ਅੰਗ :714

ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

ਅਰਥ :ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ? ॥੧॥ ਰਹਾਉ ॥ ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥



Share On Whatsapp

View All 3 Comments
ਅਜੈਬ ਸਿੰਘ : ਬਠਿੰਡਾ
SIMRANJOT SINGH : Waheguru Ji🙏





Share On Whatsapp

Leave a comment




Share On Whatsapp

Leave a comment




Share On Whatsapp

Leave a comment






Share On Whatsapp

Leave a comment


ਦੋ ਸਰਹੰਦ ਵਿੱਚ , ਦੋ ਜੰਗ ਵਿਚ ,
ਚਾਰੇ ਪੁੱਤਰ ਵਾਰ ਦਿਤੇ ,
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ ਜੀ



Share On Whatsapp

Leave a comment




Share On Whatsapp

Leave a comment






Share On Whatsapp

Leave a comment




Share On Whatsapp

Leave a comment


ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ
ਸਿੱਖ ਪੰਥ ਦੇ ਅਨਮੋਲ ਮੋਤੀ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ,ਮਨ ,ਧਨ ਨਿਸ਼ਾਵਰ ਕਰਦਿਆਂ “ਅਮਰ ਸ਼ਹੀਦ “ਦਾ ਖਿਤਾਬ ਪ੍ਰਾਪਤ ਕੀਤਾ |
ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ ,1677 ਨੂੰ ਪਿਤਾ ਹਰਾ ਰਾਮ ਜੀ ਦੇ ਘਰ ਮਾਤਾ ਲੱਧੋ ਜੀ ਦੀ ਕੁੱਖ ਤੋਂ ਹੋਇਆ | ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ | ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੀ ਕਾਰੋਬਾਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸੂਬਾ ਸਰਹਿੰਦ ਦੇ ਕੈਦਖਾਨੇ ਵਿੱਚ ਰਸੋਸੀਏ ਦੀ ਨੌਕਰੀ ਮਿਲੀ |
ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੀ ਜੇਲ੍ਹ ਵਿਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ |
ਪਰੀ ਨਿਸਾ ਇੱਕ ਮੋਤੀ ਰਾਮ | ਪੈਂਚ ਕੈਦੀਆਂ ਰੋਟੀ ਰਾਮ |
( ਸ਼੍ਰੀ ਗੁਰਪੁਰ ਪ੍ਰਕਾਸ਼ )
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਥਾਪੇ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ |
ਮੋਤੀ ਰਾਮ ਸੰਗਿਤਪੁਰ ਵਾਸੀ | ਰਾਮ ਨਾਮ ਜਪ ਪੁੰਨ ਕਮਾਸੀ |
ਹਿੰਮਤ ਸਿੰਘ ਤਿਤ ਚਾਚੂ ਜਾਨਹੁ | ਪਾਂਚ ਪਯਾਰਣ ਮਾਹਿ ਪ੍ਰਧਾਨਹੁ |
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟ ਸਾਹਿਬਜਾਦਿਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮੋਰਿੰਡਾ ਦੇ ਕੋਤਵਾਲ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਅੱਗੇ ਪੇਸ਼ ਕੀਤੇ ਤਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ |
ਸਰਹਿੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਮਦਦ ਕਰੇਗਾ , ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਦੋ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਪਿਆਰ ਨਾਲ ਪਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਪਹੁੰਚੇ ਪਰ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗ਼ਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛੱਕਣਾ | ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪੁਹੁੰਚੇ | ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾ ਉੰਨਾਂ ਨੇ ਦੱਸਿਆਂ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆ ਨੂੰ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ , ਮਲੇਛਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਉੱਨਾ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਉਹ ਭੁੱਖੇ ਪਿਆਸੇ ਹਨ |ਜੰਗਲ ਬੇਲਿਆਂ ਵਿੱਚ ਸਫਰ ਕਰਨ ਕਰਕੇ ਕੰਡਿਆਲੀਆਂ ਝਾੜੀਆਂ ਨਾਲ ਉੱਨਾ ਦੇ ਬਸਤਰ ਲੀਰੋ ਲੀਰ ਹੋ ਗਏ ਹਨ ਅਤੇ ਸਰੀਰ ਤੇ ਝਰੀਟਾਂ ਅਤੇ ਜਖ਼ਮ ਵੀ ਹੋ ਚੁੱਕੇ ਹਨ | ਲੰਬਾ ਸਫਰ ਹੋਣ ਕਰਕੇ ਸਾਹਿਬਜ਼ਾਦਿਆਂ ਦੇ ਪੈਰ ਵਿੱਚ ਛਾਲੇ ਪੈ ਗਏ ਜਨ ਅਤੇ ਪੈਰ ਵੀ ਸੁੱਜ ਗਏ ਹਨ ਤੇ ਹੁਣ ਠੰਡੇ ਬੁਰਜ ਵਿੱਚ ਤੇਜ਼ ਹਵਾ ਚੱਲਣ ਕਰਕੇ ਕੜਾਕੇ ਦੀ ਠੰਡ ਨਾਲ ਸਾਹਿਬਜ਼ਾਦਿਆਂ ਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸਾਹਿਬਜਾਦੇ ਚੜ੍ਹਦੀਕਲਾਂ ਵਿੱਚ ਹਨ | ਇਹ ਦਰਦ ਭਰੀ ਦਾਸਤਾਨ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੇਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ | ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਬੜੀ ਸੁਚਮੱਤਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੇ ਬੁਰਜ ਵੱਲ ਚੱਲ ਪਏ | ਚੱਲਣ ਤੋਂ ਪਹਿਲਾਂ ਬਾਬਾ ਜੀ ਦੇ ਧਰਮ ਸੁਪਤਨੀ ਨੇ ਆਪਣੇ ਗਹਿਣੇ ਦੇ ਕੇ ਅੱਗੇ ਲੰਘ ਜਾਣਾ ਪਰ ਇਹ ਸੇਵਾ ਜ਼ਰੂਰ ਨਿਭਾਉਣੀ | ਧੰਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜਿਨ੍ਹਾਂ ਨੇ ਨਿਭਾਉਣ ਲਈ ਬਾਬਾ ਜੀ ਲਈ ਤਨ , ਮਨ ਅਤੇ ਧਨ ਨਾਲ ਸਾਥ ਦਿੱਤਾ | ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਦੁੱਧ ਦਾ ਗੜਵਾ ਲੈ ਕੇ ਠੰਡਾ ਬੁਰਜ ਕੋਲ ਪੁਹੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਗਹਿਣੇ ਰਿਸ਼ਵਤ ਦੇ ਰੂਪ ਵਿੱਚ ਪਹਿਰੇਦਾਰ ਨੂੰ ਦੇ ਦਿੱਤਾ | ਪਹਿਰੇਦਾਰ ਬਾਬਾ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ , ਉਸ ਨੇ ਕੋਹਲੂ ਵਿੱਚ ਪੀੜ ਦਿੱਤਾ ਜਵੇਗਾ |ਬਾਬਾ ਜੀ ਬੜੀ ਨਿਮਰਤਾ ਨੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗੇ , ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਆਪਣਾ ਆਪ ਨਿਛਾਵਰ ਵੀ ਕਰਨਾ ਪੈ ਜਾਵੇ ਤੇ ਕੋਈ ਵੱਡੀ ਗੱਲ ਨਹੀਂ |ਪਹਿਰੇਦਾਰ ਨੇ ਅੱਗੇ ਜਾਣ ਦੀ ਇਜ਼ਾਜਤ ਦੇ ਦਿੱਤੀ |ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁਜਰ ਕੌਰ ਜੀ ਕੇ ਅਨੇਕਾਂ ਆਸੀਸ਼ਾ ਦਿੱਤੀਆਂ | ਕਵੀ ਸੰਤਰੇਣ ਭਾਈ ਪ੍ਰੇਮ ਸਿੰਘ ਜੀ ਲਿਖਦੇ ਜਨ :
ਪਿਖ ਕੇ ਪ੍ਰੇਮ ਸੁ ਮੋਤੀ ਕੇਰਾ | ਮਾਤਾ ਕਹੈਯੋ ਭਲਾ ਹੋਵੈ ਤੇਰਾ |
ਬਾਬਾ ਮੋਤੀ ਰਾਮ ਜੀ ਲਈ ਮਾਤਾ ਗੁਜਰ ਕੌਰ ਜੀ ਦੇ ਅਸੀਸ ਇੱਕ ਅਗੰਮੀ ਸਰਮਾਇਆ ਸੀ | ਇਸ ਸਰਮਾਏ ਦੇ ਸਾਮਹਣੇ ਦੁਨੀਆਂ ਦੀਆ ਸਭ ਦੌਲਤਾਂ ਉੱਨਾ ਲਈ ਹੁਣ ਮਿੱਟੀ ਸਮਾਨ ਸਨ | ਬਾਬਾ ਜੀ ਨੇ ਤਿੰਨ ਰਾਤਾਂ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਛਕਾਉਣ ਦੀ ਪਾਵਨ ਸੇਵਾ ਨਿਭਾਈ |
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਅੱਖੀਂ ਦੇਖੀ ਤੇ ਫਿਰ ਵੈਰਾਗ ਵਿੱਚ ਆ ਕੇ ਆਪਣੀਆਂ ਹੰਜੂਆਂ ਨਾਲ ਭਰੀਆਂ ਅੱਖਾਂ ਨੂੰ ਸੰਭਾਲਦਿਆਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਜਾ ਕੇ ਇਸ ਸ਼ਹੀਦੀ ਸਾਕੇ ਦੀ ਖ਼ਬਰ ਦੱਸੀ | ਮਾਤਾ ਜੀ ਨੂੰ ਇਹ ਖ਼ਬਰ ਦੱਸਣੀ ਬਾਬਾ ਮੋਤੀ ਰਾਮ ਮਹਿਰਾ ਜੀ ਲਈ ਕਿਸੇ ਕਰੜੀ ਘਾਲਣਾ ਨਾਲੋਂ ਘੱਟ ਨਹੀਂ ਸੀ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਮਿਹਰਾਂ ਦੀ ਝੜੀ ਲੱਗਾ ਦਿੱਤੀ |ਉਪਰੰਤ ਮਾਤਾ ਜੀ ਵੀ ਦੇ ਦਸਮ ਦਵਾਰ ਰਾਹੀਂ ਆਪਣੇ ਸਵਾਸ ਬਾਹਰ ਕੱਢ ਕੇ ਸੱਚਖੰਡ ਪਿਆਨਾ ਕੀਤਾ | ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਉਪਰੰਤ ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰਕੇ ਬਾਬਾ ਜੀ ਨੇ ਅੱਤੇ ਖਾਨ ਨਾਮੀ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਦਾ ਗੱਡਾ ਭਰ ਕੇ ਲਿਆਂਦਾ ਤੇ ਗੁਰੂਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਆਪਣੇ ਹੱਥੀਂ ਚਿਖਾ ਚਿਨ ਕੇ ਦੀਵਾਰ ਟੋਡਰ ਮੱਲ ਜੀ ਨਾਲ ਮਾਤਾ ਜੀ ਤੇ ਛੋਟੇ ਸਾਹਿਬਜਾਂਦਿਆਂ ਦਾ ਸੰਸਕਾਰ ਕੀਤਾ |ਬਾਬਾ ਜੀ ਨੇ ਆਪਣੇ ਪਾਵਨ ਬਿਬਾਨਾ ਨੂੰ ਮੋਢੇ ਲਗਾਇਆ | ਬਾਬਾ ਮੋਤੀ ਰਾਮ ਮਹਿਰਾ ਜੀ ਵਲੋਂ ਨਿਭਾਈ ਗਈ ਇਹ ਸੇਵਾ ਗੁਪਤ ਹੀ ਰਹਿੰਦੀ ਪਰ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ ਜਿਸ ਦਾ ਇਤਿਹਾਸ ਵਿੱਚ ਨਾਂ ਪੰਮਾ ਲੰਗਾ ਆਇਆ ਹੈ ਜਿਹੜਾ ਬਾਬਾ ਮੋਤੀ ਰਾਮ ਮਹਿਰਾ ਜੀ ਨਾਲ ਵਜੀਦ ਖਾਂ ਦੀ ਰਸੋਈ ਵਿੱਚ ਰਸੋਈਏ ਦਾ ਕੰਮ ਕਰਦਾ ਸੀ ,ਨੇ ਵਜੀਦ ਖਾਂ ਨੂੰ ਬਾਬਾ ਜੀ ਦੀ ਸ਼ਿਕਾਇਤ ਕਰ ਦਿੱਤੀ |
ਨੀਚ ਗੰਗੂ ਕੋ ਭ੍ਰਾਂਤ ਇਕ ਲੰਗਾ || ਤਿਨ ਲੀਨੋ ਮੋਤੀ ਸੰਗ ਪੰਗਾ ||
ਜਾਇ ਵਜੀਦ੍ਹੀ ਭੇਦ ਬਤਾਇਯੋ ||ਇੱਕ ਝੀਵਰ ਹੈ ਪੇਯ ਪਿਆਇਯੋ ||
ਗੁਰ ਕੋ ਮਾਤ ਬਾਲ ਸੁਖਦਾਈ || ਇਸਹਿ ਦੀਨ ਬਹੁਤ ਵਡਿਆਈ ||
ਪੰਮੇ ਲੰਗੇ ਦੀ ਚੁਗਲੀ ਕਰਨ ਨੇ ਵਜੀਦ ਖਾਂ ਦੇ ਹੁਕਮ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਪੇਸ਼ ਹੋਣ ਲਈ ਕਿਹਾ ਗਿਆ | ਵਜੀਦ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਜੋ ਗਰਜ ਕ ਕਿਹਾ ਮੋਤੀ ਰਾਮ, ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈ ਤੇ ਤੂੰ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਇਆ ਹੈ | ਬਾਬਾ ਮੋਤੀ ਰਾਮ ਮਹਿਰਾ ਜੀ ਕਹਿਣ ਲੱਗੇ ਕਿ ਇਹ ਸੱਚਾਈ ਹੈ |ਮੈਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਅਤੇ ਮੇਰੇ ਪਿਤਾ ਜੀ ਹਰਾ ਰਾਮ ਜੀ ਸ਼੍ਰੀ ਅਨੰਦਪੁਰ ਸਾਹਿਬ ਰਸਦ ਦਾ ਗੱਡਾ ਲੈ ਕੇ ਗਏ ਸਨ ਪਰ ਘੇਰਾਬੰਦੀ ਹੋਣ ਕਰਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਕਿਲੇ ਦੇ ਅੰਦਰ ਹੀ ਰਹੇ ਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਤੇ ਹਰਾ ਸਿੰਘ ਬਣ ਗਏ | ਉੱਨਾ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ |ਇਹ ਸੁਣ ਕੇ ਵਜੀਦ ਖਾਂ ਹੋਰ ਭੜਕ ਗਿਆ ਤੇ ਹੁਕਮ ਕਰ ਦਿੱਤਾ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਫਿਰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ |ਬਾਬਾ ਜੀ ਨੇ ਸ਼ਹੀਦ ਹੋਣ ਪ੍ਰਵਾਨ ਕੀਤਾ |ਜ਼ਾਲਮ ਹਾਕਮ ਅਜੇ ਹੋਰ ਵੀ ਅਜਮਾਇਸ਼ ਲੈਣਾ ਚਾਹੁੰਦੇ ਸਨ|ਸੁਭਾ ਸਰਹਿੰਦ ਨੇ ਹੁਕਮ ਸੁਣਾਇਆ ਕਿ ਸਭ ਤੋਂ ਪਹਿਲਾਂ ਇਸ ਦੇ ਪੁੱਤਰ ਨੂੰ ਕੋਹਲੂ ਚਕੇ ਪੀੜ ਦਿਓ |ਬਾਬਾ ਜੀ ਨੇ ਆਪਣੇ ਪੁੱਤਰ ਨੂੰ ਦੇਖਿਆ |ਸਾਰਾ ਦਰਬਾਰ ਸਾਹ ਰੋਕੀ ਪਿਓ ਪੁੱਤਰ ਦੀ ਮਿਲਣੀ ਨੂੰ ਵਾਚ ਰਿਹਾ ਸੀ |ਬਾਬਾ ਜੀ ਨੂੰ ਮਹਿਸੂਸ ਹੋਇਆ ਜਿਸ ਰਸਤੇ ਗੁਰੂ ਜੀ ਦੇ ਲਾਲ ਤੁਰੇ ਹਨ , ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਗੁਰੂ ਦੀ ਇਲਾਹੀ ਨਦਰਿ ਨਾਲ ਪ੍ਰਾਪਤ ਹੋ ਰਿਹਾ ਹੈ |ਬਾਬਾ ਮੋਤੀ ਰਾਮ ਜੀ ਦੀਆਂ ਅੱਖਾਂ ਸਾਹਮਣੇ ਬਾਬਾ ਜੀ ਦੇ ਛੇ ਸਾਲਾਂ ਸੁਪੁੱਤਰ ;ਅੱਸੀ ਸਾਲਾਂ ਮਾਤਾ , ਮਾਤਾ ਲੱਧੋ ਜੀ ਅਤੇ ਧਰਮ ਸੁਪਤਨੀ ਬੀਬੀ ਭੋਲੀ ਜੀ ਨੂੰ ਸਰਹਿੰਦ ਤੇ ਤੇਲੀਆਂ ਮੁਹੱਲੇ ਵਿੱਚ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ |ਪਰਿਵਾਰ ਕੋਹਲੂ ਵਿੱਚ ਪੀੜ੍ਹਿਆਂ ਜਾ ਰਿਹਾ ਸੀ ਪਰ ਬਾਬਾ ਮੋਤੀ ਰਾਮ ਮਹਿਰਾ ਜੀ ਰੱਬੀ ਭਾਣਿਆ ਦੇ ਵਿਸਮਾਦੀ ਕੌਤਕਾਂ ਨੂੰ ਮੁੰਦੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ |ਵਾਰੋ ਵਾਰੀ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ |ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ |ਹੱਡੀਆਂ ਦਾ ਚੂਨਾ ਬਣ ਗਿਆ | ਮਾਸ ਨਪੀੜ ਹੋ ਕੇ ਮਿੱਝ ਦੀ ਸ਼ਕਲ ਵਿੱਚ ਬਦਲ ਗਿਆ | ਸੰਸਾਰ ਦੀ ਨਾਸਵਾਸਨਤਾ ਦਾ ਭਿਅੰਕਰ ਰੂਪ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਾਹਮਣੇ ਪ੍ਰਗਟ ਹੋ ਗਿਆ ਪਰ ਸਤਿਗੁਰ ਜੀ ਦੀ ਮਿਹਰਵਾਨ ਨਦਰਿ ਸਦਕਾ ਇੱਕ ਛਿਨ ਵਿੱਚ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਤ੍ਰੇਕਾਲ ਦਰਸ਼ੀ ਬਣ ਗਏ |ਬਾਬਾ ਜੀ ਨੇ ਸ਼ਹੀਦੀ ਉਪਰੰਤ ਫਿਰ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹਿੰਦ ਫਤਿਹ ਕੀਤੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਘਾਲਣਾ ਸੁਣ ਉੱਨਾ ਦੇ ਮੁੱਖ ਵਿੱਚੋ ਫਿਰ ਇਹ ਬਚਨ ਨਿਕਲਿਆ :
ਧੰਨ ਮੋਤੀ ਜਿਨੁ ਪੁੰਨ ਕਮਾਇਆ | ਗੁਰ ਲਾਲਾਂ ਤਾਈਂ ਦੁੱਧ ਪਿਲਾਇਆ |
ਬਾਬਾ ਮੋਤੀ ਰਾਮ ਮਹਿਰਾ ਜੀ ਸਤਿਗੁਰੂ ਜੀ ਦੇ ਸਨਮੁੱਖ ਅਮਲੀ ਤੌਰ ਤੇ ਨਾਮ ਸਿਮਰ ਕੇ ਪ੍ਰਵਾਨ ਹੋਏ ਅਤੇ ਉੱਨਾ ਨੂੰ ਸੱਚੀ ਦਰਗਾਹ ਵਿੱਚ ਮਾਣ ਪ੍ਰਾਪਤ ਹੋਇਆ |
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣ ||
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ||
ਗੁਰੂਦਵਾਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ,ਗੁਰੂਦਵਾਰਾ ਫਤੇਹਗੜ੍ਹ ਸਾਹਿਬ ਤੋਂ ਕੁਝ ਮੀਟਰ ਦੀ ਦੂਰੀ ਤੇ ਸਥਿਤ ਹੈ | ਇੱਥੇ ਉਹ ਪਾਵਨ ਗਿਲਾਸ ਸੁਭਾਇਮਾਨ ਹਨ ਜਿਨ੍ਹਾਂ ਵਿੱਚ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿਖੇ ਦੁੱਧ ਛਕਿਆ ਸੀ |
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਬਖ਼ਸ਼ਸ਼ ਕੀਤੀ ਅਸੀਸ
ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਮਾਲਵੇ ਪਿੰਡ ਵਿੱਚ ਸੀਲੋਆਨੀ ਵਿਖੇ ਸਨ ਜਦੋਂ ਉੰਨਾ ਨੂੰ ਰਾਏ ਕਲ੍ਹਾ ਦੇ ਭੇਜੇ ਹੋਏ ਨੂਰੇ ਮਾਹੀ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਸਾਕਾ ਸੁਣਾਇਆ ਅਤੇ ਸਰਹਿੰਦ ਵਿੱਚ ਸਾਰੀ ਬੀਤੀ ਹੋਈ ਵਿਸਥਾਰ ਨਾਲ ਦੱਸੀ |ਚੋਜੀ ਸਤਿਗੁਰੂ ਜੀ ਨੇ ਜ਼ੁਲਮ ਦੀ ਇੰਤਹਾ ਵਾਰੇ ਸੁਣ ਕੇ ਉੱਥੇ ਉੱਗੇ ਕਾਈ ਦੇ ਬੂਟੇ ਨੂੰ ਪੁੱਟ ਕੇ ਸੁਟਿਆ ਅਤੇ ਬਚਨ ਕੀਤੇ ਕਿ ਤੁਰਕਾਂ ਦੀ ਜੜ੍ਹ ਪੁੱਟੀ ਗਈ | ਪਾਪ ਦੀ ਬੇੜੀ ਭਰ ਚੁੱਕੀ ਹੈ | ਅੱਜ ਤੋਂ ਜ਼ੁਲਮੀ ਹਕੂਮਤ ਦਾ ਖ਼ਾਤਮਾ ਹੋਣਾ ਸ਼ੁਰੂ ਗਿਆ ਹੈ |
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਕਰੜੀ ਘਾਲਣਾ ਦਾ ਨਾਂ ਦਿੰਦਿਆਂ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਫ਼ਰਮਾਇਆ ਕਿ ਮੋਤੀ ਰਾਮ ਮਹਿਰਾ ਨੇ ਆਪਣੇ ਘਾਲ ਕਮਾਈ ਨਾਲ ਸਾਡੇ ਅਤਿ ਨਿਕਟ ਪਿਆਰੇ ਗੁਰੂਸਿੱਖ ਦਾ ਦਰਜਾ ਪ੍ਰਾਪਤ ਕਰ ਲਿਆ ਹੈ |ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਜਦੋ ਅਸੀਂ ਸੱਚਖੰਡ ਵਿੱਚ ਜਾ ਕੇ ਬਿਰਾਜਾਗੇ ,ਉੱਦੋ ਮੋਤੀ ਰਾਮ ਦਾ ਵਸੇਬਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ | ਭਾਈ ਕਿਸ਼ਨ ਸਿੰਘ ਜੀ ਰਚਿਤ ਸਾਹਿਦਨਾਮਾ ਦੀ ਗਵਾਹੀ ਹੈ :
ਮੋਤੀ ਹਮਰੇ ਸਿੱਖ ਪਯਾਰਾ | ਤਿਸ ਕਾ ਕਰਜ ਮਮ ਸਿਰ ਭਾਰਾ |
ਜਬ ਹਮ ਦਰਗਹਿ ਜਾਇ ਬਿਰਾਜੈ | ,ਮੋਤੀ ਰਾਮ ਹਮ ਨਿਕਟ ਰਹਾਜੇ |
ਸੱਚਖੰਡ ਜਬ ਕਰਹਿ ਹਮ ਵਾਸਾ | ਮੋਤੀ ਰਾਮ ਮਮ ਢਿੱਗ ਹੋਇ ਵਾਸਾ |
ਹਮਰੇ ਉਰ ਕਾ ਹਾਰ ਵਹ ਬਨੇ | ਸਦ ਹੀ ਹਮਰੇ ਰਿਦ ਸੰਗ ਸਨੇ |
ਤਵਾਰੀਖ ਅਤੇ ਲੋਕ ਚੇਤਨਾ ਕਿਸੇ ਵਿਅਕਤੀ ਨੂੰ ਐਸਾ ਰੁਤਵਾ ਐਵੇ ਨਹੀਂ ਦੇ ਦਿੰਦੇ | ਅਜਿਹਾ ਅਵਸਥਾ ਦੀ ਪ੍ਰਾਪਤੀ ਲਈ ਪੂਰਬਲੇ ਕਰਮਾਂ ਦੇ ਆਮਿਨਵੇਂ ਤੇਜ ਦੇ ਨਾਲ ਰੱਬੀ ਰਹਿਮਤਾਂ ਦਾ ਵਿਸ਼ਮਾਦੀ ਵਰਤਾਵਾਂ ਅਤੇ ਸਰਬੱਤ ਤੋਂ ਆਪਾ ਕੁਰਬਾਨ ਕਰਨ ਦੀ ਦਰਿਸ਼ਟੀ ਵੀ ਪ੍ਰਗਟ ਹੋਣੀ ਚਾਹੀਦੀ ਹੈ | ਅਜਿਹੀ ਪ੍ਰਾਪਤੀ ਸਤਿਗੁਰੂ ਜੀ ਦੀ ਸਵੱਲੀ ਨਦਰਿ ਨਾਲ ਹੀ ਸੰਭਵ ਹੁੰਦੀ ਹੈ | ਤੁੱਠੇ ਸਤਿਗੁਰੂ , ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਨੰਤ ਸਮਿਆਂ ਤੱਕ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਤਿਕਾਰਤ ਅਤੇ ਸਨਮਾਨਿਤ ਕਰਦਾ ਰਹੇਗਾ |ਸ਼ਾਹਿਦਨਾਮਾ ਵਿੱਚ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਤੋਂ ਸਰਬੰਸਦਾਨੀ ਸਤਿਗੁਰੂ ਜੀ ਦੇ ਮੁੱਖ ਬਚਨ ਹਨ :
ਮਮ ਸਿਖਮ ਮਹਿ ਮੋਤੀ ਖਾਸ | ਸਦਾ ਰਹੇ ਗੁਰ ਚਰਨਨ ਪਾਸ |
ਸਮਰੱਥ ਸਤਿਗੁਰੂ ਜੀ ਦੇ ਅਜਿਹੇ ਸੁਭਾਗੇ ਵਰਦਾਨ ਕਿਸੇ ਵਿਰਲੇ ਗੁਰਸਿੱਖ ਨੂੰ ਹੀ ਨਸੀਬ ਹੁੰਦੇ ਹਨ |



