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆਂ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ਼ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ।
ਸਰਹੰਦ ਦੀ ਦੀਵਾਰ
ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਮਾਤਾ ਗੁਜਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਮਲੇਰਕੋਟ ਵਾਲੇ ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੂੰ ਵੀ ਕਿਹਾ ਕਿ ਇਸਲਾਮ ਬੱਚਿਆਂ ’ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ “ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ” ਦਸਦਿਆਂ ਸਖ਼ਤ ਸਜ਼ਾ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੀ ਸਾਹ ਰਗ ਵੱਡ ਦਿੱਤੀ ਗਈ। ਬਾਬਾ ਜੋਰਾਵਰ ਸਿੰਘ ਜੀ ਛੇਤੀ ਹੀ ਸਰੀਰ ਤਿਆਗ ਗਏ ਪਰ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਸਰੀਰ ਸਾਢੇ ਬਾਰਾਂ ਮਿੰਟ ਤਕ ਤੜਫਦਾ ਰਿਹਾ ਤੇ ਫੇਰ ਜਾ ਕੇ ਸਰੀਰ ਤਿਆਗਿਆਂ ਸੀ ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਨੇ ਉੱਠ ਕੇ ‘ਹਾ’ ਦਾ ਨਾਹਰਾ ਮਾਰਿਆ। ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਖੜੇ ਰੁੱਖ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ। ਉਪ੍ਰੰਤ ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ।
ਜੋਰਾਵਰ ਸਿੰਘ ਤਰਸਿੱਕਾ।



Share On Whatsapp

Leave a Comment
Jeetanrani : ਸਿਰੀ ਵਾਹਿਗੁਰ ਜੀ ਧਨ ਸਾਹਿਭਜਾਦੇ ਜੀ ਧੰਨ ਮਾਤਾ ਗੂਜਰੀ ਜੀ 🙏🙏🙏🙏🙏

ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਸੀ ,
ਜਦੋ ਗੁਰੂ ਅਮਰਦਾਸ ਸਾਹਿਬ ਜੀ ਜਲ ਦੀ ਬਾਰਾਂ ਸਾਲ ਸੇਵਾ ਕਰਦੇ ਰਹੇ ਸਨ ,
ਹਰ ਛੇ ਮਹੀਨੇ ਬਾਅਦ ਇਕ ਸਿਰੋਪਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਦੇਂ ਸਨ ,
ਪਰ ਹੁਣ ਹਰ ਇਕ ਨੂੰ ਸਿਰੋਪਾ ਦੇਣਾ ਖੇਡ ਬਣਾ ਲਈ ।



Share On Whatsapp

Leave a comment


बिलावलु महला ५ ॥ प्रभ जनम मरन निवारि ॥ हारि परिओ दुआरि ॥ गहि चरन साधू संग ॥ मन मिसट हरि हरि रंग ॥ करि दइआ लेहु लड़ि लाइ ॥ नानका नामु धिआइ ॥१॥ दीना नाथ दइआल मेरे सुआमी दीना नाथ दइआल ॥ जाचउ संत रवाल ॥१॥ रहाउ ॥ संसारु बिखिआ कूप ॥ तम अगिआन मोहत घूप ॥ गहि भुजा प्रभ जी लेहु ॥ हरि नामु अपुना देहु ॥ प्रभ तुझ बिना नही ठाउ ॥ नानका बलि बलि जाउ ॥२॥

अर्थ: (हे भाई!बेनती करा करो ) हे प्रभु! (मेरा ) जन्म मरन ( का चक्र) खत्म कर दो । मैं (कई तरफ से) आस लगा कर तेरे दर पर आ गिरा हु। ( मेहर कर ) तेरे संत जानो के चरण पकड़ कर ( तेरे संत जानो का ) पल्ला पकड़ कर, मेरे मन को, हे हरी तेरा प्यार मीठा लगता रहे। कृपा कर के मुझे अपने लड़ लगा ले। गुरू नानक जी कहते हैं, हे नानक! प्रभु का नाम सुमीरा कर॥1॥ हे गरीबों के खसम! हे दया के सागर! हेमरे स्वामी! हे दिनों के नाथ! हे दयाल! मैं तेरे संत जनों के चरणों की धुल मांगता हूँ॥1॥रहाउ॥ यह जगत माया (के मोह) का कुआँ है, आत्मिक जीवन की तरफ से बी-समझी का घुप अन्धकार (मुझे) मोह रहा है। (मेरी) बाँह पकड़ के (मुझे) बचा ले हे प्रभु! मुझे अपना नाम दो! तेरे बिना मेरा कोई और सहारा नहीं है। हे नानक! (प्रभु के दर पर अरदास कर, और कह) हे प्रभु! मैं (तेरे नाम से) सड़के-कुर्बान जाता हूँ, कुर्बान जाता हूँ॥2॥