Share On Whatsapp

Leave a comment






Share On Whatsapp

Leave a comment




Share On Whatsapp

Leave a comment


ਮਾਛੀਵਾੜਾ ਭਾਗ 6
ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )



Share On Whatsapp

Leave a comment




ਮਾਛੀਵਾੜਾ ਭਾਗ 5
ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । ਜੰਗਲ ਵਿਚ ਪੁੱਜੇ । ਸੰਘਣੇ ਜੰਗਲ ਵਿਚ ਇਕ ਜੰਡ ਆਇਆ । ਉਸ ਜੰਡ ਦੇ ਹੇਠਾਂ – ਥਾਂ ਸਾਫ਼ ਸੀ । ਇਕ ਉਭਰੀ ਜੜ੍ਹ ਉੱਤੇ ਸਿਰ ਰੱਖ ਕੇ ਲੇਟ ਗਏ । * ਜੰਡ ਦੇ ਹੇਠਾਂ ਸੌਂ ਗਏ । ਨੀਂਦ ਆ ਗਈ । ਕ੍ਰਿਪਾਨ ਨੂੰ ਹੱਥ ਵਿਚ ਰੱਖ ਲਿਆ । ਫ਼ਰੀਦ ਜੀ ਦੇ ਕਥਨ ਅਨੁਸਾਰ , “ ਇਟ ਸਰਹਾਣੇ ਭੋਏਂ ਸਵਣ ਕੀਤਾ । ਮਖ਼ਮਲੀ ਸੇਜਾਂ ‘ ਤੇ ਆਰਾਮ ਕਰਨ ਵਾਲੇ ਧਰਤੀ ‘ ਤੇ ਲੇਟੇ — ਸਮਾਂ ਵੀ ਉਹ ਜਦੋਂ ਕਿ ਵੈਰੀ ਕਈ ਲੱਖ ਦੀ ਗਿਣਤੀ ਵਿਚ ਭਾਲ ਕਰ ਰਿਹਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆ ਰਹੀ ਸੀ , “ ਦੱਸੋ ਕਿਤੇ ਸਿੱਖ ਪੀਰ ਦੇਖਿਆ | ਗੁਰੂ ਜੀ ਦੀ ਜੰਡ ਹੇਠਾਂ ਅੱਖ ਲੱਗ ਗਈ । ਵਾਹਵਾ ਚਿਰ ਆਰਾਮ ਕਰ ਲਿਆ ਤਾਂ ਅੱਖ ਖੁੱਲ੍ਹਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ , ਉੱਠ ਕੇ ਖਲੋ ਗਏ ਤੇ ਵੌੜ ਲਈ । “ ਦੇਖੋ ! ਔਹ ਜਾਂਦੇ ਜੇ ? … ਰਹੀਮ ਬਖ਼ਸ਼ – ਔਧਰ ਹੋ । ” ਇਉਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਜਾਂਦੀਆਂ ਸੁਣਾਈ ਦਿੱਤੀਆਂ । ਦੀਨ ਦੁਨੀ ਦੇ ਮਾਲਕ , ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੇ ਸੰਗਲ ਕੱਟਣ ਲਈ ਇਕ ਸ਼ਕਤੀ ਪੈਦਾ ਕੀਤੀ , ਮਹਾਨ ਇਨਕਲਾਬ ਲਿਆਂਦਾ । ਜਿਹੜੇ ਤਲਵਾਰ ਕੋਲੋਂ ਡਰਦੇ ਸਨ , ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ , ਉਹਨਾਂ ਨੂੰ ਤੀਰ ਕਮਾਨ ਕ੍ਰਿਪਾਨ ਫੜਾ ਦਿੱਤੀ । ਘੋੜ – ਸਵਾਰੀ ਸਿਖਾਈ ਤੇ ਜੰਗਜੂ ਬਣਾਇਆ । ਖ਼ਾਲਸਾ ਸਾਜਿਆ , ਘਸੀਟੇ ਦਾ ਨਾਂ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ । ਧਰਮ ਤੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ । ਰੌਲਾ ਮਿਟਿਆ । ਲੱਭਣ ਵਾਲੇ ਪਰੇ ਨੂੰ ਚਲੇ ਗਏ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇ ਗਏ । ਪੈਰਾਂ ਵਿਚ ਛਾਲੇ ਪੈ ਗਏ ਸੀ । ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ । ਭਲ ਪੈ ਗਈ । ਤੁਰਨਾ ਕਠਨ ਸੀ । ਭਾਈ ਜੀਊਣੇ ਦੀ ਦਿੱਤੀ ਟਿੰਡ ਤੇ ਉਸ ਵਿਚਲੀ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ । ਸਰੀਰ ਨੂੰ ਗਰਮ ਕੀਤਾ ਸੀ , ਚਰਨਾਂ ਨੂੰ ਵੀ ਸੇਕਿਆ ਸੀ , ਚਰਨਾਂ ਦੀ ਸੋਜ ਮੱਠੀ ਨਾ ਹੋਈ । ਪੂਰਬ ਦੱਖਣ ਵੱਲ ਮਾਹੀ ਚੱਲ ਪਿਆ । ਜੰਗਲ ਸੰਘਣਾ ਸੀ । ਕਰੀਰ ਮਲ੍ਹੇ , ਕਿੱਕਰ ਦੇ ਕਬੂਟੇ ਕੰਡਿਆਂ ਵਾਲੇ , ਲੰਘਣਾ ਔਖਾ ਸੀ , ਫਿਰ ਵੀ ਤੁਰੇ ਗਏ , ਜਾਮਾ ਕੰਡਿਆਂ ਨਾਲ ਅੜਦਾ , ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਧਦੇ ਤਾਂ ਉਸ ਦੀ ਲੀਰ ਲੱਥ ਜਾਂਦੀ । ਆ ਗਏ ਦੂਰ — ਬਲੋਲ ਪੁਰ ਤੇ ਕਿੜੀ ਤੋਂ ਦੂਰ । ਆਪਣੀ ਵੱਲੋਂ ਤਾਂ ਪੈਂਡਾ ਬਹੁਤ ਕੀਤਾ – ਪਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ । ਕਰੀਰਾਂ ਤੇ ਬੇਰੀਆਂ ਦਾ ਝਾੜ ਆਇਆ , ਭਾਰੀ ਝਾੜ । ਉਸ ਝਾੜ ਵਿਚ ਮੁੜ ਆਸਣ ਲਾਇਆ । * ਉਸ ਝਾੜ ਵਿਚ ਅੱਕ ਲੱਗਾ , ਅੱਕ ਵੀ ਖੇੜੇ ਉੱਤੇ ਸੀ , ਫੁੱਲ ਲੱਗੇ ਸਨ । ਅੱਕ ਦੇ ਫੁੱਲਾਂ ਨੂੰ ਤੋੜਿਆ । ਕਮਰਕੱਸਾ ਖੋਲ੍ਹ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛਕ ਗਏ । ਅੱਕਾਂ ਦੇ ਫੁੱਲ ਗਰਮ ਹੁੰਦੇ ਹਨ । ਸਿਆਲ ਦੇ ਵਿਚ ਗਰਮੀ ਪਹੁੰਚਾਉਂਦੇ ਤੇ ਸਰੀਰ ਦੀ ਭੁੱਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਹਨ । ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਉਚਾਰਿਆ ਹੈ : ਰੇਤ ਅੱਕ ਆਹਾਰੁ ਕਰਿ , ਰੋੜਾ ਕੀ ਗੁਰ ਕਰੀ ਵਿਛਾਈ । ਭਾਰੀ ਕਰੀ ਤਪਸਿਆ , ਬਡੇ ਭਾਗੁ ਹਰਿ ਸਿਉ ਬਣਿ ਆਈ । ( ਵਾਰ ੧ , ਪਉੜੀ ੨੪ ) ਉਹਨਾਂ ਨੇ ਭਾਰੀ ਤਪਸਿਆ ਕੀਤੀ – ਅੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ । ਹੇਠਾਂ ਧਰਤੀ ਕਰੜੀ ਸੀ । ਘਾਹ ਨਹੀਂ ਸੀ , ਕਰੀਰਾਂ ਦੀ ਛਾਂ ਕਰ ਕੇ ਰੋੜਾਂ ਵਾਲੀ ਪੱਕੀ ਥੋੜ੍ਹੀ ਸੀ । ਘੱਟਾ ਮੀਂਹ ਨਾਲ ਬੈਠ ਗਿਆ ਸੀ । ਦਾਤਾ ਬਾਂਹ ਸਿਰਹਾਣੇ ਰੱਖ ਕੇ ਲੇਟ ਗਿਆ । ਹਨੇਰੇ ਦੀ ਉਡੀਕ ਕਰਨੀ ਸੀ । ਕਿਉਂਕਿ ਦਿਨੇ ਚੱਲਣਾ ਔਖਾ ਸੀ । ਫ਼ੌਜ ਫਿਰਦੀ ਸੀ । ਰੋਪੜ ਤੋਂ ਸਮਰਾਲੇ ਤਕ ਮੁਗ਼ਲ ਲਸ਼ਕਰ ਪਾਗ਼ਲ ਹੋਇਆ ਫਿਰਦਾ ਸੀ । ਕਿਉਂਕਿ ਚਮਕੌਰ ਵਿਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗ਼ਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ । ‘ ਅੱਗੇ ਕਿਥੇ ਕੁ ਜਾਣਗੇ ? ਉਹਨਾਂ ਦੇ ਕਿਆਸ ਸਨ । ਉਹ ਭਾਲਦੇ ਫਿਰਦੇ ਸੀ । ਧਰਮ ਤੇ ਦੇਸ਼ ਬਦਲੇ ਅਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ? ਦੇਖੋ ਮਖ਼ਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ , ਸੱਪ ‘ ਤੇ ਬਿੱਛੂ ਦੂਰ ਖਲੋ ਗਏ । ਕੀੜੇ – ਮਕੌੜੇ ਤੇ ਪੰਛੀ ਚੁੱਪ ਹੋ ਗਏ । ਉਹ ਵੀ ਹੈਰਾਨ ਸਨ । ਦੀਨ – ਦੁਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ । ਧਰਤੀ ਨੂੰ ਭਾਗ ਲਾਉਣ । ਜੁਗਾਂ ਤੋਂ ਚਲੀ ਆ ਰਹੀ ਅਨ – ਸਤਿਕਾਰੀ ਧਰਤੀ । ਦਾਤੇ ਦੇ ਚਰਨ ਪੈਣ ਨਾਲ ਭਾਗਾਂ ਵਾਲੀ ਬਣ ਗਈ । ਉਥੇ ਲੇਟਿਆਂ ਹੋਇਆਂ ਸਤਿਗੁਰੂ ਜੀ ਨੇ ਅਨੰਦਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤਕ ਪਹੁੰਚਣ ਦੇ ਸਾਰੇ ਹਾਲਾਤ ਉੱਤੇ ਵੀਚਾਰ ਕੀਤੀ — ਇਕ ਫ਼ਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅੱਗੋਂ ਦੀ ਲੰਘੇ । – “ ਮਾਤਾ ਜੀ ! ” ਉਹਨਾਂ ਨੇ ਖ਼ਿਆਲ ਕੀਤਾ , “ ਬਿਰਧ ਮਾਤਾ ਜੀ ਤੇ ਛੋਟੇ ਬਾਬੇ ( ਸਾਹਿਬਜ਼ਾਦੇ ) ਕਿਧਰ ਗਏ ਹੋਣਗੇ ? ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ । ਆਤਮਾ ਦੀ ਉਡਾਰੀ ਹੋਰ ਉੱਚੀ ਹੋਈ — ਅੱਗੇ ਵਧੀ । ਧਨ , ਮਾਲ , ਡੰਗਰ , ਅਨੰਦਪੁਰ , ਸਿੱਖ ਸੇਵਕ , ਆਪਣੇ ਮਹਿਲ , ਮਾਤਾ ਜੀ , ਸਾਹਿਬਜ਼ਾਦੇ , ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀ ਗਏ , “ ਤੇਰਾ ਭਾਣਾ ਮੀਠਾ ਲਾਗੇ । ” ਗੁਰੂ ਜੀ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ । ਸੰਸਾਰਕ ਤੇ ਧਰਤੀ ਦੇ ਜੀਵਨ ਨੂੰ ਭੁੱਲ ਗਏ , ਸੁਰਤਿ ਜੁੜੀ ਤਾਂ ਅਕਾਲ ਉਸਤਤ ਕਰਨ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥ —– ***** —– ***** ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ…ਬਨੇ ਹਰੀ ॥੧॥੫੧ ॥ ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ ॥੨॥੫੨ ॥ ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩ ॥ ਸੁਰਤਿ ਹੋਰ ਜੁੜ ਗਈ , ਐਨੀ ਜੁੜੀ ਕਿ ਹਰੀ ਤੋਂ ਬਿਨਾਂ ਕੁਝ ਵੀ ਨਜ਼ਰ ਨਾ ਆਉਣ ਲੱਗਾ । ਸੁਰਤੀ ਹਰੀ ( ਅਕਾਲ ਪੁਰਖ ) ਨੂੰ ਸੰਬੋਧਨ ਕਰ ਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਸੀ- “ ਤੂਹੀ ਤੂੰ ” ਦਾ ਜਪਨ ਕਰਨ ਲੱਗ ਪਏ । ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੂਹੀ ਨਦਸੁ ਤੂਹੀ ਬ੍ਰਿਛਸ ਤੁਹੀ । ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥ ਭਜਮ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ । ਨਤਮ ਤੁਅੰ ॥੧੫॥੬੫ ॥ ਜਿਮੀ ਤੁਹੀ ॥ ਜਮਾ ਤੁਹੀ ॥ ਮਕੀ ਤੁਹੀ ॥ ਮਕਾ ਤੁਹੀ ॥੧੬॥੬੬ ॥ ਅਭੂ ਤੂਹੀ ॥ ਅਛੈ ਤੁਹੀ ॥ ਅਛੂ ਤੁਹੀ ॥ ਅਛੇ ਤੁਹੀ ॥ ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੂਹੀ ॥ ਮਤਸ ਤੂਹੀ ॥੧੮॥੬੮ ॥ ਸੂਰਤ ਐਸੀ ਵਜਦ ਵਿਚ ਆਈ , ਇਕ ਦਮ ਆਪਾ ਭੁੱਲ ਕੇ ਉਹ ਤੁਹੀ ਤੁਹੀ ॥ ਤੁਹੀ ਤੁਹੀ ॥ ਤੂਹੀ ਤੂਹੀ ॥ ਤੁਹੀ ਤੁਹੀ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ( ਅਕਾਲ ਉਸਤਤਿ , ੨੦-੭੦ ) ਉਸ ਦਾ ਸਿਮਰਨ ਕਰਨ ਲੱਗ ਪਈ । ਐਸਾ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹੱਲ ਕਰ ਦਿੱਤਾ , ਆਪ ਦੀ ਅੱਖ ਲੱਗ ਗਈ । ਜਦੋਂ ਸ੍ਰੀ ਕਲਗੀਧਰ ਪਿਤਾ ਨੀਂਦਰਾਂ ਵਿਚ ਆਰਾਮ ਕਰਨ ਲੱਗੇ ਤੇ ਸੂਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪੰਨ ਕੀਤੀਆਂ , ਨਾਨਾ ਰੂਪ ਜੀਵ – ਜੰਤੂ ਨੂੰ ਹੁਕਮ ਕੀਤਾ , ‘ ‘ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਹੀ ਨਹੀਂ ਸਗੋਂ ਦਾਸ …… ਮੈਂ ਹੋਂ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਇਓ ਜਗਤ ਤਮਾਸਾ ॥ “ ਸੇਵਕ ਹੈ , ਸੱਚਾ ਸੇਵਕ , ਜਿਸ ਨੂੰ ਮੈਂ ਭੇਜਿਆ , ਕਰੋ ਰਾਖੀ , ਸੁੱਤੇ ਨੂੰ ਕੋਈ ਨਾ ਜਗਾਏ । ਕੋਈ ਕੋਲ ਨਾ ਜਾਏ । ਘੜੀ ਆਰਾਮ ਕਰ ਲਵੇ । ” ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨਾ , ਸਤਿਗੁਰੂ ਜੀ ਤਾਂ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਹੀ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ ਮਨੂਆ ਗੁਰ ਮੁਰਿ ਮਮਸਾ ਮਾਈ ॥ ਜਿਨ ਮੋ ਕੋ ਸਭ ਕਿਰਆ ਪੜਾਈ ॥ ( ਬਚਿੱਤ੍ਰ ਨਾਟਕ ) ਮਨੁੱਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ । ਦੂਰ ਤਕ ਜੰਗਲ ਵਿਚ ਸ਼ੇਰ ਫਿਰਨ ਲੱਗੇ , ਇਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ । ਨਾਗ ਰਾਖੀ ਕਰਨ ਲੱਗੇ । ਗੁਰੂ ਜੀ ਜਿਸ ਝਾੜ ਵਿਚ ਬਿਰਾਜੇ ਸਨ , ਉਥੇ ਕੋਈ ਪੰਜ ਕੋਹ ਤਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ । ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤਕ ਭਾਲ ਕੀਤੀ ਜਾਂਦੀ ਸੀ । ਜਨਾਬ ! ਅੱਗੇ ਨਾ ਜਾਣਾ । ਸ਼ੇਰ ਗਰਜ ਰਿਹਾ ਹੈ , ਸੁਣ ਆਵਾਜ਼ ‘ ਇਕ ਪਠਾਨ ਨੇ ਫ਼ੌਜਦਾਰ ਨੂੰ ਅੱਗੇ ਵਧਣੋ ਰੋਕਿਆ । ਉਹ ਚਾਲੀ ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ ਮਾਰ ਕਰਦਾ ਫਿਰਦਾ ਸੀ । ਬਲੋਲਪੁਰ ਵਾਲੇ ਪਾਸੇ ਵਲੋਂ ਵਧਿਆ । ਉਸ ਨੂੰ ਰੋਕਿਆ ਉਸ ਥਾਂ ਗਿਆ , ਜਿਥੇ ਅੱਜ ਕਲ ਨਹਿਰ ਦਾ ਪੁਲ ਤੇ ਹੱਟੀਆਂ ਹਨ । ਉਥੋਂ ਗੁਰੂ ਜੀ ਇਕ ਮੀਲ ਉੱਤੇ ਸਨ । ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਇਉਂ ਆਉਂਦੀ ਸੀ , ਜਿਵੇਂ ਬੱਦਲ ਗੱਜਦਾ ਹੈ । “ ਤੂੰ ਗੁਰੂ ਦਾ ਚੇਲਾ ਤਾਂ ਨਹੀਂ ? ” ਫ਼ੌਜਦਾਰ ਦਾ ਦਿਮਾਗ ਖ਼ਰਾਬ ਸੀ । ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਉਹ ਪੁੱਠੀ ਸਮਝਦਾ । “ ਸ਼ੇਰਾਂ ਤੇ ਰਿੱਛਾਂ ਕੋਲੋਂ ਡਰਦੇ ਹੋਏ ਬਾਗ਼ੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ? ” “ ਦੇਖ ਲਉਂ ….. ਮੈਂ ਤਾਂ ਅਕਲ ਦੀ ਗੱਲ ਦੱਸੀ ਹੈ । ਖ਼ਤਰੇ ਤੋਂ ਜਾਣੂ ਕਰਾਇਆ ਹੈ । ” “ ਚੱਲ ਹੁਣ ਪਿੱਛੇ ! ਤੇਰੇ ਵਰਗੇ ਕਾਇਰਾਂ ਕਾਰਨ ਤਾਂ ਅਸੀਂ ਜੰਗਲਾਂ ਵਿਚ ਖੱਜਲ ਹੁੰਦੇ ਫਿਰਦੇ ਹਾਂ । ” “ ਜਾਉ । ਪੈੜ ਵੀ ਦੱਸਦੀ ਹੈ , ਹਿੰਦੂਆਂ ਦਾ ਪੀਰ ਏਧਰੇ ਗਿਆ ਹੈ — ਮੇਰਾ ਮਾਲਕ ਤਾਂ ਮਾਰਿਆ ਗਿਆ । ਇਕ ਪਾਸੇ ਸ਼ੇਰ ਨੇ ਹਮਲਾ ਕੀਤਾ , ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ …..। ” “ ਕੌਣ ਸੀ ? ” ਜ਼ਾਫ਼ਰ ਅਲੀ ਰੁਹੇਲਾ । ” “ ਕਿਥੇ ਪਿਆ ਹੈ ? ” ਰਤਾ ਕੁ ਅੱਗੇ ਹੋਵੋ । ” “ ਮੈਂ ਤਾਂ ਉਸ ਦੇ ਘਰ ਦੱਸਣ ਜਾ ਰਿਹਾ ਹਾਂ । ’ ’ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨ੍ਹਿਆਂ ਕਰ ਦਿੰਦਾ ਹੈ । ਉਸ ਫ਼ੌਜਦਾਰ ਨੇ ਕੋਈ ਗੱਲ ਨਾ ਸੁਣੀ । ਬੱਸ ਏਹੋ ਸੁਣਿਆ ਹਿੰਦੂਆਂ ਦਾ ਪੀਰ ‘ ਅੱਗੇ ਗਿਆ ਹੈ — ਨੰਗੇ ਪੈਰਾਂ ਦਾ ਪੈੜ ਹੈ । ਉਹ ਅੱਗੇ ਵਧਿਆ । ਘੋੜੇ ਉੱਤੇ ਸਵਾਰ ਸੀ । ਉਹ ਅਜੇ ਸੌ ਗਜ਼ ਹੀ ਗਿਆ ਸੀ ਕਿ ਵੱਡੇ ਰੁੱਖ ਤੋਂ ਇਕ ਰਿੱਛ ਨੇ ਉਸ ਦੇ ਉਪਰ ਛਾਲ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਲਿਆ । ਬੰਦਿਆਂ ਨੂੰ ਸੁਰਤ ਵੀ ਨਾ ਲੈਣ ਦਿੱਤੀ । ਅਚਾਨਕ ਆਫ਼ਤ ਆਈ ਦੇਖ ਕੇ ਬੰਦੇ ਡਰ ਗਏ । ਉਹਨਾਂ ਵਿਚੋਂ ਦੋਂਹਾਂ ਨੇ ਰਿੱਛ ਉੱਤੇ ਹਮਲਾ ਕੀਤਾ , ਤਲਵਾਰਾਂ ਦੇ ਵਾਰ ਕੀਤੇ , ਪਰ ਬਣਿਆ ਕੁਝ ਨਾ । ਉਨੇ ਨੂੰ ਸ਼ੇਰ ਬੁੱਕਦੇ ਆ ਗਏ । ਉਹ ਘੋੜੇ ਨਠਾ ਕੇ ਚਲੇ ਗਏ । ਫ਼ੌਜਦਾਰ ਦੀ ਲਾਸ਼ ਵੀ ਨਾ ਚੁੱਕੀ । ਉਸ ਦੇ ਪਿੱਛੋਂ ਉਸ ਜੰਗਲ ਵੱਲ ਕੋਈ ਮੁਗ਼ਲ ਪਠਾਣ ਨਾ ਵਧਿਆ । ਉਹ ਪਰੇ ਪਰੇ ਨਿਕਲ ਗਏ । ਗੁਰੂ ਜੀ ਆਰਾਮ ਕਰਦੇ ਰਹੇ । ਪਿਛਲੇ ਪਹਿਰ ਜਾਗੇ । ਉਠੇ ਤਾਂ ਸਾਰੇ ਚੌਗਿਰਦੇ ਨੂੰ ਸ਼ਾਂਤ ਪਾਇਆ । ਆਪਣੇ ਕਮਰਕੱਸੇ ਨਾਲੋਂ ਕੁਝ ਕੱਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ , ਜਿਥੇ ਬੈਠੇ ਸਨ । ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ । ਉਹਨਾਂ ਦੇ ਸਾਥੀ ਭਾਈ ਧਰਮ ਸਿੰਘ , ਭਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ , ਪਰ ਚਮਕੌਰ ਤੋਂ ਬਾਹਰ ਹਨੇਰੇ ਵਿਚ ਵਿੱਛੜ ਗਏ ਸਨ । ਮੁੜ ਮੇਲ ਨਹੀਂ ਸੀ ਹੋਇਆ । ਸ਼ਾਮ ਤਕ ਉਥੇ ਰਹੇ । ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ । ਇਕੱਲੇ ਭੁੱਖੇ ਤੇ ਹਨੇਰੇ ਵਿਚ ਨੰਗੀ ਪੈਰੀਂ , ਬੱਸ ਇਕ ਅਕਾਲ ਪੁਰਖ ਦਾ ਆਸਰਾ , ਜਿਵੇਂ ਆਪ ਜੀ ਦਾ ਹੁਕਮ ਹੈ : ਪ੍ਰਾਨ ਕੇ ਬਚਯਾ , ਦੂਧ ਪੂਤ ਕੇ ਦਿਵਯਾ , ਰੋਗ ਸੋਗ ਕੋ ਮਿਟਯਾ , ਕਿਧੌ ਮਾਨੀ ਮਹਾ ਮਾਨ ਹੌ ॥
( ਚਲਦਾ )