Share On Whatsapp

Leave a comment




ਅੰਗ : 837

ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥

ਅਰਥ: (ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ। ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥ ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ॥ ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥



Share On Whatsapp

Leave a comment


धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥

हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।



Share On Whatsapp

Leave a comment


ਅੰਗ : 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।



Share On Whatsapp

Leave a comment




बिलावलु महला ५ ॥ सहज समाधि अनंद सूख पूरे गुरि दीन ॥ सदा सहाई संगि प्रभ अम्रित गुण चीन ॥ रहाउ ॥ जै जै कारु जगत्र महि लोचहि सभि जीआ ॥ सुप्रसंन भए सतिगुर प्रभू कछु बिघनु न थीआ ॥१॥ जा का अंगु दइआल प्रभ ता के सभ दास ॥ सदा सदा वडिआईआ नानक गुर पासि ॥२॥१२॥३०॥

हे भाई! जिस मनुख ऊपर गुरु दयावान होता है, उस को) पूरे गुरु ने आत्मिक अडोलता में एक-रस टिकाव के सारे सुख आनंद दे दिए। प्रभु उस मनुख का मददगार बना रहता है, उस के अंग-संग रहता है, वह मनुख प्रभु के आत्मिक जीवन देने वाले गुण (अपने मन में) विचरता रहता है॥ रहाउ॥ हे भाई! उस मनुख की सारे जगत में हर जगह सोभा होती है, (जगत के) सारे जीव (उस का दर्शन करना) चाहते हैं, जिस मनुख ऊपर गुरु परमात्मा पूरी तरह प्रसन्न हो गए, उस मनुख के जीवन के रास्ते में कोई रुकावट नहीं आती॥१॥ हे भाई! दया का चश्मा प्रभु जिस (मनुख) का पक्ष करता है, सब जीव उस के सेवक हो जाते हैं। गुरू नानक जी कहते हैं, हे नानक! गुरु के चरनो में रहने से सदा ही आदर मान मिलता है॥२॥१२॥३०



Share On Whatsapp

Leave a comment


ਅੰਗ : 807

ਬਿਲਾਵਲੁ ਮਹਲਾ ੫॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥ ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥

ਅਰਥ : ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ॥ ਰਹਾਉ॥ ਹੇ ਭਾਈ! ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ, ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥ ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥



Share On Whatsapp

Leave a comment


जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ हरि के लोगा मै तउ मति का भोरा ॥ जउ तनु कासी तजहि कबीरा रमईऐ कहा निहोरा ॥१॥ रहाउ ॥ कहतु कबीरु सुनहु रे लोई भरमि न भूलहु कोई ॥ किआ कासी किआ ऊखरु मगहरु रामु रिदै जउ होई ॥२॥३॥

अर्थ :- जैसे पानी पानी में मिल के (फिर) अलग नहीं हो सकता, उसी प्रकार (कबीर) जुलाह (भी) आपा-भाव मिटा के परमात्मा में मिल गया है। इस में कोई अनोखी बात नहीं है,जो भी मनुख भगवान-प्रेम और भगवान-भक्ति के साथ साँझ बनाता है (उस का भगवान के साथ एक-रूप हो जाना कोई बड़ी बात नहीं है।1। हे संत जनो ! (लोकों के विचार में) मैं मति का कमला ही सही (भावार्थ, लोक मुझे काहे मूर्ख कहें कि मैं काँशी छोड़ के मगहर आ गया हूँ)। (पर,) हे कबीर ! अगर तूं काँशी में (रहता हुआ) शरीर छोडें (और मुक्ति मिल जाए) तो परमात्मा का इस में क्या उपकार समझा जाएगा ?क्योंकि काँशी में तो वैसे ही इन लोकों के विचार अनुसार मरन लगने से मुक्ति मिल जाती है, तो फिर सुमिरन का क्या लाभ ?।1।रहाउ। (पर) कबीर कहता है-हे लोको ! सुनो, कोई मनुख किसी भ्रम में ना पड़ जाए (कि काँशी में मुक्ति मिलती है, और मगहर में नहीं मिलती), अगर परमात्मा (का नाम) हृदय में हो, तो काँशी क्या और कलराठा मगहर क्या (दोनो जगह भगवान में लीन हो सकते है)।2।3।



Share On Whatsapp

Leave a comment





  ‹ Prev Page Next Page ›