Share On Whatsapp

Leave a comment


ਮਾਛੀਵਾੜਾ ਭਾਗ 4
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )



Share On Whatsapp

Leave a comment


ਮਾਛੀਵਾੜਾ ਭਾਗ 3
ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ ਜਾਣ ਦਿੱਤਾ । ਬੰਦਾ ਵੀ ਚੰਚਲ ਮਨ ਸੀ । ਉਸ ਨੇ ਪੂਰਨ ਮਸੰਦ ਨੂੰ ਬੰਦੀਖ਼ਾਨੇ ਸੁੱਟ ਦਿੱਤਾ । ਹਨੇਰੇ ਬੰਦੀਖ਼ਾਨੇ ਵਿਚ , ਜਿਸ ਵਿਚੋਂ ਸ਼ਾਇਦ ਹੀ ਕੋਈ ਬਾਹਰ ਨਿਕਲਿਆ ਹੋਵੇ । ਉਸ ਨੇ ਪੂਰਨ ਮਸੰਦ ਦੇ ਟੱਬਰ , ਪਤਨੀ ਬਾਰੇ ਸੁਣਿਆ ਸੀ ਕਿ ਬੜੀ ਸੁੰਦਰ ਤੋਂ ਜਵਾਨ ਹੈ , ਭਾਵੇਂ ਦੋ ਬੱਚਿਆਂ ਦੀ ਮਾਂ ਸੀ , ਉਸ ਦੇ ਮੂੰਹ ਪਾਣੀ ਭਰ ਆਇਆ । ਮੰਦਾ ਚਿਤਵਿਆ ਤੇ ਬੰਦਿਆਂ ਨੂੰ ਨਾਲ ਲੈ ਕੇ ਆਪ ਪੂਰਨ ਦੇ ਘਰ ਗਿਆ । ਪੂਰਨ ਦਾ ਘਰ ਸਾਮਾਨ ਨਾਲ ਤਾਂ ਭਰਿਆ ਸੀ , ਪਰ ਬੰਦਾ ਕੋਈ ਨਹੀਂ ਸੀ । ਸਭ ਡਰਦੇ ਨੱਠ ਗਏ ਸਨ । ਘਰ ਸੁੰਞਾ ਹੋ ਗਿਆ ਸੀ । ਦਿਲਾਵਰ ਖ਼ਾਨ ਨੇ ਉਪਰ ਜਾ ਕੇ ਤੱਕਿਆ ਤਾਂ ਹੈਰਾਨ ਹੋਇਆ ਕਿ ਪੂਰਨ ਦੀ ਵਹੁਟੀ ਦੁਰਗੀ ਨਹੀਂ ਸੀ । ਦਿਲਾਵਰ ਖ਼ਾਨ ਬੋਲਿਆ , “ ਲੁੱਟੋ ਸਾਰਾ ਘਰ , ਅੰਨ , ਕੱਪੜਾ , ਬਰਤਨ ਸਭ ਕੁਝ ਲੁੱਟ ਕੇ ਮੇਰੇ ਮਹਿਲਾਂ ਵਿਚ ਪਹੁੰਚਾਓ ਤੇ ਮੈਂ ਲੱਭਦਾ ਹਾਂ ਦੁਰਗੀ ਨੂੰ । ” ਦਿਲਾਵਰ ਖ਼ਾਨ ਦੇ ਨਾਲ ਇਕ ਮਰਾਸੀ ਸੀ , ਉਹ ਬੜਾ ਕਾਂਟਾ ਸੀ ਤੇ ਬਲੋਲਪੁਰ ਦੇ ਘਰ ਘਰ ਦਾ ਜਾਣੂੰ ਸੀ , ਉਸ ਦਾ ਨਾਂ ਸੀ ਮੇਹਰ । ’ ’ ਦਿਲਾਵਰ ਖ਼ਾਨ ਨੇ ਉਸ ਨੂੰ ਬੁਲਾਇਆ । ‘ ਹਜ਼ੂਰ । ” ਆਖ ਕੇ ਮੇਹਰ ਅੱਗੇ ਹੋਇਆ । ਤੇਰੀ ਅਕਲ ਦੇਖਣੀ ਹੈ । ” “ ਮੇਰੀ ਅਕਲ ਤਾਂ ਤੇਜ਼ ਹੈ ਪਰ ਕਿਸਮਤ ਹੀ ਖੋਟੀ ਹੈ । ” “ ਕਿਸਮਤ ਚੰਗੀ ਹੋ ਜਾਏਗੀ , ਸੋਨੇ ਦੇ ਕੜਿਆਂ ਦੀ ਜੋੜੀ ਜੇ …. ‘ ਕੀ ਖ਼ਿਦਮਤ ਕਰਾਂ ਹਜ਼ੂਰ ਦੀ ? ਦੁਰਗੀ ਨੂੰ ਲੱਭ । ” “ ਪਿੰਡ ਵਿਚ ਹੈ ? ” “ ਹੋਰ ਕਿਤੇ ਨਹੀਂ ਜਾ ਸਕਦੀ । ” “ ਇਹ ਆਈ ਸਮਝੋ ….. ਮੇਹਰੂ ਮਰਾਸੀ ਤਾਂ ਫ਼ਰਿਸ਼ਤਾ ਹੈ । ” “ ਦੇਖਿਆ ਜਾਂਦਾ । ” ‘ ਗੱਲ ਇਹ ਹੈ । ” ਕੀ ? ” “ ਤੁਸੀਂ ਬੈਠੋ ਪੂਰਨ ਦੇ ਘਰ । ਤੁਸੀਂ ਸ਼ਹਿਰ ਵਿਚ ਫਿਰੇ ਤਾਂ ਸਭ ਨੇ ਡਰ ਜਾਣਾ ਹੈ ਤੇ ਦੁਰਗੀ ਵੀ ਭੜੋਲੇ ਪੈ ਜਾਏਗੀ । ‘ ‘ “ ਜੇ ਮੈਂ ਪੂਰਨ ਦੇ ਘਰ ਬੈਠਾਂਗਾ ? ” ਤਾਂ ….। ” “ ਕੀ ਹੋਏਗਾ ? ” “ ਦੇਖਣਾ . … ਮੈਂ ਜੂ ਅਰਜ਼ ਕਰਦਾ ਹਾਂ ਕਿ ਬੈਠੋ । ਉਪਰ ਜਾ ਕੇ । ਉਹਦੇ ਪਲੰਘ ’ ਤੇ । ਮੈਂ ਜਾਦੂ ਕਰਾਂਗਾ । ” “ ਜਾਹ ਦਫ਼ਾ ਵੀ ਹੋ । ’ ’ “ ਲੌ , ਮੈਂ ਚੱਲਿਆ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆਇਆ ਸਮਝੋ । ਇਹ ਆਖ ਕੇ ਮਰਾਸੀ ਤੁਰ ਪਿਆ । ਉਸ ਨੇ ਘਰ ਘਰ ਜਾ ਕੇ ਪੁੱਛਣਾ ਸ਼ੁਰੂ ਕੀਤਾ — ਉਹ ਜ਼ਰੂਰ ਕਿਸੇ ਹਿੰਦੂ ਦੇ ਘਰ ਹੋਏਗੀ । ਉਸ ਦਾ ਵਿਸ਼ਵਾਸ ਸੀ । ਰਾਜਾ ਰਾਮ | ਪਈ ਪੂਰਨ ਦੀ ਵਹੁਟੀ ਦੁਰਗੀ ਕਿਤੇ ਹੋਊ ? ” ਮਰਾਸੀ ਨੇ ਇਕ ਹਿੰਦੂ ਨੂੰ ਪੁੱਛਿਆ , ਇਹ ਨੌਜਵਾਨ ਕਰਾੜ ਬਿਸ਼ਨੇ ਦਾ ਪੁੱਤਰ ਸੀ । ਦਰਗੀ । ਰਾਜਾ ਰਾਮ ਬੋਲਿਆ । ਹਾਂ ਦੇਖੀ ਨਹੀਂ । ” “ ਗੱਲ ਇਹ ਹੈ ਕਿ ਪੂਰਨ ਨੂੰ ਨਵਾਬ ਦਿਲਾਵਰ ਖ਼ਾਨ ਨੇ ਬੰਦੀ ਖ਼ਾਨੇ ਬੰਦ ਕਰ ਦਿੱਤਾ ਹੈ । ਉਸ ਨੇ ਮੈਨੂੰ ਸੁਨੇਹਾ ਦਿੱਤਾ । ਦੁਰਗੀ ਤਕ ਸੁਨੇਹਾ ਜ਼ਰੂਰ ਪਹੁੰਚਾਉਣਾ ਹੈ । ” “ ਅਸਾਡੇ ਘਰ ਤਾਂ ਨਹੀਂ ਗਈ । ਮੈਂ ਹੁਣੇ ਆ ਰਿਹਾ ਹਾਂ । “ ਕਿਸ ਦੇ ਘਰ ਹੋ ਸਕਦੀ ਹੈ ? ” “ ਮੇਰਾ ਖ਼ਿਆਲ ਹੈ ? ’ ’ “ ਕੀ “ ਏਹ ਕਿ .. … । ” “ ਬੋਲ ਝਿਜਕਦਾ ਕਿਉਂ ਹੈਂ ? ਮੈਂ ਤਾਂ ਪੂਰਨ ਦਾ ਭਰਾ ਬਣਿਆ ਹਾਂ । ਇਹ ਠੀਕ ਹੈ ਕਿ ਮੈਂ ਗ਼ਰੀਬ ਮਰਾਸੀ ਹਾਂ । ” “ ਉਹ ਤਾਂ ਮੈਨੂੰ ਪਤਾ ਹੈ , ਮੈਂ ਸੋਚਦਾ ਹਾਂ । ” ‘ ‘ ਸੋਚ ਲੈ । ” ਦੋਵੇਂ ਚੁੱਪ ਕਰ ਕੇ ਖਲੋ ਗਏ । “ ਮੇਰਾ ਖ਼ਿਆਲ ਹੈ …..। ’ ’ ਕੀ ? ” ‘ ਉਹ ਜ਼ਰੂਰ । ” ਰਾਜਾ ਰਾਮ ਅਸਲ ਵਿਚ ਸੱਚ ਦੱਸਣੋਂ ਝਿਜਕਦਾ ਸੀ । ਦੱਸ ਵੀ । “ ਉਹ ਘਸੀਟੇ ਖੱਤਰੀ ਦੇ ਘਰ ਹੋਏਗੀ , ਉਹਨਾਂ ਨਾਲ ਉੱਠਣ ਬੈਠਣ ਹੈ । ’ ’ ਉਧਰ ਜਾਵਾਂ ? ” ‘ ਹਾਂ ! ’ ਰਾਜਾ ਰਾਮ ਨੂੰ ਉਸ ਨੇ ਜਾਣ ਦਿੱਤਾ ਅਤੇ ਆਪ ਮਰਾਸੀ ਸਿੱਧਾ ਘਸੀਟੇ ਖੱਤਰੀ ਵੱਲ ਚੱਲ ਪਿਆ । ਘਸੀਟਾ ਬਲੌਲਪੁਰ ਦਾ ਸ਼ਾਹੂਕਾਰ ਵੀ ਸੀ ਤੇ ਦੁਕਾਨਦਾਰ ਵੀ । ਉਹ ਆਪ ਵਡੇਰੀ ਉਮਰ ਦਾ ਸੀ , ਮੁੰਡੇ ਕੰਮ – ਧੰਧਾ ਕਰਦੇ ਸਨ । ਉਸ ਦੇ ਦੋ ਮੁੰਡੇ ਸਨ , ਸੂਰਜ ਤੇ ਗਰਜੂ । ਦੋਵੇਂ ਧੀਆਂ ਪੁੱਤਰਾਂ ਵਾਲੇ । ਮਰਾਸੀ ਮੇਹਰੂ ਉਹਨਾਂ ਦੇ ਘਰ ਅੱਗੇ ਗਿਆ । ਸਦਰ ਦਰਵਾਜ਼ਾ ਬੰਦ ਸੀ । ਉਹਨੇ ਦਰਵਾਜ਼ਾ ਖੜਕਾਇਆ ਤਾਂ ਸਬੱਬੀਂ ਸੂਰਜ ਨੇ ਬੂਹਾ ਖੋਲ੍ਹਿਆ । ਉਹ ਸਾਦਾ ਜਿਹਾ ਬੰਦਾ ਸੀ , ਵਲ – ਛਲ ਨਹੀਂ ਸਨ ਆਉਂਦੇ । “ ਪੂਰਨ ਦੀ ਵਹੁਟੀ ਦੁਰਗੀ ਤਾਂ ਨਹੀਂ ਤੁਸਾਂ ਦੇ ਘਰ ? ” “ ਦੁਰਗੀ । ” “ ਆਹੋ ! ” ‘…
ਉਹ ਆਈ ਤਾਂ ਸੀ ?? “ ਦੇਖ ਤਾਂ ਘਰ ਹੈ । “ ਅੱਛਾ ” ਆਖ ਕੇ ਉਹ ਪਿੱਛੇ ਮੁੜ ਗਿਆ ਤੇ ਆ ਕੇ ਆਖਣ ਲੱਗਾ , “ ਦੁਰਗੀ ਪੁੱਛਦੀ ਹੈ , ਕੀ ਕੰਮ ਹੈ ? ” “ ਉਸ ਨੂੰ ਆਪ ਪੂਰਨ ਸੱਦਦਾ ਹੈ । ਘਰ ਆ ਗਿਆ ਹੈ । ਨਵਾਬ ਦਿਲਾਵਰ ਖ਼ਾਨ ਨੇ ਉਸ ਨੂੰ ਮੁਆਫ਼ ਕਰ ਦਿੱਤਾ । ” ‘ ਸੱਚ ਆਖਦਾ ਹੈਂ ? ” ‘ ਹੋਰ ਝੂਠ । ’ ’ “ ਆ ਜਾਂਦੀ ਹੈ । ” ‘ ਭੇਜ ਮੈਂ ਨਾਲ ਲੈ ਚੱਲਦਾ ਹਾਂ । ” “ ਉਹ ਪੁੱਛਦੀ ਹੈ , ਪੂਰਨ ਕਿਉਂ ਨਹੀਂ ਆਏ ? ” “ ਉਹ ਘਾਬਰੇ ਹਨ । ਮੈਨੂੰ ਉਚੇਚਾ ਭੇਜਿਆ ਹੈ । ਜੀਊਣਾ ਤਾਂ ਮੁੜਿਆ ਹੀ ਨਹੀਂ । ” ਉਹ ਗੱਲਾਂ ਕਰ ਹੀ ਰਹੇ ਸਨ ਕਿ ਦੁਰਗੀ ਆ ਗਈ ਤੇ ਦੁਰਗੀ ਨੇ ਮੇਹਰੂ ਨੂੰ ਆਖਿਆ “ ਮੇਹਰੂ , ਆ ਗਏ ਉਹ ? ’ ’ “ ਜੀ ਘਰ ਬੈਠੇ ਉਡੀਕ ਕਰ ਰਹੇ ਹਨ । ਤੁਸੀਂ ਕੀ ਕੀਤਾ , ਭਰਿਆ ਘਰ ਛੱਡ ਕੇ ਆ ਗਏ । ” “ ਕੀ ਕਰਦੀ , ਬੱਚਿਆਂ ਤੇ ਆਪਣੀ ਜਾਨ ਦਾ ਡਰ ਸੀ । ” “ ਕੋਈ ਡਰ ਨਹੀਂ । ਆਉ । ” “ ਚੱਲ । ” ਦੁਰਗੀ ਨੇ ਬੱਚੇ ਰਹਿਣ ਦਿੱਤੇ ਤੇ ਇਕੱਲੀ ਚੱਲ ਪਈ । ਉਹ ਮੇਹਰੂ ਨੂੰ ਇਕ ਗ਼ਰੀਬ ਮਰਾਸੀ ਸਮਝਦੀ ਸੀ । ਉਸ ‘ ਤੇ ਭਰੋਸਾ ਸੀ । ਆਮ ਤੌਰ ‘ ਤੇ ਉਸ ਦਾ ਆਉਣ ਜਾਣ ਵੀ ਸੀ । ਉਸ ਸਮੇਂ ਮਰਾਸੀਆਂ ਨੂੰ ਘਰੋਂ ਆਉਣੋਂ ਜਾਣੋਂ ਕੋਈ ਨਹੀਂ ਸੀ ਰੋਕਦਾ । ਉਹ ਤੁਰੇ ਤੇ ਕਾਹਲੀ ਨਾਲ ਘਰ ਆਏ । ਸਦਰ ਦਰਵਾਜ਼ਾ ਖੁੱਲ੍ਹਾ ਸੀ । ਉਹ ਅੰਦਰ ਲੰਘੇ । ਮਰਾਸੀ ਨੇ ਬੂਹਾ ਬੰਦ ਕਰ ਦਿੱਤਾ । ਆਪ ਹੇਠਾਂ ਹੀ ਖਲੋ ਗਿਆ । ਦੁਰਗੀ ਉਪਰ ਚੜ੍ਹ ਗਈ । ਪੌੜੀਆਂ ਚੜ੍ਹਦਿਆਂ ਉਸ ਦਾ ਦਿਲ ਧੜਕਿਆ ਤੇ ਪੈਰ ਥਿੜਕਿਆ । ਉਸ ਨੂੰ ਆਪਣੇ ਘਰ ਵਿਚੋਂ ਭੈ ਲੱਗਾ । ਫਿਰ ਵੀ ਉਹ ਤੇਜ਼ੀ ਨਾਲ ਉਪਰ ਗਈ । “ ਜੀ …..। ” ਉਸ ਨੇ ਕਮਰੇ ਵਿਚ ਵੜਦਿਆਂ ਆਵਾਜ਼ ਦਿੱਤੀ । ਪਰ ਅੰਦਰੋਂ ਕੋਈ ਉੱਤਰ ਨਾ ਮਿਲਿਆ । ਉਹ ਅੱਗੇ ਹੋਈ । “ ਆ ਗਈ । ” ਉਸ ਦੇ ਕੰਨੀਂ ਆਵਾਜ਼ ਪਈ । ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਕ ਦਮ ਉਸ ਦੀ ਡਾਡ ਨਿਕਲ ਗਈ । ਡਰ ਨਾ ……। ” ਹੇ ਭਗਵਾਨ । ” ਦੁਰਗੀ ਦੇ ਮੂੰਹੋਂ ਨਿਕਲਿਆ । ਉਹ ਹਰਨੀ ਸ਼ਿਕਾਰੀ ਦੇ ਕਾਬੂ ਆ ਗਈ । ਹਵੇਲੀ ਵਿਚ ਇਕੱਲੀ । ਜੇ ਬੱਚਿਆਂ , ਘਰ ਵਾਲੇ ਤੇ ਇਸ ਘਰ ਦੀ ਸੁੱਖ ਮੰਗਦੀ ਹੈ ਤਾਂ ਚੁੱਪ ਰਹੋ । ਪੂਰਨ ਬੰਦੀਖਾਨੇ ਬੰਦ ਕਰ ਦਿੱਤਾ ਹੈ । ਉਸ ਨੇ ਘਰ ਆਇਆ ਗੁਰੂ ਨਹੀਂ ਫੜਾਇਆ । ਉਸ ਨੂੰ ਕਤਲ ਕੀਤਾ ਜਾਏਗਾ । “ ਦੁਰਗੀ ਦਾ ਸਰੀਰ ਪਥਰਾਉਣ ਲੱਗਾ । ਉਸ ਨੇ ਇਕ ਡਾਡ ਹੋਰ ਮਾਰੀ , “ ਮੈਨੂੰ ਖ਼ਿਮਾ ਕਰੋ ! ਮੈਂ …। ” ਉਹ ਪੂਰੀ ਗੱਲ ਨਾ ਕਰ ਸਕੀ । ਪਰੇ ਨੂੰ ਹੋਈ ਦਿਲਾਵਰ ਖ਼ਾਨ ਨੇ ਉੱਛਲ ਕੇ ਉਸ ਨੂੰ ਬਾਹੋਂ ਫੜ ਲਿਆ , ਜਿਉਂ ਹੀ ਉਸ ਦਾ ਗੁੱਟ ਦਿਲਾਵਰ ਖ਼ਾਨ ਦੇ ਭਾਰੀ ਹੱਥ ਵਿਚ ਆਇਆ । ਉਸ ਦੇ ਮੂੰਹੋਂ ਇਕ ਦਮ ਨਿਕਲਿਆ , “ ਹੇ ਸਤਿਗੁਰੂ ! ਤੇਰਾ ਆਸਰਾ “ ਹੇ ਸਤਿਗੁਰੂ । ” ਇਹ ਸ਼ਬਦ ਗੂੰਜਿਆ । ਹੁਣ ਸਤਿਗੁਰੂ ਦਾ ਨਾਮ ਲੈ ਕੇ ਭਲਾ ਕਿਉਂ ਨਾ ਆਸਰਾ ਮਿਲੇ । ਜਿਹੜਾ ਗੁਰੂ ਦਾ ਹੋ ਜਾਏ , ਖ਼ਿਮਾ ਮੰਗ ਲਵੇ ਤਾਂ ਗੁਰੂ ਮਹਾਰਾਜ ਜ਼ਰੂਰ ਉਸ ਦੀ ਸਹਾਇਤਾ ਕਰਦੇ ਹਨ । ਉਸ ਵੇਲੇ ਹੇਠੋਂ ਮਰਾਸੀ ਨੇ ਆਵਾਜ਼ ਦਿੱਤੀ , “ ਨਵਾਬ ਸਾਹਿਬ ! ਨਵਾਬ ਸਾਹਿਬ । ਹੇਠਾਂ ਆਉ । ” “ ਕੀ ਹੋ ਗਿਆ ? ” “ ਫ਼ੌਜ ਆ ਗਈ । ਫ਼ੌਜਦਾਰ ਆਏ । ” ਦਿਲਾਵਰ ਖ਼ਾਨ ਨੇ ਹੱਥ ਛੱਡ ਦਿੱਤਾ । “ ਇਸ ਨੂੰ ਕਮਰੇ ਵਿਚ ਬੰਦ ਕਰੋ , ਇਸ ਘਰੋਂ ਬਾਹਰ ਨਾ ਜਾਏ । ” “ ਨਹੀਂ ਜਾਂਦੀ । ” ਆਖ ਕੇ ਮੇਹਰੂ ਨੇ ਦਿਲਾਵਰ ਖ਼ਾਨ ਨੂੰ ਭਰੋਸਾ ਦਿਵਾਇਆ ਤੇ ਦੋਵੇਂ ਹੇਠਾਂ ਉਤਰੇ । ਦਿਲਾਵਰ ਖ਼ਾਨ ਸਦਰ ਦਰਵਾਜ਼ੇ ਤੋਂ ਬਾਹਰ ਹੋਇਆ ਤਾਂ ਉਸ ਦੇ ਅੱਗੇ ਸਰਹਿੰਦ ਦਾ ਇਕ ਫ਼ੌਜਦਾਰ ਘੋੜੇ ਉੱਤੇ ਸਵਾਰ ਖਲੋਤਾ ਸੀ । “ ਗੁਰੂ ਆਇਆ ; ਤੇਰੇ ਸ਼ਹਿਰ ਵਿਚ । ….. ਤੇ । ” “ ਮੈਂ ਵੀ ਪਤਾ ਕਰਦਾ ਫਿਰਦਾ ਹਾਂ । ਮੈਨੂੰ ਪਤਾ ਲੱਗਾ , ਸੁਣਿਆ ਸੀ ਇਸ ਘਰ ਆਇਆ , ਘਰ ਦਾ ਮਾਲਕ ਫੜ ਕੇ ਅੰਦਰ ਦੇ ਦਿੱਤਾ ਹੈ ।… ਅਤੇ ਪਿੰਡ ਦੀ ਤਲਾਸ਼ੀ ਲਈ ਸੀ । ਇਸ ਮਕਾਨ ਵਿਚ ਕੌਣ ਸੀ ? ” “ ਪੂਰਨ ਮਸੰਦ ….. ਗੁਰੂ ਦਾ ਸੇਵਕ । ” ਗੁਰੂ ਦਾ ਸੇਵਕ । ” “ ਹਾਂ ਹਜ਼ੂਰ “ ਫਿਰ ਮਕਾਨ ਨੂੰ ਚੰਗੀ ਤਰ੍ਹਾਂ ਦੇਖਿਆ । ” ‘ ਹਾਂ । ’ ’ “ ਦੇਖੋ , ਗੁਰੂ ਜ਼ਰੂਰ ਬਲੋਲਪੁਰ ਵਿਚ ਹੋਏਗਾ । ਉਹ ਥੱਕਾ ਤੇ ਭੁੱਖਾ ….. ਇਕ ਇਕ ਘਰ ਦੇਖੋ ….. ਹਿੰਦੂਆਂ ਦੇ ਘਰ ਹੀ ਨਹੀਂ , ਸਗੋਂ ਮੁਸਲਮਾਨਾਂ ਦੇ ਘਰਾਂ ਦੀ ਵੀ ਤਲਾਸ਼ੀ ਲਉ , ਇਕ ਇਕ ਕਮਰਾ …..। ਜਿਵੇਂ ਹੁਕਮ ! ‘ ਆਉ , ਪੰਜ ਹਜ਼ਾਰ ਜਵਾਨ ਏਧਰ ਲੱਭਣ ਚੜ੍ਹਿਆ ਹੈ ।….. ਲੱਭੋ ਗੁਰੂ ਜੀਊਂਦਾ ਨਾ ਜਾਏ । ” ਦਿਲਾਵਰ ਖ਼ਾਨ ਨੂੰ ਫ਼ੌਜਦਾਰ ਦੇ ਨਾਲ ਤੁਰਨਾ ਪਿਆ । ਪਿੰਡ ਦੀ ਸ਼ਾਮਤ ਆ ਗਈ , ਘਰ ਘਰ ਦੀ ਤਲਾਸ਼ੀ ਹੋਣ ਲੱਗੀ ।
(ਚਲਦਾ )



Share On Whatsapp

Leave a comment





  ‹ Prev Page Next Page ›